GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 436
Display Settings
ਸੈਨਸਹਿਤਜਮਲੋਕਿਪਠਾਏ॥੧੩੯੨॥
ਸੈਨਾ ਸਮੇਤ (ਸਾਰਿਆਂ ਨੂੰ) ਯਮ ਲੋਕ ਵਿਚ ਭੇਜ ਦਿੱਤਾ ਹੈ ॥੧੩੯੨॥
The horses and charioteers of their chariots were all wounded and alongwith the army, they were all sent to the abode of Yama.1392.
ਦੋਹਰਾ
ਦੋਹਰਾ:
DOHRA
ਚਪਲਸਿੰਘਅਰੁਚਤਰਸਿੰਘਚੰਚਲਸ੍ਰੀਬਲਵਾਨ
ਚਪਲ ਸਿੰਘ, ਚਤੁਰ ਸਿੰਘ, ਚੰਚਲ ਸਿੰਘ ਅਤੇ ਬਲਵਾਨ;
ਚਿਤ੍ਰਸਿੰਘਅਰਚਉਪਸਿੰਘਮਹਾਰਥੀਸੁਰਗ੍ਯਾਨ॥੧੩੯੩॥
ਤੇ ਚਿਤ੍ਰ ਸਿੰਘ ਅਤੇ ਚੌਪ ਸਿੰਘ ਮਹਾਨ ਰਥੀ ਅਤੇ ਸ੍ਰੇਸ਼ਠ ਗਿਆਨ ਵਾਲੇ ਹਨ ॥੧੩੯੩॥
The great warriors like Chapal Singh, Chatur Singh, Chitar Singh, Chaup Singh etc., were present there.1393.
ਛਤ੍ਰਸਿੰਘਅਰੁਮਾਨਸਿੰਘਸਤ੍ਰਸਿੰਘਬਲਬੰਡ
ਛਤ੍ਰ ਸਿੰਘ, ਮਾਨ ਸਿੰਘ ਅਤੇ ਸਤ੍ਰ ਸਿੰਘ (ਜੋ) ਬਲੀ ਯੋਧੇ ਹਨ
ਸਿੰਘਚਮੂੰਪਤਿਅਤਿਬਲੀਭੁਜਬਲਿਤਾਹਿਅਖੰਡ॥੧੩੯੪॥
ਅਤੇ ਚਮੂੰਪਤਿ ਸਿੰਘ ਮਹਾਨ ਬਲੀ ਅਤੇ ਅਖੰਡ ਭੁਜ ਬਲ ਵਾਲਾ ਹੈ ॥੧੩੯੪॥
Chhattar Singh, Man Singh, Shatar Singh etc., wre the mighty generals who were present there.1394.
ਸਵੈਯਾ
ਸਵੈਯਾ:
SWAYYA
ਭੂਪਦਸੋਰਿਸਿਕੈਕਬਿਸ੍ਯਾਮਕਹੈਖੜਗੇਸਕੇਊਪਰਧਾਏ
ਸਿਆਮ ਕਵੀ ਕਹਿੰਦੇ ਹਨ, (ਉਪਰੋਕਤ) ਦਸਾਂ ਰਾਜਿਆਂ ਨੇ ਕ੍ਰੋਧਵਾਨ ਹੋ ਕੇ ਖੜਗ ਸਿੰਘ ਉਤੇ ਹਮਲਾ ਕਰ ਦਿੱਤਾ ਹੈ।
All the ten kings in their fury fell upon Kharag Singh
ਆਵਤਹੀਬਲਿਕੈਧਨੁਲੈਸੁਨਿਖੰਗਨਤੇਬਹੁਬਾਨਚਲਾਏ
(ਉਨ੍ਹਾਂ ਨੇ) ਆਉਂਦਿਆਂ ਹੀ ਬਲ ਪੂਰਵਕ ਧਨੁਸ਼ ਲੈ ਕੇ ਭੱਥਿਆਂ ਵਿਚੋਂ ਬਹੁਤ ਤੀਰ ਚਲਾਏ ਹਨ।
On their arrival they discharged from their bows many arrows
ਬਾਜਹਨੇਸਤਿਦੁਇਅਰੁਗੈਸਤਿਤ੍ਰੈਸਤਿਬੀਰਮਹਾਤਬਘਾਏ
ਤਦ (ਉਨ੍ਹਾਂ ਨੇ) ਦੋ ਸੌ ਘੋੜੇ, ਇਕ ਸੌ ਹਾਥੀ ਅਤੇ ਤਿੰਨ ਸੌ ਮਹਾਨ ਸੂਰਵੀਰ ਮਾਰ ਦਿੱਤੇ ਹਨ।
Sixteen horses of the chariots and ten mighty fighters were killed there
ਬੀਸਰਥੀਅਉਮਹਾਰਥਿਤੀਸਅਯੋਧਨਮੈਜਮਲੋਕਿਪਠਾਏ॥੧੩੯੫॥
ਵੀਹ ਰਥੀਆਂ ਅਤੇ ਤੀਹ ਮਹਾਰਥੀਆਂ ਨੂੰ ਮਾਰ ਕੇ ਯਮ ਲੋਕ ਵਿਚ ਪਹੁੰਚਾ ਦਿੱਤਾ ਹੈ ॥੧੩੯੫॥
The twenty charioteers and thirty chariot-owners also died then.1395.
ਪੁਨਿਧਾਇਹਨੇਸਤਿਗੈਹਯਦੁਇਸਤਿਅਯੁਤਪਦਾਤਹਨੇਰਨਮੈ
ਫਿਰ (ਖੜਗ ਸਿੰਘ ਨੇ) ਧਾਵਾ ਬੋਲ ਕੇ ਸੌ ਘੋੜੇ, ਦੋ ਸੌ ਹਾਥੀ ਅਤੇ ਦਸ ਹਜ਼ਾਰ ('ਅਯੁਤ') ਪਿਆਦੇ ('ਪਦਾਤ') ਸਿਪਾਹੀ ਮਾਰ ਦਿੱਤੇ ਹਨ।
Kharag Singh again ran forward killing seven horses and many soldier on foot in the war
ਸੁਮਹਾਰਥੀਅਉਰਪਚਾਸਹਨੇਕਬਿਸ੍ਯਾਮਕਹੈਸੁਤਹੀਛਿਨਮੈ
ਹੋਰ ਪੰਜਾਹ ਮਹਾਰਥੀ ਮਾਰੇ ਹਨ। ਕਵੀ ਸਿਆਮ ਕਹਿੰਦੇ ਹਨ, (ਇਹ ਸਭ ਕੁਝ) ਛਿਣ ਭਰ ਵਿਚ ਹੋ ਗਿਆ।
The poet Shyam says that at the same instant, Kharag Singh killed fifty other great warriors
ਦਸਹੂੰਨ੍ਰਿਪਕੀਬਹੁਸੈਨਭਜੀਲਖਿਜਿਉਮ੍ਰਿਗਕੇਹਰਿਕਉਬਨਮੈ
ਦਸਾਂ ਰਾਜਿਆਂ ਦੀ ਬਹੁਤ ਸਾਰੀ ਸੈਨਾ ਭਜ ਗਈ ਹੈ ਜਿਵੇਂ ਬਨ ਵਿਚ ਸ਼ੇਰ ਨੂੰ ਵੇਖ ਕੇ ਹਿਰਨ (ਭਜ ਜਾਂਦੇ ਹਨ)।
A Great portion of the army of the ten kings ran away just as the deers run away on seeing the lion in the forest
ਤਿਹਸੰਘਰਮੈਖੜਗੇਸਬਲੀਰੁਪਿਠਾਢੋਰਹਿਓਰਿਸਕੈਮਨਮੈ॥੧੩੯੬॥
ਉਸ ਯੁੱਧ ਵਿਚ ਬਲਵਾਨ ਖੜਗ ਸਿੰਘ, ਮਨ ਵਿਚ ਕ੍ਰੋਧਵਾਨ ਹੋ ਕੇ ਡਟਿਆ ਖੜੋਤਾ ਹੈ ॥੧੩੯੬॥
But in that war, the mighty Kharag Singh stood firmly in great rage.1396.
ਕਬਿਤੁ
ਕਬਿੱਤ:
KABIT
ਦਸੋਭੂਪਰਨਪਾਰਿਯੋਸੈਨਕਉਬਿਪਤਡਾਰਿਓਬੀਰਪ੍ਰਨਧਾਰਿਓਡਰੈਹੈਕਾਹੂੰਆਨਸੋ
(ਉਪਰੋਕਤ) ਦਸਾਂ ਰਾਜਿਆਂ ਨੇ ਰਣ ਮਚਾਇਆ ਹੋਇਆ ਹੈ ਅਤੇ ਸੈਨਾ ਨੂੰ ਬਿਪਤਾ ਵਿਚ ਪਾ ਦਿੱਤਾ ਹੈ। ਵੀਰ ਯੋਧੇ (ਖੜਗ ਸਿੰਘ) ਨੇ ਪ੍ਰਣ ਧਾਰਿਆ ਹੋਇਆ ਹੈ ਅਤੇ ਕਿਸੇ ਤੋਂ ਨਹੀਂ ਡਰਦਾ ਹੈ।
All the ten kings participated in the war
ਦਸਭੂਪਤਿਰਿਸਾਇਸਮੁਹਾਇਗਏਉਤਆਇਸਉਹੇਭਯੋਮਹਾਸੂਰਮਾਨਸੋ
ਇਹੀ ਦਸ ਰਾਜੇ ਕ੍ਰੋਧਿਤ ਹੋ ਕੇ (ਉਸ ਦੇ) ਸਾਹਮਣੇ ਗਏ ਹਨ। ਉਧਰੋਂ ਉਹ ਸੂਰਵੀਰ (ਖੜਗ ਸਿੰਘ) ਅਭਿਮਾਨ ਨਾਲ (ਉਨ੍ਹਾਂ ਦੇ ਸਾਹਮਣੇ) ਡਟ ਗਿਆ ਹੈ।
They put their army in adversity and avowed that no one will fear anyone, all these ten kings, getting enraged, went before that mighty warrior Kharag Singh.
ਕਹੈਕਬਿਸ੍ਯਾਮਅਤਿਕ੍ਰੁਧਹੁਇਖੜਗਸਿੰਘਤਾਨਕੈਕਮਾਨਕੋਲਗਾਈਜਿਹਕਾਨਸੋ
ਕਵੀ ਸ਼ਿਆਮ ਕਹਿੰਦੇ ਹਨ, ਖੜਗ ਸਿੰਘ ਨੇ ਕ੍ਰੋਧਵਾਨ ਹੋ ਕੇ ਅਤੇ ਕਮਾਨ ਨੂੰ ਖਿਚ ਕੇ ਕੰਨ ਨਾਲ ਲਗਾ ਲਿਆ ਹੈ।
ਗਜਰਾਜਭਾਰੇਅਰੁਜੁਧਕੇਕਰਾਰੇਦਸੋਮਾਰਿਡਾਰੇਤਿਨਦਸਦਸਬਾਨਸੋ॥੧੩੯੭॥
ਬਹੁਤ ਵੱਡੇ ਹਾਥੀਆਂ ਅਤੇ ਯੁੱਧ ਕਰਨ ਵਿਚ ਬਹੁਤ ਤਕੜੇ ਦਸਾਂ (ਰਾਜਿਆਂ) ਨੂੰ ਉਸ (ਖੜਗ ਸਿੰਘ) ਨੇ ਦਸ ਦਸ ਤੀਰਾਂ ਨਾਲ ਮਾਰ ਮੁਕਾਇਆ ਹੈ ॥੧੩੯੭॥
When Kharag Singh pulled his bow upto his ear in great rage, he killed each king with ten arrows, though the kings were large like elephants and expert in warfare.1397.
ਦੋਹਰਾ
ਦੋਹਰਾ:
DOHRA
ਪਾਚਬੀਰਜਦੁਬੀਰਕੇਗਏਸੁਅਰਿਪਰਦਉਰਿ
ਸ੍ਰੀ ਕ੍ਰਿਸ਼ਨ ਦੇ ਪੰਜ ਯੋਧੇ ਵੈਰੀ ਉਤੇ ਧਾਵਾ ਕਰ ਕੇ ਪਏ ਹਨ
ਛਕਤਸਿੰਘਅਰੁਛਤ੍ਰਸਿੰਘਛੋਹਸਿੰਘਸਿੰਘਗਉਰ॥੧੩੯੮॥
ਛਕਤ ਸਿੰਘ, ਛਤ੍ਰ ਸਿੰਘ, ਛੋਹ ਸਿੰਘ, ਅਤੇ ਗਉਰ ਸਿੰਘ ॥੧੩੯੮॥
Five other warriors of Krishna fell upon the enemy, whose names were Chhakat Singh, Chhatar Singh, Chhauh Singh and Gaur Singh etc.1398.
ਸੋਰਠਾ
ਸੋਰਠਾ:
SORTHA