GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 492
Display Settings
ਸੁਧਿਲੈਤਬਭੂਪਡਰਾਤੁਰਹ੍ਵੈਤਜਿਸਸਤ੍ਰਨਸ੍ਯਾਮਕੇਪਾਇਪਰਿਯੋ
ਤਦ ਹੋਸ਼ ਵਿਚ ਆਉਣ 'ਤੇ ਡਰ ਨਾਲ ਬਹੁਤ ਦੁਖੀ ਹੋਇਆ ਰਾਜਾ (ਜਰਾਸੰਧ) ਸ਼ਸਤ੍ਰਾਂ ਨੂੰ ਤਿਆਗ ਕੇ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਗਿਆ।
Then the king controlling himself, in fear, abandoning his weapons, fell down at the feet of Krishna and said, “O Lord! do not kill me
ਬਧਮੋਰਕਰੋਅਬੈਪ੍ਰਭੁਜੂਲਹਿਓਤੁਮਰੋਬਲੁਭੂਲਿਪਰਿਯੋ
ਹੇ ਪ੍ਰਭੂ ਜੀ! ਹੁਣ ਮੇਰਾ ਬਧ ਨਾ ਕਰੋ। ਮੈਂ ਤੁਹਾਡਾ ਬਲ ਸਮਝਿਆ ਨਹੀਂ ਸੀ, (ਇਸ ਲਈ) ਭੁਲ ਕ ਬੈਠਾ ਹਾਂ।
I have not comprehended your power rightly,”
ਇਹਭਾਤਿਭਯੋਘਿਘਯਾਤਘਨੋਨ੍ਰਿਪਤ੍ਵੈਸਰਨਾਗਤਿਐਸੇਰਰਿਯੋ
ਇਸ ਤਰ੍ਹਾਂ ਰਾਜਾ ਬਹੁਤ ਤਰਲੇ ਕਢਣ ਲਗਾ ਅਤੇ ਇਸ ਤਰ੍ਹਾਂ ਕਹਿਣ ਲਗਾ, 'ਤੇਰੀ ਸ਼ਰਨ ਵਿਚ ਹਾਂ'।
In this way, coming under refuge, the king cried and seeing him in such a plight,
ਕਬਿਸ੍ਯਾਮਕਹੈਇਹਭੂਪਕੀਦੇਖਿਦਸਾਕਰੁਣਾਨਿਧਿਲਾਜਿਭਰਿਯੋ॥੧੯੪੬॥
ਕਵੀ ਸ਼ਿਆਮ ਕਹਿੰਦੇ ਹਲ, ਰਾਜੇ ਦੀ ਇਹ ਹਾਲਤ ਵੇਖ ਕੇ ਕਰੁਣਾਨਿਧਾਨ (ਸ੍ਰੀ ਕ੍ਰਿਸ਼ਨ) ਲਜਾ ਗਏ ਹਨ ॥੧੯੪੬॥
Krishna was filled with mercy.1946.
ਕਾਨ੍ਰਹਜੂਬਾਚਹਲੀਸੋ
ਕ੍ਰਿਸ਼ਨ ਜੀ ਨੇ ਬਲਰਾਮ ਨੂੰ ਕਿਹਾ:
Speech of Krishna addressed to Balram:
ਤੋਟਕਛੰਦ
ਤੋਟਕ:
TOTAK STANZA
ਇਹਦੈਰੇਹਲੀਕਹਿਯੋਛੋਰਅਬੈ
(ਸ੍ਰੀ ਕ੍ਰਿਸ਼ਨ ਨੇ) ਕਿਹਾ, ਹੇ ਬਲਰਾਮ! ਇਸ ਨੂੰ ਹੁਣ ਛਡ ਹੀ ਦੇ
ਮਨਤੇਤਜਿਕ੍ਰੋਧਕੀਬਾਤਸਬੈ
ਅਤੇ (ਆਪਣੇ) ਮਨ ਤੋਂ ਕ੍ਰੋਧ ਦੀਆਂ ਸਾਰੀਆਂ ਗੱਲਾਂ ਨੂੰ ਤਿਆਗ ਦੇ।
“O Balram! leave him now and remove the ire from you mind
ਕਹਿਓਕਿਉਹਮਸੋਇਹਜੂਝਚਹਿਯੋ
(ਬਲਰਾਮ ਨੇ ਸ੍ਰੀ ਕ੍ਰਿਸ਼ਨ ਤੋਂ ਪੁਛਿਆ) ਦਸੋ, ਇਸ ਨੇ ਸਾਡੇ ਨਾਲ ਯੁੱਧ ਕਰਨਾ ਕਿਉਂ ਚਾਹਿਆ ਸੀ।
ਤਬਯੌਹਸਿਕੈਜਦੁਰਾਇਕਹਿਯੋ॥੧੯੪੭॥
ਤਦ ਸ੍ਰੀ ਕ੍ਰਿਸ਼ਨ ਨੇ ਹਸ ਕੇ ਇਸ ਤਰ੍ਹਾਂ ਕਿਹਾ, ॥੧੯੪੭॥
” Then Balram said, “Why does he fight with us?” Then Krishna replied while smiling,1947
ਸੋਰਠਾ
ਸੋਰਠਾ:
SORTHA
ਬਡੋਸਤ੍ਰਜੋਹੋਇਤਜਿਸਸਤ੍ਰਨਪਾਇਨਪਰੈ
ਜੋ ਵੱਡਾ ਵੈਰੀ ਹੋਏ ਅਤੇ ਹਥਿਆਰ ਛਡ ਕੇ ਪੈਰੀਂ ਪੈ ਜਾਏ,
ਨੈਕੁਕਰਿਚਿਤਰੋਹਿਬਡੇਬਧਤਾਕੋਕਰਤ॥੧੯੪੮॥
ਤਾਂ ਵੱਡੇ (ਲੋਕ) ਚਿਤ ਵਿਚ ਜ਼ਰਾ ਜਿੰਨਾ ਗੁੱਸਾ ਵੀ ਨਹੀਂ ਕਰਦੇ ਅਤੇ ਨਾ ਹੀ ਉਸ ਦਾ ਬਧ ਕਰਦੇ ਹਨ ॥੧੯੪੮॥
“If a greater enemy, relinquishing his weapons, falls at your feet, then forsaking all the anger form the mind, the great people do not kill him.”1948.
ਦੋਹਰਾ
ਦੋਹਰਾ:
DORHA
ਜਰਾਸੰਧਿਕੋਛੋਰਿਪ੍ਰਭਕਹਿਯੋਕਹਾਸੁਨਲੇਹੁ
ਸ੍ਰੀ ਕ੍ਰਿਸ਼ਨ ਨੇ (ਰਾਜਾ) ਜਰਾਸੰਧ ਨੂੰ ਛਡ ਕੇ ਕਿਹਾ, (ਹੇ ਰਾਜਨ!) ਮੇਰਾ ਕਿਹਾ ਸੁਣ ਲੈ।
ਜੋਬਤੀਯਾਤੁਹਿਸੋਕਹੋਤੁਮਤਿਨਮੈਚਿਤੁਦੇਹੁ॥੧੯੪੯॥
ਜੋ ਗੱਲਾਂ (ਮੈਂ) ਤੈਨੂੰ ਕਹਿੰਦਾ ਹਾਂ, ਉਨ੍ਹਾਂ ਨੂੰ ਚਿਤ ਵਿਚ (ਸਥਾਨ) ਦੇ ॥੧੯੪੯॥
Releasing Jarasandh, the Lord said, “O kind! Whatever I am telling you, listen it carefully.1949.
ਸਵੈਯਾ
ਸਵੈਯਾ:
SWAYYA
ਰੇਨ੍ਰਿਪਨਿਆਇਸਦਾਕਰੀਓਦੁਖੁਦੈਕੇਅਨ੍ਯਾਇਅਨਾਥਹਦੀਜੋ
ਹੇ ਰਾਜਨ! ਸਦਾ ਨਿਆਂ ਕਰਨਾ ਅਤੇ ਅਨਾਥਾਂ ਨੂੰ ਦੁਖ ਦੇਣ ਦਾ ਅਨਿਆਂ ਨਾ ਕਰਨਾ।
“O king! always do justice and never do any injustice with the helpless
ਅਉਰਜਿਤੇਜਨਹੈਤਿਨਦੈਕਛੁਕੈਕੈਕ੍ਰਿਪਾਸਭਤੇਜਸੁਲੀਜੋ
ਹੋਰ ਵੀ ਜਿਤਨੇ ਲੋਕ ਹਨ, ਉਨ੍ਹਾਂ ਨੂੰ ਕੁਝ ਨਾ ਕੁਝ (ਅਵੱਸ਼) ਦੇਣਾ ਅਤੇ ਸਾਰਿਆਂ ਉਤੇ ਕ੍ਰਿਪਾ ਕਰ ਕੇ ਯਸ਼ ਅਰਜਿਤ ਕਰਨਾ।
Earn praise by giving something in charity
ਬਿਪਨਸੇਵਸਦਾਕਰੀਯੋਦਗਬਾਜਨਜੀਵਤਜਾਨਦੀਜੋ
ਬ੍ਰਾਹਮਣਾਂ ਦੀ ਸਦਾ ਸੇਵਾ ਕਰਦੇ ਰਹਿਣਾ ਅਤੇ ਦਗ਼ੇ-ਬਾਜ਼ਾਂ ਨੂੰ ਜੀਉਂਦੇ ਜਾਣ ਨਹੀਂ ਦੇਣਾ।
“Serve the Brahmins, do not let the deceivers to remain alive and
ਹਮਸੋਸੰਗਛਤ੍ਰਨਿਕੇਕਬਹੂਰਿਸਮਾਡਕੈਜੁਧਕੀਜੋ॥੧੯੫੦॥
ਇਸੇ ਤਰ੍ਹਾਂ ਸਾਡੇ ਵਰਗੇ ਛਤ੍ਰੀਆਂ ਨਾਲ ਕਦੇ ਵੀ ਕ੍ਰੋਧਵਾਨ ਹੋ ਕੇ ਯੁੱਧ ਨਾ ਮਚਾ ਦੇਣਾ ॥੧੯੫੦॥
Never indulge in war with Kshatriyas like us.”1950.
ਦੋਹਰਾ
ਦੋਹਰਾ:
DOHRA
ਜਰਾਸੰਧਿਸਿਰਨਾਇਕੈਧਾਮਿਗਯੋਪਛੁਤਾਇ
(ਰਾਜਾ) ਜਰਾਸੰਧ ਸਿਰ ਨਿਵਾ ਕੇ ਪਛਤਾਉਂਦਾ ਹੋਇਆ ਘਰ ਨੂੰ ਚਲਾ ਗਿਆ।
ਇਤਗ੍ਰਿਹਿਆਏਸ੍ਯਾਮਜੂਹਰਖਿਹੀਏਹੁਲਸਾਇ॥੧੯੫੧॥
ਇਧਰ ਸ੍ਰੀ ਕ੍ਰਿਸ਼ਨ ਵੀ ਹਿਰਦੇ ਵਿਚ ਖੁਸ਼ ਹੋ ਕੇ ਘਰ ਨੂੰ ਪਰਤ ਆਏ ॥੧੯੫੧॥
Jarasandh, bowing down his head and repenting, went away to his home and on this side, Krishna, getting pleased, came to his home.1951.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਜਰਾਸੰਧਿਪਕਰਕੈਛੋਰਬੋਧਿਆਇਸਮਾਪਤੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਕ੍ਰਿਸ਼ਨਾਵਤਾਰ ਦੇ ਜਰਾਸੰਧ ਨੂੰ ਪਕੜ ਕੇ ਛੋੜ ਦੇਣ ਦਾ ਅਧਿਆਇ ਸਮਾਪਤ।
End of the chapter entitled “Arresting and releasing Jarasandh” in Krishnavatara in Bachittar Natak.
ਚੌਪਈ
ਚੌਪਈ:
CHAUPAI
ਸੁਨਤਜੀਤਫੂਲੇਸਭਆਵਹਿ
(ਸ੍ਰੀ ਕ੍ਰਿਸ਼ਨ ਦੀ) ਜਿਤ ਸੁਣ ਕੇ ਸਾਰੇ (ਯਾਦਵ) ਖਿੜੇ ਚਲੇ ਆਉਂਦੇ ਹਨ,
ਨ੍ਰਿਪਛੋਰਿਯੋਸੁਨਿਸੀਸੁਢੁਰਾਵਹਿ
(ਪਰ ਇਹ) ਸੁਣ ਕੇ ਕਿ ਰਾਜੇ ਨੂੰ ਛਡ ਦਿੱਤਾ ਹੈ, ਸਿਰ ਫੇਰਦੇ ਹਨ।
All had been puffed up on hearing the news of victory, but they had become sorrowful on knowing that the king Jarasandh had been released
ਯਾਤੇਹਿਯਾਉਸਭਨਕਾਡਰਿਯੋ
ਇਸ ਕਰ ਕੇ ਸਾਰਿਆਂ ਦਾ ਹਿਰਦਾ ਡਰ ਰਿਹਾ ਹੈ
ਕਹਤਸ੍ਯਾਮਘਟਿਕਾਰਜਕਰਿਯੋ॥੧੯੫੨॥
ਅਤੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਇਹ ਮਾੜਾ ਕੰਮ ਕੀਤਾ ਹੈ ॥੧੯੫੨॥
By this the mind of all had become fearful and all were saying that Krishna had not done the right thing.1952.
ਸਵੈਯਾ
ਸਵੈਯਾ:
SWAYYA
ਕਾਜਕੀਯੋਲਰਕਾਹੂੰਕੋਸ੍ਯਾਮਜੀਐਸੋਬਲੀਤੁਮਰੇਕਰਆਯੋ
ਹੇ ਕ੍ਰਿਸ਼ਨ ਜੀ! (ਤੁਸੀਂ) ਮੁੰਡਿਆਂ ਵਾਲਾ ਕੰਮ ਕੀਤਾ ਹੈ। ਅਜਿਹਾ ਬਲਵਾਨ ਵੈਰੀ ਤੁਹਾਡੇ ਹੱਥ ਆ ਗਿਆ ਸੀ।
All of them said, “Krishna has done the child’s job by releasing such a powerful one from his custody
ਛੋਰਿਦਯੋਕਰਕੈਕਰੁਨਾਤਿਨਕਾਢਿਦਯੋਪੁਰਤੇਫਲੁਪਾਯੋ
(ਪਹਿਲਾਂ ਵੀ) ਕਰੁਣਾ ਕਰ ਕੇ ਛਡ ਦਿੱਤਾ ਸੀ, (ਪਰ) ਉਸ ਨੇ (ਤੁਹਾਨੂੰ) ਨਗਰੋਂ ਬਾਹਰ ਕੱਢ ਦਿੱਤਾ ਸੀ। (ਤੁਸੀਂ ਕ੍ਰਿਪਾ ਕਰਨ ਦਾ) ਫਲ ਪਾ ਲਿਆ ਸੀ।
He was released earlier and the reward that we got for that was that we had to abandon our city
ਐਸੇਅਜਾਨਕਾਮਕਰੈਜੋਕੀਯੋਹਰਿਤੈਕਹਿਯੋਸੀਸੁਢੁਰਾਯੋ
ਅਜਿਹਾ ਕੰਮ ਅਜਾਣ ਵੀ ਨਹੀਂ ਕਰਦਾ ਜੋ ਹੇ ਸ੍ਰੀ ਕਿਸ਼ਨ! ਤੁਸੀਂ ਕੀਤਾ ਹੈ। (ਇਹ) ਕਹਿ ਕੇ (ਉਨ੍ਹਾਂ ਨੇ) ਸਿਰ ਫੇਰਿਆ।
All of them nodded negatively in affliction at Krishna’s childlike act
ਛਾਡਿਦਯੋਨਹੀਜੀਤਅਬੈਅਰਿਅਉਰਚਮੂੰਬਹੁਲੈਨਪਠਾਯੋ॥੧੯੫੩॥
ਹੁਣ (ਉਸ ਨੂੰ ਤੁਸੀਂ) ਜਿਤ ਕੇ ਛਡ ਨਹੀਂ ਦਿੱਤਾ, (ਸਗੋਂ) ਹੋਰ ਬਹੁਤ ਸਾਰੀ ਸੈਨਾ ਲਿਆਉਣ ਲਈ ਭੇਜਿਆ ਹੈ ॥੧੯੫੩॥
After conquering him, he has been left off now, in reality we understand that he has been sent to bring more army.1953.
ਏਕਕਹੈਮਥੁਰਾਕੋਚਲੋਇਕਫੇਰਿਕਹੈਨ੍ਰਿਪਲੈਦਲਐਹੈ
ਕਈ ਇਕ ਕਹਿੰਦੇ ਹਨ ਕਿ ਮਥੁਰਾ ਨੂੰ ਚਲੋ ਅਤੇ ਕਈ ਇਕ ਫਿਰ ਕਹਿ ਦਿੰਦੇ ਹਨ ਕਿ ਰਾਜਾ ਸੈਨਾ ਲੈ ਕੇ ਆ ਰਿਹਾ ਹੈ।
Someone said that it would be getter to go back to Matura
ਸ੍ਯਾਮਕਹੈਤਿਹਕੇਤਬਸੰਗਿਕਹੋਭਟਕਉਨਸੋਜੂਝਮਚੈਹੋ
(ਕਵੀ) ਸ਼ਿਆਮ ਕਹਿੰਦੇ ਹਨ, (ਯਾਦਵ ਸੋਚਦੇ ਹਨ) ਦਸੋ, ਉਸ ਵੇਲੇ (ਉਸ) ਨਾਲ ਕਿਹੜਾ ਯੋਧਾ ਯੁੱਧ ਮਚਾਏਗਾ।
Someone said that the king would come again with his army for war and then who will die in the battlefield?
ਅਉਰਕਦਾਚਕੋਊਹਠਠਾਨਕੈਜਉਲਰਿਹੈਤਊਜੀਤਹੈ
ਅਤੇ ਜੇ ਕਰ ਕੋਈ ਹਠ ਪੂਰਵਕ ਉਸ ਨਾਲ ਲੜਦਾ ਹੈ ਤਾਂ ਜਿਤ ਨਹੀਂ ਸਕੇਗਾ।
And even if one fought with him, he would not be able to win
ਤਾਤੇਧਾਇਧਸੋਪੁਰਮੈਬਿਧਨਾਜੋਊਲੇਖਲਿਖਿਓਸੋਊਹ੍ਵੈਹੈ॥੧੯੫੪॥
ਇਸ ਲਈ ਨਗਰ ਵਲ ਭਜ ਕੇ ਨਾ ਜਾਓ। (ਸਾਡੇ ਭਾਗਾਂ ਵਿਚ) ਵਿਧਾਤਾ ਨੇ ਜੋ ਲੇਖ ਲਿਖੇ ਹਨ, ਉਹੀ ਕੁਝ ਹੋਣਾ ਹੈ ॥੧੯੫੪॥
Therefore we may not go back to the city immediately, whatever God wills, will come to pass and let us see what happens.1954.
ਛਾਡਿਬੋਭੂਪਤਿਕੋਸੁਨਕੈਸਭਹੀਮਨਿਜਾਦਵਤ੍ਰਾਸਭਰੇ
ਰਾਜੇ ਦਾ ਛੱਡ ਦੇਣਾ ਸੁਣ ਕੇ ਸਾਰਿਆਂ ਹੀ ਯਾਦਵਾਂ ਦਾ ਮਨ ਡਰ ਨਾਲ ਭਰ ਗਿਆ ਹੈ।
The release of the king made all the Yadavas fearful
ਨਿਧਿਨੀਰਕੇਭੀਤਰਜਾਇਬਸੇਮੁਖਤੇਸਭਐਸੇਚਲੇਸੁਰਰੇ
ਸਾਰੇ ਸਮੁੰਦਰ ਵਿਚ ਜਾ ਵਸੇ ਹਨ। (ਅਰਥਾਤ ਦੁਆਰਿਕਾ ਨਾਂ ਦੇ ਟਾਪੂ ਵਿਚ ਜਾ ਵਸੇ ਹਨ) ਅਤੇ ਮੁਖ ਤੋਂ ਇਸ ਤਰ੍ਹਾਂ ਕਹਿੰਦੇ ਚਲੇ ਹਨ।
And all of them talking about various things went to reside on the sea-coast
ਕਿਨਹੂੰਨਹਿਸ੍ਯਾਮਕਹੈਅਪੁਨੇਪੁਰਕੀਪੁਨਿਓਰਿਕਉਪਾਇਧਰੇ
(ਕਵੀ) ਸ਼ਿਆਮ ਕਹਿੰਦੇ ਹਨ, ਕਿਸੇ ਨੇ ਵੀ ਫਿਰ ਆਪਣੇ ਨਗਰ ਵਲ ਕਦਮ ਨਹੀਂ ਧਰਿਆ ਹੈ।
And none of them advanced his feet towards the city (Matura)
ਅਤਿਹੀਹੈਡਰੇਬਲਵੰਤਖਰੇਬਿਨੁਆਯੁਧਹੀਸਭਮਾਰਿਮਰੇ॥੧੯੫੫॥
ਤਕੜੇ ਯੋਧੇ ਵੀ ਬਹੁਤ ਡਰੇ ਹੋਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਨਾ ਸ਼ਸਤ੍ਰ ਦੇ ਮਾਰਿਆਂ ਹੀ ਸਾਰੇ ਮਰੇ ਹੋਏ ਹੋਣ ॥੧੯੫੫॥
All the warriors, beaten up without weapons, were standing there, extremely frightened.1955.
ਸਿੰਧੁਪੈਜਾਇਖਰੇਭਏਸ੍ਯਾਮਜੂਸਿੰਧੁਹੂੰਤੇਸੁਕਛੂਕਰਚਾਹਿਯੋ
ਸ੍ਰੀ ਕ੍ਰਿਸ਼ਨ ਜੀ ਸਮੁੰਦਰ ਦੇ ਕੰਢੇ ਉਤੇ ਖੜੇ ਹੋ ਗਏ ਅਤੇ ਸਮੁੰਦਰ ਤੋਂ ਕੁਝ ਕਰ ਵਸੂਲ ਕਰਨਾ ਚਾਹਿਆ।
Krishna went and stood by the seaside and he addressed the sea to do something
ਛੋਰੁਕਹਿਯੋਭੂਅਛੋਰਿਦਈਤਨਕੈਧਨੁਕੋਜਿਹਲਉਸਰਬਾਹਿਯੋ
ਧਨੁਸ਼ ਨੂੰ ਕਸ ਕੇ (ਬਾਣ ਚਲਾਇਆ ਅਤੇ) ਕਿਹਾ, (ਹੇ ਸਮੁੰਦਰ!) ਜਿਥੋਂ ਤਕ ਬਾਣ ਗਿਆ ਹੈ (ਉਥੋਂ ਤਕ) ਧਰਤੀ ਨੂੰ ਛਡ ਦੇ ਅਤੇ (ਸਮੁੰਦਰ ਨੇ ਤੁਰੰਤ) ਧਰਤੀ ਛਡ ਦਿੱਤੀ।
When the sea was asked to vacate the earth, while fitting the arrow in the bow,
ਕੰਚਨਕੇਗ੍ਰਿਹਕੈਦੀਏਤ੍ਯਾਰਭਲੇਕਿਨਹੂੰਤਿਨਕਉਨਅਚਾਹਿਯੋ
(ਫਿਰ) ਕਿਸੇ ਨੇ ਸੋਨੇ ਦੇ ਚੰਗੇ ਚੰਗੇ ਘਰ ਤਿਆਰ ਕਰ ਦਿੱਤੇ ਹਨ, ਉਨ੍ਹਾਂ ਨੂੰ (ਭਲਾ) ਕਿਹੜਾ ਪਸੰਦ ਨਹੀਂ ਕਰਦਾ।
He left the earth and without the desire of anybody he prepared the golden mansions
ਐਸੇਕਹੈਸਭਹੀਅਪਨੇਮਨਿਤੈਪ੍ਰਭਜੂਸਭਕੋਦੁਖਦਾਹਿਯੋ॥੧੯੫੬॥
ਸਾਰੇ ਹੀ ਆਪਣੇ ਮਨ ਵਿਚ ਇਸ ਤਰ੍ਹਾਂ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ (ਅਸਾਂ) ਸਾਰਿਆਂ ਦੇ ਦੁਖ ਕਟ ਦਿੱਤੇ ਹਨ ॥੧੯੫੬॥
Seeing this all said in their minds that Krishna has removed the sufferings of all.1956.
ਜੋਸਨਕਾਦਿਕਕੈਰਹੇਸੇਵਘਨੀਤਿਨਕੇਹਰਿਹਾਥਿਆਏ
ਜੋ ਸਨਕਾਦਿਕ ਵਰਗੇ ਬਹੁਤ ਸੇਵਾ ਕਰ ਰਹੇ ਹਨ, ਉਨ੍ਹਾਂ ਦੇ ਹੱਥ ਵਿਚ ਸ੍ਰੀ ਕ੍ਰਿਸ਼ਨ ਨਹੀਂ ਆਇਆ ਹੈ।
Those who served Sanak, Sanandan etc., the Lord could not be realised by them