GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 440
Display Settings
ਜੇਨ੍ਰਿਪਸਾਮੁਹੇਆਇਭਿਰੇਅਰਿਬਾਨਨਸੋਸੋਈਮਾਰਿਲਏਹੈ
ਜੋ ਵੈਰੀ ਰਾਜੇ (ਖੜਗ ਸਿੰਘ) ਦੇ ਸਾਹਮਣੇ ਆ ਕੇ ਲੜੇ ਹਨ, ਉਨ੍ਹਾਂ ਨੂੰ (ਰਾਜੇ ਨੇ) ਬਾਣਾਂ ਨਾਲ ਮਾਰ ਦਿੱਤਾ ਹੈ।
All the enemies who came in front of the king, he knocked them down with his arrows
ਕੇਤਕਿਜੋਰਿਭਿਰੇਹਠਿਕੈਕਿਤਨੇਰਨਕੋਲਖਿਭਾਜਿਗਏਹੈ
ਕਿਤਨੇ ਹੀ ਹਠ ਪੂਰਵਕ ਜ਼ੋਰ ਲਗਾ ਕੇ ਲੜੇ ਹਨ ਅਤੇ ਕਿਤਨੇ ਹੀ ਰਣ-ਭੂਮੀ ਨੂੰ ਵੇਖ ਕੇ ਭਜ ਗਏ ਹਨ।
There were many who fought persistently, but there were also many who ran away
ਕੇਤਕਿਹੋਇਇਕਤ੍ਰਰਹੇਜਸੁਤਾਛਬਿਕੋਕਬਿਚੀਨਲਏਹੈ
ਕਿਤਨੇ ਹੀ (ਡਰ ਦੇ ਮਾਰੇ) ਇਕੱਠੇ ਹੋਏ ਖੜੋਤੇ ਹਨ, ਉਨ੍ਹਾਂ ਦੀ ਛਬੀ ਦੀ ਯਸ਼ ਕਵੀ ਨੇ ਇਸ ਤਰ੍ਹਾਂ ਸਮਝ ਲਿਆ ਹੈ,
ਮਾਨਹੁਆਗਲਗੀਬਨਮੈਮਦਮਤਕਰੀਇਕਠਉਰਭਏਹੈ॥੧੪੨੮॥
ਮਾਨੋ ਬਨ ਵਿਚ ਅੱਗ ਲਗਣ ਨਾਲ (ਡਰ ਦੇ ਮਾਰੇ) ਮਦਮਾਤੇ ਹਾਥੀ ਇਕ ਥਾਂ ਇਕੱਠੇ ਹੋ ਗਏ ਹੋਣ ॥੧੪੨੮॥
Many kings had gathered at one place and appeared like the intoxicated elephant gathered together at one place in the event of the forest-fire.1428.
ਬੀਰਘਨੇਰਨਮਾਝਹਨੇਮਨਮੈਨ੍ਰਿਪਰੰਚਕਕੋਪਭਰਿਓਹੈ
ਰਾਜਾ (ਖੜਗ ਸਿੰਘ) ਵਲੋਂ ਰਤਾ ਜਿੰਨਾ ਕ੍ਰੋਧ ਕਰਨ ਤੇ ਬਹੁਤ ਸਾਰੇ ਯੋਧੇ ਰਣ ਵਿਚ ਮਾਰੇ ਗਏ ਹਨ।
Killing many warriors in the battlefield, the king Kharag Singh became somewhat furious
ਬਾਜਕਰੀਰਥਕਾਟਿਦਏਜਬਹੀਕਰਮੈਕਰਵਾਰਧਰਿਓਹੈ
ਜਦੋਂ ਹੀ ਰਾਜੇ ਨੇ ਹੱਥ ਵਿਚ ਤਲਵਾਰ ਧਾਰਨ ਕੀਤੀ (ਉਦੋਂ ਹੀ) ਘੋੜੇ, ਹਾਥੀ ਅਤੇ ਰਥ ਕਟ ਦਿੱਤੇ ਹਨ।
As soon as he caught hold of the sword he knocked down visibly many elephants, horses and chariots
ਪੇਖਕੈਸਤ੍ਰਇਕਤ੍ਰਭਏਨ੍ਰਿਪਮਾਰਬੇਕੋਤਿਨਮੰਤ੍ਰਕਰਿਓਹੈ
(ਇਹ) ਵੇਖ ਕੇ ਸਾਰੇ ਵੈਰੀ ਇਕੱਠੇ ਹੋ ਗਏ ਹਨ ਅਤੇ ਰਾਜਾ (ਖੜਗ ਸਿੰਘ) ਨੂੰ ਮਾਰਨ ਦਾ ਵਿਚਾਰ ਕਰਨ ਲਗੇ ਹਨ;
Seeing him the enemies gathered and began to think of killing him
ਕੇਹਰਿਕੋਬਧਜਿਉਚਿਤਵੈਮ੍ਰਿਗਸੋਤੋਬ੍ਰਿਥਾਕਬਹੂੰਡਰਿਓਹੈ॥੧੪੨੯॥
ਜਿਵੇਂ ਸ਼ੇਰ ਨੂੰ ਮਾਰਨ ਲਈ ਹਿਰਨਾਂ ਦੀ ਸਲਾਹ ਕਰਨੀ ਵਿਅਰਥ ਹੈ (ਕਿਉਂਕਿ ਸ਼ੇਰ ਉਨ੍ਹਾਂ ਤੋਂ) ਕਦੇ ਵੀ ਡਰਦਾ ਨਹੀਂ ਹੈ ॥੧੪੨੯॥
It appeared like the deer gathered together in order to kill the lion and the lion remained standing fearlessly.1429.
ਭੂਪਬਲੀਬਹੁਰੋਰਿਸਕੈਜਬਹਾਥਨਮੈਹਥਿਯਾਰਗਹੇਹੈ
ਬਲਵਾਨ ਰਾਜਾ (ਖੜਗ ਸਿੰਘ) ਨੇ ਫਿਰ ਕ੍ਰੋਧ ਕਰ ਕੇ ਹੱਥਾਂ ਵਿਚ ਸ਼ਸਤ੍ਰ ਧਾਰਨ ਕਰ ਲਏ ਹਨ।
ਸੂਰਹਨੇਬਲਬੰਡਘਨੇਕਬਿਰਾਮਭਨੈਚਿਤਮੈਜੁਚਹੇਹੈ
ਕਵੀ ਰਾਮ ਕਹਿੰਦੇ ਹਨ, (ਰਾਜੇ ਨੇ) ਚਿੱਤ ਵਿਚ ਜੋ ਮਾਰਨੇ ਚਾਹੇ ਹਨ, (ਉਹ) ਬਹੁਤ ਸਾਰੇ ਬਲਵਾਨ ਸੂਰਮੇ ਮਾਰ ਦਿੱਤੇ ਹਨ।
When the mighty king, in his anger, taking his weapons in his hand, killed the warriors according to his heart’s desire
ਸੀਸਪਰੇਕਟਿਬੀਰਨਕੇਧਰਨੀਖੜਗੇਸਸੁਸੀਸਛਹੇਹੈ
ਸੂਰਵੀਰਾਂ ਦੇ ਕਟੇ ਹੋਏ ਸਿਰ ਧਰਤੀ ਉਤੇ ਪਏ ਹਨ ਜੋ ਖੜਗ ਸਿੰਘ ਦੇ ਹੀ ਨਸ਼ਟ ਕੀਤੇ ਹੋਏ ਹਨ।
ਮਾਨਹੁਸ੍ਰਉਨਸਰੋਵਰਮੈਸਿਰਸਤ੍ਰਨਕੰਜਸੇਮੂੰਦਰਹੇਹੈ॥੧੪੩੦॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਵੈਰੀਆਂ ਦੇ ਸਿਰ ਲਹੂ ਦੇ ਸਰੋਵਰ ਵਿਚ ਬੰਦ ਹੋਏ ਕਮਲ ਦੇ ਫੁਲ ਹੋਣ ॥੧੪੩੦॥
The heads of the warriors are being torn with the blows of Kharag Singh like the lotus-heats of the enemy torn in the tank of blood.1430.
ਦੋਹਰਾ
ਦੋਹਰਾ:
DOHRA
ਤਕਿਝੂਝਸਿੰਘਕੋਖੜਗਸੀਖੜਗਲੀਓਕਰਿਕੋਪ
(ਤਦੋਂ) ਝੂਝ ਸਿੰਘ ਨੂੰ ਵੇਖ ਕੇ ਖੜਗ ਸਿੰਘ ਨੇ ਕ੍ਰੋਧਿਤ ਹੋ ਕੇ ਹੱਥ ਵਿਚ ਤਲਵਾਰ ਫੜ ਲਈ ਹੈ
ਹਨਿਓਤਬੈਸਿਰਸਤ੍ਰਕੋਜਨੁਦੀਨੀਅਸਿਓਪ॥੧੪੩੧॥
ਅਤੇ ਤਦੋਂ ਹੀ ਵੈਰੀ ਦਾ ਸਿਰ ਵਢ ਦਿੱਤਾ ਹੈ, ਮਾਨੋ ਤਲਵਾਰ ਦੀ ਮਰਯਾਦਾ ਰਖ ਲਈ ਹੋਵੇ ॥੧੪੩੧॥
Seeing the dagger of Jujhan Singh, Kharag Singh took his sword in his hand and like lightning, he struck it on the head of the enemy and killed him.1431.
ਸਵੈਯਾ
ਸਵੈਯਾ:
SWAYYA
ਪੁਨਿਸਿੰਘਜੁਝਾਰਮਹਾਰਨਮੈਲਰਿਕੈਮਰਿਕੈਸੁਰਲੋਕਿਬਿਹਾਰਿਓ
ਫਿਰ ਜੁਝਾਰ ਸਿੰਘ (ਉਸ) ਵੱਡੇ ਯੁੱਧ ਵਿਚ ਲੜ ਕੇ ਅਤੇ ਮ੍ਰਿਤੂ ਪ੍ਰਾਪਤ ਕਰ ਕੇ ਦੇਵ ਲੋਕ (ਸੁਅਰਗ) ਵਿਚ ਚਲਾ ਗਿਆ ਹੈ।
ਸੈਨਜਿਤੋਤਿਹਸੰਗਹੁਤੋਤਬਹੀਅਸਿਲੈਨ੍ਰਿਪਮਾਰਿਬਿਦਾਰਿਓ
ਉਸ ਦੇ ਨਾਲ ਜਿਤਨੀ ਵੀ ਸੈਨਾ ਸੀ, ਉਸ ਵੇਲੇ ਰਾਜੇ ਨੇ ਤਲਵਾਰ ਲੈ ਕੇ ਮਾਰ ਕੇ ਨਸ਼ਟ ਕਰ ਦਿੱਤੀ ਹੈ।
In this way in this great war, Jujhar Singh also, went to heaven while fighting and the army which was with him, the king (Kharag Singh) was torn into fragments
ਜੇਤੇਰਹੇਸੁਭਜੇਰਨਤੇਕਿਨਹੂੰਨਹੀਲਾਜਕੀਓਰਿਨਿਹਾਰਿਓ
ਜਿਤਨੇ ਬਚੇ ਸਨ, (ਉਹ) ਰਣ ਵਿਚੋਂ ਭਜ ਗਏ ਹਨ ਅਤੇ ਕਿਸੇ ਨੇ ਵੀ (ਆਪਣੀ ਸੈਨਿਕ) ਮਰਯਾਦਾ ਵਲ ਧਿਆਨ ਨਹੀਂ ਦਿੱਤਾ ਹੈ।
Those who survived, without caring for their honour and custom fled away
ਮਾਨਹੁਦੰਡਲੀਏਕਰਮੈਜਮਕੇਸਮਭੂਪਮਹਾਅਸਿਧਾਰਿਓ॥੧੪੩੨॥
ਮਾਨੋ ਹੱਥ ਵਿਚ ਡੰਡਾ ਲਏ ਹੋਏ ਯਮ ਰਾਜ ਵਾਂਗ ਰਾਜਾ (ਖੜਗ ਸਿੰਘ) ਨੇ ਤਲਵਾਰ ਧਾਰਨ ਕੀਤੀ ਹੋਈ ਹੋਵੇ ॥੧੪੩੨॥
They saw in the king Kharag Singh Yama, carrying the death-sentence in his hand.1432.
ਦੋਹਰਾ
ਦੋਹਰਾ:
DOHRA
ਖੜਗਸਿੰਘਸਰੁਧਨੁਗਹਿਓਕਿਨਹੂਰਹਿਯੋਧੀਰ
(ਜਦੋਂ) ਖੜਗ ਸਿੰਘ ਨੇ ਧਨੁਸ਼ ਬਾਣ ਪਕੜ ਲਿਆ (ਤਦੋਂ) ਕਿਸੇ ਵਿਚ ਵੀ ਧੀਰਜ ਨਾ ਰਿਹਾ
ਚਲੇਤਿਆਗਕੈਰਨਰਥੀਮਹਾਰਥੀਬਲਬੀਰ॥੧੪੩੩॥
ਅਤੇ ਰਥੀ ਤੇ ਮਹਾਰਥੀ ਸੂਰਮੇ ਰਣ-ਭੂਮੀ ਨੂੰ ਤਿਆਗ ਕੇ ਖਿਸਕ ਚਲੇ ਹਨ ॥੧੪੩੩॥
When Kharag Singh caught hold of his bow and arrows in his hands then all of them lost patience and all the chieftains and mighty warriors left the war-arena.1433.
ਜਬਭਾਜੀਜਾਦਵਚਮੂੰਕ੍ਰਿਸਨਬਿਲੋਕੀਨੈਨਿ
ਜਦੋਂ ਭਜਦੀ ਹੋਈ ਯਾਦਵ ਸੈਨਾ ਨੂੰ ਕ੍ਰਿਸ਼ਨ ਨੇ ਅੱਖਾਂ ਨਾਲ ਵੇਖ ਲਿਆ
ਸਾਤਕਿਸਿਉਹਰਿਯੌਕਹਿਓਤੁਮਧਾਵਹੁਲੈਸੈਨ॥੧੪੩੪॥
(ਤਦੋਂ) ਸ੍ਰੀ ਕ੍ਰਿਸ਼ਨ ਨੇ ਸਾਤਕ ਨੂੰ ਇਹ ਕਿਹਾ ਕਿ ਤੁਸੀਂ ਸੈਨਾ ਲੈ ਕੇ ਚਲੋ ॥੧੪੩੪॥
When Krishna saw the Yadava army running away, then calling Satyak towards him, he said, “Go with your army.”1434.
ਸਵੈਯਾ
ਸਵੈਯਾ:
SWAYYA
ਸਾਤਕਿਅਉਬਰਮਾਕ੍ਰਿਤਊਧਵਸ੍ਰੀਮੁਸਲੀਕਰਮੈਹਲੁਲੈ
ਸਾਤਕ ਅਤੇ ਬਰਮਾਕ੍ਰਿਤ, ਊਧਵ ਅਤੇ ਬਲਰਾਮ ਹੱਥ ਵਿਚ ਹਲ ਲੈ ਕੇ (ਚਲ ਪਏ)।
ਬਸੁਦੇਵਤੇਆਦਿਕਬੀਰਜਿਤੇਤਿਹਆਗੇਕੀਯੋਬਲਿਕਉਦਲੁਦੈ
ਬਸੁਦੇਵ ਆਦਿਕ ਜਿਤਨੇ ਸੂਰਮੇ ਸਨ, ਉਨ੍ਹਾਂ ਨੂੰ ਵੀ ਦਲ ਬਲ ਦੇ ਕੇ ਅਗੇ ਕੀਤਾ ਹੈ।
He sent all his great warriors including Satyak, Krat Verma, Udhava, Balram, Vasudev etc. to the front,
ਸਬਹੂੰਨ੍ਰਿਪਊਪਰਿਬਾਨਨਬ੍ਰਿਸਟਕਰੀਮਨਮੈਤਕਿਕੇਖਲੁਛੈ
ਮਨ ਵਿਚ (ਉਸ ਨੂੰ) ਨਸ਼ਟ ਕਰਨ ਦਾ ਵਿਚਾਰ ਕਰ ਕੇ ਸਭ ਨੇ ਰਾਜਾ (ਖੜਗ ਸਿੰਘ) ਉਤੇ ਬਾਣਾਂ ਦੀ ਬਰਖਾ ਕੀਤੀ ਹੈ।
ਸੁਰਰਾਜਪਠੇਗਿਰਿਗੋਧਨਪੈਰਿਸਿਮੇਘਮਨੋਬਰਖੈਬਲੁਕੈ॥੧੪੩੫॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਭੇਜੇ ਹੋਏ ਬਦਲ ਕ੍ਰੋਧਿਤ ਹੋ ਕੇ ਬਲ ਪੂਰਵਕ ਗੋਵਰਧਨ ਪਰਬਤ ਉਤੇ ਬਰਖਾ ਕਰ ਰਹੇ ਹੋਣ ॥੧੪੩੫॥
And they all showed so many arrows in order to destroy Kharag Singh like powerful clouds sent by Indra for bursting into rain on the Goverdhan mountain.1435.
ਸਰਜਾਲਕਰਾਲਸਬੈਸਹਿਕੈਗਹਿਕੈਬਹੁਰੋਧਨੁਬਾਨਚਲਾਏ
ਭਿਆਨਕ ਤੀਰਾਂ ਦੇ ਸਾਰੇ ਜਾਲ (ਭਾਵ ਝੜੀ) ਨੂੰ ਸਹਿ ਕੇ ਫਿਰ (ਹੱਥ ਵਿਚ) ਧਨੁਸ਼ ਬਾਣ ਫੜ ਕੇ (ਖੜਗ ਸਿੰਘ ਨੇ) ਤੀਰ ਚਲਾਏ ਹਨ।
The king enduring the terrible rain of arrows also discharged arrows from his side
ਬਾਜਕਰੇਸਭਹੂੰਨਕੇਘਾਇਲਸੂਤਸਬੈਤਿਨਕੇਰਨਿਘਾਏ
ਸਾਰਿਆਂ ਦੇ ਘੋੜੇ ਘਾਇਲ ਕਰ ਦਿੱਤੇ ਹਨ ਅਤੇ ਉਨ੍ਹਾਂ ਸਾਰਿਆਂ ਦੇ ਰਥਵਾਨ ਰਣ ਵਿਚ ਮਾਰ ਦਿੱਤੇ ਹਨ।
He wounded the horse of all the kings and killed all their charioteers
ਪੈਦਲਕੇਦਲਮਾਝਿਪਰਿਓਤੇਈਬਾਨਨਸੋਜਮੁਲੋਕਿਪਠਾਏ
(ਫਿਰ) ਪੈਦਲ ਸੈਨਾ ਵਿਚ ਵੜ ਕੇ ਉਨ੍ਹਾਂ ਸਾਰਿਆਂ ਨੂੰ ਬਾਣਾਂ ਨਾਲ ਯਮਲੋਕ ਵਿਚ ਪਹੁੰਚਾ ਦਿੱਤਾ ਹੈ।
After that he jumped into the forces on foot and began to send the warriors to the abode of Yama
ਸ੍ਯੰਦਨਕਾਟਿਦਯੋਬਹੁਰੋਸਭਹ੍ਵੈਬਿਰਥੀਜਦੁਬੰਸਪਰਾਏ॥੧੪੩੬॥
ਫਿਰ ਸਭ ਦੇ ਰਥਾਂ ਨੂੰ ਤੋੜ ਦਿੱਤਾ ਹੈ ਅਤੇ ਯਾਦਵਾਂ ਨੂੰ ਰਥ-ਹੀਨ ਕਰ ਕੇ ਭਜਾ ਦਿੱਤਾ ਹੈ ॥੧੪੩੬॥
He shattered the chariots of many and deprived of their chariots, the Yadavas ran away.1436.
ਕਾਹੇਕਉਭਜਤਹੋਰਨਤੇਬਲਿਜੁਧਸਮੋਪੁਨਿਐਸੇਪੈਹੈ
ਹੇ ਬਲਰਾਮ! ਰਣ ਤੋਂ ਕਿਸ ਵਾਸਤੇ ਭਜਦੇ ਹੋ? ਇਸ ਪ੍ਰਕਾਰ ਦੇ ਯੁੱਧ ਦਾ ਅਵਸਰ ਫਿਰ ਨਹੀਂ ਮਿਲਣਾ।
ਸਾਤਕਿਸੋਖੜਗੇਸਕਹਿਓਅਬਭਾਜਹੁਤੈਕਛੁਲਾਜਰਹੈਹੈ
ਖੜਗ ਸਿੰਘ ਨੇ ਸਾਤਕ ਨੂੰ ਕਿਹਾ ਕਿ (ਜੇ) ਹੁਣ ਭਜ ਗਿਆ ਤਾਂ ਕੀ ਕੋਈ ਲਾਜ ਰਹਿ ਜਾਏਗੀ।
“Why are you running away from the battlefield? You will not have such opportunity of war again.” Kharag Singh said to Satyak, “keep the war-tradition in your mind and do not run away,
ਜਉਕਹੂੰਅਉਰਸਮਾਜਮੈਜਾਇਹੋਸੋਵਹੁਕਾਇਰਰਾਜਵਹੈਹੈ
ਜੇ ਤੂੰ ਕਿਸੇ ਹੋਰ ਸਮਾਜ ਵਿਚ ਜਾਏਂਗਾ ਤਾਂ ਉਹ ਕਾਇਰਾਂ ਦਾ ਰਾਜ-ਸਮਾਜ ਹੋਵੇਗਾ।
ਤਾਤੇਬਿਚਾਰਕੈਆਨਿਭਿਰੋਕਿਨਭਾਜਕੈਕਾਮੁਖੁਲੈਘਰਿਜੈਹੈ॥੧੪੩੭॥
ਇਸ ਲਈ ਵਿਚਾਰ ਕਰ ਅਤੇ ਆ ਕੇ ਯੁੱਧ ਕਰ ਕਿਉਂਕਿ ਭਜ ਕੇ ਕਿਹੜੇ ਮੂੰਹ ਨਾਲ ਘਰ ਜਾਏਂਗਾ ॥੧੪੩੭॥
Because when you visit some society, the people will say that the king of the cowards is the same, therefore consider it and fight with me, because on running away to your home, how you will show your face there?”1437.
ਯੌਸੁਨਿਸੂਰਕੋਊਫਿਰਿਯੋਰਿਸਕੈਅਰਿਕੈਨ੍ਰਿਪਪਾਛੈਧਯੋਹੈ
ਇਹ ਸੁਣ ਕੇ ਕੋਈ ਵੀ ਸੂਰਮਾ (ਭਜਣੋਂ) ਮੁੜਿਆ ਨਹੀਂ ਹੈ, (ਫਿਰ) ਕ੍ਰੋਧਿਤ ਹੋ ਕੇ ਰਾਜਾ ਵੈਰੀਆਂ ਦੇ ਪਿਛੇ ਭਜਿਆ ਹੈ।
Hearing these words, none of the warriors came back
ਜਾਦਵਭਾਜਤਜੈਸੇਅਜਾਖੜਗੇਸਮਨੋਮ੍ਰਿਗਰਾਜਭਯੋਹੈ
ਯਾਦਵ ਬਕਰੀਆਂ ਵਾਂਗ ਭਜੀ ਜਾਂਦੇ ਹਨ ਅਤੇ ਖੜਗ ਸਿੰਘ ਮਾਨੋ (ਉਨ੍ਹਾਂ ਲਈ) ਸ਼ੇਰ ਬਣਿਆ ਹੋਇਆ ਹੋਵੇ।
Then the king, in rage, followed the enemy, the Yadavas were running away like goats and Kharag Singh seems like a lion
ਧਾਇਮਿਲਿਓਮੁਸਲੀਧਰਕੋਤਨਿਕੰਠਬਿਖੈਧਨੁਡਾਰਲਯੋਹੈ
ਫਿਰ ਭਜ ਕੇ ਬਲਰਾਮ ਨੂੰ ਮਿਲ ਪਿਆ ਹੈ ਅਤੇ ਉਸ ਦੇ ਗਲੇ ਵਿਚ ਧਨੁਸ਼ ਪਾ ਲਿਆ ਹੈ।
The king ran and met Balram and put his bow in his neck
ਤਉਹਸਿਕੈਅਪਨੇਬਸਕੈਬਲਦੇਵਹਿਕਉਤਬਛਾਡਿਦਯੋਹੈ॥੧੪੩੮॥
ਫਿਰ ਹਸ ਕੇ ਅਤੇ ਆਪਣੇ ਵਸ ਵਿਚ ਕਰ ਕੇ ਬਲਰਾਮ ਨੂੰ ਤਦ ਛਡ ਦਿੱਤਾ ਹੈ ॥੧੪੩੮॥
Then laughingly he subdued Balram but subsequently let him go.1438.
ਦੋਹਰਾ
ਦੋਹਰਾ:
DOHRA
ਜਬਸਬਹੀਭਟਭਾਜਕੈਗਏਸਰਨਿਬ੍ਰਿਜਰਾਇ
ਜਦੋਂ ਸਾਰੇ ਹੀ ਸੂਰਮੇ ਭਜ ਕੇ ਸ੍ਰੀ ਕ੍ਰਿਸ਼ਨ ਦੀ ਸ਼ਰਨ ਵਿਚ ਗਏ,
ਤਬਜਦੁਪਤਿਸਬਜਾਦਵਨਕੀਨੋਏਕਉਪਾਇ॥੧੪੩੯॥
ਤਦੋਂ ਸ੍ਰੀ ਕ੍ਰਿਸ਼ਨ ਨੇ ਸਾਰੇ ਯਾਦਵਾਂ ਨਾਲ ਮਿਲ ਕੇ ਇਕ ਉਪਾ ਸੋਚਿਆ ॥੧੪੩੯॥
When all the warriors came before Krishna after running away, then Krishna and all the other Yadavas together devised a remedy.1439.
ਸਵੈਯਾ
ਸਵੈਯਾ:
SWAYYA
ਘੇਰਹਿਯਾਹਿਸਬੈਮਿਲਿਕੈਹਮਐਸੇਬਿਚਾਰਿਸਬੈਭਟਧਾਏ
ਅਸੀਂ ਸਾਰੇ ਮਿਲ ਕੇ ਉਸ ਨੂੰ ਘੇਰ ਲਈਏ- ਅਜਿਹਾ ਵਿਚਾਰ ਕਰ ਕੇ ਸਾਰੇ ਸੂਰਮੇ ਧਾ ਕੇ ਪੈ ਗਏ ਹਨ।
“Let all of us besiege him,” thinking like this they all marched forward
ਆਗੇਕੀਓਬ੍ਰਿਜਭੂਖਨਕਉਸਬਪਾਛੇਭਏਮਨਕੋਪੁਬਢਾਏ
ਸ੍ਰੀ ਕ੍ਰਿਸ਼ਨ ਨੂੰ ਅਗੇ ਕਰ ਕੇ ਬਾਕੀ ਸਾਰੇ ਕ੍ਰੋਧਿਤ ਹੋ ਕੇ ਪਿਛੇ ਲਗ ਚਲੇ ਹਨ।
They placed Krishna in front and they all followed him in rage