GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 491
Display Settings
ਜੀਵਮਨੁਛਜਰੋਤ੍ਰਿਨਜਬੈ
ਜਦ ਜੀਵ, ਮਨੁੱਖ ਅਤੇ ਘਾਹ ਸੜ ਗਏ,
ਸੰਕਾਕਰਤਭਏਭਟਤਬੈ
ਤਦ ਸਾਰੇ ਯੋਧੇ (ਮਨ ਵਿਚ) ਸੰਸਾ ਕਰਨ ਲਗੇ।
ਮਿਲਿਸਭਹੀਜਦੁਪਤਿਪਹਿਆਏ
ਸਾਰੇ ਮਿਲ ਕੇ ਸ੍ਰੀ ਕ੍ਰਿਸ਼ਨ ਕੋਲ ਆਏ
ਦੀਨਭਾਤਿਹੁਇਅਤਿਘਿਘਿਆਏ॥੧੯੩੫॥
ਅਤੇ ਬਹੁਤ ਹੀ ਆਜਿਜ਼ੀ ਨਾਲ ਗਿੜਗਿੜਾਉਣ ਲਗੇ ॥੧੯੩੫॥
When the beings and straws began burning, then all the Yadava warriors in great suspense came to Krishna and began to relate their sufferings while crying.1935.
ਸਭਜਾਦੋਬਾਚ
ਸਾਰੇ ਯਾਦਵ ਕਹਿਣ ਲਗੇ:
Speech of all Yadavas:
ਚੌਪਈ
ਚੌਪਈ:
CHAUPAI
ਪ੍ਰਭਜੂਹਮਰੀਰਛਾਕੀਜੈ
ਹੇ ਪ੍ਰਭੂ ਜੀ! ਸਾਡੀ ਰਖਿਆ ਕਰੋ।
ਜੀਵਰਾਖਇਨਸਭਕੋਲੀਜੈ
ਇਨ੍ਹਾਂ ਸਾਰਿਆਂ ਜੀਵਾਂ ਨੂੰ ਬਚਾ ਲਵੋ।
“O Lord! protect us and save all these beings
ਆਪਹਿਕੋਊਉਪਾਵਬਤਈਯੈ
ਆਪ ਹੀ ਕੋਈ ਉਪਾ ਦਸੋ।
ਕੈਭਜੀਐਕੈਜੂਝਮਰਈਯੈ॥੧੯੩੬॥
ਜਾਂ ਭਜ ਜਾਈਏ ਜਾਂ ਲੜ ਕੇ ਮਰ ਜਾਈਏ ॥੧੯੩੬॥
Tell us some remedy, so that either we may die fighting or run away.1936.
ਸਵੈਯਾ
ਸਵੈਯਾ:
SWAYYA
ਤਿਨਕੀਬਤੀਯਾਸੁਨਿਕੈਪ੍ਰਭਜੂਗਿਰਿਕਉਸੰਗਿਪਾਇਨਕੇਮਸਕਿਯੋ
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕ੍ਰਿਸ਼ਨ ਜੀ ਨੇ ਪਰਬਤ ਨੂੰ ਪੈਰਾਂ ਨਾਲ ਮਸਲ ਦਿੱਤਾ।
ਸਕਿਯੋਸਹਭਾਰਸੁਤਾਪਗਕੋਕਬਿਸ੍ਯਾਮਭਨੈਜਲਲਉਧਸਕਿਯੋ
ਕਵੀ ਸ਼ਿਆਮ ਕਹਿੰਦੇ ਹਨ ਉਹ (ਪਰਬਤ) ਉਨ੍ਹਾਂ ਦੇ ਪੈਰਾਂ ਦੇ ਭਾਰ ਨੂੰ ਨਾ ਸਹਾਰ ਸਕਿਆ, (ਇਸ ਲਈ ਹੇਠਾਂ) ਪਾਣੀ ਤਕ ਧਸ ਗਿਆ।
Hearing their talk, the Lord pressed the mountain with his feet, and the mountain could not endure his weight and sank below like water
ਉਸਕਿਯੋਗਿਰਿਊਰਧਕੋਧਸਿਕੈਕੋਊਪਾਵਕਜੀਵਜਰਾਸਕਿਯੋ
(ਜਲ ਵਿਚ) ਧਸ ਕੇ ਪਰਬਤ (ਫਿਰ) ਉਛਲ ਕੇ ਉਪਰ (ਨੂੰ ਆ ਗਿਆ)। (ਫਲਸਰੂਪ) ਅੱਗ ਕਿਸੇ ਵੀ ਜੀਵ ਨੂੰ ਸਾੜ ਨਾ ਸਕੀ।
After sinking below, the mountain rose higher and in this way, the fire could not burn anyone
ਜਦੁਬੀਰਹਲੀਤਿਹਸੈਨਮੈਕੂਦਿਪਰੇਹਿਯਾਤਿਨਕੌਕਸਿਕਿਯੋ॥੧੯੩੭॥
ਸ੍ਰੀ ਕ੍ਰਿਸ਼ਨ ਅਤੇ ਬਲਰਾਮ ਉਸ (ਵੈਰੀ) ਦੀ ਸੈਨਾ ਵਿਚ ਕੁਦ ਕੇ ਜਾ ਪਏ ਅਤੇ ਉਨ੍ਹਾਂ ਦਾ ਹਿਰਦਾ (ਡਰ ਨਾਲ ਜ਼ਰਾ ਜਿੰਨਾ ਵੀ) ਨਾ ਕੰਬਿਆ ॥੧੯੩੭॥
At the same time, Krishna and Balram jumped silently into the enemy’s army.1937.
ਏਕਹਿਹਾਥਿਗਦਾਗਹਿਸ੍ਯਾਮਜੂਭੂਪਤਿਕੇਬਹੁਤੇਭਟਮਾਰੇ
ਸ੍ਰੀ ਕ੍ਰਿਸ਼ਨ ਨੇ ਇਕ ਹੱਥ ਵਿਚ ਗਦਾ ਪਕੜ ਕੇ ਰਾਜਾ (ਜਰਾਸੰਧ) ਦੇ ਬਹੁਤ ਸਾਰੇ ਯੋਧੇ ਮਾਰ ਦਿੱਤੇ ਹਨ।
Holding his mace in his hand, Krishna killed many warriors of the king
ਅਉਰਘਨੇਅਸਵਾਰਹਨੇਬਿਨੁਪ੍ਰਾਨਘਨੇਗਜਿਕੈਭੁਇਪਾਰੇ
ਹੋਰ ਬਹੁਤ ਸਾਰੇ (ਘੋੜ) ਸਵਾਰ ਮਾਰ ਦਿੱਤੇ ਹਨ ਅਤੇ ਬਹੁਤ ਸਾਰੇ ਹਾਥੀਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਕੇ ਧਰਤੀ ਉਤੇ ਸੁਟ ਦਿੱਤਾ ਹੈ।
He killed many horsemen and knocked them on the ground
ਪਾਇਨਪੰਤਹਨੇਅਗਨੇਰਥਤੋਰਿਰਥੀਬਿਰਥੀਕਰਿਡਾਰੇ
ਪੈਦਲਾਂ ਦੀਆਂ ਪੰਕਤੀਆਂ ਦੀਆਂ ਪੰਕਤੀਆਂ ਮਾਰ ਦਿੱਤੀਆਂ ਹਨ ਅਤੇ ਰਥ ਨੂੰ ਭੰਨ੍ਹ ਕੇ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਦਿੱਤਾ ਹੈ।
He destroyed the ranks of soldiers on foot and deprived the chariot-riders of their chariots
ਜੀਤਭਈਜਦੁਬੀਰਕੀਯੋਕਬਿਸ੍ਯਾਮਕਹੈਸਭਯੋਅਰਿਹਾਰੇ॥੧੯੩੮॥
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਜਿਤ ਹੋ ਗਈ ਹੈ। ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਸਾਰੇ ਵੈਰੀ ਹਾਰ ਗਏ ਹਨ ॥੧੯੩੮॥
In this way, killing all the warriors, Krishna became victorious and the enemy was defeated.1938.
ਜੋਭਟਸ੍ਯਾਮਸੋਜੂਝਕੋਆਵਤਜੂਝਤਹੈਸੁਲਗੇਭਟਭੀਰ
ਜੋ ਯੋਧਾ ਸ੍ਰੀ ਕ੍ਰਿਸ਼ਨ ਨਾਲ ਲੜਨ ਲਈ ਆਉਂਦਾ ਹੈ, ਉਹ (ਅਵੱਸ਼) ਜੂਝਦਾ ਹੈ, ਕਾਇਰ ਨਹੀਂ ਲਗਦਾ।
The warriors who came to fight with Krishna, they fought with extreme zest
ਸ੍ਰੀਬ੍ਰਿਜਨਾਥਕੇਤੇਜਕੇਅਗ੍ਰਕਹੈਕਬਿਸ੍ਯਾਮਧਰੈਕੋਊਧੀਰ
ਸ੍ਰੀ ਕ੍ਰਿਸ਼ਨ ਦੇ ਤੇਜ ਦੇ ਸਾਹਮਣੇ, ਕਵੀ ਸ਼ਿਆਮ ਕਹਿੰਦੇ ਹਨ, ਕੋਈ ਵੀ (ਸੂਰਮਾ) ਧੀਰਜ ਧਾਰਨ ਨਹੀਂ ਕਰ ਸਕਦਾ।
The poet Shyam says that before the strength of Krishna. No warrior can hold patience.
ਭੂਪਤਿਦੇਖਦਸਾਤਿਨਕੀਸੁਕਹਿਓਇਹਭਾਤਿਭਯੋਅਤਿਹੀਰਨ
ਉਨ੍ਹਾਂ ਦੀ ਹਾਲਤ ਵੇਖ ਕੇ ਰਾਜਾ (ਉਗ੍ਰਸੈਨ) ਨੇ ਇਸ ਤਰ੍ਹਾਂ ਕਿਹਾ ਕਿ ਬਹੁਤ ਭਾਰੀ ਯੁੱਧ ਹੋ ਰਿਹਾ ਹੈ।
ਮਾਨੋਤੰਬੋਲੀਹੀਕੀਸਮਹ੍ਵੈਨ੍ਰਿਪਫੇਰਤਪਾਨਨਕੀਜਿਮਬੀਰਨਿ॥੧੯੩੯॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਜਾ (ਜਰਾਸੰਧ) ਪਨਵਾੜੀ ਰੂਪ ਹੋ ਕੇ ਯੋਧਿਆਂ ਦੇ ਰੂਪ ਵਿਚ ਪਾਨਾਂ ਦੇ ਬੀੜੇ ਵੰਡਦਾ ਫਿਰਦਾ ਹੋਵੇ ॥੧੯੩੯॥
Seeing the plight of the warriors in the war-arena, the king Uggarsain said, “The king Jarasandh is like betel, who is destroying his army like the chewing of the betel.1939.
ਇਤਕੋਪਗਦਾਗਹਿਕੈਮੁਸਲੀਧਰਸਤ੍ਰਨਸੈਨਭਲੇਝਕਝੋਰਿਯੋ
ਇਧਰੋਂ ਕ੍ਰੋਧਿਤ ਹੋ ਕੇ ਬਲਰਾਮ ਨੇ ਗਦਾ ਪਕੜ ਕੇ ਵੈਰੀ ਸੈਨਾ ਨੂੰ ਚੰਗੀ ਤਰ੍ਹਾਂ ਮਧੋਲ ਦਿੱਤਾ ਹੈ।
ਜੋਭਟਆਇਭਿਰੇਸਮੁਹੇਤਿਹਏਕਚਪੇਟਹਿਸੋਸਿਰੁਤੋਰਿਯੋ
ਜਿਹੜੇ ਸੂਰਮੇ ਸਾਹਮਣੇ ਆ ਕੇ ਭਿੜੇ ਹਨ, ਉਨ੍ਹਾਂ ਦੇ ਇਕ ਹੀ ਚਪੇੜ (ਜਾਂ ਸਟ) ਨਾਲ ਸਿਰ ਪਾੜ ਦਿੱਤੇ ਹਨ।
On this side, Balram taking his mace in his hand in rage, shook violently the enemy’s army and the warrior who confronted him, he broke his head even with one slep
ਅਉਰਜਿਤੀਚਤੁਰੰਗਚਮੂੰਤਿਨਕੋਮੁਖਐਸੀਹੀਭਾਤਿਸੋਮੋਰਿਯੋ
ਹੋਰ ਵੀ ਜਿੰਨੀ ਚਤੁਰੰਗਨੀ ਸੈਨਾ ਸੀ, ਉਨ੍ਹਾਂ ਦੇ ਮੂੰਹ ਵੀ ਇਸੇ ਤਰ੍ਹਾਂ ਮਰੋੜ ਸੁਟੇ ਹਨ।
ਜੀਤਲਏਸਭਹੀਅਰਿਵਾਤਿਨਤੇਅਜਿਤਿਓਭਟਏਕਛੋਰਿਯੋ॥੧੯੪੦॥
ਉਸ ਨੇ ਸਾਰੇ ਹੀ ਵੈਰੀ ਜਿਤ ਲਏ ਹਨ ਅਤੇ ਉਨ੍ਹਾਂ ਵਿਚੋਂ ਇਕ ਵੀ ਸੂਰਮਾ ਜਿਤੇ ਬਿਨਾ ਨਹੀਂ ਛਡਿਆ ॥੧੯੪੦॥
He defeated all the remaining enemy’s army and became completely victorious.1940.
ਕਾਨ੍ਰਹਹਲੀਮਿਲਿਭ੍ਰਾਤਦੁਹੂੰਜਬਸੈਨਸਬੈਤਿਹਭੂਪਕੋਮਾਰਿਯੋ
ਕ੍ਰਿਸ਼ਨ ਅਤੇ ਬਲਰਾਮ ਦੋਹਾਂ ਭਰਾਵਾਂ ਨੇ ਮਿਲ ਕੇ ਜਦ ਰਾਜਾ (ਜਰਾਸੰਧ) ਦੀ ਸਾਰੀ ਸੈਨਾ ਨੂੰ ਮਾਰ ਦਿੱਤਾ,
ਸੋਕੋਊਜੀਤਬਚਿਯੋਤਿਹਤੇਜਿਨਿਦਾਤਨਘਾਸਗਹਿਓਬਲੁਹਾਰਿਯੋ
(ਤਦ) ਉਹੀ ਕੋਈ ਉਸ ਤੋਂ ਜੀਉਂਦਾ ਬਚਿਆ ਹੈ ਜਿਸ ਦਾ ਬਲ ਹਾਰ ਗਿਆ ਹੈ ਅਤੇ ਦੰਦਾਂ ਨਾਲ ਘਾਹ ਪਕੜ ਲਈ ਹੈ।
When both the brothers Krishna and Balram together killed the whole army of the enemy, then only that person could save himself, who putting the grass-straws in his mouth, came under their refuge
ਐਸੀਦਸਾਜਬਭੀਦਲਕੀਤਬਭੂਪਤਿਆਪਨੇਨੈਨਿਨਿਹਾਰਿਯੋ
ਜਦ ਦਲ ਦੀ ਅਜਿਹੀ ਦਸ਼ਾ ਹੋ ਗਈ ਤਦ ਰਾਜੇ ਨੇ ਆਪਣੀਆਂ ਅੱਖਾਂ ਨਾਲ ਵੇਖ ਲਈ।
ਜੀਤਅਉਜੀਵਕੀਆਸਤਜੀਰਨਠਾਨਤਭਯੋਪੁਰਖਤਸੰਭਾਰਿਯੋ॥੧੯੪੧॥
(ਉਸ ਨੇ) ਜਿਤਣ ਅਤੇ ਜੀਣ ਦੀ ਆਸ ਛਡ ਦਿੱਤੀ ਅਤੇ ਹਠ ਪੂਰਵਕ (ਆਪਣੇ) ਬਲ ਨੂੰ ਸੰਭਾਲ ਲਿਆ ॥੧੯੪੧॥
When Jarasandh saw this plight with his own eyes, then abandoning the hope of victory and life, he also persistently managed to upkeep his bravery in war.1941.
ਸੋਰਠਾ
ਸੋਰਠਾ:
SORTHA
ਦੀਨੀਗਦਾਚਲਾਇਸ੍ਰੀਜਦੁਪਤਿਨ੍ਰਿਪਹੇਰਿਕੈ
ਸ੍ਰੀ ਕ੍ਰਿਸ਼ਨ ਨੇ ਰਾਜੇ ਨੂੰ ਵੇਖ ਕੇ ਗਦਾ ਚਲਾ ਦਿੱਤੀ ਹੈ।
ਸੂਤਹਿਦਯੋਗਿਰਾਇਅਸ੍ਵਚਾਰਿਸੰਗਹੀਹਨੇ॥੧੯੪੨॥
(ਉਸ ਨਾਲ) ਰਥਵਾਨ ਨੂੰ ਡਿਗਾ ਦਿੱਤਾ ਹੈ ਅਤੇ ਨਾਲ ਹੀ ਚਾਰੇ ਘੋੜੇ ਮਾਰ ਦਿੱਤੇ ਹਨ ॥੧੯੪੨॥
Seeing the king, Krishna struck his mace and killing his four horses, he caused the king to fall down.1942.
ਦੋਹਰਾ
ਦੋਹਰਾ:
DOHRA
ਪਾਵਪਿਆਦਾਭੂਪਭਯੋਅਉਰਗਦਾਤਬਝਾਰਿ
(ਜਦ) ਰਾਜਾ ਪੈਰ ਪਿਆਦਾ ਹੋ ਗਿਆ, ਤਦ ਗਦਾ ਦਾ ਹੋਰ ਪ੍ਰਹਾਰ ਕਰ ਦਿੱਤਾ।
ਸ੍ਯਾਮਭਨੈਸੰਗਏਕਹੀਘਾਇਕੀਯੋਬਿਸੰਭਾਰ॥੧੯੪੩॥
(ਕਵੀ) ਸ਼ਿਆਮ ਕਹਿੰਦੇ ਹਨ, ਇਕ ਹੀ ਸਟ ਨਾਲ (ਰਾਜਾ) ਬੇਸੁਧ ਹੋ ਗਿਆ ॥੧੯੪੩॥
When the king was only on foot, Krishna struck him with his mace again and the king could not control himself.1943.
ਤੋਟਕ
ਤੋਟਕ:
TOTAK STANZA
ਸਬਸੰਧਿਜਰਾਬਿਸੰਭਾਰਭਯੋ
ਜਦ ਜਰਾਸੰਧ ਬੇਸੁਧ ਹੋ ਗਿਆ
ਗਹਿਕੈਤਬਸ੍ਰੀਘਨਿਸ੍ਯਾਮਲਯੋ
ਤਦ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਫੜ ਲਿਆ।
ਗਹਿਕੈਤਿਹਕੋਇਹਭਾਤਿਕਹਿਯੋ
ਉਸ ਨੂੰ ਪਕੜ ਕੇ ਇਸ ਤਰ੍ਹਾਂ ਕਿਹਾ,
ਪੁਰਖਤਇਹੀਜੜਜੁਧੁਚਹਿਯੋ॥੧੯੪੪॥
ਹੇ ਮੂਰਖ! ਇਸ ਸ਼ਕਤੀ (ਦੇ ਬਲਬੂਤੇ ਤੇ) ਯੁੱਧ ਦੀ ਇੱਛਾ ਕਰਦਾ ਹੈਂ ॥੧੯੪੪॥
When the king rolled and fell down, then Krishna caught him and said, “O fool! did you come for fighting relying on this strength?”1944.
ਹਲੀਬਾਚਕਾਨ੍ਰਹਸੋ
ਬਲਰਾਮ ਨੇ ਕ੍ਰਿਸ਼ਨ ਨੂੰ ਕਿਹਾ:
Speech of Balram addressed to Krishna:
ਦੋਹਰਾ
ਦੋਹਰਾ:
DOHRA
ਕਾਟਤਹੋਅਬਸੀਸਇਹਮੁਸਲੀਧਰਕਹਿਯੋਆਇ
ਬਲਰਾਮ ਨੇ ਆ ਕੇ ਕਿਹਾ ਕਿ ਹੁਣ (ਮੈਂ) ਇਸ ਦਾ ਸਿਰ ਕਟਦਾ ਹਾਂ।
ਜੋਜੀਵਤਇਹਛਾਡਿਹੋਂਤਉਇਹਰਾਰਿਮਚਾਇ॥੧੯੪੫॥
ਜੇ ਇਸ ਨੂੰ ਜੀਉਂਦਾ ਛਡਦਾ ਹਾਂ ਤਾਂ ਇਹ ਫਿਰ ਲੜਾਈ ਕਰੇਗਾ ॥੧੯੪੫॥
Balram said, “Now I shall chop off his head, because if he is permitted to go alive, he will then return to fight again.”1945.
ਜਰਾਸੰਧਿਬਾਚ
ਜਰਾਸੰਧ ਨੇ ਕਿਹਾ:
Speech of Jarasandh:
ਸਵੈਯਾ
ਸਵੈਯਾ:
SWAYYA