GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 494
Display Settings
ਅਥਬਲਿਭਦ੍ਰਬ੍ਯਾਹ
ਹੁਣ ਬਲਭਦ੍ਰ ਵਿਆਹ ਦਾ ਕਥਨ:
Now begins the description of the Marriage of Balram
ਦੋਹਰਾ
ਦੋਹਰਾ:
DOHRA
ਐਸੇਕ੍ਰਿਸਨਬਤੀਤਬਹੁਦਿਵਸਕੀਏਸੁਖੁਮਾਨਿ
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਸੁਖ ਪੂਰਵਕ ਬਹੁਤ ਸਾਰੇ ਦਿਨ ਬਿਤਾਏ।
In this way, Krishna, passed off many days in peace and comfort
ਤਬਲਗਰੇਵਤਭੂਪਇਕਹਲੀਪਾਇਗਹੇਆਨਿ॥੧੯੬੩॥
ਤਦ ਤਕ ਇਕ ਰਾਜਾ ਰੇਵਤ ਨੇ ਆ ਕੇ ਬਲਰਾਮ ਦੇ ਪੈਰ ਪਕੜ ਲਏ ॥੧੯੬੩॥
After that a king named Rewat came and touched the feet of Balram.1963.
ਨਾਮਰੇਵਤੀਜਾਹਿਕੋਮਮਕੰਨਿਆਕੋਨਾਮ
ਰਾਜੇ ਨੇ ਪ੍ਰਸੰਨ ਹੋ ਕੇ ਕਿਹਾ, ਜਿਸ ਦਾ ਨਾਂ 'ਰੇਵਤੀ' ਹੈ, ਉਹ ਮੇਰੀ ਕੰਨਿਆ ਦਾ ਨਾਮ ਹੈ।
ਕਹਿਯੋਭੂਪਤਿਹਪ੍ਰਸੰਨਿਹ੍ਵੈਤਾਹਿਬਰੋਬਲਿਰਾਮ॥੧੯੬੪॥
ਹੇ ਬਲਰਾਮ! (ਤੁਸੀਂ) ਉਸ ਨਾਲ ਵਿਆਹ ਕਰ ਲਵੋ ॥੧੯੬੪॥
“The name of my daughter is Rewati and I request that Balram may wed her.”1964.
ਸਵੈਯਾ
ਸਵੈਯਾ:
SWAYYA
ਭੂਪਕੀਯੌਸੁਨਕੇਬਤੀਯਾਬਲਿਰਾਮਘਨੋਚਿਤਮੈਸੁਖੁਪਾਯੋ
ਰਾਜਾ (ਰੇਵਤ) ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਬਲਰਾਮ ਨੇ ਆਪਣੇ ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
Hearing these words of the king, Balram was extremely pleased and taking with him, other members of his brotherhood,
ਬ੍ਯਾਹਕੋਜੋਰਿਸਮਾਜਸਬੈਤਿਹਬ੍ਯਾਹਕੇਕਾਜਤਬੈਉਠਿਧਾਯੋ
ਉਸੇ ਵੇਲੇ ਵਿਆਹ ਦਾ ਸਾਰਾ ਸਾਮਾਨ ਇਕੱਠਾ ਕਰ ਕੇ, ਉਸ ਨੂੰ ਵਿਆਹੁਣ ਲਈ ਉਠ ਤੁਰਿਆ।
Started immediately for marriage, started immediately for marriage
ਬ੍ਯਾਹਕੀਯੋਸੁਖਪਾਇਘਨੋਬਹੁਬਿਪਨਲੋਕਨਦਾਨਦਿਵਾਯੋ
ਵਿਆਹ ਕਰ ਕੇ ਬਹੁਤ ਸੁਖ ਪ੍ਰਾਪਤ ਕੀਤਾ ਅਤੇ ਬ੍ਰਾਹਮਣਾਂ ਨੂੰ ਬਹੁਤ ਸਾਰਾ ਦਾਨ ਦਿਵਾਇਆ।
The marriage was solemnised happily, and caused the Brahmins to be given the gifts in charity
ਐਸੇਬ੍ਯਾਹਹੁਲਾਸਬਢਾਇਕੈਸ੍ਯਾਮਭਨੈਅਪਨੇਗ੍ਰਿਹਿਆਯੋ॥੧੯੬੫॥
(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਵਿਆਹ ਦੀ ਖੁਸ਼ੀ ਨੂੰ ਵਧਾ ਕੇ ਆਪਣੇ ਘਰ ਨੂੰ ਆ ਗਿਆ ॥੧੯੬੫॥
In this way, after the marriage ceremony, he returned to his home delightfully.1965.
ਚੌਪਈ
ਚੌਪਈ:
CHAUPAI
ਜਬਪੀਅਤ੍ਰੀਅਕੀਓਰਿਨਿਹਾਰਿਓ
ਜਦ ਪਤੀ (ਬਲਰਾਮ) ਨੇ ਪਤਨੀ ਵਲ ਤਕਿਆ
ਛੋਟੇਹਮਇਹਬਡੀਬਿਚਾਰਿਓ
(ਤਾਂ ਮਨ ਵਿਚ) ਵਿਚਾਰਿਆ ਕਿ ਮੈਂ ਛੋਟਾ (ਮਧਰਾ) ਹਾਂ ਅਤੇ ਇਹ ਵੱਡੀ (ਲੰਮੀ) ਹੈ।
When Balram saw towards his wife and found that he himself was smaller and she was taller in size
ਤਿਹਕੇਹਲੁਲੈਕੰਧਹਿਧਰਿਓ
ਉਸ ਨੇ ਹਲ ਨੂੰ ਲੈ ਕੇ ਮੋਢੇ ਉਤੇ ਧਰ ਲਿਆ
ਮਨਭਾਵਤਤਾਕੋਤਨੁਕਰਿਓ॥੧੯੬੬॥
ਅਤੇ (ਰੇਵਤੀ ਦੇ) ਸ਼ਰੀਰ ਨੂੰ ਮਨ ਮਰਜ਼ੀ ਅਨੁਸਾਰ ਕਰ ਦਿੱਤਾ ॥੧੯੬੬॥
Seeing this he placed his plough on her shoulder and according to his desire fashioned her body.1966.
ਦੋਹਰਾ
ਦੋਹਰਾ:
DOHRA
ਬ੍ਯਾਹਭਯੋਬਲਿਦੇਵਕੋਨਾਮੁਰੇਵਤੀਸੰਗਿ
'ਰੇਵਤੀ' ਨਾਂ ਵਾਲੀ (ਕੰਨਿਆ) ਨਾਲ ਬਲਰਾਮ ਦਾ ਵਿਆਹ ਹੋਇਆ।
ਸੁਕਬਿਸ੍ਯਾਮਪੂਰਨਭਯੋਤਬਹੀਕਥਾਪ੍ਰਸੰਗ॥੧੯੬੭॥
ਕਵੀ ਸ਼ਿਆਮ (ਕਹਿੰਦੇ ਹਨ) ਤਦ ਹੀ (ਇਹ) ਕਥਾ ਪ੍ਰਸੰਗ ਸਮਾਪਤ ਹੋ ਗਿਆ ॥੧੯੬੭॥
The marriage of Balram was solemnised with Rewati and in this way according to the poet Shyam, this episode of the marriage was completed.1967.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਬਲਿਭਦ੍ਰਬਿਆਹਬਰਨਨੰਸਮਾਪਤੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਲਭਦ੍ਰ ਵਿਆਹ ਵਰਣਨ ਦੇ ਅਧਿਆਇ ਦੀ ਸਮਾਪਤੀ।
End of the Description of the Marriage of Balram in Krishnavatara in Bachittar Natak.
ਅਥਰੁਕਮਿਨਿਬ੍ਯਾਹਕਥਨੰ
ਹੁਣ ਰੁਕਮਨਿ ਦੇ ਵਿਆਹ ਦਾ ਕਥਨ:
Now begins the description of the Marriage of Rukmani
ਸਵੈਯਾ
ਸਵੈਯਾ:
SWAYYA
ਬਲਿਰਾਮਕੋਬ੍ਯਾਹਭਯੋਜਬਹੀਮਿਲਿਕੈਨਰਨਾਰਿਤਬੈਸੁਖੁਪਾਯੋ
ਜਦੋਂ ਬਲਰਾਮ ਦਾ ਵਿਆਹ ਹੋਇਆ, ਤਦ ਸਭ ਨਰ ਨਾਰੀ ਨੇ (ਬਹੁਤ) ਸੁਖ ਪ੍ਰਾਪਤ ਕੀਤਾ।
ਸ੍ਰੀਬ੍ਰਿਜਨਾਥਕੇਬ੍ਯਾਹਕੋਕਬਿਸ੍ਯਾਮਕਹੈਜੀਅਰਾਲਲਚਾਯੋ
ਕਵੀ ਸ਼ਿਆਮ ਕਹਿੰਦੇ ਹਨ, (ਉਸ ਵੇਲੇ) ਸ੍ਰੀ ਕ੍ਰਿਸ਼ਨ ਦਾ ਮਨ ਵਿਆਹ ਲਈ ਲਲਚਾਉਣ ਲਗਿਆ।
When the marriage of Balram was soleminsed and all the men and women were pleased, then Krishna also coveted for marriage in his mind
ਭੀਖਮਬ੍ਯਾਹਉਤੇਦੁਹਤਾਕੋਰਚਿਓਅਪਨੋਸਭਸੈਨਬੁਲਾਯੋ
ਉਧਰ ਭੀਖਮ (ਰਾਜਾ ਭੀਸ਼ਮਕ) ਨੇ (ਆਪਣੀ) ਪੁੱਤਰੀ ਦਾ ਵਿਆਹ ਰਚਾ ਦਿੱਤਾ ਅਤੇ ਆਪਣੀ ਸਾਰੀ ਸੈਨਾ ਨੂੰ ਬੁਲਾ ਲਿਆ (ਅਰਥਾਂਤਰ ਸਾਰੇ ਸਾਕ ਸੈਣ ਬੁਲਾ ਲਏ)।
The king Bhishma celebrated the marriage of his daughter and gathered together all the warriors of his army
ਮਾਨਹੁਆਪਨੇਬ੍ਯਾਹਹਿਕੋਜਦੁਬੀਰਭਲੀਬਿਧਿਬ੍ਯੋਤਬਨਾਯੋ॥੧੯੬੮॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਕ੍ਰਿਸ਼ਨ ਨੇ ਆਪਣੇ ਵਿਆਹ ਲਈ ਚੰਗੀ ਤਰ੍ਹਾਂ ਵਿਉਂਤ ਬਣਾਈ ਹੈ ॥੧੯੬੮॥
It appeared that Krishna had prepared nicely his plan of marriage.1968.
ਭੀਖਮਭੂਪਬਿਚਾਰਕੀਯੋਦੁਹਤਾਇਹਸ੍ਰੀਜਦੁਬੀਰਕੋਦੀਜੈ
ਰਾਜਾ ਭੀਖਮ ਨੇ ਵਿਚਾਰ ਕੀਤਾ ਕਿ ਇਹ ਪੁੱਤਰੀ ਮੈਂ ਸ੍ਰੀ ਕ੍ਰਿਸ਼ਨ ਨੂੰ ਦੇ ਦੇਵਾਂ।
ਯਾਤੇਭਲੋਕਛੂਕਹੂੰਹੈਹਮਸ੍ਯਾਮਲਹੈਜਗਮੈਜਸੁਲੀਜੈ
ਇਸ ਤੋਂ ਚੰਗਾ (ਹੋਰ) ਕੋਈ ਕੰਮ ਨਹੀਂ ਹੈ ਕਿ ਅਸੀਂ ਸ੍ਰੀ ਕ੍ਰਿਸ਼ਨ ਨੂੰ (ਜਵਾਈ ਰੂਪ ਵਿਚ) ਪ੍ਰਾਪਤ ਕਰ ਕੇ ਜਗਤ ਵਿਚ ਯਸ਼ ਖਟੀਏ।
The king Bhishma arranged the marriage of his daughter with Krishna thinking that there could be no more suitable task than this and marrying his daughter with Krishna would bring also approbation for him
ਤਉਲਗਿਆਇਗਯੋਰੁਕਮੀਰਿਸਿਬੋਲਉਠਿਯੋਸੁਪਿਤਾਕਸਕੀਜੈ
ਉਦੋਂ ਤਕ (ਭੀਸ਼ਮ ਦਾ ਪੁੱਤਰ) ਰੁਕਮੀ (ਉਥੇ) ਆ ਗਿਆ ਅਤੇ ਕ੍ਰੋਧਿਤ ਹੋ ਕੇ ਬੋਲ ਪਿਆ, ਹੇ ਪਿਤਾ ਜੀ! ਕੀ ਕਰਨ ਲਗੇ ਹੋ।
The son of Bhishma named Rukmi then came and said to his father in rage, “What are you doing?
ਜਾਕੁਲਕੀਬਿਵਾਹਤਹੈਹਮਤਾਦੁਹਿਤਾਦੈਕਹਾਜਗੁਜੀਜੈ॥੧੯੬੯॥
ਜਿਸ ਕੁਲ ਦੀ (ਲੜਕੀ) ਅਸੀਂ ਵਿਆਹੁੰਦੇ ਨਹੀਂ, ਉਸ (ਕੁਲ) ਨੂੰ ਲੜਕੀ ਦੇ ਕੇ ਜਗਤ ਵਿਚ ਕਿਵੇਂ ਜੀਉਂਦੇ ਰਹਾਂਗੇ ॥੧੯੬੯॥
The clan, with which we have enmity, now shall we be able to live in the world, giving our daughter in marriage to such a clan?1969.
ਰੁਕਮੀਬਾਚਨ੍ਰਿਪਸੋ
ਰੁਕਮੀ ਨੇ ਰਾਜੇ ਨੂੰ ਕਿਹਾ:
Speech of Rukmi addressed to the king:
ਸਵੈਯਾ
ਸਵੈਯਾ:
SWAYYA
ਹੈਸਿਸੁਪਾਲਚੰਦੇਰੀਮੈਬੀਰਸੁਤਾਹਿਬਿਯਾਹਕੇਕਾਜਬੁਲਈਯੈ
ਚੰਦੇਰੀ (ਨਗਰ) ਵਿਚ ਸਸਪਾਲ (ਸ਼ਿਸ਼ੁਪਾਲ) (ਨਾਂ ਦਾ) ਸੂਰਮਾ ਹੈ, ਉਸ ਨੂੰ ਵਿਆਹ ਦੇ ਕਾਰਜ ਲਈ ਬੁਲਾਓ।
ਗੂਜਰਕੋਕਹਿਯੋਦੈਦੁਹਿਤਾਜਗਮੈਸੰਗਲਾਜਨਕੇਮਰਿਜਈਯੈ
(ਫਿਰ) ਕਿਹਾ, ਗਵਾਲੇ (ਕ੍ਰਿਸ਼ਨ) ਨੂੰ ਪੁੱਤਰੀ ਦੇ ਕੇ ਜਗ ਵਿਚ ਸ਼ਰਮ ਨਾਲ ਹੀ ਮਰ ਜਾਵਾਂਗੇ।
“Shishupal, the king of Chanderi is a hero, call him for the marriage, giving the daughter in marriage to a milkman, we will die with shame
ਸ੍ਰੇਸਟਏਕਬੁਲਾਇਭਲੋਦਿਜਤਾਹੀਕੇਲਿਆਵਨਕਾਜਪਠਈਯੈ
ਇਕ ਚੰਗਾ ਅਤੇ ਸ੍ਰੇਸ਼ਠ ਬ੍ਰਾਹਮਣ ਬੁਲਾ ਕੇ ਉਸ (ਸ਼ਿਸ਼ੁਪਾਲ) ਨੂੰ ਲਿਆਉਣ ਲਈ ਭੇਜੋ।
“Call an eminent Brahmin and send him for bringing Shishupal
ਬ੍ਯਾਹਕੀਜੋਬਿਧਿਬੇਦਲਿਖੀਦੁਹਿਤਾਸੋਊਕੈਬਿਧਿਤਾਹਿਕਉਦਈਯੈ॥੧੯੭੦॥
ਵਿਆਹ ਦੀ ਜੋ ਵਿਧੀ ਵੇਦ ਵਿਚ ਲਿਖੀ ਹੈ, ਉਹੀ ਵਿਧੀ ਕਰ ਕੇ ਪੁੱਤਰੀ ਉਸ ਨੂੰ ਦੇ ਦਿਓ ॥੧੯੭੦॥
Whatever mode of marriage is mentioned in the Vedas, solemnise the marriage of the daughter according to that with Shishupal.”1970.
ਯੌਸੁਨਿਕੈਸੁਤਕੀਬਤੀਯਾਨ੍ਰਿਪਬਾਮਨਤਾਹੀਕੋਲੈਨਪਠਾਯੋ
ਪੁੱਤਰ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ, ਰਾਜੇ ਨੇ ਉਸ (ਸ਼ਿਸ਼ੁਪਾਲ) ਨੂੰ ਲਿਆਉਣ ਵਾਸਤੇ (ਬ੍ਰਾਹਮਣ ਨੂੰ) ਭੇਜ ਦਿੱਤਾ।
Hearing the words of his son, the king sent a Brahmin to bring Shishupal
ਦੈਦਿਜਸੀਸਚਲਿਓਉਤਕੋਦੁਹਿਤਾਇਤਭੂਪਤਿਕੀਸੁਨਿਪਾਯੋ
ਬ੍ਰਾਹਮਣ ਅਸੀਸ ਦੇ ਕੇ ਉਧਰ ਨੂੰ ਚਲ ਪਿਆ। ਇਸ (ਗੱਲ) ਨੂੰ ਰਾਜੇ ਦੀ ਪੁੱਤਰੀ (ਰੁਕਮਨੀ) ਨੇ ਵੀ ਸੁਣ ਲਿਆ।
Bowing his head, that Brahmin went towards that side, and on this side, the daughter of the king heard this talk
ਸੀਸਧੁਨੈਕਬਸ੍ਯਾਮਭਨੈਤਿਨਿਨੈਨਨਤੇਅਤਿਨੀਰਬਹਾਯੋ
ਕਵੀ ਸ਼ਿਆਮ ਕਹਿੰਦੇ ਹਨ, (ਲੜਕੀ ਰੁਕਮਨੀ) ਸਿਰ ਮਾਰਦੀ ਹੈ ਅਤੇ (ਉਸ ਨੇ) ਅੱਖਾਂ ਵਿਚੋਂ ਬਹੁਤ ਹੰਝੂ ਵਹਾ ਦਿੱਤੇ ਹਨ।
Hearing that talk, she dashed her head in agony and the tears flowed from her eyes
ਮਾਨਹੁਆਸਹਿਕੀਕਟਿਗੀਜਰਸੁੰਦਰਰੂਖਸੁਹੈਮੁਰਝਾਯੋ॥੧੯੭੧॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਉਸ ਦੀ) ਆਸ ਦੀ ਜੜ੍ਹ ਕਟ ਗਈ ਹੋਵੇ ਅਤੇ (ਵਿਆਹ ਰੂਪ) ਸੁੰਦਰ ਬ੍ਰਿਛ ਕੁਮਲਾ ਗਿਆ ਹੋਵੇ ॥੧੯੭੧॥
Her hope seemd to have been shattered and she withered like a tree.1971.
ਰੁਕਮਿਨੀਬਾਚਸਖੀਅਨਸੋ
ਰੁਕਮਨੀ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ:
Speech of Rukmani addressed to her friends:
ਸਵੈਯਾ
ਸਵੈਯਾ:
SWAYYA
ਸੰਗਸਹੇਲਿਨਬੋਲਤਭੀਸਜਨੀਪ੍ਰਨਏਕਅਬੈਕਰਿਹਉ
ਆਪਣੀਆਂ ਸਹੇਲੀਆਂ ਨਾਲ ਬੋਲਣ ਲਗੀ, ਹੇ ਸਹੇਲੀਓ! ਮੈਂ ਵੀ ਹੁਣੇ ਇਕ ਪ੍ਰਣ ਕਰਦੀ ਹਾਂ।
ਕਿਤੋਜੋਗਨਿਭੇਸਕਰੋਤਜਦੇਸਨਹੀਬਿਰਹਾਗਿਨਸੋਜਰਿਹਉ
ਜਾਂ ਤਾਂ ਜੋਗਣ ਦਾ ਭੇਸ ਧਾਰ ਕੇ ਦੇਸ ਛਡ (ਜਾਵਾਂਗੀ) ਨਹੀਂ ਤਾਂ ਵਿਯੋਗ ਦੀ ਅੱਗ ਨਾਲ ਸੜ ਜਾਵਾਂਗੀ।
Rukmani said to her friends, “O friends! now I am taking a vow that I shall leave the country and become a Yogin (recluse), otherwise I shall burn myself in the fire of separation
ਮੋਰਪਿਤਾਹਠਜਿਉਕਰਹੈਤੁਬਿਸੇਖਕਹਿਓਬਿਖਖਾਮਰਿਹਉ
ਮੇਰੇ ਪਿਤਾ ਜਿਵੇਂ ਹਠ ਕਰ ਰਹੇ ਹਨ, ਤਾਂ ਮੈਂ ਵਿਸ਼ੇਸ਼ ਰੂਪ ਵਿਚ (ਸਪਸ਼ਟ) ਕਹਿੰਦੀ ਹਾਂ ਕਿ ਵਿਸ਼ ਖਾ ਕੇ ਮਰ ਜਾਵਾਂਗੀ।
“If my father is specially persistent, then I shall take poison and die
ਦੁਹਿਤਾਨ੍ਰਿਪਕੀਕਹਿਓਤਿਹਕਉਬਰਿਹੌਤੁਸ੍ਯਾਮਹੀਕੋਬਰਿਹਉ॥੧੯੭੨॥
ਰਾਜੇ ਦੀ ਪੁੱਤਰੀ (ਰੁਕਮਨੀ) ਨੇ ਕਿਹਾ ਕਿ ਮੈਂ ਉਸ (ਸ਼ਿਸ਼ੁਪਾਲ) ਨੂੰ ਨਹੀਂ ਵਰਾਂਗੀ। (ਅਤੇ ਜਦੋਂ ਕਦੇ ਵਰਾਂਗੀ) ਤਾਂ ਸ੍ਰੀ ਕ੍ਰਿਸ਼ਨ ਨੂੰ ਹੀ ਵਰਾਂਗੀ ॥੧੯੭੨॥
I shall marry only Krishna, otherwise I shall not be called the daughter of a king.1972.
ਦੋਹਰਾ
ਦੋਹਰਾ:
DOHRA
ਅਉਰਬਿਚਾਰੀਮਨਬਿਖੈਕਰਿਹੋਂਏਕਉਪਾਇ
(ਇਕ) ਹੋਰ ਗੱਲ ਮਨ ਵਿਚ ਵਿਚਾਰੀ ਹੈ ਕਿ (ਮੈਂ) ਇਕ ਉਪਾ ਕਰਦੀ ਹਾਂ
“There is another thought in my mind