ਸਵੈਯਾ॥
ਸਵੈਯਾ:
SWAYYA
ਆਨਨਮੈਮਸੁਭੀਜਤਹੈਬਰਬਾਰਿਜਸੇਜੁਗਲੋਚਨਤੇਰੇ॥
(ਤੇਰੇ) ਮੁਖ ਉਤੇ ਮਸ ਫੁਟਦੀ ਹੈ ਅਤੇ ਸੁੰਦਰ ਕਮਲ ਵਰਗੇ ਤੇਰੇ ਦੋਵੇਂ ਨੈਣ ਹਨ।
“The hair grown on you upper lip seems saturated, because of your youth and your eyes are lotus
ਛੂਟਿਰਹੀਅਲਕੈਕਟਿਲਉਇਹਭਾਤਿਮਨੋਜੁਗਨਾਗਕਰੇਰੇ॥
ਲਕ ਤਕ ਤੇਰੀਆਂ ਜ਼ੁਲਫਾਂ ਇਸ ਤਰ੍ਹਾਂ ਲਟਕ ਰਹੀਆਂ ਹਨ ਮਾਨੋ ਕਾਲੇ ਨਾਗਾਂ ਦਾ ਜੋੜਾ ਹੋਵੇ।
Your hair upto your waist are swinging like two snakes
ਆਨੰਦਕੰਦਕਿਧੋਮੁਖਚੰਦਕਟੇਦੁਖਫੰਧਚਕੋਰਨਕੇਰੇ॥
(ਤੇਰਾ) ਮੁਖ ਆਨੰਦ ਦਾ ਫਲ ਜਾਂ ਚੰਦ੍ਰਮਾ ਹੈ ਜੋ ਚਕੋਰਾਂ ਦੇ ਦੁਖਾਂ ਦੇ ਫੰਧਿਆ ਨੂੰ ਕਟਦਾ ਹੈ।
“Your face is like upon, seeing which, the anguish of the partridge is effaced
ਸੁੰਦਰਸੂਰਤਿਕੈਸੇਹਨੋਤੁਮਦੇਖਿਦਇਆਉਪਜੀਜੀਅਮੇਰੇ॥੧੬੧੯॥
(ਅਜਿਹੀ) ਸੁੰਦਰ ਸੂਰਤ ਵਾਲੇ ਨੂੰ (ਮੈਂ) ਕਿਵੇਂ ਮਾਰਾਂ। ਤੈਨੂੰ ਵੇਖ ਕੇ ਮੇਰੇ ਮਨ ਵਿਚ ਦਇਆ (ਦਾ ਭਾਵ) ਪੈਦਾ ਹੋ ਗਿਆ ਹੈ ॥੧੬੧੯॥
Seeing your elegant figure, I feel mercy arising in my mind, therefore how can I kill you?”1619.
ਪਾਰਥਹੇਰਿਹਸਿਓਸੁਨਿਬੈਨਚਲਿਯੋਮਨਭੀਤਰਕੋਪਭਰਿਯੋ॥
ਅਰਜਨ (ਖੜਗ ਸਿੰਘ ਨੂੰ) ਵੇਖ ਕੇ ਅਤੇ ਫਿਰ (ਉਸ ਦੇ) ਬੋਲ ਸੁਣ ਕੇ ਹਸ ਪਿਆ ਹੈ ਅਤੇ ਮਨ ਵਿਚ ਕ੍ਰੋਧ ਨੂੰ ਭਰ ਕੇ ਚਲ ਪਿਆ ਹੈ।
ਧਨੁਬਾਨਸੰਭਾਰਕੈਪਾਨਿਲੀਯੋਲਲਕਾਰਿਪਰਿਓਨਰਤੀਕੁਡਰਿਯੋ॥
ਧਨੁਸ਼ ਅਤੇ ਬਾਣ ਸੰਭਾਲ ਕੇ ਹੱਥ ਵਿਚ ਲੈ ਲਏ ਹਨ ਅਤੇ ਲਲਕਾਰਾ ਮਾਰ ਕੇ ਪੈ ਗਿਆ ਹੈ, ਜ਼ਰਾ ਜਿੰਨਾ ਵੀ ਨਹੀਂ ਡਰਿਆ ਹੈ।
Seeing towards the king, Arjuna laughed and got enraged in his mind, he fearlessly took his bow and arrows in his hand and shouted
ਉਤਤੇਖੜਗੇਸਭਯੋਸਮੁਹੈਅਤਿਬਾਨਨਕੋਦੁਹੂੰਜੁਧਕਰਿਯੋ॥
ਉਧਰੋਂ ਖੜਗ ਸਿੰਘ ਸਾਹਮਣੇ ਆ ਗਿਆ ਹੈ। ਦੋਹਾਂ ਨੇ ਬਾਣਾਂ ਦਾ ਬਹੁਤ ਯੁੱਧ ਕੀਤਾ ਹੈ।
From the other side, coming in front of him, began the war
ਤਬਪਾਰਥਸਿਉਲਰਬੋਤਜਿਕੈਨ੍ਰਿਪਭੀਮਕੇਊਪਰਿਧਾਇਪਰਿਯੋ॥੧੬੨੦॥
ਤਦ ਅਰਜਨ ਨਾਲ ਲੜਨਾ ਛਡ ਕੇ, ਰਾਜਾ (ਖੜਗ ਸਿੰਘ) ਭੀਮ ਉਤੇ ਜਾ ਚੜ੍ਹਿਆ ਹੈ ॥੧੬੨੦॥
Leaving aside Arjuna, he fell upon Bhima.1620.
ਤਬਭੀਨਕੋਸ੍ਯੰਦਨਕਾਟਿਦਯੋਅਰੁਬੀਰਘਨੇਰਨਮਾਝਛਏਹੈ॥
ਤਦੋਂ ਭੀਮ ਦਾ ਰਥ ਕਟ ਦਿੱਤਾ ਅਤੇ ਬਹੁਤ ਸਾਰੇ ਸੂਰਮੇ ਰਣ-ਭੂਮੀ ਵਿਚ ਨਸ਼ਟ ਕਰ ਦਿੱਤੇ ਹਨ।
Then he shattered the chariot of Bhima and knocked down many warriors in the field
ਘਾਇਲਏਕਪਰੈਛਿਤਪੈਇਕਘਾਇਲਘਾਇਲਆਇਖਏਹੈ॥
ਇਕ ਘਾਇਲ ਹੋ ਕੇ ਧਰਤੀ ਉਤੇ ਪਏ ਹਨ ਅਤੇ ਇਕ ਘਾਇਲ ਘਾਇਲਾਂ ਨਾਲ ਆ ਕੇ ਲੜਦੇ ਹਨ।
Many warriors were wounded and fell down on the ground and several wounded ones fought with the wounded ones
ਏਕਗਏਭਜਿਕੈਇਕਤੋਸਜਿਕੈਹਥਿਯਾਰਨਕੋਪਤਏਹੈ॥
ਇਕ (ਯੁੱਧ ਖੇਤਰ ਵਿਚੋਂ) ਭਜ ਗਏ ਹਨ ਅਤੇ ਇਕ ਹਥਿਆਰਾਂ ਨੂੰ ਸਜਾ ਕੇ ਕ੍ਰੋਧ ਨਾਲ ਤੱਤੇ ਹੋਏ ਫਿਰਦੇ ਹਨ।
Many have run away and some are getting infuriated, taking up their arms
ਏਕਫਿਰੈਭਟਕਾਪਤਹੀਕਰਤੇਛੁਟਕੈਕਰਵਾਰਿਗਏਹੈ॥੧੬੨੧॥
ਇਕ ਸੂਰਮੇ ਕੰਬਦੇ ਫਿਰਦੇ ਹਨ ਅਤੇ (ਉਨ੍ਹਾਂ ਦੇ) ਹੱਥਾਂ ਵਿਚੋਂ ਤਲਵਾਰਾਂ ਛੁਟ ਗਈਆਂ ਹਨ ॥੧੬੨੧॥
The swords fell down from the hands of many warriors.1621.
ਦੋਹਰਾ॥
ਦੋਹਰਾ:
DOHRA
ਪੁਨਿਪਾਰਥਧਨੁਲੈਫਿਰਿਓਕਸਿਕੈਤੀਛਨਬਾਨ॥
ਫਿਰ ਅਰਜਨ ਧਨੁਸ਼ ਲੈ ਕੇ ਅਤੇ (ਉਸ ਉਤੇ) ਤਿਖਾ ਬਾਣ ਕਸ ਕੇ (ਖੜਗ ਸਿੰਘ) ਵਲ ਮੁੜਿਆ
ਮਾਰਤਭਯੋਖੜਗੇਸਤਨਮਨਿਅਰਿਬਧਿਹਿਤਜਾਨਿ॥੧੬੨੨॥
ਅਤੇ ਮਨ ਵਿਚ ਵੈਰੀ ਦਾ ਬਧ ਕਰਨਾ ਚਿਤਵ ਕੇ ਖੜਗ ਸਿੰਘ ਦੇ ਤਨ ਵਿਚ ਮਾਰ ਦਿੱਤਾ ॥੧੬੨੨॥
Then Arjuna, taking up his bow, returned and he tightening it, shot a sharp arrow on Kharag Singh, in order to kill him.1622.
ਸਵੈਯਾ॥
ਸਵੈਯਾ:
SWAYYA
ਬਾਨਲਗਿਯੋਜਬਹੀਤਿਹਕਉਤਬਹੀਰਿਸਿਕੈਕਹੀਭੂਪਤਿਬਾਤੈ॥
ਜਦੋਂ ਹੀ ਉਸ ਨੂੰ ਬਾਣ ਲਗਿਆ, ਤਦੋਂ ਹੀ ਰਾਜੇ ਨੇ ਕ੍ਰੋਧਿਤ ਹੋ ਕੇ ਗੱਲਾਂ ਕਹੀਆਂ
ਕਾਹੇਕਉਆਗਿਬਿਰਾਨੀਜਰੈਸੁਨਰੇਮ੍ਰਿਦਮੂਰਤਿਹਉਕਹੋਤਾਤੈ॥
ਕਿ ਤੂੰ ਕਿਸ ਲਈ ਬਿਗਾਨੀ ਅੱਗ ਵਿਚ ਸੜਦਾ ਹੈਂ? ਓਏ! ਸੁਣ, (ਤੇਰੀ) ਸੂਰਤ ਬਹੁਤ ਕੋਮਲ ਹੈ, ਇਸੇ ਲਈ ਕਹਿੰਦਾ ਹਾਂ।
When the arrow hit the king, he said to Arjuna in anger, “O the warrior of bewitching face! why are you burning in the fire of another person?
ਤਾਹੀਸਮੇਤਹਨੋਤੁਮਕਉਸਿਖਈਜਿਹਬਾਨਚਲਾਨਕੀਘਾਤੈ॥
ਉਸੇ ਸਮੇਤ ਤੈਨੂੰ ਮਾਰ ਦਿਆਂਗਾ, ਜਿਸ ਨੇ (ਤੈਨੂੰ) ਬਾਣ ਚਲਾਉਣ ਦੇ ਦਾਓ ਸਿਖਾਏ ਹਨ।
“I shall kill you alongwith your teacher of archery
ਜਾਹੁਚਲੇਗ੍ਰਿਹਛਾਡਤਹੋਤੁਝਿਸੁੰਦਰਨੈਨਨਿਜਾਨਿਕੈਨਾਤੈ॥੧੬੨੩॥
ਘਰ ਚਲਿਆ ਜਾ, (ਮੈਂ) ਤੈਨੂੰ ਸੁੰਦਰ ਅੱਖਾਂ ਕਾਰਨ ਛਡਦਾ ਹਾਂ ॥੧੬੨੩॥
You have beautiful eyes, therefore you may go home, I leave you.”1623.
ਯੌਕਹਿਭੂਪਤਿਪਾਰਥਕਉਰਨਿਧਾਇਪਰਿਓਕਰਲੈਅਸਿਪੈਨਾ॥
ਇਸ ਤਰ੍ਹਾਂ ਰਾਜਾ ਅਰਜਨ ਨੂੰ ਕਹਿ ਕੇ ਅਤੇ ਹੱਥ ਵਿਚ ਤਿਖੀ ਤਲਵਾਰ ਲੈ ਕੇ ਰਣ-ਭੂਮੀ ਵਿਚ ਭਜ ਵੜਿਆ ਹੈ।
Saying these words to Arjuna, and taking up his sharp sword in his hand, the king fell upon the army
ਸੈਨਨਿਹਾਰਿਮਹਾਬਲੁਧਾਰਿਹਕਾਰਿਪਰਿਓਮਨਰੰਚਕਭੈਨਾ॥
ਸੈਨਾ ਨੂੰ ਵੇਖ ਕੇ ਅਤੇ ਬਹੁਤ ਬਲ ਧਾਰਨ ਕਰ ਕੇ ਲਲਕਾਰਦਾ ਹੋਇਆ ਪੈ ਗਿਆ ਹੈ ਅਤੇ ਮਨ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਮੰਨਿਆ ਹੈ।
Seeing towards the army, he, the mighty one, becoming completely fearless, challenged the army
ਸਤ੍ਰਨਕੇਅਵਸਾਨਗਏਛੁਟਕੋਊਸਕਿਓਕਰਿਆਯੁਧਲੈਨਾ॥
ਵੈਰੀਆਂ ਦੇ ਹੋਸ਼ ਗੁੰਮ ਹੋ ਗਏ ਅਤੇ ਕੋਈ ਵੀ ਹੱਥ ਵਿਚ ਸ਼ਸਤ੍ਰ ਨਹੀਂ ਲੈ ਸਕਿਆ ਹੈ।
Seeing him, the enemies become fearful, they could not hold their weapons
ਮਾਰਿਅਨੇਕਦਏਰਨਮੈਇਕਪਾਨੀਹੀਪਾਨੀਰਟੈਕਰਿਸੈਨਾ॥੧੬੨੪॥
(ਰਾਜੇ ਨੇ) ਅਨੇਕਾਂ (ਸੂਰਮੇ) ਯੁੱਧ ਵਿਚ ਮਾਰ ਦਿੱਤੇ ਹਨ। ਕਈ ਪਾਣੀ ਹੀ ਪਾਣੀ ਪੁਕਾਰਦੇ ਹਨ ਅਤੇ ਕਈ ਸੈਨਤਾਂ (ਕਰ ਕੇ ਪਾਣੀ ਮੰਗਦੇ ਹਨ) ॥੧੬੨੪॥
He killed many in the war and the whole army shouted ‘water, water.’1624.
ਦੋਹਰਾ॥
ਦੋਹਰਾ:
DOHRA
ਭਜੀਸੈਨਜਬਪਾਡਵੀਕਿਸਨਬਿਲੋਕੀਨੈਨ॥
ਜਦੋਂ ਪਾਂਡਵਾਂ ਦੀ ਸੈਨਾ ਨੂੰ ਭਜਦੇ ਹੋਇਆਂ ਕ੍ਰਿਸ਼ਨ ਨੇ ਅੱਖੀਂ ਵੇਖਿਆ,
ਦੁਰਜੋਧਨਸੋਯੌਕਹੀਤੁਮਧਾਵਹੁਲੈਸੈਨ॥੧੬੨੫॥
ਤਦੋਂ ਦੁਰਯੋਧਨ ਨੂੰ ਇਸ ਤਰ੍ਹਾਂ ਕਿਹਾ ਕਿ (ਹੁਣ) ਤੂੰ ਸੈਨਾ ਲੈ ਕੇ ਧਾਵਾ ਬੋਲ ॥੧੬੨੫॥
When Krishna saw the Pandava army running away, he asked Duryodhana to attack.1625.
ਸਵੈਯਾ॥
ਸਵੈਯਾ:
SWAYYA
ਯੌਸੁਨਿਕੈਹਰਿਕੀਬਤੀਆਸਜਿਕੈਦੁਰਜੋਧਨਸੈਨਸਿਧਾਰਿਓ॥
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀਆਂ ਗੱਲਾਂ ਸੁਣ ਕੇ, ਦੁਰਯੋਧਨ ਸੈਨਾ ਨੂੰ ਸਜਾ ਕੇ (ਯੁੱਧ ਲਈ) ਤੁਰ ਪਿਆ ਹੈ।
Hearing the words of Krishna, Duryodhana marched forward with his bedecked army
ਭੀਖਮਆਗੈਭਯੋਸੰਗਭਾਨੁਜਦ੍ਰੋਣਕ੍ਰਿਪਾਦਿਜਸਾਥਪਧਾਰਿਓ॥
ਭੀਸ਼ਮ ਪਿਤਾਮਾ ਅਗੇ ਹੋਇਆ ਹੈ ਅਤੇ (ਉਸ ਦੇ) ਨਾਲ ਕਰਨ (ਭਾਨੁਜ) ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਬ੍ਰਾਹਮਣ ਵੀ ਚਲੇ ਹਨ।
There were Bhishma, Dronacharya, Kripacharya etc. with Karana,
ਧਾਇਪਰੇਅਰਰਾਇਸਬੈਤਿਹਭੂਪਤਿਸੋਅਤਿਹੀਰਨਪਾਰਿਓ॥
ਸਾਰੇ ਹੀ ਅਰੜਾ ਕੇ (ਵੈਰੀ ਉਤੇ) ਜਾ ਪਏ ਹਨ ਅਤੇ ਉਨ੍ਹਾਂ ਨੇ ਰਾਜੇ ਨਾਲ ਬਹੁਤ ਤਕੜਾ ਯੁੱਧ ਕੀਤਾ ਹੈ।
And all these mighty ones waged a dreadful war with the king Kharag Singh
ਆਗੇਹੁਇਭੂਪਲਰਿਓਨਡਰਿਓਸਭਕਉਸਰਏਕਹੀਏਕਪ੍ਰਹਾਰਿਓ॥੧੬੨੬॥
ਰਾਜਾ (ਖੜਗ ਸਿੰਘ) ਅਗੇ ਹੋ ਕੇ ਲੜਿਆ ਹੈ ਅਤੇ (ਬਿਲਕੁਲ ਕਿਸੇ ਪਾਸੋਂ) ਨਹੀਂ ਡਰਿਆ ਹੈ ਅਤੇ ਸਾਰਿਆਂ ਨੂੰ ਇਕ ਇਕ ਹੀ ਬਾਣ ਮਾਰਿਆ ਹੈ ॥੧੬੨੬॥
The fought fearlessly advancing forward and he discharged one arrow towards each.1626.
ਤਬਭੀਖਮਕੋਪਕੀਓਮਨਮੈਇਹਭੂਪਤਿਪੈਬਹੁਤੀਰਚਲਾਏ॥
ਤਦ ਭੀਸ਼ਮ ਪਿਤਾਮਾ ਨੇ ਮਨ ਵਿਚ ਕ੍ਰੋਧ ਕੀਤਾ ਅਤੇ ਇਸ ਨੇ ਰਾਜੇ ਉਤੇ ਬਹੁਤ ਸਾਰੇ ਤੀਰ ਚਲਾਏ।
Then Bhishma got infuriated and discharged many arrows towards king
ਆਵਤਬਾਨਸੋਬਾਨਕਟੇਖੜਗੇਸਮਹਾਅਸਿਲੈਕਰਿਧਾਏ॥
ਖੜਗ ਸਿੰਘ ਨੇ ਉਸ ਦੇ ਆਉਂਦੇ ਹੋਏ ਬਾਣਾਂ ਨੂੰ ਬਾਣਾਂ ਨਾਲ ਕਟ ਦਿੱਤਾ ਅਤੇ ਹੱਥ ਵਿਚ ਵੱਡੀ ਤਲਵਾਰ ਲੈ ਕੇ ਪੈ ਗਿਆ।
Who intercepting all these arrows ran forward with his sword
ਹੋਤਭਯੋਤਹਜੁਧੁਬਡੋਰਿਸਿਭੀਖਮਕੋਨ੍ਰਿਪਬੈਨਸੁਨਾਏ॥
ਉਥੇ ਬਹੁਤ ਭਿਆਨਕ ਯੁੱਧ ਹੋਇਆ ਅਤੇ ਰਾਜੇ ਨੇ ਕ੍ਰੋਧਿਤ ਹੋ ਕੇ ਭੀਸ਼ਮ ਨੂੰ ਬੋਲ ਸੁਣਾਏ
ਤਉਲਖਿਹੋਹਮਰੇਬਲਕਉਜਬਹੀਜਮਕੇਬਸਿਹੋਗ੍ਰਿਹਜਾਏ॥੧੬੨੭॥
ਕਿ (ਤੂੰ) ਉਸ ਵੇਲੇ ਮੇਰੇ ਬਲ ਨੂੰ ਜਾਣੇਗਾ ਜਿਸ ਵੇਲੇ ਯਮ ਦੇ ਘਰ ਵਿਚ ਜਾ ਕੇ ਵਸੇਂਗਾ ॥੧੬੨੭॥
In that dreadful war, the king said within the hearing of Bhiashma: ‘You will only know my power, when you reach the abode of Yama.’1627.
ਦੋਹਰਾ॥
ਦੋਹਰਾ:
DOHRA
ਭਜਤਨਭੀਖਮਜੁਧਤੇਭੂਪਲਖੀਇਹਗਾਥ॥
ਰਾਜੇ ਨੇ ਇਹ ਗੱਲ ਸਮਝ ਲਈ ਕਿ ਭੀਸ਼ਮ ਪਿਤਾਮਾ ਯੁੱਧ ਵਿਚੋਂ ਭਜਣ ਵਾਲਾ ਨਹੀਂ ਹੈ।
ਸੀਸਕਟਿਓਤਿਹਸੂਤਕੋਏਕਬਾਨਕੇਸਾਥ॥੧੬੨੮॥
(ਇਹ ਸੋਚ ਕੇ ਰਾਜੇ ਨੇ) ਉਸ ਦੇ ਰਥਵਾਨ ਦਾ ਸਿਰ ਇਕ ਬਾਣ ਨਾਲ ਕਟ ਦਿੱਤਾ ॥੧੬੨੮॥
Kharag Singh saw that Bhishma was not running away from the war, he cut down the head of the charioteer of Bhishma with a single arrow.1628.
ਸਵੈਯਾ॥
ਸਵੈਯਾ:
SWAYYA
ਅਸ੍ਵਲੈਭੀਖਮਕੋਭਜਿਗੇਤਬਹੀਦੁਰਜੋਧਨਕੋਪਭਰਿਓ॥
(ਰਥਵਾਨ ਦੇ ਮਰਨ ਕਰ ਕੇ) ਘੋੜੇ ਭੀਸ਼ਮ ਨੂੰ ਲੈ ਕੇ (ਯੁੱਧ-ਭੂਮੀ ਤੋਂ) ਭਜ ਨਿਕਲੇ, ਤਦ ਹੀ ਦੁਰਯੋਧਨ ਕ੍ਰੋਧ ਨਾਲ ਭਰ ਗਿਆ।
Taking Bhishma (in the chariot), the horses ran away, then Duryodhana was filled with anger
ਸੰਗਦ੍ਰੋਣਕੋਪੁਤ੍ਰਕ੍ਰਿਪਾਬਰਲੈਬਰਮਾਕ੍ਰਿਤਜਾਦਵਜਾਇਪਰਿਓ॥
ਦ੍ਰੋਣਚਾਰੀਆ ਦੇ ਪੁੱਤਰ (ਅਸ਼੍ਵਸਥਾਮਾ) ਕ੍ਰਿਪਾਚਾਰੀਆ ਅਤੇ ਬਰਮਾਕ੍ਰਿਤ ਯਾਦਵ ਨੂੰ ਨਾਲ ਲੈ ਕੇ (ਉਹ ਖੜਗ ਸਿੰਘ ਉਤੇ) ਜਾ ਪਿਆ।
He fell upon the king alongwith the son of Dronacharya, Kripacharya, Kratavarma and Yadavas etc.
ਧਨੁਬਾਨਲੈਦ੍ਰਉਣਹੂੰਆਪਤਬੈਹਠਠਾਨਿਰਹਿਓਨਹਿਨੈਕੁਡਰਿਓ॥
ਤਦੋਂ ਦ੍ਰੋਣਚਾਰੀਆ ਵੀ ਧਨੁਸ਼ ਅਤੇ ਬਾਣ ਲੈ ਕੇ ਹਠ ਪੂਰਵਕ ਡਟ ਗਿਆ ਅਤੇ ਜ਼ਰਾ ਜਿੰਨਾ ਨਾ ਡਰਿਆ।
ਕਰਵਾਰਿਕਟਾਰਿਨਿਸੂਲਨਿਸਾਗਨਿਚਕ੍ਰਨਿਕੋਅਤਿਜੂਝਕਰਿਓ॥੧੬੨੯॥
ਤਲਵਾਰਾਂ, ਕਟਾਰਾਂ, ਤ੍ਰਿਸ਼ੂਲਾਂ, ਸਾਂਗਾਂ ਅਤੇ ਚੱਕਰਾਂ ਨਾਲ (ਸਾਰਿਆਂ ਨੇ) ਭਿਆਨਕ ਯੁੱਧ ਕੀਤਾ ॥੧੬੨੯॥
Dronacharya himself, taking up his bow and arrows persistently and fearlessly resisted and waged a dreadful war with his sword, dagger, trident, lance, discus etc.1629.
ਕਾਨਜੂਬਾਚਖੜਗੇਸਸੋ॥
ਕ੍ਰਿਸ਼ਨ ਜੀ ਨੇ ਖੜਗ ਸਿੰਘ ਨੂੰ ਕਿਹਾ:
Speech of Krishna addressed to Kharag Singh:
ਸਵੈਯਾ॥
ਸਵੈਯਾ:
SWAYYA
ਤਉਹੀਲਉਜਦੁਬੀਰਲੀਏਧਨੁਸ੍ਰੀਖੜਗੇਸਕਉਬੈਨਸੁਨਾਯੋ॥
ਉਸ ਵੇਲੇ ਹੀ ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਖੜਗ ਸਿੰਘ ਨੂੰ ਕਿਹਾ, 'ਮੈਂ (ਤੈਨੂੰ ਹੁਣੇ) ਮਾਰਦਾ ਹਾਂ।
Krishna, taking his bow in his hand, said to Kharag Singh, “O food! What if you have waged a dreadful war