ਕਉਤਕਿਦੇਖਿਦੋਊਠਟਕੇਦਲਬਿਓਮਤੇਦੇਵਨਬੈਨਸੁਨਾਏ॥
(ਲੜਾਈ ਦਾ) ਕੌਤਕ ਵੇਖ ਕੇ ਦੋਹਾਂ (ਪਾਸਿਆਂ) ਦੀਆਂ ਸੈਨਾਵਾਂ ਠਠੰਬਰੀਆਂ (ਖੜੋਤੀਆਂ) ਹਨ ਅਤੇ ਆਕਾਸ਼ ਤੋਂ ਦੇਵਤਿਆਂ ਨੇ ਬੋਲ ਸੁਣਾਏ ਹਨ,
ਲਾਗੀਅਵਾਰਮੁਰਾਰਿਸੁਨੋਪਲਮੈਮਧੁਸੇਮੁਰਸੇਤੁਮਘਾਏ॥੧੩੬੭॥
ਹੇ ਕ੍ਰਿਸ਼ਨ! ਸੁਣੋ, ਬਹੁਤ ਦੇਰ ਲਗ ਗਈ ਹੈ, (ਜਦ ਕਿ) ਤੁਸੀਂ ਪਲ ਭਰ ਵਿਚ ਮਧੁ ਵਰਗੇ ਅਤੇ ਮੁਰ ਜਿਹੇ (ਦੈਂਤ) ਮਾਰ ਸੁਟੇ ਹਨ ॥੧੩੬੭॥
Seeing this sport from the sky, the gods said, “O Krishna! you are delaying, because you killed the demons like Mur and Madhu Kaitabh in an instant.”1367.
ਚਾਰਮਹੂਰਤਜੁਧੁਭਯੋਥਕਕੈਹਰਿਜੂਇਹਘਾਤਬਿਚਾਰਿਓ॥
ਚਾਰ ਮਹੂਰਤ ਤਕ ਯੁੱਧ ਹੁੰਦਾ ਰਿਹਾ, ਕ੍ਰਿਸ਼ਨ ਜੀ ਨੇ (ਸਥਿਤੀ) ਵੇਖ ਕੇ ਇਹ ਦਾਓ ਵਿਚਾਰਿਆ।
ਮਾਰਹੁਨਾਹਿਕਹਿਯੋਸੁਸਹੀਮੁਰਿਕੈਅਰਿਪਾਛੇਕੀਓਰਿਨਿਹਾਰਿਓ॥
'ਨ ਮਾਰਿਓ', ਕ੍ਰਿਸ਼ਨ ਨੇ (ਪਿਛਲੇ ਪਾਸੇ ਵਲ ਮੂੰਹ ਕਰ ਕੇ) ਕਿਹਾ। (ਕ੍ਰਿਤਾਸਤ੍ਰ ਨੇ ਇਹ ਗੱਲ) ਸਹੀ ਸਮਝ ਕੇ ਪਿਛਲੇ ਪਾਸੇ ਵਲ ਵੇਖਿਆ।
The war continued throughout the day, then Krishna devised a method. He said, “I am not killing you,” and saying this, when the enemy looked behind,
ਐਸੇਹੀਤੀਛਨਲੈਅਸਿਸ੍ਰੀਹਰਿਸਤ੍ਰਕੀਗ੍ਰੀਵਕੇਊਪਰਝਾਰਿਓ॥
ਉਦੋਂ ਹੀ ਤਿਖੀ ਤਲਵਾਰ ਲੈ ਕੇ ਕ੍ਰਿਸ਼ਨ ਨੇ ਵੈਰੀ ਦੀ ਗਰਦਨ ਉਤੇ ਝਾੜ ਦਿੱਤੀ।
ਐਸੀਏਭਾਤਿਹਨਿਓਰਿਪੁਕਉਅਪਨੇਦਲਕੋਸਭਤ੍ਰਾਸਨਿਵਾਰਿਯੋ॥੧੩੬੮॥
ਇਸ ਢੰਗ ਨਾਲ ਵੈਰੀ ਨੂੰ ਮਾਰ ਦਿੱਤਾ ਅਤੇ ਆਪਣੇ ਦਲ ਦੇ ਡਰ ਨੂੰ ਖ਼ਤਮ ਕਰ ਦਿੱਤਾ ॥੧੩੬੮॥
He very quickly at that very instant, struck a blow on the neck of the enemy with his sharp sword and in this way, killing the enemy, removed the fear of his army.1368.
ਯੌਅਰਿਮਾਰਿਲਯੋਰਨਮੈਅਤਿਹੀਮਨਮੈਹਰਿਜੂਸੁਖੁਪਾਯੋ॥
ਇਸ ਤਰ੍ਹਾਂ ਵੈਰੀ ਨੂੰ ਰਣ-ਭੂਮੀ ਵਿਚ ਮਾਰ ਕੇ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
ਆਪਨੀਸੈਨਨਿਹਾਰਮੁਰਾਰਿਮਹਾਬਲੁਧਾਰਕੈਸੰਖਬਜਾਯੋ॥
ਸ੍ਰੀ ਕ੍ਰਿਸ਼ਨ ਨੇ ਆਪਣੀ ਸੈਨਾ ਵੇਖ ਕੇ, ਬਹੁਤ ਜ਼ੋਰ ਨਾਲ ਸੰਖ ਵਜਾਇਆ।
In this way, killing his enemy, Krishna was pleased and looking at his army, he blew his conch forcefully
ਸੰਤਸਹਾਇਕਸ੍ਰੀਬ੍ਰਿਜਨਾਇਕਹੈਸਬਲਾਇਕਨਾਮਕਹਾਯੋ॥
ਸ੍ਰੀ ਕ੍ਰਿਸ਼ਨ ਸੰਤਾਂ ਦਾ ਸਹਾਇਕ ਹੈ ਅਤੇ ਸਰਬ ਕਲਾ ਸਮਰਥ ('ਸਬ ਲਾਇਕ') ਨਾਂ ਵਾਲਾ ਕਿਹਾ ਜਾਂਦਾ ਹੈ।
He is the support of the saints and capable of doing everything, he, the Lord of Braja
ਸ੍ਰੀਹਰਿਜੂਮੁਖਐਸੇਕਹਿਯੋਚਤੁਰੰਗਚਮੂੰਰਨਜੁਧੁਮਚਾਯੋ॥੧੩੬੯॥
ਸ੍ਰੀ ਕ੍ਰਿਸ਼ਨ ਜੀ ਨੇ ਮੁਖ ਤੋਂ (ਆਪਣੀ) ਚਤੁਰੰਗਨੀ ਸੈਨਾ ਨੂੰ ਇਸ ਤਰ੍ਹਾਂ ਕਿਹਾ ਕਿ ਰਣ-ਭੂਮੀ ਵਿਚ ਯੁੱਧ ਮਚਾ ਦਿਓ ॥੧੩੬੯॥
Under his command, his army of four divisions, waged a terrible war in the battlefield.1369.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਜੁਧਪ੍ਰਬੰਧੇਪਾਚਭੂਪਬਧਹਸਮਾਪਤਮੰ॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਯੁੱਧ ਪ੍ਰਬੰਧ ਦੇ ਪੰਜ ਰਾਜਿਆਂ ਦੇ ਬਧ ਦਾ ਪ੍ਰਸੰਗ ਸਮਾਪਤ।
End of the description of “Killing of Five Kings in the Warfare” in Krishnavatara in Bachittar Natak.
ਅਥਖੜਗਸਿੰਘਜੁਧਕਥਨੰ॥
ਹੁਣ ਖੜਗ ਸਿੰਘ ਦੇ ਯੁੱਧ ਦਾ ਕਥਨ:
Now begins the description of war with Kharag Singh
ਦੋਹਰਾ॥
ਦੋਹਰਾ:
DOHRA
ਤਿਹਭੂਪਤਿਕੋਮਿਤ੍ਰਇਕਖੜਗਸਿੰਘਤਿਹਨਾਮ॥
ਉਸ ਰਾਜੇ ਦਾ ਇਕ ਮਿਤਰ ਸੀ ਅਤੇ ਉਸ ਦਾ ਨਾਂ ਖੜਗ ਸਿੰਘ ਸੀ।
ਪੈਰੇਸਮਰਸਮੁਦ੍ਰਬਹੁਮਹਾਰਥੀਬਲਧਾਮ॥੧੩੭੦॥
(ਉਸ ਨੇ) ਬਹੁਤ ਵਾਰ ਯੁੱਧ ਰੂਪ ਸਮੁੰਦਰ ਨੂੰ ਤਰਿਆ ਸੀ ਅਤੇ (ਉਹ) ਮਹਾਨ ਰਥੀ ਅਤੇ ਬਲਵਾਨ ਸੀ ॥੧੩੭੦॥
A friend of that king named Kharag Singh was there, who was an excellent swimmer of the ocean of war and an abode of great strength.1370.
ਕ੍ਰੁਧਤਹ੍ਵੈਅਤਿਮਨਬਿਖੈਚਾਰਭੂਪਤਿਹਸਾਥ॥
(ਉਹ) ਮਨ ਵਿਚ ਬਹੁਤ ਕ੍ਰੋਧਵਾਨ ਹੋਇਆ। ਉਸ ਨਾਲ ਚਾਰ ਹੋਰ ਰਾਜੇ ਸਨ।
ਜੁਧੁਕਰਨਿਹਰਿਸਿਉਚਲਿਯੋਅਮਿਤਸੈਨਲੈਸਾਥ॥੧੩੭੧॥
(ਉਹ ਆਪਣੇ) ਨਾਲ ਬੇਹਿਸਾਬੀ ਸੈਨਾ ਲੈ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਲਈ ਚਲ ਪਿਆ ॥੧੩੭੧॥
Taking four kings and innumerable forces alongwith him, he, in great ire, went for war with Krishna.1371.
ਛਪੈਛੰਦ॥
ਛਪੈ ਛੰਦ:
CHHAPPAI
ਖੜਗਸਿੰਘਬਰਸਿੰਘਅਉਰਨ੍ਰਿਪਗਵਨਸਿੰਘਬਰ॥
ਖੜਗ ਸਿੰਘ, ਬਰ ਸਿੰਘ, ਸ੍ਰੇਸ਼ਠ ਰਾਜਾ ਗਵਨ ਸਿੰਘ
ਧਰਮਸਿੰਘਭਵਸਿੰਘਬਡੇਬਲਵੰਤਜੁਧੁਕਰ॥
ਅਤੇ ਧਰਮ ਸਿੰਘ ਤੇ ਭਵ ਸਿੰਘ ਵਰਗੇ (ਸੂਰਮੇ) ਯੁੱਧ ਵਿਚ ਪ੍ਰਬੀਨ ਹਨ।
There were many warriors there including Kharag Singh, Bar Singh, Gavan Singh, Dharam Singh, Bhav Singh etc.,
ਰਥਅਨੇਕਸੰਗਲੀਏਸੁਭਟਬਹੁਬਾਜਤਸਜਤ॥
(ਇਨ੍ਹਾਂ ਪੰਜਾਂ ਨੇ) ਆਪਣੇ ਨਾਲ ਅਨੇਕਾਂ ਰਥ ਅਤੇ ਬਹੁਤ ਸਾਰੇ ਸਜੇ ਹੋਏ ਘੋੜਿਆਂ ਵਾਲੇ ਸੈਨਿਕ ਲਏ ਹੋਏ ਸਨ।
He took with himself many chariots and warriors
ਦਸਹਜਾਰਗਜਮਤਚਲੇਘਨੀਅਰਜਿਮਗਜਤ॥
(ਇਨ੍ਹਾਂ ਨਾਲ) ਦਸ ਹਜ਼ਾਰ ਮਸਤ ਹਾਥੀ ਚਲੇ ਹਨ (ਜੋ) ਕਾਲੇ ਬਦਲਾਂ ਵਾਂਗ ਗਜਦੇ ਹਨ।
Ten thousand of elephants moved thundering like clouds
ਮਿਲਿਘੇਰਿਲੀਓਤਿਨਕਉਤਿਨੋਸੁਕਬਿਸ੍ਯਾਮਜਸੁਲਖਿਲੀਯੋ॥
(ਉਨ੍ਹਾਂ ਨੇ) ਮਿਲ ਕੇ ਉਨ੍ਹਾਂ (ਯਾਦਵਾਂ) ਨੂੰ ਘੇਰ ਲਿਆ ਜਿਸ ਨੂੰ ਸ਼ਿਆਮ ਕਵੀ ਨੇ ਇਉਂ ਸਮਝਿਆ ਹੈ,
They collectively besieged Krishna and his army
ਰਿਤੁਪਾਵਸਮੈਘਨਘਟਾਜਿਉਘੋਰਮਨੋਨਰਬੋਲੀਓ॥੧੩੭੨॥
ਜਿਵੇਂ ਬਰਖਾ ਰੁਤ (ਪਾਵਸ) ਵਿਚ ਕਾਲੀਆਂ ਘਟਾਵਾਂ ਚੜ੍ਹਦੀਆਂ ਹਨ। (ਉਨ੍ਹਾਂ) ਸੈਨਿਕਾਂ ਦੇ ਬੋਲ ਮਾਨੋ ਬਦਲਾਂ ਦੀ ਗਰਜਨ ਹੋਣ ॥੧੩੭੨॥
The enemy’s army was thundering and roaring like the dense clouds in the rainy season.1372.
ਦੋਹਰਾ॥
ਦੋਹਰਾ:
DOHRA
ਜਾਦਵਕੀਸੈਨਾਹੁਤੇਨਿਕਸੇਭੂਪਸੁਚਾਰ॥
ਯਾਦਵਾਂ ਦੀ ਸੈਨਾ ਵਿਚੋਂ ਚਾਰ ਰਾਜੇ (ਯੁੱਧ ਕਰਨ ਲਈ ਬਾਹਰ) ਨਿਕਲੇ ਹਨ,
ਨਾਮਸਰਸਸਿੰਘਬੀਰਸਿੰਘਮਹਾਸਿੰਘਸਿੰਘਸਾਰ॥੧੩੭੩॥
ਜਿਨ੍ਹਾਂ ਦੇ ਨਾਂ ਹਨ, ਸਰਸ ਸਿੰਘ, ਬੀਰ ਸਿੰਘ, ਮਹਾ ਸਿੰਘ ਅਤੇ ਸਾਰ ਸਿੰਘ ॥੧੩੭੩॥
From this side, from the army of Yadavas, four kings came forward, whose names were Saras Singh, Vir Singh, Maha Singh and Saar Singh.1373.
ਖੜਗਸਿੰਘਕੇਸੰਗਨ੍ਰਿਪਚਾਰਿਚਾਰੁਮਤਿਵੰਤ॥
ਖੜਗ ਸਿੰਘ ਨਾਲ (ਯੁੱਧ ਕਰਨ ਦੀ) ਮਸਤੀ ਨਾਲ ਮਤੇ ਹੋਏ ਚਾਰ ਸ੍ਰੇਸ਼ਠ ਰਾਜੇ ਹਨ।
There were four intoxicated kings with Kharag Singh
ਹਰਿਕੀਓਰਚਲੇਮਨੋਆਯੋਇਨਕੋਅੰਤੁ॥੧੩੭੪॥
(ਉਹ) ਸ੍ਰੀ ਕ੍ਰਿਸ਼ਨ ਵਲੋਂ ਚਲੇ ਹਨ ਮਾਨੋ ਇਨ੍ਹਾਂ ਦਾ ਅੰਤ ਆ ਗਿਆ ਹੋਵੇ ॥੧੩੭੪॥
They marched towards Krishna like the persons nearing their final doom.1374.
ਸਰਸਮਹਾਅਉਸਾਰਪੁਨਿਬੀਰਸਿੰਘਏਚਾਰ॥
ਸਰਸ ਸਿੰਘ, ਮਹਾ ਸਿੰਘ, ਸਾਰ ਸਿੰਘ ਅਤੇ ਬੀਰ ਸਿੰਘ, ਇਹ ਚਾਰ (ਰਾਜੇ)
ਜਾਦਵਸੈਨਾਤੇਤਬੈਨਿਕਸੇਅਤਿਬਲੁਧਾਰਿ॥੧੩੭੫॥
ਬਹੁਤ ਬਲ ਧਾਰ ਕੇ ਤਦੋਂ ਯਾਦਵ ਸੈਨਾ ਵਿਚੋਂ ਨਿਕਲੇ ॥੧੩੭੫॥
Coming out from the army of Yadavas, Saras Singh, Maha Singh, Saar Singh and Vir Singh came in their powerful form.1375.
ਹਰਿਕੀਦਿਸਕੇਚਤੁਰਨ੍ਰਿਪਤਿਨਵਹਲੀਨੇਮਾਰਿ॥
ਸ੍ਰੀ ਕ੍ਰਿਸ਼ਨ ਦੇ ਪਾਸੇ ਤੋਂ ਨਿਕਲੇ ਚੌਹਾਂ ਰਾਜਿਆਂ ਨੂੰ ਮਾਰ ਲਿਆ ਗਿਆ।
ਖੜਗਸਿੰਘਅਤਿਕੋਪਕਰਿਦੀਨੋਇਨਹਸੰਘਾਰਿ॥੧੩੭੬॥
ਖੜਗ ਸਿੰਘ ਨੇ ਬਹੁਤ ਕ੍ਰੋਧ ਕਰ ਕੇ ਇਨ੍ਹਾਂ ਨੂੰ ਮਾਰ ਦਿੱਤਾ ॥੧੩੭੬॥
Kharag Singh killed in his fury all the four kings from the side of Krishna.1376.
ਸਵੈਯਾ॥
ਸਵੈਯਾ:
SWAYYA
ਸ੍ਰੀਹਰਿਓਰਤੇਅਉਰਨਰੇਸਚਲੇਤਿਨਸੰਗਿਮਹਾਦਲੁਲੀਨੋ॥
ਸ੍ਰੀ ਕ੍ਰਿਸ਼ਨ ਦੇ ਪਾਸੇ ਤੋਂ (ਚਾਰ) ਹੋਰ ਰਾਜੇ ਚਲੇ ਹਨ ਜਿਨ੍ਹਾਂ ਨੇ ਆਪਣੇ ਨਾਲ ਭਾਰੀ ਸੈਨਾ-ਦਲ ਲਿਆ ਹੋਇਆ ਹੈ।
Other kings came forward from the side of Krishna, whose names were Surat Singh, Sampuran Singh, Bar Singh etc.
ਸੂਰਤਸਿੰਘਸਪੂਰਨਸਿੰਘਚਲਿਯੋਬਰਸਿੰਘਸੁਕੋਪਪ੍ਰਬੀਨੋ॥
ਸੂਰਤ ਸਿੰਘ, ਸਪੂਰਨ ਸਿੰਘ ਅਤੇ ਬਰ ਸਿੰਘ ਚਲੇ ਹਨ ਜੋ ਕ੍ਰੋਧ ਵਿਚ ਪ੍ਰਬੀਨ ਹਨ।
They were wrathful and were specialists in warfare.
ਅਉਮਤਿਸਿੰਘਸਜਿਯੋਤਨਕਉਚਸੁਸਸਤ੍ਰਨਅਸਤ੍ਰਨਮਾਝਿਪ੍ਰਬੀਨੋ॥
ਅਤੇ ਮਤਿ ਸਿੰਘ ਨੇ (ਆਪਣੇ) ਸ਼ਰੀਰ ਉਤੇ ਕਵਚ ਧਾਰਨ ਕੀਤਾ ਹੋਇਆ ਹੈ ਅਤੇ ਉਹ ਅਸਤ੍ਰ ਅਤੇ ਸ਼ਸਤ੍ਰ ਚਲਾਉਣ ਵਿਚ ਬਹੁਤ ਮਾਹਿਰ ਹੈ।
ਧਾਇਕੈਸ੍ਰੀਖੜਗੇਸਕੇਸੰਗਿਜੁਚਾਰਹੀਭੂਪਨਆਹਵਕੀਨੋ॥੧੩੭੭॥
ਇਨ੍ਹਾਂ ਚੌਹਾਂ ਰਾਜਿਆਂ ਨੇ ਖੜਗ ਸਿੰਘ ਉਤੇ ਹੱਲਾ ਬੋਲ ਕੇ ਯੁੱਧ ਕੀਤਾ ਹੈ ॥੧੩੭੭॥
Mat Singh also wore his armour in order to protect his body from the blows of arms and weapons and these four kings waged a dreadful war with Kharag Singh.1377.
ਦੋਹਰਾ॥
ਦੋਹਰਾ:
DOHRA
ਇਤਚਾਰੋਭੂਪਤਿਲਰੈਖੜਗਸਿੰਘਕੇਸੰਗਿ॥
ਇਧਰ ਚਾਰੇ ਰਾਜੇ ਖੜਗ ਸਿੰਘ ਨਾਲ ਲੜ ਰਹੇ ਹਨ
ਉਤਦੋਊਦਿਸਕੀਲਰਤਸਬਲਸੈਨਚਤੁਰੰਗਿ॥੧੩੭੮॥
ਅਤੇ ਉਧਰ ਦੋਹਾਂ ਪਾਸਿਆਂ ਦੀ ਚਤੁਰੰਗਨੀ ਸੈਨਾ ਬਲ ਸਹਿਤ ਲੜ ਰਹੀ ਹੈ ॥੧੩੭੮॥
On this side all these four kings fought with Kharag Singh and on that side the four divisions of both armies were engaged in terrible warfare.1378.
ਕਬਿਤੁ॥
ਕਬਿੱਤ:
KABIT
ਰਥੀਸੰਗਿਰਥੀਮਹਾਰਥੀਸੰਗਿਮਹਾਰਥੀਸੁਵਾਰਸਿਉਸੁਵਾਰਅਤਿਕੋਪਕੈਕੈਮਨਮੈ॥
ਰਥੀ ਨਾਲ ਰਥੀ, ਮਹਾ ਰਥੀ ਨਾਲ ਮਹਾ ਰਥੀ ਅਤੇ ਸਵਾਰ ਨਾਲ ਸਵਾਰ ਮਨ ਵਿਚ ਕ੍ਰੋਧ ਕਰ ਕੇ ਲੜ ਰਹੇ ਹਨ।
ਪੈਦਲਸਿਉਪੈਦਲਲਰਤਭਏਰਨਬੀਚਜੁਧਹੀਮੈਰਾਖਿਓਮਨਰਾਖਿਓਨਗ੍ਰਿਹਨਮੈ॥
ਰਣ ਵਿਚ ਪੈਦਲ ਨਾਲ ਪੈਦਲ ਲੜ ਰਹੇ ਹਨ। ਸਭ ਨੇ ਯੁੱਧ ਵਿਚ ਹੀ ਮਨ ਨੂੰ ਟਿਕਾਇਆ ਹੋਇਆ ਹੈ, ਘਰਾਂ ਵਿਚ (ਮਨ ਨੂੰ) ਨਹੀਂ ਰਖਿਆ ਹੋਇਆ।
The charioteers began to fight with charioteers, the chariot-owners with chariot-owners, the riders with riders and the soldiers on foot with soldiers on foot in rage, forsaking their attachment of their home and family
ਸੈਥੀਜਮਧਾਰਤਰਵਾਰੈਘਨੀਸ੍ਯਾਮਕਹੈਮੁਸਲੀਤ੍ਰਿਸੂਲਬਾਨਚਲੇਤਾਹੀਛਿਨਮੈ॥
ਕਟਾਰਾਂ, ਜਮਧਾੜਾਂ ਅਤੇ ਤਲਵਾਰਾਂ ਬਹੁਤ ਜ਼ਿਆਦਾ (ਚਲਦੀਆਂ ਹਨ) (ਜਿਨ੍ਹਾਂ ਨੂੰ ਵੇਖ ਕੇ) ਸ਼ਿਆਮ ਕਵੀ ਕਹਿੰਦੇ ਹਨ, ਉਸ ਮੌਕੇ ਤੇ ਮੋਹਲੇ, ਤ੍ਰਿਸ਼ੂਲ ਅਤੇ ਤੀਰ ਚਲ ਰਹੇ ਹਨ।
The daggers, swords, tridents, maces and arrows were struck
ਦੰਤਨਸਿਉਦੰਤੀਪੈਬਜੰਤ੍ਰਨਸਿਉਬਜੰਤ੍ਰੀਲਰਿਓਚਾਰਨਸਿਉਚਾਰਨਭਿਰਿਓਹੈਤਾਹੀਰਨਮੈ॥੧੩੭੯॥
ਹਾਥੀਆਂ ਨਾਲ ਹਾਥੀ, ਵਜੰਤ੍ਰੀਆਂ ਨਾਲ ਵਜੰਤ੍ਰੀ ਲੜ ਰਹੇ ਹਨ ਅਤੇ ਉਸ ਰਣ ਵਿਚ ਚਾਰਣਾਂ ਨਾਲ ਚਾਰਣ ਲੜ ਰਹੇ ਹਨ ॥੧੩੭੯॥
The elephant fought with elephant, the speaker with speaker and the minstrel with mistrel.1379.
ਸਵੈਯਾ॥
ਸਵੈਯਾ:
SWAYYA
ਬਹੁਰੋਸਰਸਿੰਘਹਤਿਓਰਿਸਕੈਮਹਾਸਿੰਘਹਿਮਾਰਿਲਇਓਜਬਹੀ॥
ਜਦੋਂ ਮਹਾ ਸਿੰਘ ਮਾਰ ਲਿਆ ਗਿਆ, ਤਾਂ ਕ੍ਰੋਧਵਾਨ ਹੋ ਕੇ ਸਰ ਸਿੰਘ ਨੂੰ ਵੀ ਮਾਰ ਦਿੱਤਾ ਗਿਆ।