ਗਹਿਕੈਤਿਹਮੂੰਡਕੋਮੂੰਡਦਯੋਉਪਹਾਸਕੈਜਿਉਚਿਤਬੀਚਚਹਿਓ॥੨੦੦੨॥
ਉਸ ਨੂੰ ਪਕੜ ਕੇ ਸਿਰ ਮੁੰਨ ਦਿੱਤਾ ਅਤੇ ਜਿਵੇਂ ਚਿਤ ਵਿਚ ਆਇਆ (ਉਸ ਨਾਲ) ਮਖੌਲ ਕੀਤਾ ॥੨੦੦੨॥
When he was thus speaking, Krishna advanced forward and with his arrow made him unconscious and caught him by his top-knot and shaving his head made him look ridiculous.2002.
ਦੋਹਰਾ॥
ਦੋਹਰਾ:
DOHRA
ਭ੍ਰਾਤਦਸਾਪਿਖਿਰੁਕਮਿਨੀਪ੍ਰਭਜੂਕੇਗਹਿਪਾਇ॥
ਭਰਾ ਦੀ ਹਾਲਤ ਵੇਖ ਕੇ ਰੁਕਮਨੀ ਨੇ ਸ੍ਰੀ ਕ੍ਰਿਸ਼ਨ ਦੇ ਪੈਰ ਪਕੜ ਲਏ
ਅਨਿਕਭਾਤਿਸੋਸ੍ਯਾਮਕਬਿਭ੍ਰਾਤਲਯੋਛੁਟਕਾਇ॥੨੦੦੩॥
ਅਤੇ ਕਵੀ ਸ਼ਿਆਮ (ਕਹਿੰਦੇ ਹਨ) ਅਨੇਕ ਤਰ੍ਹਾਂ (ਦੀਆਂ ਬੇਨਤੀਆਂ ਕਰ ਕੇ) ਭਰਾ ਨੂੰ ਮੁਕਤ ਕਰਾ ਲਿਆ ॥੨੦੦੩॥
Seeing his brother in such a plight, Rukmani caught hold of the feel of Krishna and got his brother released through several kinds of requests.2003.
ਸਵੈਯਾ॥
ਸਵੈਯਾ:
SWAYYA
ਜੋਊਤਾਹਿਸਹਾਇਕਉਆਵਤਭੇਸੁਹਨੇਸਭਹੀਚਿਤਮੈਚਹਿਕੈ॥
ਜੋ ਵੀ ਉਸ ਦੀ ਸਹਾਇਤਾ ਲਈ ਆਇਆ, ਉਨ੍ਹਾਂ ਸਾਰਿਆਂ ਨੂੰ (ਸ੍ਰੀ ਕ੍ਰਿਸ਼ਨ ਨੇ) ਮਨ ਮਰਜ਼ੀ ਨਾਲ ਮਾਰ ਸੁਟਿਆ।
Those who came for his support, they were also killed as Krishna willed
ਜੋਊਸੂਰਹਨਿਯੋਨਹਨਿਯੋਛਲਸੋਅਰੇਮਾਰਤਹਉਤੁਹਿਯੌਕਹਿਕੈ॥
ਜੋ ਯੁੱਧ-ਵੀਰ ਮਾਰੇ ਹਨ, ਉਨ੍ਹਾਂ ਨੂੰ ਛਲ ਨਾਲ ਨਹੀਂ ਮਾਰਿਆ ਸਗੋਂ 'ਓਇ ਤੈਨੂੰ ਮਾਰਦਾ ਹਾਂ', ਇਹ ਕਹਿ ਕੇ ਮਾਰਿਆ ਹੈ।
The warrior who was killed, he was not killed by deception but killed after challenging him
ਬਹੁਭੂਪਹਨੇਗਜਬਾਜਰਥੀਸਰਤਾਬਹੁਸ੍ਰੋਨਚਲੀਬਹਿਕੈ॥
ਬਹੁਤ ਸਾਰੇ ਰਾਜੇ, ਹਾਥੀ, ਘੋੜੇ, ਰਥਾਂ ਵਾਲੇ ਮਾਰ ਦਿੱਤੇ ਅਤੇ (ਉਥੇ) ਲਹੂ ਦੀਆਂ ਬਹੁਤ ਨਦੀਆਂ ਵਗ ਤੁਰੀਆਂ।
Many kings, elephants, horses and chariot riders were killed and the stream of blood flowed there
ਫਿਰਿਤ੍ਰੀਯਕੋਕਹੇਪੀਯਛੋਡਦਯੋਰੁਕਮੀਰਨਿਜੀਤਿਭਲੇਗਹਿਕੈ॥੨੦੦੪॥
ਫਿਰ ਇਸਤਰੀ (ਰੁਕਮਨੀ) ਦੇ ਕਹੇ ਤੇ ਪ੍ਰੀਤਮ (ਸ੍ਰੀ ਕ੍ਰਿਸ਼ਨ) ਨੇ ਰੁਕਮੀ ਨੂੰ ਚੰਗੀ ਤਰ੍ਹਾਂ ਜਿਤ ਕੇ ਅਤੇ ਪਕੜ ਕੇ ਛਡ ਦਿੱਤਾ ॥੨੦੦੪॥
On the request of Rukmani, Krishna caught and released many warriors of the side of Rukmi.2004.
ਤਉਲਉਗਦਾਗਹਿਕੈਬਲਿਭਦ੍ਰਪਰਿਓਤਿਨਮੈਚਿਤਿਰੋਸਬਢਾਯੋ॥
ਇਤਨੇ ਤਕ ਬਲਰਾਮ ਗਦਾ ਪਕੜ ਕੇ ਅਤੇ ਮਨ ਵਿਚ ਰੋਸ ਵਧਾ ਕੇ ਉਨ੍ਹਾਂ ਵਿਚ ਜਾ ਧਸਿਆ।
ਸਤ੍ਰਨਸੈਨਭਜਿਯੋਜੋਊਜਾਤਹੋਸ੍ਯਾਮਭਨੈਸਭਕਉਮਿਲਿਘਾਯੋ॥
(ਕਵੀ) ਸ਼ਿਆਮ ਕਹਿੰਦੇ ਹਨ, ਵੈਰੀ ਦੀ ਸੈਨਾ ਦਾ ਜੋ ਕੋਈ ਭਜਿਆ ਜਾਂਦਾ ਸੀ, ਉਨ੍ਹਾਂ ਸਾਰਿਆ ਨੂੰ ਮਿਲ ਕੇ ਮਾਰ ਦਿੱਤਾ।
Till that time, Balram also, getting enraged and carrying his mace, fell upon the army and he knocked down the running army
ਘਾਇਕੈਸੈਨਭਲੀਬਿਧਿਸੋਫਿਰਿਕੇਬ੍ਰਿਜਨਾਇਕਕੀਢਿਗਆਯੋ॥
ਚੰਗੀ ਤਰ੍ਹਾਂ ਸੈਨਾ ਨੂੰ ਮਾਰ ਕੇ ਫਿਰ ਉਹ ਸ੍ਰੀ ਕ੍ਰਿਸ਼ਨ ਕੋਲ ਹੀ ਆ ਗਿਆ।
ਸੀਸਮੁੰਡਿਓਰੁਕਮੀਕੋਸੁਨਿਯੋਜਬਤੋਹਰਿਸਿਉਇਹਬੈਨਸੁਨਾਯੋ॥੨੦੦੫॥
ਜਦ (ਉਸ ਨੇ) ਰੁਕਮੀ ਦਾ ਸਿਰ ਮੁੰਨਿਆ ਗਿਆ ਸੁਣਿਆ, ਤਾਂ ਸ੍ਰੀ ਕ੍ਰਿਸ਼ਨ ਨੂੰ ਇਹ ਬਚਨ ਸੁਣਾਏ ॥੨੦੦੫॥
After killing the army, he came to Krishna and hearing about the shaving of the head of Rukmi, he said this to Krishna,2005
ਬਲਭਦ੍ਰਬਾਚਕਾਨ੍ਰਹਜੂਸੋ॥
ਬਲਰਾਮ ਨੇ ਕਿਹਾ:
Speech of Balram:
ਦੋਹਰਾ॥
ਦੋਹਰਾ:
DOHRA
ਭ੍ਰਾਤਤ੍ਰੀਆਕੋਰਨਬਿਖੈਕਾਨ੍ਰਹਜੀਤਜੋਲੀਨ॥
ਹੇ ਕ੍ਰਿਸ਼ਨ! (ਤੁਸੀਂ) ਜੋ ਇਸਤਰੀ ਦੇ ਭਰਾ ਨੂੰ ਰਣ ਵਿਚ ਜਿਤ ਲਿਆ ਹੈ (ਇਹ ਚੰਗਾ ਕੀਤਾ ਹੈ)
ਸੀਸਮੂੰਡਤਾਕੋਦਯੋਕਹਿਯੋਕਾਜਘਟਕੀਨ॥੨੦੦੬॥
(ਪਰ ਜੋ ਤੁਸੀਂ) ਉਸ ਦਾ ਸਿਰ ਮੁੰਨ ਦਿੱਤਾ ਹੈ, (ਬਲਰਾਮ ਨੇ) ਕਿਹਾ ਇਹ ਮਾੜਾ ਕੰਮ ਕੀਤਾ ਹੈ ॥੨੦੦੬॥
Though Krishna conquered the brother of Rukmani, but he did not perform the right type of task by shaving his head.2006.
ਸਵੈਯਾ॥
ਸਵੈਯਾ:
SWAYYA
ਅਨਿਤੇਪੁਰਬਾਧਿਰਹੋਰੁਕਮੀਉਤਦ੍ਵਾਰਵਤੀਪ੍ਰਭਜੂਇਤਆਏ॥
ਉਧਰ ਰੁਕਮੀ (ਉਥੋਂ) ਆ ਕੇ ਅਤੇ (ਇਕ ਨਵਾਂ) ਨਗਰ ਉਸਾਰ ਕੇ (ਉਸ ਵਿਚ ਜਾ) ਰਿਹਾ ਅਤੇ ਇਧਰ ਸ੍ਰੀ ਕ੍ਰਿਸ਼ਨ (ਰੁਕਮਨੀ ਸਹਿਤ) ਦੁਆਰਿਕਾ ਨਗਰੀ ਵਿਚ ਆ ਗਏ।
Arresting and releasing Rukmi in the city, Krishna came to Dwarka
ਆਇਹੈਕਾਨ੍ਰਹਜੂਜੀਤਿਤ੍ਰੀਆਸਭਯੌਸੁਨਿਕੈਜਨਦੇਖਨਧਾਏ॥
'ਕ੍ਰਿਸ਼ਨ ਜੀ ਇਸਤਰੀ ਨੂੰ ਜਿਤ ਕੇ ਲਿਆਏ ਹਨ', ਇਹ ਸੁਣ ਕੇ ਸਾਰੇ ਲੋਕ (ਉਸ ਨੂੰ) ਵੇਖਣ ਲਈ ਆ ਗਏ।
On coming to know that Krishna has conquered and brought Rukmani, the people cam to see her
ਬ੍ਯਾਹਕੇਕਾਜਕਉਜੇਥੇਦਿਜੋਤਮਤੇਸਭਹੀਮਿਲਿਕੈਸੁਬੁਲਾਏ॥
ਵਿਆਹ ਦੇ ਕਾਰਜ (ਨੂੰ ਪੂਰਾ ਕਰਨ ਲਈ) ਜੋ ਵੀ ਸ੍ਰੇਸ਼ਠ ਬ੍ਰਾਹਮਣ ਸਨ, ਉਨ੍ਹਾਂ ਸਾਰਿਆਂ ਨੂੰ ਹੀ ਇੱਕਠਿਆਂ ਬੁਲਾ ਲਿਆ।
Several eminent Brahmins were called for performing the wedding-ceremonies
ਅਉਰਜਿਤੋਬਲਵੰਤਬਡੇਕਬਿਸ੍ਯਾਮਕਹੈਸਭਬੋਲਿਪਠਾਏ॥੨੦੦੭॥
ਕਵੀ ਸ਼ਿਆਮ ਕਹਿੰਦੇ ਹਨ, ਹੋਰ ਵੀ ਜਿਤਨੇ ਵੱਡੇ ਵੱਡੇ ਬਲਵਾਨ ਸਨ, (ਉਨ੍ਹਾਂ) ਸਭ ਨੂੰ ਬੁਲਾ ਲਿਆ ॥੨੦੦੭॥
All the warriors were also invited there.2007.
ਕਾਨ੍ਰਹਕੋਬ੍ਯਾਹਸੁਨਿਯੋਪੁਰਨਾਰਿਨਆਵਤਭੀਸਭਹੀਮਿਲਗਾਵਤ॥
(ਦੁਆਰਿਕਾ) ਨਗਰੀ ਦੀਆਂ ਨਾਰੀਆਂ ਨੇ (ਜਦ) ਕ੍ਰਿਸ਼ਨ ਦਾ ਵਿਆਹ ਹੋਣਾ ਸੁਣਿਆ (ਤਾਂ) ਸਾਰੀਆਂ ਹੀ ਮਿਲ ਕੇ ਗਾਉਂਦੀਆਂ ਹੋਈਆਂ ਆ ਗਈਆਂ।
Hearing about the wedding of Krishna, the ladies of the city came while singing songs
ਨਾਚਤਡੋਲਤਭਾਤਿਭਲੀਕਬਿਸ੍ਯਾਮਭਨੈਮਿਲਿਤਾਲਬਜਾਵਤ॥
ਕਵੀ ਸ਼ਿਆਮ ਕਹਿੰਦੇ ਹਨ, (ਸਾਰੀਆਂ) ਚੰਗੀ ਤਰ੍ਹਾਂ ਨਚਦੀਆਂ ਫਿਰਦੀਆਂ ਹਨ ਅਤੇ ਇਕੱਠੀਆਂ ਹੋ ਕੇ ਤਾੜੀਆਂ ਵਜਾਉਂਦੀਆਂ ਹਨ।
They sand and danced in accompaniment with musical tunes,
ਆਪਸਿਮੈਮਿਲਿਕੈਤਰੁਨੀਸਭਖੇਲਨਕਉਅਤਿਹੀਠਟਪਾਵਤ॥
ਸਾਰੀਆਂ ਮੁਟਿਆਰਾਂ ਆਪਸ ਵਿਚ ਮਿਲ ਕੇ ਖੇਡਦੀਆਂ ਹੋਈਆਂ ਸ਼ੋਭਾ ਪਾ ਰਹੀਆਂ ਹਨ।
And the damsels getting together began to laugh and play
ਅਉਰਕੀਬਾਤਕਹਾਕਹੀਐਪਿਖਿਬੇਕਹੁਦੇਵਬਧੂਮਿਲਿਆਵਤ॥੨੦੦੮॥
ਹੋਰਾਂ ਦੀ ਗੱਲ ਕੀ ਕਰੀਏ, (ਉਸ ਦ੍ਰਿਸ਼ ਨੂੰ) ਵੇਖਣ ਲਈ ਦੇਵਤਿਆਂ ਦੀਆਂ ਇਸਤਰੀਆਂ ਵੀ ਇਕੱਠੀਆਂ ਹੋ ਕੇ ਆਉਣ ਲਗੀਆਂ ਹਨ ॥੨੦੦੮॥
What to speak of other, even the wives of gods came to see this spectacle.2008.
ਸੁੰਦਰਿਨਾਰਿਨਿਹਾਰਨਕਉਤਜਿਕੈਗ੍ਰਿਹਜੋਇਹਕਉਤਕਆਵੈ॥
ਸੁੰਦਰ ਇਸਤਰੀ (ਰੁਕਮਨੀ) ਨੂੰ ਵੇਖਣ ਲਈ ਆਪਣੇ ਘਰਾਂ ਨੂੰ ਛਡ ਕੇ ਜੋ ਇਸ ਮੌਜ-ਮੇਲੇ ਵਿਚ ਆਉਂਦੀਆਂ ਹਨ,
ਨਾਚਤਕੂਦਤਭਾਤਿਭਲੀਗ੍ਰਿਹਕੀਸੁਧਿਅਉਰਸਭੈਬਿਸਰਾਵੈ॥
(ਉਹ ਸਾਰੀਆਂ) ਚੰਗੀ ਤਰ੍ਹਾਂ ਨਾਲ ਨਚਦਿਆਂ ਕੁੱਦਦਿਆਂ ਹੋਇਆਂ ਘਰਾਂ ਦੀ ਹੋਰ ਸਭ ਸੁਰਤ ਭੁਲਾ ਦਿੰਦੀਆਂ ਹਨ।
He, who comes to see the beautiful damsel Rumkani and this pageant, he, joining the dance and sport, forgets the consciousness about his home
ਦੇਖਕੈਬ੍ਯਾਹਹਿਕੀਰਚਨਾਸਭਹੀਅਪਨੋਮਨਮੈਸੁਖੁਪਾਵੈ॥
ਵਿਆਹ ਦੀ ਰੌਣਕ ਵੇਖ ਕੇ ਸਾਰੀਆਂ (ਇਸਤਰੀਆਂ) ਮਨ ਵਿਚ ਬਹੁਤ ਆਨੰਦਿਤ ਹੁੰਦੀਆਂ ਹਨ।
ਐਸੇਕਹੈਬਲਿਜਾਹਿਸਭੈਜਬਕਾਨ੍ਰਹਕਉਦੇਖਿਸਭੈਲਲਚਾਵੈ॥੨੦੦੯॥
ਸਾਰੀਆਂ ਇਸ ਤਰ੍ਹਾਂ ਕਹਿੰਦੀਆਂ ਹਨ, ਕ੍ਰਿਸ਼ਨ ਤੋਂ ਵਾਰਨੇ ਜਾਈਏ। ਜਦੋਂ ਸ੍ਰੀ ਕ੍ਰਿਸ਼ਨ ਨੂੰ ਵੇਖਦੀਆਂ ਹਨ (ਤਾਂ) ਸਾਰੀਆਂ (ਦਾ ਮਨ ਉਸ ਲਈ) ਲਲਚਾਉਣ ਲਗ ਜਾਂਦਾ ਹੈ। (ਅਰਥਾਤ ਮੋਹਿਤ ਹੋ ਜਾਂਦੀਆਂ ਹਨ) ॥੨੦੦੯॥
All are getting pleased, seeing the plan of wedding and seeing Krishna, all are getting charmed in their mind.2009.
ਜਬਕਾਨ੍ਰਹਕੇਬ੍ਯਾਹਕਉਬੇਦੀਰਚੀਪੁਰਨਾਰਿਸਭੈਮਿਲਮੰਗਲਗਾਯੋ॥
ਜਦ ਸ੍ਰੀ ਕ੍ਰਿਸ਼ਨ ਦੇ ਵਿਆਹ ਦੀ ਵੇਦੀ ਰਚੀ ਗਈ (ਤਦ) ਨਗਰ ਦੀਆਂ ਸਾਰੀਆਂ ਇਸਤਰੀਆਂ ਨੇ ਮਿਲ ਕੇ ਮੰਗਲ-ਮਈ (ਗੀਤ) ਗਾਏ।
On the completion of the wedding-altar of Krishna, all the women sang songs of praise
ਨਾਚਤਭੇਨਟੂਆਤਿਹਠਉਰਮ੍ਰਿਦੰਗਨਤਾਲਭਲੀਬਿਧਿਦ੍ਰਯਾਯੋ॥
ਉਸ ਥਾਂ ਤੇ ਨਟ ਨਚਣ ਲਗੇ (ਜਿਨ੍ਹਾਂ ਨਾਲ) ਮ੍ਰਿਦੰਗਾਂ ਦਾ ਤਾਲ ਚੰਗੀ ਤਰ੍ਹਾਂ ਦਿੱਤਾ ਜਾ ਰਿਹਾ ਸੀ।
The jugglers began to dance according to the musical tune of the drums
ਕੋਟਿਕਤੂਹਲਹੋਤਭਏਅਰੁਬੇਸਿਯਨਕੋਕਛੁਅੰਤਨਆਯੋ॥
ਕਰੋੜਾਂ ਤਰ੍ਹਾਂ ਦੇ ਕੌਤਕ ਹੋਣ ਲਗੇ ਅਤੇ ਵੇਸ਼ਵਾਵਾਂ ਦਾ ਕੁਝ ਅੰਤ ਨਹੀਂ ਸੀ ਪਾਇਆ ਜਾ ਰਿਹਾ।
Many concubines exhibited many kinds of mimicry
ਜੋਇਹਕਉਤੁਕਦੇਖਨਕਉਚਲਿਆਯੋਹੁਤੋਸਭਹੀਸੁਖੁਪਾਯੋ॥੨੦੧੦॥
ਜੋ ਵੀ ਇਸ ਕੌਤਕ ਨੂੰ ਵੇਖਣ ਲਈ ਚਲ ਕੇ ਆਇਆ, (ਉਨ੍ਹਾਂ) ਸਾਰਿਆਂ ਨੇ ਬਹੁਤ ਸੁਖ ਪ੍ਰਾਪਤ ਕੀਤਾ ॥੨੦੧੦॥
Whosoever came to see this spectacle, obtained extreme delight.2010.
ਏਕਬਜਾਵਤਬੇਨੁਸਖੀਇਕਹਾਥਿਲੀਏਸਖੀਤਾਲਬਜਾਵੈ॥
ਇਕ ਸਖੀ ਬੀਣਾ ਵਜਾਉਂਦੀ ਹੈ ਅਤੇ ਇਕ ਹੱਥ ਵਿਚ ਖੜਤਾਲ ਵਜਾ ਰਹੀ ਹੈ।
Some damsel is playing the flute and someone is clapping her hands
ਨਾਚਤਏਕਭਲੀਬਿਧਿਸੁੰਦਰਿਸੁੰਦਰਿਏਕਭਲੀਬਿਧਿਗਾਵੈ॥
ਇਕ ਸੁੰਦਰੀ ਚੰਗੀ ਤਰ੍ਹਾਂ ਨਚ ਰਹੀ ਹੈ ਅਤੇ ਇਕ ਸੁੰਦਰੀ ਚੰਗੀ ਤਰ੍ਹਾਂ ਗਾ ਰਹੀ ਹੈ।
Someone is dancing according to the norms and someone is singing
ਝਾਜਰਏਕਮ੍ਰਿਦੰਗਕੇਬਾਜਤਆਏਭਲੇਇਕਹਾਵਦਿਖਾਵੈ॥
ਇਕ (ਇਸਤਰੀ) ਝਾਂਝਰ ਅਤੇ ਇਕ ਮ੍ਰਿਦੰਗ ਵਜਾਉਂਦੀ ਹੈ ਅਤੇ ਇਕ ਆ ਕੇ ਬੜੇ ਚੰਗੇ ਹਾਵ ਵਿਖਾਉਂਦੀ ਹੈ।
ਭਾਇਕਰੈਇਕਆਇਤਬੈਚਿਤਕੇਰਨਿਵਾਰਨਮੋਦਬਢਾਵੈ॥੨੦੧੧॥
ਤਦ ਇਕ (ਇਸਤਰੀ) ਆ ਕੇ ਭਾਵ (ਪ੍ਰਗਟ) ਕਰਦੀ ਹੈ ਅਤੇ (ਸਾਰਿਆਂ) ਰਨਵਾਸ ਵਾਲਿਆਂ ਦੇ ਚਿਤ ਦਾ ਆਨੰਦ ਵਧਾਉਂਦੀ ਹੈ ॥੨੦੧੧॥
Someone is ringing the anklet, someone is playing on the drum and someone is showing her charms and someone is pleasing all by exhibiting her charms.2011.
ਬਾਰੁਨੀਕੇਰਸਸੰਗਛਕੇਜਹਬੈਠੇਹੈਕ੍ਰਿਸਨਹੁਲਾਸਬਢੈਕੈ॥
ਸ਼ਰਾਬ ਦੇ ਨਸ਼ੇ ਵਿਚ ਮਸਤ ਹੋ ਕੇ, ਜਿਥੇ ਕ੍ਰਿਸ਼ਨ ਆਨੰਦ ਨੂੰ ਵਧਾ ਕੇ ਬੈਠੇ ਸਨ,
ਕੁੰਕਮਰੰਗਰੰਗੇਪਟਵਾਭਟਵਾਅਪਨੇਅਤਿਆਨੰਦਕੈਕੈ॥
(ਉਥੇ ਸਾਰਿਆਂ ਦੇ) ਬਸਤ੍ਰ ਕੇਸਰੀ ਰੰਗ ਵਿਚ ਰੰਗੇ ਹੋਏ ਸਨ ਅਤੇ ਸੂਰਮੇ ਆਪਣੇ ਮਨ ਵਿਚ ਬਹੁਤ ਆਨੰਦਿਤ ਹੋ ਰਹੇ ਸਨ।
The place where Krishna is sitting intoxicated with wine and wearing happily his red garments,
ਮੰਗਨਲੋਗਨਦੇਤਘਨੋਧਨਸ੍ਯਾਮਭਨੈਅਤਿਹੀਨਚਵੈਕੈ॥
(ਕਵੀ) ਸ਼ਿਆਮ ਕਹਿੰਦੇ ਹਨ, ਮੰਗਣ ਵਾਲੇ ਲੋਕਾਂ ਤੋਂ ਬਹੁਤ ਨਾਚ ਕਰਵਾ ਕੇ ਬਹੁਤ ਧਨ ਦੇ ਰਹੇ ਹਨ।
From that place, he is giving wealth in charity to the dancers and beggars
ਰੀਝਿਰਹੇਮਨਮੈਸਭਹੀਫੁਨਿਸ੍ਰੀਜਦੁਬੀਰਕੀਓਰਿਚਿਤੈਕੈ॥੨੦੧੨॥
ਫਿਰ ਸਾਰੇ ਸ੍ਰੀ ਕ੍ਰਿਸ਼ਨ ਵਲ ਵੇਖੀ ਕੇ ਮਨ ਵਿਚ ਪ੍ਰਸੰਨ ਹੋ ਰਹੇ ਹਨ ॥੨੦੧੨॥
And all are getting pleased on seeing Krishna.2012.
ਬੇਦਕੇਬੀਚਲਿਖੀਬਿਧਿਜਿਉਜਦੁਬੀਰਬ੍ਯਾਹਤਿਹੀਬਿਧਿਕੀਨੋ॥
ਜਿਵੇਂ ਵੇਦ ਵਿਚ (ਵਿਆਹ ਦੀ) ਵਿਧੀ ਲਿਖੀ ਹੈ, ਸ੍ਰੀ ਕ੍ਰਿਸ਼ਨ ਨੇ ਉਸੇ ਵਿਧੀ ਅਨੁਸਾਰ ਰੁਕਮਨੀ ਨਾਲ ਵਿਆਹ ਕੀਤਾ
ਜੋਰੁਕਮੀਤੇਭਲੀਬਿਧਿਕੈਰੁਕਮਨਿਹਿਕੋਪੁਨਿਜੀਤਕੈਲੀਨੋ॥
ਜਿਸ ਨੂੰ (ਉਸ ਦੇ ਭਰਾ) ਰੁਕਮੀ ਤੋਂ ਚੰਗੀ ਤਰ੍ਹਾਂ ਨਾਲ ਜਿਤ ਕੇ ਪ੍ਰਾਪਤ ਕੀਤਾ ਸੀ।
Krishna married Rukmani according to the Vedic rites, whom he had conquered from Rukmi
ਜੀਤਹਿਕੀਬਤੀਆਸੁਨਿਕੈਅਤਿਭੀਤਰਮੋਦਬਢਿਓਪੁਰਤੀਨੋ॥
ਜਿਤਣ ਦੀ ਗੱਲ ਸੁਣ ਕੇ ਤਿੰਨਾ ਲੋਕਾਂ (ਦੇ ਨਿਵਾਸੀਆਂ ਦੇ ਚਿਤ ਵਿਚ) ਖੁਸ਼ੀ ਦਾ ਬਹੁਤ ਵਿਕਾਸ ਹੋਇਆ।
ਸ੍ਯਾਮਭਨੈਇਹਕਉਤਕਕੈਸਭਹੀਜਦੁਬੀਰਨਕਉਸੁਖਦੀਨੋ॥੨੦੧੩॥
(ਕਵੀ) ਸ਼ਿਆਮ ਕਹਿੰਦੇ ਹਨ, ਇਸ ਕੌਤਕ ਕਰ ਕੇ (ਸ੍ਰੀ ਕ੍ਰਿਸ਼ਨ ਨੇ) ਸਾਰੇ ਯਾਦਵਾਂ ਨੂੰ ਸੁਖ ਦਿੱਤਾ ॥੨੦੧੩॥
The mind of all wer full of the happy tidings of victory and seeing this pageant, all the Yadavas were extremely happy.2013.
ਸੁਖਮਾਨਕੈਮਾਇਪੀਯੋਜਲਵਾਰਕੈਅਉਦ੍ਵਿਜਲੋਕਨਦਾਨਦੀਓਹੈ॥
(ਕ੍ਰਿਸ਼ਨ ਦੀ) ਮਾਤਾ ਨੇ ਸੁਖ ਮਨਾ ਕੇ (ਜੋੜੀ ਦੇ ਸਿਰ ਤੋਂ) ਜਲ ਵਾਰ ਕੇ ਪੀਤਾ ਅਤੇ ਬ੍ਰਾਹਮਣ ਲੋਕਾਂ ਨੂੰ ਦਾਨ ਦਿੱਤਾ।
The mother made the offering of water and drank it
ਐਸੇਕਹਿਯੋਸਭਹੀਭੂਅਕੋਸੁਖਆਜਸਭੈਹਮਲੂਟਿਲੀਓਹੈ॥
(ਫਿਰ) ਇਸ ਤਰ੍ਹਾਂ ਕਿਹਾ, ਅਜ ਮੈਂ ਸਾਰੀ ਧਰਤੀ ਦਾ ਸੁਖ ਲੁਟ ਲਿਆ ਹੈ।
She also gave gifts in charity to the Brahmins, everyone believed that, entire happiness of the universe has been attained