ਆਜਹੁਲਾਸਭਯੋਸਜਨੀਉਮਗਿਓਨਰਹੈਕਹਿਓਮੋਰਹੀਓਹੈ॥
ਹੇ ਸਜਨੀ! ਅਜ (ਮੇਰੇ ਹਿਰਦੇ) ਵਿਚ ਬਹੁਤ ਆਨੰਦ ਹੋਇਆ ਹੈ (ਅਤੇ ਫਿਰ) ਕਿਹਾ, ਮੇਰਾ ਮਨ ਉਮੰਗ (ਨਾਲ ਭਰ ਗਿਆ ਹੈ) ਅਤੇ (ਕਾਬੂ ਵਿਚ) ਨਹੀਂ ਰਹਿ ਰਿਹਾ।
The mother said this, “O friend! my mind is extremely happy
ਆਜਕੇਦਿਵਸਹੂੰਪੈਬਲਿਜਾਉਅਰੀਜਬਮੋਸੁਤਬ੍ਯਾਹਕੀਓਹੈ॥੨੦੧੪॥
ਹੇ ਸਖੀ! ਮੈਂ ਅਜ ਦੇ ਦਿਨ ਉਤੇ ਕੁਰਬਾਨ ਜਾਂਦੀ ਹਾਂ, ਜਦ ਮੇਰੇ ਪੁੱਤਰ ਨੇ ਵਿਆਹ ਕੀਤਾ ਹੈ ॥੨੦੧੪॥
I am a sacrifice to this day, when my son has been married.”2004.
ਇਤਿਸ੍ਰੀਦਸਮਸਕੰਧੇਬਚਿਤ੍ਰਨਾਟਕੇਕ੍ਰਿਸਨਾਵਤਾਰੇਰੁਕਮਿਨੀਹਰਨਇਤਬ੍ਯਾਹਕਰਨਬਰਨਨੰਧਿਆਇਸਮਾਪਤੰ॥
ਇਥੇ ਸ੍ਰੀ ਦਸਮ ਸਕੰਧ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਰੁਕਮਨੀ ਹਰਨ ਅਤੇ ਵਿਆਹ ਕਰਨ ਦਾ ਬ੍ਰਿੱਤਾਂਤ ਵਾਲਾ ਅਧਿਆਇ ਸਮਾਪਤ।
End of the chapter entitled “Description of the abduction of Rukmani and Her Marriage” in Krishnavatara (Based on Dasam Skandh) in Bachittar Natak.
ਅਥਪ੍ਰਦੁਮਨਕਾਜਨਮਕਥਨੰ॥
ਹੁਣ ਪ੍ਰਦੁਮਨ ਦੇ ਜਨਮ ਦਾ ਕਥਨ:
Description of the Birth of Pradyumna
ਦੋਹਰਾ॥
ਦੋਹਰਾ:
DOHRA
ਪੁਰਖਤ੍ਰੀਆਆਨੰਦਸੋਬਹੁਦਿਨਭਏਬਿਤੀਤ॥
(ਜਦ) ਇਸਤਰੀ (ਰੁਕਮਨੀ) ਅਤੇ ਪੁਰਸ਼ (ਸ੍ਰੀ ਕ੍ਰਿਸ਼ਨ) ਦੇ ਆਨੰਦ ਪੂਰਵਕ ਬਹੁਤ ਦਿਨ ਬਤੀਤ ਹੋ ਗਏ,
ਗਰਭਭਯੋਤਬਰੁਕਮਨੀਪ੍ਰਭਤੇਪਰਮਪੁਨੀਤ॥੨੦੧੫॥
ਤਦ ਸ੍ਰੀ ਕ੍ਰਿਸ਼ਨ ਤੋਂ ਰੁਕਮਨੀ ਨੂੰ ਪਰਮ ਪਵਿਤਰ ਗਰਭ ਹੋ ਗਿਆ ॥੨੦੧੫॥
The husband and wife passed many days in comfort and then Rukmani became pregnant.2015.
ਸੋਰਠਾ॥
ਸੋਰਠਾ:
SORTHA
ਉਪਜਿਯੋਬਾਲਕਬੀਰਨਾਮਧਰਿਯੋਤਿਹਪਰਦੁਮਨ॥
(ਫਲਸਰੂਪ) ਸੂਰਮਾ ਪੁੱਤਰ ਪੈਦਾ ਹੋਇਆ ਅਤੇ ਉਸ ਦਾ ਨਾਂ ਪ੍ਰਦੁਮਨ ਰਖਿਆ ਗਿਆ
ਮਹਾਰਥੀਰਨਧੀਰਸਭਜਾਨਤਹੈਜਗਤਿਜਿਹ॥੨੦੧੬॥
ਜਿਸ ਨੂੰ ਸਾਰਾ ਜਗਤ ਮਹਾਰਥੀ ਅਤੇ ਰਣਧੀਰ ਦੇ ਰੂਪ ਵਿਚ ਜਾਣਦਾ ਹੈ ॥੨੦੧੬॥
A heroic child named Pradyumna was born, whom the world know as a great warrior and conqueror of war.2016.
ਸਵੈਯਾ॥
ਸਵੈਯਾ:
SWAYYA
ਦਸਦਿਉਸਕੋਬਾਲਕਭਯੋਜਬਹੀਤਬਸੰਬਰਦੈਤਲੈਤਾਹਿਗਯੋਹੈ॥
ਜਦ ਬਾਲਕ ਦਸਾਂ ਦਿਨਾਂ ਦਾ ਹੋ ਗਿਆ ਤਦ ਸੰਬਰ (ਨਾਂ ਦਾ) ਦੈਂਤ ਉਸ ਨੂੰ ਲੈ ਗਿਆ।
ਸਿੰਧਕੇਭੀਤਰਡਾਰਿਦਯੋਇਕਮਛਹੁਤੋਤਿਹਲੀਲਲਯੋਹੈ॥
(ਉਸ ਨੇ ਲੈ ਜਾ ਕੇ) ਸਮੁੰਦਰ ਵਿਚ ਸੁਟ ਦਿੱਤਾ। (ਉਥੇ) ਇਕ ਮੱਛ ਹੁੰਦਾ ਸੀ, (ਉਸ ਨੇ) ਉਸ (ਬਾਲਕ) ਨੂੰ ਨਿਗਲ ਲਿਆ।
When the child was only tan days of age, a demon named Shambar stole him and threw him in the sea, where he was swallowed by a fish
ਮਛਸੋਊਗਹਿਝੀਵਰਿਏਕੁਸੁਸੰਬਰਪੈਫਿਰਿਜਾਇਦਯੋਹੈ॥
ਉਸ ਮੱਛ ਨੂੰ ਇਕ ਝੀਵਰ ਨੇ ਪਕੜ ਲਿਆ ਅਤੇ ਫਿਰ ਉਸ ਨੇ (ਉਹ) ਸੰਬਰ (ਦੈਂਤ) ਕੋਲ (ਵੇਚ) ਦਿੱਤਾ।
ਭਛਨਕੋਫੁਨਿਤਾਹਿਰਸੋਇਮੈਭੇਜਿਦਯੋਸੁਉਲਾਸਕਯੋਹੈ॥੨੦੧੭॥
ਫਿਰ (ਦੈਂਤ ਨੇ ਉਸ ਨੂੰ) ਖਾਣ ਲਈ ਰਸੋਈ ਵਿਚ ਭੇਜ ਦਿੱਤਾ ਅਤੇ (ਮਨ ਵਿਚ) ਬਹੁਤ ਖੁਸ਼ ਹੋਇਆ ॥੨੦੧੭॥
A fisherman caught that fish and brought it to Shambar, who, getting pleased, sent it to the kitchen for cooking.2017.
ਜਬਮਛਕੋਪਾਰਨਪੇਟਲਗੇਤਬਸੁੰਦਰਬਾਰਿਕਏਕਨਿਹਾਰਿਯੋ॥
ਜਦ (ਰਸੋਈ ਬਣਾਉਣ ਵਾਲੀ ਇਸਤਰੀ) ਮੱਛ ਦਾ ਪੇਟ ਪਾੜਨ ਲਗੀ ਤਦ (ਉਸ ਨੇ ਉਸ ਵਿਚ) ਇਕ ਸੁੰਦਰ ਬਾਲਕ ਵੇਖਿਆ।
When the belly of the fish was torn open, a beautiful child was seen there
ਹੋਇਦਇਆਲਵਤੀਸੁਤ੍ਰੀਆਕਰੁਨਾਰਸੁਪੈਚਿਤਮੈਤਿਨਿਧਾਰਿਯੋ॥
ਉਹ ਇਸਤਰੀ ਦਇਆਵਾਨ ਹੋ ਗਈ ਅਤੇ ਉਸ ਨੇ ਚਿਤ ਵਿਚ ਕਰੁਣ ਰਸ ਨੂੰ ਧਾਰਿਆ (ਅਰਥਾਤ ਤਰਸ ਕਰਨ ਦੇ ਭਾਵ ਵਿਚ ਹੋ ਗਈ)।
The kitchen maid was filled with pity
ਤੇਰੋਕਹਿਯੋਪਤਿਹੈਇਮਨਾਰਦਸ੍ਯਾਮਭਨੈਇਹਭਾਤਿਉਚਾਰਿਯੋ॥
(ਕਵੀ) ਸ਼ਿਆਮ ਕਹਿੰਦੇ ਹਨ, ਨਾਰਦ ਨੇ (ਉਥੇ ਆ ਕੇ) ਇਸ ਤਰ੍ਹਾਂ ਕਿਹਾ, ਇਹ ਤੇਰਾ ਪਤੀ ਹੈ।
Narada came and said to her, “He is your husband
ਸੋਬਤੀਆਸੁਨਿਕੈਮੁਨਿਨਾਰਿਭਲੀਬਿਧਿਸੋਭਰਤਾਕਰਿਪਾਰਿਯੋ॥੨੦੧੮॥
(ਨਾਰਦ) ਮੁਨੀ ਦੀ ਗੱਲ ਸੁਣ ਕੇ (ਉਸ) ਇਸਤਰੀ ਨੇ ਉਸ ਨੂੰ ਪਤੀ ਮੰਨ ਕੇ ਚੰਗੀ ਤਰ੍ਹਾਂ ਪਾਲਿਆ ॥੨੦੧੮॥
” And that women, considering his her husband, brought him up.2018.
ਚੌਪਈ॥
ਚੌਪਈ:
CHAUPAI
ਪੋਖਨਬਹੁਤੁਦਿਵਸਜਬਕਰੀ॥
ਜਦ ਬਹੁਤ ਦਿਨਾਂ ਤਕ (ਉਸ ਨੇ ਬਾਲਕ ਦੀ) ਪਾਲਨਾ ਕੀਤੀ
ਤਬਇਹਦ੍ਰਿਸਟਿਤ੍ਰੀਆਕੀਧਰੀ॥
ਤਦ ਉਸ ਨੇ (ਜਵਾਨ ਹੋ ਕੇ) ਇਸਤਰੀ ਵਲ ਦ੍ਰਿਸ਼ਟੀ ਕੀਤੀ (ਅਰਥਾਤ ਉਸ ਵਲ ਪਤੀ ਭਾਵ ਨਾਲ ਵੇਖਿਆ)।
After being brought up for a good deal of time, he thought about a woman in his mind
ਕਾਮਭਾਵਚਿਤਭੀਤਰਚਹਿਯੋ॥
(ਉਸ ਇਸਤਰੀ ਨੇ) ਚਿਤ ਵਿਚ ਕਾਮ ਭਾਵ ਦੀ ਇੱਛਾ ਕੀਤੀ
ਰੁਕਮਿਨਿਸੁਤਸਿਉਬਚਇਹਕਹਿਯੋ॥੨੦੧੯॥
ਅਤੇ ਰੁਕਮਨੀ ਦੇ ਪੁੱਤਰ ਨੂੰ ਇਹ ਬਚਨ ਕਹੇ ॥੨੦੧੯॥
The woman also, with sexual desire, said this to the son of Rukmani.2019.
ਮੈਨਵਤੀਤਬਬੈਨਸੁਨਾਏ॥
ਕਾਮ ਆਤੁਰ (ਇਸਤਰੀ) ਨੇ ਇਹ ਬਚਨ (ਕਹਿ ਕੇ) ਸੁਣਾਏ,
ਤੁਮਮੋਪਤਿਰੁਕਮਿਨਿਕੇਜਾਏ॥
(ਤੁਸੀਂ) ਰੁਕਮਨੀ ਦੇ ਪੁੱਤਰ ਅਤੇ ਮੇਰੇ ਪਤੀ ਹੋ।
Then Mainvati said this, “You are the son of Rukmani and also my husband
ਤੁਮਕੋਸੰਬਰਦਾਨਵਹਰਿਯੋ॥
ਤੁਹਾਨੂੰ ਸੰਬਰ ਦੈਂਤ ਨੇ ਚੁਰਾ ਲਿਆ ਸੀ
ਆਨਿਸਿੰਧੁਕੇਭੀਤਰਡਰਿਯੋ॥੨੦੨੦॥
ਅਤੇ ਲਿਆ ਕੇ ਸਮੁੰਦਰ ਵਿਚ ਸੁਟ ਦਿੱਤਾ ਸੀ ॥੨੦੨੦॥
The demon Shambar had stolen you and thrown you into the sea.2020.
ਤਬਇਕਮਛਲੀਲਤੁਹਿਲਯੋ॥
ਤਦ ਇਕ ਮੱਛ ਨੇ ਤੁਹਾਨੂੰ ਨਿਗਲ ਲਿਆ।
ਸੋਭੀਮਛਫਾਸਿਬਸਿਭਯੋ॥
ਉਹ ਮੱਛ ਵੀ ਜਾਲ ਦੇ ਕਾਬੂ ਆ ਗਿਆ।
“Then a fish had swallowed you and that fish was also caught
ਝੀਵਰਫਿਰਿਸੰਬਰਪੈਲਿਆਯੋ॥
ਝੀਵਰ ਫਿਰ (ਉਸ ਨੂੰ) ਸੰਬਰ ਕੋਲ ਲੈ ਆਇਆ।
ਤਿਹਹਮਪੈਭਛਨਹਿਤਦਿਆਯੋ॥੨੦੨੧॥
ਉਸ ਨੇ ਮੈਨੂੰ ਖਾਣ ਲਈ (ਤਿਆਰ ਕਰਨ ਨੂੰ) ਦਿੱਤਾ ॥੨੦੨੧॥
The fisherman brought it to Shambar, where he sent it to me for cooking.2021.
ਜਬਹਮਪੇਟਮਛਕੋਫਾਰਿਯੋ॥
ਜਦ ਮੈਂ ਮੱਛ ਦੇ ਪੇਟ ਨੂੰ ਪਾੜਿਆ,
ਤਬਤੋਹਿਕਉਮੈਨੈਨਿਨਿਹਾਰਿਯੋ॥
ਤਦ ਮੈਂ ਤੁਹਾਨੂੰ ਅੱਖਾਂ ਨਾਲ (ਪੇਟ ਵਿਚੋਂ ਨਿਕਲਿਆ) ਵੇਖਿਆ।
“When I tore open the belely of the fish, I saw you there
ਮੋਰੇਹ੍ਰਿਦੈਦਇਆਅਤਿਆਈ॥
(ਤਦ) ਮੇਰੇ ਦਿਲ ਵਿਚ ਬਹੁਤ ਦਇਆ ਆ ਗਈ
ਅਉਨਾਰਦਇਹਭਾਤਸੁਨਾਈ॥੨੦੨੨॥
ਅਤੇ ਨਾਰਦ ਨੇ (ਆ ਕੇ ਮੈਨੂੰ) ਇਸ ਤਰ੍ਹਾਂ (ਕਹਿ ਕੇ) ਸੁਣਾਇਆ, ॥੨੦੨੨॥
My, mind became pitiful and at the same time Narada said to me.2022.
ਇਹਅਵਤਾਰਮਦਨਕੋਆਹੀ॥
ਇਹ ਕਾਮ ਦਾ ਅਵਤਾਰ ਹੈ
ਢੂੰਢਤਫਿਰਤਰੈਨਦਿਨਜਾਹੀ॥
ਜਿਸ ਨੂੰ (ਤੂੰ) ਰਾਤ ਦਿਨ ਲਭਦੀ ਫਿਰਦੀ ਹੈਂ।
“That he is the incarnation of Kamadeva (the god of love), whom you seek day and night
ਮੈਪਤਿਲਖਿਤੁਹਿਸੇਵਾਕਰੀ॥
ਮੈਂ ਪਤੀ ਸਮਝ ਕੇ ਤੁਹਾਡੀ ਸੇਵਾ ਕੀਤੀ।
ਅਬਮੈਮਦਨਕਥਾਚਿਤਧਰੀ॥੨੦੨੩॥
ਹੁਣ ਮੈਂ ਚਿਤ ਵਿਚ (ਗੁਪਤ) ਰਖੀ ਹੋਈ ਕਾਮਕਥਾ (ਨੂੰ ਸੁਣਾਉਂਦੀ ਹਾਂ) ॥੨੦੨੩॥
I have served you, considering you as my husband and seeing you now I am under the impact of sexual desire.2023.
ਰੁਦ੍ਰਕੋਪਕਾਇਆਤੁਹਿਜਰੀ॥
ਜਦੋਂ ਰੁਦ੍ਰ ਦੇ ਕ੍ਰੋਧ ਕਾਰਨ ਤੁਹਾਡੀ ਕਾਇਆ ਸੜ ਗਈ ਸੀ,
ਤਬਮੈਪੂਜਾਸਿਵਕੀਕਰੀ॥
ਤਦ ਮੈਂ ਸ਼ਿਵ ਦੀ ਪੂਜਾ ਕੀਤੀ।
ਬਰੁਸਿਵਦਯੋਹੁਲਾਸਬਢੈਹੈ॥
(ਤਦ) ਸ਼ਿਵ ਨੇ ਪ੍ਰਸੰਨ ਹੋ ਕੇ ਮੈਨੂੰ ਵਰ ਦਿੱਤਾ
ਭਰਤਾਵਹੀਮੂਰਤਿਤੂਪੈਹੈ॥੨੦੨੪॥
(ਕਿ) ਤੂੰ ਉਸੇ ਸਰੂਪ ਵਾਲਾ ਪਤੀ ਪ੍ਰਾਪਤ ਕਰੇਂਗੀ ॥੨੦੨੪॥
“When, because of Shiva’s anger, your body was burnt to ashes, then I had meditated on Shiva, who, getting pleased, had bestowed on me this boon that the same husband would be attained by me.”2024.
ਦੋਹਰਾ॥
ਦੋਹਰਾ:
DOHRA
ਤਬਹਉਸੰਬਰਦੈਤਕੀਭਈਰਸੋਇਨਆਇ॥
ਤਦ ਮੈਂ (ਇਥੇ) ਆ ਕੇ ਸੰਬਰ ਦੈਂਤ ਦੀ ਰਸੋਇਣ ਬਣ ਗਈ।
“Then I became a kitchenmaid of Shambar
ਅਬਭਰਤਾਮੁਹਿਰੁਦ੍ਰਤੂਸੁੰਦਰਦਯੋਬਨਾਇ॥੨੦੨੫॥
ਹੁਣ (ਤੁਸੀਂ) ਮੇਰੇ ਪਤੀ ਹੋ, ਰੁਦ੍ਰ ਨੇ ਤੁਹਾਨੂੰ ਸੁੰਦਰ (ਸਰੂਪ ਵਾਲਾ) ਬਣਾ ਦਿੱਤਾ ਹੈ ॥੨੦੨੫॥
Now Shiva has made you the same charming one.”2025.
ਸਵੈਯਾ॥
ਸਵੈਯਾ:
SWAYYA