GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 504
Display Settings
ਠਾਈਸਦਿਵਸਲਉਸੇਵਕਰੀਤਿਹਕੀਤਿਹਕੋਅਤਿਹੀਰਿਝਵਾਯੋ
ਉਸ ਦੀ ਅਠਾਈ ਦਿਨਾਂ ਤਕ ਸੇਵਾ ਕੀਤੀ ਅਤੇ ਉਸ ਨੂੰ ਬਹੁਤ ਰਿਝਾਇਆ।
Instructing their daughter-in-law in this way, they worshipped Chandika and serving her continuously for twenty-eight days, they pleased her
ਰੀਝਿਸਿਵਾਤਿਨਪੈਤਬਹੀਕਬਿਸ੍ਯਾਮਇਹੀਬਰੁਦਾਨਦਿਵਾਯੋ
ਕਵੀ ਸ਼ਿਆਮ (ਕਹਿੰਦੇ ਹਨ) ਦੁਰਗਾ ਨੇ ਤਦ ਉਸ ਉਤੇ ਪ੍ਰਸੰਨ ਹੋ ਕੇ ਉਸ ਨੂੰ ਇਹ ਵਰਦਾਨ ਦਿੱਤਾ
ਆਇਹੈਸ੍ਯਾਮਸੋਕਕਰੋਤਬਲਉਹਰਿਲੀਨੇਤ੍ਰੀਆਮਨਿਆਯੋ॥੨੦੬੦॥
ਕਿ ਸ੍ਰੀ ਕ੍ਰਿਸ਼ਨ ਆਉਣਗੇ, ਸੋਗ ਨਾ ਕਰੋ। ਤਦ ਤਕ ਸ੍ਰੀ ਕ੍ਰਿਸ਼ਨ ਮਣੀ ਅਤੇ ਇਸਤਰੀ ਨੂੰ ਲੈ ਕੇ ਆ ਗਏ ॥੨੦੬੦॥
Chandika, getting pleased bestowed this boon of not getting sorrowful because Krishna would come back.2060.
ਕਾਨ੍ਰਹਕੋਹੇਰਿਤ੍ਰੀਆਮਨਿਕੇਜੁਤਸੋਕਕੀਬਾਤਸਭੈਬਿਸਰਾਈ
ਕ੍ਰਿਸ਼ਨ ਨੂੰ ਇਸਤਰੀ ਅਤੇ ਮਣੀ ਸਹਿਤ ਵੇਖ ਕੇ ਸੋਗ ਦੀ ਗੱਲ ਸਾਰੀਆਂ ਨੇ ਭੁਲਾ ਦਿੱਤੀ।
ਡਾਰਿਕਮੰਡਲਮੈਜਲੁਸੀਤਲਮਾਇਪੀਯੋਪੁਨਿਵਾਰਕੈਆਈ
ਮਾਤਾ ਕਮੰਡਲ ਵਿਚ ਠੰਡਾ ਜਲ ਪਾ ਕੇ ਲੈ ਆਈ ਅਤੇ ਫਿਰ (ਨੂੰਹ ਅਤੇ ਪੁੱਤਰ ਦੇ ਸਿਰ ਤੋਂ) ਵਾਰ ਕੇ ਪੀਤਾ।
Seeing Krishna with the jewel, Rukmani forgot all other things and bringing water for offering to Chandika, she reached (at the temple)
ਜਾਦਵਅਉਰਸਭੈਹਰਖੈਅਰੁਬਾਜਤਭੀਪੁਰਬੀਚਬਧਾਈ
ਹੋਰ ਸਾਰੇ ਯਾਦਵ ਪ੍ਰਸੰਨ ਹੋ ਗਏ ਅਤੇ ਨਗਰ ਵਿਚ ਵੀ ਖੁਸ਼ੀ ਦੇ ਵਾਜੇ ਵਜਣ ਲਗੇ।
All the Yadavas become pleased and there were felicitations in the city
ਅਉਰਕਹੈਕਬਿਸ੍ਯਾਮਸਿਵਾਸੁਸਭੋਜਗਮਾਇਸਹੀਠਹਰਾਈ॥੨੦੬੧॥
ਅਤੇ ਕਵੀ ਸ਼ਿਆਮ ਕਹਿੰਦੇ ਹਨ, (ਉਸ ਦਿਨ ਤੋਂ) ਸਭ ਨੇ ਦੁਰਗਾ ਨੂੰ ਸਚੀ ਜਗਤ ਮਾਤਾ ਮੰਨ ਲਿਆ ॥੨੦੬੧॥
The poet says that in this way, everyone considered the mother of the world as the right one.2061.
ਇਤਿਜਾਮਵੰਤਕੋਜੀਤਕੈਦੁਹਿਤਾਤਿਸਕੀਮਨਿਸਹਿਤਲਿਆਵਤਭਏ
ਇਥੇ ਜਾਮਵੰਤ ਨੂੰ ਜਿਤ ਕੇ, ਮਣੀ ਸਹਿਤ ਉਸ ਦੀ ਦੁਹਿਤਾ ਨੂੰ ਲੈ ਆਏ ਪ੍ਰਸੰਗ ਸਮਾਪਤ।
End of the description of conquering Jamwant and bringing the jewel alongwith his daughter.
ਸਵੈਯਾ
ਸਵੈਯਾ:
SWAYYA
ਹੇਰਕੈਸ੍ਯਾਮਸਤ੍ਰਾਜਿਤਕਉਮਨਿਲੈਕਰਮੈਫੁਨਿਤਾਸਿਰਮਾਰੀ
ਸ੍ਰੀ ਕ੍ਰਿਸ਼ਨ ਨੇ ਸਤ੍ਰਾਜਿਤ ਨੂੰ ਵੇਖ ਕੇ ਅਤੇ ਮਣੀ ਨੂੰ ਹੱਥ ਵਿਚ ਲੈ ਕੇ ਫਿਰ ਉਸ ਦੇ ਸਿਰ ਵਿਚ ਮਾਰੀ
ਜਾਹਿਤਦੋਸਦਯੋਸੋਈਲੈਜੜਕੋਪਭਰੇਇਹਭਾਤਿਉਚਾਰੀ
ਅਤੇ ਕ੍ਰੋਧ ਨਾਲ ਭਰ ਕੇ ਇਸ ਤਰ੍ਹਾਂ ਕਿਹਾ, ਹੇ ਮੂਰਖ! ਜਿਸ ਲਈ (ਤੁੰ ਮੇਰੇ ਉਤੇ) ਦੋਸ਼ ਲਾਇਆ ਸੀ, ਉਸ (ਮਣੀ) ਨੂੰ ਸਾਂਭ ਲੈ।
After finding out Satrajit, Krishna taking the jewel in his hand, threw it in front of him and said, “O fool! take away your jewel, for which you had denounced me,”
ਚਉਕਿਕਹੈਸਭਜਾਦਵਯੌਸੁਪਿਖੋਰਿਸਿਕੈਸੀਕਰੀਗਿਰਧਾਰੀ
ਸਾਰੇ ਯਾਦਵ ਚੌਂਕ ਕੇ ਕਹਿਣ ਲਗੇ, ਵੇਖੋ, ਕ੍ਰਿਸ਼ਨ ਨੇ ਕਿਸ ਤਰ੍ਹਾਂ ਦਾ ਕ੍ਰੋਧ ਕੀਤਾ ਹੈ।
ਸੋਇਹਭਾਤਿਕਬਿਤਨਬੀਚਕਥਾਜਗਮੈਕਬਸ੍ਯਾਮਬਿਥਾਰੀ॥੨੦੬੨॥
ਉਸ ਕਥਾ ਨੂੰ ਇਸ ਤਰ੍ਹਾਂ ਕਬਿੱਤਾਂ (ਕਵਿਤਾ) ਵਿਚ ਰਚ ਕੇ ਕਵੀ ਸ਼ਿਆਮ ਨੇ ਜਗਤ ਵਿਚ ਪ੍ਰਸਾਰਿਤ ਕੀਤੀ ਹੈ ॥੨੦੬੨॥
All the Yadavas were wonder-struck to see this anger of Krishna and the same story has been related by the poet Shyam in his Stanzas.2062.
ਹਾਥਿਰਹਿਓਮਨਿਕੋਧਰਿਕੈਤਿਨਿਨੈਕੁਕਾਹੂੰਕੀਓਰਿਨਿਹਾਰਿਓ
ਹੱਥ ਵਿਚ ਮਣੀ ਨੂੰ ਧਾਰਨ ਕਰ ਕੇ (ਸਤ੍ਰਾਜਿਤ ਖੜੋਤਾ) ਰਿਹਾ ਅਤੇ ਕਿਸੇ ਵਲ ਬਿਲਕੁਲ ਨਹੀਂ ਵੇਖਿਆ।
ਲਜਿਤਹ੍ਵੈਖਿਸਿਯਾਨੋਘਨੋਦੁਬਿਧਾਕਰਿਧਾਮਕੀਓਰਿਸਿਧਾਰਿਓ
ਲਜਿਤ ਹੋ ਕੇ ਬਹੁਤ ਖਿਝਿਆ ਅਤੇ ਦੁਬਿਧਾ ਦਾ ਗ੍ਰਸਿਆ ਘਰ ਨੂੰ ਚਲਾ ਗਿਆ।
He took the jewel in his hand and without seeing towards anyone and feeling ashamed, left for his home in embarrassment
ਬੈਰਪਰਿਯੋਹਮਰੋਹਰਿਸੋਰੁਕਲੰਕਚੜਿਯੋਗਯੋਭ੍ਰਾਤ੍ਰਮਾਰਿਓ
ਮੇਰਾ ਸ੍ਰੀ ਕ੍ਰਿਸ਼ਨ ਨਾਲ ਵੈਰ ਪੈ ਗਿਆ ਹੈ ਅਤੇ (ਮੱਥੇ ਉਤੇ) ਕਲੰਕ ਲਗ ਗਿਆ ਹੈ। (ਇਸ ਤੋਂ ਇਲਾਵਾ) ਭਰਾ ਵੀ ਮਾਰਿਆ ਗਿਆ ਹੈ।
Now Krishna has become my enemy and this is a blemish for me, but alongwith it my brother has also been killed
ਭੀਰਪਰੀਤੇਅਧੀਰਭਯੋਦੁਹਿਤਾਦੇਉਸ੍ਯਾਮਇਹੀਚਿਤਿਧਾਰਿਓ॥੨੦੬੩॥
ਸੰਕਟ ਪੈਣ ਤੇ (ਉਸ ਦਾ) ਧੀਰਜ ਖ਼ਤਮ ਹੋ ਗਿਆ। (ਫਿਰ) ਮਨ ਵਿਚ ਇਹ ਸੋਚਿਆ ਕਿ ਸ੍ਰੀ ਕ੍ਰਿਸ਼ਨ ਨੂੰ ਧੀ (ਦਾ ਡੋਲਾ) ਦੇ ਦਿਆਂ (ਇਸ ਨਾਲ ਸਾਰੇ ਸੰਕਟ ਟਲ ਜਾਣਗੇ) ॥੨੦੬੩॥
I have been entrapped in a difficult sitation, therefore now I should offer my daughter to Krishna.2063.
ਇਤਿਸ੍ਰੀਦਸਮਸਕੰਧੇਬਚਿਤ੍ਰਨਾਟਕਕ੍ਰਿਸਨਾਵਤਾਰੇਸਤ੍ਰਾਜਿਤਕੋਮਣਿਦੈਬੋਬਰਨਨਣਧਿਆਇਸਮਾਪਤੰ
ਇਥੇ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਸਤ੍ਰਾਜਿਤ ਨੂੰ ਮਣੀ ਦੇਣ ਦਾ ਵਰਨਣ ਅਧਿਆਇ ਦੀ ਸਮਾਪਤੀ।
End of the description about giving the jewel to Satrajit in Krishnavatara (based on Dasham Skandh Purana) in Bachittar Natak.
ਅਥਸਤ੍ਰਾਜਿਤਕੀਦੁਹਿਤਾਕੋਬ੍ਯਾਹਕਥਨੰ
ਹੁਣ ਸਤ੍ਰਾਜਿਤ ਦੀ ਪੁੱਤਰੀ ਦੇ ਵਿਆਹ ਦਾ ਕਥਨ
ਸ੍ਵੈਯਾ
ਸਵੈਯਾ:
SWAYYA
ਬੋਲਿਦਿਜੋਤਮਬੇਦਨਕੀਬਿਧਿਜੈਸਕਹੀਤਿਸਬ੍ਯਾਹਰਚਾਯੋ
ਸ੍ਰੇਸ਼ਠ ਬ੍ਰਾਹਮਣਾਂ ਨੂੰ ਬੁਲਾ ਕੇ ਜਿਸ ਤਰ੍ਹਾਂ ਵੇਦਾਂ ਦੀ ਵਿਧੀ ਕਹੀ ਗਈ ਹੈ, ਉਸ ਤਰ੍ਹਾਂ (ਸਤ੍ਰਾਜਿਤ ਨੇ ਪੁੱਤਰੀ ਦਾ) ਵਿਆਹ ਕੀਤਾ।
Calling the Brahmins, Satrajit made arrangements for marriage of his daughter according to the Vedic ceremonies
ਸਤਿਭਾਮਨਿਕੋਕਬਿਸ੍ਯਾਮਭਨੈਜਿਹਕੋਸਭਲੋਗਨਮੈਜਸੁਛਾਯੋ
ਕਵੀ ਸ਼ਿਆਮ ਕਹਿੰਦੇ ਹਨ, (ਸਤ੍ਰਾਜਿਤ ਦੀ ਪੁੱਤਰੀ) ਸਤਿਭਾਮਾ ਜਿਸ ਦਾ ਯਸ਼ ਸਾਰਿਆਂ ਲੋਕਾਂ ਵਿਚ ਪਸਰਿਆ ਹੋਇਆ ਹੈ,
The name of his daughter was Satyabhama, whose praise had been spread amongst all the people
ਪਾਵਤਹੈਉਪਮਾਲਛਮੀਕੀਤਾਸਮਯੌਕਹਿਬੋਬਨਿਆਯੋ
ਉਹ ਲੱਛਮੀ ਜਿਤਨੀ ਸ਼ੋਭਾ ਪਾਉਂਦੀ ਹੈ, (ਸਗੋਂ) ਇਸ ਤਰ੍ਹਾਂ ਕਹਿਣਾ ਬਣਦਾ ਹੈ ਕਿ (ਲੱਛਮੀ ਵੀ) ਉਸ ਵਰਗੀ ਨਹੀਂ ਹੈ।
Even Lakshmi was not like her
ਤਾਹੀਕੇਬ੍ਯਾਹਨਕਾਜਸੁਦੈਮਨਿਮਾਨਿਭਲੈਘਨਿਸ੍ਯਾਮਬੁਲਾਯੋ॥੨੦੬੪॥
ਉਸ (ਸਤਿਭਾਮਾ) ਦੇ ਵਿਆਹ ਦੇ ਕਾਜ ਲਈ, ਮਣੀ ਭੇਟਾ ਕਰ ਕੇ, ਬਹੁਤ ਆਦਰ ਨਾਲ (ਸਤ੍ਰਾਜਿਤ ਨੇ) ਸ੍ਰੀ ਕ੍ਰਿਸ਼ਨ ਨੂੰ (ਆਪਣੇ ਘਰ) ਬੁਲਾਇਆ ॥੨੦੬੪॥
Krishna was invited with respect in order to wed her.2064.
ਸ੍ਰੀਬ੍ਰਿਜਨਾਥਸੁਨੇਬਤੀਯਾਸੁਭਸਾਜਿਜਨੇਤਜਹਾਕੋਸਿਧਾਏ
ਸ੍ਰੀ ਕ੍ਰਿਸ਼ਨ (ਇਹ) ਗੱਲਾਂ ਸੁਣ ਕੇ ਅਤੇ ਜੰਞ ਨੂੰ ਸ਼ੋਭਾਸ਼ਾਲੀ ਢੰਗ ਨਾਲ ਸਜਾ ਕੇ ਉਥੋਂ ਲਈ ਤੁਰ ਪਏ।
Receiving this new, Krishna went with the marriage party towards her
ਆਵਤਸੋਸੁਨਿਕੈਪ੍ਰਭੁਕੋਸਭਆਗੇਹੀਤੇਮਿਲਿਬੇਕਉਧਾਏ
ਸ੍ਰੀ ਕ੍ਰਿਸ਼ਨ ਦਾ ਆਉਣਾ ਸੁਣ ਕੇ ਉਹ ਸਾਰੇ ਮਿਲ ਕੇ (ਲਿਆਉਣ ਲਈ) ਅਗੇ ਨੂੰ ਚਲ ਪਏ।
Knowing about the impending arrival of the Lord, all the people reached to welcome him
ਆਦਰਸੰਗਲਵਾਇਕੈਜਾਇਬ੍ਯਾਹਕੀਯੋਦਿਜਦਾਨਦਿਵਾਏ
ਆਦਰ ਨਾਲ (ਵਿਆਹ ਵਾਲੀ) ਥਾਂ ਤੇ ਲਿਆ ਕੇ ਵਿਆਹ ਕਰ ਦਿੱਤਾ ਅਤੇ ਬ੍ਰਾਹਮਣਾਂ ਨੂੰ ਦਾਨ ਵੰਡਿਆ।
He was taken reverently for the nuptial ceremonies
ਐਸੇਬਿਵਾਹਪ੍ਰਭੂਸੁਖੁਪਾਇਤ੍ਰੀਯਾਸੰਗਲੈਕਰਿਧਾਮਹਿਆਏ॥੨੦੬੫॥
ਇਸ ਤਰ੍ਹਾਂ ਵਿਆਹ ਕਰ ਕੇ ਅਤੇ ਸੁਖ ਪ੍ਰਾਪਤ ਕਰ ਕੇ, ਸ੍ਰੀ ਕ੍ਰਿਸ਼ਨ ਇਸਤਰੀ ਨੂੰ ਨਾਲ ਲੈ ਕੇ (ਆਪਣੇ) ਘਰ ਨੂੰ ਆ ਗਏ ॥੨੦੬੫॥
The Brahmins were given the gifts, Krishna returned to his home happily after the marriage.2065.
ਇਤਿਬਿਵਾਹਸੰਪੂਰਨਹੋਤਭਯੋ
ਇਥੇ ਵਿਆਹ ਦਾ ਪ੍ਰਸੰਗ ਸਪੂਰਨ ਹੋ ਗਿਆ।
End of the completion of the marriage ceremonies.
ਲਛੀਆਗ੍ਰਿਹਪ੍ਰਸੰਗ
ਲਛੀਆ ਗ੍ਰਿਹ ਪ੍ਰਸੰਗ
Now begins the description of the episode of the House of Wax
ਸਵੈਯਾ
ਸਵੈਯਾ:
SWAYYA
ਤਉਹੀਲਉਐਸੋਸੁਨੀਬਤੀਯਾਲਛੀਆਗ੍ਰਿਹਿਮੈਸੁਤਪੰਡੁਕੇਆਏ
ਉਦੋਂ ਤਕ ਇਸ ਤਰ੍ਹਾਂ ਦੀ ਗੱਲ ਸੁਣੀ ਗਈ ਕਿ ਪੰਡੁ ਦੇ ਪੁੱਤਰ ਲਛਿਆ (ਲਾਖ) ਦੇ ਘਰ ਵਿਚ ਆਏ ਹਨ।
Hearing all these things till that time, the Pandavas came to the House of Wax
ਗਾਇਸਮੇਤਸਭੋਮਿਲਿਕੌਰਨਚਿਤਬਿਖੈਕਰੁਨਾਬਸਾਏ
ਪਿੰਡ ਦੇ ਸਾਰਿਆਂ ਨੇ ਮਿਲ ਕੇ (ਕੌਰਵਾਂ ਨੂੰ ਬੇਨਤੀ ਕੀਤੀ) ਪਰ ਕੌਰਵਾਂ ਦੇ ਚਿਤ ਵਿਚ ਕਰੁਣਾ ਨਹੀਂ ਹੈ।
They all requested the Kauravas together, but the Kaurvas did not have the slight element of mercy
ਐਸੇਬਿਚਾਰਕੀਓਚਿਤਮੈਸੁਤਹਾਕੋਚਲੈਸਭਬਿਸਨੁਬੁਲਾਏ
ਇਸ ਤਰ੍ਹਾਂ ਦਾ ਚਿਤ ਵਿਚ ਵਿਚਾਰ ਕਰ ਕੇ ਸ੍ਰੀ ਕ੍ਰਿਸ਼ਨ ਨੇ ਸਭ (ਯਾਦਵਾਂ) ਨੂੰ ਬੁਲਾ ਲਿਆ ਅਤੇ ਉਧਰ ਨੂੰ ਤੁਰ ਪਏ।
ਐਸੇਬਿਚਾਰਸੁਸਾਜਕੈਸ੍ਯੰਦਨਸ੍ਰੀਬ੍ਰਿਜਨਾਥਤਹਾਕੋਸਿਧਾਏ॥੨੦੬੬॥
ਇਸ ਤਰ੍ਹਾਂ ਵਿਚਾਰ ਕੇ, ਰਥਾਂ ਨੂੰ ਤਿਆਰ ਕਰ ਕੇ ਸ੍ਰੀ ਕ੍ਰਿਸ਼ਨ ਉਥੋਂ ਲਈ ਚਲ ਪਏ ॥੨੦੬੬॥
After great reflection, they called Krishna, who, after bedecking his chariot started for that place.2066.
ਕਾਨ੍ਰਹਚਲੇਉਤਕਉਜਬਹੀਬਰਮਾਕ੍ਰਿਤਤੋਇਤਮੰਤ੍ਰਬਿਚਾਰਿਯੋ
ਜਦ ਸ੍ਰੀ ਕ੍ਰਿਸ਼ਨ ਉਧਰ ਨੂੰ ਚਲ ਪਏ, ਤਾਂ ਬਰਮਾਕ੍ਰਿਤ (ਕ੍ਰਿਤਵਰਮਾ) ਨੇ ਇਹ ਸਲਾਹ ਕੀਤੀ
ਲੈਅਕ੍ਰੂਰਕਉਆਪਨੇਸੰਗਕਹਿਯੋਅਰੇਕਾਨ੍ਹਕਹੂੰਕਉਪਧਾਰਿਯੋ
ਅਤੇ ਅਕਰੂਰ ਨੂੰ ਆਪਣੇ ਨਾਲ ਲੈ ਕੇ ਕਿਹਾ, ਓਇ! ਕ੍ਰਿਸ਼ਨ ਕਿਧਰੇ ਚਲਿਆ ਗਿਆ ਹੈ।
When Krishna started going towards that place, then Kratvarma thought of something and taking Akrur with him, he asked him, “Where Krishna has gone?”
ਛੀਨਲੈਯਾਤੇਅਰੇਮਿਲਿਕੈਮਨਿਐਸੇਬਿਚਾਰਕੀਯੋਤਿਹਮਾਰਿਯੋ
ਇਸ ਲਈ ਅਸੀਂ (ਦੋਵੇਂ) ਮਿਲ ਕੇ ਇਸ (ਸਤ੍ਰਾਜਿਤ) ਤੋਂ ਮਣੀ ਖੋਹ ਲਈਏ। ਅਜਿਹਾ ਵਿਚਾਰ ਕਰ ਕੇ (ਉਨ੍ਹਾਂ ਨੇ) ਉਸ (ਸਤ੍ਰਾਜਿਤ) ਨੂੰ ਮਾਰ ਦਿੱਤਾ।
Come, let us snatch away the jewel from Satrajit and thinking like this, they killed Satrajit
ਲੈਬਰਮਾਕ੍ਰਿਤਵਾਬਧਕੈਮਨਿਆਪਨੇਧਾਮਕੀਓਰਿਸਿਧਾਰਿਯੋ॥੨੦੬੭॥
ਉਸ ਨੂੰ ਮਾਰ ਕੇ ਅਤੇ ਮਣੀ ਲੈ ਕੇ ਬਰਮਾਕ੍ਰਿਤ ਆਪਣੇ ਘਰ ਵਲ ਚਲਾ ਗਿਆ ॥੨੦੬੭॥
After killing him Kratvarma went to his home.2067.
ਚੌਪਈ
ਚੌਪਈ:
CHAUPAI
ਸਤਿਧੰਨਾਭੀਸੰਗਿਰਲਾਯੋ
ਸਤਿਧੰਨਾ (ਨਾਂ ਦਾ ਯੋਧਾ) ਵੀ ਨਾਲ ਗਿਆ ਸੀ
ਜਬਸਤ੍ਰਾਜਿਤਕੋਤਿਨਘਾਯੋ
ਜਦੋਂ ਉਨ੍ਹਾਂ ਨੇ ਸਤ੍ਰਾਜਿਤ ਨੂੰ ਮਾਰਿਆ ਸੀ।
When they killed Satrajit, Shatdhanva with them
ਤਿਹਬਧਕੈਡੇਰਨਆਏ
ਇਹ ਤਿੰਨੋ (ਉਸ ਨੂੰ) ਮਾਰ ਕੇ (ਆਪਣੇ) ਡੇਰੇ ਵਲ ਆਏ
ਉਤੈਸੰਦੇਸਸ੍ਯਾਮਸੁਨਿਪਾਏ॥੨੦੬੮॥
ਅਤੇ ਉਧਰ ਸ੍ਰੀ ਕ੍ਰਿਸ਼ਨ ਨੇ ਵੀ ਸੁਨੇਹਾ ਸੁਣ ਲਿਆ ॥੨੦੬੮॥
On this side, all the three cam to their homes and on that side, Krishna came to know about it.2068.
ਦੂਤਬਾਚਕਾਨ੍ਰਹਸੋ
ਦੂਤ ਨੇ ਸ੍ਰੀ ਕ੍ਰਿਸ਼ਨ ਨੂੰ ਕਿਹਾ:
Speech of the messenger addressed to Krishna:
ਚੌਪਈ
ਚੌਪਈ:
ਪ੍ਰਭੁਸੋਦੂਤਨਬੈਨਉਚਾਰੇ
ਸ੍ਰੀ ਕ੍ਰਿਸ਼ਨ ਪ੍ਰਤਿ ਦੂਤਾਂ ਨੇ ਬਚਨ ਕਹੇ
ਸਤ੍ਰਾਜਿਤਕ੍ਰਿਤਬਰਮਾਮਾਰੇ
ਕਿ ਸਤ੍ਰਾਜਿਤ ਨੂੰ ਬਰਮਾਕ੍ਰਿਤ ਨੇ ਮਾਰ ਦਿੱਤਾ ਹੈ।
The messenger said to the Lord, “Kratvarma has killed Satrajit