ਕੋਪਬਢਾਇਘਨੋਚਿਤਮੈਧਨੁਬਾਨਸੰਭਾਰਿਭਲੇਕਰਲੀਨੋ॥
ਚਿਤ ਵਿਚ ਬਹੁਤ ਕ੍ਰੋਧ ਵਧਾ ਕੇ (ਉਸ ਨੇ) ਹੱਥ ਵਿਚ ਚੰਗੀ ਤਰ੍ਹਾਂ ਧਨੁਸ਼ ਬਾਣ ਲਏ ਹੋਏ ਹਨ।
He caught hold of his bow and arrows in his hands, being greatly enraged in his mind
ਖੈਚਕੈਕਾਨਪ੍ਰਮਾਨਕਮਾਨਸੁਛੇਦਹ੍ਰਿਦਾਸਰਸੋਅਰਿਦੀਨੋ॥
ਕੰਨ ਤਕ ਕਮਾਨ ਨੂੰ ਖਿਚ ਕੇ, ਤੀਰ ਨਾਲ ਵੈਰੀ ਦਾ ਹਿਰਦਾ ਵਿੰਨ ਦਿੱਤਾ ਹੈ।
ਮਾਨਹੁਬਾਬੀਮੈਸਾਪਧਸਿਓਕਬਿਨੇਜਸੁਤਾਛਬਿਕੋਇਮਿਚੀਨੋ॥੧੪੧੧॥
ਇਸ ਛਬੀ ਦਾ ਯਸ਼ ਕਵੀ ਨੇ ਇਸ ਤਰ੍ਹਾਂ ਵਿਚਾਰਿਆ ਹੈ ਮਾਨੋ ਖੁਡ ਵਿਚ ਸੱਪ ਵੜ ਗਿਆ ਹੋਵੇ ॥੧੪੧੧॥
Pulling his bow upto his ear, he pierced the heart of the enemy like a snake entering his hole.1411.
ਬਾਨਨਸੰਗਿਸੁਮਾਰਿਕੈਸਤ੍ਰਨਰਾਮਭਨੇਅਸਿਸੋਪੁਨਿਮਾਰਿਓ॥
ਰਾਮ (ਕਵੀ) ਕਹਿੰਦੇ ਹਨ ਵੈਰੀਆਂ ਨੂੰ ਬਾਣਾਂ ਨਾਲ ਮਾਰ ਕੇ, ਫਿਰ ਤਲਵਾਰ ਨਾਲ ਮਾਰਿਆ ਹੈ।
After killing the enemy with his arrows, he made killing with his sword
ਸ੍ਰਉਨਸਮੂਹਪਰਿਓਤਿਹਤੇਧਰਿਪ੍ਰਾਨਬਿਨਾਕਰਿਭੂਪਰਡਾਰਿਓ॥
ਜੋ ਧੜ ਪ੍ਰਾਣਾਂ ਤੋਂ ਸਖਣੇ ਕਰ ਕੇ ਧਰਤੀ ਉਤੇ ਸੁਟੇ ਸਨ, ਉਨ੍ਹਾਂ (ਵਿਚੋਂ ਨਿਕਲਿਆ) ਸਾਰਾ ਲਹੂ ਧਰਤੀ ਉਤੇ ਖਿਲਰ ਗਿਆ ਹੈ।
Because of the war, the blood began to flow on the earth and making the bodies lifeless, he knocked them down on the ground
ਤਾਛਬਿਕੀਉਪਮਾਲਖਿਕੈਕਬਿਨੇਮੁਖਿਤੇਇਹਭਾਤਿਉਚਾਰਿਓ॥
ਉਸ ਦ੍ਰਿਸ਼ ਦੀ ਸੁੰਦਰਤਾ ਦੀ ਉਪਮਾ ਕਵੀ ਨੇ (ਆਪਣੇ) ਮੂੰਹ ਤੋਂ ਇਸ ਤਰ੍ਹਾਂ ਉਚਾਰੀ ਹੈ,
ਖਗਲਗਿਯੋਤਿਹਕੋਨਹੀਮਾਨਹੁਲੈਕਰਮੈਜਮਦੰਡਪ੍ਰਹਾਰਿਓ॥੧੪੧੨॥
ਮਾਨੋ ਉਸ ਨੂੰ ਤਲਵਾਰ ਨਹੀਂ ਲਗੀ, ਸਗੋਂ ਯਮ ਨੇ (ਆਪਣਾ) ਡੰਡਾ ਮਾਰਿਆ ਹੋਵੇ ॥੧੪੧੨॥
The poet describing this spectacle says that it appears that they had not been hit by the sword and instead, they had been knocked down on account of the punishment of Yama.1412.
ਰਾਛਸਮਾਰਿਲਯੋਜਬਹੀਤਬਰਾਛਸਕੋਰਿਸਕੈਦਲੁਧਾਯੋ॥
ਜਦੋਂ ਰਾਖਸ਼ ਨੂੰ ਮਾਰ ਲਿਆ ਗਿਆ, ਤਦੋਂ ਰਾਖਸ਼ ਦੀ ਸੈਨਾ ਨੇ ਕ੍ਰੋਧ ਕਰ ਕੇ ਧਾਵਾ ਕਰ ਦਿੱਤਾ।
When this demon was killed, then the army of demons in their fury, fell upon him
ਆਵਤਹੀਕਬਿਸ੍ਯਾਮਕਹੈਬਿਬਿਧਾਯੁਧਲੈਅਤਿਜੁਧੁਮਚਾਯੋ॥
ਕਵੀ ਸ਼ਿਆਮ ਕਹਿੰਦੇ ਹਨ, ਆਉਂਦਿਆਂ ਹੀ (ਰਾਖਸ਼ ਸੈਨਾ ਨੇ) ਬਹੁਤ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਯੁੱਧ ਮਚਾ ਦਿੱਤਾ ਹੈ।
On their arrival, he began the war with different kinds of weapons
ਦੈਤਘਨੇਤਹਘਾਇਲਹੈਬਹੁਘਾਇਨਸੋਖੜਗੇਸਹਿਘਾਯੋ॥
ਬਹੁਤ ਸਾਰੇ ਦੈਂਤ ਉਥੇ ਘਾਇਲ ਹੋਏ ਹਨ ਅਤੇ ਬਹੁਤਿਆਂ ਨੇ ਦਾਉ ਵਰਤ ਕੇ ਖੜਗ ਸਿੰਘ ਨੂੰ ਵੀ ਘਾਇਲ ਕਰ ਦਿੱਤਾ ਹੈ।
Many of the demons were wounded at that place and Kharag Singh also received many wounds
ਸੋਸਹਿਕੈਅਸਿਕੋਗਹਿਕੈਨ੍ਰਿਪਜੁਧਕੀਯੋਨਹੀਘਾਉਜਤਾਯੋ॥੧੪੧੩॥
(ਉਨ੍ਹਾਂ ਦੇ ਵਾਰਾਂ ਨੂੰ) ਸਹਿ ਕੇ ਅਤੇ ਤਲਵਾਰ ਨੂੰ ਪਕੜ ਕੇ ਰਾਜਾ ਖੜਗ ਸਿੰਘ ਨੇ ਯੁੱਧ ਕੀਤਾ ਹੈ ਅਤੇ (ਆਪਣੇ ਸ਼ਰੀਰ ਉਤੇ ਲਗੇ) ਜ਼ਖ਼ਮਾਂ ਨੂੰ ਜਣਾਇਆ ਤਕ ਨਹੀਂ ॥੧੪੧੩॥
Enduring the agony of the wounds, the king fought and did not expose his wounds.1413.
ਧਾਇਪਰੇਸਬਰਾਛਸਿਯਾਪਰਹੈਤਿਨਕੈਮਨਿਕੋਪੁਬਢਿਓ॥
ਸਾਰੇ ਰਾਖਸ਼ਾਂ ਨੇ ਆਪਣੇ ਮਨ ਵਿਚ ਰੋਸ ਨੂੰ ਵਧਾ ਕੇ ਅਤੇ ਧਾ ਕੇ ਉਸ ਉਤੇ ਹਮਲਾ ਬੋਲ ਦਿੱਤਾ ਹੈ।
All the demons fell upon him with increased anger
ਗਹਿਬਾਨਕਮਾਨਗਦਾਬਰਛੀਤਿਨਮਿਆਨਹੁਤੇਕਰਵਾਰਕਢਿਓ॥
ਉਨ੍ਹਾਂ ਨੇ (ਹੱਥ ਵਿਚ) ਬਾਣ, ਧਨੁਸ਼, ਗਦਾ ਅਤੇ ਬਰਛੀ ਪਕੜੀ ਹੋਈ ਹੈ ਅਤੇ ਮਿਆਨ ਵਿਚੋਂ ਤਲਵਾਰਾਂ ਕਢੀਆਂ ਹੋਈਆਂ ਹਨ।
Taking up their bows, arrows, maces, daggers etc., they also drew out their swords from the scabbards
ਸਬਦਾਨਵਤੇਜਪ੍ਰਚੰਡਕੀਯੋਰਿਸਪਾਵਕਮੈਤਿਨਅੰਗਡਢਿਓ॥
ਸਾਰਿਆਂ ਰਾਖਸ਼ਾਂ ਨੇ ਪ੍ਰਚੰਡ ਤੇਜ ਵਧਾਇਆ ਹੋਇਆ ਹੈ ਅਤੇ ਗੁੱਸੇ ਦੀ ਅਗਨੀ ਨਾਲ ਉਨ੍ਹਾਂ ਦੇ ਸ਼ਰੀਰ ਝੁਲਸੇ ਗਏ ਹਨ।
In the fire of ire, their life-energy increased and their limbs god instigated
ਇਹਭਾਤਿਪ੍ਰਹਾਰਤਹੈਨ੍ਰਿਪਕਉਤਨਕੰਚਨਮਾਨੋਸੁਨਾਰਗਢਿਓ॥੧੪੧੪॥
(ਉਹ ਸਾਰੇ) ਇਸ ਤਰ੍ਹਾਂ ਰਾਜਾ (ਖੜਗ ਸਿੰਘ) ਦੇ ਸ਼ਰੀਰ ਉਪਰ ਵਾਰ ਕਰਦੇ ਹਨ ਮਾਨੋ ਸੁਨਿਆਰਾ ਸੋਨੇ ਨੂੰ ਘੜ ਰਿਹਾ ਹੋਵੇ ॥੧੪੧੪॥
They were striking their blows on the king like a goldsmith fashionable a body of gold.1414.
ਜਿਨਹੂੰਨ੍ਰਿਪਕੇਸੰਗਿਜੁਧਕੀਯੋਸੁਸਬੈਇਨਹੂੰਹਤਿਕੈਤਬਦੀਨੇ॥
ਜਿਨ੍ਹਾਂ (ਰਾਖਸ਼ਾਂ) ਨੇ ਰਾਜਾ (ਖੜਗ ਸਿੰਘ) ਨਾਲ ਯੁੱਧ ਕੀਤਾ ਹੈ, ਉਨ੍ਹਾਂ ਸਾਰਿਆਂ ਨੂੰ (ਉਥੇ ਹੀ) ਖ਼ਤਮ ਕਰ ਦਿੱਤਾ ਗਿਆ ਹੈ।
ਅਉਰਜਿਤੇਅਰਿਜੀਤਬਚੈਤਿਨਕੇਬਧਕਉਕਰਿਆਯੁਧਲੀਨੇ॥
ਹੋਰ ਜਿਤਨੇ ਵੈਰੀ ਜੀਉਂਦੇ ਬਚੇ ਹਨ, ਉਨ੍ਹਾਂ ਨੂੰ ਮਾਰਨ ਲਈ (ਰਾਜੇ ਨੇ) ਹੱਥ ਵਿਚ ਸ਼ਸਤ੍ਰ ਧਾਰਨ ਕੀਤੇ ਹਨ।
All those who fought with the king were killed and in order to kill the remaining enemies, he caught hold of his weapons in his hands
ਤਉਇਨਭੂਪਸਰਾਸਨਲੈਕੀਏਸਤ੍ਰਨਕੇਤਨਮੁੰਡਨਹੀਨੇ॥
ਤਦ ਉਸ ਰਾਜੇ ਨੇ ਹੱਥ ਵਿਚ ਧਨੁਸ਼ ਬਾਣ ਧਾਰਨ ਕਰ ਕੇ ਵੈਰੀਆਂ ਦੇ ਸ਼ਰੀਰ ਸਿਰਾਂ ਤੋਂ ਵਾਂਝੇ ਕਰ ਦਿੱਤੇ ਹਨ।
ਜੋਨਡਰੇਸੁਲਰੇਪੁਨਿਧਾਇਨਿਦਾਨਵਹੀਨ੍ਰਿਪਖੰਡਨਕੀਨੇ॥੧੪੧੫॥
ਜੋ (ਸ਼ੂਰਵੀਰ ਰਾਜਾ ਖੜਗ ਸਿੰਘ) ਤੋਂ ਡਰੇ ਨਹੀਂ ਸਗੋਂ ਧਾ ਕੇ ਰਾਜੇ ਉਤੇ ਪਏ ਹਨ, ਅੰਤ ਵਿਚ ਉਨ੍ਹਾਂ ਨੂੰ ਰਾਜੇ ਨੇ ਟੁਕੜੇ ਟੁਕੜੇ ਕਰ ਦਿੱਤਾ ਹੈ ॥੧੪੧੫॥
Taking his bow and arrows in his hands, the kings made their bodies headless and those who still persisted to fight with him, were all destroyed.1415.
ਬੀਰਬਡੋਇਕਦੈਤਹੁਤੋਤਿਨਿਕੋਪਕੀਯੋਅਤਿਹੀਮਨਮੈ॥
ਇਕ ਬਹੁਤ ਵੱਡਾ ਦੈਂਤ ਯੋਧਾ ਸੀ। ਉਸ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਕੀਤਾ।
There was one very big demon warrior, who is extreme anger discharged many arrows on the king
ਇਹਭਾਤਿਸੋਭੂਪਕਉਬਾਨਹਨੇਸਬਫੋਕਨਲਉਗਡਗੇਤਨਮੈ॥
(ਉਸ ਨੇ) ਰਾਜਾ (ਖੜਗ ਸਿੰਘ) ਨੂੰ ਇਸ ਤਰ੍ਹਾਂ ਤੀਰ ਮਾਰੇ ਕਿ ਉਹ ਸਾਰੇ ਫੋਕਾਂ ਤਕ ਉਸ ਦੇ ਸ਼ਰੀਰ ਵਿਚ ਗਡੇ ਗਏ ਹਨ।
These arrows penetrated into the body of the king till the final end
ਤਬਭੂਪਤਿਸਾਗਹਨੀਰਿਪੁਕੋਧਸਗੀਉਰਿਜਿਉਚਪਲਾਘਨਮੈ॥
ਤਦ ਰਾਜੇ ਨੇ ਵੈਰੀ ਨੂੰ ਸਾਂਗ ਮਾਰੀ ਜੋ (ਉਸ ਦੀ) ਛਾਤੀ ਵਿਚ (ਇੰਜ) ਧਸ ਗਈ, ਜਿਵੇਂ ਬਿਜਲੀ ਬਦਲ ਵਿਚ (ਲੁਕ ਜਾਂਦੀ ਹੈ)।
Then the king, in great rage, struck his lance on the enemy, which penetrated into his body like lightning
ਸੁਮਨੋਉਰਗੇਸਖਗੇਸਕੇਤ੍ਰਾਸਤੇਧਾਇਕੈਜਾਇਦੁਰਿਓਬਨਮੈ॥੧੪੧੬॥
(ਜਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਗਰੁੜ ਦੇ ਡਰ ਤੋਂ ਸ਼ੇਸ਼ਨਾਗ ਭਜ ਕੇ ਬਨ ਵਿਚ ਜਾ ਲੁਕਿਆ ਹੋਵੇ ॥੧੪੧੬॥
It appeared that on account of the fear of Garuda, the king of the serpents came to hide himself in the forest.1416.
ਲਾਗਤਸਾਗਕੈਪ੍ਰਾਨਤਜੇਤਿਹਅਉਰਹੁਤੋਤਿਹਕੋਅਸਿਝਾਰਿਓ॥
ਸਾਂਗ ਦੇ ਲਗਦਿਆਂ ਹੀ (ਉਸ ਨੇ) ਪ੍ਰਾਣ ਛਡ ਦਿੱਤੇ ਹਨ ਅਤੇ (ਉਥੇ ਇਕ) ਹੋਰ (ਦੈਂਤ) ਵੀ ਸੀ, ਉਸ ਨੂੰ ਵੀ ਤਲਵਾਰ ਨਾਲ ਝਾੜ ਸੁਟਿਆ ਹੈ।
ਕੋਪਅਯੋਧਨਮੈਖੜਗੇਸਕਹੈਕਬਿਰਾਮਮਹਾਬਲਧਾਰਿਓ॥
ਕਵੀ ਰਾਮ ਕਹਿੰਦੇ ਹਨ, ਖੜਗ ਸਿੰਘ ਨੇ ਕ੍ਰੋਧ ਕਰ ਕੇ ਯੁੱਧ-ਭੂਮੀ ਵਿਚ (ਆਪਣੇ) ਬਲ ਨੂੰ ਸੰਭਾਲਿਆ ਹੈ
He breathed his last, when he was hit by the lance and the king Kharag Singh, in great fury, struck his blows on others with his sword
ਰਾਛਸਤੀਸਰਹੋਤਿਹਠਾਤਿਹਕੋਤਬਹੀਤਿਹਠਉਰਸੰਘਾਰਿਓ॥
ਅਤੇ ਉਸ ਥਾਂ ਉਤੇ ਖੜੋਤੇ ਤੀਹ ਰਾਖਸ਼ਾਂ ਨੂੰ ਉਸੇ ਸਮੇਂ ਉਥੇ ਮਾਰ ਦਿੱਤਾ ਹੈ।
He killed the thirty demons at the place, where they were standing in the battlefield
ਪ੍ਰਾਨਬਿਨਾਇਹਭਾਤਿਪਰਿਓਮਘਵਾਮਨੋਬਜ੍ਰਭਏਨਗੁਮਾਰਿਓ॥੧੪੧੭॥
(ਉਹ) ਇਸ ਤਰ੍ਹਾਂ (ਡਿਗੇ) ਪਏ ਹਨ ਮਾਨੋ ਇੰਦਰ ਨੇ ਬਜ੍ਰ ਮਾਰ ਕੇ ਪਰਬਤ ਡਿਗਾਏ ਹੋਣ ॥੧੪੧੭॥
They were standing lifeless like the dead mountains hit by the Vajra of Indra.1417.
ਕਬਿਤੁ॥
ਕਬਿੱਤ:
KABIT
ਕੇਤੇਰਾਛਸਨਹੂੰਕੀਭੁਜਨਕਉਕਾਟਿਦਯੋਕੇਤੇਸਿਰਸਤ੍ਰਨਕੇਖੰਡਨਕਰਤਹੈ॥
ਕਿਤਨੇ ਹੀ ਰਾਖਸ਼ਾਂ ਦੀਆਂ ਭੁਜਾਵਾਂ ਨੂੰ ਕਟ ਦਿੱਤਾ ਹੈ ਅਤੇ ਕਿਤਨੇ ਹੀ ਵੈਰੀਆਂ ਦੇ ਸਿਰ ਵੱਢ ਸੁਟੇ ਹਨ।
The arms of many demons were chopped and the heads of many enemies were cut
ਕੇਤੇਭਾਜਿਗਏਅਰਿਕੇਤੇਮਾਰਿਲਏਬੀਰਰਨਹੂੰਕੀਭੂਮਿਹੂੰਤੇਪੈਗੁਨਟਰਤਹੈ॥
ਕਿਤਨੇ ਹੀ ਭਜ ਗਏ ਹਨ ਅਤੇ ਕਿਤਨੇ ਹੀ ਸੂਰਮੇ ਮਾਰ ਲਏ ਗਏ ਹਨ ਪਰ (ਖੜਗ ਸਿੰਘ) ਰਣ-ਭੂਮੀ ਵਿਚ ਇਕ ਕਦਮ ਵੀ ਪਿਛੇ ਨਹੀਂ ਹਟਿਆ ਹੈ।
Many enemies ran away, many were killed,
ਸੈਥੀਜਮਦਾਰਲੈਸਰਾਸਨਗਦਾਤ੍ਰਿਸੂਲਦੁਜਨਕੀਸੈਨਾਬੀਚਐਸੇਬਿਚਰਤਹੈ॥
ਸੈਹਥੀ, ਜਮਧਾੜ, ਧਨੁਸ਼, ਗਦਾ ਅਤੇ ਤ੍ਰਿਸ਼ੂਲ ਲੈ ਕੇ (ਰਾਜਾ ਖੜਗ ਸਿੰਘ) ਵੈਰੀਆਂ ਦੀ ਸੈਨਾ ਵਿਚ ਇਸ ਤਰ੍ਹਾਂ ਵਿਚਰ ਰਿਹਾ ਹੈ
But still this warrior was moving with the enemy`s army firmly taking his sword, axe, bow, mace, trident etc. in his hands
ਆਗੇਹੁਇਲਰਤਪਗਪਾਛੇਨਕਰਤਡਗਕਬੂੰਦੇਖੀਯਤਕਬੂੰਦੇਖਿਓਨਪਰਤਹੈ॥੧੪੧੮॥
ਕਿ (ਕਦੇ) ਅਗੇ ਹੋ ਕੇ ਲੜਦਾ ਹੈ, (ਕਦੇ) ਕਦਮ ਪਿਛੇ ਨੂੰ ਕਰਦਾ। ਕਦੇ ਦਿਸ ਜਾਂਦਾ ਹੈ ਅਤੇ ਕਦੇ ਨਹੀਂ ਦਿਸਦਾ (ਅਰਥਾਤ ਵੈਰੀਆਂ ਦੁਆਰਾ ਘੇਰ ਲਿਆ ਜਾਂਦਾ ਹੈ) ॥੧੪੧੮॥
He is fighting while moving forward and is not receding even step backwards, the king Kharag Singh is so swift that sometimes he is visible and sometimes he is not seen.1418.
ਕਬਿਯੋਬਾਚ॥
ਕਵੀ ਕਹਿੰਦਾ ਹੈ:
Speech of the poet:
ਅੜਿਲ॥
ਅੜਿਲ:
ARIL
ਖੜਗਸਿੰਘਬਹੁਰਾਛਸਮਾਰੇਕੋਪਹੁਇ॥
ਖੜਗ ਸਿੰਘ ਨੇ ਕ੍ਰੋਧਵਾਨ ਹੋ ਕੇ ਬਹੁਤ ਸਾਰੇ ਰਾਖਸ਼ ਮਾਰੇ ਹਨ
ਰਹੇਮਨੋਮਤਵਾਰੇਰਨਕੀਭੂਮਿਸੁਇ॥
(ਜੋ ਇੰਜ ਪ੍ਰਤੀਤ ਹੁੰਦੇ ਹਨ) ਮਾਨੋ ਮਤਵਾਲੇ ਹੋ ਕੇ ਯੁੱਧ-ਭੂਮੀ ਵਿਚ ਸੌਂ ਰਹੇ ਹੋਣ।
Kharag Singh killed many demons in anger and they all appeared intoxicated and sleeping the battlefield
ਜੀਅਤਬਚੇਤੇਭਾਜੇਤ੍ਰਾਸਬਢਾਇਕੈ॥
(ਜੋ) ਜੀਉਂਦੇ ਬਚੇ ਹਨ ਉਹ ਡਰ ਨੂੰ ਵਧਾ ਕੇ ਭਜ ਗਏ ਹਨ
ਹੋਜਦੁਪਤਿਤੀਰਪੁਕਾਰੇਸਬਹੀਆਇਕੈ॥੧੪੧੯॥
ਅਤੇ ਸ੍ਰੀ ਕ੍ਰਿਸ਼ਨ ਕੋਲ ਆ ਕੇ ਸਾਰਿਆਂ ਨੇ ਪੁਕਾਰ ਕੀਤੀ ਹੈ ॥੧੪੧੯॥
Those who survived, they ran away in fear and all of them came and lamented before Krishna.1419.
ਕਾਨ੍ਰਹਜੂਬਾਚ॥
ਕਾਨ੍ਹ ਜੀ ਨੇ ਕਿਹਾ:
Speech of the Krishna:
ਦੋਹਰਾ॥
ਦੋਹਰਾ:
DOHRA
ਤਬਬ੍ਰਿਜਪਤਿਸਬਸੈਨਕਉਐਸੇਕਹਿਯੋਸੁਨਾਇ॥
ਤਦ ਸ੍ਰੀ ਕ੍ਰਿਸ਼ਨ ਨੇ ਸਾਰੀ ਸੈਨਾ ਨੂੰ ਸੁਣਾ ਕੇ ਇਸ ਤਰ੍ਹਾਂ ਕਿਹਾ,
ਕੋਲਾਇਕਭਟਕਟਕਮੈਲਰੈਜੁਯਾਸੰਗਜਾਇ॥੧੪੨੦॥
ਸੈਨਾ ਵਿਚ ਕਿਹੜਾ ਅਜਿਹਾ ਯੋਗ ਸੂਰਮਾ ਹੈ ਜੋ ਇਸ ਨਾਲ ਜਾ ਕੇ ਲੜੇ ॥੧੪੨੦॥
Then Krishna said to the army within its hearing, “Who is that person in my army, who is capable of fighting with Kharag Singh?”1420.
ਸੋਰਠਾ॥
ਸੋਰਠਾ:
SORTHA
ਸ੍ਰੀਜਦੁਪਤਿਕੇਬੀਰਦੁਇਨਿਕਸੇਅਤਿਕੋਪਹੁਇ॥
ਸ੍ਰੀ ਕ੍ਰਿਸ਼ਨ ਦੇ ਦੋ ਸੂਰਵੀਰ ਬਹੁਤ ਕ੍ਰੋਧਵਾਨ ਹੋ ਕੇ (ਸਾਹਮਣੇ) ਨਿਕਲ ਆਏ ਹਨ।
Two warriors of Krishna came out in extreme anger
ਮਹਾਰਥੀਰਨਧੀਰਇੰਦ੍ਰਤੁਲਿਬਿਕ੍ਰਮਜਿਨੈ॥੧੪੨੧॥
ਜੋ ਮਹਾਰਥੀ, ਰਣ ਵਿਚ ਧੀਰਜ ਧਾਰਨ ਕਰਨ ਵਾਲੇ ਅਤੇ ਇੰਦਰ ਦੇ ਸਮਾਨ ਬਲ ਵਾਲੇ ਹਨ ॥੧੪੨੧॥
Both of them were glorious, brave and mighty warriors like Indra.1421.
ਸਵੈਯਾ॥
ਸਵੈਯਾ:
SWAYYA
ਸਿੰਘਝੜਾਝੜਝੂਝਨਸਿੰਘਗਏਤਿਹਸਾਮੁਹੇਲੈਸੁਘਨੋਦਲੁ॥
ਝੜਾਝੜ ਸਿੰਘ ਅਤੇ ਝੂਝਨ ਸਿੰਘ ਆਪਣੀ ਬਹੁਤ ਸਾਰੀ ਸੈਨਾ ਲੈ ਕੇ ਉਸ (ਖੜਗ ਸਿੰਘ) ਦੇ ਸਾਹਮਣੇ ਗਏ ਹਨ।
Jharjhar Singh and Jujhan Singh, taking with them a good deal of army, went in front of him
ਘੋਰਨਕੀਖੁਰਬਾਰਬਜੈਭੂਅਕੰਪਉਠੀਅਰੁਸਤਿਰਸਾਤਲੁ॥
ਘੋੜਿਆਂ ਦੇ ਖੁਰਾਂ ਨਾਲ ਪੈਦਾ ਹੋਈ ਆਵਾਜ਼ ਨਾਲ ਧਰਤੀ ਕੰਬਣ ਲਗ ਗਈ ਹੈ ਅਤੇ ਸੱਤ ਪਾਤਾਲ (ਵਿਚੋਂ ਹਿਲ ਗਏ ਹਨ)।
With the voices of the hoofs of the horses, all the seven nether worlds and the earth trembled