GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 506
Display Settings
ਜਾਹਿਤੁਸ੍ਯਾਮਤ੍ਰਿਯਾਹਰਿਭ੍ਰਾਤਹਿਮਾਨਹਿਕੀਮਨਿਬਾਤਠਈਹੈ
ਜਿਸ ਲਈ ਕ੍ਰਿਸ਼ਨ ਦੀ ਪਤਨੀ (ਸਤਿਭਾਮਾ) ਅਤੇ ਕ੍ਰਿਸ਼ਨ ਦੇ ਭਰਾ (ਬਲਰਾਮ) ਦੇ ਮਨ ਵਿਚ ਰੋਸੇ ਦੀ ਗੱਲ ਬੈਠ ਗਈ ਸੀ।
For this jewel, Balram, the brother of Krishna, had thought in his mind and he would come back on obtaining it
ਸੋਦਿਖਰਾਇਸਭੋਹਰਖਾਇਕੈਲੈਅਕ੍ਰੂਰਹਫੇਰਿਦਈਹੈ॥੨੦੮੨॥
ਉਹ (ਮਣੀ ਅਕਰੂਰ ਪਾਸੋਂ ਲੈ ਕੇ) ਸਭ ਨੂੰ ਵਿਖਾ ਕੇ ਅਤੇ ਪ੍ਰਸੰਨ ਕਰ ਕੇ ਅਕਰੂਰ ਨੂੰ ਫਿਰ ਪਰਤਾ ਦਿੱਤੀ ਹੈ ॥੨੦੮੨॥
The same jewel was taken by Krishna and after showing it to all, he returned it to Akrur.2082.
ਜੋਸਤ੍ਰਾਜਿਤਕੈਕਰਿਸੇਵਸੁਸੂਰਜਕੀਫੁਨਿਤਾਹਿਤੇਪਾਈ
ਸੂਰਜ ਦੀ ਸੇਵਾ ਕਰ ਕੇ ਸਤ੍ਰਾਜਿਤ ਨੇ ਜੋ ਮਣੀ ਉਸ ਤੋਂ ਪ੍ਰਾਪਤ ਕੀਤੀ ਸੀ।
The jewel, which had been obtained by Satrajit after serving the god Surya
ਜਾਹਰਿਕੈਇਹਕੋਬਧਕਾਰਨਕੈਧਨਸਤਿਸੁਆਪਨੀਦੇਹਗਵਾਈ
ਜਿਸ ਨੂੰ ਇਸ (ਸਤ੍ਰਾਜਿਤ) ਨੂੰ ਮਾਰ ਕੇ ਅਤੇ ਖੋਹ ਕੇ ਸਤਿਧੰਨੇ ਨੇ ਆਪਣੀ ਦੇਹ ਗਵਾਈ ਸੀ।
The jewel, for which Shatdhanva was killed by Krishna
ਤਾਹਿਗਯੋਅਕ੍ਰੂਰਥੋਲੈਤਿਹਤੇਫਿਰਿਸੋਬ੍ਰਿਜਨਾਥਪੈਆਈ
ਉਸ ਨੂੰ ਲੈ ਕੇ ਅਕਰੂਰ ਚਲਾ ਗਿਆ ਸੀ, ਉਸ ਕੋਲੋਂ ਫਿਰ ਮੁੜ ਕੇ ਸ੍ਰੀ ਕ੍ਰਿਸ਼ਨ ਕੋਲ ਆ ਗਈ।
ਸੋਹਰਿਦੇਤਭਯੋਤਿਹਕੋਮੁੰਦਰੀਮਨੋਸ੍ਯਾਮਜੂਰਾਘਵਹਾਈ॥੨੦੮੩॥
ਸ੍ਰੀ ਕ੍ਰਿਸ਼ਨ ਨੇ ਉਹੀ ਉਸ ਨੂੰ ਮੋੜ ਦਿੱਤੀ। (ਇੰਜ ਪ੍ਰਤੀਤ ਹੁੰਦਾ ਹੈ) ਸ੍ਰੀ ਕ੍ਰਿਸ਼ਨ ਰੂਪ ਰਾਮਚੰਦਰ ਨੇ ਮੁੰਦਰੀ ਬਖ਼ਸ਼ੀ ਹੋਵੇ ॥੨੦੮੩॥
Which was taken by Akrur and which had come again to Krishna, the same was returned by Krishna to Akrur like the bestowal of a gold coin by Ram Chandra to his devotee.2083.
ਦੋਹਰਾ
ਦੋਹਰਾ:
DOHRA
ਬਡੇਜਸਹਿਪਾਵਤਭਯੋਮਨਿਦੈਸ੍ਰੀਜਦੁਬੀਰ
ਮਣੀ ਦੇ ਕੇ ਸ੍ਰੀ ਕ੍ਰਿਸ਼ਨ ਨੇ ਬਹੁਤ ਵੱਡਾ ਯਸ਼ ਪ੍ਰਾਪਤ ਕੀਤਾ।
ਜੋਕਟੀਆਸਿਰਦੁਰਜਨਨਹਰਤਾਸਾਧਨਪੀਰ॥੨੦੮੪॥
(ਉਹ) ਦੁਸ਼ਟਾਂ ਦਾ ਸਿਰ ਕਟਣ ਵਾਲਾ ਅਤੇ ਸਾਧ ਜਨਾਂ ਦੀ ਪੀੜ ਨੂੰ ਨਸ਼ਟ ਕਰਨ ਵਾਲਾ ਹੈ ॥੨੦੮੪॥
On returning the jewel, Krishna, the chopper of the heads fo the tyrants and remover of the afflictions of the saints, earned infinite approbation.2084.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਸਤਿਧੰਨੇਕੋਬਧਕੈਅਕ੍ਰੂਰਕੋਮਨਿਦੇਤਭਏ
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਵਿਚ ਸਤਿਧੰਨਾ ਦਾ ਬਧ ਕਰ ਕੇ ਅਕਰੂਰ ਨੂੰ ਮਣੀ ਦੇਣ ਦਾ ਪ੍ਰਸੰਗ ਸਮਾਪਤ ॥
End of the description of killing Shatdhanva and giving the jewel to Akrur in Krishnavatara (based on Dasham Skandh Purana) in Bachittar Natak.
ਕਾਨ੍ਰਹਜੂਕੋਦਿਲੀਮਹਿਆਵਨਕਥਨੰ
ਕ੍ਰਿਸ਼ਨ ਜੀ ਦੇ ਦਿੱਲੀ ਵਿਚ ਆਗਮਨ ਦਾ ਕਥਨ:
The description of the arrival of Krishna in Delhi
ਚੌਪਈ
ਚੌਪਈ:
CHAUPAI
ਜਬਅਕ੍ਰੂਰਹਿਕੋਮਨਿਦਈ
ਜਦ ਅਕਰੂਰ ਨੂੰ ਮਣੀ ਦੇ ਦਿੱਤੀ
ਜਦੁਪਤਿਦਿਲੀਕੋਸੁਧਿਲਈ
(ਤਦ) ਸ੍ਰੀ ਕ੍ਰਿਸ਼ਨ ਨੇ ਦਿੱਲੀ (ਜਾਣ ਦਾ) ਖਿਆਲ ਕੀਤਾ।
When the jewel was given to Akrur, then Krishna thought of going to Delhi
ਤਬਦਿਲੀਕੇਭੀਤਰਆਏ
ਤਦ ਉਹ ਦਿੱਲੀ ਅੰਦਰ ਆ ਗਏ
ਪਾਡਵਪਾਚਚਰਨਲਪਟਾਏ॥੨੦੮੫॥
(ਤਾਂ) ਪੰਜੇ ਪਾਂਡਵ ਚਰਨਾਂ ਵਿਚ ਆ ਪਏ ॥੨੦੮੫॥
He reached Delhi, where all the five Pandavas fell at his feet.2085.
ਦੋਹਰਾ
ਦੋਹਰਾ:
DOHRA
ਤਬਕੁੰਤੀਕੇਗ੍ਰਿਹਗਏਕੁਸਲਪੂਛਿਓਜਾਇ
ਤਦ ਕੁੰਤੀ ਦੇ ਘਰ ਗਏ ਅਤੇ ਜਾ ਕੇ ਸੁਖ-ਸਾਂਦ ਪੁਛੀ।
Then he went to the home of Kunti to enquire about the welfare of the family
ਜੋਦੁਖਇਨਕੈਰਵਿਦਏਸੋਸਭਦਏਬਤਾਇ॥੨੦੮੬॥
ਇਨ੍ਹਾਂ ਨੂੰ ਜੋ ਦੁਖ ਕੌਰਵਾਂ ਨੇ ਦਿੱਤੇ ਸਨ, ਉਹ ਸਾਰੇ (ਸ੍ਰੀ ਕ੍ਰਿਸ਼ਨ ਨੂੰ) ਦਸ ਦਿੱਤੇ ॥੨੦੮੬॥
Kunti told him about all the sufferings experienced at the hands of Kaurvas.2086.
ਇੰਦ੍ਰਪ੍ਰਸਤਮੈਕ੍ਰਿਸਨਜੂਰਹੇਮਾਸਜਬਚਾਰ
ਇੰਦ੍ਰਪ੍ਰਸਤ (ਦਿੱਲੀ) ਵਿਚ ਕ੍ਰਿਸ਼ਨ ਜੀ ਜਦ ਚਾਰ ਮਹੀਨੇ ਰਹੇ,
ਤਬਅਰਜੁਨਕੋਸੰਗਲੈਇਕਦਿਨਚੜੇਸਿਕਾਰ॥੨੦੮੭॥
ਤਦ ਇਕ ਦਿਨ ਅਰਜਨ ਨੂੰ ਲੈ ਕੇ ਸ਼ਿਕਾਰ ਚੜ੍ਹੇ ॥੨੦੮੭॥
After staying for four months in Indraprastha, one day Krishna went to hunting alongwith Arjuna.2087.
ਸਵੈਯਾ
ਸਵੈਯਾ:
SWAYYA
ਸੋਧਸਿਕਾਰਕੋਲੈਹਰਿਜੂਸੁਘਨੋਜਹਥੋਤਿਹਓਰਿਸਿਧਾਰੇ
ਸ਼ਿਕਾਰ ਦੀ ਸੂਹ ਲੈ ਕੇ ਜਿਥੇ ਸ਼ਿਕਾਰ ਅਧਿਕ ਸੀ, ਸ੍ਰੀ ਕ੍ਰਿਸ਼ਨ ਉਸ ਪਾਸੇ ਵਲ ਚਲੇ ਗਏ।
The side in which there were many animals of prey, Krishna went towards that
ਗੋਇਨਸੂਕਰਰੀਛਬਡੇਬਹੁਚੀਤਰੁਅਉਰਸਸੇਬਹੁਮਾਰੇ
(ਉਥੇ) ਨੀਲ ਗਊਆਂ (ਬਨ ਗਊਆਂ) ਸੂਰ, ਵੱਡੇ ਵੱਡੇ ਰਿਛ, ਬਹੁਤ ਸਾਰੇ ਚਿਤਕਬਰੇ ਹਿਰਨ ਅਤੇ ਅਤਿ ਅਧਿਕ ਸਹੇ ਮਾਰੇ।
He killed the nilgais, pigs, bears, leopards and many rabbits
ਗੈਂਡੇਹਨੇਮਹਿਖਾਸਕੇਮਤਕਰੀਅਰੁਸਿੰਘਨਝੁੰਡਹਿਝਾਰੇ
ਗੈਂਡੇ ਮਾਰੇ; ਝੋਟੇ, ਮਸਤ ਹਾਥੀ ਅਤੇ ਸ਼ੇਰਾਂ ਦੇ ਝੁੰਡਾਂ ਨੂੰ ਝਾੜਿਆ। ਜਿਨ੍ਹਾਂ ਨੂੰ ਕ੍ਰਿਸ਼ਨ ਨੇ ਬਾਣ ਮਾਰੇ,
The rhinoceros, the intoxicated elephant of the forest and the lions were killed
ਨੈਕੁਸੰਭਾਰਰਹੀਪਰੈਬਿਸੰਭਾਰਜਿਨੋਸਰਸ੍ਯਾਮਪ੍ਰਹਾਰੇ॥੨੦੮੮॥
ਉਨ੍ਹਾਂ ਨੂੰ ਬਿਲਕੁਲ (ਆਪਣੀ) ਸੰਭਾਲ ਨਾ ਰਹੀ ਅਤੇ ਬੇਸੁਧ ਹੋ ਕੇ ਡਿਗ ਪਏ ॥੨੦੮੮॥
On whomsoever Krishna struck a blow, he could not endure that blow and fell unconscious.2088.
ਪਾਰਥਕੋਸੰਗਲੈਪ੍ਰਭਜੂਬਨਮੋਧਸਿਕੈਬਹੁਤੇਮ੍ਰਿਗਘਾਏ
ਅਰਜਨ (ਭਾਰਥ) ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਨੇ ਬਨ ਵਿਚ ਧਸ ਕੇ ਬਹੁਤ ਸਾਰੇ ਹਿਰਨ ਮਾਰੇ।
Taking Arjuna with him, Krishna penetrating into the forest killed many deer
ਏਕਹਨੇਕਰਵਾਰਿਨਸੋਤਕਿਏਕਨਕੇਤਨਿਬਾਨਲਗਾਏ
ਇਕਨਾਂ ਨੂੰ ਤਲਵਾਰਾਂ ਨਾਲ ਮਾਰਿਆ ਅਤੇ ਇਕਨਾਂ ਦੇ ਸ਼ਰੀਰਾਂ ਨੂੰ ਤਕ ਤਕ ਕੇ ਬਾਣ ਮਾਰੇ।
Many were killed with the sword and many by hitting their bodies with arrows
ਅਸ੍ਵਨਕੋਦਵਰਾਇਭਜਾਇਕੈਕੂਕਰਤੇਊਹਨੇਜੁਪਰਾਏ
ਘੋੜਿਆਂ ਨੂੰ ਦੌੜਾ ਕੇ ਅਤੇ ਕੁੱਤਿਆਂ ਨੂੰ ਭਜਾ ਕੇ ਉਨ੍ਹਾਂ ਨੂੰ ਵੀ ਮਾਰ ਦਿੱਤਾ ਜੋ (ਬਚ ਕੇ ਭਜ) ਚਲੇ ਸਨ।
ਸ੍ਰੀਬ੍ਰਿਜਨਾਥਕੇਅਗ੍ਰਜਜੇਉਠਿਭਾਜਤਭੇਤੇਊਜਾਨਪਾਏ॥੨੦੮੯॥
ਸ੍ਰੀ ਕ੍ਰਿਸ਼ਨ ਦੇ ਅਗਿਓਂ ਜੋ (ਬਨ ਪਸ਼ੂ) ਉਠ ਕੇ ਭਜੇ ਸਨ, ਉਹ ਜਾ ਨਹੀਂ ਸਕੇ ॥੨੦੮੯॥
Causing their horses to run and releasing the dogs, the fleeing animals were killed and in this way, none could save himself from Krishna by fleeing.2089.
ਪਾਰਥਏਕਹਨੇਮ੍ਰਿਗਵਾਇਕਆਪਹਿਸ੍ਰੀਬ੍ਰਿਜਨਾਇਕਘਾਏ
ਕਈਆਂ ਹਿਰਨਾਂ ਨੂੰ ਅਰਜਨ ਨੇ ਮਾਰਿਆ ਅਤੇ ਇਕਨਾਂ ਨੂੰ ਖ਼ੁਦ ਸ੍ਰੀ ਕ੍ਰਿਸ਼ਨ ਨੇ ਮਾਰ ਦਿੱਤਾ।
ਜੇਉਠਿਭਾਜਤਭੇਬਨਮੈਸੋਊਕੂਕਰਡਾਰਿਸਬੈਗਹਿਵਾਏ
ਜੋ ਉਠ ਕੇ ਬਨ ਵਿਚ ਭਜ ਗਏ ਸਨ, ਉਨ੍ਹਾਂ ਦੇ ਪਿਛੇ ਕੁੱਤੇ ਛਡ ਕੇ ਸਭ ਨੂੰ ਪਕੜਵਾ ਲਿਆ।
One deer was killed by Arjuna and one by Krishna himself a d those who were fleeing were got seized by releasing the dogs
ਤੀਤਰਜੇਉਡਿਕੈਨਭਿਓਰਿਗਏਤਿਨਕੋਪ੍ਰਭਬਾਜਚਲਾਏ
ਜੋ ਤਿੱਤਰ ਉਡ ਕੇ ਆਕਾਸ਼ ਵਲ ਚਲੇ ਗਏ ਸਨ, ਉਨ੍ਹਾਂ ਪਿਛੇ ਸ੍ਰੀ ਕ੍ਰਿਸ਼ਨ ਨੇ ਬਾਜ਼ ਛਡ ਦਿੱਤੇ।
ਚੀਤਨਏਕਮ੍ਰਿਗਾਗਹਿਕੈਕਬਿਸ੍ਯਾਮਕਹੈਜਮਲੋਕਿਪਠਾਏ॥੨੦੯੦॥
ਕਵੀ ਸ਼ਿਆਮ ਕਹਿੰਦੇ ਹਨ, ਕਈਆਂ ਹਿਰਨਾਂ ਨੂੰ ਚਿਤਰਿਆਂ ਨੇ ਪਕੜ ਕੇ ਯਮਲੋਕ ਭੇਜ ਦਿੱਤਾ ॥੨੦੯੦॥
Krishna sent the falcons for the flying partridges in the sky and in this way, the falcons caught their prey and threw it down after killing it.2090.
ਬੇਸਰੇਅਉਰਕੁਹੀਬਹਿਰੀਅਰੁਬਾਜਜੁਰੇਬਹੁਤੇਸੰਗਲੀਨੇ
(ਉਹ) ਬਹੁਤ ਸਾਰੇ ਬੇਸਰੇ, ਕੁਹੀਆਂ, ਬਹਿਰੀਆਂ, ਬਾਜ਼ ਅਤੇ ਜ਼ੁੱਰੇ ਨਾਲ ਲੈ ਕੇ ਗਏ ਸਨ
ਬਾਸੇਘਨੇਲਗਰਾਚਰਗੇਸਿਕਰੇਨਕੋਫੇਟਭਲੀਬਿਧਿਕੀਨੇ
ਅਤੇ ਅਨੇਕਾਂ ਬਾਸ਼ਿਆਂ, ਲਗਰਾਂ, ਚਰਗਾਂ, ਸ਼ਿਕਰਿਆਂ ਤੋਂ ਚੰਗੀ ਤਰ੍ਹਾਂ ਝਪਟਾਂ ਮਰਵਾਈਆਂ ਸਨ।
They took with them the falcons of the species of Shahins (Besare, Kuhi and Behri) and also the falcons of the species of hawks (Lagra, Charak and Shikra)
ਧੂਤੀਉਕਾਬਬਸੀਨਨਕੋਸਜਿਕੰਠਿਜਗੋਲਿਨਦ੍ਵਾਲਨਵੀਨੇ
ਧੂਤੀਆਂ, ਉਕਾਬਾਂ, ਬਸੀਨਾਂ ਆਦਿ ਨੂੰ ਗੱਲ ਵਿਚ ਘੁੰਘਰੂ ਪਾ ਕੇ ਅਤੇ ਨਵੇਂ ਤਸਮਿਆਂ ਨਾਲ ਸਜਾ ਕੇ
ਜਾਸੰਗਹੇਰਿਚਲਾਵਤਭੇਤਿਨਪਛਿਨਤੇਇਕਜਾਨਦੀਨੇ॥੨੦੯੧॥
ਜਿਨ੍ਹਾਂ (ਪੰਛੀਆਂ ਦੇ) ਝੁੰਡਾਂ ਪਿਛੇ ਛਡ ਦਿੱਤਾ, (ਇਨ੍ਹਾਂ ਨੇ) ਉਨ੍ਹਾਂ ਪੰਛੀਆਂ ਵਿਚੋਂ ਇਕ ਵੀ ਜਾਣ ਨਾ ਦਿੱਤਾ ॥੨੦੯੧॥
In a similar way, they bedecked the eagles (Dharut and Ukab) and took them alongwith them and to whichever bird, they made the target and sent these birds of prey, they did not let them escape.2091.
ਪਾਰਥਅਉਪ੍ਰਭਜੂਮਿਲਿਕੈਜਬਐਸੋਸਿਕਾਰਕੀਓਸੁਖਪਾਯੋ
ਜਦ ਅਰਜਨ ਅਤੇ ਕ੍ਰਿਸ਼ਨ ਨੇ ਮਿਲ ਕੇ ਸ਼ਿਕਾਰ ਕੀਤਾ ਤਾਂ ਬਹੁਤ ਸੁਖ ਪ੍ਰਾਪਤ ਕੀਤਾ।
ਆਪਸਮੈਕਬਿਸ੍ਯਾਮਭਨੈਤਿਹਠਉਰਦੁਹੂਅਤਿਹੇਤੁਬਢਾਯੋ
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਨੇ ਉਸ ਥਾਂ ਤੇ ਆਪਸ ਵਿਚ ਬਹੁਤ ਪ੍ਰੇਮ ਵਧਾਇਆ
In this way, Krishna and Arjuna together obtained the delight of hunting and they mutually increased their love for each other
ਅਉਦੁਹੂੰਕੋਜਲਪੀਵਨਕੋਮਨੁਅਉਸਰਤਉਨਸੁਹੈਲਲਚਾਯੋ
ਅਤੇ ਦੋਹਾਂ ਦਾ ਮਨ ਜਲ ਪਾਨ ਕਰਨ ਲਈ ਉਸ ਥਾਂ (ਅਰਥਾਤ ਜਲ-ਆਸ਼ੇ) ਤੇ ਜਾਣ ਨੂੰ ਲਲਚਾਇਆ।
Now they desired in their mind to drink water and come towards the stream
ਛੋਰਿਅਖੇਟਕਦੀਨਦੁਹੂੰਚਲਿਕੈਪ੍ਰਭਜੂਜਮਨਾਤਟਿਆਯੋ॥੨੦੯੨॥
ਦੋਹਾਂ ਨੇ ਸ਼ਿਕਾਰ ਛਡ ਦਿੱਤਾ ਅਤੇ ਸ੍ਰੀ ਕ੍ਰਿਸ਼ਨ (ਅਤੇ ਅਰਜਨ) ਚਲ ਕੇ ਜਮਨਾ ਦੇ ਕੰਢੇ ਉਤੇ ਆਏ ॥੨੦੯੨॥
Both of them left hunting and went towards the bank of Yamuna.2092.
ਜਾਤਹੁਤੇਜਲਪੀਵਨਕੇਹਿਤਤਉਹੀਲਉਸੁੰਦਰਿਨਾਰਿਨਿਹਾਰੀ
(ਜਦੋਂ ਉਹ) ਜਲ ਪੀਣ ਲਈ ਜਾ ਰਹੇ ਸਨ, ਉਸੇ ਸਮੇਂ ਉਨ੍ਹਾਂ ਨੇ ਇਕ ਸੁੰਦਰ ਇਸਤਰੀ ਵੇਖੀ।
When they were coming for drinking water, they saw there a beautiful woman
ਪੂਛਹੁਕੋਹੈਕਹਾਇਹਦੇਸੁਕਹਿਯੋਸੰਗਿਪਾਰਥਯੌਗਿਰਿਧਾਰੀ
ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਨੇੜੇ ਜਾ ਕੇ ਕਿਹਾ, (ਇਸ ਨੂੰ ਜਾ ਕੇ) ਪੁੱਛ ਕਿ ਇਹ ਕੌਣ ਹੈ ਅਤੇ ਇਸ ਦਾ ਦੇਸ ਕਿਹੜਾ ਹੈ?
Krishna asked Arjuna to enquire about the woman
ਆਇਸਮਾਨਿਪੁਰੰਦਰਕੋਸੁਭਯੋਤਿਹਕੇਸੰਗਬਾਤਉਚਾਰੀ
ਆਗਿਆ ਮੰਨ ਕੇ ਅਰਜਨ ਨੇ ਉਸ (ਇਸਤਰੀ) ਨਾਲ ਸਾਰੀ ਗੱਲ ਇਸ ਤਰ੍ਹਾਂ ਕੀਤੀ,
ਕਉਨਕੀਬੇਟੀਹੈਦੇਸਕਹਾਤੁਹਿਕੋਤੋਹਿਭ੍ਰਾਤਤੂਕਉਨਕੀਨਾਰੀ॥੨੦੯੩॥
ਤੂੰ ਕਿਸ ਦੀ ਪੁੱਤਰੀ ਹੈਂ, ਤੇਰਾ ਦੇਸ਼ ਕਿਹੜਾ ਹੈ, ਤੇਰਾ ਭਰਾ ਕੌਣ ਹੈ ਅਤੇ ਕਿਸ ਦੀ ਇਸਤਰੀ ਹੈਂ? ॥੨੦੯੩॥
Arjuna, according to the desire of Krishna, asked her, “O woman! Whose daughter are you? which is your country? Whose sister you are and whose wife you are?2093.
ਜਮੁਨਾਬਾਚਅਰਜਨੁਸੋ
ਜਮਨਾ ਨੇ ਅਰਜਨ ਪ੍ਰਤਿ ਕਿਹਾ:
Speech of Yamuna:
ਦੋਹਰਾ
ਦੋਹਰਾ:
DOHRA