GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 496
Display Settings
ਸ੍ਯਾਮਇਤੇਛਪਿਆਵਤਭਯੋਕਬਿਸ੍ਯਾਮਭਨੈਤਿਨਕਾਰਨਛੈਕੈ॥੧੯੮੫॥
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ (ਦੀ ਆਮਦ) ਦੇ ਕਾਰਨ ਸ੍ਰੀ ਕ੍ਰਿਸ਼ਨ ਲੁਕ ਕੇ ਅਤੇ ਛਹਿ ਕੇ (ਉਥੇ) ਆ ਗਏ ਹਨ ॥੧੯੮੫॥
The kettledrums, charionets, and small drums were being played with such intensity that the ear-drums seemed to be getting torn.1985.
ਸ੍ਯਾਮਭਨੈਜੋਊਬੇਦਕੇਬੀਚਲਿਖੀਬਿਧਿਬ੍ਯਾਹਕੀਸੋਦੁਹੂੰਕੀਨੀ
(ਕਵੀ) ਸ਼ਿਆਮ ਕਹਿੰਦੇ ਹਨ, ਵਿਆਹ ਦੀ ਜੋ ਵਿਧੀ ਵੇਦਾਂ ਵਿਚ ਲਿਖੀ ਹੈ, ਦੋਹਾਂ (ਪਾਸਿਆਂ ਨੇ) ਕੀਤੀ।
ਮੰਤ੍ਰਨਸੋਅਭਿਮੰਤ੍ਰਨਕੈਭੂਅਫੇਰਨਕੀਸੁਪਵਿਤ੍ਰਕੈਲੀਨੀ
(ਵੇਦ) ਮੰਤ੍ਰ ਨਾਲ ਸ਼ੁੱਧ ਕਰ ਕੇ ਫੇਰਿਆਂ ਵਾਲੀ ਥਾਂ ਨੂੰ ਪਵਿਤਰ ਕਰ ਲਿਆ।
The marriage of both was soleminsed according to Vedic rites and there were performed the matrimonial rites of moving round the sacred fire with the chanting of mantras
ਅਉਰਜਿਤੇਦਿਜਸ੍ਰੇਸਟਹੁਤੇਤਿਨਕੋਅਤਿਹੀਦਛਨਾਤਿਨਦੀਨੀ
ਹੋਰ ਜਿਤਨੇ ਸ੍ਰੇਸ਼ਠ ਬ੍ਰਾਹਮਣ ਸਨ, ਉਨ੍ਹਾਂ ਨੂੰ ਬਹੁਤ ਸਾਰੀ ਦੱਛਣਾ ਦਿੱਤੀ ਗਈ।
Enormous gifts were given to the eminent Brahmins
ਬੇਦੀਰਚੀਭਲੀਭਾਤਹਸੋਜਦੁਬੀਰਬਿਨਾਸਭਲਾਗਤਹੀਨੀ॥੧੯੮੬॥
ਵੇਦੀ ਵੀ ਚੰਗੀ ਤਰ੍ਹਾਂ ਬਣਾਈ ਗਈ, (ਪਰ) ਸ੍ਰੀ ਕ੍ਰਿਸ਼ਨ ਤੋਂ ਬਿਨਾ ਸਭ ਕੁਝ ਫਿਕਾ ਜਿਹਾ ਲਗ ਰਿਹਾ ਸੀ ॥੧੯੮੬॥
A charming altar was erected, but nothing seemed appropriate without Krishna.1986.
ਤਉਹੀਲਉਲੈਕਿਹਸੰਗਿਪੁਰੋਹਿਤਦੇਵੀਕੀਪੂਜਾਕੇਕਾਜਸਿਧਾਰੇ
ਉਤਨੇ ਚਿਰ ਵਿਚ ਹੀ ਪਰੋਹਿਤ ਉਸ (ਰੁਕਮਨੀ) ਨੂੰ ਨਾਲ ਲੈ ਕੇ ਦੇਵੀ ਦੀ ਪੂਜਾ ਲਈ ਚਲ ਪਏ।
Then taking the priest alongwith themselves all went to worship the goddess
ਸ੍ਯੰਦਨਪੈਚੜਵਾਇਤਬੈਤਿਹਪਾਛੇਚਲੇਤਿਹਕੇਭਟਭਾਰੇ
ਉਸ ਵੇਲੇ ਉਸ ਨੂੰ ਰਥ ਉਤੇ ਚੜ੍ਹਾ ਕੇ ਉਸ ਦੇ ਪਿਛੇ ਬਹੁਤ ਸਾਰੇ ਯੋਧੇ ਚਲ ਪਏ।
Many warriors followed them on their chariots
ਯਾਬਿਧਿਦੇਖਿਪ੍ਰਤਾਪਘਨੋਮੁਖਤੇਰੁਕਮੈਇਹਬੈਨਉਚਾਰੇ
ਇਸ ਤਰ੍ਹਾਂ ਦਾ (ਆਪਣਾ) ਅਤਿ ਅਧਿਕ ਪ੍ਰਤਾਪ ਵੇਖ ਕੇ ਰੁਕਮੀ ਨੇ ਮੁਖ ਤੋਂ ਇਹ ਬਚਨ ਕਹੇ
ਰਾਖੀਪ੍ਰਭੂਪਤਿਮੋਰਭਲੀਬਿਧਿਧੰਨ੍ਯਕਹਿਯੋਅਬਭਾਗਹਮਾਰੇ॥੧੯੮੭॥
ਕਿ ਹੁਣ ਸਾਡੇ ਧੰਨ ਭਾਗ ਹਨ ਕਿਉਂਕਿ ਪਰਮਾਤਮਾ ਨੇ ਚੰਗੀ ਤਰ੍ਹਾਂ ਮੇਰੀ ਪਤ ਰਖ ਲਈ ਹੈ ॥੧੯੮੭॥
Seeing such an atmosphere, Rukmi, the brother of Rukmani said this, “O Lord! I am very fortunate that you have protected my honour.”1987.
ਚੌਪਈ
ਚੌਪਈ:
CHAUPAI
ਜਬਰੁਕਮਿਨੀਤਿਹਮੰਦਿਰਗਈ
ਜਦ ਰੁਕਮਨੀ ਉਸ ਮੰਦਿਰ ਵਿਚ ਚਲੀ ਗਈ,
ਦੁਖਸੰਗਿਬਿਹਬਲਅਤਿਹੀਭਈ
(ਤਾਂ) ਦੁਖ ਨਾਲ ਬਹੁਤ ਬਿਹਬਲ ਹੋ ਗਈ।
When Rukmani went into the temple, she became greatly agitated with affliction
ਤਿਨਿਇਵਰੋਇਸਿਵਾਸੰਗਿਰਰਿਓ
ਉਸ ਨੇ ਇਸ ਤਰ੍ਹਾਂ ਰੋ ਕੇ ਦੇਵੀ ਨੂੰ ਕਿਹਾ,
ਤੁਹਿਤੇਮੋਹਿਇਹੀਬਰੁਸਰਿਓ॥੧੯੮੮॥
(ਹੇ ਮਾਤਾ!) ਤੇਰੇ ਤੋਂ ਮੇਰੇ ਲਈ ਇਹੀ (ਸ਼ਿਸ਼ੁਪਾਲ) ਵਰ ਸਰਿਆ ਹੈ ॥੧੯੮੮॥
She beseeched Chandi weepingly if this match was necessary for her.1988.
ਸਵੈਯਾ
ਸਵੈਯਾ:
SWAYYA
ਦੂਰਿਦਈਸਖੀਆਕਰਿਕੈਕਰਿਲੀਨਛੁਰੀਕਹਿਓਘਾਤਕਰੈਹਉ
(ਆਪਣੀਆਂ) ਸਹੇਲੀਆਂ ਨੂੰ ਦੂਰ ਕਰ ਕੇ ਅਤੇ ਹੱਥ ਵਿਚ ਛੁਰੀ ਲੈ ਕੇ ਕਿਹਾ, ਮੈਂ (ਹੁਣ ਹੀ ਆਪਣਾ) ਘਾਤ ਕਰਦੀ ਹਾਂ।
Keeping her friends away from her, she took the small dagger in her hand and said, “I shall commit suicide
ਮੈਬਹੁਸੇਵਸਿਵਾਕੀਕਰੀਤਿਹਤੇਸਭਹੌਸੁਇਹੈਫਲੁਪੈਹਉ
ਮੈਂ ਦੁਰਗਾ (ਦੇਵੀ) ਦੀ ਬਹੁਤ ਸੇਵਾ ਕੀਤੀ ਹੈ; ਉਸ ਤੋਂ ਮੈਂ ਇਹੀ ਸਾਰਾ ਫਲ ਪ੍ਰਾਪਤ ਕਰ ਰਹੀ ਹਾਂ।
I have served Chandi greatly and for that service, I have got this reward
ਪ੍ਰਾਨਨਧਾਮਿਪਠੋਜਮਕੇਇਹਦੇਹੁਰੇਊਪਰਪਾਪਚੜੈਹਉ
ਪ੍ਰਾਣਾਂ ਨੂੰ ਯਮਰਾਜ ਦੇ ਘਰ ਭੇਜ ਕੇ ਇਸ ਦੇਹੁਰੇ (ਮੰਦਿਰ) ਉਪਰ ਪਾਪ ਚੜ੍ਹਾਉਂਦੀ ਹਾਂ।
ਕੈਇਹਕੋਰਿਝਵਾਇਅਬੈਬਰਿਬੋਹਰਿਕੋਇਹਤੇਬਰੁਪੈਹਉ॥੧੯੮੯॥
ਜਾਂ ਇਸ (ਦੇਵੀ) ਨੂੰ ਹੁਣੇ ਹੀ ਪ੍ਰਸੰਨ ਕਰ ਕੇ, ਕ੍ਰਿਸ਼ਨ ਨੂੰ ਵਰਨ ਦਾ ਇਸ ਤੋਂ ਵਰ ਪ੍ਰਾਪਤ ਕਰਦੀ ਹਾਂ ॥੧੯੮੯॥
“I shall die and this place will become polluted by my death, otherwise I shall please her now and get the boon of marrying Krishna from her.”1989.
ਦੇਵੀਜੂਬਾਚਰੁਕਮਿਨੀਸੋ
ਦੇਵੀ ਜੀ ਨੇ ਰੁਕਮਨੀ ਪ੍ਰਤਿ ਕਿਹਾ:
Speech of the goddess:
ਸਵੈਯਾ
ਸਵੈਯਾ:
SWAYYA
ਦੇਖਿਦਸਾਤਿਹਕੀਜਗਮਾਤਪ੍ਰਤਛਹ੍ਵੈਤਾਹਿਕਹਿਓਹਸਿਐਸੇ
ਉਸ ਦੀ ਹਾਲਤ ਵੇਖ ਕੇ ਜਗਤ ਮਾਤਾ ਨੇ ਪ੍ਰਤੱਖ ਹੋ ਕੇ, ਉਸ ਨੂੰ ਹਸ ਕੇ ਇੰਜ ਕਿਹਾ,
ਸ੍ਯਾਮਕੀਬਾਮਤੈਆਪਨੇਚਿਤਕਰੋਦੁਚਿਤਾਫੁਨਿਰੰਚਕੈਸੇ
ਤੂੰ ਕ੍ਰਿਸ਼ਨ ਦੀ ਪਤਨੀ ਹੈਂ, ਫਿਰ ਆਪਣੇ ਚਿਤ ਵਿਚ ਜ਼ਰਾ ਜਿੰਨੀ ਵੀ ਦੁਚਿਤੀ ਨਾ ਕਰ।
Seeing her in such a plight, the mother of the world was pleased and said to her, “You are the wife of Krishna, you should have no duality about this, even slightly
ਜੋਸਿਸੁਪਾਲਕੇਹੈਚਿਤਮੈਨਹਿਹ੍ਵੈਹੈਸੋਊਤਿਹਕੀਸੁਰੁਚੈਸੇ
ਜੋ ਸ਼ਿਸ਼ੁਪਾਲ ਦੇ ਚਿਤ ਵਿਚ ਹੈ, ਉਹ ਉਸ ਦੀ ਰੁਚੀ ਅਨੁਸਾਰ ਨਹੀਂ ਹੋਵੇਗਾ।
ਹੁਇਹੈਅਵਸਿਸੋਊਸੁਨਿਰੀਕਬਿਸ੍ਯਾਮਕਹੈਤੁਮਰੇਜੀਜੈਸੇ॥੧੯੯੦॥
ਕਵੀ ਸ਼ਿਆਮ ਕਹਿੰਦੇ ਹਨ, (ਦੁਰਗਾ ਨੇ ਕਿਹਾ) ਹੇ (ਰੁਕਮਨੀ!) ਸੁਣ, ਉਹ ਅਵਸ਼ ਹੀ ਹੋਏਗਾ ਜਿਸ ਤਰ੍ਹਾਂ ਤੇਰੇ ਹਿਰਦੇ ਵਿਚ ਹੈ ॥੧੯੯੦॥
“Whatever there is in the mind of Shishupal, that will never occur and whatever is in your mind, that will definitely happen.”1990.
ਦੋਹਰਾ
ਦੋਹਰਾ:
DOHRA
ਯੌਬਰੁਲੈਕੇਸਿਵਾਤੇਪ੍ਰਸੰਨਚਲੀਹੁਇਚਿਤ
ਇਸ ਤਰ੍ਹਾਂ ਦੁਰਗਾ ਤੋਂ ਵਰ ਲੈ ਕੇ ਅਤੇ ਚਿਤ ਵਿਚ ਪ੍ਰਸੰਨ ਹੋ (ਉਥੋਂ) ਚਲ ਪਈ ਹੈ।
After getting this boon from Chandika, and being pleased, she mounted on her chariot
ਸ੍ਯੰਦਨਪੈਚੜਿਮਨਬਿਖੈਚਹਿਸ੍ਰੀਜਦੁਪਤਿਮਿਤ॥੧੯੯੧॥
ਰਥ ਉਤੇ ਚੜ੍ਹ ਕੇ ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਮਿਤਰ ਵਜੋਂ ਚਾਹ ਰਹੀ ਹੈ ॥੧੯੯੧॥
And went back considering Krishna as a friend in her mind.1991.
ਸਵੈਯਾ
ਸਵੈਯਾ:
SWAYYA
ਚੜੀਜਾਤਹੁਤੀਸੋਊਸ੍ਯੰਦਨਪੈਬ੍ਰਿਜਨਾਇਕਦ੍ਰਿਸਟਿਬਿਖੈਕਰਿਕੈ
ਸ੍ਰੀ ਕ੍ਰਿਸ਼ਨ ਨੂੰ ਅੱਖਾਂ ਵਿਚ ਵਸਾ ਕੇ ਉਹ ਰਥ ਉਤੇ ਚੜ੍ਹੀ ਹੋਈ ਜਾ ਰਹੀ ਹੈ।
ਅਰੁਸਤ੍ਰਨਸੈਨਨਿਹਾਰਿਘਨੀਤਿਹਤੇਨਹੀਸ੍ਯਾਮਭਨੈਡਰਿਕੈ
(ਕਵੀ) ਸ਼ਿਆਮ ਕਹਿੰਦੇ ਹਨ, ਵੈਰੀਆਂ ਦੀ (ਸ਼ਿਸ਼ੁਪਾਲ ਦੀ) ਬਹੁਤ ਸਾਰੀ ਸੈਨਾ ਨੂੰ ਵੇਖ ਕੇ (ਕ੍ਰਿਸ਼ਨ) ਡਰੇ ਨਹੀਂ ਹਨ।
Abiding Krishna in her mind, she mounted on her chariot and went back and seeing the large army of the enemies she did not utter the name of Krishna from her mouth
ਪ੍ਰਭਆਇਪਰਿਓਤਿਹਮਧਿਬਿਖੈਇਹਲੇਤਹੋਰੇਇਮਉਚਰਿਕੈ
ਉਨ੍ਹਾਂ (ਵੈਰੀਆਂ) ਵਿਚ ਹੀ ਸ੍ਰੀ ਕ੍ਰਿਸ਼ਨ (ਰੁਕਮਨੀ ਦੇ ਰਥ ਉਤੇ) ਆ ਪਏ ਅਤੇ ਇਸ ਤਰ੍ਹਾਂ ਕਿਹਾ, ਓਇ! ਇਸ ਨੂੰ ਮੈਂ ਲੈ ਜਾ ਰਿਹਾ ਹਾਂ।
ਬਲੁਧਾਰਿਲਈਰਥਭੀਤਰਡਾਰਿਮੁਰਾਰਿਤਬੈਬਹੀਯਾਧਰਿਕੈ॥੧੯੯੨॥
ਫਿਰ ਸ੍ਰੀ ਕ੍ਰਿਸ਼ਨ ਨੇ ਬਲ ਪੂਰਵਕ (ਰੁਕਮਨੀ ਨੂੰ) ਬਾਹੋਂ ਪਕੜ ਕੇ ਰਥ ਵਿਚ ਚੜ੍ਹਾ ਲਿਆ ॥੧੯੯੨॥
At the same time, Krishna reached there and he shouted the name of Rukmani and catching her by her arm, he put her in his chariot with this strength.1992.
ਡਾਰਿਰੁਕਮਿਨੀਸ੍ਯੰਦਨਪੈਸਭਸੂਰਨਸੋਇਹਭਾਤਿਸੁਨਾਈ
ਰੁਕਮਨੀ ਨੂੰ ਰਥ ਵਿਚ ਚੜ੍ਹਾ ਕੇ ਸਾਰੇ ਯੋਧਿਆਂ ਨੂੰ ਇਸ ਤਰ੍ਹਾਂ ਸੁਣਾ ਕੇ (ਕਿਹਾ)
ਜਾਤਹੋਰੇਇਹਕੋਅਬਲੈਇਹਕੈਰੁਕਮੈਅਬਦੇਖਤਭਾਈ
ਹੇ (ਸੂਰਮਿਓਂ!) ਹੁਣ (ਮੈਂ) ਇਸ ਨੂੰ ਇਸ ਦੇ ਭਰਾ ਰੁਕਮੀ ਦੇ ਵੇਖਦੇ ਹੋਇਆਂ ਲਈ ਜਾ ਰਿਹਾ ਹਾਂ।
Taking Rukmani in his chariot, Krishna said within, the hearing of all the warriors, “I am taking her away even within the sight of Rukmi,
ਪਉਰਖਹੈਜਿਹਸੂਰਬਿਖੈਸੋਊਯਾਹਿਛਡਾਇਨਮਾਡਿਲਰਾਈ
ਜਿਸ ਸੂਰਮੇ ਵਿਚ ਸ਼ਕਤੀ ਹੈ, ਉਹ ਯੁੱਧ ਕਰ ਕੇ ਇਸ ਨੂੰ ਛੁੜਵਾ ਲਵੇ। (ਕਵੀ) ਸ਼ਿਆਮ ਕਹਿੰਦੇ ਹਨ,
“And anyone who has the audacity, he may now rescue her by fighting with me
ਆਜਸਭੋਮਰਿਹੋਂਟਰਿਨਹੀਸ੍ਯਾਮਭਨੈਮੁਹਿਰਾਮਦੁਹਾਈ॥੧੯੯੩॥
(ਸ੍ਰੀ ਕ੍ਰਿਸ਼ਨ ਨੇ ਵੰਗਾਰ ਕੇ ਕਿਹਾ) ਮੈਨੂੰ ਰਾਮ ਦੀ ਸੌਂਹ, ਅਜ ਸਭ ਨੂੰ ਮਾਰ ਸੁਟਾਂਗਾ ਅਤੇ ਟਲਾਂਗਾ ਨਹੀਂ ॥੧੯੯੩॥
I shall kill all today, but shall not swerve from this task.”1993.
ਯੌਬਤੀਯਾਸੁਨਿਕੈਤਿਹਕੀਸਭਆਇਪਰੇਅਤਿਕ੍ਰੋਧਬਢੈਕੈ
ਉਸ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸਾਰੇ ਹੀ ਸੂਰਮੇ ਬਹੁਤ ਕ੍ਰੋਧ ਵਧਾ ਕੇ ਆ ਪਏ ਹਨ।
ਰੋਸਭਰੇਭਟਠੋਕਿਭੁਜਾਕਬਿਸ੍ਯਾਮਕਹੈਅਤਿਕ੍ਰੋਧਤਹ੍ਵੈਕੈ
ਕਵੀ ਸ਼ਿਆਮ ਕਹਿੰਦੇ ਹਨ, ਰੋਸ ਨਾਲ ਭਰ ਕੇ, ਭੁਜਾਵਾਂ ਨੂੰ ਠੋਕਦੇ ਹੋਏ ਅਤੇ ਬਹੁਤ ਕ੍ਰੋਧਿਤ ਹੋ ਕੇ ਸੂਰਮਿਆਂ ਨੇ (ਹੱਲਾ ਕਰ ਦਿੱਤਾ ਹੈ)।
Hearing these words of Krishna, all of them got infuriated and patting their arms, in great anger, fell upon him
ਭੇਰਿਘਨੀਸਹਨਾਇਸਿੰਗੇਰਨਦੁੰਦਭਿਅਉਅਤਿਤਾਲਬਜੈਕੈ
ਬਹੁਤ ਸਾਰੀਆਂ ਭੇਰੀਆਂ, ਸ਼ਹਿਨਾਈਆਂ, ਰਣਸਿੰਗੇ, ਨਗਾਰੇ ਅਤੇ ਛੈਣੇ ਵਜਾਉਂਦੇ ਹੋਏ (ਆ ਗਏ ਹਨ)।
All of them attacked Krishna playing their clarionets, kettledrums, small drums and war-trumpets
ਸੋਜਦੁਬੀਰਸਰਾਸਨਲੈਛਿਨਬੀਚਦਏਜਮਲੋਕਿਪਠੈਕੈ॥੧੯੯੪॥
ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਛਿਣ ਭਰ ਵਿਚ ਉਨ੍ਹਾਂ ਨੂੰ ਯਮਲੋਕ ਭੇਜ ਦਿੱਤਾ ਹੈ ॥੧੯੯੪॥
And Krishna taking his bow and arrows in his hands, despatched all of them to the abode of Yama in an instant.1994.
ਜੋਭਟਕਾਹੂੰਤੇਨੈਕੁਡਰੇਨਹਿਸੋਰਿਸਕੈਤਿਹਸਾਮੁਹੇਆਏ
ਜਿਹੜੇ ਯੁੱਧਵੀਰ ਕਿਸੇ ਤੋਂ ਕਦੇ ਜ਼ਰਾ ਜਿੰਨੇ ਵੀ ਪਿਛੇ ਨਹੀਂ ਹਟੇ ਸਨ, ਉਹ ਕ੍ਰੋਧਵਾਨ ਹੋ ਕੇ ਉਸ ਦੇ ਸਾਹਮਣੇ ਆਏ ਹਨ।
ਗਾਲਬਜਾਇਬਜਾਇਕੈਦੁੰਦਭਿਜਿਉਘਨਸਾਵਨਕੇਘਹਰਾਏ
ਬਕਰੇ ਬੁਲਾ ਕੇ ਅਤੇ ਨਗਾਰੇ ਵਜਾ ਕੇ ਸਾਵਣ ਦੇ ਬਦਲਾਂ ਵਾਂਗ ਗਰਜ ਰਹੇ ਹਨ।
The warriors fearing none and playing on their drums and chanting war-songs came before Krishna like the clouds of Sawan
ਸ੍ਰੀਜਦੁਬੀਰਕੇਬਾਨਛੁਟੇਟਿਕੇਪਲਏਕਤਹਾਠਹਰਾਏ
ਸ੍ਰੀ ਕ੍ਰਿਸ਼ਨ ਦੇ ਬਾਣਾਂ ਦੇ ਛੁਟਦਿਆਂ ਹੀ (ਉਹ) ਇਕ ਪਲ ਲਈ ਵੀ ਉਥੇ ਠਹਿਰ ਨਹੀਂ ਸਕੇ ਹਨ।
When Krishna discharged his arrows, they could not stay before him even for an instant
ਏਕਪਰੇਹੀਕਰਾਹਤਬੀਰਬਲੀਇਕਅੰਤਕੇਧਾਮਿਸਿਧਾਏ॥੧੯੯੫॥
ਕਈ ਬਲਵਾਨ ਸੂਰਮੇ (ਉਥੇ) ਪਏ ਹੋਏ ਕਰਾਹ ਰਹੇ ਹਨ ਅਤੇ ਕਈ ਇਕ ਯਮਲੋਕ ਨੂੰ ਚਲੇ ਗਏ ਹਨ ॥੧੯੯੫॥
Someone is groaning, while lying on the earth and someone is reaching the abode of Yama after dying.1995.
ਐਸੀਨਿਹਾਰਿਦਸਾਦਲਕੀਸਿਸੁਪਾਲਤਬੈਰਿਸਆਪਹਿਆਯੋ
(ਆਪਣੀ) ਸੈਨਾ ਦੀ ਅਜਿਹੀ ਦਸ਼ਾ ਵੇਖ ਕੇ ਸ਼ਿਸ਼ੁਪਾਲ ਕ੍ਰੋਧਿਤ ਹੋ ਕੇ ਖ਼ੁਦ (ਯੁੱਧ ਕਰਨ ਲਈ) ਨਿਤਰ ਆਇਆ।
ਆਇਕੈਸ੍ਯਾਮਸੋਐਸੋਕਹਿਓਜਰਾਸੰਧਿਹਉਜੋਊਤੋਹਿਭਗਾਯੋ
(ਉਸ ਨੇ) ਆ ਕੇ ਸ੍ਰੀ ਕ੍ਰਿਸ਼ਨ ਨੂੰ ਇੰਜ ਕਿਹਾ, ਮੈਂ ਜਰਾਸੰਧ ਨਹੀਂ, ਜਿਸ ਨੂੰ ਤੂੰ ਭਜਾਇਆ ਸੀ।
Seeing such a plight of the army, Shishupal himself came forward in great fury and said to Krishna, “Do not consider me Jarasandh, whom you caused to run away,”
ਯੌਬਤੀਯਾਕਹਿਕੈਕਸਕੈਧਨੁਕਾਨਪ੍ਰਮਾਨਲਉਬਾਨਚਲਾਯੋ
ਇਸ ਤਰ੍ਹਾਂ ਗੱਲ ਕਹਿ ਕੇ ਧਨੁਸ਼ ਕਸ ਕੇ ਕੰਨ ਤਕ ਖਿਚ ਕੇ ਬਾਣ ਚਲਾ ਦਿੱਤਾ।