ਪਉਰਖਏਕਨਿਹਾਰਕੈਭੂਪਕੋਬੀਰਅਯੋਧਨਮੈਠਟਕਾਰੇ॥੧੫੮੮॥
ਇਕੋ ਇਕ ਰਾਜੇ ਦੀ ਬਹਾਦਰੀ ਨੂੰ ਵੇਖ ਕੇ, ਯੋਧੇ ਯੁੱਧ ਖੇਤਰ ਵਿਚ ਠਠੰਬਰ ਗਏ ਹਨ ॥੧੫੮੮॥
Several warriors taking up their swords and shields ran forward, but seeing the bravery of the king Kharag Singh, they hesitated.1588.
ਏਕਸਤਿਕ੍ਰਿਤਕੋਗਜਦੀਰਘਕ੍ਰੁਧਤਹੋਇਨ੍ਰਿਪੁਊਪਰਿਧਾਯੋ॥
ਇੰਦਰ ('ਸਤਿਕ੍ਰਿਤ') ਦਾ ਇਕ ਵੱਡਾ ਹਾਥੀ ਕ੍ਰੋਧਵਾਨ ਹੋ ਕੇ ਰਾਜਾ (ਖੜਗ ਸਿੰਘ) ਉਪਰ ਚੜ੍ਹ ਆਇਆ ਹੈ।
An elephant of Indra named Jagdiragh, fell upon the king in anger
ਆਵਤਹੀਘਨਜਿਉਗਰਜਿਓਅਪੁਨੋਰਨਨੈਅਤਿਓਜਜਨਾਯੋ॥
ਆਉਂਦਿਆਂ ਹੀ ਬਦਲ ਵਾਂਗ ਗੱਜਣ ਲਗਾ ਹੈ ਅਤੇ ਰਣਖੇਤਰ ਵਿਚ ਆਪਣੇ ਬਹੁਤੇ ਬਲ ਦਾ ਅਹਿਸਾਸ ਕਰਾਉਣ ਲਗਾ ਹੈ।
On coming, thundering like the cloud, exhibited his bravery
ਭੂਪਨਿਹਾਰਿਲਯੋਅਸਿਹਾਥਿਕਟਿਓਕਰਿਤਾਹਿਤਬੈਸੁਪਰਾਯੋ॥
ਰਾਜੇ ਨੇ ਉਸ ਨੂੰ ਵੇਖ ਕੇ ਹੱਥ ਵਿਚ ਤਲਵਾਰ ਫੜ ਲਈ ਹੈ ਅਤੇ ਉਸੇ ਵੇਲੇ ਉਸ ਦੇ ਸੁੰਡ ਰੂਪ ਹੱਥ ਨੂੰ ਕਟ ਦਿੱਤਾ ਹੈ (ਅਤੇ ਉਹ) ਭਜ ਗਿਆ ਹੈ।
Seeing him, the king took his sword in his hand and chopped down the elephant
ਇਉਉਪਮਾਉਪਜੀਮਨਮੈਗਜਸੁੰਡਮਨੋਘਰਿਹੀਧਰਿਆਯੋ॥੧੫੮੯॥
(ਕਵੀ ਦੇ) ਮਨ ਵਿਚ (ਉਸ ਦੀ) ਉਪਮਾ ਇਸ ਤਰ੍ਹਾਂ ਉਪਜੀ ਹੈ ਮਾਨੋ ਹਾਥੀ ਸੁੰਡ ਨੂੰ ਘਰ ਹੀ ਰਖ ਕੇ ਆਇਆ ਹੋਵੇ ॥੧੫੮੯॥
He ran away and it seemed that he had forgotten his trunk at home and was going to bring it.1589.
ਦੋਹਰਾ॥
ਦੋਹਰਾ:
DOHRA
ਜੁਧਇਤੋਇਤਹੋਤਭਯੋਉਤਹਰਿਹੇਤਸਹਾਇ॥
(ਕਵੀ) ਸ਼ਿਆਮ ਕਹਿੰਦੇ ਹਨ, ਇਧਰ ਇਸ ਤਰ੍ਹਾਂ ਯੁੱਧ ਹੋ ਰਿਹਾ ਸੀ,
ਪਾਚੋਪਾਡਵਸ੍ਯਾਮਭਨਿਤਿਹਠਾਪਹੁਚੇਆਇ॥੧੫੯੦॥
ਉਧਰ ਸ੍ਰੀ ਕ੍ਰਿਸ਼ਨ ਦੀ ਸਹਾਇਤਾ ਲਈ ਪੰਜੇ ਪਾਂਡਵ ਉਥੇ ਆ ਪਹੁੰਚੇ ਹਨ ॥੧੫੯੦॥
On this side the war is continuing and on that side, the five Pandavas reached for the help of Krishna.1590.
ਬਹੁਤਛੋਹਨੀਦਲੁਲੀਏਰਥਪੈਦਲਗਜਬਾਜ॥
(ਉਨ੍ਹਾਂ ਪਾਂਡਵਾਂ ਨੇ) ਰਥ, ਪੈਦਲ, ਘੋੜੇ ਅਤੇ ਹਾਥੀ ਵਾਲੀ ਬਹੁਤ ਸਾਰੀ ਅਛੋਹਣੀ ਸੈਨਾ (ਨਾਲ) ਲਈ ਹੋਈ ਹੈ।
With them there were several extremely big military units alongwith chariots, soldiers on foot, elephants and horses
ਆਵਤਹੈਤਹਸ੍ਯਾਮਕਹਿਜਦੁਪਤਿਹਿਤਕੇਕਾਜ॥੧੫੯੧॥
(ਕਵੀ) ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਦੇ ਕੰਮ ਨੂੰ ਸੰਵਾਰਨ ਲਈ ਉਥੇ ਆ ਗਏ ਹਨ ॥੧੫੯੧॥
They all came there for the support of Krishna.1591.
ਛੋਹਣਦੋਇਮਲੇਛਹੈਤਿਹਸੈਨਾਕੇਸੰਗਿ॥
ਉਸ ਸੈਨਾ ਦੇ ਨਾਲ ਦੋ ਅਛੋਹਣੀਆਂ ਮਲੇਛਾਂ ਦੀਆਂ ਵੀ ਹਨ,
ਕਵਚੀਖੜਗੀਸਕਤਿਧਰਿਕਟਿਮਧਿਕਸੇਨਿਖੰਗਿ॥੧੫੯੨॥
(ਜਿਨ੍ਹਾਂ ਵਿਚ ਕਈ) ਕਵਚ-ਧਾਰੀ ਹਨ, (ਕਈ) ਖੜਗ-ਧਾਰੀ ਹਨ, (ਕਈ) ਸ਼ਕਤੀ-ਧਾਰੀ ਹਨ ਅਤੇ ਲਕ ਨਾਲ ਭੱਥੇ ਕਸੇ ਹੋਏ ਹਨ ॥੧੫੯੨॥
There were with them two extremely large military units of malechhas which were bedecked with armours, daggers and shaktis (lances).1592.
ਸਵੈਯਾ॥
ਸਵੈਯਾ:
SWAYYA
ਮੀਰਅਉਸਯਦਸੇਖਪਠਾਨਸਬੈਤਿਹਭੂਪਕੇਊਪਰਿਧਾਏ॥
ਮੀਰ, ਸੱਯਦ, ਸ਼ੇਖ, ਪਠਾਣ ਆਦਿ ਸਾਰੇ ਰਾਜਾ (ਖੜਗ ਸਿੰਘ) ਦੇ ਉਪਰ ਚੜ੍ਹ ਆਏ ਹਨ।
Mirs, Sayyads, Sheikhs and Pathans all fell upon the king
ਕਉਚਨਿਖੰਗਕਸੇਕਟਿਮੈਸਬਆਯੁਧਲੈਕਰਿਕੋਪਬਢਾਏ॥
(ਉਨ੍ਹਾਂ ਨੇ) ਕਵਚ (ਧਾਰਨ ਕੀਤੇ ਹੇਏ ਹਨ) ਅਤੇ ਲੱਕਾਂ ਨਾਲ ਭੱਥੇ ਕਸੇ ਹੋਏ ਹਨ ਅਤੇ ਸਾਰਿਆਂ ਨੇ ਹੱਥਾਂ ਵਿਚ ਸ਼ਸਤ੍ਰ ਲੈ ਕੇ ਕ੍ਰੋਧ ਨੂੰ ਵਧਾਇਆ ਹੋਇਆ ਹੈ।
They were greatly enraged and were wearing armours and quivers were tied around their waists,
ਨੈਨਨਚਾਇਦੋਊਰਦਨਛਦਪੀਸਕੈਭਉਹਸੋਭਉਹਚਢਾਏ॥
(ਉਨ੍ਹਾਂ ਨੇ) ਅੱਖਾਂ ਤ੍ਰੇੜ ਕੇ ਅਤੇ ਦੰਦਾਂ ਨਾਲ ਦੋਹਾਂ ਹੋਠਾਂ ਨੂੰ ਪੀਹ ਕੇ ਅਤੇ ਭੌਂਹ ਨਾਲ ਭੌਂਹ ਚੜ੍ਹਾਈ ਹੋਈ ਹੈ।
They fell upon the king with dancing eyes, gnashing teeth and pulled eyebrows
ਆਇਹਕਾਰਪਰੇਚਹੂੰਓਰਤੇਵਾਨ੍ਰਿਪਕਉਬਹੁਘਾਇਲਗਾਏ॥੧੫੯੩॥
ਚੌਹਾਂ ਪਾਸਿਆਂ ਤੋਂ ਲਲਕਾਰਾ ਮਾਰ ਕੇ ਆ ਪਏ ਹਨ ਅਤੇ ਉਨ੍ਹਾਂ ਨੇ ਰਾਜੇ ਨੂੰ ਬਹੁਤ ਸਾਰੇ ਘਾਓ ਲਗਾਏ ਹਨ ॥੧੫੯੩॥
They were challenging him and (with their weapons) inflicted many wounds on him.1593.
ਦੋਹਰਾ॥
ਦੋਹਰਾ:
DOHRA
ਸਕਲਘਾਇਸਹਿਕੈਨ੍ਰਿਪਤਿਅਤਿਚਿਤਕੋਪਬਢਾਇ॥
(ਉਨ੍ਹਾਂ) ਸਾਰਿਆਂ ਵਲੋਂ ਕੀਤੇ ਜ਼ਖ਼ਮਾਂ ਨੂੰ ਸਹਾਰ ਕੇ ਰਾਜੇ ਨੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ
ਧਨੁਖਬਾਨਗਹਿਜਮਸਦਨਿਬਹੁਅਰਿਦਏਪਠਾਇ॥੧੫੯੪॥
ਅਤੇ ਹੱਥ ਵਿਚ ਧਨੁਸ਼ ਬਾਣ ਪਕੜ ਕੇ ਬਹੁਤ ਸਾਰੇ ਵੈਰੀਆਂ ਨੂੰ ਯਮਲੋਕ ਵਿਚ ਭੇਜ ਦਿੱਤਾ ਹੈ ॥੧੫੯੪॥
Enduring the pain of all the wounds, in extreme anger, the king, holding his bow and arrows despatched many enemies to the abode of Yama.1594.
ਕਬਿਤੁ॥
ਕਬਿੱਤ:
KABIT
ਸੇਰਖਾਨਮਾਰਿਓਸੀਸਸੈਦਖਾਕੋਕਾਟਿਡਾਰਿਯੋਐਸੋਰਨਪਾਰਿਓਪਰਿਓਸੈਦਨਮੈਧਾਇਕੈ॥
ਸ਼ੇਰ ਖਾਨ ਨੂੰ ਮਾਰ ਦਿੱਤਾ ਹੈ ਅਤੇ ਸੈਦ ਖਾਨ ਦਾ ਸਿਰ ਕਟ ਕੇ ਸੁਟ ਦਿੱਤਾ ਹੈ। ਇਸ ਤਰ੍ਹਾਂ ਦਾ ਯੁੱਧ ਮਚਾ ਕੇ ਸੱਯਦਾਂ (ਦੀ ਸੈਨਾ) ਵਿਚ ਧਾ ਕੇ ਪੈ ਗਿਆ ਹੈ।
After killing Sher Khan, the king chopped the head of Said Khan and waging such a war, he jumped amongst the Sayyads
ਸੈਦਮੀਰੁਮਾਰਿਓਸੈਦਨਾਹਰਿਸੰਘਾਰਡਾਰਿਓਸੇਖਨਕੀਫਉਜਨਕਉਦੀਨੋਬਿਚਲਾਇਕੈ॥
'ਸੈਦ ਮੀਰ' ਨੂੰ ਮਾਰ ਦਿੱਤਾ ਹੈ ਅਤੇ 'ਸੈਦ ਨਾਹਰ' ਦਾ ਬਧ ਕਰ ਦਿੱਤਾ ਹੈ। ਸ਼ੇਖਾਂ ਦੀ ਸੈਨਾ ਦੇ ਪੈਰ ਉਖਾੜ ਦਿੱਤੇ ਹਨ।
After killing Sayyad Mir and Sayyad Nahar, the king damaged the army of Sheikhs
ਸਾਦਿਕਫਰੀਦਸੇਖਭਲੇਬਿਧਿਜੁਝਕੀਨੋਭੂਪਤਨਘਾਇਗਿਰਿਓਆਪਘਾਇਖਾਇਕੈ॥
ਸੇਖ ਸਾਦਕ ਫ਼ਰੀਦ ਨੇ ਚੰਗੀ ਤਰ੍ਹਾਂ ਯੁੱਧ ਕੀਤਾ ਹੈ ਅਤੇ ਰਾਜੇ ਦੇ ਸ਼ਰੀਰ ਉਤੇ ਘਾਉ ਲਗਾਇਆ ਹੈ ਅਤੇ ਆਪ ਜ਼ਖ਼ਮ ਖਾ ਕੇ ਧਰਤੀ ਉਤੇ ਡਿਗ ਪਿਆ ਹੈ।
Sheikh Sadi Farid fought nicely