GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 495
Display Settings
ਪਤੀਆਦੈਕੋਊਭੇਜਹੋਂਪ੍ਰਭਦੈਹੈਸੁਧਿਜਾਇ॥੧੯੭੩॥
ਅਤੇ ਕਿਸੇ ਨੂੰ ਚਿੱਠੀ ਦੇ ਕੇ ਭੇਜਦੀ ਹਾਂ ਕਿ ਸ੍ਰੀ ਕ੍ਰਿਸ਼ਨ ਨੂੰ ਜਾ ਕੇ ਖ਼ਬਰ ਕਰ ਦੇਵੇ ॥੧੯੭੩॥
An effort may be made to send a letter through someone, which may inform all this to Krishna.”1973.
ਇਹਚਿੰਤਾਕਰਿਚਿਤਬਿਖੈਇਕਦਿਜਲਯੋਬੁਲਾਇ
ਮਨ ਵਿਚ ਇਹ ਵਿਚਾਰ ਕਰ ਕੇ ਇਕ ਬ੍ਰਾਹਮਣ ਨੂੰ ਬੁਲਾ ਲਿਆ
ਬਹੁਧਨੁਦੈਤਾਕੋਕਹਿਓਪ੍ਰਭਦੇਪਤੀਆਜਾਇ॥੧੯੭੪॥
ਅਤੇ ਬਹੁਤ ਧਨ ਦੇ ਕੇ ਉਸ ਨੂੰ ਕਿਹਾ ਕਿ (ਮੇਰੀ) ਚਿੱਠੀ ਸ੍ਰੀ ਕ੍ਰਿਸ਼ਨ ਨੂੰ ਜਾ ਕੇ ਦੇ ਆਓ ॥੧੯੭੪॥
Keeping this thought in their mind, they called a Brahmin and giving him good deal of money they asked him to take the letter to Krishna.1974.
ਰੁਕਮਿਨੀਪਾਤੀਪਠੀਕਾਨ੍ਰਹਪ੍ਰਤਿ
ਰੁਕਮਨੀ ਨੇ ਸ੍ਰੀ ਕ੍ਰਿਸ਼ਨ ਨੂੰ ਚਿੱਠੀ ਭੇਜੀ
The letter of Rukmani to Krishna:
ਸਵੈਯਾ
ਸਵੈਯਾ:
SWAYYA
ਲੋਚਨਚਾਰੁਬਿਚਾਰਕਰੋਜਿਨਿਬਾਚਤਹੀਪਤੀਆਉਠਿਧਾਵਹੁ
ਹੇ ਸੁੰਦਰ ਨੈਣਾਂ ਵਾਲੇ! ਵਿਚਾਰ ਬਿਲਕੁਲ ਨਾ ਕਰੋ ਅਤੇ ਚਿੱਠੀ ਪੜ੍ਹਦਿਆਂ ਹੀ ਉਠ ਕੇ ਚਲ ਪਵੋ।
“O the one with charming eyes! do not be absorbed in more thoughts and come immediately after reading the letter
ਆਵਤਹੈਸਿਸਪਾਲਇਤੈਮੁਹਿਬ੍ਯਾਹਨਕਉਪ੍ਰਭਢੀਲਲਾਵਹੁ
ਸ਼ਿਸ਼ੁਪਾਲ ਮੈਨੂੰ ਵਿਆਹੁਣ ਲਈ ਇਥੇ ਆ ਰਿਹਾ ਹੈ, (ਇਸ ਲਈ) ਹੇ ਸ੍ਰੀ ਕ੍ਰਿਸ਼ਨ! ਢਿਲ ਨਾ ਲਾਓ।
Shishupal is coming to maryy me, therefore you should avoid even the slightest delay
ਮਾਰਿਇਨੈਮੁਹਿਜੀਤਿਪ੍ਰਭੂਚਲੋਦ੍ਵਾਰਵਤੀਜਗਮੈਜਸੁਪਾਵਹੁ
ਹੇ ਪ੍ਰਭੂ! ਇਨ੍ਹਾਂ ਨੂੰ ਮਾਰ ਕੇ ਅਤੇ ਮੈਨੂੰ ਜਿਤ ਕੇ ਦੁਆਰਿਕਾ ਲੈ ਚਲੋ (ਅਤੇ ਇਸ ਤਰ੍ਹਾਂ ਕਰ ਕੇ) ਜਗਤ ਵਿਚ ਯਸ਼ ਖਟੋ।
“Kill him and conquering me, take me to Dwarka and earn approbation in the world
ਮੋਰੀਦਸਾਸੁਨਿਕੈਸਭਯੌਕਬਿਸ੍ਯਾਮਕਹੈਕਰਿਪੰਖਨਆਵਹੁ॥੧੯੭੫॥
ਕਵੀ ਸ਼ਿਆਮ ਕਹਿੰਦੇ ਹਨ, ਮੇਰੀ (ਰੁਕਮਨੀ ਦੀ) ਸਾਰੀ ਦਸ਼ਾ (ਬ੍ਰਾਹਮਣ ਤੋਂ) ਸੁਣ ਕੇ ਖੰਭ ਲਾ ਕੇ ਆ ਜਾਓ ॥੧੯੭੫॥
Hearing this plight of mine, fixing wings on your body fly towards me.”1975.
ਹੇਪਤਿਚਉਦਹਿਲੋਕਨਕੇਸੁਨੀਐਚਿਤਦੈਜੁਸੰਦੇਸਕਹੇਹੈ
ਹੇ ਚੌਦਾਂ ਲੋਕਾਂ ਦੇ ਸੁਆਮੀ! ਚਿਤ ਦੇ ਕੇ ਸੁਣਨਾ, ਜੋ ਸੰਦੇਸ਼ ਮੈਂ ਕਹੇ ਹਨ।
“O Lord of all the fourteen worlds! kindly listen to my message attentively
ਤੇਰੇਬਿਨਾਸੁਅਹੰਅਰੁਕ੍ਰੋਧੁਬਢਿਓਸਭਆਤਮੇਤੀਨਬਹੇਹੈ
ਤੇਰੇ ਬਿਨਾ ਸਭ ਦੀਆਂ ਆਤਮਾਵਾਂ ਵਿਚ ਹੰਕਾਰ ਅਤੇ ਕ੍ਰੋਧ ਵਧ ਗਿਆ ਹੈ ਅਤੇ ਉਨ੍ਹਾਂ ਸਾਰਿਆਂ ਦੀਆਂ ਆਤਮਾਵਾਂ ਤਿੰਨਾਂ (ਗੁਣਾਂ ਵਿਚ ਹੀ) ਵਹਿ ਗਈਆਂ ਹਨ।
The ego and anger have increased in the souls of all except you
ਯੌਸੁਨੀਐਤਿਪੁਰਾਰਿਤੇਆਦਿਕਚਿਤਬਿਖੈਕਬਹੂੰਚਹੇਹੈ
ਇਹ ਵੀ ਸੁਣ ਲਵੋ ਕਿ ਸ਼ਿਵ ਵਰਗੇ ਵੀ, ਮੈਂ ਕਦੇ ਚਿਤ ਵਿਚ ਨਹੀਂ ਚਾਹੇ ਹਨ।
“O Lord and Destroyer of the three worlds! I never desire that which my father and brother desire
ਬਾਚਤਹੀਪਤੀਯਾਉਠਿਆਵਹੁਜੂਬ੍ਯਾਹਬਿਖੈਦਿਨਤੀਨਰਹੇਹੈ॥੧੯੭੬॥
ਚਿੱਠੀ ਪੜ੍ਹਦਿਆਂ ਹੀ ਉਠ ਕੇ ਆ ਜਾਓ। ਹੇ ਜੀ! ਵਿਆਹ ਵਿਚ ਕੇਵਲ ਤਿੰਨ ਦਿਨ ਰਹਿ ਗਏ ਹਨ ॥੧੯੭੬॥
Kindly come on reading this letter, because only three days remain for the marriage.”1976.
ਦੋਹਰਾ
ਦੋਹਰਾ:
DOHRA
ਤੀਨਬ੍ਯਾਹਮੈਦਿਨਰਹੇਇਉਕਹੀਐਦਿਜਗਾਥ
ਹੇ ਬ੍ਰਾਹਮਣ! ਇਸ ਤਰ੍ਹਾਂ ਗੱਲ ਕਹਿਣਾ ਕਿ ਵਿਆਹ ਵਿਚ ਕੇਵਲ ਤਿੰਨ ਦਿਨ ਰਹਿ ਗਏ ਹਨ।
ਤਜਿਬਿਲੰਬਆਵਹੁਪ੍ਰਭੂਪਤੀਆਪੜਿਦਿਜਸਾਥ॥੧੯੭੭॥
ਹੇ ਪ੍ਰਭੂ! ਚਿੱਠੀ ਪੜ੍ਹ ਕੇ, ਦੇਰੀ ਕੀਤੇ ਬਿਨਾ, ਬ੍ਰਾਹਮਣ ਨਾਲ ਆ ਜਾਓ ॥੧੯੭੭॥
“O Brahmin! kindly tell (Krihsna) that only three days remain for the marriage and O Lord! kindly come without delay with this Brahmin.1977.
ਸਵੈਯਾ
ਸਵੈਯਾ:
SWAYYA
ਅਉਜਦੁਬੀਰਸੋਯੌਕਹੀਯੋਤੁਮਰੇਬਿਨੁਦੇਖਿਨਿਸਾਡਰੁਆਵੈ
ਹੋਰ ਸ੍ਰੀ ਕ੍ਰਿਸ਼ਨ ਨੂੰ ਇਹ ਕਹਿਣਾ ਕਿ ਤੁਹਾਡੇ ਦੇਖੇ ਬਿਨਾ ਰਾਤ ਨੂੰ ਡਰ ਲਗਦਾ ਹੈ।
ਬਾਰਹੀਬਾਰਅਤਿਆਤੁਰਹ੍ਵੈਤਨਤਿਆਗਿਕਹਿਯੋਜੀਅਮੋਰਪਰਾਵੈ
ਬਾਰ ਬਾਰ ਅਤਿ ਅਧਿਕ ਆਤੁਰ ਹੋ ਕੇ ਮੇਰੀ ਜਿੰਦ ਸ਼ਰੀਰ ਨੂੰ ਤਿਆਗ ਕੇ ਚਲੀ ਜਾਏਗੀ।
“Tell Krishna, that without him I feel frightened throughout the night and my soul, getting extremely agitated, wants to leave the body:
ਪ੍ਰਾਚੀਪ੍ਰਤਛਭਯੋਸਸਿਪੂਰਨਸੋਹਮਕੋਅਤਿਸੈਕਰਿਤਾਵੈ
ਪੂਰਬ ਵਲੋਂ ਪ੍ਰਗਟ ਹੋ ਰਿਹਾ ਪੂਰਨਮਾਸੀ ਦਾ ਚੰਦ੍ਰਮਾ ਮੈਨੂੰ ਬਹੁਤ ਜ਼ਿਆਦਾ ਸਾੜ ਰਿਹਾ ਹੈ।
ਮੈਨਮਨੋਮੁਖਆਰੁਨਕੈਤੁਮਰੇਬਿਨੁਆਇਹਮੋਡਰਪਾਵੈ॥੧੯੭੮॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮਦੇਵ ਮੁਖ ਲਾਲ ਕਰ ਕੇ, ਤੁਹਾਡੇ ਨਾ ਆਉਣ ਕਾਰਨ ਮੈਨੂੰ ਡਰਾਉਂਦਾ ਹੋਵੇ ॥੧੯੭੮॥
“The moon risen in the east is burning me without you, the red face of the god of love frightens me.”1978.
ਲਾਗਿਰਹਿਓਤੁਹਿਓਰਹਿਸ੍ਯਾਮਜੂਮੈਇਹਬੇਰਘਨੀਹਟਕੇ
ਹੇ ਸ੍ਰੀ ਕ੍ਰਿਸ਼ਨ ਜੀ! (ਮੇਰੇ ਨੈਣ) ਤੁਹਾਡੇ ਵਲ ਲਗੇ ਹੋਏ ਹਨ। ਮੈਂ ਇਨ੍ਹਾਂ ਨੂੰ ਬਹੁਤ ਵਾਰ ਰੋਕਿਆ ਹੈ (ਪਰ ਇਹ ਰੁਕਦੇ ਨਹੀਂ)।
“O Krishna! my mind turns towards you again and again inspite of restraining it and has remained entrapped in your charming memory
ਘਨਿਸ੍ਯਾਮਕੀਬੰਕਬਿਲੋਕਨਫਾਸਕੇਸੰਗਿਫਸੇਸੁਨਹੀਛੁਟਕੇ
ਸ੍ਰੀ ਕ੍ਰਿਸ਼ਨ ਦੀ ਤਿਰਛੀ ਦ੍ਰਿਸ਼ਟੀ ਦੀ ਫਾਹੀ ਨਾਲ ਜੋ ਫਸ ਗਏ, ਉਹ ਫਿਰ ਛੁਟ ਨਹੀਂ ਸਕਦੇ।
It does not accept the advice although I instruct it for a lakh of times
ਨਹੀਨੈਕੁਮੁਰਾਏਮੁਰੈਹਮਰੇਤੁਹਿਮੂਰਤਿਹੇਰਨਹੀਅਟਕੇ
ਮੇਰੇ ਮੋੜਿਆਂ ਜ਼ਰਾ ਜਿੰਨੇ ਵੀ ਨਹੀਂ ਮੁੜਦੇ, (ਬਸ) ਤੁਹਾਡੇ ਦਰਸ਼ਨ ਕੀਤੇ ਬਿਨਾ ਟਿਕਦੇ ਨਹੀਂ ਹਨ।
“And has become immovable from your portrait
ਕਬਿਸ੍ਯਾਮਭਨੇਸੰਗਿਲਾਜਕੇਆਜਭਏਦੋਊਨੈਨਬਟਾਨਟਕੇ॥੧੯੭੯॥
ਕਵੀ ਸ਼ਿਆਮ ਕਹਿੰਦੇ ਹਨ, ਲਾਜ ਦੇ ਮਾਰੇ (ਮੇਰੇ) ਦੋਵੇਂ ਨੈਣ ਨਟ ਦੀਆਂ ਗੋਲੀਆਂ ਵਾਂਗ ਬਣ ਕੇ (ਸਥਿਰ ਹੋ) ਗਏ ਹਨ ॥੧੯੭੯॥
Because of shyness both my eyes have become stable at their place like an acrobat.”1979.
ਸਾਜਦਯੋਰਥਬਾਮਨਕੋਬਹੁਤੈਧਨੁਦੈਤਿਹਚਿਤਬਢਾਯੋ
(ਰੁਕਮਨੀ ਨੇ) ਬ੍ਰਾਹਮਣ ਨੂੰ ਰਥ ਸਜਾ ਕੇ ਦੇ ਦਿੱਤਾ ਅਤੇ ਬਹੁਤ ਸਾਰਾ ਧਨ ਦੇ ਕੇ ਉਸ ਦਾ ਚਿਤ ਵਿਗਸਿਤ ਕਰ ਦਿੱਤਾ।
ਸ੍ਰੀਬ੍ਰਿਜਨਾਥਲਿਆਵਨਕਾਜਪਠਿਯੋਚਿਤਮੈਤਿਨਹੂੰਸੁਖੁਪਾਯੋ
(ਉਸ ਨੂੰ) ਸ੍ਰੀ ਕ੍ਰਿਸ਼ਨ ਨੂੰ ਲਿਆਉਣ ਦੇ ਕਾਰਜ ਲਈ ਭੇਜ ਦਿੱਤਾ, ਉਸ (ਬ੍ਰਾਹਮਣ) ਨੇ ਵੀ ਚਿਤ ਵਿਚ ਸੁਖ ਪ੍ਰਾਪਤ ਕੀਤਾ।
Everyone felt comfortable after sending the Brahmin, giving him the chariot, money and incentive for bringing Krishna
ਯੌਸੋਊਲੈਪਤੀਯਾਕੋਚਲਿਯੋਸੁਪ੍ਰਬੰਧਕਥਾਕਹਿਸ੍ਯਾਮਸੁਨਾਯੋ
ਇਸ ਤਰ੍ਹਾਂ ਉਹ ਚਿੱਠੀ ਲੈ ਕੇ ਚਲ ਪਿਆ। ਕਵੀ ਸ਼ਿਆਮ ਨੇ ਇਹ ਪ੍ਰਬੰਧ ਕਥਾ ਕਹਿ ਕੇ ਸੁਣਾਈ ਹੈ।
ਮਾਨਹੁਪਉਨਕੇਗਉਨਹੂੰਤੇਸੁਸਿਤਾਬਦੈਸ੍ਰੀਜਦੁਬੀਰਪੈਆਯੋ॥੧੯੮੦॥
(ਇੰਜ ਪ੍ਰਤੀਤ ਹੁੰਦਾ ਹੈ ਕਿ) ਉਹ (ਬ੍ਰਾਹਮਣ) ਪੌਣ ਦੀ ਗਤਿ ਨਾਲ ਛੇਤੀ ਹੀ ਸ੍ਰੀ ਕ੍ਰਿਸ਼ਨ ਕੋਲ ਆ ਗਿਆ ॥੧੯੮੦॥
Taking the letter he also went with greater speed than even the speed of the wing for reaching the place of Krishna at the earliest.1980.
ਸ੍ਰੀਬ੍ਰਿਜਨਾਥਕੋਬਾਸਜਹਾਸੁਕਹੈਕਬਿਸ੍ਯਾਮਪੁਰੀਅਤਿਨੀਕੀ
ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਸ੍ਰੀ ਕ੍ਰਿਸ਼ਨ ਦਾ ਨਿਵਾਸ ਸੀ, (ਉਹ) ਨਗਰੀ ਬਹੁਤ ਹੀ ਸੁੰਦਰ ਸੀ।
ਬਜ੍ਰਖਚੇਅਰੁਲਾਲਜਵਾਹਿਰਜੋਤਿਜਗੈਅਤਿਹੀਸੁਮਨੀਕੀ
ਹੀਰੇ (ਬਜ੍ਰ) ਲਾਲ ਅਤੇ ਜਵਾਹਰ ਜੜ੍ਹੇ ਹੋਏ ਸਨ ਅਤੇ ਉਨ੍ਹਾਂ ਮਣੀਆਂ (ਦੀ ਚਮਕ) ਜਗਦੀਆਂ ਜੋਤਾਂ ਵਰਗੀ ਸੀ।
The city of Krishna’s residence was extremely beautiful and on the four sides pearls, rubies and jewels were studded with glittering lights
ਕਉਨਸਰਾਹਕਰੈਤਿਹਕੀਤੁਮਹੀਕਹੋਐਸੀਬੁਧਿਕਿਸੀਕੀ
ਉਨ੍ਹਾਂ ਦੀ ਸਿਫ਼ਤ ਕੌਣ ਕਰ ਸਕਦਾ ਹੈ, ਤੁਸੀਂ ਹੀ ਦਸੋ, ਅਜਿਹੀ ਬੁੱਧੀ ਕਿਸ ਦੀ ਹੈ।
ਸੇਸਨਿਸੇਸਜਲੇਸਕੀਅਉਰਸੁਰੇਸਪੁਰੀਜਿਹਅਗ੍ਰਜਫੀਕੀ॥੧੯੮੧॥
ਸ਼ੇਸ਼ਨਾਗ, ਚੰਦ੍ਰਮਾ, ਵਰੁਨ ਦੇਵਤਾ ਅਤੇ ਇੰਦਰ-ਪੁਰੀ ਵੀ ਜਿਸ ਦੇ ਸਾਹਮਣੇ ਫਿਕੀ ਪੈਂਦੀ ਸੀ ॥੧੯੮੧॥
The description of that city is beyond everybody’s ken, because the regions of Sheshnaga, Chandra, Varuna and Indra looked pale before the city of Dwarka.1981.
ਦੋਹਰਾ
ਦੋਹਰਾ:
DOHRA
ਐਸੀਪੁਰੀਨਿਹਾਰਕੈਅਤਿਚਿਤਿਹਰਖਬਢਾਇ
ਅਜਿਹੀ ਨਗਰੀ ਨੂੰ ਵੇਖ ਕੇ ਅਤੇ (ਆਪਣੇ) ਚਿਤ ਵਿਚ ਬਹੁਤ ਪ੍ਰਸੰਨ ਹੋ ਕੇ,
ਸ੍ਰੀਬ੍ਰਿਜਪਤਿਕੋਗ੍ਰਿਹਜਹਾਤਹਿਦਿਜਪਹੁਚਿਓਜਾਇ॥੧੯੮੨॥
ਜਿਥੇ ਸ੍ਰੀ ਕ੍ਰਿਸ਼ਨ ਦਾ ਘਰ ਸੀ, ਬ੍ਰਾਹਮਣ ਉਸ ਸਥਾਨ ਉਤੇ ਜਾ ਪਹੁੰਚਿਆ ॥੧੯੮੨॥
Extremely pleased on seeing the city, the Brahmin reached the palace of Krishna.1982.
ਸਵੈਯਾ
ਸਵੈਯਾ:
SWAYYA
ਦੇਖਤਹੀਬ੍ਰਿਜਨਾਥਦਿਜੋਤਮਠਾਢਭਯੋਉਠਿਆਗੇਬੁਲਾਯੋ
ਸ੍ਰੀ ਕ੍ਰਿਸ਼ਨ ਸ੍ਰੇਸ਼ਠ ਬ੍ਰਾਹਮਣ ਨੂੰ ਵੇਖਦਿਆਂ ਹੀ ਉਠ ਕੇ ਖੜੋ ਗਏ ਅਤੇ ਅਗੇ ਬੁਲਾ ਲਿਆ।
Seeing the Brahmin, Krishna got up and called him
ਲੈਦਿਜੈਆਗੈਧਰੀਪਤੀਆਤਿਹਬਾਚਤਹੀਪ੍ਰਭਜੀਸੁਖਪਾਯੋ
ਬ੍ਰਾਹਮਣ ਨੇ ਚਿੱਠੀ (ਹੱਥ ਵਿਚ) ਲੈ ਕੇ ਅਗੇ ਧਰ ਦਿੱਤੀ। ਉਸ ਨੂੰ ਪੜ੍ਹ ਕੇ ਸ੍ਰੀ ਕ੍ਰਿਸ਼ਨ ਨੇ ਬਹੁਤ ਸੁਖ ਪ੍ਰਾਪਤ ਕੀਤਾ।
The Brahmin placed the letter before him, reading which Krishna was extremely pleased
ਸ੍ਯੰਦਨਸਾਜਿਚੜਿਓਅਪੁਨੇਸੋਊਸੰਗਿਲਯੋਮਨੋਪਉਨਹ੍ਵੈਧਾਯੋ
ਰਥ ਨੂੰ ਸਜਾ ਕੇ (ਅਤੇ ਉਸ ਉਪਰ) ਚੜ੍ਹ ਕੇ ਅਤੇ ਆਪਣੇ ਨਾਲ ਉਸ (ਬ੍ਰਾਹਮਣ) ਨੂੰ ਲੈ ਕੇ (ਇਸ ਤਰ੍ਹਾਂ ਚਲ ਪਏ) ਮਾਨੋ ਪੌਣ ਰੂਪ ਹੋ ਕੇ ਭਜ ਤੁਰੇ ਹੋਣ।
ਮਾਨੋਛੁਧਾਤਰੁਹੋਇਅਤਿਹੀਮ੍ਰਿਗਝੁੰਡਤਕੈਉਠਿਕੇਹਰਿਆਯੋ॥੧੯੮੩॥
(ਜਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਭੁਖ ਨਾਲ ਬਹੁਤ ਆਤੁਰ ਹੋਇਆ ਸ਼ੇਰ ਹਿਰਨਾਂ ਦਾ ਝੁੰਡ ਵੇਖ ਕੇ ਉਠ ਦੌੜਿਆ ਹੋਵੇ ॥੧੯੮੩॥
He mounted his chariot and moved with the swift speed of wing like a hungry lion following a herd of deer.1983.
ਇਤਸ੍ਯਾਮਜੂਸ੍ਯੰਦਨਸਾਜਿਚੜਿਯੋਉਤਲੈਸਿਸੁਪਾਲਘਨੋਦਲੁਆਯੋ
ਇਧਰੋ ਕ੍ਰਿਸ਼ਨ ਜੀ ਰਥ ਨੂੰ ਤਿਆਰ ਕਰ ਕੇ ਚੜ੍ਹ ਚਲੇ ਹਨ, ਉਧਰੋਂ ਸ਼ਿਸ਼ੁਪਾਲ ਬਹੁਤ ਸਾਰੀ ਸੈਨਾ ਲੈ ਕੇ ਆ ਗਿਆ ਹੈ।
On this side, Krishna went on his chariot and on the other side Shishupal reached alongwith a good deal of army
ਆਵਤਸੋਇਨਹੂੰਸੁਨਿਕੈਪੁਰਦ੍ਵਾਰਬਜਾਰਜੁਥੇਸੁਬਨਾਯੋ
ਇਨ੍ਹਾਂ ਦਾ (ਸ਼ਿਸ਼ੁਪਾਲ ਹੋਰਾਂ ਦਾ) ਆਉਣਾ ਸੁਣ ਕੇ ਨਗਰ ਦੇ ਦੁਆਰ ਅਤੇ ਬਾਜ਼ਾਰ ਜੋ ਸਨ, ਉਨ੍ਹਾਂ ਨੂੰ ਸਜਾ ਦਿੱਤਾ ਗਿਆ ਹੈ।
Special gates were erected in the city and decorated on knowing about the arrival of Shishupal and Rukmi.
ਸੈਨਬਨਾਇਭਲੀਇਤਤੇਰੁਕਮਾਦਿਕਆਗੇਤੇਲੈਨਕਉਧਾਯੋ
ਇਧਰੋਂ ਰੁਕਮੀ ਆਦਿਕ ਸੈਨਾ ਨੂੰ ਚੰਗੀ ਤਰ੍ਹਾਂ ਵਿਵਸਥਿਤ ਕਰ ਕੇ (ਸ਼ਿਸ਼ੁਪਾਲ ਨੂੰ) ਲਿਆਉਣ ਲਈ ਗਏ ਹਨ।
And others came alongwith the army in order to welcome him
ਸ੍ਯਾਮਭਨੈਸਭਹੀਭਟਵਾਅਪਨੇਮਨਮੈਅਤਿਹੀਸੁਖੁਪਾਯੋ॥੧੯੮੪॥
(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਸ਼ੂਰਵੀਰਾਂ ਨੇ ਆਪਣੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ ਹੈ ॥੧੯੮੪॥
According to the poet Shyam, all the warriors were extremely pleased in their mind.1984.
ਅਉਰਬਡੇਨ੍ਰਿਪਆਵਤਭੇਚਤੁਰੰਗਚਮੂੰਸੁਘਨੀਸੰਗਿਲੈਕੇ
ਹੋਰ ਵੀ ਬਹੁਤ ਸਾਰੇ ਰਾਜੇ ਆਪਣੇ ਨਾਲ ਬਹੁਤ ਸਾਰੀ ਚਤੁਰੰਗਨੀ ਸੈਨਾ ਲੈ ਕੇ ਆ ਗਏ ਹਨ।
ਹੇਰਨਬ੍ਯਾਹਰੁਕੰਮਨਿਕੋਅਤਿਹੀਚਿਤਮੈਸੁਹੁਲਾਸਬਢੈਕੈ
ਰੁਕਮਨੀ ਦੇ ਵਿਆਹ ਨੂੰ ਦੇਖਣ ਲਈ (ਉਨ੍ਹਾਂ ਨੇ) ਆਪਣੇ ਮਨ ਵਿਚ ਉਤਸਾਹ ਵਧਾਇਆ ਹੈ।
Many other kings reached there alongwith their fourfold army, getting pleased, reached there in order to see the wedding of Rummani
ਭੇਰਿਘਨੀਸਹਨਾਇਸਿੰਗੇਰਨਦੁੰਦਭਿਅਉਤੁਰਹੀਨਬਜੈਕੈ
(ਉਹ) ਬਹੁਤ ਸਾਰੀਆਂ ਭੇਰੀਆਂ, ਸ਼ਹਿਨਾਈਆਂ, ਰਣਸਿੰਗੇ, ਧੌਂਸੇ ਅਤੇ ਤੁਰੀਆਂ ਵਜਾ ਕੇ (ਆਏ ਹਨ)।