ਛਲਬਲਸਿੰਘਜਿਹਨਾਮਮਹਾਬੀਰਬਲਬੀਰਕੋ॥
ਜਿਸ ਬਲਵਾਨ ਮਹਾਵੀਰ ਦਾ ਨਾਂ ਛਲਬਲ ਸਿੰਘ ਹੈ,
ਲਏਖੜਗਕਰਿਚਾਮਖੜਗਸਿੰਘਪਰਸੋਚਲਿਓ॥੧੩੯੯॥
ਉਹ ਹੱਥ ਵਿਚ ਤਲਵਾਰ ਅਤੇ ਢਾਲ ਲੈ ਕੇ ਖੜਗ ਸਿੰਘ (ਨਾਲ ਜੂਝਣ ਲਈ) ਨਿਤਰਿਆ ਹੈ ॥੧੩੯੯॥
A great warrior Chhalbal Singh went to wage war with Kharag Singh, taking his shield and sword in his hands.1399.
ਚੌਪਈ॥
ਚੌਪਈ:
CHAUPAI
ਜਬਹੀਪਾਚਬੀਰਮਿਲਿਧਾਏ॥
ਜਦੋਂ (ਉਨ੍ਹਾਂ) ਪੰਜ ਵੀਰਾਂ ਨੇ ਮਿਲ ਕੇ ਧਾਵਾ ਕੀਤਾ
ਖੜਗਸਿੰਘਕੇਊਪਰਆਏ॥
ਅਤੇ ਖੜਗ ਸਿੰਘ ਦੇ ਉਪਰ ਚੜ੍ਹ ਆਏ,
ਖੜਗਸਿੰਘਤਬਸਸਤ੍ਰਸੰਭਾਰੇ॥
ਤਦੋਂ ਖੜਗ ਸਿੰਘ ਨੇ ਸ਼ਸਤ੍ਰ ਸੰਭਾਲੇ
ਸਬਹੀਪ੍ਰਾਨਬਿਨਾਕਰਿਡਾਰੇ॥੧੪੦੦॥
ਅਤੇ ਸਾਰਿਆਂ (ਰਾਜਿਆਂ) ਨੂੰ ਪ੍ਰਾਣਾਂ ਤੋਂ ਸਖਣਾ ਕਰ ਦਿੱਤਾ ॥੧੪੦੦॥
When these five warriors went together and fell upon Kharag Singh, Kharag Singh took hold of his weapons and made all these warriors lifeless.1400.
ਦੋਹਰਾ॥
ਦੋਹਰਾ:
DOHRA
ਦੁਆਦਸਜੋਧੇਕ੍ਰਿਸਨਕੇਅਤਿਬਲਬੰਡਅਖੰਡ॥
ਸ੍ਰੀ ਕ੍ਰਿਸ਼ਨ ਦੇ ਬਾਰ੍ਹਾਂ ਹੋਰ ਯੋਧੇ ਜੋ ਸੂਰਵੀਰ ਅਤੇ ਅਖੰਡ ਤੇਜ ਵਾਲੇ ਸਨ
ਜੀਤਲਯੋਹੈਜਗਤਜਿਨਬਲਕਰਿਭੁਜਾਪ੍ਰਚੰਡ॥੧੪੦੧॥
ਅਤੇ ਜਿਨ੍ਹਾਂ ਨੇ (ਆਪਣੀਆਂ) ਭੁਜਾਵਾਂ ਦੇ ਪ੍ਰਚੰਡ ਬਲ ਨਾਲ ਜਗਤ ਨੂੰ ਜਿਤਿਆ ਹੋਇਆ ਸੀ ॥੧੪੦੧॥
Twelve warriors of Krishna are extremely powerful, who have conquered the whole world with their strength.1401.
ਸਵੈਯਾ॥
ਸਵੈਯਾ:
SWAYYA
ਬਾਲਮਸਿੰਘਮਹਾਮਤਿਸਿੰਘਜਗਾਜਤਸਿੰਘਲਏਅਸਿਧਾਯੋ॥
(ਉਨ੍ਹਾਂ ਵਿਚੋਂ) ਬਾਲਮ ਸਿੰਘ, ਮਹਾਮਤਿ ਸਿੰਘ ਅਤੇ ਜਗਾਜਤ ਸਿੰਘ ਤਲਵਾਰਾਂ ਲੈ ਕੇ ਵਧੇ ਹਨ।
Balram Singh, Mahamati Singh and Jagajat Singh, fell upon him (the enemy) with their swords
ਸਿੰਘਧਨੇਸਕ੍ਰਿਪਾਵਤਸਿੰਘਸੁਜੋਬਨਸਿੰਘਮਹਾਬਰਪਾਯੋ॥
ਧਨੇਸ ਸਿੰਘ, ਕ੍ਰਿਪਾਵਤ ਸਿੰਘ ਅਤੇ ਜੋਬਨ ਸਿੰਘ ਨੇ ਬਹੁਤ ਬਲ ਪ੍ਰਾਪਤ ਕੀਤਾ ਹੈ।
Dhanesh Singh, Kripavat Singh, Joban Singh,
ਜੀਵਨਸਿੰਘਚਲਿਯੋਜਗਸਿੰਘਸਦਾਸਿੰਘਲੈਜਸਸਿੰਘਰਿਸਾਯੋ॥
ਜੀਵਨ ਸਿੰਘ, ਜਗ ਸਿੰਘ, ਸਦਾ ਸਿੰਘ ਅਤੇ ਜਸ ਸਿੰਘ ਕ੍ਰੋਧਵਾਨ ਹੋਏ ਹਨ।
Jiwan Singh, Jag Singh, Sada Singh etc. also marched forward
ਬੀਰਮਸਿੰਘਲਏਸਕਤੀਕਰਮੈਖੜਗੇਸਸੋਜੁਧੁਮਚਾਯੋ॥੧੪੦੨॥
ਬੀਰਮ ਸਿੰਘ ਨੇ ਹੱਥ ਵਿਚ ਬਰਛੀ ਲੈ ਕੇ ਖੜਗ ਸਿੰਘ ਨਾਲ ਯੁੱਧ ਮਚਾਇਆ ਹੋਇਆ ਹੈ ॥੧੪੦੨॥
Taking his Shakti (digger) in his hand, Viram Singh, began the war with Kharag Singh.1402.
ਦੋਹਰਾ॥
ਦੋਹਰਾ:
DOHRA
ਮੋਹਨਸਿੰਘਜਿਹਿਨਾਮਭਟਸੋਊਭਯੋਤਿਨਸੰਗਿ॥
ਜਿਸ ਸੂਰਮੇ ਦਾ ਨਾਂ ਮੋਹਨ ਸਿੰਘ ਹੈ, ਉਹ ਵੀ ਉਨ੍ਹਾਂ ਨਾਲ ਹੈ।
A warrior named Mohan Singh accompanied him
ਸਸਤ੍ਰਧਾਰਿਕਰਮੈਲੀਏਸਾਜਿਯੋਕਵਚਨਿਖੰਗ॥੧੪੦੩॥
(ਉਸ ਨੇ) ਸ਼ਸਤ੍ਰ ਹੱਥ ਵਿਚ ਧਾਰਨ ਕਰ ਕੇ ਕਵਚ ਦੇ ਨਾਲ ਭੱਥਾ ਸਜਾਇਆ ਹੋਇਆ ਹੈ ॥੧੪੦੩॥
He was carrying his weapons n his hands and was decorated with the quiver and armour.1403.
ਸਵੈਯਾ॥
ਸਵੈਯਾ:
SWAYYA
ਖੜਗੇਸਬਲੀਕਹੁਰਾਮਭਨੈਸਭਭੂਪਨਬਾਨਪ੍ਰਹਾਰਕਰਿਓਹੈ॥
(ਕਵੀ) ਰਾਮ ਕਹਿੰਦੇ ਹਨ, ਬਲਵਾਨ ਖੜਗ ਸਿੰਘ ਉਤੇ ਸਾਰਿਆਂ ਰਾਜਿਆਂ ਨੇ ਤੀਰਾਂ ਦਾ ਪ੍ਰਹਾਰ ਕੀਤਾ ਹੈ।
ਠਾਢੋਰਹਿਓਦ੍ਰਿੜਭੂਪਰਮੇਰੁਸੋਆਹਵਤੇਨਹੀਨੈਕੁਡਰਿਓਹੈ॥
(ਪਰ ਖੜਗ ਸਿੰਘ) ਧਰਤੀ ਉਤੇ ਸੁਮੇਰ ਪਰਬਤ ਵਾਂਗ ਦ੍ਰਿੜ੍ਹਤਾ ਪੂਰਵਕ ਖੜੋਤਾ ਹੋਇਆ ਹੈ ਅਤੇ ਯੁੱਧ ਤੋਂ ਰਤਾ ਜਿੰਨਾ ਵੀ ਨਹੀਂ ਡਰਿਆ ਹੈ।
All the kings struck their blows on the mighty warrior Kharag Singh with their arrows, but he remained firm in the battlefield like a mountain without fear
ਕੋਪਸਿਉਓਪਬਢੀਤਿਹਆਨਨਤਾਛਬਿਕੋਕਬਿਭਾਉਧਰਿਓਹੈ॥
ਕ੍ਰੋਧ ਕਰ ਕੇ ਉਸ ਦੇ ਮੁਖ ਦੀ ਸ਼ੋਭਾ ਹੋਰ ਵੀ ਵਧ ਗਈ ਹੈ, ਉਸ ਦੀ ਛਬੀ ਨੂੰ (ਵੇਖ ਕੇ) ਕਵੀ ਨੇ (ਮਨ ਵਿਚ ਇਹ) ਭਾਵ ਧਰਿਆ ਹੈ
ਰੋਸਿਕੀਆਗਪ੍ਰਚੰਡਭਈਸਰਪੁੰਜਛੁਟੇਮਾਨੋਘੀਉਪਰਿਓਹੈ॥੧੪੦੪॥
ਕਿ ਕ੍ਰੋਧ ਦੀ ਅੱਗ ਪ੍ਰਚੰਡ ਹੋ ਗਈ ਹੈ ਅਤੇ ਤੀਰਾਂ ਦੇ ਸਮੂਹ ਛੁਟੇ ਹੋਏ (ਇੰਜ ਪ੍ਰਤੀਤ ਹੁੰਦੇ ਹਨ) ਮਾਨੋ (ਬਲਦੀ ਅੱਗ ਉਤੇ) ਘਿਉ ਪਿਆ ਹੋਵੇ ॥੧੪੦੪॥
The anger seemed greatly increased on his face and in the powerful fire of his anger, these arrows worked like ghee.1404.
ਜੋਦਲਹੋਹਰਿਬੀਰਨਿਕੇਸੰਗਸੋਤੋਕਛੂਅਰਿਮਾਰਿਲਯੋਹੈ॥
ਸ੍ਰੀ ਕ੍ਰਿਸ਼ਨ ਦੇ ਵੀਰ-ਯੋਧਿਆਂ ਨਾਲ ਜੋ ਸੈਨਾ ਸੀ, ਉਸ ਵਿਚੋਂ ਕੁਝ ਕੁ ਵੈਰੀ ਨੇ ਮਾਰ ਲਈ ਹੈ।
Krishna’ s force of warriors that was there, some of the warriors from it were knocked down by the enemy
ਫੇਰਿਅਯੋਧਨਮੈਰੁਪਕੈਅਸਿਲੈਜੀਯਮੈਪੁਨਿਕੋਪੁਭਯੋਹੈ॥
ਫਿਰ (ਖੜਗ ਸਿੰਘ) ਯੁੱਧ-ਭੂਮੀ ਵਿਚ ਡਟ ਕੇ, (ਹੱਥ ਵਿਚ) ਤਲਵਾਰ ਲੈ ਕੇ ਕ੍ਰੋਧਵਾਨ ਹੋ ਗਿਆ ਹੈ।
He stood furiously again in the field, taking his sword in his hand
ਮਾਰਿਬਿਦਾਰਦਯੋਘਟਗਯੋਦਲਸੋਕਬਿਕੇਮਨਭਾਉਨਯੋਹੈ॥
(ਉਸ ਨੇ ਕ੍ਰੋਧਵਾਨ ਹੋ ਕੇ ਸੈਨਾ) ਮਾਰ ਕੇ ਨਸ਼ਟ ਕਰ ਦਿੱਤੀ ਹੈ, ਫਲਸਰੂਪ ਸੈਨਾ ਘਟ ਗਈ ਹੈ। (ਇਸ ਸਥਿਤੀ ਨੂੰ ਵੇਖ ਕੇ) ਕਵੀ ਦੇ ਮਨ ਵਿਚ ਨਵਾਂ ਵਿਚਾਰ ਪੈਦਾ ਹੋਇਆ ਹੈ,
ਮਾਨਹੁਸੂਰਪ੍ਰਲੈਕੋਚੜਿਯੋਜਲੁਸਾਗਰਕੋਸਬਸੂਕਿਗਯੋਹੈ॥੧੪੦੫॥
ਮਾਨੋ ਪਰਲੋ ਸਮੇਂ ਦੇ ਸੂਰਜ ਦੇ ਚੜ੍ਹਨ ਨਾਲ (ਰਣਭੂਮੀ ਰੂਪ) ਸਮੁੰਦਰ ਦਾ ਜਲ ਸੁਕ ਗਿਆ ਹੋਵੇ ॥੧੪੦੫॥
By killing the enemy’s army, he decreased it like waters of the ocean dried up by the blazing sun on doomsday.1405.
ਪ੍ਰਥਮੇਤਿਨਕੀਭੁਜਕਾਟਿਦਈਫਿਰਕੈਤਿਨਕੇਸਿਰਕਾਟਿਦਏ॥
ਪਹਿਲਾਂ ਉਨ੍ਹਾਂ ਦੀਆਂ ਭੁਜਾਵਾਂ ਕਟੀਆਂ ਹਨ ਅਤੇ ਫਿਰ ਉਨ੍ਹਾਂ ਦੇ ਸਿਰ ਕਟ ਦਿੱਤੇ ਹਨ।
In the first place, he chopped the arms of the warriors and then their heads
ਰਥਬਾਜਨਸੂਤਸਮੇਤਸਬੈਕਬਿਸ੍ਯਾਮਕਹੈਰਨਬੀਚਛਏ॥
ਕਵੀ ਸ਼ਿਆਮ ਕਹਿੰਦੇ ਹਨ, ਘੋੜਿਆਂ ਸਮੇਤ ਰਥ ਅਤੇ ਰਥਵਾਨ ਸਾਰੇ ਯੁੱਧ ਵਿਚ ਨਸ਼ਟ ਹੋ ਗਏ ਹਨ।
The chariots alongwith the horses and the charioteers were destroyed in the battlefield
ਜਿਨਕੀਸੁਖਕੇਸੰਗਆਯੁਕਟੀਤਿਨਕੀਲੁਥਜੰਬੁਕਗੀਧਖਏ॥
ਜਿਨ੍ਹਾਂ ਦੀ ਸੁਖ ਨਾਲ ਉਮਰ ਖ਼ਤਮ ਹੋ ਗਈ ਹੈ, ਉਨ੍ਹਾਂ ਦੀਆਂ ਲੋਥਾਂ ਨੂੰ ਗਿਰਝਾਂ ਅਤੇ ਗਿਦੜ ਖਾ ਰਹੇ ਹਨ।
Those who has passed their life in comfort, their corpses were being eaten by the jackals and vultures
ਜਿਨਸਤ੍ਰਘਨੇਰਨਮਾਝਿਹਨੇਸੋਊਸੰਘਰਮੈਬਿਨੁਪ੍ਰਾਨਭਏ॥੧੪੦੬॥
ਜਿਨ੍ਹਾਂ ਨੇ ਰਣ-ਭੂਮੀ ਵਿਚ ਬਹੁਤ ਸਾਰੇ ਵੈਰੀ ਮਾਰੇ ਸਨ, ਉਹ ਵੀ ਯੁੱਧ ਵਿਚ ਬਿਨਾ ਪ੍ਰਾਣਾਂ ਦੇ ਹੋ ਗਏ ਹਨ ॥੧੪੦੬॥
Those warriors who had destroyed the enemy in a dreadrul war, they now became lifeless in the battlefield.1406.
ਦ੍ਵਾਦਸਭੂਪਨਕੋਹਨਿਕੈਕਬਿਸ੍ਯਾਮਕਹੈਰਨਮੈਨ੍ਰਿਪਛਾਜਿਯੋ॥
ਕਵੀ ਸ਼ਿਆਮ ਕਹਿੰਦੇ ਹਨ, ਬਾਰ੍ਹਾਂ ਰਾਜਿਆਂ ਨੂੰ ਮਾਰ ਕੇ ਰਾਜਾ (ਖੜਗ ਸਿੰਘ) ਯੁੱਧ-ਖੇਤਰ ਵਿਚ ਇਸ ਤਰ੍ਹਾਂ ਸ਼ੋਭਾਇਮਾਨ ਹੋ ਰਿਹਾ ਹੈ
ਮਾਨਹੁਦੂਰਘਨੋਤਮੁਕੈਦਿਨਆਧਿਕਮੈਦਿਵਰਾਜਬਿਰਾਜਿਯੋ॥
ਮਾਨੋ ਅੰਧਕਾਰ ਨੂੰ ਦੂਰ ਕਰ ਕੇ ਚੰਗੇ ਦਿਨ ਚੜ੍ਹੇ ਵਿਚ ਸੂਰਜ ਬਿਰਾਜਮਾਨ ਹੋ ਰਿਹਾ ਹੋਵੇ।
After killing the twelve kings, the king Kharag Singh looks splendid like the sun in distant darkness
ਗਾਜਤਹੈਖੜਗੇਸਬਲੀਧੁਨਿਜਾਸੁਨਿਕੈਘਨਸਾਵਨਲਾਜਿਯੋ॥
ਖੜਗ ਸਿੰਘ ਯੋਧਾ (ਯੁੱਧਭੂਮੀ) ਵਿਚ ਗਜਦਾ ਹੈ, ਜਿਸ ਦੀ ਧੁਨ ਨੂੰ ਸੁਣ ਕੇ ਸਾਵਣ ਦੇ ਕਾਲੇ ਬਦਲ ਸ਼ਰਮਿੰਦੇ ਹੁੰਦੇ ਹਨ।
The clouds of Sawan are feeling shy on listening to the thundering of Kharag Singh
ਕਾਲਪ੍ਰਲੈਜਿਉਕਿਰਾਰਨਤੇਬਢਿਮਾਨਹੁਨੀਰਧਕੋਪਕੈਗਾਜਿਯੋ॥੧੪੦੭॥
(ਜਾਂ) ਜਿਵੇਂ ਪਰਲੋ ਦੇ ਸਮੇਂ ਸਮੁੰਦਰ ਕੰਢਿਆਂ ਤੋਂ ਉਛਲ ਕੇ ਮਾਨੋ ਗਜਦਾ ਹੋਵੇ ॥੧੪੦੭॥
It seems that over brimming its coasts, the ocean was thundering on the doomsday.1407.
ਅਉਰਕਿਤੀਜਦੁਬੀਰਚਮੂੰਨ੍ਰਿਪਇਉਪੁਰਖਤਿਦਿਖਾਇਭਜਾਈ॥
ਸ੍ਰੀ ਕ੍ਰਿਸ਼ਨ ਦੀ ਹੋਰ ਕਿਤਨੀ ਹੀ ਸੈਨਾ ਨੂੰ ਰਾਜਾ (ਖੜਗ ਸਿੰਘ) ਨੇ (ਆਪਣਾ) ਬਲ ਵਿਖਾ ਕੇ ਭਜਾ ਦਿੱਤਾ ਹੈ।
The king, exhibiting his bravery, caused much of the Yadava army to run away
ਅਉਰਜਿਤੇਭਟਆਇਭਿਰੇਤਿਨਪ੍ਰਾਨਨਕੀਸਬਆਸਚੁਕਾਈ॥
ਹੋਰ ਜਿਤਨੇ ਸੂਰਮੇ ਆ ਕੇ ਲੜੇ ਹਨ ਉਨ੍ਹਾਂ ਨੇ ਜੀਣ ਦੀ ਆਸ ਦੂਰ ਕਰ ਦਿੱਤੀ ਹੈ।
The warriors who came to fight with him, they lost the hope of their survival
ਲੈਕਰਮੈਅਸਿਸ੍ਯਾਮਭਨੇਜਿਨਧਾਇਕੈਆਇਕੈਕੀਨੀਲਰਾਈ॥
(ਕਵੀ) ਸ਼ਿਆਮ ਕਹਿੰਦੇ ਹਨ, ਜਿਨ੍ਹਾਂ ਨੇ ਹੱਥ ਵਿਚ ਤਲਵਾਰ ਲੈ ਕੇ ਅਤੇ ਦੌੜ ਕੇ ਲੜਾਈ ਕੀਤੀ ਹੈ,
ਅੰਤਕੋਅੰਤਕੇਧਾਮਿਗਏਤਿਨਨਾਹਕਆਪਨੀਦੇਹਗਵਾਈ॥੧੪੦੮॥
(ਉਹ) ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ਅਤੇ ਵਿਅਰਥ ਵਿਚ ਆਪਣੀ ਦੇਹ ਨਸ਼ਟ ਕਰਾ ਲਈ ਹੈ ॥੧੪੦੮॥
The poet says that anyone who fought, taking his sword in his hand, he entered the abode of death and he lost his body uselessly.1408.
ਬਹੁਰੋਰਨਮੈਰਿਸਕੈਦਸਸੈਗਜਐਤਤੁਰੰਗਚਮੂੰਹਨਿਡਾਰੀ॥
ਫਿਰ ਯੁੱਧ-ਖੇਤਰ ਵਿਚ ਕ੍ਰੋਧਵਾਨ ਹੋ ਕੇ (ਰਾਜਾ ਖੜਗ ਸਿੰਘ ਨੇ) ਦਸ ਸੌ ਹਾਥੀ ਅਤੇ ਦਸ ਹਜ਼ਾਰ ('ਐਤ') ਘੋੜਸਵਾਰ ਸੈਨਾ ਮਾਰ ਦਿੱਤੀ ਹੈ।
Getting infuriated again, he killed a thousand elephant and horseriders
ਦੁਇਸਤਿਸਿਯੰਦਨਕਾਟਿਦਏਬਹੁਬੀਰਹਨੇਬਲੁਕੈਅਸਿਧਾਰੀ॥
ਦੋ ਸੌ ਰਥ ਤੋੜ ਦਿੱਤੇ ਹਨ ਅਤੇ ਬਹੁਤ ਸਾਰੇ ਸੂਰਵੀਰਾਂ ਨੂੰ ਜ਼ੋਰ ਨਾਲ ਤਲਵਾਰ ਦੀ ਧਾਰ ਨਾਲ (ਪਾਰ ਬੁਲਾਇਆ ਹੈ)।
He chopped two hundred chariots and killed many sword-wielding warriors
ਬੀਸਹਜ਼ਾਰਪਦਾਤਹਨੇਦ੍ਰੁਮਸੇਗਿਰਹੈਰਨਭੂਮਿਮੰਝਾਰੀ॥
ਵੀਹ ਹਜ਼ਾਰ ਪੈਦਲ ਸੈਨਿਕ ਮਾਰ ਦਿੱਤੇ ਹਨ ਜੋ ਰਣ-ਭੂਮੀ ਵਿਚ ਬ੍ਰਿਛਾਂ ਵਾਂਗ ਡਿਗੇ ਪਏ ਹਨ।
He killed twenty thousand soldiers on foot, who fell down in the battlefield like tree
ਮਾਨੋਹਨੂੰਰਿਸਿਰਾਵਨਬਾਗਕੀਮੂਲਹੂੰਤੇਜਰਮੇਖਉਚਾਰੀ॥੧੪੦੯॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਨੂਮਾਨ ਨੇ ਕ੍ਰੋਧ ਕਰ ਕੇ ਰਾਵਣ ਦੇ ਬਾਗ ਦੀ ਜੜ੍ਹ ਪੁਟ ਦਿੱਤੀ ਹੋਵੇ ॥੧੪੦੯॥
This spectacle appeared lie the uprooted garden of Ravana by enraged Hanumar.1409.
ਰਾਛਸਅਭਹੁਤੋਹਰਿਕੀਦਿਸਿਸੋਬਲੁਕੈਨ੍ਰਿਪਊਪਰਧਾਯੋ॥
ਸ੍ਰੀ ਕ੍ਰਿਸ਼ਨ ਦੀ ਸੈਨਾ ਵਿਚ 'ਅਭ੍ਰ' (ਨਾਂ ਦਾ ਇਕ) ਰਾਖਸ਼ ਸੀ। ਉਸ ਨੇ ਬਲ ਪੂਰਵਕ ਰਾਜਾ (ਖੜਗ ਸਿੰਘ) ਉਪਰ ਹਮਲਾ ਕਰ ਦਿੱਤਾ ਹੈ।
One demon named Abhar was on the side of Krishna
ਸਸਤ੍ਰਸੰਭਾਰਿਸਬੈਅਪੁਨੇਚਪਲਾਸਮਲੈਅਸਿਕੋਪਬਢਾਯੋ॥
(ਉਸ ਨੇ) ਆਪਣੇ ਸਾਰੇ ਸ਼ਸਤ੍ਰਾਂ ਨੂੰ ਸੰਭਾਲ ਕੇ ਅਤੇ ਬਿਜਲੀ ਵਾਂਗ (ਚਮਕਦੀ ਹੋਈ) ਤਲਵਾਰ ਨੂੰ ਲੈ ਕੇ (ਆਪਣੇ) ਕ੍ਰੋਧ ਨੂੰ ਵਧਾਇਆ ਹੋਇਆ ਹੈ।
He fell upon Kharag Singh with full Strength
ਗਾਜਤਹੀਬਰਖਿਯੋਬਰਖਾਸਰਸ੍ਯਾਮਕਬੀਸਰਯੋਗੁਨਗਾਯੋ॥
ਕਵੀ ਸ਼ਿਆਮ ਨੇ (ਉਸ ਦੇ) ਇਸ ਤਰ੍ਹਾਂ ਗੁਣ ਗਾਏ ਹਨ (ਕਿ ਉਸ ਨੇ) ਗਜਦਿਆਂ ਹੀ ਤੀਰਾਂ ਦੀ ਬਰਖਾ ਲਗਾ ਦਿੱਤੀ ਹੈ,
ਮਾਨਹੁਗੋਪਨਕੇਗਨਪੈਅਤਿਕੋਪਕੀਏਮਘਵਾਚਢਿਆਯੋ॥੧੪੧੦॥
ਮਾਨੋ ਗਵਾਲਿਆਂ ਦੀ ਟੋਲੀ ਉਤੇ ਬਹੁਤ ਕ੍ਰੋਧ ਕਰ ਕੇ ਇੰਦਰ ਚੜ੍ਹ ਆਇਆ ਹੋਵੇ ॥੧੪੧੦॥
Holding his weapons he took his lightning-like sword in his hand and thundering in fury he showered arrows like Indra in rage on a gathering of gops.1410.
ਦੈਤਚਮੂੰਘਨਜਿਉਉਮਡੀਮਨਮੈਨਕਛੂਨ੍ਰਿਪਹੂੰਡਰੁਕੀਨੋ॥
ਦੈਂਤ ਸੈਨਾ ਬਦਲ ਵਾਂਗ ਉਮਡੀ ਹੈ, ਪਰ ਰਾਜਾ (ਖੜਗ ਸਿੰਘ) ਨੇ ਮਨ ਵਿਚ ਰਤਾ ਜਿੰਨਾ ਵੀ ਡਰ ਨਹੀਂ ਮੰਨਿਆ ਹੈ।
The demon-forces rushed forward like clouds, but the king was not frightened even slightly