GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 455
Display Settings
ਸਾਠਹਜਾਰਹਨੇਬਹੁਰੋਭਟਜਛਸੁਲਛਕਈਤਿਹਘਾਏ
ਫਿਰ ਸਠ ਹਜ਼ਾਰ ਹੋਰ ਯੋਧੇ ਮਾਰੇ ਹਨ ਅਤੇ ਕਈ ਲਖ ਯਕਸ਼ ਵੀ ਨਸ਼ਟ ਕੀਤੇ ਹਨ।
After killing sixty thousand warriors, the king knocked down one lakh Yakshas
ਜਾਦਵਲਛਕੀਏਬਿਰਥੀਬਹੁਜਛਨਕੇਤਨਲਛਬਨਾਏ
ਲਖਾਂ ਹੀ ਯਾਦਵਾਂ ਨੂੰ ਰਥਾਂ ਤੋਂ ਰਹਿਤ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਯਕਸ਼ਾਂ ਦੇ ਸ਼ਰੀਰਾਂ ਨੂੰ ਨਿਸ਼ਾਨਾ ਬਣਾਇਆ ਹੈ।
He deprived one lakh Yadavas of their chariots and made the Yakshas his target
ਪੈਦਲਲਾਖਪਚਾਸਹਨੇਪੁਰਜੇਪੁਰਜੇਕਰਿਭੂਮਿਗਿਰਾਏ
ਪੰਜਾਹ ਲਖ ਪੈਦਲ (ਸੈਨਿਕ) ਮਾਰੇ ਹਨ ਅਤੇ ਪੁਰਜ਼ਾ ਪੁਰਜ਼ਾ ਕਰ ਕੇ ਧਰਤੀ ਉਤੇ ਸੁਟ ਦਿੱਤੇ ਹਨ।
He scattered fifty lakh soldiers on foot in fragments on the earth
ਅਉਰਹਨੇਬਲਵਾਨਕ੍ਰਿਪਾਨਲੈਜੋਇਹਭੂਪਕੇਊਪਰਿਆਏ॥੧੫੭੯॥
(ਰਾਜੇ ਨੇ) ਹੋਰ ਵੀ ਸੂਰਵੀਰ ਜੋ ਇਸ ਰਾਜੇ ਦੇ ਉਪਰ ਚੜ੍ਹ ਕੇ ਆਏ ਸਨ, ਕ੍ਰਿਪਾਨ ਲੈ ਕੇ ਮਾਰ ਦਿੱਤੇ ਹਨ ॥੧੫੭੯॥
Instead of them, the warriors who attacked the king with their swords, he killed them all.1579.
ਤਾਉਦੇਮੂਛਿਦੁਹੂੰਕਰਭੂਪਤਿਸੈਨਨੈਜਾਇਨਿਸੰਕਪਰਿਯੋ
ਦੋਹਾਂ ਮੁੱਛਾਂ ਨੂੰ ਤਾਉ ਦੇ ਕੇ ਰਾਜਾ (ਖੜਗ ਸਿੰਘ) ਨਿਸੰਗ ਹੋ ਕੇ ਸੈਨਾ ਉਤੇ ਜਾ ਪਿਆ ਹੈ।
The king, twisting his whiskers, fearlessly fell upon the army
ਪੁਨਿਲਾਖਸੁਆਰਹਨੇਬਲਿਕੈਸਸਿਕੋਰਵਿਕੋਅਭਿਮਾਨਹਰਿਯੋ
ਫਿਰ (ਰਾਜੇ ਨੇ ਇਕ) ਲਖ ਸੁਆਰ ਬਲ ਪੂਰਵਕ ਮਾਰ ਦਿੱਤੇ ਹਨ ਅਤੇ ਸੂਰਜ ਅਤੇ ਚੰਦ੍ਰਮਾ ਦਾ ਅਭਿਮਾਨ ਖਤਮ ਕਰ ਦਿੱਤਾ ਹੈ।
He again killed one lakh horsemen and shattered the pride of Surya and Chandra, even with a single arrow, he knocked down Yama on the ground
ਜਮਕੋਸਰਏਕਤੇਡਾਰਿਦਯੋਛਿਤਿਸ੍ਯਾਮਭਨੈਨਹੀਨੈਕੁਡਰਿਯੋ
ਇਕ ਬਾਣ ਨਾਲ ਯਮ ਨੂੰ ਧਰਤੀ ਉਤੇ ਡਿਗਾ ਦਿੱਤਾ ਹੈ। (ਕਵੀ) ਸ਼ਿਆਮ ਕਹਿੰਦੇ ਹਨ, (ਰਾਜਾ) ਕਿਸੇ ਤੋਂ ਜ਼ਰਾ ਜਿੰਨਾ ਵੀ ਡਰਦਾ ਨਹੀਂ ਹੈ।
He did not become fearful even slightly
ਜੋਊਸੂਰਕਹਾਵਤਹੈਰਨਮੈਸਬਹੂੰਨ੍ਰਿਪਖੰਡਨਿਖੰਡਕਰਿਯੋ॥੧੫੮੦॥
ਜੋ ਵੀ (ਆਪਣੇ ਆਪ ਨੂੰ) ਯੁੱਧ-ਭੂਮੀ ਵਿਚ ਸੂਰਮਾ ਅਖਵਾਉਂਦਾ ਹੈ, (ਉਨ੍ਹਾਂ) ਸਾਰਿਆਂ ਨੂੰ ਰਾਜੇ ਨੇ ਟੋਟੇ ਟੋਟੇ ਕਰ ਦਿੱਤਾ ਹੈ ॥੧੫੮੦॥
Those who called themselves heroes, the king chopped them into bits.1580.
ਰਨਮੈਦਸਲਛਹਨੇਪੁਨਿਜਛਜਲਾਧਿਪਕੋਭਟਲਛਕੁਮਾਰਿਓ
ਫਿਰ ਯੁੱਧ-ਭੂਮੀ ਵਿਚ ਦਸ ਲਖ ਯਕਸ਼ ਮਾਰ ਦਿੱਤੇ ਹਨ ਅਤੇ ਵਰੁਨ (ਦੇਵਤੇ) ਦੇ ਲਖ ਕੁ ਯੋਧੇ ਮਾਰ ਛਡੇ ਹਨ।
He killed in the war ten lakh Yakshas and about a lakh warriors of Varuna
ਇੰਦ੍ਰਕੇਸੂਰਹਨੇਅਗਨੇਕਬਿਸ੍ਯਾਮਭਨੈਸੁਨਹੀਨ੍ਰਿਪਹਾਰਿਓ
ਇੰਦਰ ਦੇ ਅਣਗਿਣਤ ਸੂਰਮੇ ਮਾਰੇ ਹਨ। ਕਵੀ ਸ਼ਿਆਮ ਕਹਿੰਦੇ ਹਨ, ਉਹ ਰਾਜਾ ਅਜੇ ਵੀ ਟਲਿਆ ਨਹੀਂ ਹੈ।
He also killed innumerable warriors of Indra and did not suffer defeat
ਸਾਤਕਿਕਉਮੁਸਲੀਧਰਕਉਬਸੁਦੇਵਹਿਕਉਕਰਿਮੂਰਛਡਾਰਿਓ
ਸਾਤਕ ਨੂੰ, ਬਲਰਾਮ ਨੂੰ ਅਤੇ ਬਸੁਦੇਵ ਨੂੰ ਮੂਰਛਿਤ ਕਰ ਦਿੱਤਾ ਹੈ।
He made Satyaki, Balram and Vasudev unconscious
ਭਾਜਗਯੋਜਮਅਉਰਸਚੀਪਤਿਕਾਹੂੰਹਾਥਿਹਥੀਯਾਰਸੰਭਾਰਿਓ॥੧੫੮੧॥
ਯਮਰਾਜ ਅਤੇ ਇੰਦਰ ਭਜ ਗਏ ਹਨ, ਕਿਸੇ ਨੇ ਵੀ (ਰਾਜੇ ਦੇ ਸਾਹਮਣੇ) ਹੱਥ ਵਿਚ ਹਥਿਆਰ ਧਾਰਨ ਨਹੀਂ ਕੀਤਾ ਹੈ ॥੧੫੮੧॥
Yama and Indra, without taking up their weapons, fled away from the battlefield.1581.
ਦੋਹਰਾ
ਦੋਹਰਾ:
DOHRA
ਜਬਭੂਪਤਿਏਤੋਕੀਓਜੁਧੁਕ੍ਰੁਧਕੈਸਾਥ
ਜਦ ਰਾਜੇ ਨੇ ਕ੍ਰੋਧਿਤ ਹੋ ਕੇ ਇਤਨਾ (ਭਿਆਨਕ) ਯੁੱਧ ਕੀਤਾ,
ਤਬਬ੍ਰਿਜਪਤਿਆਵਤਭਯੋਧਨੁਖਬਾਨਲੈਹਾਥਿ॥੧੫੮੨॥
ਤਦ ਕ੍ਰਿਸ਼ਨ ਧਨੁਸ਼ ਬਾਣ ਹੱਥ ਵਿਚ ਲੈ ਕੇ ਆ ਗਿਆ ॥੧੫੮੨॥
When the king waged the war with such fury, then Krishna taking up his bow and arrows came forward.1582.
ਬਿਸਨਪਦ
ਬਿਸਨਪਦ:
BISHANPADA
ਸ੍ਰੀਹਰਿਰਿਸਭਰਿਬਲਕਰਿਅਰਿਪਰਜਬਧਨੁਧਰਿਕਰਿਧਾਯੋ
ਜਦ ਕ੍ਰਿਸ਼ਨ ਕ੍ਰੋਧਿਤ ਹੋ ਕੇ, ਬਲ ਪੂਰਵਕ ਧਨੁਸ਼ ਧਾਰਨ ਕਰ ਕੇ ਵੈਰੀ ਉਤੇ ਚੜ੍ਹ ਆਇਆ,
ਤਬਨ੍ਰਿਪਮਨਮੈਕ੍ਰੋਧਬਢਾਯੋਸ੍ਰੀਪਤਿਕੋਗੁਨਗਾਯੋ
ਤਦ ਰਾਜਾ (ਖੜਗ ਸਿੰਘ) ਨੇ ਮਨ ਵਿਚ ਕ੍ਰੋਧ ਵਧਾ ਕੇ ਸ੍ਰੀ ਕ੍ਰਿਸ਼ਨ ਦੇ ਗੁਣਾਂ ਦਾ ਗਾਇਨ ਕੀਤਾ।
When Krishna, in fury, fell on the enemy powerfully, taking up his bow in his hand, then, getting infuriated, the king eulogised the Lord in his mind
ਰਹਾਉ
ਰਹਾਉ।
Pause.
ਜਾਕੋਪ੍ਰਗਟਪ੍ਰਤਾਪਤਿਹੂੰਪੁਰਸੇਸਅੰਤਿਨਹੀਪਾਯੋ
ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ ਪ੍ਰਗਟ ਹੈ ਅਤੇ ਜਿਸ ਦਾ ਅੰਤ ਸ਼ੇਸ਼ਨਾਗ ਨੇ ਨਹੀਂ ਪਾਇਆ ਹੈ;
ਬੇਦਭੇਦਜਾਕੋਨਹੀਜਾਨਤਸੋਨੰਦਨੰਦਕਹਾਯੋ
ਜਿਸ ਦੇ ਭੇਦ ਨੂੰ ਵੇਦ ਨਹੀਂ ਜਾਣਦੇ ਹਨ, ਓਹੀ ਨੰਦ ਦਾ ਪੁੱਤਰ ਅਖਵਾਇਆ ਹੈ;
He whose Glory is known in all the three worlds, even Sheshnaga could not comprehend whose limits and even the Vedas could not know whose myself,His name is Krishna, the son of Nand
ਕਾਲਰੂਪਨਾਥਿਓਜਿਹਕਾਲੀਕੰਸਕੇਸਗਹਿਘਾਯੋ
ਜਿਸ ਨੇ ਕਾਲ ਰੂਪ 'ਕਾਲੀ' (ਨਾਗ) ਨੂੰ ਨਥਿਆ ਹੈ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ ਹੈ;
‘He, who stringed the serpent Kaliya, the manifestation of Kal (Death), He, who caught Kansa by his hair and knocked him down
ਸੋਮੈਰਨਮਹਿਓਰਆਪਨੀਕੋਪਿਹਕਾਰਿਬੁਲਾਯੋ
ਉਸ ਨੂੰ ਮੈਂ ਰਣ-ਭੂਮੀ ਵਿਚ ਕ੍ਰੋਧਿਤ ਹੋ ਕੇ ਆਪਣੇ ਵਲ ਬੁਲਾਇਆ ਹੈ।
I have, in fury, challenged him in the war
ਜਾਕੋਧ੍ਯਾਨਰਾਮਨਿਤਿਮੁਨਿਜਨਧਰਤਿਹ੍ਰਿਦੈਨਹੀਆਯੋ
ਰਾਮ (ਕਵੀ ਕਹਿੰਦੇ ਹਨ) ਜਿਸ ਦਾ ਧਿਆਨ ਮੁਨੀ ਜਨ ਸਦਾ ਧਰਦੇ ਹਨ,
‘He, who is ever meditated upon by the sages, but still they can’t perceive him in their heart
ਧਨਿਭਾਗਮੇਰੇਤਿਹਹਰਿਸੋਅਤਿਹੀਜੁਧਮਚਾਯੋ॥੧੫੮੩॥
(ਪਰ ਉਨ੍ਹਾਂ ਦੇ) ਹਿਰਦੇ ਵਿਚ (ਉਹ) ਨਹੀਂ ਆਇਆ ਹੈ, ਮੇਰੇ ਧੰਨ ਭਾਗ ਹਨ ਕਿ ਉਸ ਸ੍ਰੀ ਕ੍ਰਿਸ਼ਨ ਨਾਲ ਬਹੁਤ ਕਰੜਾ ਯੁੱਧ ਮਚਾਇਆ ਹੈ ॥੧੫੮੩॥
I am very fortunate to have waged dreadful war with him.1583.
ਜਦੁਪਤਿਮੋਹਿਸਨਾਥਕੀਯੋ
ਸ੍ਰੀ ਕ੍ਰਿਸ਼ਨ ਨੇ ਮੈਨੂੰ ਸਨਾਥ ਕੀਤਾ ਹੈ।
‘O the Lord of Yadavas! you have given me your support
ਦਰਸਨਦੇਤਦਰਸਨਹੂਕੋਮੋਕਉਦਰਸਦੀਯੋ
ਜੋ ਦਰਸ਼ਨਾਂ ਨੂੰ ਵੀ ਦਰਸ਼ਨ ਨਹੀਂ ਦਿੰਦਾ (ਅਰਥਾਤ ਛੇ ਦਰਸ਼ਨਾਂ ਤੋਂ ਵੀ ਜਾਣਿਆ ਨਹੀਂ ਜਾਂਦਾ, ਉਸ ਨੇ) ਮੈਨੂੰ ਦਰਸ਼ਨ ਦਿੱਤਾ ਹੈ।
Even the saints do not have your sight, but I have perceived you.
ਰਹਾਉ
ਰਹਾਉ।
Pause.
ਜਾਨਤਹੋਜਗਮੈਸਮਮੋਸੋਅਉਰਬੀਰਬੀਯੋ
ਮੈਂ ਜਾਣਦਾ ਹਾਂ ਕਿ ਮੇਰੇ ਵਰਗਾ ਜਗਤ ਵਿਚ ਹੋਰ ਕੋਈ ਸੂਰਮਾ ਨਹੀਂ ਹੈ,
ਜਿਹਰਨਮੈਬ੍ਰਿਜਰਾਜਆਪੁਨੀਓਰਹਕਾਰਿਲੀਯੋ
ਜਿਸ ਨੇ ਸ੍ਰੀ ਕ੍ਰਿਸ਼ਨ ਨੂੰ ਰਣ-ਖੇਤਰ ਵਿਚ ਆਪਣੇ ਵਲ ਬੁਲਾਇਆ ਹੈ।
‘I know that there is no other mighty warrior equal to me, who has challenged Krishna in the war
ਜਾਕੋਸੁਕਨਾਰਦਮੁਨਿਸਾਰਦਗਾਵਤਅੰਤੁਪਾਯੋ
ਜਿਸ ਨੂੰ ਸੁਕਦੇਵ ਨਾਰਦ ਮੁਨੀ, ਸ਼ਾਰਦਾ ਆਦਿ ਗਾਉਂਦੇ ਹਨ, ਪਰ (ਉਸ ਦਾ) ਅੰਤ ਪ੍ਰਾਪਤ ਨਹੀਂ ਕਰ ਸਕੇ ਹਨ,
ਤਾਕਉਸ੍ਯਾਮਆਜਰਿਸਕਰਿਕੈਭਿਰਬੇਹੇਤਬੁਲਾਯੋ॥੧੫੮੪॥
ਉਸ ਸ੍ਰੀ ਕ੍ਰਿਸ਼ਨ ਨੂੰ ਅਜ ਕ੍ਰੋਧਵਾਨ ਹੋ ਕੇ ਲੜਾਈ ਕਰਨ ਲਈ (ਮੈਂ) ਬੁਲਾਇਆ ਹੈ ॥੧੫੮੪॥
‘He, who is eulogised by Shukdev, Narada and Sharda and still they are not able to comprehend His mystery, I have challenged him today for war in anger.’1584.
ਸਵੈਯਾ
ਸਵੈਯਾ:
SWAYYA
ਗੁਨਗਾਇਕੈਯੌਧਨੁਪਾਨਿਗਹਿਯੋਪੁਨਿਧਾਇਪਰਿਓਬਹੁਬਾਨਚਲਾਏ
(ਸ੍ਰੀ ਕ੍ਰਿਸ਼ਨ ਦੇ) ਇਸ ਤਰ੍ਹਾਂ ਗੁਣ ਗਾ ਕੇ (ਰਾਜੇ ਨੇ) ਹੱਥ ਵਿਚ ਧਨੁਸ਼ ਧਾਰਨ ਕਰ ਲਿਆ ਹੈ ਅਤੇ ਫਿਰ ਧਾਵਾ ਕਰ ਪੈ ਗਿਆ ਹੈ ਅਤੇ ਬਹੁਤ ਹੀ ਬਾਣ ਚਲਾਏ ਹਨ।
Eulogizing in this way, the king caught hold of his bow and arrows in his hands and discharged many arrows, while running
ਜੇਭਟਆਨਿਪਰੇਰਨਮੈਨਹਜਾਨਦਏਬਹੁਮਾਰਿਗਿਰਾਏ
ਜੋ ਯੋਧੇ ਰਣ ਵਿਚ ਆ ਗਏ ਹਨ, (ਉਨ੍ਹਾਂ ਨੂੰ) ਜਾਣ ਨਹੀਂ ਦਿੱਤਾ ਅਤੇ ਬਹੁਤ ਸਾਰੇ ਮਾਰ ਕੇ ਸੁੱਟ ਦਿੱਤੇ ਹਨ।
Those warriors who came in front of him in the war, he did not allow them to go but killed them
ਘਾਇਲਗੇਜਿਨਕੇਤਨਮੈਤਿਨਮਾਰਨਕਉਨਹਿਹਾਥਉਠਾਏ
ਜਿਨ੍ਹਾਂ ਦੇ ਸ਼ਰੀਰਾਂ ਵਿਚ ਘਾਓ ਲਗੇ ਹਨ, ਫਿਰ ਉਨ੍ਹਾਂ ਦੇ ਮਾਰਨ ਲਈ ਹੱਥ ਨਹੀਂ ਚੁਕਿਆ (ਅਰਥਾਤ ਮਰ ਗਏ ਹਨ)।
ਸੈਨਸੰਘਾਰਦਈਜਦਵੀਬ੍ਰਿਜਨਾਇਕਊਪਰਹੀਨ੍ਰਿਪਧਾਏ॥੧੫੮੫॥
ਰਾਜੇ ਨੇ ਯਾਦਵਾਂ ਦੀ ਸੈਨਾ ਮਾਰ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਉਤੇ ਵੀ ਹਮਲਾ ਕੀਤਾ ਹੈ ॥੧੫੮੫॥
He did not take up his weapons to kill the wounded and killing the Yadava army, the king fell upon Krishna.1585.
ਸ੍ਰੀਬ੍ਰਿਜਨਾਇਕਕੋਸੁਕਿਰੀਟੁਗਿਰਾਇਕੈਬਾਨਕੈਸੰਗਿਦਯੋਹੈ
ਸ੍ਰੀ ਕ੍ਰਿਸ਼ਨ ਦੇ ਮੁਕਟ ਨੂੰ ਬਾਣ ਨਾਲ ਧਰਤੀ ਉਤੇ ਡਿਗਾ ਦਿੱਤਾ ਹੈ।
The king caused the crown of Krishna fall down with his arrow
ਪੰਦ੍ਰਹਿਸੈਗਜਰਾਜਸਮਾਜਮੈਬਾਜਅਨੇਕਨਮਾਰਿਲਯੋਹੈ
ਵੱਡੇ ਆਕਾਰ ਦੇ ਹਾਥੀਆਂ ਦੇ ਸਮੂਹ ਵਿਚੋਂ ਪੰਦ੍ਰਾਂ ਸੌ ਅਤੇ ਅਨੇਕਾਂ ਘੋੜੇ ਮਾਰ ਸੁਟੇ ਹਨ।
He killed fifteen hundred elephants and horses
ਦ੍ਵਾਦਸਲਛਜਿਤੇਪੁਨਿਜਛਸੁਸੈਨਘਨੋਬਿਨੁਪ੍ਰਾਨਭਯੋਹੈ
ਫਿਰ ਬਾਰ੍ਹਾਂ ਲਖ ਯਕਸ਼ ਜਿਤ ਲਏ ਹਨ ਅਤੇ ਬਹੁਤ ਸਾਰੀ ਸੈਨਾ ਪ੍ਰਾਣ-ਹੀਨ ਹੋਈ ਪਈ ਹੈ।
He made twelve lakh Yakshas lifeless
ਐਸੀਓਭਾਤਿਕੋਜੁਧੁਬਿਲੋਕਕੈਸੂਰਨਕੋਅਭਿਮਾਨਗਯੋਹੈ॥੧੫੮੬॥
ਇਸ ਪ੍ਰਕਾਰ ਦਾ ਯੁੱਧ ਵੇਖ ਕੇ ਸੂਰਮਿਆਂ ਦਾ ਅਭਿਮਾਨ ਖ਼ਤਮ ਹੋ ਗਿਆ ਹੈ ॥੧੫੮੬॥
Seeing such a war, the pride of the warriors was shattered.1586.
ਦਸਦਿਵਸਨਿਸਾਦਸਜੁਧਕੀਓਬ੍ਰਿਜਨਾਇਕਸੋਟਰਿਯੋਭਟਟਾਰਿਓ
ਦਸ ਦਿਨ ਅਤੇ ਦਸ ਰਾਤਾਂ (ਰਾਜੇ ਨੇ) ਸ੍ਰੀ ਕ੍ਰਿਸ਼ਨ ਨਾਲ ਯੁੱਧ ਕੀਤਾ ਹੈ ਅਤੇ ਟਾਲਿਆਂ ਟਲਦਾ ਨਹੀਂ ਹੈ।
He was engaged in war with Krishna for ten days and ten nights, but did not suffer defeat
ਚਾਰਅਛੂਹਨਿਅਉਰਤਹਾਰਿਸਿਠਾਨਿਸਤਿਕ੍ਰਿਤਕੋਦਲਮਾਰਿਓ
ਅਤੇ ਕ੍ਰੋਧ ਕਰ ਕੇ (ਉਸ ਨੇ) ਉਥੇ ਸਤਿਕ੍ਰਿਤ ਦੀ ਚਾਰ ਅਛੋਹਣੀ ਸੈਨਾ ਹੋਰ ਮਾਰ ਦਿੱਤੀ ਹੈ।
There he killed the four more greatest military units of Indra
ਮੂਰਛਹੁਇਭਟਭੂਮਿਗਿਰੇਬਹੁਬੀਰਨਕੌਲਰਤੇਬਲੁਹਾਰਿਓ
ਬਹੁਤ ਸਾਰੇ ਸੂਰਮੇ ਮੂਰਛਿਤ ਹੋ ਕੇ ਧਰਤੀ ਉਤੇ ਡਿਗੇ ਪਏ ਹਨ ਅਤੇ ਸ਼ੂਰਵੀਰਾਂ ਦਾ ਲੜਦਿਆਂ ਲੜਦਿਆਂ ਬਲ ਕਮਜ਼ੋਰ ਪੈ ਗਿਆ ਹੈ।
The warriors becoming unconscious fell down on the earth and many warriors were defeated while fighting
ਕੇਤੇਭਜੇਡਰੁਮਾਨਿਤਿਨੋਕਹਜਾਤਬਲੀਇਹਭਾਤਿਹਕਾਰਿਓ॥੧੫੮੭॥
ਕਈ ਡਰ ਦੇ ਮਾਰੇ ਭਜ ਗਏ ਹਨ। ਉਨ੍ਹਾਂ (ਭਜੇ ਜਾਂਦਿਆਂ ਨੂੰ) ਬਲਵਾਨ (ਖੜਗ ਸਿੰਘ) ਨੇ ਇਸ ਤਰ੍ਹਾਂ ਲਲਕਾਰਿਆ ਹੈ, 'ਕਿਥੇ ਜਾਂਦੇ ਹੋ' ॥੧੫੮੭॥
That mighty warrior raised such a challenging shout that many warriors, in fear, fled away.1587.
ਟੇਰਸੁਨੇਸਬਫੇਰਿਫਿਰੇਤਬਭੂਪਤਿਤੀਛਨਬਾਨਪ੍ਰਹਾਰੇ
(ਰਾਜੇ ਦਾ) ਲਲਕਾਰਾ ਸੁਣ ਕੇ ਫਿਰ ਸਾਰੇ ਮੁੜ ਪਏ ਹਨ, ਤਦ ਰਾਜੇ ਨੇ (ਉਨ੍ਹਾਂ ਨੂੰ) ਤਿਖੇ ਬਾਣ ਮਾਰੇ ਹਨ।
After hearing the challenging shout, all the warriors came back again, then the mighty warrior (king) inflicted blows on them with his arrows
ਆਵਤਹੀਮਗਬੀਚਗਿਰੇਤਿਨਫੋਰਿਜਿਰੇਸਰਪਾਰਿਪਧਾਰੇ
(ਉਹ) ਆਉਂਦਿਆਂ ਹੀ ਰਸਤੇ ਵਿਚ ਡਿਗ ਪਏ ਹਨ ਅਤੇ ਬਾਣ (ਉਨ੍ਹਾਂ ਦੇ) ਕਵਚਾਂ ('ਜਿਰੇ') ਨੂੰ ਫੋੜ ਕੇ ਦੂਜੇ ਪਾਸੇ ਨਿਕਲ ਗਏ ਹਨ।
Their bodies fell down midway, because the arrows penetrated through their bodies
ਏਕਬਲੀਤਬਦਉਰਪਰੇਮੁਖਢਾਲਨਲੈਹਥਿਯਾਰਉਘਾਰੇ
ਕਈ ਬਲੀ ਸੂਰਮੇ ਉਸ ਵੇਲੇ ਦੌੜ ਪਏ ਹਨ ਅਤੇ ਮੂੰਹ ਢਾਲਾਂ ਦੀ ਓਟ ਵਿਚ ਕਰ ਕੇ (ਰਾਜੇ ਉਤੇ) ਹਥਿਆਰ ਉਲਾਰਦੇ ਹਨ।