GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 477
Display Settings
ਤੀਜਨਨੈਨਦਿਖਾਇਗਿਰਾਵਤਚਉਥਨਚੌਪਚਪੇਟਨਮਾਰੈ
ਤੀਜਿਆਂ ਨੂੰ (ਕ੍ਰੋਧਵਾਨ) ਅੱਖਾਂ ਵਿਖਾ ਕੇ ਡਿਗਾ ਦਿੱਤਾ ਹੈ ਅਤੇ ਚੌਥਿਆਂ ਨੂੰ ਸ਼ੌਕ ਨਾਲ ਚਪੇੜਾਂ ਮਾਰ ਕੇ ਨਸ਼ਟ ਕਰ ਦਿੱਤਾ ਹੈ।
He is causing the third one to fall down by showing him the outrageous eyes, and the fourth is being killed with the slap of his blow
ਚੀਰਦਏਅਰਿਕੇਉਰਿਸ੍ਰੀਹਰਿਸੂਰਨਕੇਅੰਗਿਅੰਗਿਪ੍ਰਚਾਰੈ
ਸ੍ਰੀ ਕ੍ਰਿਸ਼ਨ ਨੇ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਦਿੱਤਾ ਹੈ ਅਤੇ ਸੂਰਮਿਆਂ ਦੇ ਅੰਗ ਅੰਗ ਉਤੇ ਸੱਟਾਂ ਮਾਰੀਆਂ ਹਨ।
By inflicting blows on the limbs of warriors, Krishna has ripped their hearts
ਧੀਰਤਹਾਭਟਕਉਨਧਰੈਜਦੁਬੀਰਜਬੈਤਿਹਓਰਿਸਿਧਾਰੈ॥੧੭੯੫॥
ਉਥੇ ਕਿਹੜਾ ਸੂਰਮਾ ਧੀਰਜ ਧਾਰਨ ਕਰ ਸਕਦਾ ਹੈ ਜਿਧਰ ਨੂੰ ਜਦ ਸ੍ਰੀ ਕ੍ਰਿਸ਼ਨ ਚਲ ਪੈਂਦੇ ਹਨ (ਅਰਥਾਤ ਹਮਲਾ ਕਰ ਦਿੰਦੇ ਹਨ) ॥੧੭੯੫॥
In any direction, wherever he goes, the power of endurance of all the warriors is lost.1795.
ਰੋਸਭਰਿਯੋਜਬਹੀਬ੍ਰਿਜਨਾਇਕਦੁਜਨਸੈਨਨਿਹਾਰਿਪਰੈ
ਜਦੋਂ ਕ੍ਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਦੁਸ਼ਮਣ ਦੀ ਸੈਨਾ ਨੂੰ ਵੇਖ ਕੇ ਜਾ ਪੈਂਦੇ ਹਨ,
ਤੁਮਹੂੰਧੌਬਿਚਾਰਕਹੋਚਿਤਮੈਜਗਿਕਉਨਬੀਓਭਟਧੀਰਧਰੈ
ਤੁਸੀਂ ਹੀ ਚਿਤ ਵਿਚ ਚਿਵਾਰ ਕੇ ਦਸੋ, ਜਗਤ ਵਿਚ ਹੋਰ ਕਿਹੜਾ ਸ਼ੂਰਵੀਰ ਹੈ ਜੋ ਧੀਰਜ ਨੂੰ ਧਾਰਨ ਕਰ ਸਕੇ।
When the hero of Braja looks towards the enemy’s army angrily, then you can tell thoughtfully as to who is the other such warrior, who can keep his power of endurance
ਜੋਊਸਾਹਸਕੈਸਬਆਯੁਧਲੈਸੰਗਿਸ੍ਯਾਮਕੇਆਇਕੈਨੈਕੁਅਰੈ
ਸ਼ਿਆਮ ਕਵੀ ਕਹਿੰਦੇ ਹਨ, ਜੋ ਕੋਈ ਹਿੰਮਤ ਕਰ ਕੇ ਅਤੇ ਸਾਰੇ ਸ਼ਸਤ੍ਰ ਲੈ ਕੇ ਸ੍ਰੀ ਕ੍ਰਿਸ਼ਨ ਨਾਲ ਆ ਕੇ ਅੜ ਖੜੋਤਾ ਹੈ,
ਤਿਹਕਉਜਦੁਬੀਰਤਿਹੀਛਿਨਮੈਕਬਿਸ੍ਯਾਮਕਹੈਬਿਨਪ੍ਰਾਨਕਰੈ॥੧੭੯੬॥
ਉਸ ਨੂੰ ਸ੍ਰੀ ਕ੍ਰਿਸ਼ਨ ਉਸੇ ਵੇਲੇ ਪ੍ਰਾਣਾਂ ਤੋਂ ਬਿਨਾ ਕਰ ਦਿੰਦੇ ਹਨ ॥੧੭੯੬॥
Any warrior who tries courageously to fight with Krishna even slightly, he is killed by Krishna in an instant.1796.
ਜੋਭਟਸਸਤ੍ਰਸੰਭਾਰਿਸਬੈਬ੍ਰਿਜਨਾਇਕਪੈਅਤਿਐਡੋਸੁਆਵੈ
(ਕਵੀ) ਸ਼ਿਆਮ ਕਹਿੰਦੇ ਹਨ, ਜਿਹੜਾ ਸੂਰਮਾ ਸਾਰੇ ਸ਼ਸਤ੍ਰ ਸੰਭਾਲ ਕੇ, ਸ੍ਰੀ ਕ੍ਰਿਸ਼ਨ ਉਤੇ ਡਾਢਾ ਆਕੜ ਕੇ ਚੜ੍ਹ ਆਉਂਦਾ ਹੈ;
ਜੋਕੋਊਦੂਰਤੇਸ੍ਯਾਮਭਨੈਧਨੁਤਾਨਿਕੇਸ੍ਯਾਮਪੈਬਾਨਚਲਾਵੈ
ਜਿਹੜਾ ਕੋਈ ਦੂਰੋਂ ਹੀ ਧਨੁਸ਼ ਕਸ ਕੇ ਸ੍ਰੀ ਕ੍ਰਿਸ਼ਨ ਉਤੇ ਬਾਣ ਚਲਾਉਂਦਾ ਹੈ,
Any warrior, who taking up his weapons comes proudly in front of Krishna and discharges his arrows by pulling his bow from a distance,
ਜੋਅਰਿਆਇਸਕੈਨਹੀਸਾਮੁਹੇਦੂਰਤੇਠਾਢੇਗਾਲਬਜਾਵੈ
ਜੋ ਵੈਰੀ ਸਾਹਮਣੇ ਨਹੀਂ ਆ ਸਕਦਾ ਅਤੇ ਦੂਰ ਖੜੋਤਾ ਹੀ ਬੜਕਾਂ ਮਾਰਦਾ ਹੈ;
ਤਾਹਿਕਉਸ੍ਰੀਬ੍ਰਿਜਨਾਥਚਿਤੈਸਰਏਕਹੀਸੋਪਰਲੋਕਿਪਠਾਵੈ॥੧੭੯੭॥
ਉਸ ਨੂੰ ਸ੍ਰੀ ਕ੍ਰਿਸ਼ਨ ਵੇਖਦਿਆਂ ਹੀ ਇਕੋ ਬਾਣ ਨਾਲ ਪਰਲੋਕ ਭੇਜ ਦਿੰਦੇ ਹਨ ॥੧੭੯੭॥
And talks contemptuously and does not come near him, Krishna seeing him with his far-off sight, is sending him to the next world with a single arrow..1797.
ਕਬਿਤੁ
ਕਬਿੱਤ:
KABIT
ਦੇਖਦਸਾਤਿਨਕੀਬਡੇਈਬੀਰਸਤ੍ਰਨਕੇਰਾਮਭਨੈਐਸੀਭਾਤਿਚਿਤਮੈਰਿਸਾਤਹੈ
(ਕਵੀ) ਰਾਮ ਕਹਿੰਦੇ ਹਨ, ਉਨ੍ਹਾਂ ਦੀ ਦਸ਼ਾ ਵੇਖ ਕੇ ਵੈਰੀਆਂ ਦੇ ਵੱਡੇ ਵੱਡੇ ਸੂਰਮੇ (ਆਪਣੇ) ਚਿੱਤ ਵਿਚ ਇਸ ਤਰ੍ਹਾਂ ਕ੍ਰੋਧ ਕਰਦੇ ਹਨ
Seeing them in such a plight, the great warriors on the enemy’s side, are getting furious
ਲੀਨੇਕਰਵਾਰਿਮਾਰਮਾਰਹੀਉਚਾਰਸਮੁਹਾਇਆਇਸ੍ਯਾਮਜੂਸੋਜੁਧੁਹੀਮਚਾਤਹੈ
ਮਾਨੋ (ਹੱਥਾਂ ਵਿਚ) ਤਲਵਾਰਾਂ ਲੈ ਕੇ ਮਾਰੋ-ਮਾਰੋ ਪੁਕਾਰਦੇ ਹੋਏ ਕ੍ਰਿਸ਼ਨ ਜੀ ਦੇ ਸਾਹਮਣੇ ਆਉਂਦੇ ਹਨ ਅਤੇ ਯੁੱਧ ਮਚਾਉਂਦੇ ਹਨ।
They, in fury, shouting “kill, kill”, are fighting with Krishna
ਏਕਨਿਜਕਾਤਨਹੀਮਨਮੈਡਰਾਤਮੁਸਕਾਇਘਾਇਖਾਤਮਨੋਸਬੈਏਕਜਾਤਿਹੈ
ਇਕ ਨਜ਼ਦੀਕ ਨਹੀਂ ਆਉਂਦੇ, ਮਨ ਵਿਚ ਡਰਦੇ ਹਨ ਅਤੇ ਹਸ ਕੇ ਜ਼ਖ਼ਮ ਖਾਉਂਦੇ ਹਨ ਮਾਨੋ ਇਕੋ ਹੀ ਭਾਈਚਾਰੇ ਦੇ ਹੋਣ।
Many of them, in fear, are not coming near and are receiving wounds smilingly from a distance
ਗਾਲਹਿਬਜਾਤਏਕਹਰਖਬਢਾਤਛਤ੍ਰਧਰਮਕਰਾਤਤੇਵੇਸੁਰਗਿਸਿਧਾਤਹੈ॥੧੭੯੮॥
ਇਕ ਨਿਰੀਆਂ ਬੜਕਾਂ ਮਾਰਦੇ ਹਨ, (ਯੋਧਿਆਂ ਦੇ) ਜੋਸ਼ ਨੂੰ ਵਧਾਉਂਦੇ ਹਨ ਅਤੇ (ਉਨ੍ਹਾਂ ਤੋਂ) ਛਤ੍ਰੀ ਧਰਮ (ਅਰਥਾਤ ਯੁੱਧ) ਕਰਾਉਂਦੇ ਹਨ (ਅਤੇ ਅਜਿਹਾ ਕਰ ਕੇ) ਉਹ ਸੁਅਰਗ ਨੂੰ ਜਾਂਦੇ ਹਨ ॥੧੭੯੮॥
Many of them are playing on their cheeks from a distance, but several of them, following the duties of Kshatriyas, are leaving for heaven.1798.
ਸਵੈਯਾ
ਸਵੈਯਾ:
SWAYYA
ਬ੍ਰਿਜਨਾਇਕਕੇਬਲਲਾਇਕਜੇਕਬਿਸ੍ਯਾਮਕਹੈਸੋਊਸਾਮੁਹੇਆਵੈ
ਕਵੀ ਸ਼ਿਆਮ ਕਹਿੰਦੇ ਹਨ, ਜੋ ਸ੍ਰੀ ਕ੍ਰਿਸ਼ਨ ਦੇ ਬਲ ਦੀ ਬਰਾਬਰ ਦੀ ਚੋਟ ਹਨ, ਉਹੀ ਸਾਹਮਣੇ ਆਉਂਦੇ ਹਨ
ਬਾਨਕਮਾਨਕ੍ਰਿਪਾਨਗਦਾਗਹਿਕ੍ਰੁਧਭਰੇਅਤਿਜੁਧਮਚਾਵੈ
ਅਤੇ ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿ ਸ਼ਸਤ੍ਰ) ਪਕੜ ਕੇ ਕ੍ਰੋਧ ਨਾਲ ਭਰੇ ਹੋਏ ਭਿਆਨਕ ਯੁੱਧ ਕਰਦੇ ਹਨ।
Those who are capable of fighting with Krishna, they are coming before him and catching hold of bow, arrows, swords, maces etc., they are waging a dreadful war
ਏਕਪਰੈਬਿਨੁਪ੍ਰਾਨਧਰਾਇਕਸੀਸਕਟੇਰਨਭੂਮਹਿਧਾਵੈ
ਇਕ ਪ੍ਰਾਣਾਂ ਤੋਂ ਬਿਨਾ ਹੋਏ ਧਰਤੀ ਉਤੇ ਪਏ ਹਨ ਅਤੇ ਕਈ ਕਟੇ ਹੋਏ ਸਿਰਾਂ ਨਾਲ ਰਣ-ਭੂਮੀ ਵਿਚ ਭਜੇ ਫਿਰਦੇ ਹਨ।
Someone becoming lifeless is falling on the ground and someone is roaming in the battlefield, though his head has been chopped
ਏਕਨਕੀਬਰਲੋਥਪਰੀਕਰਸੋਗਹਿਕੈਅਰਿਓਰਿਚਲਾਵੈ॥੧੭੯੯॥
(ਇਸੇ ਤਰ੍ਹਾਂ) ਕਈ ਸੁੰਦਰ ਲੋਥਾਂ (ਧਰਤੀ ਉਤੇ) ਪਈਆਂ ਹਨ (ਅਤੇ ਉਹ) ਹੱਥਾਂ ਨਾਲ ਫੜ ਕੇ (ਸਿਰਾਂ ਨੂੰ) ਵੈਰੀਆਂ ਵਲ ਸੁਟ ਰਹੇ ਹਨ ॥੧੭੯੯॥
Someone catching the lying corpses, is throwing it towards the enemy.1799.
ਸੂਰਸੁਏਕਹਨੈਤਹਬਾਜਤਹਾਇਕਬੀਰਬਡੇਗਜਮਾਰੈ
ਇਕ ਯੋਧੇ ਨੇ ਉਥੇ ਘੋੜੇ ਮਾਰ ਦਿੱਤੇ ਹਨ ਅਤੇ ਇਕ ਸੂਰਮੇ ਨੇ ਵੱਡੇ ਹਾਥੀ ਮਾਰ ਦਿੱਤੇ ਹਨ।
The warriors have killed horses, elephants and warriors
ਏਕਰਥੀਬਲਵਾਨਹਨੈਇਕਪਾਇਕਮਾਰਕੈਬੀਰਪਛਾਰੈ
ਇਕ ਬਲਵਾਨ ਨੇ ਰਥਵਾਨ ਮਾਰ ਦਿੱਤੇ ਅਤੇ ਇਕ ਨੇ ਪੈਦਲ ਯੋਧੇ ਮਾਰ ਕੇ ਧਰਤੀ ਉਤੇ ਪਛਾੜ ਸੁਟੇ ਹਨ।
Many powerful chariot-riders and soldiers on foot have been killed
ਏਕਭਜੇਲਖਿਆਹਵਕਉਇਕਘਾਇਲਘਾਇਲਕੋਲਲਕਾਰੈ
ਇਕ ਯੁੱਧ-ਭੂਮੀ ਨੂੰ ਵੇਖ ਕੇ ਭਜ ਗਏ ਹਨ ਅਤੇ ਇਕ ਘਾਇਲ ਘਾਇਲਾਂ ਨੂੰ ਲਲਕਾਰ ਰਹੇ ਹਨ।
Many of them have fled away, seeing the ferocity of war
ਏਕਲਰੈਡਰੈਘਨਸ੍ਯਾਮਕੋਧਾਇਕ੍ਰਿਪਾਨਕੇਘਾਇਪ੍ਰਹਾਰੈ॥੧੮੦੦॥
ਇਕ (ਡਟ ਕੇ) ਲੜਦੇ ਹਨ ਅਤੇ ਸ੍ਰੀ ਕ੍ਰਿਸ਼ਨ ਤੋਂ ਡਰਦੇ ਨਹੀਂ ਹਨ, (ਸਗੋਂ) ਭਜ ਕੇ (ਉਸ ਉਤੇ) ਕ੍ਰਿਪਾਨ ਦਾ ਵਾਰ ਕਰਦੇ ਹਨ ॥੧੮੦੦॥
Many of the wounded are challenging the wounded ones, many are fighting fearlessly and running here and there, are striking blows with their swords.1800.
ਦੋਹਰਾ
ਦੋਹਰਾ:
DOHRA
ਘੇਰਿਲੀਓਚਹੂੰਓਰਹਰਿਬੀਰਨਿਸਸਤ੍ਰਸੰਭਾਰਿ
(ਵੈਰੀ) ਸੂਰਮਿਆਂ ਨੇ ਸ਼ਸਤ੍ਰ ਸੰਭਾਲ ਕੇ ਸ੍ਰੀ ਕ੍ਰਿਸ਼ਨ ਨੂੰ ਚੌਹਾਂ ਪਾਸਿਆਂ ਤੋਂ (ਇੰਜ) ਘੇਰ ਲਿਆ ਹੈ
ਬਾਰਿਖੇਤਜਿਉਛਾਪਨਗਰਵਿਸਸਿਜਿਉਪਰਿਵਾਰਿ॥੧੮੦੧॥
ਜਿਵੇਂ ਖੇਤ ਨੂੰ ਵਾੜ, ਨਗ ਨੂੰ ਮੁੰਦਰੀ ਅਤੇ ਸੂਰਜ ਤੇ ਚੰਦਮਾ ਨੂੰ ਪ੍ਰਵਾਰ ਘੇਰ ਲੈਂਦਾ ਹੈ ॥੧੮੦੧॥
The warriors holding their weapons, have surrounded Krishna from all the four sides like the fence surrounding the field, the ring surrounding the studded precious stone and the sphere (halo) of sun and moon surrounding the sun and moon.1801.
ਸਵੈਯਾ
ਸਵੈਯਾ:
SWAYYA
ਘੇਰਿਲੀਓਹਰਿਕਉਜਬਹੀਤਬਸ੍ਰੀਜਦੁਨਾਥਸਰਾਸਨਲੀਨੋ
ਜਦੋਂ (ਦੁਸ਼ਮਨ ਨੇ) ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ, ਤਦੋਂ ਸ੍ਰੀ ਕ੍ਰਿਸ਼ਨ ਨੇ ਧਨੁਸ਼ ਫੜ ਲਿਆ
When Krishna was surrounded, he caught hold of his bow and arrows in his hands
ਦੁਜਨਸੈਨਬਿਖੈਧਸਿਕੈਛਿਨਮੈਬਿਨੁਪ੍ਰਾਨਘਨੋਦਲੁਕੀਨੋ
ਅਤੇ ਵੈਰੀ ਸੈਨਾ ਵਿਚ ਧਸ ਕੇ ਛਿਣ ਭਰ ਵਿਚ ਬਹੁਤ ਸਾਰੇ ਦਲ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ।
Penetrating into the enemy’s army, he killed innumerable army-warriors in an instant
ਲੋਥਪੈਲੋਥਗਈਪਰਿਕੈਇਹਭਾਤਿਕਰਿਯੋਅਤਿਜੁਧੁਪ੍ਰਬੀਨੋ
ਯੁੱਧ ਵਿਚ ਪ੍ਰਬੀਨ (ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਦਾ ਭਾਰਾ ਯੁੱਧ ਕੀਤਾ ਕਿ ਲੋਥ ਉਤੇ ਲੋਥ ਚੜ੍ਹ ਗਈ।
He waged the war so skillfully that there were corpses over corpes
ਜੋਕੋਊਸਾਮੁਹੇਆਇਅਰਿਓਅਰਿਸੋਗ੍ਰਿਹਜੀਵਤਜਾਨਦੀਨੋ॥੧੮੦੨॥
ਜੋ ਕੋਈ ਵੀ ਸਾਹਮਣਿਓਂ ਆ ਕੇ ਲੜਿਆ, ਉਸ ਨੂੰ (ਸ੍ਰੀ ਕ੍ਰਿਸ਼ਨ ਨੇ) ਘਰ ਨੂੰ ਜੀਉਂਦਿਆਂ ਨਹੀਂ ਜਾਣ ਦਿੱਤਾ ॥੧੮੦੨॥
The enemy who came in front of him, Krishna did not let him remain alive.1802.
ਬਹੁਬੀਰਹਨੇਲਖਿਕੈਰਨਮੈਬਰਬੀਰਬਡੇਅਤਿਕੋਪਭਰੇ
ਯੁੱਧ-ਭੂਮੀ ਵਿਚ ਬਹੁਤ ਸਾਰੇ ਸੂਰਮਿਆਂ ਨੂੰ ਮੋਇਆ ਵੇਖ ਕੇ, ਵੱਡੇ ਵੱਡੇ ਯੋਧੇ ਕ੍ਰੋਧ ਨਾਲ ਭਰ ਗਏ ਹਨ।
ਜਦੁਬੀਰਕੇਊਪਰਿਆਇਪਰੇਹਠਿਕੈਮਨਮੈਨਹੀਨੈਕੁਡਰੇ
ਹਠ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ ਹਨ ਅਤੇ ਮਨ ਵਿਚ ਜ਼ਰਾ ਜਿੰਨੇ ਵੀ ਡਰੇ ਨਹੀਂ ਹਨ।
Seeing most of the army being killed, many mighty warriors got enraged and fell upon Krishna persistently and fearlessly
ਸਬਸਸਤ੍ਰਸੰਭਾਰਿਪ੍ਰਹਾਰਕਰੈਕਬਿਸ੍ਯਾਮਕਹੈਨਹੀਪੈਗੁਟਰੇ
ਕਵੀ ਸ਼ਿਆਮ ਕਹਿੰਦੇ ਹਨ, ਸਾਰੇ (ਯੋਧੇ) ਸ਼ਸਤ੍ਰ ਸੰਭਾਲ ਕੇ ਵਾਰ ਕਰਦੇ ਹਨ ਅਤੇ ਇਕ ਕਦਮ ਵੀ ਪਿਛੇ ਨਹੀਂ ਹਟਦੇ ਹਨ।
All of them holding their weapons, struck blows and did not go even one step backward
ਬ੍ਰਿਜਨਾਥਸਰਾਸਨਲੈਤਿਨਕੇਸਰਏਕਹੀਏਕਸੋਪ੍ਰਾਨਹਰੇ॥੧੮੦੩॥
ਸ੍ਰੀ ਕ੍ਰਿਸ਼ਨ ਧਨੁਸ਼ ਲੈ ਕੇ ਇਕੋ ਇਕ ਬਾਣ ਨਾਲ ਉਨ੍ਹਾਂ ਦੇ ਪ੍ਰਾਣ ਨਸ਼ਟ ਕਰ ਦਿੰਦੇ ਹਨ ॥੧੮੦੩॥
Krishna taking up his bow, killed them all with a single arrow.1803.
ਬਹੁਭੂਮਿਗਿਰੇਬਰਬੀਰਜਬੈਜੇਊਸੂਰਰਹੇਮਨਕੋਪੁਪਗੇ
ਜਦ ਬਹੁਤ ਸਾਰੇ ਯੁੱਧ-ਵੀਰ ਸੂਰਮੇ ਧਰਤੀ ਉਤੇ ਡਿਗ ਪਏ, ਤਾਂ ਜੋ ਸੂਰਮੇ ਰਹਿ ਗਏ (ਉਨ੍ਹਾਂ ਦਾ) ਮਨ ਕ੍ਰੋਧ ਨਾਲ ਭਰ ਗਿਆ।
Seeing many soldiers laid on the earth
ਬ੍ਰਿਜਨਾਥਨਿਹਾਰਿਉਚਾਰਤਯੌਸਬਗੂਜਰਪੂਤਕੇਕਉਨਭਗੇ
ਉਹ ਸਾਰੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਪੁਕਾਰਦੇ ਹਨ ਕਿ ਇਸ ਗਵਾਲੇ ਦੇ ਪੁੱਤਰ ਤੋਂ ਕੌਣ ਭਜੇਗਾ।
The warriors god greatly infuriated, and looking at Krishna said, “Who will run away in fear from this son of a milkman?
ਅਬਯਾਕਹੁਮਾਰਤਹੈਰਨਮੈਮਨਮੈਰਸਬੀਰਮਿਲੇਉਮਗੇ
ਹੁਣੇ ਇਸ ਨੂੰ ਯੁੱਧ ਵਿਚ ਮਾਰਦੇ ਹਾਂ, ਉਨ੍ਹਾਂ ਦੇ ਮਨ ਵਿਚ ਵੀਰ ਰਸ ਦੀਆਂ ਉਮੰਗਾਂ ਪੈਦਾ ਹੋ ਗਈਆਂ ਹਨ।
“We shall kill just now in the battlefield
ਜਦੁਬੀਰਕੇਤੀਰਛੁਟੇਤੇਡਰੇਭਟਜਿਉਕੋਊਸੋਵਤਚਉਕਜਗੇ॥੧੮੦੪॥
ਸ੍ਰੀ ਕ੍ਰਿਸ਼ਨ ਦੇ ਬਾਣਾਂ ਦੇ ਛੁਟਣ ਨਾਲ ਸੂਰਮੇ ਇਸ ਤਰ੍ਹਾਂ ਡਰ ਜਾਂਦੇ ਹਨ ਜਿਸ ਤਰ੍ਹਾਂ ਸੁਤਾ ਹੋਇਆ (ਵਿਅਕਤੀ) ਚੌਂਕ ਕੇ ਉਠ ਪੈਂਦਾ ਹੈ ॥੧੮੦੪॥
” But on the discharge of arrows by Krishna, the hero of Yadavas, the illusion of all was shattered and it appeared that the warriors have awakened from sleep.1804.
ਝੂਲਨਾਛੰਦ
ਝੂਲਨਾ ਛੰਦ:
JHOOLNA STANZA
ਲੀਯੋਪਾਨਿਸੰਭਾਰਕੈਚਕ੍ਰਭਗਵਾਨਜੂਕ੍ਰੋਧਕੈਸਤ੍ਰੁਕੀਸੈਨਕੁਟੀ
ਹੱਥ ਵਿਚ ਸੁਦਰਸ਼ਨ ਚੱਕਰ ਧਾਰਨ ਕਰ ਕੇ ਕ੍ਰਿਸ਼ਨ ਜੀ ਨੇ ਕ੍ਰੋਧ ਕਰ ਕੇ ਵੈਰੀ ਦੀ ਸੈਨਾ ਕੁਟ ਦਿੱਤੀ ਹੈ।
Krishna took the discus in his hand in anger and chopped enemy’s army, the earth trembled because of the dreadfulness of war
ਮਹੀਚਾਲਕੀਨੋਦਸੋਨਾਗਭਾਗੇਰਮਾਨਾਥਜਾਗੇਹਰਹਿਡੀਠਛੁਟੀ
ਧਰਤੀ ਡੋਲ ਗਈ ਹੈ, ਦਸਾਂ ਦਿਸ਼ਾਵਾਂ ਰੂਪ ਹਾਥੀ ਭਜ ਗਏ ਹਨ, ਲੱਛਮੀ-ਪਤੀ (ਵਿਸ਼ਣੂ) ਜਾਗ ਪਿਆ ਹੈ ਅਤੇ ਸ਼ਿਵ ਦੀ ਸਮਾਧੀ ਟੁਟ ਗਈ ਹੈ।
All the ten Nagas ran away, Vishnu awoke from his sleep and the meditation of Shiva was impaired
ਘਨੀਮਾਰਸੰਘਾਰਿਬਿਦਾਰਕੀਨੀਘਨੀਸ੍ਯਾਮਕੋਦੇਖਕੈਸੈਨਫੁਟੀ
ਬਹੁਤ ਅਧਿਕ ਮਾਰ ਨਾਲ ਸੈਨਾ ਨਸ਼ਟ ਕਰ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਸੈਨਾ ਤਿੱਤਰ ਬਿੱਤਰ ਹੋ ਗਈ ਹੈ।
Krishna killed the army rushing like clouds, a great part of the army was divided into fragments on seeing Krishna
ਐਸੇਸ੍ਯਾਮਭਾਖੈਮਹਾਸੂਰਮੋਕੀਤਹਾਆਪਨੀਜੀਤਕੀਆਸਤੁਟੀ॥੧੮੦੫॥
(ਕਵੀ) ਸ਼ਿਆਮ ਕਹਿੰਦੇ ਹਨ, ਉਥੇ ਵੱਡੇ ਵੱਡੇ ਸੂਰਮਿਆਂ ਦੀ ਆਪਣੀ ਜਿਤ ਦੀ ਆਸ ਖ਼ਤਮ ਹੋ ਗਈ ਹੈ ॥੧੮੦੫॥
The poet Shyam says that there the hope of the warriors for victory ended.1805.
ਘਨੀਮਾਰਿਮਾਚੀਤਹਾਕਾਲਿਨਾਚੀਘਨੇਜੁਧਕਉਛਾਡਿਕੈਬੀਰਭਾਗੇ
(ਰਣ-ਭੂਮੀ ਵਿਚ) ਬਹੁਤ ਮਾਰ ਮਚੀ ਹੈ, ਉਥੇ ਆ ਕੇ ਕਾਲੀ (ਦੇਵੀ) ਨਚੀ ਹੈ ਅਤੇ ਉਸ ਭਿਆਨਕ ਯੁੱਧ ਨੂੰ (ਵੇਖ ਕੇ) ਯੋਧੇ ਭਜ ਗਏ ਹਨ।
A dreadful war began there, the death danced and the warriors, leaving the battle, ran away
ਕ੍ਰਿਸਨਬਾਨਕਮਾਨਕੇਲਾਗਤੇਹੀਐਸੇਸ੍ਯਾਮਭਾਖੈਘਨਿਯੋਪ੍ਰਾਨਤ੍ਯਾਗੇ
(ਕਵੀ) ਸ਼ਿਆਮ ਇਸ ਤਰ੍ਹਾਂ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੀ ਕਮਾਨ ਤੋਂ ਛੁਟੇ ਬਾਣਾਂ ਦੇ ਵਜਦਿਆਂ ਹੀ ਬਹੁਤਿਆਂ ਨੇ ਪ੍ਰਾਣ ਛਡ ਦਿੱਤੇ ਹਨ।
With the infliction of the arrows of Krishna many breathed there last