ਭੂਖਪਿਆਸਸੋਤਨਮੁਰਝਾਨੇ॥
ਅਤੇ ਉਨ੍ਹਾਂ ਦੇ ਸ਼ਰੀਰ ਭੁਖ ਅਤੇ ਪਿਆਸ ਨਾਲ ਮੁਰਝਾ ਗਏ ਹਨ।
Both the armies were extremely agitated and with hunger and thirst, the bodies of the warriors withered
ਅਰਤੇਲਰਤੇਹ੍ਵੈਗਈਸਾਝ॥
ਵੈਰੀ ਨਾਲ ਲੜਦਿਆਂ ਸ਼ਾਮ ਹੋ ਗਈ ਹੈ
ਰਹਿਗਏਤਾਹੀਰਨਕੇਮਾਝ॥੧੬੫੯॥
ਅਤੇ (ਉਹ) ਉਥੇ ਰਣ-ਭੂਮੀ ਵਿਚ ਹੀ ਰਹਿ ਗਏ ਹਨ ॥੧੬੫੯॥
The evening fell with continued fighting and all of them had to remain in the battlefield.1659.
ਭੋਰਭਯੋਸਭਸੁਭਟਸੁਜਾਗੇ॥
ਸਵੇਰ ਹੋਣ ਤੇ ਸਾਰੇ ਸੂਰਮੇ ਜਾਗ ਪਏ ਹਨ
ਦੁਹਦਿਸਮਾਰੂਬਾਜਨਲਾਗੇ॥
ਅਤੇ ਦੋਹਾਂ ਪਾਸਿਆਂ ਤੋਂ ਜੰਗੀ ਨਗਾਰੇ ਵਜਣ ਲਗੇ ਹਨ।
In the morning, all the warriors awoke and the battle-drums were played from both the sides
ਸਾਜੇਕਵਚਸਸਤ੍ਰਕਰਿਧਾਰੇ॥
(ਯੋਧਿਆਂ ਨੇ ਸ਼ਰੀਰਾਂ ਉਤੇ) ਕਵਚ ਸਜਾ ਕੇ ਹੱਥਾਂ ਵਿਚ ਸ਼ਸਤ੍ਰ ਲੈ ਲਏ ਹਨ
ਬਹੁਰਜੁਧਕੇਹੇਤਸਿਧਾਰੇ॥੧੬੬੦॥
ਅਤੇ ਫਿਰ ਯੁੱਧ ਲਈ ਚਲ ਪਏ ਹਨ ॥੧੬੬੦॥
The warriors wearing their armours and holding weapons marched for war.1660.
ਸਵੈਯਾ॥
ਸਵੈਯਾ:
SWAYYA
ਸਿਵਕੌਜਮਕੌਰਵਿਕੌਸੰਗਿਲੈਬਸੁਦੇਵਕੋਨੰਦਚਲਿਯੋਰਨਧਾਨੀ॥
ਸ਼ਿਵ ਨੂੰ, ਯਮ ਨੂੰ ਅਤੇ ਸੂਰਜ ਨੂੰ ਨਾਲ ਲੈ ਕੇ ਬਸੁਦੇਵ ਦਾ ਪੁੱਤਰ (ਸ੍ਰੀ ਕ੍ਰਿਸ਼ਨ) ਰਣ ਖੇਤਰ ਨੂੰ ਚਲਿਆ ਹੈ।
ਮਾਰਤਹੋਅਰਿਕੈਅਰਿਕੋਹਰਕੋਹਰਿਭਾਖਤਯੌਮੁਖਬਾਨੀ॥
ਯੁੱਧ ਵਿਚ ਅੜ ਕੇ ਵੈਰੀ ਨੂੰ (ਹੁਣੇ) ਮਾਰਦਾ ਹਾਂ, ਸ੍ਰੀ ਕ੍ਰਿਸ਼ਨ ਨੇ ਸ਼ਿਵ ਨੂੰ ਮੁਖ ਤੋਂ ਇਹ ਬੋਲ ਕਿਹਾ।
Vasudev, the son of Vasudev accompanied by Shiva, Yama and Surya went towards the battlefield and Krishna said to Brahma, “We have to kill the enemy definitely, stabilising ourselves”
ਸ੍ਯਾਮਕੇਸੰਗਿਘਨੇਉਮਡੇਭਟਪਾਨਨਬਾਨਕਮਾਨਨਿਤਾਨੀ॥
ਕ੍ਰਿਸ਼ਨ ਦੇ ਨਾਲ ਬਹੁਤ ਸਾਰੇ ਯੋਧੇ ਉਮਡ ਕੇ ਆਏ ਹਨ (ਜਿਨ੍ਹਾਂ ਨੇ) ਹੱਥਾਂ ਵਿਚ ਧਨੁਸ਼ ਅਤੇ ਬਾਣ ਕਸੇ ਹੋਏ ਹਨ।
ਆਇਭਿਰੇਖੜਗੇਸਕੇਸੰਗਿਅਸੰਕਭਏਕਛੁਸੰਕਨਮਾਨੀ॥੧੬੬੧॥
ਆ ਕੇ ਖੜਗ ਸਿੰਘ ਨਾਲ ਲੜ ਪਏ ਹਨ। (ਉਹ ਸਾਰੇ) ਨਿਸੰਗ ਹੋ ਗਏ ਹਨ ਅਤੇ (ਮਨ ਵਿਚ) ਕਿਸੇ ਪ੍ਰਕਾਰ ਦਾ ਕੋਈ ਸੰਗ-ਸੰਕੋਚ ਨਹੀਂ ਮੰਨਿਆ ॥੧੬੬੧॥
Many warriors rushed forward in the company of Krishna and holding their bows and arrows, came to fight with Kharag Singh fearlessly.1661.
ਗਿਆਰਹਘਾਇਲਕੈਸਿਵਕੇਗਨਦ੍ਵਾਦਸਸੂਰਨਿਕੇਰਥਕਾਟੇ॥
(ਰਾਜਾ ਖੜਗ ਸਿੰਘ ਨੇ) ਸ਼ਿਵ ਦੇ ਗਿਆਰਾਂ ਗਣ ਘਾਇਲ ਕਰ ਦਿੱਤੇ ਹਨ ਅਤੇ ਬਾਰ੍ਹਾਂ ਸੂਰਜਾਂ ਦੇ ਰਥ ਕਟ ਦਿੱਤੇ ਹਨ।
The eleven ganas of Shiva were wounded and the chariots of the twelve Suryas were shattered
ਘਾਇਕੀਯੋਜਮਕੋਬਿਰਥੀਬਸੁਆਠਨਕਉਲਲਕਾਰਕੇਡਾਟੈ॥
ਯਮ ਰਾਜ ਨੂੰ ਘਾਇਲ ਕਰ ਕੇ ਬੇ-ਰਥੀ ਕਰ ਦਿੱਤਾ ਹੈ ਅਤੇ ਅੱਠਾਂ ਬਸੂਆਂ ਨੂੰ ਲਲਕਾਰਾ ਮਾਰ ਕੇ ਡਾਂਟਿਆ ਹੈ।
Yama was wounded and all the eight Vasus were challenged and frightened
ਸਤ੍ਰਬਿਮੁੰਡਤਕੀਨੇਘਨੇਜੁਰਹੇਰਨਤੇਤਿਨਕੇਪਗਹਾਟੇ॥
ਬਹੁਤ ਸਾਰੇ ਵੈਰੀ ਸਿਰਾਂ ਤੋਂ ਰਹਿਤ ਕਰ ਦਿੱਤੇ ਹਨ। ਜੋ ਰਣ-ਖੇਤਰ ਵਿਚ ਰਹਿ ਗਏ ਹਨ, ਉਨ੍ਹਾਂ ਦੇ ਕਦਮ (ਚਲਣੋਂ) ਰੁਕ ਗਏ ਹਨ।
Many enemies were made headless and those who survived, ran away from the battlefield
ਪਉਣਸਮਾਨਛੁਟੇਨ੍ਰਿਪਬਾਨਸਬੈਦਲਬਾਦਲਜਿਉਚਲਿਫਾਟੇ॥੧੬੬੨॥
ਰਾਜੇ ਦੇ ਬਾਣ ਪੌਣ ਵਾਂਗ ਛੁਟਦੇ ਸਨ (ਜਿਨ੍ਹਾਂ ਨੇ) ਸਾਰਿਆਂ ਦਲਾਂ ਨੂੰ ਬਦਲਾਂ ਵਾਂਗ ਖਿੰਡਾ ਦਿੱਤਾ ਹੈ ॥੧੬੬੨॥
The arrows of the king were discharged with the speed of wind and all the forces were torn like clouds.1662.
ਭਾਜਗਏਰਨਤੇਡਰਕੈਭਟਤਉਸਿਵਏਕਉਪਾਇਬਿਚਾਰਿਓ॥
(ਜਦੋਂ) ਡਰ ਦੇ ਮਾਰੇ ਸੂਰਮੇ ਰਣ ਖੇਤਰ ਵਿਚੋਂ ਭਜ ਗਏ, ਤਦ ਸ਼ਿਵ ਨੇ ਇਕ ਉਪਾ ਸੋਚਿਆ।
When all ran away from the battlefield, Shiva thought of a remedy
ਮਾਟੀਕੋਮਾਨਸਏਕਕੀਯੋਤਿਹਪ੍ਰਾਨਪਰੇਜਬਸ੍ਯਾਮਨਿਹਾਰਿਓ॥
ਇਕ ਮਿੱਟੀ ਦਾ ਮਨੁੱਖ ਬਣਾ ਦਿੱਤਾ ਜਿਸ ਵਿਚ (ਉਦੋਂ) ਪ੍ਰਾਣ ਪੈ ਗਏ ਜਦੋਂ ਸ੍ਰੀ ਕ੍ਰਿਸ਼ਨ ਨੇ (ਉਸ ਵਲ) ਵੇਖਿਆ।
He created a human being of clay, in which the life-force was put by Krishna on seeing it
ਸਿੰਘਅਜੀਤਧਰਿਓਤਿਹਨਾਮੁਦੀਓਬਰਰੁਦ੍ਰਮਰੈਨਹੀਮਾਰਿਓ॥
ਉਸ ਦਾ ਨਾਂ 'ਅਜੀਤ ਸਿੰਘ' ਰਖਿਆ ਅਤੇ ਰੁਦ੍ਰ ਨੇ ਵਰ ਦਿੱਤਾ ਕਿ (ਇਹ) ਮਾਰਨ ਨਾਲ ਮਰੇਗਾ ਨਹੀਂ।
He was named Ajit Singh, who was also unconquerable before Shiva
ਸਸਤ੍ਰਸੰਭਾਰਿਸੋਊਕਰਮੈਖੜਗੇਸਕੇਮਾਰਨਹੇਤਸਿਧਾਰਓ॥੧੬੬੩॥
ਉਹ ਹੱਥ ਵਿਚ ਸ਼ਸਤ੍ਰ ਧਾਰਨ ਕਰ ਕੇ ਖੜਗ ਸਿੰਘ ਨੂੰ ਮਾਰਨ ਲਈ ਚਲ ਪਿਆ ॥੧੬੬੩॥
He held the weapons and started away in order to kill Kharag Singh.1663.
ਅੜਿਲ॥
ਅੜਿਲ:
ARIL
ਅਤਿਪ੍ਰਚੰਡਬਲਵੰਡਬਹੁਰਮਿਲਕੈਭਟਧਾਏ॥
ਬਹੁਤ ਪ੍ਰਚੰਡ ਅਤੇ ਬਲਵਾਨ ਸੂਰਮੇ ਫਿਰ ਇਕੱਠੇ ਹੋ ਕੇ ਹਮਲਾਵਰ ਹੋਏ ਹਨ।
Many powerful warriors went forward for fighting
ਅਪਨੇਸਸਤ੍ਰਸੰਭਾਰਿਲੀਏਕਰਿਸੰਖਬਜਾਏ॥
(ਉਨ੍ਹਾਂ ਨੇ) ਹੱਥਾਂ ਵਿਚ ਆਪਣੇ ਸ਼ਸਤ੍ਰ ਧਾਰਨ ਕਰ ਲਏ ਹਨ ਅਤੇ ਸੰਖ ਵਜਾਉਂਦੇ ਹਨ।
Holding their weapons they blew their conches
ਦ੍ਵਾਦਸਭਾਨਨਤਾਨਿਕਮਾਨਨਿਬਾਨਚਲਾਏ॥
ਬਾਰ੍ਹਾਂ ਸੂਰਜਾਂ ਨੇ ਧਨੁਸ਼ਾਂ ਉਤੇ ਬਾਣ ਕਸ ਕੇ ਚਲਾਏ ਹਨ।