GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 493
Display Settings
ਪੂਜਤਹੈਬਹੁਤੇਹਿਤਕੈਤਿਹਕਉਪੁਨਿਪਾਹਨਮੈਸਚਪਾਏ
(ਜੋ) ਬਹੁਤੇ ਹਿਤ ਨਾਲ ਪੂਜਾ ਕਰ ਰਹੇ ਹਨ, ਉਨ੍ਹਾਂ ਨੇ ਫਿਰ (ਕੀਹ) ਪੱਥਰ (ਦੀਆਂ ਮੂਰਤੀਆਂ) ਵਿਚ ਸਚ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ।
Many sages worship him in stones and many have determined his form according to the Vedic instructions,
ਅਉਰਘਨਿਯੋਮਿਲਿਬੇਦਨਕੇਮਤਮੈਕਬਿਸ੍ਯਾਮਕਹੇਠਹਰਾਏ
ਕਵੀ ਸ਼ਿਆਮ ਕਹਿੰਦੇ ਹਨ, ਹੋਰਨਾਂ ਬਹੁਤਿਆਂ ਨੇ ਮਿਲ ਕੇ (ਉਸ ਦੇ ਸਰੂਪ ਨੂੰ) ਵੇਦਾਂ ਦੇ ਮੰਤਰਾਂ ਵਿਚ ਨਿਰਧਾਰਿਤ ਕੀਤਾ ਹੈ।
ਤੇਕਹੈਂਈਹਾਹੀਹੈਪ੍ਰਭੁਜੂਜਬਕੰਚਨਕੇਗ੍ਰਿਹਸ੍ਯਾਮਿਬਨਾਏ॥੧੯੫੭॥
ਜਦੋਂ ਕ੍ਰਿਸ਼ਨ ਨੇ ਸੋਨੇ ਦੇ ਘਰ ਬਣਾ ਦਿੱਤੇ, ਤਾਂ (ਸਾਰੇ) ਕਹਿਣ ਲਗੇ ਕਿ ਪ੍ਰਭੂ ਜੀ ਇਥੇ ਹੀ ਹਨ (ਅਰਥਾਤ ਸ੍ਰੀ ਕ੍ਰਿਸ਼ਨ ਸਾਖਿਆਤ ਪ੍ਰਭੂ ਹਨ) ॥੧੯੫੭॥
But when through the Grace of Krishna, the golden mansions were raised at this place, then all the people, having sight of the Lord, began to adore him.1957.
ਸ੍ਯਾਮਭਨੈਸਭਸੂਰਨਸੋਮੁਸਕਾਇਹਲੀਇਹਭਾਤਿਉਚਾਰਿਯੋ
(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਸੂਰਮਿਆਂ ਨੇ ਹਸ ਕੇ ਇਸ ਤਰ੍ਹਾਂ ਦੇ ਬਚਨ ਕਹੇ।
Balram said smilingly to all the warriors, “This Krishna has improved all the fourteen worlds
ਯਾਕੋਲਹਿਯੋਕਛੂਤੁਮਭੇਦਅਰੇਇਹਚਉਦਹਲੋਕਸਵਾਰਿਯੋ
(ਇਸ ਕ੍ਰਿਸ਼ਨ) ਦਾ ਤੁਸੀਂ ਕੁਝ ਵੀ ਭੇਦ ਨਹੀਂ ਪ੍ਰਾਪਤ ਕੀਤਾ ਹੈ, ਓਇ! ਇਸ ਨੇ ਤਾਂ ਚੌਦਾਂ ਲੋਕਾਂ ਨੂੰ ਸਿਰਜਿਆ ਹੈ।
You have not been able to understand his mystery till now
ਯਾਹੀਹਨਿਯੋਦਸਕੰਧਮੁਰਾਰਿਸੁਬਾਹਇਹੀਬਕਕੋਮੁਖਫਾਰਿਯੋ
ਇਸ ਨੇ (ਸ੍ਰੀ ਰਾਮ ਦੇ ਰੂਪ ਵਿਚ) ਰਾਵਣ, ਮੁਰ ਦੈਂਤ, ਸੁਬਾਹੁ ਨੂੰ ਮਾਰਿਆ ਸੀ ਅਤੇ 'ਬਕ' ਦੈਂਤ ਦਾ ਮੂੰਹ ਪਾੜ ਦਿੱਤਾ ਸੀ।
“He is one who had killed Ravana, Mur and Subahu and has torn the face of Bakasura
ਅਉਰਸੁਨੋਅਰਿਦਾਨਵਸੰਗਬਲੀਇਹਏਕਗਦਾਹੀਸੋਮਾਰਿਯੋ॥੧੯੫੮॥
ਹੋਰ ਸੁਣੋ, ਬਲਵਾਨ ਵੈਰੀ 'ਸੰਖ' ਦੈਂਤ ਨੂੰ ਇਸ ਨੇ ਗਦਾ ਦੇ ਇਕ (ਪ੍ਰਹਾਰ) ਨਾਲ ਮਾਰ ਦਿੱਤਾ ਸੀ ॥੧੯੫੮॥
He has killed with a single bow of his mace, the powerful demon Shankhasura.1958.
ਹਜਾਰਹੀਬਰਖਇਹੀਲਰਿਕੈਮਧੁਕੈਟਭਕੇਘਟਿਤੇਜੀਉਕਾਢਿਯੋ
ਇਸ ਨੇ ਹਜ਼ਾਰਾਂ ਸਾਲ ਲੜ ਕੇ ਮਧੁ ਅਤੇ ਕੈਟਭ ਦੇ ਸ਼ਰੀਰਾਂ ਵਿਚੋਂ ਜਿੰਦ ਕਢੀ ਸੀ।
ਅਉਰਜਬੈਨਿਧਿਨੀਰਮਥਿਓਤਬਦੇਵਨਰਛਕਰੀਸੁਖਬਾਢਿਯੋ
ਹੋਰ, ਜਦੋਂ ਛੀਰ ਸਮੁੰਦਰ ਨੂੰ ਰਿੜਕਿਆ ਸੀ ਤਦੋਂ ਇਸੇ ਨੇ ਦੇਵਤਿਆਂ ਦੀ ਰਖਿਆ ਕਰ ਕੇ (ਉਨ੍ਹਾਂ ਦਾ) ਸੁਖ ਵਧਾਇਆ ਸੀ।
“He, after fighting with Madhu and Kaitabh for one thousand years, made them lifeless and when the ocean was churned, then it was he, who protected the gods and increased their happiness
ਰਾਵਨਏਹੀਹਨਿਓਰਨਮੈਹਨਿਕੈਤਿਹਕੇਉਰਮੈਸਰਗਾਢਿਯੋ
ਇਸੇ ਨੇ ਰਾਵਣ ਨੂੰ ਰਣ ਵਿਚ ਮਾਰਿਆ ਸੀ ਅਤੇ ਉਸ ਦੇ ਸੀਨੇ ਵਿਚ ਤੀਰ ਗਡਿਆ ਸੀ।
“It was He, who killed Ravana by discharging an arrow in his heart
ਅਉਰਘਨੀਹਮਊਪਰਿਭੀਰਪਰੀਤੁਰਹਿਓਰਨਖੰਭਸੋਠਾਢਿਯੋ॥੧੯੫੯॥
ਹੋਰ, (ਜਦੋਂ) ਸਾਡੇ ਉਤੇ ਬਹੁਤ ਸੰਕਟ ਬਣਿਆ ਸੀ ਤਾਂ (ਇਹ) ਰਣ ਵਿਚ ਖੰਭੇ ਵਾਂਗ ਗਡਿਆ ਰਿਹਾ ਸੀ (ਅਰਥਾਤ ਡਟਿਆ ਰਿਹਾ ਸੀ) ॥੧੯੫੯॥
And when we were agonised by afflictions, then he stood firmly like a column in the battlefield.1959.
ਅਉਰਸੁਨੋਮਨਲਾਇਸਬੈਤੁਮਰੇਹਿਤਕੰਸਸੋਭੂਪਪਛਾਰਿਓ
ਹੋਰ (ਤੁਸੀਂ) ਸਾਰੇ ਮਨ ਲਾ ਕੇ ਸੁਣੋ, ਤੁਹਾਡੇ ਹਿਤ ਲਈ ਕੰਸ ਵਰਗੇ ਰਾਜੇ ਨੂੰ ਪਛਾੜ ਸੁਟਿਆ ਸੀ।
ਅਉਰਹਨੇਤਿਹਬਾਜਘਨੇਗਜਮਾਨਹੁਮੂਲਦੈਰੂਪਉਖਾਰਿਓ
ਹੋਰ, ਇਸ ਨੇ ਬਹੁਤ ਸਾਰੇ ਘੋੜੇ ਅਤੇ ਹਾਥੀ ਮਾਰ ਸੁਟੇ ਸਨ, ਮਾਨੋ ਬ੍ਰਿਛਾਂ ਨੂੰ ਜੜ੍ਹਾਂ ਤੋਂ ਪੁਟ ਸੁਟਿਆ ਹੋਵੇ।
“Listen to me attentively, that he for your welfare, knocked down the king like Kansa and threw the elephants and horses after killing them like the uprooted trees
ਅਉਰਜਿਤੇਹਮਪੈਮਿਲਿਕੈਅਰਿਆਇਹੁਤੇਸੁਸਭੈਇਹਮਾਰਿਓ
ਹੋਰ ਸਾਡੇ ਉਤੇ ਜਿਤਨੇ ਵੀ ਵੈਰੀ ਮਿਲ ਕੇ (ਚੜ੍ਹ) ਆਏ ਸਨ, ਉਹ ਸਾਰੇ ਇਸੇ ਨੇ ਹੀ ਮਾਰੇ ਸਨ।
ਮਾਟੀਕੇਧਾਮਤੁਮੈਛਡਵਾਇਕੈਕੰਚਨਕੇਅਬਧਾਮਸਵਾਰਿਓ॥੧੯੬੦॥
ਤੁਹਾਡੇ ਤੋਂ ਮਿੱਟੀ ਦੇ ਘਰ ਛੁੜਵਾ ਕੇ ਹੁਣ ਸੋਨੇ ਦੇ ਘਰ ਬਣਵਾ ਦਿੱਤੇ ਸਨ ॥੧੯੬੦॥
“All the enemies who attacked us, he knocked down all of them and now, has bestowed on you the golden mansions removing the earthen ones.”1960.
ਯੌਜਬਬੈਨਕਹੇਮੁਸਲੀਧਰਿਤਉਸਬਕੇਮਨਮੈਸਚੁਆਯੋ
ਜਦ ਬਲਰਾਮ ਨੇ ਇਸ ਤਰ੍ਹਾਂ ਦੇ ਬਚਨ ਕਹੇ ਤਾਂ ਸਾਰਿਆਂ ਦੇ ਮਨ ਵਿਚ (ਇਹ) ਸਚ (ਦ੍ਰਿੜ੍ਹ) ਹੋ ਗਿਆ
ਯਾਹੀਹਨਿਓਬਕਅਉਰਅਘਾਸੁਰਯਾਹੀਚੰਡੂਰਭਲੀਬਿਧਿਘਾਯੋ
ਕਿ ਇਸੇ ਨੇ ਬਕ ਅਤੇ ਅਘ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਸੀ ਅਤੇ ਇਸੇ ਨੇ ਚੰਡੂਰ (ਪਹਿਲਵਾਨ) ਨੂੰ ਚੰਗੀ ਤਰ੍ਹਾਂ ਮਾਰ ਮੁਕਾਇਆ ਸੀ।
When these words were uttered by Balram, then all considered them as true the same Krishna had killed Bakasura, Aghasura, Chandur etc.
ਕੰਸਤੇਇੰਦ੍ਰਜੀਤਸਕਿਓਇਨਸੋਗਹਿਕੇਸਨਤੇਪਟਕਾਯੋ
(ਜਿਸ) ਕੰਸ ਨੂੰ ਇੰਦਰ ਵੀ ਜਿੱਤ ਨਹੀਂ ਸਕਿਆ ਸੀ, ਉਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਸੁਟਿਆ ਸੀ।
ਕੰਚਨਕੇਅਬਧਾਮਦੀਏਕਰਿਸ੍ਰੀਬ੍ਰਿਜਨਾਥਸਹੀਪ੍ਰਭੁਪਾਯੋ॥੧੯੬੧॥
ਹੁਣ (ਇਸ ਨੇ) ਸੋਨੇ ਦੇ ਘਰ ਬਣਾ ਦਿੱਤੇ ਹਨ। (ਸਾਰੇ) ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ (ਦੇ ਰੂਪ ਵਿਚ ਅਸੀਂ) ਸਹੀ ਪ੍ਰਭੂ ਪਾ ਲਿਆ ਹੈ ॥੧੯੬੧॥
Kansa could not be conquered by Indra, but Krishna, catching him by his hari, knocked him down, and he has given us the golden mansions, therefore He is now the Real Lord.1961.
ਐਸੇਹੀਦਿਵਸਬਤੀਤਕੀਏਸੁਖੁਸੋਦੁਖੁਪੈਕਿਨਹੂੰਨਹੀਪਾਯੋ
ਇਸ ਤਰ੍ਹਾਂ ਸੁਖ ਪੂਰਵਕ ਦਿਨ ਬਤੀਤ ਹੋ ਰਹੇ ਸਨ ਅਤੇ ਕਿਸੇ ਨੇ ਰਤਾ ਜਿੰਨਾ ਵੀ ਦੁਖ ਨਹੀਂ ਪਾਇਆ ਹੈ।
In this way, the days passed off comfortably and no one was inflicted with sufferings
ਕੰਚਨਧਾਮਬਨੇਸਭਕੇਸੁਨਿਹਾਰਿਜਿਨੈਸਿਵਸੋਲਲਚਾਯੋ
ਸਭਨਾਂ ਦੇ ਸੋਨੇ ਦੇ ਘਰ ਬਣ ਗਏ ਹਨ ਜਿਨ੍ਹਾਂ ਨੂੰ ਵੇਖ ਕੇ ਸ਼ਿਵ ਵਰਗਿਆਂ ਦਾ ਮਨ ਲਲਚਾ ਗਿਆ ਹੈ।
The golden mansions were made in such a way that even Shiva could have coveted for them on seeing them
ਇੰਦ੍ਰਤ੍ਯਾਗਕੈਇੰਦ੍ਰਪੁਰੀਸਭਦੇਵਨਲੈਤਿਨਦੇਖਨਆਯੋ
ਇੰਦਰ ਪੁਰੀ ਨੂੰ ਛਡ ਕੇ ਅਤੇ ਸਾਰਿਆਂ ਦੇਵਤਿਆਂ ਨੂੰ ਨਾਲ ਲੈ ਕੇ ਇੰਦਰ ਉਨ੍ਹਾਂ ਨੂੰ ਵੇਖਣ ਆਇਆ ਹੈ।
ਦੁਆਰਵਤੀਹੂਕੋਸ੍ਯਾਮਭਨੈਜਦੁਰਾਇਭਲੀਬਿਧਿਬਿਓਤਬਨਾਯੋ॥੧੯੬੨॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਦੁਆਰਿਕਾ ਪੁਰੀ ਨੂੰ ਚੰਗੀ ਤਰ੍ਹਾਂ ਵਿਉਂਤ ਕੇ ਬਣਾਇਆ ਹੈ ॥੧੯੬੨॥
Indra leaving his city alongwith the gods came to see this city and the poet Shyam says that Krishna had designed very nicely the outline of this city.1962.
ਇਤਿਸ੍ਰੀਦਸਮਸਕੰਧੇਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਦੁਆਰਕਪੁਰੀਬਨਾਈਬੋਧਯਾਇਸਮਾਪਤੰ
ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਵਿਚ ਦੁਆਰਿਕਾ ਪੁਰੀ ਬਣਾਉਣ ਦੇ ਅਧਿਆਇ ਦੀ ਸਮਾਪਤੀ।
End of the chapter “Building of the city of Dwarka” in Krishnavatara based on Dasham Skandh in Bachittar Natak.