GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 507
Display Settings
ਅਰਜੁਨਸੋਜਮਨਾਤਬੈਐਸੇਕਹਿਓਸੁਨਾਇ
ਤਦ ਜਮਨਾ ਨੇ ਅਰਜਨ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ
ਜਦੁਪਤਿਬਰਹੀਚਾਹਿਚਿਤਿਤਪੁਕੀਨੋਮੈਆਇ॥੨੦੯੪॥
ਕਿ ਕ੍ਰਿਸ਼ਨ ਨੂੰ ਵਰਨ ਦੀ ਮਨ ਵਿੱਚ ਇੱਛਾ ਕਰ ਕੇ ਮੈਂ ਇੱਥੇ ਆ ਕੇ ਤਪੱਸਿਆ ਕੀਤੀ ਹੈ ॥੨੦੯੪॥
Then Yamuna said to Arjuna, “My heart desired me to wed Krishna, therefore I have performed austerities here.”2094.
ਪਾਰਥਬਾਚਕਾਨ੍ਰਹਜੂਸੋ
ਅਰਜਨ ਨੇ ਕ੍ਰਿਸ਼ਨ ਜੀ ਨੂੰ ਕਿਹਾ:
ਸਵੈਯਾ
ਸਵੈਯਾ:
SWAYYA
ਤਬਪਾਰਥਆਇਕੈਸੀਸਨਿਵਾਇਸੁਸ੍ਯਾਮਜੂਸਿਉਇਹਬੈਨਉਚਾਰੇ
ਤਦ ਅਰਜਨ ਨੇ ਆ ਕੇ ਅਤੇ ਸਿਰ ਨਿਵਾ ਕੇ ਕ੍ਰਿਸ਼ਨ ਜੀ ਨੂੰ ਇਸ ਤਰ੍ਹਾਂ ਬਚਨ ਕਹੇ,
ਸੂਰਜਕੀਦੁਹਿਤਾਜਮਨਾਇਹਨਾਮਪ੍ਰਭੂਜਗਜਾਹਿਰਸਾਰੇ
ਹੇ ਸ੍ਰੀ ਕ੍ਰਿਸ਼ਨ ਜੀ! ਇਹ ਸੂਰਜ ਦੀ ਪੁੱਤਰੀ ਹੈ, ਇਸ ਦਾ ਨਾਂ ਜਮਨਾ ਸਾਰੇ ਜਗਤ ਵਿਚ ਪ੍ਰਗਟ ਹੈ।
Then Arjuna bowing down his head, requested Krishna, “O Lord! she is Yamuna, the daughter of Surya and the whole world knows her
ਭੇਸਤਪੋਧਨਕਾਹੇਕੀਯੋਇਨਅਉਗ੍ਰਿਹਕੇਸਭਕਾਜਬਿਸਾਰੇ
(ਸ੍ਰੀ ਕ੍ਰਿਸ਼ਨ ਨੇ ਪੁਛਿਆ ਕਿ) ਇਸ ਨੇ ਕਿਸ ਲਈ ਤਪੀਸਰ ਵਾਲਾ ਭੇਸ ਕੀਤਾ ਹੋਇਆ ਹੈ ਅਤੇ ਘਰ ਦੇ ਸਾਰੇ ਕੰਮ (ਕਿਉਂ) ਵਿਸਾਰੇ ਹੋਏ ਹਨ?
ਅਰਜੁਨਉਤਰਐਸੇਦੀਯੋਘਨਿਸ੍ਯਾਮਸੁਨੋਬਰਹੇਤੁਤੁਮਾਰੇ॥੨੦੯੫॥
ਅਰਜਨ ਨੇ ਇਸ ਤਰ੍ਹਾਂ ਉੱਤਰ ਦਿੱਤਾ, ਹੇ ਸ੍ਰੀ ਕ੍ਰਿਸ਼ਨ! ਸੁਣੋ, ਤੁਹਾਨੂੰ ਵਰਨ ਲਈ (ਇਸ ਨੇ ਇਹ ਸਭ ਕੁਝ ਕਰ ਰਖਿਆ ਹੈ) ॥੨੦੯੫॥
Then Krishna said, “Why has she assumed the garb of a female ascetic and relinquished her domestic duties?” Arjuna replied, “She has done this in order to realize you.”2095.
ਪਾਰਥਕੀਬਤੀਯਾਸੁਨਿਯੌਬਹੀਯਾਗਹਿਡਾਰਿਲਈਰਥਊਪਰ
ਅਰਜਨ ਦੀ ਗੱਲ ਸੁਣ ਕੇ, (ਜਮਨਾ ਦੀ) ਬਾਂਹ ਪਕੜ ਕੇ (ਸ੍ਰੀ ਕ੍ਰਿਸ਼ਨ ਨੇ) ਰਥ ਉਤੇ ਚੜ੍ਹਾ ਲਿਆ।
Hearing the words of Arjuna, Krishna caught hold of the arm of Yamuna and caused her to mount the chariot
ਚੰਦਸੋਆਨਨਜਾਹਿਲਸੈਅਤਿਜੋਤਿਜਗੈਸੁਕਪੋਲਨਦੂਪਰ
ਜਿਸ ਦਾ ਮੂੰਹ ਚੰਦ੍ਰਮਾ ਵਾਂਗ ਚਮਕਦਾ ਸੀ ਅਤੇ ਦੋਹਾਂ ਗੱਲ੍ਹਾਂ ਉਤੇ ਨੂਰ ਦਗ ਰਿਹਾ ਸੀ।
Her face was like the moon and the brightness of her cheeks was resplendent
ਕੈਕੈਕ੍ਰਿਪਾਅਤਿਹੀਤਿਹਪੈਕ੍ਰਿਪਾਕਰਿਸ੍ਯਾਮਜੂਐਸੀਕਿਸੀਪਰ
(ਸ੍ਰੀ ਕ੍ਰਿਸ਼ਨ ਨੇ) ਉਸ ਉਤੇ ਬਹੁਤ ਕ੍ਰਿਪਾ ਕਰ ਦਿੱਤੀ, ਅਜਿਹੀ ਕ੍ਰਿਪਾ ਸ੍ਰੀ ਕ੍ਰਿਸ਼ਨ ਨੇ (ਪਹਿਲਾਂ) ਹੋਰ ਕਿਸੇ ਉਤੇ ਨਹੀਂ ਕੀਤੀ।
ਆਪਨੇਧਾਮਿਲਿਆਵਤਭਯੋਸਭਐਸਕਥਾਇਹਮਾਲੁਮਭੂਪਰ॥੨੦੯੬॥
(ਸ੍ਰੀ ਕ੍ਰਿਸ਼ਨ ਉਸ ਨੂੰ) ਆਪਣੇ ਘਰ ਲੈ ਆਏ। ਇਸ ਤਰ੍ਹਾਂ ਦੀ ਇਹ ਕਥਾ ਧਰਤੀ ਉਤੇ ਸਭ ਨੂੰ ਮਾਲੂਮ ਹੈ ॥੨੦੯੬॥
Krishna was so much graceful to her as he had not been to any other woman and the story of bringing her in his home is world-famous.2096.
ਡਾਰਿਤਬੈਰਥਪੈਜਮਨਾਕਹੁਸ੍ਰੀਬ੍ਰਿਜਨਾਇਕਡੇਰਨਆਯੋ
ਜਦ ਜਮਨਾ ਨੂੰ ਰਥ ਉਤੇ ਚੜ੍ਹਾ ਕੇ ਸ੍ਰੀ ਕ੍ਰਿਸ਼ਨ (ਆਪਣੇ) ਡੇਰੇ ਨੂੰ ਆਏ।
Getting Yamuna mounted on his chariot, Krishna brought her home
ਬ੍ਯਾਹਕੇਬੀਚਸਭਾਹੂਜੁਧਿਸਟਰਗਯੋਨ੍ਰਿਪਪਾਇਨਸੋਲਪਟਾਯੋ
(ਤਾਂ ਉਸ ਨਾਲ) ਵਿਆਹ (ਕਰਨ ਲਈ ਜੁੜੀ) ਸਭਾ ਵਿਚ ਰਾਜਾ ਯੁਧਿਸ਼ਠਰ (ਸ੍ਰੀ ਕ੍ਰਿਸ਼ਨ ਦੇ) ਪੈਰਾਂ ਨਾਲ ਲਿਪਟ ਗਿਆ ਅਤੇ (ਕਹਿ ਕੇ) ਸੁਣਾਇਆ,
After wedding her, he went to the court of Yudhishtar to meet him, the king Yudhishtar fell at his feet
ਦੁਆਰਕਾਜੈਸਿਰਚੀਪ੍ਰਭਜੂਤੁਮਮੋਪੁਰਤੈਸਿਰਚੋਸੁਸੁਨਾਯੋ
ਹੇ ਸ੍ਰੀ ਕ੍ਰਿਸ਼ਨ ਜੀ! ਜਿਸ ਤਰ੍ਹਾਂ ਤੁਸੀਂ ਦੁਆਰਿਕਾ (ਨਗਰ) ਦੀ ਰਚਨਾ ਕੀਤੀ ਹੈ, ਉਸੇ ਤਰ੍ਹਾਂ ਦਾ ਮੇਰਾ ਨਗਰ ਵੀ ਬਣਵਾ ਦਿਓ।
Yudhistar said, “O Lord! how you created the Dwarka city? Kindly tell me about it
ਆਇਸਦੇਤਭਯੋਪ੍ਰਭਜੂਕਰਮਾਬਿਸ੍ਵਸੋਤਿਨਤੈਸੋਬਨਾਯੋ॥੨੦੯੭॥
(ਬੇਨਤੀ ਸੁਣ ਕੇ) ਸ੍ਰੀ ਕ੍ਰਿਸ਼ਨ ਜੀ ਨੇ ਵਿਸ਼ਵਕਰਮਾ ਨੂੰ (ਨਗਰ ਬਣਾਉਣ ਦੀ) ਆਗਿਆ ਦਿੱਤੀ ਅਤੇ ਉਸ ਨੇ ਉਸੇ ਤਰ੍ਹਾਂ ਦਾ (ਨਗਰ) ਬਣਾ ਦਿੱਤਾ ॥੨੦੯੭॥
” Then Krishna order Vishwakarma, who created another equivalent city there.2097.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਸਿਕਾਰਖੇਲਬੋਜਮੁਨਾਕੋਬਿਵਾਹਤਭਏ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਸ਼ਿਕਾਰ ਖੇਡਣ ਅਤੇ ਜਮਨਾ ਨੂੰ ਵਿਆਹੁਣ ਦਾ ਪ੍ਰਸੰਗ ਸਮਾਪਤ ॥
End of the description about hunting and marrying Yamuna in Bachittar Natak.
ਉਜੈਨਰਾਜਾਕੀਦੁਹਿਤਾਕੋਬ੍ਯਾਹਕਥਨੰ
ਉਜੈਨ ਰਾਜੇ ਦੀ ਪੁੱਤਰੀ ਦੇ ਵਿਆਹ ਦਾ ਕਥਨ
Now begins the description about the Marriage of the daughter of the king of Ujjain
ਸਵੈਯਾ
ਸਵੈਯਾ:
SWAYYA
ਪੰਡੁਕੇਪੁਤ੍ਰਨਤੇਅਰੁਕੁੰਤੀਤੇਲੈਕੇਬਿਦਾਘਨਿਸ੍ਯਾਮਸਿਧਾਯੋ
ਪੰਡੁ ਦੇ ਪੁੱਤਰਾਂ ਅਤੇ ਕੁੰਤੀ ਤੋਂ ਵਿਦਾਇਗੀ ਲੈ ਕੇ ਸ੍ਰੀ ਕ੍ਰਿਸ਼ਨ ਤੁਰ ਪਏ।
After bidding farewell to Pandavas and Kunti, Krishna reached the city to Ujjain
ਭੂਪਉਜੈਨਪੁਰੀਕੋਜਹਾਕਬਿਸ੍ਯਾਮਕਹੈਤਿਹਪੈਚਲਿਆਯੋ
ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਉਜੈਨ ਨਗਰ ਦਾ ਰਾਜਾ (ਰਹਿੰਦਾ ਸੀ) ਉਸ ਕੋਲ (ਸ੍ਰੀ ਕ੍ਰਿਸ਼ਨ) ਚਲ ਕੇ ਆ ਗਏ।
Duryodhana desired in his mind to wed the daughter of the king of Ujjain
ਤਾਦੁਹਿਤਾਹੂਕੋਬ੍ਯਾਹਨਕਾਜਦੁਰਜੋਧਨਹੂਕੋਭੀਚਿਤੁਲੁਭਾਯੋ
ਉਸ ਦੀ ਪੁੱਤਰੀ ਨੂੰ ਵਿਆਹੁਣ ਲਈ ਦੁਰਯੋਧਨ ਦਾ ਚਿਤ ਵੀ ਲੁਭਾਇਆ ਸੀ।
ਸੈਨਬਨਾਇਭਲੀਅਪਨੀਤਿਹਬ੍ਯਾਹਨਕਉਇਤਤੇਇਹਧਾਯੋ॥੨੦੯੮॥
ਇਸ ਲਈ ਚੰਗੀ ਤਰ੍ਹਾਂ ਆਪਣੀ ਸੈਨਾ ਤਿਆਰ ਕਰ ਕੇ, ਉਸ ਨੂੰ ਵਿਆਹੁਣ ਲਈ ਇਧਰੋਂ ਇਹ (ਦੁਰਯੋਧਨ) ਵੀ ਚੜ੍ਹ ਕੇ ਆ ਗਿਆ ॥੨੦੯੮॥
He also came to this side for this purpose bringing alongwith him his bedecked army.2098.
ਸਜਿਸੈਨਦੁਰਜੋਧਨਆਯੋਉਤੇਪੁਰਤਾਹੀਇਤੈਬ੍ਰਿਜਨਾਇਕਆਏ
ਉਧਰੋਂ ਦੁਰਯੋਧਨ ਸੈਨਾ ਤਿਆਰ ਕਰ ਕੇ ਆ ਗਿਆ ਅਤੇ ਇਧਰੋਂ ਸ੍ਰੀ ਕ੍ਰਿਸ਼ਨ ਉਸ ਨਗਰ ਵਿਚ ਆ ਗਏ।
From that side Duryodhana came alongwith his army and from this side Krishna reached there