GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 462
Display Settings
ਕਾਕੇਕਹੇਹਮਸੋਹਰਿਜੂਸਮੁਹਾਇਭਯੋਫਿਰਿਓਰਨਹੇਰੇ
ਹੇ ਕ੍ਰਿਸ਼ਨ! ਤੁੰ ਕਿਸ ਦੇ ਕਹੇ ਲਗ ਕੇ ਮੇਰੇ ਸਾਹਮਣੇ ਡਟਿਆ ਹੈਂ ਅਤੇ ਮੇਰੇ ਯੁੱਧ ਨੂੰ ਵੇਖ ਕੇ ਵੀ ਨਹੀਂ ਮੁੜਿਆ ਹੈਂ।
O Krishna! who has instigated you to fight with me?, and you are not running away from the war arena
ਮਾਰੋਕਹਾਅਬਤੋਕਹੁਹਉਕਰੁਨਾਅਤਿਹੀਜੀਯਆਵਤਮੇਰੇ
ਹੁਣ ਮੈਂ ਤੈਨੂੰ ਕੀ ਮਾਰਾਂ? ਮੇਰੇ ਦਿਲ ਵਿਚ (ਤੇਰੇ ਲਈ) ਬਹੁਤ ਤਰਸ ਆਉਂਦਾ ਹੈ।
ਤੋਕਉਮਰਿਓਸੁਨਿਕੈਛਿਨਮੈਮਰਿਜੈਹੈਸਖਾਹਰਿਜੇਤਕਤੇਰੇ॥੧੬੪੭॥
ਹੇ ਕ੍ਰਿਸ਼ਨ! ਤੇਰੇ ਜਿਤਨੇ ਮਿਤਰ ਹਨ, (ਉਹ) ਤੇਰਾ ਮਰਨਾ ਸੁਣ ਕੇ ਛਿਣ ਭਰ ਵਿਚ ਮਰ ਜਾਣਗੇ ॥੧੬੪੭॥
“The mercy has arisen in my heart, therefore why should I kill you? hearing about your death all your friends will also die in an instant.”1647.
ਹਰਿਇਉਸੁਨਿਕੈਧਨੁਬਾਨਲਯੋਰਿਸਿਕੈਖੜਗੇਸਕੇਸਾਮੁਹੇਧਾਯੋ
ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਸੁਣ ਕੇ ਧਨੁਸ਼ ਬਾਣ ਲੈ ਲਿਆ ਅਤੇ ਕ੍ਰੋਧ ਕਰ ਕੇ ਖੜਗ ਸਿੰਘ ਦੇ ਸਾਹਮਣੇ ਆ ਡਟਿਆ।
ਆਵਤਹੀਕਬਿਸ੍ਯਾਮਭਨੈਘਟਿਕਾਜੁਗਬਾਨਨਜੁਧੁਮਚਾਯੋ
ਕਵੀ ਸ਼ਿਆਮ ਕਹਿੰਦੇ ਹਨ, ਆਉਂਦਿਆਂ ਹੀ ਦੋ ਘੜੀਆਂ ਤਕ ਬਾਣਾਂ ਦਾ ਬੜਾ ਚੰਗਾ ਯੁੱਧ ਮਚਿਆ।
Listening to such a talk, Krishna fell upon Kharag Singh in ire, and according to the poet he continued the war for two gharis (very short period)
ਸ੍ਯਾਮਗਿਰਾਵਤਭਯੋਨ੍ਰਿਪਕਉਨ੍ਰਿਪਹੂੰਰਥਤੇਹਰਿਭੂਮਿਗਿਰਾਯੋ
ਸ੍ਰੀ ਕ੍ਰਿਸ਼ਨ ਨੇ ਰਾਜਾ (ਖੜਗ ਸਿੰਘ) ਨੂੰ (ਧਰਤੀ ਉਤੇ) ਡਿਗਾ ਦਿੱਤਾ ਅਤੇ ਰਾਜੇ ਨੇ ਕ੍ਰਿਸ਼ਨ ਨੂੰ ਰਥ ਤੋਂ ਹੇਠਾਂ ਧਰਤੀ ਉਤੇ ਸੁਟ ਦਿੱਤਾ।
Sometimes Krishna and sometimes the king caused the other to fall from the chariot
ਕਉਤਕਹੇਰਿਸਰਾਹਤਭੇਭਟਸ੍ਰੀਹਰਿਕੋਨ੍ਰਿਪਕੋਜਸੁਗਾਯੋ॥੧੬੪੮॥
(ਇਸ) ਕੌਤਕ ਨੂੰ ਵੇਖ ਕੇ ਸੂਰਮੇ ਸਿਫ਼ਤ ਕਰਨ ਲਗੇ ਹਨ ਅਤੇ ਸ੍ਰੀ ਕ੍ਰਿਸ਼ਨ ਅਤੇ ਰਾਜਾ (ਖੜਗ ਸਿੰਘ) ਦਾ ਯਸ਼ ਗਾਉਂਦੇ ਹਨ ॥੧੬੪੮॥
Seeing this spectacle the minstrels began to praise the king and Krishna.1648.
ਇਤਿਸ੍ਯਾਮਚਢਿਯੋਰਥਆਪਨਪੈਰਥਪੈਉਤਸ੍ਰੀਖੜਗੇਸਚਢਿਓ
ਇਧਰ ਸ੍ਰੀ ਕ੍ਰਿਸ਼ਨ ਆਪਣੇ ਰਥ ਉਤੇ ਚੜ੍ਹਦੇ ਹਨ ਅਤੇ ਉਧਰ ਖੜਗ ਸਿੰਘ (ਆਪਣੇ) ਰਥ ਉਤੇ ਚੜ੍ਹਦਾ ਹੈ।
On this side Krishna mounted his chariot and on the other side, the king Kharag Singh ascended his vehicle
ਅਤਿਕੋਪਬਢਾਇਮਹਾਚਿਤਮੈਤਿਹਮਯਾਨਹੁਤੇਕਰਵਾਰਕਢਿਓ
ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਦੋਹਾਂ ਨੇ ਮਿਆਨਾਂ ਵਿਚੋਂ ਤਲਵਾਰਾਂ ਕਢ ਲਈਆਂ ਹਨ।
The king, in fury, drew out his sword from the scabbard
ਸੁਘਨੋਦਲਪੰਡੁਕੇਪੁਤ੍ਰਨਕੋਰਿਸਿਤੇਜਕੀਪਾਵਕਸੰਗਡਢਿਓ
ਪੰਡੁ ਦੇ ਪੁੱਤਰਾਂ ਦਾ ਬਹੁਤ ਵੱਡਾ ਦਲ ਕ੍ਰੋਧ ਅਗਨੀ ਨਾਲ ਹੀ ਤਪਿਆ ਹੋਇਆ ਹੈ।
The army of Pandavas also got ablazed with anger,
ਧੁਨਿਬੇਦਕੀਅਸਤ੍ਰਨਿਸਸਤ੍ਰਨਿਕੀਬਿਧਿਮਾਨਹੁਪਾਰਥਸਾਥਪਢਿਓ॥੧੬੪੯॥
ਅਸਤ੍ਰਾਂ ਅਤੇ ਸ਼ਸਤ੍ਰਾਂ (ਦੇ ਚਲਣ ਨਾਲ ਪੈਦਾ ਹੋਣ ਵਾਲੀ) ਧੁਨੀ ਮਾਨੋ ਵੇਦ ਦੀ ਧੁਨੀ ਹੋਵੇ ਅਤੇ ਜਿਸ ਨੂੰ ਅਰਜਨ ਨੇ ਵਿਧੀ-ਪੂਰਵਕ ਪੜ੍ਹਿਆ ਹੋਵੇ ॥੧੬੪੯॥
It appeared that the sound of the weapons and arms was the recitation of the Vedic mantras.1649.
ਸ੍ਰੀਦੁਰਜੋਧਨਕੇਦਲਕੋਲਖਿਭੂਪਤਬੈਅਤਿਬਾਨਚਲਾਏ
ਸ੍ਰੀ ਦੁਰਯੋਧਨ ਦੇ ਦਲ ਨੂੰ ਵੇਖ ਕੇ ਰਾਜੇ ਨੇ ਤਦੋਂ ਬਹੁਤ ਹੀ ਬਾਣ ਚਲਾਏ ਹਨ।
Seeing the army of Duryodhana, the king showered his arrows
ਬਾਕੇਕੀਏਬਿਰਥੀਤਹਬੀਰਘਨੇਤਬਹੀਜਮਧਾਮਿਪਠਾਏ
ਬਹੁਤ ਤਕੜੇ ਸੂਰਮਿਆਂ ਨੂੰ ਰਥਾਂ ਤੋਂ ਵਾਂਝਿਆ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਸੂਰਮੇ ਉਸ ਵੇਲੇ ਯਮ ਲੋਕ ਭੇਜ ਦਿੱਤੇ ਹਨ।
He depriving many warriors of their chariots, dispatched them to the abode of Yama
ਭੀਖਮਦ੍ਰਉਣਤੇਆਦਿਕਸੂਰਭਜੇਰਣਮੈਕੋਊਠਹਰਾਏ
ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ ਆਦਿਕ ਸੂਰਮੇ ਯੁੱਧ ਵਿਚੋਂ ਭਜ ਨਿਕਲੇ ਹਨ, ਅਤੇ ਕੋਈ ਵੀ (ਰਾਜੇ ਦੇ ਸਾਹਮਣੇ) ਠਹਿਰਦਾ ਨਹੀਂ ਹੈ।
ਜੀਤਕੀਆਸਤਜੀਬਹੁਰੋਖੜਗੇਸਕੇਸਾਮੁਹੇਨਾਹਿਨਆਏ॥੧੬੫੦॥
ਫਿਰ (ਸਭ ਨੇ) ਜਿਤ ਦੀ ਆਸ ਛਡ ਦਿੱਤੀ ਹੈ ਅਤੇ ਖੜਗ ਸਿੰਘ ਦੇ ਸਾਹਮਣੇ ਨਹੀਂ ਆਏ ਹਨ ॥੧੬੫੦॥
The warriors like Bhishma and Drona ran away from the battlefield and relinquishing all hope of victory, they did not come again before Kharag Singh.1650.
ਦੋਹਰਾ
ਦੋਹਰਾ:
DOHRA
ਦ੍ਰਉਣਜਭਾਨੁਜਕ੍ਰਿਪਾਭਜਿਗਏਬਾਧੀਧੀਰ
ਦ੍ਰੋਣਾਚਾਰੀਆ ਦਾ ਪੁੱਤਰ (ਅਸ਼੍ਵਸਥਾਮਾ) ਕਰਨ ('ਭਾਨੁਜ') ਅਤੇ ਕ੍ਰਿਪਾਚਾਰੀਆ ਭਜ ਗਏ ਹਨ ਅਤੇ ਕਿਸੇ ਨੇ ਵੀ ਧੀਰਜ ਧਾਰਨ ਨਹੀਂ ਕੀਤਾ ਹੈ।
ਭੂਰਸ੍ਰਵਾਕੁਰਰਾਜਸਬਟਰੇਲਖੀਰਨਭੀਰ॥੧੬੫੧॥
ਭੂਰਸ਼੍ਰਵਾ ਅਤੇ ਦੁਰਯੋਧਨ ਆਦਿ ਸਭ ਰਣ ਦੀ ਭੀੜ (ਸੰਕਟ) ਨੂੰ ਵੇਖ ਕੇ ਟਲ ਗਏ ਹਨ ॥੧੬੫੧॥
Forsaking their endurance, the son of Drona, the son of Surya and Kripacharya ran away and seeing the dreadful fighting Bhurshrva and Duryodhana also fled.1651.
ਸਵੈਯਾ
ਸਵੈਯਾ:
SWAYYA
ਭਾਜੇਸਬੈਲਖਿਕੈਸੁਜੁਧਿਸਟਰਿਸ੍ਰੀਪਤਿਕੇਤਟਿਐਸੇਉਚਾਰਿਓ
ਸਾਰਿਆਂ ਨੂੰ ਭਜਿਆ ਵੇਖ ਕੇ ਯੁਧਿਸ਼ਠਰ ਨੇ ਸ੍ਰੀ ਕ੍ਰਿਸ਼ਨ ਕੋਲ ਜਾ ਕੇ ਇਉਂ ਕਿਹਾ ਹੈ,
ਭੂਪਬਡੋਬਲਵੰਤਕ੍ਰਿਪਾਨਿਧਿਕਾਹੂੰਤੇਪੈਗਟਰਿਓਨਹੀਟਾਰਿਓ
ਹੇ ਕ੍ਰਿਪਾ ਨਿਧਾਨ! ਰਾਜਾ (ਖੜਗ ਸਿੰਘ) ਬਹੁਤ ਬਲਵਾਨ ਹੈ, ਕਿਸੇ ਤੋਂ ਵੀ ਪਿਛੇ ਹਟਾਇਆਂ ਨਹੀਂ ਹਟਦਾ ਹੈ।
Seeing all of them fleeing, Yudhishtar said to Krishna, “This king is very powerful and is not receding by anyone
ਭਾਨੁਜਭੀਖਮਦ੍ਰਉਣਕ੍ਰਿਪਾਹਮਪਾਰਥਭੀਮਘਨੋਰਨਪਾਰਿਓ
ਕਰਨ, ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ, ਕ੍ਰਿਪਾਚਾਰੀਆ, ਅਰਜਨ ਅਤੇ ਭੀਮ ਸੈਨ ਆਦਿ ਅਸਾਂ (ਸਾਰਿਆਂ) ਨੇ ਖ਼ੂਬ ਯੁੱਧ ਮਚਾਇਆ ਹੈ
ਸੋਨਹਿਨੈਕੁਟਰੈਰਨਤੇਹਮਹੂੰਸਬਹੂੰਪ੍ਰਭਪਉਰਖਹਾਰਿਓ॥੧੬੫੨॥
(ਪਰ) ਉਹ ਜ਼ਰਾ ਜਿੰਨਾ ਵੀ ਯੁੱਧ ਵਿਚ ਟਲਿਆ ਨਹੀਂ ਹੈ, ਸਗੋਂ ਹੇ ਪ੍ਰਭੂ! ਅਸਾਂ ਸਾਰਿਆਂ ਦਾ ਬਲ ਛੀਣ ਹੋ ਗਿਆ ਹੈ ॥੧੬੫੨॥
“We have waged a terrible war with him, taking Karan, Bhisham, Drone, Kripacharya, Arjuna, Bhima etc. with us but he did not even slightly get aside from war and all of us had to surrender.1652.
ਭੀਖਮਭਾਨੁਜਅਉਦੁਰਜੋਧਨਭੀਮਘਨੋਹਠਿਜੁਧਮਚਾਯੋ
ਭੀਸ਼ਮ, ਕਰਨ ਅਤੇ ਦੁਰਯੋਧਨ ਤੇ ਭੀਮ ਸੈਨ ਨੇ ਹਠ ਪੂਰਵਕ ਬਹੁਤ ਯੁੱਧ ਕੀਤਾ ਹੈ।
ਸ੍ਰੀਮੁਸਲੀਬਰਮਾਕ੍ਰਿਤਸਾਤਕਿਕੋਪਘਨੋਚਿਤਮਾਝਬਢਾਯੋ
ਸ੍ਰੀ ਬਲਭਦ੍ਰ, ਬਰਮਾਕ੍ਰਿਤ ਅਤੇ ਸਾਤਕ (ਇੰਦਰ) ਨੇ ਚਿਤ ਵਿਚ ਬਹੁਤ ਕ੍ਰੋਧ ਕੀਤਾ ਹੈ।
“Bhisham, Karan, Duryodhana, Bhim etc. waged a persistent and Balram, Kratvarma, Satyak etc. also became extremely enraged in their mind
ਹਾਰਰਹੇਰਨਧੀਰਸਬੈਅਬਕਾਪ੍ਰਭਜੂਤੁਮਰੇਮਨਆਯੋ
ਸਾਰੇ ਰਣਬੀਰ ਹਾਰ ਚੁਕੇ ਹਨ। ਹੇ ਪ੍ਰਭੂ! ਹੁਣ ਤੁਹਾਡੇ ਮਨ ਵਿਚ ਕੀ (ਵਿਚਾਰ) ਆਇਆ ਹੈ?
“All the warriors are being defeated
ਭਾਗਤਪੈਗੁਸੋਰਨਤੇਤਿਹਸੋਹਮਰੋਸੁਕਛੂਬਸਾਯੋ॥੧੬੫੩॥
ਉਹ ਰਣ ਵਿਚੋਂ ਇਕ ਕਦਮ ਵੀ ਪਿਛੇ ਨਹੀਂ ਭਜਦਾ ਹੈ। ਉਸ ਨਾਲ ਸਾਡਾ ਕੋਈ ਵਸ ਨਹੀਂ ਚਲਦਾ ॥੧੬੫੩॥
O Lord! what is in your mind now, that you want to do? Now all the warriors are running away and we have no control over them now.”1653.
ਰੁਦ੍ਰਤੇਆਦਿਜਿਤੇਗਨਦੇਵਤਿਤੇਮਿਲਿਕੈਨ੍ਰਿਪਊਪਰਧਾਏ
ਰੁਦ੍ਰ ਤੋਂ ਲੈ ਕੇ ਜਿਤਨੇ ਦੇਵਤਿਆਂ ਦੇ ਦਲ ਹਨ, ਉਹ ਸਾਰੇ ਮਿਲ ਕੇ ਰਾਜੇ ਉਤੇ ਹਮਲਾਵਰ ਹੋਏ ਹਨ।
All the ganas of Rudra etc., who were there and all other gods who were there, they all together fell upon the king Kharag Singh
ਤੇਸਬਆਵਤਦੇਖਿਬਲੀਧਨੁਤਾਨਕੈਬਾਨਹਕਾਰਿਲਗਾਏ
ਉਨ੍ਹਾਂ ਸਾਰਿਆਂ ਨੂੰ ਆਉਂਦਿਆਂ ਵੇਖ ਕੇ ਬਲਵਾਨ (ਰਾਜੇ) ਨੇ ਧਨੁਸ਼ ਖਿਚ ਕੇ ਅਤੇ ਲਲਕਾਰ ਕੇ ਬਾਣ ਚਲਾਏ ਹਨ।
Seeing them all coming, this mighty warrior challenged all of them by pulling his bow
ਏਕਗਿਰੇਤਹਘਾਇਲਹ੍ਵੈਇਕਤ੍ਰਾਸਭਰੇਤਜਿਜੁਧਪਰਾਏ
ਉਨ੍ਹਾਂ ਵਿਚੋਂ ਕਈ ਘਾਇਲ ਹੋ ਕੇ ਉਥੇ ਡਿਗ ਪਏ ਹਨ ਅਤੇ ਕਈ ਡਰ ਦੇ ਮਾਰੇ ਯੁੱਧ ਨੂੰ ਛਡ ਕੇ ਭਜ ਗਏ ਹਨ।
Some of them, who were wounded, fell down and some becoming fearful ran away
ਏਕਲਰੇਡਰੇਬਲਵਾਨਨਿਦਾਨਸੋਊਨ੍ਰਿਪਮਾਰਿਗਿਰਾਏ॥੧੬੫੪॥
(ਪਰ) ਕਈ (ਡਟ ਕੇ) ਲੜੇ ਹਨ ਅਤੇ ਡਰੇ ਨਹੀਂ ਹਨ, ਉਨ੍ਹਾਂ ਨੂੰ ਰਾਜੇ ਨੇ ਅੰਤ ਵਿਚ ਮਾਰ ਕੇ ਸੁਟ ਦਿੱਤਾ ਹੈ ॥੧੬੫੪॥
The warriors who fought fearlessly, were ultimately killed by the king.1654.
ਜੀਤਿਸੁਰੇਸਧਨੇਸਖਗੇਸਗਨੇਸਕੋਘਾਇਲਕੈਮੁਰਛਾਯੋ
ਇੰਦਰ, ਕੁਬੇਰ ਅਤੇ ਗਰੁੜ ਨੂੰ ਜਿਤ ਲਿਆ ਹੈ ਅਤੇ ਗਣੇਸ਼ ਨੂੰ ਜ਼ਖ਼ਮੀ ਕਰ ਕੇ ਮੂਰਛਿਤ ਕਰ ਦਿੱਤਾ ਹੈ।
After gaining victory over Surya, Kuber, Garuda etc., the king wounded Ganesh and made him unconscious
ਭੂਮਿਪਰਿਯੋਬਿਸੰਭਾਰਿਨਿਹਾਰਿਜਲੇਸਦਿਨੇਸਨਿਸੇਸਪਰਾਯੋ
ਬੇਸੁਧ ('ਬਿਸੰਭਾਰ') ਹੋ ਕੇ ਧਰਤੀ ਉਤੇ ਡਿਗੇ (ਗਣੇਸ਼ ਨੂੰ) ਵੇਖ ਕੇ ਵਰੁਨ, ਸੂਰਜ ਅਤੇ ਚੰਦ੍ਰਮਾ (ਰਣ-ਖੇਤਰ ਵਿਚੋਂ) ਭਜ ਗਏ ਹਨ।
Seeing Ganesh fallen on the ground, Varuna, Surya and Chandrama fled away
ਬੀਰਮਹੇਸਤੇਆਦਿਕਭਾਜਗਏਇਹਸਾਮੁਹੇਏਕਆਯੋ
ਸ਼ਿਵ ਅਤੇ ਉਸ ਦੇ ਬੀਰ ਆਦਿਕ ਖਿਸਕ ਗਏ ਹਨ ਅਤੇ ਇਸ ਦੇ ਸਾਹਮਣੇ ਇਕ ਵੀ ਨਹੀਂ ਡਟਿਆ ਹੈ।
The hero like Shiva also went away and did not come before the king
ਕੋਪਕ੍ਰਿਪਾਨਿਧਿਆਵਤਜੋਸੁਚਪੇਟਸੋਮਾਰਕੈਭੂਮਿਗਿਰਾਯੋ॥੧੬੫੫॥
ਜੋ ਵੀ ਕ੍ਰੋਧ ਕਰ ਕੇ ਆਉਂਦਾ ਹੈ, ਉਸ ਨੂੰ ਕ੍ਰਿਪਾਨਿਧਾਨ ਚਪੇੜ ਮਾਰ ਕੇ ਧਰਤੀ ਉਤੇ ਡਿਗਾ ਦਿੰਦਾ ਹੈ ॥੧੬੫੫॥
Whosoever came before the king, getting enraged, the king caused him to fall down on the ground with the blow of his hand.1655.
ਦੋਹਰਾ
ਦੋਹਰਾ:
DOHRA
ਸ੍ਰੀਹਰਿਸਿਉਹਰਿਕਹੀਬਾਤਧਰਮਕੇਤਾਤ
(ਜਿਸ ਵੇਲੇ) ਸ੍ਰੀ ਕ੍ਰਿਸ਼ਨ ਨੂੰ ਧਰਮ-ਪੁੱਤਰ (ਯੁਧਿਸ਼ਠਰ) ਨੇ ਹੌਲੀ ਜਿਹੀ ਇਹ ਗੱਲ ਕਹੀ,
Brahma said to Krishna, “You are the master of Dharma
ਤਿਹੀਸਮੈਸਿਵਜੂਕਹਿਯੋਬ੍ਰਹਮੇਸਿਉਮੁਸਕਾਤ॥੧੬੫੬॥
ਉਸ ਵੇਲੇ ਸ਼ਿਵ ਜੀ ਨੇ ਬ੍ਰਹਮਾ ਨੂੰ ਹਸਦੇ ਹੋਇਆਂ ਕਿਹਾ ॥੧੬੫੬॥
” And at the same time Shiva said to Brahma, smilingly,1656
ਸਵੈਯਾ
ਸਵੈਯਾ:
SWAYYA
ਆਪਨਸੋਸਬਹੀਭਟਜੂਝਿਰਹੈਕਰਕੈਮਰੈਨ੍ਰਿਪਮਾਰਿਓ
ਆਪਣੇ ਪਾਸੇ ਦੇ ਸਾਰੇ ਸੂਰਮੇ ਜੂਝ ਰਹੇ ਹਨ, ਪਰ ਰਾਜਾ ਕਿਸੇ ਤੋਂ ਮਾਰਿਆ ਨਹੀਂ ਮਰਦਾ।
“Many mighty warriors like us have fought heroically with the king, but none has been able to kill him
ਤਉਚਤੁਰਾਨਨਸਿਉਸਿਵਜੂਕਬਿਸ੍ਯਾਮਕਹੈਇਹਭਾਤਿਉਚਾਰਿਓ
ਕਵੀ ਸ਼ਿਆਮ ਕਹਿੰਦੇ ਹਨ, ਉਸ ਵੇਲੇ ਸ਼ਿਵ ਜੀ ਨੇ ਬ੍ਰਹਮਾ ਪ੍ਰਤਿ ਇਸ ਤਰ੍ਹਾਂ ਬਚਨ ਉਚਾਰਿਆ।
” Then Shiva said further to Brahma:
ਸਕ੍ਰਜਮਾਦਿਕਬੀਰਜਿਤੇਹਮਹੂੰਇਨਸੋਅਤਿਹੀਰਨਪਾਰਿਓ
ਇੰਦਰ ('ਸਕ੍ਰ') ਅਤੇ ਯਮ ਆਦਿਕ ਜਿਤਨੇ ਸੂਰ ਵੀਰ ਹਨ, (ਉਨ੍ਹਾਂ ਸਮੇਤ) ਅਸਾਂ ਇਸ ਨਾਲ ਬਹੁਤ ਕਰੜਾ ਯੁੱਧ ਕੀਤਾ ਹੈ।
“Indra, Yama and all of us have waged a dreadful war with the king
ਤੋਨਹੀਬਲਹਾਰਤਰੰਚਕਚਉਦਹੂੰਲੋਕਨਿਕੋਦਲੁਹਾਰਿਓ॥੧੬੫੭॥
ਪਰ ਇਸ ਦਾ ਜ਼ਰਾ ਜਿੰਨਾ ਵੀ ਬਲ ਘਟਿਆ ਨਹੀਂ, (ਜਦ ਕਿ) ਚੌਦਾਂ ਲੋਕਾਂ ਦੇ ਦਲ ਹਾਰ ਗਏ ਹਨ ॥੧੬੫੭॥
The army of the fourteen worlds has been dreaded, but the power of the king has not even slightly declined.”1657.
ਦੋਹਰਾ
ਦੋਹਰਾ:
DOHRA
ਦੋਊਕਰਤਬਿਚਾਰਇਤਪੰਕਜਪੂਤਤ੍ਰਿਨੈਨ
ਇਧਰ ਬ੍ਰਹਮਾ ('ਪੰਕਜ-ਪੂਤ') ਅਤੇ ਸ਼ਿਵ ('ਤ੍ਰਿਨੈਨ') ਵਿਚਾਰ ਕਰਦੇ ਹਨ
ਉਤਰਵਿਅਸਤਾਚਲਿਗਯੋਸਸਿਪ੍ਰਗਟਿਯੋਭਈਰੈਨ॥੧੬੫੮॥
ਅਤੇ ਉਧਰ ਸੂਰਜ ਅਸਤਾਚਲ ਪਰਬਤ ਹੇਠਾਂ ਹੋ ਗਿਆ ਹੈ (ਅਰਥਾਤ ਡੁਬ ਗਿਆ ਹੈ) ਚੰਦ੍ਰਮਾ ਚੜ੍ਹ ਆਇਆ ਹੈ ਅਤੇ ਰਾਤ ਹੋ ਗਈ ਹੈ ॥੧੬੫੮॥
In this way, Brahma and Shiva are holding consultation on this side and on the other side, the sun set, the moon arose and night fell.1658.
ਚੌਪਈ
ਚੌਪਈ:
CHAUPAI
ਦੋਊਦਲਅਤਿਹੀਅਕੁਲਾਨੇ
ਦੋਵੇਂ ਸੈਨਿਕ ਦਲ ਬਹੁਤ ਹੀ ਵਿਆਕੁਲ ਹੋ ਗਏ ਹਨ