GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 453
Display Settings
ਬ੍ਰਹਮਕਰੀਟਤਵੀਤਲਯੋਹਰਿਗਾਜਿਉਠੇਤਬਹੀਸਬਸੂਰੇ
(ਰਾਜੇ ਕੋਲੋਂ) ਬ੍ਰਹਮਾ ਨੇ ਮੁਕੁਟ ਅਤੇ ਕ੍ਰਿਸ਼ਨ ਨੇ ਤਵੀਤ ਲੈ ਲਿਆ। ਤਦ ਸਾਰੇ ਸੂਰਮੇ ਗੱਜਣ ਲਗ ਗਏ।
Brahma took away the crown and Krishna the amulet, then all the warriors roared and
ਧਾਇਪਰੇਨ੍ਰਿਪਪੈਮਿਲਿਕੈਚਿਤਿਮੈਚਪਿਰੋਸਿਕੈਮਾਰਿਮਰੂਰੈ
ਸਾਰੇ ਮਿਲ ਕੇ ਰਾਜੇ ਉਤੇ ਭਜ ਕੇ ਜਾ ਪਏ ਜਿਨ੍ਹਾਂ ਨੇ ਚਿਤ ਵਿਚ ਖਿਝ ਅਤੇ ਕ੍ਰੋਧ ਨਾਲ ਵਟ ਖਾਏ ਹੋਏ ਹਨ।
Getting extremely enraged in their mind they fell upon the king
ਭੂਪਿਹਨੇਬਰਬੀਰਘਨੇਸੁਪਰੇਧਰਿਊਪਰਿਲਾਗਤਿਰੂਰੇ
ਰਾਜੇ ਨੇ ਵੀ ਬਹੁਤ ਸਾਰੇ ਸੂਰਵੀਰ ਮਾਰ ਦਿੱਤੇ ਹਨ ਜੋ ਧਰਤੀ ਉਤੇ ਪਏ ਬਹੁਤ ਸੁੰਦਰ ਲਗਦੇ ਹਨ,
The king had destroyed many warriors and they were looking so elegant,
ਛਾਰਲਗਾਇਕੈਅੰਗਮਲੰਗਰਹੇਮਨੋਸੋਇਕੈਖਾਇਧਤੂਰੇ॥੧੫੬੧॥
ਮਾਨੋ ਮਲੰਗ ਲੋਕ ਸ਼ਰੀਰ ਉਤੇ ਸੁਆਹ ਮਲ ਕੇ ਅਤੇ ਧਤੂਰੇ ਖਾ ਕੇ ਸੁਤੇ ਪਏ ਹੋਣ ॥੧੫੬੧॥
While lying on the earth as if the hermits were sleeping on the earth, after smearing their bodies with ashes and eating thorn-apples.1561.
ਹੇਰਿਸਬੈਮਿਲਿਘੇਰਿਲਯੋਸੁਭਯੋਮਨਭੂਪਤਿਕੋਪਮਈਹੈ
ਸਭ ਨੇ ਵੇਖ ਕੇ ਅਤੇ ਮਿਲ ਕੇ (ਰਾਜੇ ਨੂੰ) ਘੇਰ ਲਿਆ ਹੈ, ਉਸ ਵੇਲੇ ਰਾਜੇ ਦਾ ਮਨ ਕ੍ਰੋਧਮਈ ਹੋ ਗਿਆ ਹੈ।
After searching for the king, all besieged him, who became extremely angry.
ਰਾਮਅਯੋਧਨਮੈਫਿਰਕੈਕਰਰੀਕਰਬੀਚਕਮਾਨਲਈਹੈ
ਰਾਮ (ਕਵੀ ਕਹਿੰਦੇ ਹਨ, ਰਾਜੇ ਨੇ) ਯੁੱਧ-ਭੂਮੀ ਵਿਚ ਫਿਰ ਕੇ ਹੱਥ ਵਿਚ ਕਠੋਰ ਕਮਾਨ ਪਕੜ ਲਈ ਹੈ
He, moving in the battlefield, caught hold of a firm bow in his hand,
ਸੂਰਜਕੀਸਸਿਕੀਜਮਕੀਹਰਿਕੀਬਹੁਸੈਨਗਿਰਾਇਦਈਹੈ
ਅਤੇ ਸੂਰਜ ਦੀ, ਚੰਦ੍ਰਮਾ ਦੀ, ਯਮ ਦੀ ਅਤੇ ਸ੍ਰੀ ਕ੍ਰਿਸ਼ਨ ਦੀ ਬਹੁਤ ਸਾਰੀ ਸੈਨਾ ਮਾਰ ਸੁਟੀ ਹੈ।
And knocked down the forces of Surya, Chandra and
ਮਾਨਹੁਫਾਗੁਨਮਾਸਕੇਭੀਤਰਪਉਨਬਹਿਓਪਤਝਾਰਭਈਹੈ॥੧੫੬੨॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਫਗਣ ਦੇ ਮਹੀਨੇ ਵਿਚ ਪੌਣ ਚਲੀ ਹੈ ਜਿਸ ਕਰ ਕੇ ਪੱਤਰ ਝੜ ਗਏ ਹਨ ॥੧੫੬੨॥
Yama like the leaves falling on the ground by the blowing wind in the season of Phagun.1562.
ਪਾਨਿਸੰਭਾਰਿਬਡੋਧਨੁਭੂਪਤਿਰੁਦ੍ਰਲਿਲਾਟਮੈਬਾਨੁਲਗਾਯੋ
ਰਾਜਾ (ਖੜਗ ਸਿੰਘ) ਨੇ ਹੱਥ ਵਿਚ ਬਹੁਤ ਵੱਡਾ ਧਨੁਸ਼ ਫੜ ਕੇ ਸ਼ਿਵ ਦੇ ਮੱਥੇ ਵਿਚ ਤੀਰ ਮਾਰ ਦਿੱਤਾ ਹੈ।
Taking a large bow in his hand, the king inflicted an arrow in the forehead of Rudra
ਏਕਕੁਬੇਰਕੇਮਾਰਿਓਰਿਦੈਸਰਲਾਗਤਿਡਾਰਿਹਥਿਆਰਪਰਾਯੋ
ਇਕ ਬਾਣ ਕੁਬੇਰ ਦੇ ਹਿਰਦੇ ਵਿਚ ਮਾਰਿਆ ਹੈ (ਜੋ ਤੀਰ ਦੇ) ਲਗਦਿਆਂ ਹੀ ਹਥਿਆਰ ਛੱਡ ਕੇ ਭਜ ਗਿਆ ਹੈ।
He shot one arrow in the heart of Kuber, who ran away from the field, throwing away his weapons
ਦੇਖਿਜਲਾਧਿਪਤਾਹਿਦਸਾਰਨਛਾਡਿਭਜਿਯੋਮਨਮੈਡਰਪਾਯੋ
ਉਸ ਦੀ ਹਾਲਤ ਨੂੰ ਵਰੁਨ ਦੇਵਤਾ ਵੀ ਵੇਖ ਕੇ ਰਣ-ਭੂਮੀ ਛਡ ਕੇ ਭਜ ਗਿਆ ਹੈ ਅਤੇ ਮਨ ਵਿਚ ਬਹੁਤ ਡਰ ਰਿਹਾ ਹੈ।
ਧਾਇਪਰਿਯੋਰਿਸਕੈਜਮੁਯਾਪਰਸੋਨ੍ਰਿਪਬਾਨਸੋਭੂਮਿਗਿਰਾਯੋ॥੧੫੬੩॥
ਯਮਰਾਜ ਕ੍ਰੋਧਵਾਨ ਹੋ ਕੇ ਉਸ ਉਤੇ ਟੁਟ ਪਿਆ ਹੈ, ਉਸ ਨੂੰ ਵੀ ਰਾਜਾ (ਖੜਗ ਸਿੰਘ) ਨੇ ਬਾਣ ਮਾਰ ਕੇ ਭੂਮੀ ਉਤੇ ਡਿਗਾ ਦਿੱਤਾ ਹੈ ॥੧੫੬੩॥
Varuna, seeing their plight, became fearful and fled away, on this, Yama in fury fell upon the king, who knocked him down on the ground with this arrow.1563.
ਯੌਜਮਰਾਜਗਿਰਾਇਦਯੋਤਬਹੀਰਿਸਕੈਹਰਿਕੋਦਲਧਾਯੋ
ਇਸ ਤਰ੍ਹਾਂ (ਜਦ) ਯਮਰਾਜ ਨੂੰ ਡਿਗਾ ਦਿੱਤਾ, ਤਦ ਹੀ ਸ੍ਰੀ ਕ੍ਰਿਸ਼ਨ ਦੀ ਸੈਨਾ ਕ੍ਰੋਧਿਤ ਹੋ ਕੇ ਆ ਪਈ।
ਆਏਹੈਕੋਪਭਰੈਪਟਦੁਇਬਿਬਿਧਾਯੁਧਲੈਤਿਨਜੁਧੁਮਚਾਯੋ
ਦੋ ਕ੍ਰੋਧ ਨਾਲ ਭਰੇ ਹੋਏ ਸੂਰਵੀਰ ਆਏ ਹਨ ਅਤੇ ਉਨ੍ਹਾਂ ਨੇ ਵਖ ਵਖ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਯੁੱਧ ਮਚਾਇਆ ਹੈ।
When Yama was knocked down, then the army of Krishna ran forward, in ire, and two of its warriors began a dreadful war, taking up various types of arms
ਸਿੰਘਹੁਤੋਬਲਵੰਡਸੋਜਾਦਵਸੋਰਿਸਸੋਨ੍ਰਿਪਮਾਰਿਗਿਰਾਯੋ
ਬਲਵੰਡ ਸਿੰਘ (ਨਾਂ ਦਾ ਇਕ) ਯਾਦਵ ਸੀ, ਉਸ ਨੂੰ ਰਾਜੇ ਨੇ ਗੁੱਸੇ ਨਾਲ ਮਾਰ ਦਿੱਤਾ ਹੈ।
The Yadava warriors were very brave, the king, in his anger, killed them
ਬਾਹੁਬਲੀਬਰਮਾਕ੍ਰਿਤਬੰਧੁਸੋਊਰਨਤੇਜਮਲੋਕਿਪਠਾਯੋ॥੧੫੬੪॥
(ਦੂਜਾ) ਬਰਮਾਕ੍ਰਿਤ ਦਾ ਭਰਾ 'ਬਾਹੁਬਲੀ' ਸੀ, ਉਸ ਨੂੰ ਯੁੱਧ-ਖੇਤਰ ਤੋਂ ਯਮ ਲੋਕ ਭੇਜ ਦਿੱਤਾ ਹੈ ॥੧੫੬੪॥
And in this way, both the brothers, Bahubali and Vikramakrat were despatched to the abode of Yama.1564.
ਅਉਰਮਹਾਬਲੀਸਿੰਘਹੁਤੋਸੰਗਤੇਜਸਸਿੰਘਕੋਮਾਰਿਲਯੋ
ਉਸ ਦੇ ਨਾਲ ਹੋਰ ਮਹਾਬਲੀ ਸਿੰਘ ਅਤੇ ਜਸ ਸਿੰਘ ਵੀ ਸਨ, ਜਿੰਨ੍ਹਾਂ ਨੂੰ (ਰਾਜੇ ਨੇ) ਮਾਰ ਦਿੱਤਾ ਹੈ।
Mahabali Singh and Tej Singh, who were with them, they were also killed by the kinhg
ਪੁਨਿਬੀਰਮਹਾਜਸਸਿੰਘਹੁਤੋਰਿਸਕੈਇਹਸਾਮੁਹੇਆਇਗਯੋ
ਫਿਰ ਮਹਾ ਸ਼ੂਰਵੀਰ ਜਸ ਸਿੰਘ ਸੀ, ਜੋ ਕ੍ਰੋਧਵਾਨ ਹੋ ਕੇ ਸਾਹਮਣੇ ਆ ਗਿਆ।
Then Mahajas Singh, another warrior, getting enraged, came in front of the king,
ਸੋਊਖਗਸੰਭਾਰਕੈਕੋਪਭਰੇਤਿਹਕੌਨ੍ਰਿਪਨੈਲਲਕਾਰਲਯੋ
ਉਸ ਨੂੰ ਰਾਜੇ ਨੇ ਖੜਗ ਸੰਭਾਲ ਕੇ ਅਤੇ ਕ੍ਰੋਧ ਕਰ ਕੇ ਲਲਕਾਰਾ ਮਾਰ ਕੇ (ਬੁਲਾ) ਲਿਆ ਹੈ।
Who challenged him, holding out his dagger
ਕੀਯੋਏਕਹੀਬਾਰਪ੍ਰਹਾਰਕ੍ਰਿਪਾਨਕੋਅੰਤਕੇਧਾਮਿਪਠਾਇਦਯੋ॥੧੫੬੫॥
ਇਕੋ ਵਾਰ ਕ੍ਰਿਪਾਨ ਦਾ ਪ੍ਰਹਾਰ ਕਰ ਕੇ ਉਸ ਨੂੰ ਯਮ ਲੋਕ ਭੇਜ ਦਿੱਤਾ ਹੈ ॥੧੫੬੫॥
With only one stroke of the dagger, he went to the abode of Yama.1565.
ਚੌਪਈ
ਚੌਪਈ:
CHAUPAI
ਉਤਮਸਿੰਘਪ੍ਰਲੈਸਿੰਘਧਾਏ
(ਫਿਰ) ਉਤਮ ਸਿੰਘ ਅਤੇ ਪ੍ਰਲੈ ਸਿੰਘ ਨੇ ਧਾਵਾ ਕਰ ਦਿੱਤਾ ਹੈ
ਪਰਮਸਿੰਘਅਸਿਲੈਕਰਿਆਏ
ਅਤੇ ਪਰਮ ਸਿੰਘ ਵੀ ਤਲਵਾਰ ਲੈ ਕੇ ਆ ਗਿਆ ਹੈ।
Then Uttam Singh and Pralay Singh ran forward and Param Singh also reached up his sword
ਅਤਿਪਵਿਤ੍ਰਸਿੰਘਸ੍ਰੀਸਿੰਘਗਏ
ਅਤਿ ਪਵਿਤਰ ਸਿੰਘ ਅਤੇ ਸ੍ਰੀ ਸਿੰਘ (ਯੁੱਧ ਖੇਤਰ ਵਿਚ) ਗਏ ਹਨ