GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 488
Display Settings
ਬਨਪਤ੍ਰਨਕੋਊਗਨਿਸਕੈਉਨੈਗਨਿਬੋਜਾਇ॥੧੯੦੫॥
ਕਿ ਬਨ (ਵਿਚਲੇ ਬ੍ਰਿਛਾਂ ਦੇ) ਪਤਿਆਂ ਨੂੰ (ਤਾਂ ਭਾਵੇਂ) ਕੋਈ ਗਿਣ ਸਕੇ, (ਪਰ) ਉਨ੍ਹਾਂ (ਸੈਨਿਕਾਂ ਨੂੰ) ਗਿਣਿਆ ਨਹੀਂ ਜਾ ਸਕਦਾ ॥੧੯੦੫॥
Kalyavana came with such a powerful and innumerable army and even if one wanted then he could count the leaves of the forest, but it was impossible to count the army.1905.
ਸਵੈਯਾ
ਸਵੈਯਾ:
SWAYYA
ਡੇਰੋਪਰੈਤਿਨਕੋਜੁਜਹਾਲਘੁਘੋਰਨਕੀਨਦੀਆਉਠਿਧਾਵੈ
ਜਿਥੇ ਉਨ੍ਹਾਂ ਦਾ ਡੇਰਾ ਪਿਆ ਹੋਇਆ ਸੀ, (ਉਥੇ) ਘੋੜਿਆਂ ਦੇ ਪਿਸ਼ਾਬ ('ਲਘੁ') ਦੀਆਂ ਨਦੀਆਂ ਉਛਲ ਕੇ ਵਗ ਪਈਆਂ ਹਨ।
Wherever their tents were pitched, there the soldiers rushed forth like the river-flood
ਤੇਜਚਲੈਹਹਰਾਟਕੀਏਅਤਿਹੀਚਿਤਸਤ੍ਰਨਕੇਡਰਪਾਵੈ
(ਜਦੋਂ ਘੋੜੇ) ਹਿਣਕਦੇ ਹੋਏ ਤੇਜ਼ੀ ਨਾਲ ਚਲਦੇ ਹਨ (ਤਾਂ) ਵੈਰੀ ਚਿਤ ਵਿਚ ਬਹੁਤ ਡਰ ਮਹਿਸੂਸ ਕਰਦੇ ਹਨ।
On account of the speedy and thumping gait of the soldiers, the minds of the enemies were getting fearful
ਪਾਰਸੀਬੋਲਮਲੇਛਕਹੈਰਨਤੇਟਰਿਕੈਪਗੁਏਕਆਵੈ
ਉਹ ਮਲੇਛ (ਅਰਥਾਤ ਕਾਲ ਜਮਨ ਦੇ ਸੈਨਿਕ) ਫ਼ਾਰਸੀ (ਭਾਸ਼ਾ) ਵਿਚ ਬਚਨ ਕਹਿੰਦੇ ਹਨ ਅਤੇ ਯੁੱਧ ਵਿਚ ਇਕ ਕਦਮ ਵੀ ਪਿਛੇ ਹਟਣ ਵਾਲੇ ਨਹੀਂ ਹਨ।
ਸ੍ਯਾਮਜੂਕੋਟੁਕਹੇਰਿਕਹੈਸਰਏਕਹੀਸੋਜਮਲੋਕਿਪਠਾਵੈ॥੧੯੦੬॥
(ਉਹ) ਕਹਿੰਦੇ ਹਨ ਕਿ ਕ੍ਰਿਸ਼ਨ ਜੀ ਨੂੰ ਜ਼ਰਾ ਵੇਖ ਲਈਏ, (ਤਾਂ ਉਸ ਨੂੰ) ਇਕ ਹੀ ਬਾਣ ਨਾਲ ਯਮਲੋਕ ਨੂੰ ਭੇਜ ਦਿਆਂਗੇ ॥੧੯੦੬॥
The malechhas were saying in Persian language that they would not retrace even one step in the war and on seeing Krishna, they would dispatch him to the abode of Yama with a single arrow only.1906.
ਅਗਨੇਇਤਕੋਪਿਮਲੇਛਚੜੇਉਤਸੰਧਜਰਾਬਹੁਲੈਦਲੁਆਯੋ
ਇਧਰਲੇ ਪਾਸਿਓਂ ਅਣਗਿਣਤ ਮਲੇਛ ਕ੍ਰੋਧਿਤ ਹੋ ਕੇ ਚੜ੍ਹੇ ਹਨ ਅਤੇ ਉਧਰਲੇ ਪਾਸੇ ਤੋਂ ਜਰਾਸੰਧ ਬਹੁਤ ਸਾਰੀ ਸੈਨਾ ਲੈ ਕੇ ਆਇਆ ਹੈ।
On this side, the malechhas advanced in great fury, and on the other side Jrasandh came with a huge army
ਪਤ੍ਰਸਕੈਬਨਕੈਗਨਕੈਕੋਊਜਾਤਿਕੋਕਛੁਪਾਰਪਾਯੋ
ਬਨ ਦੇ ਪੱਤੇ (ਤਾਂ ਭਾਵੇ) ਕੋਈ ਗਿਣ ਸਕੇ, (ਪਰ ਉਨ੍ਹਾਂ ਸੈਨਕਾਂ ਦਾ) ਕੋਈ ਅੰਤ ਨਹੀਂ ਪਾਇਆ ਜਾ ਸਕਦਾ।
The leaves of the trees can be counted, but this army cannot be estimated
ਬ੍ਰਿਜਨਾਇਕਬਾਰੁਨੀਪੀਤੋਹੁਤੋਤਹਹੀਤਿਨਿਦੂਤਨੈਜਾਇਸੁਨਾਯੋ
ਕ੍ਰਿਸ਼ਨ ਸ਼ਰਾਬ ਪੀ ਰਿਹਾ ਸੀ ਕਿ ਉਥੇ ਹੀ (ਕਾਲ ਜਮਨ ਦੀ ਆਮਦ ਬਾਰੇ) ਉਸ ਦੇ ਦੂਤਾਂ ਨੇ ਜਾ ਕੇ ਦਸਿਆ।
The messengers while drinking the wine, told about the latest situation to Krishna
ਅਉਰਜੋਹ੍ਵੈਡਰਿਪ੍ਰਾਨਤਜੈਇਤਸ੍ਰੀਜਦੁਬੀਰਮਹਾਸੁਖੁਪਾਯੋ॥੧੯੦੭॥
ਜੇ ਕੋਈ ਹੋਰ ਹੁੰਦਾ, ਡਰ ਨਾਲ ਹੀ ਪ੍ਰਾਣ ਛਡ ਦਿੰਦਾ, (ਪਰ) ਇਥੇ ਸ੍ਰੀ ਕ੍ਰਿਸ਼ਨ ਨੇ (ਸੂਚਨਾ ਪ੍ਰਾਪਤ ਕਰ ਕੇ) ਬਹੁਤ ਸੁਖ ਪ੍ਰਾਪਤ ਕੀਤਾ ਹੈ ॥੧੯੦੭॥
Though all others were filled with fear and agitation, but Krishna felt extremely pleased on listening to the news.1907.
ਇਤਕੋਪਿਮਲੇਛਚੜੇਅਗਨੇਉਤਆਇਯੋਲੈਸੰਧਜਰਾਦਲੁਭਾਰੋ
ਇਧਰੋ ਕ੍ਰੋਧਿਤ ਹੋ ਕੇ ਅਣਗਿਣਤ ਮਲੇਛਾਂ ਨੇ ਧਾਵਾ ਬੋਲਿਆ ਹੈ, ਉਧਰੋਂ ਜਰਾਸੰਧ ਭਾਰੀ ਸੈਨਾ ਦਲ ਲੈ ਕੇ ਆ ਗਿਆ ਹੈ।
On this side, the malechhas rushed forward in great fury, and the other Jarasandh reached there with his huge army
ਆਵਤਹੈਗਜਰਾਜਬਨੇਮਨੋਆਵਤਹੈਉਮਡਿਯੋਘਨਕਾਰੋ
ਵੱਡੇ ਵੱਡੇ ਹਾਥੀ ਇਸ ਤਰ੍ਹਾਂ ਸਜੇ ਹੋਏ ਚਲੇ ਆ ਰਹੇ ਹਨ ਮਾਨੋ ਕਾਲੇ ਬਦਲ ਉਮਡ ਕੇ ਆ ਗਏ ਹੋਣ।
All were marching like intoxicated elephants and appeared like the rushing dark clouds
ਸ੍ਯਾਮਹਲੀਮਥੁਰਾਹੀਕੇਭੀਤਰਘੇਰਲਏਜਸੁਸ੍ਯਾਮਉਚਾਰੋ
(ਉਨ੍ਹਾਂ ਨੇ) ਕ੍ਰਿਸ਼ਨ ਅਤੇ ਬਲਰਾਮ ਨੂੰ ਮਥੁਰਾ ਵਿਚ ਹੀ ਘੇਰ ਲਿਆ ਹੈ। (ਉਨ੍ਹਾਂ ਦੀ) ਉਪਮਾ (ਕਵੀ) ਸ਼ਿਆਮ ਇਸ ਤਰ੍ਹਾਂ ਉਚਾਰਦੇ ਹਨ
ਸੇਰਬਡੇਦੋਊਘੇਰਿਲਏਕਹੁਬੀਰਨਕੋਮਨੋਕੈਕਰਿਬਾਰੋ॥੧੯੦੮॥
ਮਾਨੋ ਬਹੁਤ ਸਾਰੇ ਯੋਧਿਆਂ ਨੇ ਦੋ ਸ਼ੇਰਾਂ ਨੂੰ ਵਾੜ ਕਰ ਕੇ ਘੇਰ ਲਿਆ ਹੋਵੇ ॥੧੯੦੮॥
Krishna and Balram were surrounded within Matura and it seemed that considering other warriors as children, these two great lions were besieged.1908.
ਕਾਨ੍ਰਹਹਲੀਸਭਸਸਤ੍ਰਸੰਭਾਰਕੈਕ੍ਰੋਧਘਨੋਚਿਤਬੀਚਬਿਚਾਰਿਯੋ
ਕ੍ਰਿਸ਼ਨ ਅਤੇ ਬਲਰਾਮ ਨੇ ਸਾਰਿਆਂ ਸ਼ਸਤ੍ਰਾਂ ਨੂੰ ਧਾਰਨ ਕਰ ਕੇ (ਆਪਣੇ) ਮਨ ਵਿਚ ਬਹੁਤ ਕ੍ਰੋਧ ਕਰ ਲਿਆ ਹੈ।
Balram became highly infuriated and held up his weapons
ਸੈਨਮਲੇਛਨਕੋਜਹਥੋਤਿਹਓਰਹੀਸ੍ਯਾਮਭਨੈਪਗਧਾਰਿਯੋ
ਜਿਧਰ ਨੂੰ ਮਲੇਛਾਂ ਦੀ ਸੈਨਾ ਸੀ, (ਕਵੀ) ਸ਼ਿਆਮ ਕਹਿੰਦੇ ਹਨ, ਉਸੇ ਪਾਸੇ ਵਲ (ਦੋਹਾਂ ਭਰਾਵਾਂ ਨੇ) ਕਦਮ ਰਖ ਦਿੱਤੇ ਹਨ।
He advanced to the side where was the army of malechhas
ਪ੍ਰਾਨਕੀਏਬਿਨੁਬੀਰਘਨੇਘਨਘਾਇਲਕੈਘਨਸੂਰਨਡਾਰਿਯੋ
ਬਹੁਤ ਸਾਰੇ ਯੋਧਿਆਂ ਨੂੰ (ਉਨ੍ਹਾਂ ਨੇ ਜਾਂਦਿਆਂ ਹੀ) ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ, ਬਹੁਤਿਆਂ ਨੂੰ ਘਾਇਲ ਕਰ ਦਿੱਤਾ ਹੈ ਅਤੇ ਬਹੁਤਿਆਂ ਨੂੰ (ਧਰਤੀ ਉਤੇ) ਸੁਟ ਦਿੱਤਾ ਹੈ।
He made many warriors lifeless and knocked down many after wounding them
ਨੈਕੁਸੰਭਾਰਰਹੀਤਿਨੈਇਹੁਭਾਤਿਸੋਸ੍ਯਾਮਜੂਯੌਦਲੁਮਾਰਿਯੋ॥੧੯੦੯॥
ਉਨ੍ਹਾਂ ਨੂੰ (ਆਪਣੇ ਆਪ ਦੀ) ਜ਼ਰਾ ਜਿੰਨੀ ਵੀ ਸੁਰਤ ਨਾ ਰਹੀ। ਇਸ ਤਰ੍ਹਾਂ ਕ੍ਰਿਸ਼ਨ ਜੀ ਨੇ (ਮਲੇਛਾਂ ਦੇ) ਦਲ ਨੂੰ ਮਾਰ ਦਿੱਤਾ ਹੈ ॥੧੯੦੯॥
Krishna destroyed the enemy’s army in such a manner, that none remained in senses, even slightly.1909.
ਏਕਪਰੋਭਟਘਾਇਲਹੁਇਧਰਿਏਕਪਰੇਬਿਨੁਪ੍ਰਾਨਹੀਮਾਰੇ
ਕਈ ਇਕ ਸੂਰਮੇ ਘਾਇਲ ਹੋ ਕੇ ਧਰਤੀ ਉਤੇ ਡਿਗ ਪਏ ਹਨ ਅਤੇ ਕਈ ਪ੍ਰਾਣਾਂ ਤੋਂ ਹੀਣ ਹੋ ਕੇ ਮਰੇ ਪਏ ਹਨ।
Someone is lying wounded and someone lifeless on the ground
ਪਾਇਪਰੇਤਿਨਕੇਸੁਕਟੇਕਹੂੰਹਾਥਪਰੇਤਿਨਕੇਕਹੂੰਡਾਰੇ
(ਕਿਤੇ) ਉਨ੍ਹਾਂ ਦੇ ਪੈਰ ਕਟੇ ਹੋਏ ਹਨ ਅਤੇ ਕਿਤੇ ਹੱਥ ਪਏ ਹੋਏ ਹਨ ਤੇ (ਕਿਤੇ ਉਨ੍ਹਾਂ ਦੇ ਮੁਰਦੇ) ਪਏ ਹਨ।
Somewhere there are lying chopped hands and somewhere chopped feet
ਏਕਸੁਸੰਕਤਹੁਇਭਟਵਾਤਜਿਤਉਨਸਮੇਰਨਭੂਮਿਸਿਧਾਰੇ
ਕਈ ਇਕ ਯੋਧੇ ਡਰ ਮੰਨ ਕੇ ਉਸ ਵੇਲੇ ਰਣ-ਭੂਮੀ ਨੂੰ ਤਿਆਗ ਕੇ ਚਲੇ ਗਏ ਹਨ।
Many warriors in a great suspense fled away from the battlefield
ਐਸੋਸੁਜੀਤਭਈਪ੍ਰਭਕੀਜੁਮਲੇਛਹੁਤੇਸਭਯਾਬਿਧਿਹਾਰੇ॥੧੯੧੦॥
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ। ਜੋ ਮਲੇਛ ਸਨ, ਉਹ ਇਸ ਤਰ੍ਹਾਂ ਹਾਰ ਗਏ ਹਨ ॥੧੯੧੦॥
In this way, Krishna became victorious and all the malecehhas were defeated.1910.
ਵਾਹਿਦਖਾਫਰਜੁਲਹਿਖਾਬਰਬੀਰਨਿਜਾਬਤਖਾਹਰਿਮਾਰਿਯੋ
ਵਾਹਦ ਖ਼ਾਨ, ਫਰਜੁਲਹ ਖ਼ਾਨ ਅਤੇ ਨਿਜਾਬਤ ਖ਼ਾਨ (ਨਾਂ ਦੇ) ਬਹਾਦਰ ਯੋਧਿਆਂ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ।
ਜਾਹਿਦਖਾਲੁਤਫੁਲਹਖਾਇਨਹੂੰਕਰਿਖੰਡਨਖੰਡਹਿਡਾਰਿਯੋ
ਜਾਹਦ ਖ਼ਾਨ, ਲਫਤੁਲਹ ਖ਼ਾਨ (ਆਦਿ) ਨੂੰ ਟੋਟੇ ਟੋਟੇ ਕਰ ਸੁਟਿਆ ਹੈ।
Krishna killed Wahid Khan, Farzullah Khan, Nijabat Khan, Zahid Khan, Latfullah Khan etc. and chopped them into bits
ਹਿੰਮਤਖਾਪੁਨਿਜਾਫਰਖਾਇਨਹੂੰਮੁਸਲੀਜੂਗਦਾਸੋਪ੍ਰਹਾਰਿਯੋ
ਹਿੰਮਤ ਖ਼ਾਨ ਅਤੇ ਫਿਰ ਜਾਫ਼ਰ ਖ਼ਾਨ (ਆਦਿ) ਨੂੰ ਬਲਰਾਮ ਨੇ ਗਦਾ ਨਾਲ ਮਾਰ ਦਿੱਤਾ ਹੈ।
ਐਸੇਸੁਜੀਤਭਈਪ੍ਰਭਕੀਸਭਸੈਨਮਲੇਛਨਕੋਇਮਹਾਰਿਯੋ॥੧੯੧੧॥
ਇਸ ਤਰ੍ਹਾਂ ਨਾਲ ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ ਅਤੇ ਮਲੇਛਾਂ ਦੀ ਸਾਰੀ ਸੈਨਾ ਇੰਜ ਮਾਰੀ ਗਈ ਹੈ। (ਅਰਥਾਤ ਹਾਰ ਗਈ ਹੈ) ॥੧੯੧੧॥
Balram struck blows on Himmat Khan, Jafar Khan etc. with his mace and killing all the army of these malechhas, Krishna became victorious.1911.
ਉਮਰਾਵਹਨੇਜਦੁਨੰਦਨਅਉਰਘਨੋਰਿਸਿਸੋਦਲੁਘਾਯੋ
ਇਨ੍ਹਾਂ ਮੁੱਖੀਆਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰਿਆ ਹੈ ਅਤੇ ਕ੍ਰੋਧਿਤ ਹੋ ਕੇ ਹੋਰ ਬਹੁਤ ਸਾਰੀ ਸੈਨਾ ਮਾਰ ਦਿੱਤੀ ਹੈ।
In this way, getting enraged Krishna killed the enemy’s army and its kings
ਜੋਇਨਊਪਰਆਵਤਭਯੋਗ੍ਰਿਹਕੋਸੋਈਜੀਵਤਜਾਨਪਾਯੋ
ਜੋ ਵੀ ਇਨ੍ਹਾਂ ਉਤੇ (ਹਮਲਾ ਕਰ ਕੇ) ਆਇਆ ਹੈ, ਉਹ ਘਰ ਨੂੰ ਜੀਉਂਦਾ ਨਹੀਂ ਜਾ ਸਕਿਆ ਹੈ।
Whosoever confronted him, he could not go away alive
ਜੈਸੇਮਧਿਆਨਕੋਸੂਰਦਿਪੈਇਹਭਾਤਿਕੋਕ੍ਰੁਧਕੈਤੇਜਬਢਾਯੋ
ਜਿਵੇਂ ਦੁਪਹਿਰੀ ਦਾ ਸੂਰਜ ਤਪਦਾ ਹੈ, ਉਸੇ ਤਰ੍ਹਾਂ (ਤਪ ਕੇ ਕ੍ਰਿਸ਼ਨ ਨੇ ਆਪਣਾ) ਤੇਜ ਵਧਾ ਲਿਆ ਹੈ।
Getting brilliant like the noon-sun, Krishna aggravated his ire and
ਭਾਜਿਮਲੇਛਨਕੇਗਨਗੇਜਦੁਬੀਰਕੇਸਾਮੁਹੇਏਕਆਯੋ॥੧੯੧੨॥
ਮਲੇਛਾਂ ਦੇ ਟੋਲਿਆਂ ਦੇ ਟੋਲੇ ਭਜ ਗਏ ਹਨ। ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਯੁੱਧ ਕਰਨ ਲਈ) ਇਕ ਵੀ ਨਹੀਂ ਆਇਆ ਹੈ ॥੧੯੧੨॥
The malechhas ran away in this way and none could stand before Krishna.1912.
ਐਸੋਸੁਜੁਧਕੀਯੋਨੰਦਨੰਦਨਯਾਸੰਗਿਜੂਝਕਉਏਕਆਯੋ
ਸ੍ਰੀ ਕ੍ਰਿਸ਼ਨ ਨੇ ਇਸ ਪ੍ਰਕਾਰ ਦਾ ਯੁੱਧ ਕੀਤਾ ਹੈ ਕਿ ਉਸ ਨਾਲ ਲੜਨ ਲਈ ਇਕ (ਮਲੇਛ ਵੀ) ਨਹੀਂ ਨਿਤਰਿਆ।
Krishna waged such a war that there was no one left, who could fight with him
ਹੇਰਿਦਸਾਤਿਹਕਾਲਜਮਨਕਰੋਰਕਈਦਲਅਉਰਪਠਾਯੋ
ਸਥਿਤੀ ਨੂੰ ਵੇਖ ਕੇ ਉਸ ਵੇਲੇ ਕਾਲ ਜਮਨ ਨੇ ਕਈ ਕਰੋੜ ਸੈਨਾ ਹੋਰ ਭੇਜ ਦਿੱਤੀ ਹੈ।
Seeing his own plight, Kalyavana sent millions of more soldiers,
ਸੋਊਮਹੂਰਤਦੁਇਕਭਿਰਿਯੋਟਿਕਿਯੋਫਿਰਿਅੰਤਕੇਧਾਮਿਸਿਧਾਯੋ
ਉਹ ਵੀ ਇਕ ਦੋ ਮਹੂਰਤ ਲੜੀ ਹੈ (ਪਰ) ਟਿਕ ਨਹੀਂ ਸਕੀ ਹੈ ਅਤੇ ਫਿਰ ਯਮਲੋਕ ਨੂੰ ਚਲੀ ਗਈ ਹੈ।
Who fought for a very short time and went to abide in the region of Yama
ਰੀਝਰਹੇਸਭਦੇਵਕਹੈਇਵਸ੍ਰੀਜਦੁਬੀਰਭਲੋਰਨਪਾਯੋ॥੧੯੧੩॥
ਸਾਰੇ ਦੇਵਤੇ ਖੁਸ਼ ਹੋ ਗਏ ਹਨ ਅਤੇ ਇਸ ਤਰ੍ਹਾਂ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਬਹੁਤ ਚੰਗਾ ਯੁੱਧ ਕੀਤਾ ਹੈ ॥੧੯੧੩॥
All the gods, getting pleased, said, “Krishna is waging a fine war.”1913.
ਕ੍ਰੋਧਭਰੇਰਨਭੂਮਿਬਿਖੈਇਕਜਾਦਵਸਸਤ੍ਰਨਕੋਗਹਿਕੈ
ਕਈ ਇਕ ਯਾਦਵ ਸ਼ਸਤ੍ਰ ਨੂੰ ਗ੍ਰਹਿਣ ਕਰ ਕੇ ਅਤੇ ਕ੍ਰੋਧਿਤ ਹੋ ਕੇ
The Yadavas holding their weapons, getting enraged in their mind,
ਬਲਆਪਬਰਾਬਰਸੂਰਨਿਹਾਰਕੈਜੂਝਕੋਜਾਤਿਤਹਾਚਹਿਕੈ
ਆਪਣੇ ਬਰਾਬਰ ਦੀ ਸ਼ਕਤੀ ਵਾਲੇ ਸੂਰਮੇ ਵੇਖ ਕੇ ਉਸ ਨਾਲ ਚਾਉ ਨਾਲ ਯੁੱਧ ਕਰਨ ਲਈ ਜਾਂਦੇ ਹਨ।
Looking for the warriors equivalent to themselves, are fighting with them
ਕਰਿਕੋਪਭਿਰੈਟਰੈਤਹਤੇਦੋਊਮਾਰੁਹੀਮਾਰਬਲੀਕਹਿਕੈ
ਕ੍ਰੋਧਵਾਨ ਹੋ ਕੇ ਲੜਦੇ ਹਨ ਅਤੇ ਉਥੋਂ ਟਲਦੇ ਨਹੀਂ ਹਨ ਅਤੇ ਦੁਅੰਦ ਯੁੱਧ ਕਰਨ ਵਾਲੇ ਸੂਰਮੇ 'ਮਾਰ ਲੌ, ਮਾਰ ਲੌ' ਹੀ ਪੁਕਾਰਦੇ ਹਨ।
They are fighting in ire and shouting “kill, kill”
ਸਿਰਲਾਗੇਕ੍ਰਿਪਾਨਪਰੈਕਟਿਕੈਤਨਭੀਗਿਰੈਨੈਕੁਖਰੈਰਹਿਕੈ॥੧੯੧੪॥
ਕ੍ਰਿਪਾਨ ਦੇ ਵਜਣ ਨਾਲ ਸਿਰ ਕਟ ਜਾਂਦੇ ਹਨ ਅਤੇ ਕੁਝ ਦੇਰ ਖੜੇ ਰਹਿ ਕੇ ਉਨ੍ਹਾਂ ਦੇ ਸ਼ਰੀਰ ਵੀ ਡਿਗ ਪੈਂਦੇ ਹਨ ॥੧੯੧੪॥
The heads of the warriors on being struck with swords remaining stable for some time, are falling on the earth.1914.
ਬ੍ਰਿਜਰਾਜਕੋਬੀਚਅਯੋਧਨਕੇਸੰਗਿਸਸਤ੍ਰਨਕੈਜਬਜੁਧਮਚਿਯੋ
ਜਦ ਸ੍ਰੀ ਕ੍ਰਿਸ਼ਨ ਨੇ ਰਣ-ਭੂਮੀ ਵਿਚ ਸ਼ਸਤ੍ਰ ਨਾਲ ਯੁੱਧ ਮਚਾਇਆ,
ਭਟਵਾਨਕੇਲਾਲਭਏਪਟਵਾਬ੍ਰਹਮਾਮਨੋਆਰੁਣਲੋਕਰਚਿਯੋ
ਤਦ ਯੋਧਿਆਂ ਦੇ ਬਸਤ੍ਰ (ਇਸ ਤਰ੍ਹਾਂ) ਲਾਲ ਹੋ ਗਏ, ਮਾਨੋ ਬ੍ਰਹਮਾ ਨੇ (ਕੋਈ) ਲਾਲ ਲੋਕ ਰਚਿਆ ਹੋਵੇ।
When Krishna waged a dreadful war in the battlefield, the clothes of the warriors became red as if Brahma had created a red world
ਅਉਰਨਿਹਾਰਿਭਯੋਅਤਿਆਹਵਖੋਲਿਜਟਾਸਬਈਸਨਚਿਯੋ
(ਅਤੇ) ਉਸ ਭਿਆਨਕ ਯੁੱਧ ਨੂੰ ਵੇਖ ਕੇ (ਆਪਣੀਆਂ) ਸਾਰੀਆਂ ਜਟਾਵਾਂ ਨੂੰ ਖੋਲ੍ਹ ਕੇ ਸ਼ਿਵ ਨਚਿਆ ਸੀ।
Seeing the war Shiva loosened his matted locks and began to dance
ਪੁਨਿਵੈਸਭਸੈਨਮਲੇਛਨਤੇਕਬਿਸ੍ਯਾਮਕਹੈਨਹਿਏਕੁਬਚਿਯੋ॥੧੯੧੫॥
ਫਿਰ ਮਲੇਛਾਂ ਦੀ ਉਸ ਸਾਰੀ ਸੈਨਾ ਵਿਚੋਂ, ਕਵੀ ਸ਼ਿਆਮ ਕਹਿੰਦੇ ਹਨ, ਇਕ ਵੀ ਨਹੀਂ ਬਚਿਆ ਸੀ ॥੧੯੧੫॥
And in this way none of the soldiers survived from the malechha army.1915.
ਦੋਹਰਾ
ਦੋਹਰਾ:
DOHRA
ਲ੍ਯਾਯੋਥੋਜੋਸੈਨਸੰਗਿਤਿਨਤੇਬਚਿਯੋਬੀਰ
(ਕਾਲ ਜਮਨ) ਜੋ ਸੈਨਾ ਨਾਲ ਲਿਆਇਆ ਸੀ, ਉਨ੍ਹਾਂ ਵਿਚ ਇਕ ਵੀ ਯੋਧਾ ਨਹੀਂ ਬਚਿਆ ਸੀ।
ਜੁਧਕਰਨਕੋਕਾਲਜਮਨਆਪੁਧਰਿਯੋਤਬਧੀਰ॥੧੯੧੬॥
ਤਦ ਯੁੱਧ ਕਰਨ ਲਈ ਕਾਲ ਜਮਨ ਨੇ ਖੁਦ ਹਿੰਮਤ ਕੀਤੀ ॥੧੯੧੬॥
None of the warriors accompanying him survived and Kalyanana came himself to flight.1916.
ਸਵੈਯਾ
ਸਵੈਯਾ:
SWAYYA
ਜੰਗਦਰਾਇਦਕਾਲਜਮੰਨਬੁਗੋਇਦਕਿਮਨਫੌਜਕੋਸਾਹਮ
ਜੰਗ (ਦੇ ਮੈਦਾਨ) ਵਿਚ ਕਾਲ ਜਮਨ ਆਇਆ ਅਤੇ ਕਹਿਣ ਲਗਿਆ ਕਿ ਮੈਂ ਇਸ ਫੌਜ ਦਾ ਸ਼ਾਹ (ਅਰਥਾਤ ਸੁਆਮੀ) ਹਾਂ।
On coming to the war-arena, Kalyavana said, “O Krishna! come forward to fight unhesitatingly
ਬਾਮਨਜੰਗਬੁਗੋਕੁਨਬਿਯਾਹਰਗਿਜਦਿਲਮੋਜਰਾਕੁਨਵਾਹਮ
(ਅਤੇ ਫਿਰ) ਕਿਹਾ, (ਹੇ ਕ੍ਰਿਸ਼ਨ!) ਮੇਰੇ ਨਾਲ ਆ ਕੇ ਜੰਗ ਕਰ, ਦਿਲ ਵਿਚ ਜ਼ਰਾ ਜਿੰਨਾ ਵੀ ਵਹਿਮ ਨਾ ਕਰ।
I am the Lord of my army, I have arisen in the world like sun and I am hailed as unique