ਅਉਰਕਿਤੇਬਲਬੰਡਹੁਤੇਕਬਿਸ੍ਯਾਮਜਿਤੇਨ੍ਰਿਪਕੋਪਿਪਛਾਰੇ॥
ਕਵੀ ਸ਼ਿਆਮ ਕਹਿੰਦੇ ਹਨ, ਹੋਰ ਕਿਤਨੇ ਹੀ ਸੂਰਵੀਰ ਸਨ ਜਿਨ੍ਹਾਂ ਨੂੰ ਰਾਜੇ ਨੇ ਕ੍ਰੋਧ ਕਰ ਕੇ ਪਛਾੜ ਸੁਟਿਆ ਹੈ।
The king in fury knocked down many mighty warriors
ਜੁਧਪ੍ਰਬੀਨਸੁਬੀਰਬਡੇਰਿਸਿਸਾਥਸੋਊਛਿਨਮਾਹਿਸੰਘਾਰੇ॥
(ਹੋਰ ਵੀ) ਯੁੱਧ ਵਿਚ (ਜੋ) ਬਹੁਤ ਪ੍ਰਬੀਨ ਸਨ, ਉਨ੍ਹਾਂ ਨੂੰ ਕ੍ਰੋਧ ਕਰ ਕੇ ਛਿਣ ਵਿਚ ਨਸ਼ਟ ਕਰ ਦਿੱਤਾ ਹੈ।
Getting enraged he killed the great heroes in an instant
ਸ੍ਯੰਦਨਕਾਟਿਦਏਤਿਨਕੇਗਜਬਾਜਘਨੇਸੰਗਿਬਾਨਨਮਾਰੇ॥
(ਰਾਜੇ ਨੇ) ਉਨ੍ਹਾਂ ਦੇ ਰਥ ਤੋੜ ਦਿੱਤੇ ਹਨ ਅਤੇ ਬਾਣਾਂ ਨਾਲ ਬਹੁਤ ਸਾਰੇ ਹਾਥੀ ਅਤੇ ਘੋੜੇ ਖ਼ਤਮ ਕਰ ਦਿੱਤੇ ਹਨ।
He shattered their chariots and killed many elephants and horses with his arrows
ਰੁਦ੍ਰਕੋਖੇਲੁਕੀਯੋਰਨਮੈਜੇਊਜੀਵਤਤੇਤਜਿਜੁਧੁਪਧਾਰੇ॥੧੪੫੨॥
ਰਣਭੂਮੀ ਵਿਚ 'ਰੁਦਰ' ਵਾਲੀ ਖੇਡ ਖੇਡੀ ਗਈ ਹੈ। (ਉਥੇ) ਜੋ ਜੀਉਂਦੇ ਬਚੇ ਹਨ, ਉਹ ਯੁੱਧ ਨੂੰ ਛਡ ਕੇ ਭਜ ਗਏ ਹਨ ॥੧੪੫੨॥
The king danced in the battlefield like Rudra and those who survived, fled away.1452.
ਸੈਨਭਜਾਇਕੈਧਾਇਕੈਆਇਕੈਰਾਮਅਉਸ੍ਯਾਮਕੇਸਾਥਅਰਿਓਹੈ॥
(ਰਾਜਾ ਯਾਦਵਾਂ ਦੀ) ਸੈਨਾ ਨੂੰ ਭਜਾ ਕੇ ਅਤੇ ਧਾਵਾ ਕਰ ਕੇ ਬਲਰਾਮ ਅਤੇ ਕ੍ਰਿਸ਼ਨ ਨਾਲ ਅੜ ਖੜੋਤਾ ਹੈ।
ਲੈਬਰਛਾਜਮਧਾਰਗਦਾਅਸਿਕ੍ਰੁਧਹ੍ਵੈਜੁਧਨਿਸੰਗਕਰਿਓਹੈ॥
(ਉਸ ਨੇ) ਬਰਛਾ, ਜਮਧਾੜ, ਗਦਾ ਅਤੇ ਤਲਵਾਰ ਲੈ ਕੇ ਅਤੇ ਕ੍ਰੋਧਿਤ ਹੋ ਕੇ ਨਿਸੰਗ ਯੁੱਧ ਕੀਤਾ ਹੈ।
Getting the army run away and running himself again, the king came to fight with Balram and Krishna and he waged the war fearlessly, taking the lance, axe, mace, sword etc. in his hands
ਤਉਬਹੁਰੋਕਬਿਸ੍ਯਾਮਭਨੈਧਨੁਬਾਨਸੰਭਾਰਕੈਪਾਨਿਧਰਿਓਹੈ॥
ਕਵੀ ਸਿਆਮ ਕਹਿੰਦੇ ਹਨ, ਤਦ (ਰਾਜੇ ਨੇ) ਫਿਰ ਧਨੁਸ਼ ਬਾਣ ਸੰਭਾਲ ਕੇ ਹੱਥ ਵਿਚ ਧਾਰਨ ਕਰ ਲਿਆ ਹੈ।
ਜਿਉਘਨਬੂੰਦਨਤਿਉਸਰਸਿਉਕਮਲਾਪਤਿਕੋਤਨਤਾਲਭਰਿਓਹੈ॥੧੪੫੩॥
ਜਿਸ ਤਰ੍ਹਾਂ ਬਦਲ ਦੀਆਂ ਬੂੰਦਾਂ ਹੁੰਦੀਆਂ ਹਨ, ਉਸ ਤਰ੍ਹਾਂ ਤੀਰਾਂ ਨਾਲ ਸ੍ਰੀ ਕ੍ਰਿਸ਼ਨ ਦੇ ਤਨ ਰੂਪ ਤਾਲਾਬ ਨੂੰ ਭਰ ਦਿੱਤਾ ਹੈ ॥੧੪੫੩॥
After this he took bow and arrows in his hands and like the drops of rain from the clouds, he filled the tank of the body of Krishna with the arrows.1453.
ਦੋਹਰਾ॥
ਦੋਹਰਾ:
DOHRA
ਬੇਧਿਓਜਬਤਨਕ੍ਰਿਸਨਰਿਸਿਇੰਦ੍ਰਾਸਤ੍ਰਸੰਧਾਨ॥
ਜਦੋਂ ਕ੍ਰਿਸ਼ਨ ਦਾ ਸ਼ਰੀਰ (ਤੀਰਾਂ ਨਾਲ) ਵਿੰਨ੍ਹਿਆ ਗਿਆ (ਤਾਂ) ਉਸ ਨੇ ਇੰਦਰ ਅਸਤ੍ਰ ਦਾ ਨਿਸ਼ਾਨਾ ਸਾਧ ਲਿਆ
ਮੰਤ੍ਰਨਸਿਉਅਭਿਮੰਤ੍ਰਕਰਿਗਹਿਧਨੁਛਾਡਿਓਬਾਨ॥੧੪੫੪॥
ਅਤੇ ਮੰਤਰਾਂ ਨਾਲ ਮੰਦਰ ਕੇ, ਧਨੁਸ਼ ਨੂੰ ਫੜਿਆ ਅਤੇ ਤੀਰ ਛਡ ਦਿੱਤਾ ਹੈ ॥੧੪੫੪॥
When the body of Krishna was pierced by arrows, then he put his arrow named Indrastra in his bow and discharged it after reciting mantras. 1454.
ਸਵੈਯਾ॥
ਸਵੈਯਾ:
SWAYYA
ਇੰਦ੍ਰਤੇਆਦਿਕਬੀਰਜਿਤੇਤਬਹੀਸਰਛੂਟਤਭੂਪਰਆਏ॥
ਇੰਦਰ ਆਦਿ ਜਿਤਨੇ ਵੀ ਸ਼ੂਰਵੀਰ ਸਨ, ਬਾਣ ਦੇ ਛੁਟਦਿਆਂ ਹੀ ਉਸੇ ਵੇਲੇ ਧਰਤੀ ਉਤੇ ਆ ਗਏ।
ਰਾਮਭਨੈਅਗਨਾਯੁਧਲੈਨ੍ਰਿਪਕੋਲਖਕੈਕਰਿਕੋਪਚਲਾਏ॥
ਰਾਮ (ਕਵੀ) ਕਹਿੰਦੇ ਹਨ, (ਉਹ ਸਾਰੇ) ਹੱਥ ਵਿਚ ਅਗਨ-ਅਸਤ੍ਰ (ਭਾਵ ਬੰਦੂਕਾਂ) ਲੈ ਕੇ, ਰਾਜੇ ਨੂੰ ਵੇਖ ਕੇ ਕ੍ਰੋਧ ਨਾਲ ਚਲਾਉਂਦੇ ਹਨ।
As soon as the arrow was discharged, many mighty warriors like Indra manifested themselves on the earth and manking the king their target, they began to shoot the arrows of fire
ਭੂਪਸਰਾਸਨਲੈਸੁਕਟੇਅਪਨੇਸਰਲੈਸੁਰਕੇਤਨਲਾਏ॥
(ਉਨ੍ਹਾਂ ਅਸਤ੍ਰਾਂ ਨੂੰ) ਰਾਜਾ (ਖੜਗ ਸਿੰਘ) ਨੇ ਧਨੁਸ਼ ਬਾਣ ਲੈ ਕੇ ਕਟ ਦਿੱਤਾ ਹੈ ਅਤੇ ਆਪਣੇ ਤੀਰ ਦੇਵਤਿਆਂ ਦੇ ਸ਼ਰੀਰ ਵਿਚ ਮਾਰੇ ਹਨ।
The king, taking his bow, intercepted those arrows and with his arrows, he wounded the manifested warriors
ਘਾਇਲਸ੍ਰਉਨਭਰੇਲਖਿਕੈਸੁਰਰਾਜਡਰੇਮਿਲਿਕੈਸਬਧਾਏ॥੧੪੫੫॥
(ਆਪਣੇ ਆਪ ਨੂੰ) ਘਾਇਲ ਅਤੇ ਲਹੂ ਲੁਹਾਨ ਵੇਖ ਕੇ ਇੰਦਰ ਡਰ ਗਿਆ ਹੈ ਅਤੇ ਸਾਰੇ (ਦੇਵਤਿਆਂ ਨੇ) ਇੱਕਠਿਆਂ ਹੋ ਕੇ ਧਾਵਾ ਬੋਲ ਦਿੱਤਾ ਹੈ ॥੧੪੫੫॥
Besmeared with blood and in fear reached before Indra, the king of gods.1455.
ਦੇਵਰਵਾਦਿਕਬੀਰਘਨੇਕਬਿਸ੍ਯਾਮਭਨੇਅਤਿਕੋਪਤਏਹੈ॥
ਕਵੀ ਸ਼ਿਆਮ ਕਹਿੰਦੇ ਹਨ, ਸੂਰਜ ਆਦਿ ਬਹੁਤ ਸਾਰੇ ਦੇਵਤੇ ਸੂਰਮੇ ਕ੍ਰੋਧ ਨਾਲ ਤਪ ਗਏ ਹਨ।
ਲੈਬਰਛੀਕਰਵਾਰਗਦਾਸੁਸਬੈਰਿਸਿਭੂਪਸੋਆਇਖਏਹੈ॥
(ਹੱਥਾਂ ਵਿਚ) ਬਰਛੀਆਂ, ਤਲਵਾਰਾਂ ਅਤੇ ਗਦਾ ਲੈ ਕੇ ਸਾਰੇ ਰਾਜੇ (ਖੜਗ ਸਿੰਘ) ਨਾਲ ਖਹਿਣ ਲਗੇ ਹਨ।
The warriors glorious like sun, got enraged and taking lances, swords, maces etc., fought with the king Kharag Singh
ਆਨਿਇਕਤ੍ਰਭਏਰਨਮੈਜਸੁਤਾਛਬਿਕੇਕਬਿਭਾਖਦਏਹੈ॥
ਸਾਰੇ ਰਣ-ਭੂਮੀ ਵਿਚ ਇਕੱਠੇ ਹੋ ਗਏ ਹਨ। ਉਸ ਦ੍ਰਿਸ਼ ਦਾ ਯਸ਼ ਕਵੀ ਨੇ ਇਸ ਤਰ੍ਹਾਂ ਦਸਿਆ ਹੈ,
ਭੂਪਕੇਬਾਨਸੁਗੰਧਿਕੇਲੈਬੇਕਉਭਉਰਮਨੋਇਕਠਉਰਭਏਹੈ॥੧੪੫੬॥
ਮਾਨੋ ਰਾਜੇ ਦੇ ਬਾਣਾਂ ਰੂਪ ਫੁਲਾਂ ਦੀ ਸੁਗੰਧ ਲੈਣ ਲਈ ਦੇਵਤੇ ਰੂਪ ਭੌਰੇ ਇਕ ਥਾਂ ਉਤੇ ਇਕਤਰ ਹੋ ਗਏ ਹੋਣ ॥੧੪੫੬॥
They all gathered together at one place like the god-like black bees gathered to take fragrance of flower-like arrows of the king.1456.
ਦੋਹਰਾ॥
ਦੋਹਰਾ:
DOHRA
ਦੇਵਨਮਿਲਿਖੜਗੇਸਕਉਘੇਰਿਚਹੂੰਦਿਸਿਲੀਨ॥
ਦੇਵਤਿਆਂ ਨੇ ਇਕੱਠੇ ਹੋ ਕੇ ਖੜਗ ਸਿੰਘ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ਹੈ।
All the manifested gods besieged the king from all the four directions
ਤਬਭੂਪਤਿਧਨੁਬਾਨਲੈਕਹੋਜੁਪਉਰਖਕੀਨ॥੧੪੫੭॥
ਤਦ ਰਾਜੇ ਨੇ (ਹੱਥ ਵਿਚ) ਧਨੁਸ਼ ਬਾਣ ਲੈ ਕੇ ਜੋ ਸੂਰਵੀਰਤਾ ਵਿਖਾਈ ਹੈ, ਉਸ ਦਾ ਵਰਣਨ ਕਰਦੇ ਹਾਂ ॥੧੪੫੭॥
I relate now the courage shown at that time by the king. 1457.
ਕਬਿਯੋਬਾਚ॥
ਕਵੀ ਕਹਿੰਦਾ ਹੈ:
Speech of the poet:
ਸਵੈਯਾ॥
ਸਵੈਯਾ:
SWAYYA
ਸੂਰਕੋਦ੍ਵਾਦਸਬਾਨਨਬੇਧਿਕੈਅਉਸਸਿਕੋਦਸਬਾਨਲਗਾਏ॥
(ਖੜਗ ਸਿੰਘ ਨੇ) ਬਾਰ੍ਹਾਂ ਤੀਰਾਂ ਨਾਲ ਸੂਰਜ ਨੂੰ ਵਿੰਨ੍ਹ ਕੇ ਫਿਰ ਚੰਦ੍ਰਮਾ ਨੂੰ ਦਸ ਤੀਰ ਮਾਰੇ ਹਨ।
ਔਰਸਚੀਪਤਿਕਉਸਰਸਉਸੁਲਗੇਤਨਭੇਦਕੈਪਾਰਪਰਾਏ॥
ਅਤੇ ਇੰਦਰ ਨੂੰ ਇਕ ਸੌ ਤੀਰ ਮਾਰੇ ਹਨ ਜੋ (ਉਸ ਦਾ) ਸ਼ਰੀਰ ਪਾੜ ਕੇ ਦੂਜੇ ਪਾਸੇ ਨਿਕਲ ਗਏ ਹਨ।
He discharged twelve arrows towards Surya and ten towards Chandrama, he discharged a hundred arrows towards Indra, which, piercing his body went to the other side
ਜਛਜਿਤੇਸੁਰਕਿੰਨਰਗੰਧ੍ਰਬਤੇਸਬਤੀਰਨਸੋਨ੍ਰਿਪਘਾਏ॥
ਯਕਸ਼, ਕਿੰਨਰ ਅਤੇ ਗੰਧਰਬ ਆਦਿ ਜਿਤਨੇ ਵੀ ਦੇਵਤੇ ਸਨ, ਉਨ੍ਹਾਂ ਸਾਰਿਆਂ ਨੂੰ ਰਾਜੇ ਨੇ ਤੀਰਾਂ ਨਾਲ ਜ਼ਖ਼ਮੀ ਕਰ ਦਿੱਤਾ ਹੈ।
All the yakshas, gods, kinners, gandharvas etc. who were there, the king knocked them down with his arrows
ਕੇਤਕਭਾਜਿਗਏਰਨਤੇਡਰਿਕੇਤਕਿਤਉਰਨਮੈਠਹਰਾਏ॥੧੪੫੮॥
(ਉਨ੍ਹਾਂ ਵਿਚੋਂ) ਕਿਤਨੇ ਡਰ ਦੇ ਮਾਰੇ ਰਣ-ਭੂਮੀ ਵਿਚੋਂ ਭਜ ਗਏ ਹਨ ਅਤੇ ਕਿਤਨੇ ਹੀ ਰਣ ਵਿਚ ਖੜੋਤੇ ਹਨ ॥੧੪੫੮॥
Many of the manifested gods ran away from battlefield, but there were many who stood there firmly.1458.
ਜੁਧੁਭਯੋਸੁਘਨੋਜਬਹੀਤਬਇੰਦ੍ਰਰਿਸੇਕਰਿਸਾਗਲਈਹੈ॥
ਜਦ ਤਕੜਾ ਯੁੱਧ ਹੋਣ ਲਗ ਗਿਆ ਤਦ ਇੰਦਰ ਨੇ ਕ੍ਰੋਧਿਤ ਹੋ ਕੇ ਹੱਥ ਵਿਚ ਸਾਂਗ ਪਕੜ ਲਈ।
ਸ੍ਯਾਮਭਨੈਬਲਕੋਕਰਿਕੈਤਿਹਭੂਪਕੈਊਪਰਿਡਾਰਦਈਹੈ॥
ਸ਼ਿਆਮ (ਕਵੀ) ਕਹਿੰਦੇ ਹਨ, ਉਸ ਨੇ (ਸਾਂਗ ਨੂੰ) ਬਲ ਪੂਰਵਕ ਰਾਜੇ (ਖੜਗ ਸਿੰਘ) ਦੇ ਉਪਰ ਚਲਾਇਆ।
When the war started intensively, being enraged Indra took the lance in his hand and discharged it towards the king (Kharag Singh) violently.
ਸ੍ਰੀਖੜਗੇਸਸਰਾਸਨਲੈਸਰਕਾਟਿਦਈਉਪਮਾਸੁਭਈਹੈ॥
(ਅਗੋਂ) ਖੜਗ ਸਿੰਘ ਨੇ ਧਨੁਸ਼ ਲੈ ਕੇ ਬਾਣ ਨਾਲ (ਸਾਂਗ ਨੂੰ) ਕਟ ਦਿੱਤਾ। ਉਸ ਦੀ ਉਪਮਾ ਇਸ ਤਰ੍ਹਾਂ ਦੀ ਹੈ
ਬਾਨਭਯੋਖਗਰਾਜਮਨੋਬਰਛੀਜਨੋਨਾਗਨਿਭਛਗਈਹੈ॥੧੪੫੯॥
ਕਿ (ਰਾਜੇ ਦਾ) ਬਾਣ ਮਾਨੋ ਗਰੁੜ ਹੋਵੇ ਅਤੇ ਉਸ ਨੇ ਬਰਛੀ ਰੂਪ ਨਾਗਨ ਨੂੰ ਖਾ ਲਿਆ ਹੋਵੇ ॥੧੪੫੯॥
Kharag Singh intercepted the spear with his arrow so accurately as if the garuda-like arrow of the king have swallowed the lance-like female serpent.1459.
ਪੀੜਤਕੈਸਬਬਾਨਨਸੋਪੁਨਿਇੰਦ੍ਰਤੇਆਦਿਕਬੀਰਭਜਾਏ॥
(ਰਾਜੇ ਦੇ) ਬਾਣਾਂ ਨਾਲ ਸਾਰੇ ਪੀੜਿਤ ਹੋ ਗਏ ਹਨ ਅਤੇ ਇੰਦਰ ਆਦਿ ਸਾਰੇ ਸ਼ੂਰਵੀਰ ਭਜਾ ਦਿੱਤੇ ਗਏ ਹਨ।
Inflicted by the arrows Indra etc. ran away
ਸੂਰਸਸੀਰਨਤ੍ਯਾਗਿਭਜੈਅਪਨੇਮਨਮੈਅਤਿਤ੍ਰਾਸਬਢਾਏ॥
ਸੂਰਜ ਅਤੇ ਚੰਦ੍ਰਮਾ ਆਪਣੇ ਮਨ ਵਿਚ ਬਹੁਤ ਡਰ ਮੰਨ ਕੇ ਰਣ-ਭੂਮੀ ਨੂੰ ਛਡ ਕੇ ਭਜ ਗਏ ਹਨ।
Surya, Chandra and other all abandoned the battlefield and were extremely frightened in their mind
ਖਾਇਕੈਘਾਇਘਨੇਤਨਮੈਭਜਗੇਸਬਹੀਨਕੋਊਠਹਰਾਏ॥
(ਆਪਣੇ) ਸ਼ਰੀਰਾਂ ਉਤੇ ਬਹੁਤ ਸਾਰੇ ਘਾਉ ਖਾ ਕੇ ਸਾਰੇ ਹੀ ਭਜ ਗਏ ਹਨ ਅਤੇ ਕੋਈ ਵੀ ਠਹਿਰਿਆ ਨਹੀਂ ਹੈ।
After having been wounded, many of them ran away and none of them stayed there
ਜਾਇਬਸੇਅਪੁਨੇਪੁਰਮੈਸੁਰਸੋਕਭਰੇਸਬਲਾਜਲਜਾਏ॥੧੪੬੦॥
ਸਾਰੇ ਦੇਵਤੇ ਸੋਗ ਦੇ ਭਰੇ ਹੋਏ ਅਤੇ ਲਜਿਤ ਹੋਏ ਆਪਣੇ ਨਗਰਾਂ (ਪੁਰੀਆਂ) ਵਿਚ ਜਾ ਵਸੇ ਹਨ ॥੧੪੬੦॥
All the gods getting ashamed went back to their abodes.1460.
ਦੋਹਰਾ॥
ਦੋਹਰਾ:
DOHRA
ਜਬੈਸਕਲਸੁਰਭਜਿਗਏਤਬਨ੍ਰਿਪਕੀਨੋਮਾਨ॥
ਜਦ ਸਾਰੇ ਦੇਵਤੇ ਭੇਜ ਗਏ ਤਾਂ ਰਾਜੇ (ਖੜਗ ਸਿੰਘ) ਨੂੰ ਅਭਿਮਾਨ ਹੋ ਗਿਆ
When all the gods ran away, the king became egoistic
ਧਨੁਖਤਾਨਿਕਰਮੈਪ੍ਰਬਲਹਰਿਪਰਮਾਰੇਬਾਨ॥੧੪੬੧॥
ਅਤੇ ਹੱਥ ਵਿਚ ਕਠੋਰ ਧਨੁਸ਼ ਧਾਰਨ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਬਾਣ ਚਲਾਉਣ ਲਗ ਗਿਆ ॥੧੪੬੧॥
Now he pulled his bow and showered arrows on Krishna.1461.
ਤਬਹਰਿਰਿਸਿਕੈਕਰਿਲਯੋਰਾਛਸਅਸਤ੍ਰਸੰਧਾਨ॥
ਤਦ ਸ੍ਰੀ ਕ੍ਰਿਸ਼ਨ ਨੇ ਕ੍ਰੋਧਵਾਨ ਹੋ ਕੇ ਹੱਥ ਵਿਚ 'ਰਾਛਸ ਅਸਤ੍ਰ' ਸਾਧ ਲਿਆ
ਮੰਤ੍ਰਨਸਿਉਅਭਿਮੰਤ੍ਰਕਰਿਛਾਡਿਓਅਦਭੁਤਬਾਨ॥੧੪੬੨॥
ਅਤੇ ਮੰਤਰਾਂ ਨਾਲ ਮੰਦਰ ਕੇ (ਉਹ) ਅਦਭੁਤ ਬਾਣ ਛਡ ਦਿੱਤਾ ॥੧੪੬੨॥
Then Krishna, in his fury, took out his Daityastra (the arm meant for the demons) and discharged it after reciting mantras over this wonderful arrow.1462.
ਸਵੈਯਾ॥
ਸਵੈਯਾ:
SWAYYA
ਦੈਤਅਨੇਕਭਏਤਿਹਤੇਬਲਵੰਡਕੁਰੂਪਭਯਾਨਕਕੀਨੇ॥
ਉਸ (ਤੀਰ) ਤੋਂ ਅਨੇਕ ਦੈਂਤ ਪੈਦਾ ਹੋ ਗਏ ਜੋ ਬਹੁਤ ਹੀ ਭਿਆਨਕ, ਕੁਰੂਪ ਅਤੇ ਬਲਵਾਨ ਰੂਪ ਵਾਲੇ ਸਨ।
That arrow created dreadful demons, who had discs, axes,
ਚਕ੍ਰਧਰੇਜਮਦਾਰਛੁਰੀਅਸਿਢਾਲਗਦਾਬਰਛੀਕਰਿਲੀਨੇ॥
(ਉਨ੍ਹਾਂ ਨੇ) ਹੱਥਾਂ ਵਿਚ ਚੱਕਰ, ਜਮਧਾੜ, ਛੁਰੀ, ਤਲਵਾਰ, ਢਾਲ, ਗਦਾ ਅਤੇ ਬਰਛੀ (ਆਦਿਕ ਸ਼ਸਤ੍ਰ) ਪਕੜੇ ਹੋਏ ਸਨ।
Knives, swords, shields, maces, and lances in their hands
ਮੂਸਲਔਰਪਹਾਰਉਖਾਰਿਲੀਏਕਰਮੈਦ੍ਰੁਮਪਾਤਿਬਿਹੀਨੇ॥
(ਉਨ੍ਹਾਂ ਨੇ) ਮੂਸਲ, ਪਰਬਤ ਅਤੇ ਪੱਤਰਾਂ ਤੋਂ ਸਖਣੇ ਬ੍ਰਿਛ ਹੱਥਾਂ ਵਿਚ ਚੁਕੇ ਹੋਏ ਸਨ।
They had big maces in their hands for striking blows, they even uprooted the leafless trees
ਦਾਤਿਬਢਾਇਕੈਨੈਨਤਚਾਇਕੈਆਇਕੈਭੂਪਤਿਕੋਭਯਦੀਨੇ॥੧੪੬੩॥
(ਉਹ ਸਾਰੇ) ਦੰਦਾਂ ਨੂੰ ਕਢ ਕੇ ਅਤੇ ਅੱਖਾਂ ਤ੍ਰੇੜ ਕੇ ਰਾਜੇ ਪਾਸ ਆ ਕੇ ਉਸ ਨੂੰ ਭੈਭੀਤ ਕਰਦੇ ਹਨ ॥੧੪੬੩॥
They began to frighten the king, protruding their teeth and extending their eyes.1463.
ਕੇਸਬਡੇਸਿਰਿਬੇਸਬੁਰੇਅਰੁਦੇਹਮੈਰੋਮਬਡੇਜਿਨਕੇ॥
(ਜਿਨ੍ਹਾਂ ਦੇ) ਸਿਰਾਂ ਉਤੇ ਬਹੁਤ ਵਾਲ ਹਨ, ਮਾੜੇ ਭੇਸ ਹਨ ਅਤੇ ਦੇਹ ਉਤੇ ਵੱਡੇ ਵੱਡੇ ਰੋਮ ਹਨ।
They had long hair on their heads, wore dreadful garbs and had large hair on their bodies