GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 454
Display Settings
ਪਾਚੋਭੂਪਮਾਰਿਤਿਹਲਏ॥੧੫੬੬॥
ਅਤੇ ਉਨ੍ਹਾਂ ਪੰਜਾਂ ਨੂੰ ਰਾਜੇ ਨੇ ਮਾਰ ਲਿਆ ਹੈ ॥੧੫੬੬॥
The king killed all the five warriors including Atipavittar Singh and Shri Singh.1566.
ਦੋਹਰਾ
ਦੋਹਰਾ:
DOHRA
ਫਤੇਸਿੰਘਅਰੁਫਉਜਸਿੰਘਚਿਤਿਅਤਿਕੋਪਬਢਾਇ
ਫਤੇ ਸਿੰਘ ਅਤੇ ਫੌਜ ਸਿੰਘ, ਇਹ ਦੋਵੇਂ ਸੂਰਮੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਆ ਰਹੇ ਸਨ,
ਦੋਊਭਟਆਵਤਹੁਤੇਭੂਪਤਿਹਨੇਬਜਾਇ॥੧੫੬੭॥
ਰਾਜੇ ਨੇ (ਉਨ੍ਹਾਂ ਨੂੰ ਧੌਂਸਾ) ਵਜਾ ਕੇ ਮਾਰ ਸੁਟਿਆ ਹੈ ॥੧੫੬੭॥
Fateh Singh and Fauj Singh marched forward in anger, they were also challenged and killed by the king.1567.
ਅੜਿਲ
ਅੜਿਲ:
ARIL
ਭੀਮਸਿੰਘਭੁਜਸਿੰਘਸੁਕੋਪਬਢਾਇਓ
ਭੀਮ ਸਿੰਘ ਅਤੇ ਭੁਜ ਸਿੰਘ ਨੇ ਬਹੁਤ ਕ੍ਰੋਧ ਵਧਾਇਆ ਹੈ
ਮਹਾਸਿੰਘਸਿੰਘਮਾਨਮਦਨਸਿੰਘਧਾਇਓ
ਅਤੇ ਮਹਾ ਸਿੰਘ, ਮਾਨ ਸਿੰਘ ਤੇ ਮਦਨ ਸਿੰਘ ਵੀ ਧਾਵਾ ਕਰ ਕੇ ਆ ਪਏ ਹਨ।
Bhim Singh, Bhuj Singh, Maha Singh, Man Singh and Madan Singh, all of them in rage fell upon the king
ਅਉਰਮਹਾਭਟਧਾਏਸਸਤ੍ਰਸੰਭਾਰਕੈ
ਹੋਰ ਵੀ (ਬਹੁਤ ਸਾਰੇ) ਮਹਾਨ ਸੂਰਮੇ ਸ਼ਸਤ੍ਰ ਧਾਰਨ ਕਰ ਕੇ ਆ ਪਏ ਹਨ।
ਹੋਤੇਛਿਨਮੈਤਿਹਭੂਪਤਿਦਏਸੰਘਾਰਕੈ॥੧੫੬੮॥
ਪਰ ਉਸੇ ਛਿਣ ਰਾਜੇ ਨੇ ਉਨ੍ਹਾਂ ਦਾ ਸੰਘਾਰ ਕਰ ਦਿੱਤਾ ਹੈ ॥੧੫੬੮॥
Other great warriors also cam forward, taking up their weapons, but the king killed all of them in an instant.1568.
ਸੋਰਠਾ
ਸੋਰਠਾ:
SORTHA
ਬਿਕਟਿਸਿੰਘਜਿਹਨਾਮਬਿਕਟਿਬੀਰਜਦੁਬੀਰਕੋ
ਜਿਸ ਦਾ ਨਾਂ ਬਿਕਟ ਸਿੰਘ ਹੈ ਅਤੇ ਜੋ ਕ੍ਰਿਸ਼ਨ ਦਾ ਕਠੋਰ ਸੂਰਮਾ ਹੈ,
ਅਪੁਨੇਪ੍ਰਭਕੇਕਾਮਧਾਇਪਰਿਯੋਅਰਿਬਧਨਿਮਿਤ॥੧੫੬੯॥
(ਉਹ) ਆਪਣੇ ਸੁਆਮੀ ਦੇ ਕੰਮ ਵਾਸਤੇ ਵੈਰੀ ਨੂੰ ਮਾਰਨ ਲਈ ਹਮਲਾਵਰ ਹੋ ਗਿਆ ਹੈ ॥੧੫੬੯॥
There was another great warrior of Krishna, named Vikat Singh, he fell upon the king, bound by the duty of his Lord.1569.
ਦੋਹਰਾ
ਦੋਹਰਾ:
DOHRA
ਬਿਕਟਸਿੰਘਆਵਤਲਖਿਯੋਖੜਗਸਿੰਘਧਨੁਤਾਨਿ
ਬਿਕਟ ਸਿੰਘ ਨੂੰ ਆਉਂਦਿਆਂ ਵੇਖ ਕੇ ਖੜਗ ਸਿੰਘ ਨੇ ਧਨੁਸ਼ ਕਸ ਲਈ ਹੈ
Seeing Vikat Singh coming, the king spread his bow and inflicted an arrow in the chest of the enemy
ਮਾਰਿਓਸਰਉਰਿਸਤ੍ਰਕੇਲਾਗਤਤਜੇਪਰਾਨ॥੧੫੭੦॥
ਅਤੇ ਵੈਰੀ ਦੀ ਹਿਕ ਵਿਚ ਬਾਣ ਮਾਰ ਦਿੱਤਾ ਹੈ (ਜਿਸ ਦੇ) ਲਗਦਿਆਂ ਹੀ (ਉਸ ਨੇ) ਪ੍ਰਾਣ ਤਿਆਗ ਦਿੱਤੇ ਹਨ ॥੧੫੭੦॥
On being struck by the arrow, Vikat Singh breathed his last.1570.
ਸੋਰਠਾ
ਸੋਰਠਾ:
SORTHA
ਰੁਦ੍ਰਸਿੰਘਇਕਬੀਰਠਾਢਹੁਤੋਜਦੁਬੀਰਢਿਗ
ਰੁਦ੍ਰ ਸਿੰਘ ਨਾਂ ਦਾ ਇਕ ਸੂਰਮਾ ਸ੍ਰੀ ਕ੍ਰਿਸ਼ਨ ਕੋਲ ਖੜੋਤਾ ਸੀ।
ਮਹਾਰਥੀਰਣਧੀਰਰਿਸਕਰਿਨ੍ਰਿਪਸਉਹੈਭਯੋ॥੧੫੭੧॥
(ਉਹ) ਮਹਾ ਰਥੀ ਅਤੇ ਰਣਧੀਰ ਕ੍ਰੋਧਿਤ ਹੋ ਕੇ ਰਾਜਾ (ਖੜਗ ਸਿੰਘ) ਦੇ ਸਾਹਮਣੇ ਹੋਇਆ ॥੧੫੭੧॥
Another warrior named Rudra Singh was standing near Krishna, that great warrior also reached in front of the king.1571.
ਚੌਪਈ
ਚੌਪਈ:
CHAUPAI
ਖੜਗਸਿੰਘਤਬਧਨੁਖਸੰਭਾਰਿਯੋ
ਖੜਗ ਸਿੰਘ ਨੇ ਤਦ ਧਨੁਸ਼ ਧਾਰਨ ਕਰ ਲਿਆ
ਰੁਦ੍ਰਸਿੰਘਜਬਨੈਨਨਿਹਾਰਿਯੋ
ਜਦ (ਉਸ ਨੇ) ਰੁਦ੍ਰ ਸਿੰਘ ਨੂੰ ਅੱਖਾਂ ਨਾਲ ਵੇਖਿਆ।
Seeing Rudra Singh, Kharag Singh held up his bow
ਛਾਡਿਬਾਨਭੁਜਬਲਸੋਦਯੋ
ਅਜਿਹੇ ਭੁਜ ਬਲ ਨਾਲ ਬਾਣ ਛਡ ਦਿੱਤਾ
ਆਵਤਸਤ੍ਰਮਾਰਤਿਹਲਯੋ॥੧੫੭੨॥
ਅਤੇ ਆਉਂਦੇ ਹੋਏ ਦੁਸ਼ਮਨ ਨੂੰ (ਰਸਤੇ ਵਿਚ ਹੀ) ਮਾਰ ਮੁਕਾਇਆ ॥੧੫੭੨॥
He discharged his arrow with such strength that the enemy was killed when it hit him.1572.
ਸਵੈਯਾ
ਸਵੈਯਾ:
SWAYYA
ਹਿੰਮਤਸਿੰਘਮਹਾਰਿਸਸਿਉਇਹਭੂਪਤਿਪੈਤਰਵਾਰਚਲਾਈ
ਹਿੰਮਤ ਸਿੰਘ ਨੇ ਬਹੁਤ ਕ੍ਰੋਧ ਕੀਤਾ ਅਤੇ ਉਸ ਨੇ ਇਸ ਰਾਜੇ (ਖੜਗ ਸਿੰਘ) ਉਤੇ ਤਲਵਾਰ ਚਲਾਈ।
Himmat Singh, furiously, struck a blow with his sword on the king
ਹਾਥਸੰਭਾਲਕੈਢਾਲਲਈਤਬਹੀਸੋਊਆਵਤਹੀਸੁਬਚਾਈ
ਤਦ ਹੀ (ਰਾਜੇ ਨੇ ਆਪਣੇ ਆਪ ਨੂੰ) ਸੰਭਾਲ ਕੇ ਹੱਥ ਵਿਚ ਢਾਲ ਲੈ ਲਈ ਅਤੇ ਆਉਂਦੀ ਹੋਈ (ਤਲਵਾਰ ਦਾ ਵਾਰ) ਬਚਾ ਲਿਆ।
The king saved himself from this blow with his shield
ਫੂਲਹੁਪੈਕਰਵਾਰਲਗੀਚਿਨਗਾਰਿਜਗੀਉਪਮਾਕਬਿਗਾਈ
(ਢਾਲ ਦੇ) ਫੁਲਾਂ ਉਤੇ ਤਲਵਾਰ ਲਗੀ (ਅਤੇ ਉਸ ਵਿਚੋਂ) ਚਿਣਗਾਂ ਨਿਕਲੀਆਂ (ਜਿਸ ਦੀ) ਉਪਮਾ ਕਵੀ ਨੇ ਇਸ ਤਰ੍ਹਾਂ ਗਾਈ ਹੈ।
ਬਾਸਵਪੈਸਿਵਕੋਪਕੀਓਮਾਨੋਤੀਸਰੇਨੈਨਕੀਜ੍ਵਾਲਦਿਖਾਈ॥੧੫੭੩॥
ਮਾਨੋ ਇੰਦਰ ਉਤੇ ਸ਼ਿਵ ਨੇ ਕ੍ਰੋਧ ਕੀਤਾ ਹੈ ਅਤੇ ਤੀਜੇ ਨੈਣ ਵਿਚੋਂ (ਕ੍ਰੋਧ ਦੀ) ਅਗਨੀ ਕਢ ਕੇ ਵਿਖਾਈ ਹੈ ॥੧੫੭੩॥
The sword struck the protruded part of the shield and the sparks came out like the fire of the third eye shown by Shiva to Indra.1573.
ਪੁਨਿਹਿੰਮਤਸਿੰਘਮਹਾਬਲੁਕੈਇਹਭੂਪਕੇਊਪਰਿਘਾਉਕੀਓ
ਫਿਰ ਹਿੰਮਤ ਸਿੰਘ ਨੇ ਬਹੁਤ ਬਲ ਨਾਲ ਇਸ ਰਾਜੇ ਉਪਰ ਘਾਉ ਲਗਾਇਆ।
Then Himmat Singh again gave a blow to the king with his might
ਕਰਿਵਾਰਫਿਰਿਓਅਪੁਨੇਦਲੁਕੋਨ੍ਰਿਪਤਉਲਲਕਾਰਿਹਕਾਰਲੀਓ
ਵਾਰ ਕਰ ਕੇ (ਜਦ ਉਹ) ਆਪਣੇ ਦਲ ਵਲ ਮੁੜਿਆ ਤਾਂ ਰਾਜੇ ਨੇ ਲਲਕਾਰਾ ਮਾਰ ਕੇ ਬੁਲਾ ਲਿਆ।
When he turned towards his army after striking the blow, the king challenged him at the same time and gave a blow of his sword of his head
ਸਿਰਮਾਝਕ੍ਰਿਪਾਨਕੀਤਾਨਦਈਬਿਬਿਖੰਡਹੁਇਭੂਮਿਗਿਰਿਓਜੀਓ
(ਰਾਜੇ ਨੇ) ਉਸ ਦੇ ਸਿਰ ਵਿਚ ਕ੍ਰਿਪਾਨ ਦੀ ਸਟ ਮਾਰ ਦਿੱਤੀ। (ਉਹ) ਦੋ ਫਾੜ ਹੋ ਕੇ ਧਰਤੀ ਉਤੇ ਡਿਗ ਪਿਆ ਅਤੇ ਜੀਉਂਦਾ ਨਾ ਰਿਹਾ।
He fell down lifeless on the earth
ਸਿਰਿਤੇਗਬਹੀਚਪਲਾਸੀਮਨੋਅਧਬੀਚਤੇਭੂਧਰਚੀਰਿਦੀਓ॥੧੫੭੪॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਜਲੀ ਵਾਂਗ ਤਲਵਾਰ ਚਲੀ ਹੋਵੇ ਅਤੇ ਅੱਧ ਵਿਚੋਂ ਪਰਬਤ ਨੂੰ ਚੀਰ ਦਿੱਤਾ ਹੋਵੇ ॥੧੫੭੪॥
The sword struck him on the head like the lightening cutting and dividing the mountain into two halvas.1574.
ਹਿੰਮਤਸਿੰਘਹਨਿਓਜਬਹੀਤਬਹੀਸਬਹੀਭਟਕੋਪਭਰੇ
ਹਿੰਮਤ ਸਿੰਘ ਜਦ ਮਾਰਿਆ ਗਿਆ ਤਦ (ਉਸ ਦੇ) ਸਾਰੇ ਯੋਧੇ ਕ੍ਰੋਧ ਨਾਲ ਭਰ ਗਏ।
When Himmat Singh was killed, all the warriors were highly infuriated
ਮਹਾਰੁਦ੍ਰਤੇਆਦਿਕਬੀਰਜਿਤੇਇਹਪੈਇਕਬਾਰਹੀਟੂਟਿਪਰੇ
'ਮਹਾ ਰੁਦ੍ਰ' ਆਦਿਕ ਜਿਤਨੇ ਯੁੱਧਵੀਰ ਸਨ, ਇਸ ਉਤੇ ਇਕੋ ਵਾਰ ਟੁਟ ਪਏ।
All the mighty warriors including Maharudra etc., they all together fell upon the king.
ਧਨੁਬਾਨਕ੍ਰਿਪਾਨਗਦਾਬਰਛੀਨਕੇਸ੍ਯਾਮਭਨੈਬਹੁਵਾਰਕਰੇ
(ਕਵੀ) ਸ਼ਿਆਮ ਕਹਿੰਦੇ ਹਨ (ਉਨ੍ਹਾਂ ਨੇ ਰਲ ਕੇ) ਧਨੁਸ਼-ਬਾਣ, ਕ੍ਰਿਪਾਨ, ਗਦਾ ਅਤੇ ਬਰਛੀ (ਆਦਿਕ ਸ਼ਸਤ੍ਰਾਂ) ਦੇ ਬਹੁਤ ਵਾਰ ਕੀਤੇ ਹਨ।
And with their bows, arrows, swords, maces and lances, they hurled many blows on the king
ਨ੍ਰਿਪਘਾਇਬਚਾਇਸਭੈਤਿਨਕੇਇਹਪਉਰਖਦੇਖਕੈਸਤ੍ਰਡਰੇ॥੧੫੭੫॥
ਰਾਜੇ ਨੇ ਉਨ੍ਹਾਂ ਦੇ ਸਾਰੇ ਵਾਰ ਬਚਾ ਲਏ ਹਨ। (ਉਸ ਦੀ) ਇਸ ਬਹਾਦਰੀ ਨੂੰ ਵੇਖ ਕੇ ਵੈਰੀ (ਯਾਦਵ) ਡਰ ਗਏ ਹਨ ॥੧੫੭੫॥
The king saved himself from their blows and seeing such bravery of the king, all the enemies became fearful.1575.
ਰੁਦ੍ਰਤੇਆਦਿਜਿਤੇਗਨਦੇਵਤਿਤੇਮਿਲਕੈਨ੍ਰਿਪਊਪਰਿਧਾਏ
ਰੁਦ੍ਰ ਆਦਿਕ ਜਿਤਨੇ ਗਣ ਅਤੇ ਦੇਵਤੇ ਸਨ, ਉਨ੍ਹਾਂ ਨੇ ਮਿਲ ਕੇ ਰਾਜੇ ਉਤੇ ਧਾਵਾ ਬੋਲ ਦਿੱਤਾ ਹੈ।
All the ganas including Rudra, all of them together fell upon the king
ਤੇਸਬਆਵਤਦੇਖਿਬਲੀਧਨੁਤਾਨਿਹਕਾਰਕੈਬਾਨਲਗਾਏ
ਉਨ੍ਹਾਂ ਸਾਰਿਆਂ ਨੂੰ ਆਉਂਦਿਆਂ ਵੇਖ ਕੇ ਬਲੀ (ਰਾਜੇ ਨੇ) ਧਨੁਸ਼ ਨੂੰ ਕਸ ਕੇ ਅਤੇ ਵੰਗਾਰ ਕੇ ਬਾਣ ਚਲਾਏ ਹਨ।
Seeing them all coming this great warrior challenged them and discharged his arrows
ਏਕਗਿਰੇਤਹਘਾਇਲਹੁਇਇਕਤ੍ਰਾਸਭਰੇਤਜਿਜੁਧੁਪਰਾਏ
(ਉਨ੍ਹਾਂ ਵਿਚੋਂ) ਕਈ ਤਾਂ ਉਥੇ ਹੀ ਘਾਇਲ ਹੋ ਕੇ ਡਿਗ ਪਏ ਹਨ ਅਤੇ ਕਈ ਡਰ ਦੇ ਮਾਰੇ ਯੁੱਧ ਨੂੰ ਛਡ ਕੇ ਭਜ ਗਏ ਹਨ।
Some of them fell down wounded there and some of them becoming fearful fled away
ਏਕਲਰੈਡਰੈਬਲਵਾਨਨਿਦਾਨਸੋਊਨ੍ਰਿਪਮਾਰਿਗਿਰਾਏ॥੧੫੭੬॥
ਕਈ ਬਲਵਾਨ ਲੜ ਰਹੇ ਹਨ ਅਤੇ ਡਰਦੇ ਨਹੀਂ ਹਨ, ਪਰ ਅੰਤ ਵਿਚ ਉਨ੍ਹਾਂ ਨੂੰ ਰਾਜੇ ਨੇ ਮਾਰ ਸੁਟਿਆ ਹੈ ॥੧੫੭੬॥
Some of them fearlessly fought with the king, who killed them all.1576.
ਸਿਵਕੇਦਸਸੈਗਨਜੀਤਲਏਰਿਸਸੋਪੁਨਿਲਛਕਜਛਸੰਘਾਰੇ
(ਰਾਜੇ ਨੇ) ਸ਼ਿਵ ਦੇ ਦਸ ਹਜ਼ਾਰ ਗਣ ਜਿਤ ਲਏ ਹਨ ਅਤੇ ਫਿਰ ਕ੍ਰੋਧ ਕਰ ਕੇ ਉਸ ਨੇ ਲਖ ਕੁ ਯਕਸ਼ ਮਾਰ ਦਿੱਤੇ ਹਨ।
Conquering the ten hundred ganas of Shiva, the king killed one lakh Yakshas
ਰਾਛਸਤੇਈਸਲਾਖਹਨੇਕਬਿਸ੍ਯਾਮਭਨੈਜਮਧਾਮਸਿਧਾਰੇ
ਕਵੀ ਸ਼ਿਆਮ ਕਹਿੰਦੇ ਹਨ (ਉਨ੍ਹਾਂ ਤੋਂ ਇਲਾਵਾ) ਤੇਈ ਲਖ ਰਾਖਸ਼ ਮਾਰ ਦਿੱਤੇ ਹਨ, ਜੋ ਯਮਲੋਕ ਨੂੰ ਚਲੇ ਗਏ ਹਨ।
He killed twenty-three lakh demons who reached the abode of Yama
ਸ੍ਰੀਬ੍ਰਿਜਨਾਥਕੀਓਬਿਰਥੀਬਹੁਦਾਰੁਕਕੇਤਨਿਘਾਉਪ੍ਰਹਾਰੇ
ਸ੍ਰੀ ਕ੍ਰਿਸ਼ਨ ਨੂੰ ਵੀ ਰਥ ਤੋਂ ਵਾਂਝਿਆ ਕਰ ਦਿੱਤਾ ਹੈ ਅਤੇ ਰਥਵਾਨ ਦੇ ਸ਼ਰੀਰ ਉਤੇ ਬਹੁਤ ਘਾਉ ਕਰ ਦਿੱਤੇ ਹਨ।
He deprived Krishna of his chariot and wounded Daruk, his charioteer
ਦ੍ਵਾਦਸਸੂਰਨਿਹਾਰਿਨਿਸੇਸਧਨੇਸਜਲੇਸਪਸ੍ਵੇਸਪਧਾਰੇ॥੧੫੭੭॥
ਬਾਰ੍ਹਾਂ ਸੂਰਜ, ਚੰਦ੍ਰਮਾ, ਕੁਬੇਰ, ਵਰੁਨ ਅਤੇ ਸ਼ਿਵ (ਯੁੱਧ ਨੂੰ ਵੇਖ ਕੇ) ਖਿਸਕ ਗਏ ਹਨ ॥੧੫੭੭॥
Seeing this spectacle, the twelve Suryas, Chandra, Kuber, Varuna and Pashupatnath fled away.1577.
ਬਹੁਰੋਅਯੁਤਗਜਮਾਰਤਭਯੋਪੁਨਿਤੀਸਹਜਾਰਰਥੀਰਿਸਿਘਾਯੋ
ਫਿਰ ਦਸ ਹਜ਼ਾਰ ਹਾਥੀਆਂ ਨੂੰ ਮਾਰ ਦਿੱਤਾ ਹੈ ਅਤੇ ਫਿਰ ਤੀਹ ਹਜ਼ਾਰ ਰਥਾਂ ਵਾਲੇ ਯੋਧਿਆਂ ਨੂੰ ਕ੍ਰੋਧ ਕਰ ਕੇ ਸੰਘਾਰ ਦਿੱਤਾ ਹੈ।
Then the king knocked down many horses and elephants and also thirty thousand charioteers
ਛਤੀਸਲਾਖਸੁਪਤ੍ਰਯਹਨੇਦਸਲਾਖਸ੍ਵਾਰਨਮਾਰਿਗਿਰਾਯੋ
ਛੱਤੀ ਲਖ ਪੈਦਲ ਸੈਨਾ ਮਾਰ ਦਿੱਤੀ ਹੈ ਅਤੇ ਦਸ ਲਖ (ਘੋੜਿਆਂ ਦੇ) ਸੁਆਰਾਂ ਨੂੰ ਖ਼ਤਮ ਕਰ ਸੁਟਿਆ ਹੈ।
He killed thirty-six lakh soldiers on foot and ten lakh horsemen
ਭੂਪਤਿਲਛਹਨੇਬਹੁਰੋਦਲਜਛਪ੍ਰਤਛਹਿਮਾਰਿਭਜਾਯੋ
ਫਿਰ (ਇਕ) ਲਖ ਰਾਜਿਆਂ ਨੂੰ ਮਾਰ ਦਿੱਤਾ ਹੈ ਅਤੇ ਯਕਸ਼ਾਂ ਨੂੰ ਪ੍ਰਤੱਖ ਤੌਰ ਤੇ ਮਾਰ ਕੇ ਭਜਾ ਦਿੱਤਾ ਹੈ।
He killed on lakh kings and caused the army of Yakshas to run away
ਦ੍ਵਾਦਸਸੂਰਨਗਿਆਰਹਰੁਦ੍ਰਨਕੇਦਲਕਉਹਨਿਕੈਪੁਨਿਧਾਯੋ॥੧੫੭੮॥
ਬਾਰ੍ਹਾਂ ਸੂਰਜਾਂ, ਗਿਆਰ੍ਹਾਂ ਰੁਦ੍ਰਾਂ ਦੇ ਦਲਾਂ ਨੂੰ ਮਾਰ ਕੇ ਫਿਰ ਵੀ (ਅਗੇ) ਵਧੀ ਜਾ ਰਿਹਾ ਹੈ ॥੧੫੭੮॥
After killing the twelve Suryas and eleven Rudras, the king fell upon the army of the enemy.1578.