ਰੋਜਮਯਾਦੁਨੀਆਅਫਤਾਬਮਸ੍ਯਾਮਸਬੇਅਦਲੀਸਬਸਾਹਮ॥
ਮੈਂ ਦੁਨੀਆ ਵਿਚ ਦਿਨ ਦੇ ਸੂਰਜ ਵਾਂਗ ਹਾਂ ਅਤੇ ਕ੍ਰਿਸ਼ਨ (ਸ਼ਿਆਮ) ਰਾਤ ਦੇ ਅਦੁਤੀ ਚੰਦ੍ਰਮਾ ਦੇ ਸਮਾਨ ਹੈ।
“I am also the moon, the Lord of the night, O Krishna! now do not put off the war
ਕਾਨ੍ਰਹਗੁਰੇਜੀਮਕੁਨਤੁਬਿਆਖੁਸਮਾਤੁਕੁਨੇਮਜਿਜੰਗਗੁਆਹਮ॥੧੯੧੭॥
ਹੇ ਕ੍ਰਿਸ਼ਨ! ਤੂੰ ਟਲਣ ਦਾ ਯਤਨ ਨਾ ਕਰ, (ਸਗੋਂ) ਖ਼ੁਸ਼ੀ ਨਾਲ ਆ, ਤਾਂ ਜੋ ਅਸੀਂ ਜੰਗ ਦੀ ਬਾਜ਼ੀ ਨੂੰ ਮੁਕਾ ਦੇਈਏ ॥੧੯੧੭॥
Come with delight, so that we may be able to play the ball-game of war and win it.”1917.
ਯੌਸੁਨਿਕੈਤਿਹਕੀਬਤੀਯਾਬ੍ਰਿਜਨਾਇਕਤਾਹੀਕੀਓਰਿਸਿਧਾਰੇ॥
ਉਸ (ਕਾਲ ਜਮਨ) ਦੀਆਂ ਇਸ ਤਰ੍ਹਾਂ ਦੀਆਂ ਗਲਾਂ ਸੁਣ ਕੇ ਸ੍ਰੀ ਕ੍ਰਿਸ਼ਨ ਉਸ ਵਲ ਤੁਰ ਪਏ।
Hearing his talk, Krishna moved towards him and
ਕ੍ਰੋਧਬਢਾਇਚਿਤੈਤਿਹਕੋਅਗਨਾਯੁਧਲੈਤਿਹਊਪਰਿਝਾਰੇ॥
ਕ੍ਰੋਧਿਤ ਹੋ ਕੇ ਉਸ ਵਲ ਵੇਖਿਆ ਅਤੇ ਬੰਦੂਕ ਲੈ ਕੇ ਉਸ ਉਤੇ ਚਲਾ ਦਿੱਤੀ।
In fury discharged his fire-arm towards him
ਸੂਤਹਨਿਯੋਪ੍ਰਿਥਮੈਤਿਹਕੋਫਿਰਕੈਤਿਹਕੇਹਯਚਾਰਹੀਮਾਰੇ॥
ਪਹਿਲਾਂ ਉਸ ਦਾ ਰਥਵਾਨ ਮਾਰਿਆ, ਫਿਰ ਉਸ ਦੇ ਚਾਰੇ ਹੀ ਘੋੜੇ ਮਾਰ ਦਿੱਤੇ।
He knocked down his charioteer at first and then killed all his four horses
ਅਉਰਜਿਤੇਬਿਬਿਧਾਸਤ੍ਰਹੁਤੇਕਬਿਸ੍ਯਾਮਕਹੈਸਭਹੀਕਟਿਡਾਰੇ॥੧੯੧੮॥
ਹੋਰ ਵੀ (ਉਸ ਪਾਸ) ਕਈ ਤਰ੍ਹਾਂ ਦੇ ਜਿਤਨੇ ਸ਼ਸਤ੍ਰ ਸਨ, ਕਵੀ ਸ਼ਿਆਮ ਕਹਿੰਦੇ ਹਨ, ਸਾਰੇ ਹੀ ਕਟ ਕੇ ਸੁਟ ਦਿੱਤੇ ॥੧੯੧੮॥
All types of weapons that he used were intercepted by Krishna.1918.
ਚੌਪਈ॥
ਚੌਪਈ:
CHAUPAI
ਜੋਮਲੇਛਰਿਸਸਸਤ੍ਰਸੰਭਾਰੇ॥
(ਕਾਲ ਜਮਨ) ਮਲੇਛ ਨੇ ਕ੍ਰੋਧਿਤ ਹੋ ਕੇ ਜੋ ਵੀ ਸ਼ਸਤ੍ਰ ਸੰਭਾਲੇ,
ਸੋਕਟਿਸ੍ਰੀਬ੍ਰਿਜਨਾਥਹਿਡਾਰੇ॥
ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਕਟ ਕੇ ਸੁਟ ਦਿੱਤਾ।
The malechha who held up his weapon, was chopped by Krishna
ਆਯੋਭਿਰਨਇਹੀਬਲੁਕਹਿਯੋ॥
ਜਦੋਂ ਵੈਰੀ ਪੈਰਾਂ ਦੇ ਆਧਾਰ ਤੇ ਪੈਦਲ ਹੋ ਗਿਆ,
ਜਬਅਰਿਪਾਇਪਿਆਦਾਰਹਿਯੋ॥੧੯੧੯॥
(ਤਾਂ ਸ੍ਰੀ ਕ੍ਰਿਸ਼ਨ ਨੇ) ਕਿਹਾ ਕਿ ਇਸ ਬਲ ਕਰ ਕੇ ਲੜਨ ਆਇਆ ਸੈਂ ॥੧੯੧੯॥
When the enemy remained only on foot and he was deprived of his chariot, Krishna said, “Had you come to fight with me relying on such strength?”1919.
ਸਵੈਯਾ॥
ਸਵੈਯਾ:
SWAYYA
ਕਾਨ੍ਰਹਬਿਚਾਰਕੀਯੋਚਿਤਮੈਭਈਸੋਨਮਲੇਛਜੋਮੁਸਟਲਰੈਹੈ॥
ਸ੍ਰੀ ਕ੍ਰਿਸ਼ਨ ਨੇ ਮਨ ਵਿਚ ਵਿਚਾਰ ਕੀਤਾ ਕਿ ਅਜਿਹਾ ਨਾ ਹੋਵੇ ਕਿ ਮਲੇਛ ਮੁਕਿਆਂ ਨਾਲ ਲੜਨ ਲਗ ਜਾਏ।
ਤਉਕਬਿਸ੍ਯਾਮਕਹੈਹਮਰੇਸਭਹੀਤਨਕੋਅਪਵਿਤ੍ਰਕਰੈਹੈ॥
ਕਵੀ ਸ਼ਿਆਮ ਕਹਿੰਦੇ ਹਨ, ਤਦ (ਇਹ ਮੁਕਿਆਂ ਦੀ ਛੋਹ ਕਰ ਕੇ) ਮੇਰੇ ਸਾਰੇ ਸ਼ਰੀਰ ਨੂੰ ਅਪਵਿਤਰ ਨਾ ਕਰ ਦੇਵੇ।
Krishna thought in his mind that if this malechh Mustika fights with me, he will make my whole body impure
ਆਯੁਧਕਉਚਸਜੇਤਨਮੈਸਭਸੈਨਜੁਰੈਮੁਹਿਨਾਇਬਧੈਹੈ॥
(ਇਸ ਨੇ) ਸਾਰੇ ਸ਼ਰੀਰ ਉਤੇ ਕਵਚ ਅਤੇ ਸ਼ਸਤ੍ਰ ਸਜਾਏ ਹੋਏ ਹਨ। ਸਾਰੀ ਸੈਨਾ ਨੂੰ ਜੋੜ ਕੇ ਵੀ ਮੈਂ (ਇਸ ਨੂੰ) ਮਾਰ ਨਹੀਂ ਸਕਾਂਗਾ।
ਜੋਇਹਕੋਸਿਰਕਾਟਤਹੋਂਤੁਨਿਰਸਤ੍ਰਭਯੋਹਮਰੋਬਲਜੈਹੈ॥੧੯੨੦॥
ਜੇ ਮੈਂ ਇਸ ਦਾ ਸਿਰ ਕਟਦਾ ਹਾਂ ਤਾਂ ਇਹ (ਇਸ ਵੇਲੇ) ਸ਼ਸਤ੍ਰਾਂ ਤੋਂ ਹੀਨ (ਅਵਸਥਾ ਵਿਚ ਹੈ, ਜਿਸ ਕਰ ਕੇ) ਮੇਰਾ ਬਲ ਨਸ਼ਟ ਹੋ ਜਾਏਗਾ ॥੧੯੨੦॥
If he comes after bedecking himself with his armour and weapons, even then he would not be able to kill him and if I kill him, when he is weaponless, then his strength would decline.1920.
ਏਕਬਿਚਾਰਕੀਯੋਚਿਤਮੈਭਜਹੌਇਹਤੇਇਹਪਾਛੇਪਰੈਹੋ॥
(ਸ੍ਰੀ ਕ੍ਰਿਸ਼ਨ ਨੇ) ਮਨ ਵਿਚ ਇਕ ਵਿਚਾਰ ਕੀਤਾ ਕਿ (ਜੇ ਮੈਂ) ਇਸ ਤੋਂ ਭਜਦਾ ਹਾਂ, (ਤਾਂ) ਇਹ ਪਿਛੇ ਪੈ ਜਾਏਗਾ।
Krishna thought in his mind that if he would run, then the malechha would run after him
ਜੈਹੋਹਉਥੋਰੇਈਬੀਚਚਲਿਯੋਤਨਭੇਟਨਯਾਹਿਮਲੇਛਨਦੈਹੋ॥
ਮੈਂ ਥੋੜੀ ਵਿਥ ਉਤੇ ਭਜਦਾ ਚਲਾ ਜਾਵਾਂ ਅਤੇ ਇਸ ਮਲੇਛ ਨੂੰ ਸ਼ਰੀਰ ਨਾ ਛੋਹਣ ਦੇਵਾਂ।
He would enter some cave, but he would not like that malechha to touch his body
ਸੋਵਤਹੈਮੁਚਕੁੰਦਜਹਾਧਸਿਵਾਹੀਗੁਫਾਮਹਿਜਾਇਜਗੈਹੋ॥
ਜਿਸ ਗੁਫਾ ਵਿਚ ਮੁਚਕੁੰਦ ਸੁਤਾ ਪਿਆ ਹੈ, ਉਸ ਵਿਚ ਧਸ ਕੇ (ਉਸ ਨੂੰ) ਜਗਾ ਦੇਵਾਂ।
He would awaken the sleeping Muchukund (the son of Mandhata, who had been given the boon that anyone who awakens him from sleep, will be reduced to ashes)
ਜੈਹੋਬਚਾਇਮੈਆਪਨਕੈਤਿਹਡੀਠਹਸੋਇਹਕੋਜਰਵੈਹੋ॥੧੯੨੧॥
ਮੈਂ ਆਪਣੇ ਆਪ ਨੂੰ ਬਚਾ ਲਵਾਂ ਅਤੇ ਉਸ ਦੀ ਦ੍ਰਿਸ਼ਟੀ ਤੋਂ ਇਸ ਨੂੰ ਸੜਵਾ ਦੇਵਾਂ ॥੧੯੨੧॥
He would conceal himself, but get the malechha killed with the fire of the sight of Muchukund.1921.
ਸੋਰਠਾ॥
ਸੋਰਠਾ:
SORTHA
ਤਉਇਹਸ੍ਵਰਗਹਿਜਾਇਜਉਇਹਰਨਭੀਤਰਹਨਿਓ॥
(ਇਹ ਵੀ ਮਨ ਵਿਚ ਵਿਚਾਰ ਆਇਆ ਕਿ) ਜੇ ਇਸ ਨੂੰ ਰਣ ਵਿਚ (ਮੈਂ) ਮਾਰਿਆ ਤਾਂ ਇਹ ਸੁਅਰਗ ਨੂੰ ਜਾਏਗਾ
If he kills him (Kalyavana) while fighting, he would go to heaven, therefore he would get him to be reduced to ashes by fire,
ਅਗਨਭਏਜਰਵਾਇਖ੍ਵੈਹੋਧਰਮਮਲੇਛਕੋ॥੧੯੨੨॥
(ਅਤੇ ਜੇ) ਅੱਗ ਵਿਚ ਸੜਵਾ ਦਿੱਤਾ ਤਾਂ ਇਸ ਦਾ ਮਲੇਛ ਧਰਮ ਨਸ਼ਟ ਹੋ ਜਾਏਗਾ। (ਫਲਸਰੂਪ ਨਰਕ ਨੂੰ ਜਾਏਗਾ) ॥੧੯੨੨॥
So that his dharma (characteristic) as malechha remains intact.1922.
ਸਵੈਯਾ॥
ਸਵੈਯਾ:
SWAYYA
ਛੋਰਕੈਸ੍ਯੰਦਨਸਸਤ੍ਰਨਤ੍ਯਾਗਕੈਕਾਨ੍ਰਹਭਜਿਯੋਜਨੁਤ੍ਰਾਸਬਢਾਯੋ॥
ਰਥ ਨੂੰ ਛਡ ਕੇ ਅਤੇ ਸ਼ਸਤ੍ਰਾਂ ਨੂੰ ਤਿਆਗ ਕੇ ਸ੍ਰੀ ਕ੍ਰਿਸ਼ਨ ਭਜ ਪਿਆ, ਮਾਨੋ ਬਹੁਤ ਡਰ ਗਿਆ ਹੋਵੇ।
Leaving his chariot and forsaking his weapons, Krishna fled, frightening everyone
ਵਾਹਿਲਖਿਯੋਕਿਭਜਿਯੋਮੁਹਿਤੇਮਥੁਰਾਹੂਕੇਨਾਇਕਹ੍ਵੈਕਹਿਧਾਯੋ॥
ਉਸ (ਕਾਲ ਜਮਨ) ਨੇ ਸਮਝਿਆ ਕਿ ਮੇਰੇ ਤੋਂ (ਡਰ ਕੇ) ਭਜਿਆ ਹੈ। (ਮਨ ਵਿਚ ਕਹਿਣ ਲਗਾ) ਮਥੁਰਾ ਦਾ ਰਾਜਾ ਹੋ ਕੇ ਭਜ ਗਿਆ ਹੈ।
Kalyavana had thought that he had run away, being fearful of him, therefore he pursued Krishna, calling him
ਸੋਵਤਥੋਮੁਚਕੁੰਦਜਹਾਸੁਤਹਾਹੀਗਯੋਤਿਹਜਾਇਜਗਾਯੋ॥
(ਕ੍ਰਿਸ਼ਨ) ਜਿਥੇ ਮੁਚਕੁੰਦ ਸੁਤਾ ਪਿਆ ਸੀ, ਉਥੇ ਹੀ ਗਿਆ ਅਤੇ ਉਸ ਨੂੰ ਜਾ ਜਗਾਇਆ।
Krishna reached there where Muchukund was sleeping and
ਆਪੁਬਚਾਇਗਯੋਤਨਕੋਇਹਆਵਤਥੋਇਹਕੋਜਰਵਾਯੋ॥੧੯੨੩॥
ਆਪਣੇ ਤਨ ਨੂੰ ਬਚਾ ਕੇ (ਨਿਕਲ) ਗਿਆ। ਕਾਲ ਜਮਨ (ਪਿਛੇ ਪਿਛੇ) ਆਉਂਦਾ ਸੀ, ਇਸ ਨੂੰ ਸੜਵਾ ਦਿੱਤਾ ॥੧੯੨੩॥
He awakened by him by kicking him and then concealed himself, in this way, Krishna saved himself, but got Kalyavana reduced to ashes.1923.
ਸੋਰਠਾ॥
ਸੋਰਠਾ:
SORTHA
ਆਪਨਕੋਬਚਵਾਇਗਯੋਕਾਨ੍ਰਹਮੁਚਕੁੰਦਤੇ॥
ਮੁਚਕੁੰਦ (ਦੀ ਦ੍ਰਿਸ਼ਟੀ) ਤੋਂ ਕ੍ਰਿਸ਼ਨ ਆਪਣੇ ਆਪ ਨੂੰ ਬਚਾ ਕੇ (ਨਿਕਲ) ਗਿਆ।
Krishna saved himself from Muchukund, but when Muchukund awoke from sleep and
ਤਜੀਨੀਦਤਿਹਰਾਇਹੇਰਤਭਸਮਮਲੇਛਭਯੋ॥੧੯੨੪॥
ਉਸ ਰਾਜੇ (ਮੁਚਕੁੰਦ) ਦੀ ਜਾਗ ਖੁਲ੍ਹ ਗਈ, (ਉਸ ਦੇ) ਵੇਖਦਿਆਂ ਹੀ ਮਲੇਛ ਭਸਮ ਹੋ ਗਿਆ ॥੧੯੨੪॥
Saw towards Kalyavana, he was reduced to ashes.1924.
ਸਵੈਯਾ॥
ਸਵੈਯਾ:
SWAYYA
ਜਰਿਛਾਰਮਲੇਛਭਯੋਜਬਹੀਮੁਚਕੁੰਦਪੈਤਉਬ੍ਰਿਜਭੂਖਨਆਯੋ॥
ਜਿਸ ਵੇਲੇ ਮਲੇਛ (ਕਾਲ ਜਮਨ) ਸੜ ਕੇ ਸੁਆਹ ਗਿਆ ਤਾਂ ਸ੍ਰੀ ਕ੍ਰਿਸ਼ਨ ਮੁਚਕੁੰਦ ਕੋਲ ਆ ਗਏ।
When Kalyavana was burnt and reduced to ashes, then Krishna came to Muchukund
ਆਵਤਹੀਤਿਹਕਾਨ੍ਰਹਕੋਹੇਰਕੈਪਾਇਨਊਪਰਿਸੀਸਝੁਕਾਯੋ॥
ਉਸ ਨੇ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਪੈਰਾਂ ਉਤੇ ਸਿਰ ਝੁਕਾ ਦਿੱਤਾ।
On seeing Krishna, Muchukund bowed his head at his feet
ਅਉਰਜਿਤੌਦੁਖੁਥੋਤਿਹਕੋਹਰਿਬਾਤਨਸੋਤਿਹਤਾਪਬੁਝਾਯੋ॥
ਉਸ ਨੂੰ ਹੋਰ ਜਿਤਨੇ ਦੁਖ ਸਨ, (ਉਹ) ਸ੍ਰੀ ਕ੍ਰਿਸ਼ਨ ਨੇ ਗੱਲਾਂ ਨਾਲ ਮਿਟਾ ਦਿੱਤੇ।
The Lord Krishna consoled him with his words and instructing Muchukund and
ਐਸੇਸਮੋਧਿਕੈਤਾਤਿਹਜਾਰਿਕੈਸ੍ਰੀਬ੍ਰਿਜਨਾਇਕਡੇਰਨਆਯੋ॥੧੯੨੫॥
ਇਸ ਤਰ੍ਹਾਂ (ਮੁਚਕੁੰਦ ਨੂੰ) ਉਪਦੇਸ਼ ਦੇ ਕੇ ਅਤੇ ਉਸ (ਕਾਲ ਜਮਨ) ਨੂੰ ਸੜਵਾ ਕੇ ਸ੍ਰੀ ਕ੍ਰਿਸ਼ਨ (ਆਪਣੇ) ਡੇਰੇ ਤੇ ਆ ਗਏ ॥੧੯੨੫॥
Getting Kalyavana reduced to ashes, he went to his home.1925.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਕਾਲਜਮਨਬਧਹਿਧਿਆਇਸਮਾਪਤੰ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕਾਲ ਜਮਨ ਬਧ ਦੇ ਅਧਿਆਇ ਦੀ ਸਮਾਪਤੀ।
End of the chapter entitled “Killing of Kalyavana” in Krishnavatara in Bachittar Natak.
ਸਵੈਯਾ॥
ਸਵੈਯਾ:
SWAYYA
ਜਉਲਗਿਡੇਰਨਆਵਤਥੋਤਬਲਉਇਕਿਆਇਸੰਦੇਸਸੁਨਾਯੋ॥
ਜਿਤਨੀ ਦੇਰ ਤਕ ਉਹ ਡੇਰੇ ਨੂੰ ਆਏ ਹੀ ਸਨ ਉਤਨੀ ਦੇਰ ਤਕ ਇਕ (ਵਿਅਕਤੀ) ਨੇ ਸੁਨੇਹਾ ਸੁਣਾਇਆ,
As soon as Krishna arrived in his tent, someone come to deliver the message,
ਧਾਮਚਲੋਬ੍ਰਿਜਨਾਥਕਹਾਤੁਮਪੈਸਜਿਸੈਨਜਰਾਸੰਧਿਆਯੋ॥
ਹੇ ਸ੍ਰੀ ਕ੍ਰਿਸ਼ਨ! ਤੁਸੀਂ, ਘਰ ਨੂੰ ਕਿਥੇ ਜਾ ਰਹੇ ਹੋ, ਜਰਾਸੰਧ ਸੈਨਾ ਸਜਾ ਕੇ ਚੜ੍ਹ ਆਇਆ ਹੈ।
“O Krishna! why are going to your home? On that side Jarasandh is coming, bedecked with his army,”
ਅਉਸੁਨਿਕੈਬਤੀਯਾਤਿਹਕੀਮਨਮੈਭਟਅਉਰਨਤ੍ਰਾਸਬਢਾਯੋ॥
ਅਤੇ ਉਸ (ਵਿਅਕਤੀ) ਦੀਆਂ ਗੱਲਾਂ ਸੁਣ ਕੇ ਹੋਰਨਾਂ ਸੂਰਮਿਆਂ ਦੇ ਮਨ ਵਿਚ ਤ੍ਰਾਸ (ਭੈ) ਵਧ ਗਿਆ।
Hearing these words, the minds of the warriors became fearful
ਸ੍ਯਾਮਭਨੈਜਦੁਬੀਰਹਲੀਅਤਿਹੀਮਨਆਪਨਮੈਸੁਖਪਾਯੋ॥੧੯੨੬॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਆਪਣੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੧੯੨੬॥
But Krishna and Balram were pleased at this.1926.
ਦੋਹਰਾ॥
ਦੋਹਰਾ:
DOHRA
ਏਈਬਾਤੈਕਰਤਭਟਨਿਜਪੁਰਪਹੁੰਚੇਆਇ॥
ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਸੂਰਮੇ ਆਪਣੇ ਨਗਰ ਵਿਚ ਪਹੁੰਚ ਗਏ।
Absorbed in this talk, all the warriors reached in the city
ਭੂਪਬੈਠਿਬੁਧਿਵੰਤਸਭਅਪੁਨੇਲੀਏਬੁਲਾਇ॥੧੯੨੭॥
ਰਾਜਾ (ਉਗ੍ਰਸੈਨ ਨੇ ਰਾਜ-ਸਭਾ ਵਿਚ) ਬੈਠ ਕੇ ਆਪਣੇ ਸਾਰੇ ਬੁੱਧੀਮਾਨ (ਮੰਤਰੀ) ਬੁਲਾ ਲਏ ॥੧੯੨੭॥
The king Uggarsain then called tall his wise confidents.1927.
ਸਵੈਯਾ॥
ਸਵੈਯਾ:
SWAYYA
ਜੋਰਿਘਨੋਦਲੁਸੰਧਿਜਰਾਨ੍ਰਿਪਆਯੋਹੈਕੋਪਿਅਬੈਕਹਿਕਈਯੈ॥
(ਰਾਜਾ ਉਗ੍ਰਸੈਨ ਨੇ ਕਿਹਾ) ਰਾਜਾ ਜਰਾਸੰਧ ਬਹੁਤ ਸਾਰੀ ਸੈਨਾ ਇਕੱਠੀ ਕਰ ਕੇ ਅਤੇ ਕ੍ਰੋਧਵਾਨ ਹੋ ਕੇ (ਚੜ੍ਹ) ਆਇਆ ਹੈ, ਹੁਣ ਕੀ ਕਰੀਏ।
The king said, ”Jarasandh is coming in fury with his huge army and
ਸੈਨਘਨੋਇਹਕੈਸੰਗਿਹੈਜੋਪੈਜੁਧੁਕਰੈਨਹੀਜਾਤਿਬਚਈਯੈ॥
ਇਸ ਦੇ ਨਾਲ ਬਹੁਤ ਵੱਡੀ ਸੈਨਾ ਹੈ। ਜੇ ਕਰ (ਇਸ ਨਾਲ) ਯੁੱਧ ਕਰਦੇ ਹਾਂ ਤਾਂ ਬਚਿਆ ਨਹੀਂ ਜਾ ਸਕੇਗਾ।
We cannot save ourselves with fighting