ਸਿੰਘਕ੍ਰਿਤਾਸਤ੍ਰਆਹਵਮੈਕਬਿਰਾਮਕਹੈਰਿਸਕੈਅਤਿਧਾਯੋ॥
ਕਵੀ ਰਾਮ ਕਹਿੰਦੇ ਹਨ, ਕ੍ਰਿਤਾਸਤ੍ਰ ਸਿੰਘ ਬਹੁਤ ਕ੍ਰੋਧ ਕਰ ਕੇ ਯੁੱਧ-ਭੂਮੀ ਵਿਚ ਕੁਦ ਪਿਆ ਹੈ।
ਆਇਕੈਸਿੰਘਅਨੂਪਹਿਸਿਉਕਰਿਮੈਅਸਿਲੈਤਬਜੁਧਮਚਾਯੋ॥
ਆ ਕੇ ਅਨੂਪ ਸਿੰਘ ਨਾਲ ਉਸ ਨੇ ਤਲਵਾਰ ਲੈ ਕੇ ਬਹੁਤ ਤਕੜਾ ਯੁੱਧ ਕੀਤਾ ਹੈ।
Krata Singh, from the side of Krishna, getting enraged, jumped in the war-arena and taking his sword in his hand, he waged a dreadful war
ਤਾਨਿਲਯੋਧਨੁਬਾਨਮਹਾਬਰਕੈਉਰਿਸਿੰਘਅਨੂਪਕੇਲਾਯੋ॥
(ਬਲਰਾਮ ਨੇ) ਬਹੁਤ ਵੱਡੇ ਧਨੁਸ਼ ਵਿਚ ਬਾਣ ਕਸ ਲਿਆ ਅਤੇ ਅਨੂਪ ਸਿੰਘ ਦੀ ਛਾਤੀ ਵਿਚ ਮਾਰਿਆ।
He pulled his big bow and discharged an arrow towards Anupam Singh
ਲਾਗਤਪ੍ਰਾਨਚਲਿਯੋਤਬਹੀਰਵਿਮੰਡਲਭੇਦਕੈਪਾਰਿਪਰਾਯੋ॥੧੩੫੭॥
ਲਗਦਿਆਂ ਹੀ (ਉਸ ਦੇ) ਪ੍ਰਾਣ ਉਸੇ ਵੇਲੇ ਚਲੇ ਗਏ ਅਤੇ ਸੂਰਜ-ਮੰਡਲ ਨੂੰ ਵਿੰਨ੍ਹਦੇ ਪਾਰ ਨਿਕਲ ਗਏ ॥੧੩੫੭॥
On being struck with it, his life-force touching the sphere of the sun, went beyond it.1357.
ਈਸਸਿੰਘਸਕੰਧਬਲੀਸੁਅਯੋਧਨਮੈਇਹਊਪਰਿਆਏ॥
ਈਸ਼ਰ ਸਿੰਘ ਅਤੇ ਸਕੰਧ ਸੂਰਮਾ, ਦੋਵੇਂ ਯੁੱਧ-ਭੂਮੀ ਵਿਚ ਇਸ ਦੇ ਉਪਰ ਚੜ੍ਹ ਕੇ ਆ ਗਏ।
ਪੇਖਿਕ੍ਰਿਤਾਸਤ੍ਰਸਿੰਘਤਬੈਸਰਤੀਛਨਆਵਤਤਾਹਿਲਗਾਏ॥
ਉਸ ਵੇਲੇ ਕ੍ਰਿਤਾਸਤ੍ਰ ਸਿੰਘ ਨੇ ਆਉਂਦਿਆਂ ਨੂੰ ਵੇਖ ਕੇ ਤਿਖੇ ਬਾਣ ਚਲਾ ਦਿੱਤੇ।
The mighty warriors like Ishwar Singh fell upon him, seeing whom Krata Singh discharged his sharp arrows towards them
ਚੰਦ੍ਰਕਬਾਨਲਗੇਤਿਨਕਉਦੁਹੁਕੇਸਿਰਕਾਟਕੈਭੂਮਿਗਿਰਾਏ॥
ਉਨ੍ਹਾਂ ਨੂੰ ਚੰਦ੍ਰਕ ਬਾਣ ਲਗੇ ਅਤੇ ਦੋਹਾਂ ਦੇ ਸਿਰ ਕਟੇ ਹੋਏ ਧਰਤੀ ਉਤੇ ਗਿਰ ਗਏ।
They were hit by the moonlike arrows and the heads of both of them fell upon the earth
ਯੌਉਪਮਾਉਪਜੀਮਨਮੈਮਨੋਮੁੰਡਨਕੋਘਰਿਹੀਧਰਿਆਏ॥੧੩੫੮॥
(ਕਵੀ) ਦੇ ਮਨ ਵਿਚ (ਇਸ ਦ੍ਰਿਸ਼ ਲਈ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਸਿਰਾਂ ਨੂੰ ਘਰ ਹੀ ਧਰ ਕੇ ਆਏ ਹੋਣ ॥੧੩੫੮॥
Their trunks appeared to have forgotten their heads in their homes.1358.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਜੁਧਪ੍ਰਬੰਧੇਦਸਭੂਪਅਨੂਪਸਿੰਘਸਹਿਤਬਧਧਿਆਇਸਮਾਪਤੰ॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸ਼ਨਵਤਾਰ ਦੇ ਯੁੱਧ ਪ੍ਰਬੰਧ ਦੇ ਅਨੂਪ ਸਿੰਘ ਸਹਿਤ ਦਸ ਰਾਜਿਆਂ ਦਾ ਬਧ ਅਧਿਆਇ ਸਮਾਪਤ।
End of the chapter entitled “Killing of Ten Kings including Anup Singh in Warfare” in Krishnavatara in Bachittar Natak.
ਅਥਕਰਮਸਿੰਘਾਦਿਪੰਚਭੂਪਜੁਧਕਥਨੰ॥
ਹੁਣ ਕਰਮ ਸਿੰਘ ਆਦਿ ਪੰਜ ਰਾਜਿਆਂ ਦੇ ਯੁੱਧ ਦਾ ਕਥਨ
Now begins the description of the war with five kings Karam Singh etc.
ਛਪੈਛੰਦ॥
ਛਪੈ ਛੰਦ:
CHHAPAI
ਕਰਮਸਿੰਘਜਯਸਿੰਘਅਉਰਭਟਰਨਮੈਆਏ॥
ਕਰਮ ਸਿੰਘ, ਜਯ ਸਿੰਘ ਅਤੇ ਹੋਰ ਯੋਧੇ ਰਣ-ਭੂਮੀ ਵਿਚ ਆ ਗਏ।
ਜਾਲਪਸਿੰਘਅਰੁਗਜਾਸਿੰਘਅਤਿਕੋਪਬਢਾਏ॥
ਜਾਲਪ ਸਿੰਘ ਅਤੇ ਗਜਾ ਸਿੰਘ ਨੇ ਬਹੁਤ ਕ੍ਰੋਧ ਵਧਾਇਆ ਹੋਇਆ ਹੈ।
Karam Singh, Jai Singh, Jalap Singh, Gaja Singh etc., came into the battlefield in increased anger
ਜਗਤਸਿੰਘਨ੍ਰਿਪਪਾਚਮਹਾਸੁੰਦਰਸੂਰੇਬਰ॥
ਜਗਤ ਸਿੰਘ (ਸਮੇਤ ਇਹ) ਪੰਜੇ ਰਾਜੇ ਬਹੁਤ ਸੁੰਦਰ ਅਤੇ ਬਹਾਦਰ ਸਨ।
ਤੁਮਲਕਰਿਯੋਸੰਗ੍ਰਾਮਘਨੇਮਾਰੇਜਾਦਵਨਰ॥
ਇਨ੍ਹਾਂ ਨੇ ਬਹੁਤ ਭਿਆਨਕ ਯੁੱਧ ਕੀਤਾ ਹੈ ਅਤੇ ਬਹੁਤ ਸਾਰੇ ਯਾਦਵ ਸੈਨਿਕ ਮਾਰ ਦਿੱਤੇ ਹਨ।
The five noteworthy warriors, Jagat Singh etc., waged a dreadful war and killed many Yadavas
ਤਬਸਸਤ੍ਰਕ੍ਰਿਤਾਸਤ੍ਰਸਿੰਘਕਸਿਚਤੁਰਭੂਪਮਿਰਤਕਕੀਏ॥
ਤਦ ਕ੍ਰਿਤਾਸਤ੍ਰ ਸਿੰਘ ਨੇ ਸ਼ਸਤ੍ਰ ਕਸ ਕੇ ਚਾਰ ਰਾਜੇ ਮਾਰ ਦਿੱਤੇ ਹਨ।
ਇਕਜਗਤਸਿੰਘਜੀਵਤਬਚਿਯੋਛਤ੍ਰਾਪਨਦ੍ਰਿਢਧਰਹੀਏ॥੧੩੫੯॥
ਇਕ ਜਗਤ ਸਿੰਘ ਜੀਉਂਦਾ ਬਚਿਆ ਹੈ (ਕਿਉਂਕਿ) ਉਸ ਨੇ ਛਤ੍ਰੀਪਨ ਨੂੰ ਹਿਰਦੇ ਵਿਚ ਦ੍ਰਿੜ੍ਹਤਾ ਨਾਲ ਧਾਰਿਆ ਹੋਇਆ ਹੈ ॥੧੩੫੯॥
Shastra Singh, Krata Singh, Shatru Singh etc., the four kings were killed and only one Jagat Singh survived, who firmly assumed the heroic tradition of Kshatriyas.1359.
ਚੌਪਈ॥
ਚੌਪਈ:
CHAUPAI
ਕਰਮਸਿੰਘਜਾਲਪਸਿੰਘਧਾਏ॥
ਕਰਮ ਸਿੰਘ ਅਤੇ ਜਾਲਪ ਸਿੰਘ ਧਾ ਕੇ ਆ ਪਏ ਹਨ।
ਗਜਾਸਿੰਘਜੈਸਿੰਘਜੂਆਏ॥
ਗਜਾ ਸਿੰਘ ਅਤੇ ਜੈ ਸਿੰਘ ਵੀ ਆ ਗਏ ਹਨ।
Karam Singh and Jalap Singh marched forward Gaja Singh and Jai Singh also came
ਜਗਤਸਿੰਘਅਤਿਗਰਬੁਜੁਕੀਨੋ॥
ਜਗਤ ਸਿੰਘ ਨੇ ਮਨ ਵਿਚ ਬਹੁਤ ਹੰਕਾਰ ਕੀਤਾ ਹੋਇਆ ਹੈ।
ਤਾਤੇਕਾਲਪ੍ਰੇਰਿਰਨਿਦੀਨੋ॥੧੩੬੦॥
ਇਸ ਲਈ ਕਾਲ ਨੇ (ਉਸ ਨੂੰ) ਰਣ-ਭੂਮੀ ਵਲ ਪ੍ਰੇਰਿਆ ਹੈ ॥੧੩੬੦॥
Jagat Singh was extremely egoistic, therefore the death inspired and sent him for war.1360.
ਦੋਹਰਾ॥
ਦੋਹਰਾ:
DOHRA
ਕਰਮਸਿੰਘਜਾਲਪਸਿੰਘਗਜਾਸਿੰਘਬਰਬੀਰ॥
ਬਹਾਦਰ ਯੋਧੇ ਕਰਮ ਸਿੰਘ, ਜਾਲਪਾ ਸਿੰਘ, ਰਾਜ ਸਿੰਘ
ਜਯਸਿੰਘਸਹਿਤਕ੍ਰਿਤਾਸਸਿੰਘਹਨੇਚਾਰਰਨਧੀਰ॥੧੩੬੧॥
ਅਤੇ ਜਯ ਸਿੰਘ ਸਮੇਤ ਕ੍ਰਿਤਾਸ ਸਿੰਘ ਨੇ ਚਾਰ ਰਣਧੀਰ (ਯੋਧੇ) ਮਾਰ ਦਿੱਤੇ ਹਨ ॥੧੩੬੧॥
Karam Singh, Jalap Singh, Gaja Singh and Jai Singh, all these four warriors were killed by Kritash Singh.1361.
ਸਵੈਯਾ॥
ਸਵੈਯਾ:
SWAYYA
ਸਿੰਘਕ੍ਰਿਤਾਸਅਯੋਧਨਮੈਹਰਿਕੀਦਿਸਕੇਨ੍ਰਿਪਚਾਰਸੰਘਾਰੇ॥
ਕ੍ਰਿਤਾਸ ਸਿੰਘ ਨੇ ਯੁੱਧ-ਭੂਮੀ ਵਿਚ ਕ੍ਰਿਸ਼ਨ ਦੇ ਪਾਸੇ ਦੇ ਚਾਰ ਰਾਜੇ ਮਾਰ ਦਿੱਤੇ ਹਨ।
ਅਉਰਹਨੇਸੁਬਨੈਤਬਨੇਜਦੁਬੀਰਘਨੇਜਮਲੋਕਿਸਿਧਾਰੇ॥
ਹੋਰ ਵੀ ਬਹੁਤ ਸਾਰੇ ਧਨੁਸ਼ਧਾਰੀ ਯੁੱਧ ਵੀਰ ਮਾਰੇ ਗਏ ਹਨ ਅਤੇ ਬਹੁਤ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਯਮਲੋਕ ਭੇਜ ਦਿੱਤਾ ਹੈ।
Kritash Singh killed four warriors in the war from the side of Krishna and killed dispatched many others to the abode of Yama
ਜਾਇਭਿਰਿਯੋਜਗਤੇਸਬਲੀਸੰਗਿਆਪਨੇਬਾਨਕਮਾਨਸੰਭਾਰੇ॥
ਜਗਤ ਸਿੰਘ ਬਲੀ ਯੋਧਾ ਆਪਣੇ ਨਾਲ ਧਨੁਸ਼ ਬਾਣ ਨੂੰ ਸੰਭਾਲ ਕੇ (ਯੁੱਧ-ਭੂਮੀ ਵਿਚ) ਜਾ ਲੜਿਆ ਹੈ।
Now he went and confronted Jagtesh Singh, taking hold of his bow and arrows
ਅਉਰਜਿਤੇਰਨਿਠਾਢੇਹੁਤੇਭਟਪੇਖਿਤਿਨੈਸਰਜਾਲਪ੍ਰਹਾਰੇ॥੧੩੬੨॥
ਹੋਰ ਜਿਤਨੇ ਸੂਰਮੇ ਰਣ-ਭੂਮੀ ਵਿਚ ਖੜੋਤੇ ਹੋਏ ਸਨ, ਉਨ੍ਹਾਂ ਨੂੰ ਵੇਖ ਕੇ ਬਾਣਾਂ ਦੀ ਵਾਛੜ ਲਾ ਦਿੱਤੀ ਹੈ ॥੧੩੬੨॥
All the other warriors who were standing there at that time, they began to shower arrows on Kritesh Singh.1362.
ਮਾਰਿਬਿਦਾਰਦਯੋਦਲਕੋਬਹੁਰੋਕਰਮੈਕਰਵਾਰਸੰਭਾਰਿਓ॥
ਮਾਰ ਮਾਰ ਕੇ ਸੈਨਾ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਫਿਰ ਹੱਥ ਵਿਚ ਤਲਵਾਰ ਪਕੜੀ ਹੋਈ ਹੈ।
ਧਾਇਕੈਜਾਇਕੈਆਇਅਰਿਓਜਗਤੇਸਕੇਸੀਸਹੂੰਹਾਥਪ੍ਰਹਾਰਿਓ॥
ਭਜ ਕੇ ਆ ਗਿਆ ਹੈ ਅਤੇ (ਯੁੱਧ ਵਿਚ ਰਾਜਾ ਜਗਤ ਸਿੰਘ ਅਗੇ) ਡਟ ਗਿਆ ਹੈ ਅਤੇ ਜਗਤ ਸਿੰਘ ਦੇ ਸਿਰ ਉਤੇ ਹੱਥ ਨਾਲ ਵਾਰ ਕੀਤਾ ਹੈ।
After killing many warriors of the army of the enemy, he caught hold of his sword and stabilising himself, he struck a blow on the head of Jagtesh Singh
ਦੁਇਧਰਹੋਇਕੈਭੂਮਿਗਿਰਿਯੋਰਥਤੇਤਿਹਕੋਕਬਿਭਾਵਬਿਚਾਰਿਓ॥
(ਫਲਸਰੂਪ) ਉਹ ਦੋ ਫਾੜ ਹੋ ਕੇ ਰਥ ਉਤੋਂ ਧਰਤੀ ਉਤੇ ਡਿਗ ਪਿਆ ਹੈ, ਉਸ (ਦ੍ਰਿਸ਼ ਦਾ) ਭਾਵ ਕਵੀ ਨੇ ਇਸ ਤਰ੍ਹਾਂ ਵਿਚਾਰਿਆ ਹੈ।
ਮਾਨੋਪਹਾਰਕੇਊਪਰਿਸਾਲਹਿਬੀਜਪਰੀਤਿਹਦੁਇਕਰਡਾਰਿਓ॥੧੩੬੩॥
ਮਾਨੋ ਪਰਬਤ ਦੇ ਉਪਰ ਸਾਲ (ਦੇ ਬ੍ਰਿਛ ਉਤੇ) ਬਿਜਲੀ ਪਈ ਹੈ ਅਤੇ ਉਸ ਦੇ ਦੋ ਟੋਟੇ ਕਰ ਕੇ ਸੁਟ ਦਿੱਤੇ ਹਨ ॥੧੩੬੩॥
Having been chopped into two parts, he fell down from the chariot like a mountain falling into two parts by the fall of lighting.1363.
ਦੋਹਰਾ॥
ਦੋਹਰਾ:
DOHRA
ਕਠਿਨਸਿੰਘਹਰਿਕਟਕਤੇਆਯੋਯਾਪਰਧਾਇ॥
ਕ੍ਰਿਸ਼ਨ ਦੀ ਸੈਨਾ ਦਾ ਕਠਿਨ ਸਿੰਘ (ਨਾਂ ਦਾ) ਯੋਧਾ ਇਸ ਉਤੇ (ਇਸ ਢੰਗ ਨਾਲ) ਆ ਕੇ (ਪਿਆ)
ਮਤਦੁਰਦਜਿਉਸਿੰਘਪੈਆਵਤਕੋਪਬਢਾਇ॥੧੩੬੪॥
ਜਿਵੇਂ ਮਸਤ ਹਾਥੀ ਸ਼ੇਰ ਉਤੇ ਕ੍ਰੋਧਿਤ ਹੋ ਕੇ ਆਉਂਦਾ ਹੈ ॥੧੩੬੪॥
Within this time, Kathin Singh, coming out of his army-unit fell down on him like an intoxicated elephant in great rage.1364.
ਸਵੈਯਾ॥
ਸਵੈਯਾ:
SWAYYA
ਆਵਤਹੀਅਰਿਕੋਤਿਹਹੇਰਿਸੁਏਕਹੀਬਾਨਕੇਸੰਗਿਸੰਘਾਰਿਓ॥
ਵੈਰੀ ਨੂੰ ਆਉਂਦਿਆਂ ਵੇਖ ਕੇ, ਉਸ ਨੇ ਇਕ ਹੀ ਬਾਣ ਨਾਲ ਮਾਰ ਦਿੱਤਾ ਹੈ।
ਅਉਰਜਿਤੋਦਲਸਾਥਹੁਤੋਤਿਹਕੋਘਰੀਏਕਬਿਖੈਹਨਿਡਾਰਿਓ॥
ਉਸ ਨਾਲ ਹੋਰ ਵੀ ਜਿਤਨੀ ਸੈਨਾ ਸੀ, ਉਸ ਨੂੰ ਇਕ ਹੀ ਘੜੀ ਵਿਚ ਮਾਰ ਸੁਟਿਆ ਹੈ।
Seeing the enemy coming, he killed him with a single arrow and also killed the army supporting him in an instant
ਬੀਰਘਨੇਜਦੁਬੀਰਨਕੇਹਤਿਕੋਪਕੈਸ੍ਯਾਮਕੀਓਰਿਨਿਹਾਰਿਓ॥
ਸ੍ਰੀ ਕ੍ਰਿਸ਼ਨ ਦੇ ਬਹੁਤ ਸਾਰੇ ਯੋਧੇ ਮਾਰ ਕੇ (ਫਿਰ ਉਸ ਨੇ) ਕ੍ਰੋਧ ਨਾਲ ਕਾਨ੍ਹ ਵਲ ਵੇਖਿਆ
ਆਇਲਰੋਨਡਰੋਹਰਿਜੂਰਨਿਠਾਢੇਕਹਾਇਹਭਾਤਿਉਚਾਰਿਓ॥੧੩੬੫॥
ਅਤੇ ਇਸ ਤਰ੍ਹਾਂ ਨਾਲ ਕਿਹਾ, ਹੇ ਕ੍ਰਿਸ਼ਨ ਜੀ! ਆ ਕੇ ਯੁੱਧ ਕਰੋ, ਡਰੋ ਨਾ, ਰਣਭੂਮੀ ਵਿਚ ਖੜੋ ਕਿਉਂ ਗਏ ਹੋ ॥੧੩੬੫॥
He killed many Yadava warriors in his fury, saw towards Krishna and said, “Why are you standing? Come and fight with me.”1365.
ਤਉਹਰਿਜੂਕਰਿਕੋਪਚਲਿਯੋਤਬਦਾਰੁਕਸ੍ਯੰਦਨਕੋਸੁਧਵਾਯੋ॥
ਤਦ ਸ੍ਰੀ ਕ੍ਰਿਸ਼ਨ ਕ੍ਰੋਧ ਕਰ ਕੇ ਚਲ ਪਏ (ਅਤੇ) ਉਸੇ ਵੇਲੇ ਰਥਵਾਨ ਨੇ ਰਥ ਨੂੰ ਭਜਾ ਦਿੱਤਾ।
ਪਾਨਿਲੀਯੋਅਸਿਸ੍ਯਾਮਸੰਭਾਰਕੈਤਾਹਿਹਕਾਰਕੈਤਾਕਿਚਲਾਯੋ॥
ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਤਲਵਾਰ ਨੂੰ ਫੜ ਲਿਆ ਅਤੇ ਉਸ ਅਭਿਮਾਨੀ ਵਲ ਵੇਖ ਕੇ ਚਲਾ ਦਿੱਤੀ।
Then Krishna, in anger, caused his chariot to be driven by Daruk, went towards him. He held his sword in his hand and challenging him, struck a blow on him,
ਢਾਲਕ੍ਰਿਤਾਸਤ੍ਰਸਿੰਘਲਈਹਰਿਤਾਹੀਕੀਓਟਕੈਵਾਰਬਚਾਯੋ॥
ਕ੍ਰਿਤਾਸਤ੍ਰ ਸਿੰਘ ਨੇ ਹੱਥ ਵਿਚ ਢਾਲ ਲੈ ਲਈ ਅਤੇ ਉਸ ਦੀ ਓਟ ਵਿਚ ਵਾਰ ਬਚਾ ਲਿਆ।
ਆਪਨੀਕਾਢਿਕ੍ਰਿਪਾਨਮਿਯਾਨਤੇਦਾਰੁਕਕੇਤਨਘਾਉਲਗਾਯੋ॥੧੩੬੬॥
(ਫਿਰ) ਆਪਣੀ ਕ੍ਰਿਪਾਨ ਮਿਆਨ ਵਿਚੋਂ ਕਢ ਕੇ ਰਥਵਾਨ ਦੇ ਤਨ ਉਤੇ ਘਾਓ ਲਗਾ ਦਿੱਤਾ ॥੧੩੬੬॥
But Krata Singh saved himself with his shield and taking out his sword from his scabbard, wounded Daruk, the charioteer of Krishna.1366.
ਜੁਧਕਰੈਕਰਵਾਰਨਕੋਮਨਮੈਅਤਿਹੀਦੋਊਕ੍ਰੋਧਬਢਾਏ॥
ਦੋਵੇਂ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਤਲਵਾਰਾਂ ਦਾ ਯੁੱਧ ਕਰ ਰਹੇ ਹਨ।
Both of them, highly infuriated, began to fight with their swords
ਸ੍ਰੀਹਰਿਜੂਅਰਿਘਾਇਲਯੋਤਬਹੀਹਰਿਕੋਰਿਪੁਘਾਇਲਗਾਏ॥
ਸ੍ਰੀ ਕ੍ਰਿਸ਼ਨ ਜੀ ਨੇ ਵੈਰੀ ਨੂੰ ਘਾਓ ਲਗਾ ਦਿੱਤਾ ਹੈ ਅਤੇ ਉਸੇ ਵੇਲੇ ਵੈਰੀ ਨੇ ਵੀ ਕ੍ਰਿਸ਼ਨ ਨੂੰ ਘਾਓ ਲਗਾ ਦਿੱਤਾ ਹੈ।
When Krishna inflicted a wound on the enemy, then he also inflicted a wound a Krishna.