ਭੂਪਤਿਅਉਰਬਡੇਬਲਵੰਡਸੁਵਾਹਬਿਯਾਹਕਉਦੇਖਨਧਾਏ॥
ਉਸ ਵਿਆਹ ਨੂੰ ਵੇਖਣ ਲਈ ਹੋਰ ਵੀ ਰਾਜੇ ਅਤੇ ਬਲਵਾਨ ਸੂਰਮੇ ਆ ਪਹੁੰਚੇ।
Many other great kings came to see the wedding,
ਸ੍ਯਾਮਭਨੈਤਿਹਕੀਭਗਨੀਤਿਹਆਨੰਦਦੁੰਦਭਿਕੋਟਿਬਜਾਏ॥
(ਕਵੀ) ਸ਼ਿਆਮ ਕਹਿੰਦੇ ਹਨ, ਉਥੋਂ ਦੀ ਧੀ ਜਾਂ ਭੈਣ (ਦੇ ਵਿਆਹ) ਲਈ ਉਨ੍ਹਾਂ ਨੇ ਖੁਸ਼ੀ ਦੇ ਕਰੋੜਾਂ ਨਗਾਰੇ ਵਜਾਏ।
And caused their drums to be beaten in felicitation of the marriage of king’s daughter
ਤਉਹੀਲਉਸ੍ਯਾਮਜੀਬ੍ਯਾਹਕੈਤਾਹਕੋਪਾਰਥਲੈਸੰਗਿਅਉਧਿਸਿਧਾਏ॥੨੦੯੯॥
ਇਤਨੇ ਚਿਰ ਨੂੰ ਸ੍ਰੀ ਕ੍ਰਿਸ਼ਨ ਉਸ ਨੂੰ ਵਿਆਹ ਕੇ ਅਰਜਨ ਨਾਲ ਅਯੋਧਿਆ ਨੂੰ ਚਲੇ ਗਏ ॥੨੦੯੯॥
Then Krishna after marrying the king’s daughter came back to Ayodhya alongwith Arjuna.2099.
ਚੌਪਈ॥
ਚੌਪਈ:
CHAUPAI
ਜਬਜਦੁਬੀਰਅਜੁਧਿਆਆਯੋ॥
ਜਦ ਸ੍ਰੀ ਕ੍ਰਿਸ਼ਨ ਅਯੋਧਿਆ ਆਏ,
ਸੁਨਿਭੂਪਤਿਲੈਬੇਕਹੁਧਾਯੋ॥
(ਤਾਂ ਉਥੋਂ ਦਾ) ਰਾਜਾ ਸੁਣ ਕੇ ਅਗੋਂ ਲੈਣ ਨੂੰ ਆਇਆ।
When Krishna came to Ayodhya, then the king himself went to welcome him and bring him
ਸਿੰਘਾਸਨਅਪਨੇਬੈਠਾਰਿਯੋ॥
(ਉਨ੍ਹਾਂ ਨੂੰ) ਆਪਣੇ ਸਿੰਘਾਸਨ ਉਤੇ ਬਿਠਾਇਆ
ਚਿਤਕੋਸੋਕਦੂਰਕਰਿਡਾਰਿਯੋ॥੨੧੦੦॥
ਅਤੇ (ਆਪਣੇ) ਚਿਤ ਦਾ ਦੁਖ ਦੂਰ ਕਰ ਦਿੱਤਾ ॥੨੧੦੦॥
He got him seated on his throne and destroyed his afflictions.2100.
ਚਰਨਪ੍ਰਭੂਕੇਗਹਿਕਰਰਹਿਯੋ॥
(ਉਸ ਨੇ) ਸ੍ਰੀ ਕ੍ਰਿਸ਼ਨ ਦੇ ਚਰਨ ਪਕੜ ਲਏ
ਤੁਮਦਰਸਨਪਾਵਤਦੁਖਬਹਿਯੋ॥
(ਅਤੇ ਕਹਿਣ ਲਗਾ) ਤੁਹਾਡੇ ਦਰਸ਼ਨ ਪ੍ਰਾਪਤ ਕਰਨ ਨਾਲ (ਮੇਰਾ) ਦੁਖ ਚਲਾ ਗਿਆ ਹੈ।
He caught hold of the feet of the lord and said, “My suffering have ended after having your sight
ਅਰੁਨ੍ਰਿਪਚਿਤਮੈਪ੍ਰੇਮਬਢਾਯੋ॥
ਰਾਜੇ ਨੇ (ਆਪਣੇ) ਚਿਤ ਵਿਚ ਪ੍ਰੇਮ ਨੂੰ ਵਧਾਇਆ
ਮਨਅਪਨੋਸੰਗਿਸ੍ਯਾਮਮਿਲਾਯੋ॥੨੧੦੧॥
ਅਤੇ ਆਪਣੇ ਮਨ ਨੂੰ ਸ੍ਰੀ ਕ੍ਰਿਸ਼ਨ ਨਾਲ ਜੋੜ ਦਿੱਤਾ ॥੨੧੦੧॥
” He absorbed his mind in Krishna, thus increasing his love for him.2101.
ਕਾਨ੍ਰਹਜੂਬਾਚਨ੍ਰਿਪਸੋ॥
ਸ੍ਰੀ ਕ੍ਰਿਸ਼ਨ ਨੇ ਰਾਜੇ ਨੂੰ ਕਿਹਾ:
Speech of Krishna addressed to the king:
ਸਵੈਯਾ॥
ਸਵੈਯਾ:
SWAYYA
ਦੇਖਕੈਪ੍ਰੀਤਿਨ੍ਰਿਪੋਤਮਕੀਹਸਿਕੈਤਿਹਸੋਇਮਸ੍ਯਾਮਉਚਾਰੋ॥
ਸ੍ਰੇਸ਼ਠ ਰਾਜੇ ਦੀ ਪ੍ਰੀਤ ਨੂੰ ਵੇਖ ਕੇ, ਸ੍ਰੀ ਕ੍ਰਿਸ਼ਨ ਨੇ ਹਸ ਕੇ ਉਸ ਨੂੰ ਇਸ ਤਰ੍ਹਾਂ ਕਿਹਾ,
Seeing the love of the king, Krishna said smilingly to him
ਹੋਤੁਮਰਾਘਵਕੇਕੁਲਤੇਜਿਨਿਰਾਵਨਸੋਰਿਸਿਸਤ੍ਰਪਛਾਰੋ॥
(ਹੇ ਰਾਜਨ!) ਤੁਸੀਂ ਰਾਮਚੰਦਰ ਦੀ ਕੁਲ ਵਿਚੋਂ ਹੋ ਜਿਨ੍ਹਾਂ ਨੇ ਕ੍ਰੋਧਿਤ ਹੋ ਕੇ ਰਾਵਣ ਵਰਗੇ ਛਤ੍ਰੀ ਨੂੰ ਪਛਾੜ ਦਿੱਤਾ ਸੀ।
“O king! you belong to the clan of Rama, who, on being enraged, had killed enemies like Ravana
ਮਾਗਵੋਛਤ੍ਰਨਕੋਨਕਹਿਯੋਤਊਮਾਗਤਿਹੋਨਹਿਸੰਕਬਿਚਾਰੋ॥
ਛਤ੍ਰੀਆਂ ਵਾਸਤੇ ਮੰਗਣਾ ਨਹੀਂ ਕਿਹਾ ਗਿਆ, (ਪਰ) ਤਾਂ ਵੀ (ਕਿਸੇ ਤਰ੍ਹਾਂ ਦੀ) ਸ਼ੰਕਾ ਵਿਚਾਰੇ ਬਿਨਾ (ਮੈਂ) ਮੰਗਦਾ ਹਾਂ।
ਅਪਨੀਦੈਦੁਹਿਤਾਹਮਕਉਤਿਹਕਉਚਿਤਚਾਹਤਹੈਸੁਹਮਾਰੋ॥੨੧੦੨॥
(ਤੁਸੀਂ) ਆਪਣੀ ਪੁੱਤਰੀ ਮੈਨੂੰ ਦਿਓ (ਕਿਉਂਕਿ) ਉਸ ਨੂੰ ਮੇਰਾ ਚਿਤ ਬਹੁਤ ਚਾਹੁੰਦਾ ਹੈ ॥੨੧੦੨॥
“The Kshatriyas do not beg, but still I ask unhesitatingly and request you to marry your daughter with me according to my desire.”2102.
ਨ੍ਰਿਪੋਬਾਚਕਾਨ੍ਰਹਸੋ॥
ਰਾਜੇ ਨੇ ਕ੍ਰਿਸ਼ਨ ਨੂੰ ਕਿਹਾ:
Speech of the king addressed to Krishna:
ਚੌਪਈ॥
ਚੌਪਈ:
CHAUPAI
ਤਬਯੌਭੂਪਸ੍ਯਾਮਸੋਭਾਖੀ॥
ਤਦ ਰਾਜੇ ਨੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਨਾਲ (ਗੱਲ) ਕਹੀ
ਏਕਪ੍ਰਤਿਗ੍ਰਯਾਮੈਕਰਰਾਖੀ॥
ਕਿ ਮੈਂ ਇਕ ਪ੍ਰਤਿਗਿਆ ਕਰ ਰਖੀ ਹੈ।
Then the king said, “I have avowed one thing
ਜੋਇਨਸਤਬ੍ਰਿਖਭਨਕੋਨਾਥੈ॥
ਜੋ ਇਨ੍ਹਾਂ ਸੱਤ ਬਲਦਾਂ (ਸਾਨ੍ਹਾਂ) ਨੂੰ (ਇਕੱਠਿਆਂ ਹੀ) ਨੱਥ ਲਵੇ,
ਸੋਇਹਕੋਲੈਜਾਕਰਿਸਾਥੈ॥੨੧੦੩॥
ਉਹ ਇਸ (ਕੰਨਿਆ) ਨੂੰ ਸਾਥੀ ਬਣਾ ਕੇ ਲੈ ਜਾਵੇ ॥੨੧੦੩॥
Whosoever will string these seven bulls, I shall send my daughter with him.”2103.
ਸਵੈਯਾ॥
ਸਵੈਯਾ:
SWAYYA
ਕਟਿਸੋਕਸਿਸ੍ਯਾਮਪਿਤੰਬਰਕੋਅਪੁਨੋਪੁਨਿਸਾਤਊਬੇਖਬਨਾਏ॥
ਸ੍ਰੀ ਕ੍ਰਿਸ਼ਨ ਨੇ ਆਪਣੇ ਪੀਲੇ ਦੁਪੱਟੇ ਨੂੰ ਲਕ ਨਾਲ ਕਸ ਕੇ ਫਿਰ ਆਪਣੇ ਸੱਤ ਭੇਖ (ਸਰੂਪ) ਬਣਾ ਲਏ।
ਦੇਖਬੇਭੀਤਰਏਕਹੀਸ੍ਯਾਮਲਗੈਕਿਨਹੂਲਖਿਭੇਦਨਪਾਏ॥
ਵੇਖਣ ਵਿਚ ਇਕੋ ਹੀ ਕ੍ਰਿਸ਼ਨ ਲਗਦੇ ਸਨ, (ਪਰ) ਕਿਸੇ ਨੇ ਵੇਖ ਕੇ ਭੇਦ ਨੂੰ ਨਹੀਂ ਸਮਝਿਆ।
Fastening his yellow garment around his waist, Krishna made seven different guises, which looked quite similar, when observed
ਪਾਗਹਿਦਾਬਿਨਚਾਇਕੈਭਉਹਨਸੂਰਸਭੋਮਹਿਸੂਰਕਹਾਏ॥
ਪੈਰਾਂ ਨੂੰ ਦਬਾ ਕੇ ਅਤੇ ਅੱਖਾਂ ਨੂੰ ਨਚਾ ਕੇ (ਸ੍ਰੀ ਕ੍ਰਿਸ਼ਨ) ਸਾਰਿਆਂ ਸੂਰਮਿਆਂ ਵਿਚ (ਸ੍ਰੇਸ਼ਠ) ਸੂਰਮਾ ਅਖਵਾਇਆ।
On tightening his turban, he caused his eyebrows to dance like the warriors
ਧੰਨਿਹੀਧੰਨਿਕਹਿਯੋਸਭਹੀਜਬਸਾਤਹੀਬੈਲਨਕੋਨਥਿਆਏ॥੨੧੦੪॥
ਜਦ ਸੱਤਾਂ ਹੀ ਬਲਦਾ ਨੂੰ ਨੱਥ ਲਿਆ, (ਤਦ) ਸਭ ਨੇ ਧੰਨ ਧੰਨ ਕਿਹਾ ॥੨੧੦੪॥
When Krishna stringed all the seven bulls, then all the spectators hailed him.2104.
ਜਬਨਾਥਤਭਯੋਪ੍ਰਭਸਾਤਬ੍ਰਿਖਭਤਬਭਾਖਤਭੇਭਟਵਾਇਹਸਾਥੇ॥
ਜਦ ਸ੍ਰੀ ਕ੍ਰਿਸ਼ਨ ਨੇ ਸੱਤਾਂ ਬਲਦਾਂ ਨੂੰ ਨੱਥ ਲਿਆ ਤਦ ਸਾਰੇ ਯੋਧੇ ਇਨ੍ਹਾਂ ਨੂੰ ਆਖਣ ਲਗੇ
ਆਵਤਜੋਬਲਵੰਤਇਹੀਹਿਤਸੋਪੁਰਏਇਨਸਿੰਗਨਸਾਥੇ॥
ਕਿ ਜੋ ਵੀ ਬਲਵਾਨ ਇਸ ਨਗਰ ਵਿਚ ਆਇਆ ਹੈ, ਉਸ ਨੂੰ ਇਨ੍ਹਾਂ (ਬਲਦਾਂ) ਨੇ ਸਿੰਗਾਂ ਨਾਲ ਪਰੋ ਛਡਿਆ ਹੈ।
When Krishna was stringing the bulls, then accompanying warriors were talking that there is not such mighty hero, who could fight with the horns of these bulls
ਕਉਨਬਲੀਪ੍ਰਗਟਿਯੋਜਗਮੈਇਨਸਾਤਨਕੇਜੋਊਨਾਕਹਿਨਾਥੇ॥
ਕਿਹੜਾ ਬਲਵਾਨ ਸੂਰਮਾ ਇਸ ਜਗਤ ਵਿਚ ਪ੍ਰਗਟ ਹੋਇਆ ਹੈ ਜੋ ਇਨ੍ਹਾਂ ਸੱਤਾਂ ਨੂੰ ਨਕ ਵਿਚ ਨੱਥ ਪਾ ਸਕੇ।
ਬੀਰਕਹੈਹਸਕੈਰਨਧੀਰਬਿਨਾਰਿਪੁਚੀਰਸੁਸ੍ਰੀਬ੍ਰਿਜਨਾਥੇ॥੨੧੦੫॥
ਯੁੱਧਵੀਰ ਹਸ ਕੇ ਕਹਿਣ ਲਗੇ ਕਿ ਰਣ ਵਿਚ ਧੀਰਜ ਧਾਰਨ ਕਰਨ ਵਾਲੇ ਅਤੇ ਵੈਰੀਆਂ ਨੂੰ ਚੀਰ ਸੁਟਣ ਵਾਲੇ ਸ੍ਰੀ ਕ੍ਰਿਸ਼ਨ ਤੋਂ ਬਿਨਾ (ਹੋਰ ਕੌਣ ਹੋ ਸਕਦਾ ਹੈ?) ॥੨੧੦੫॥
Who is such a hero, who can string all the seven bulls? Then those warriors said smilingly that it was only Krishna, who could perform such a feat.2105.
ਸਾਧਕਹੈਇਕਯੌਹਸਿਕੈਸਮਸ੍ਯਾਮਕੀਜੋਜਗਬੀਰਬਿਯੋਹੈ॥
ਕਈ ਸਾਧ ਲੋਕ ਹਸ ਕੇ ਇਸ ਤਰ੍ਹਾਂ ਕਹਿੰਦੇ ਹਨ ਕਿ ਜਗਤ ਵਿਚ ਕ੍ਰਿਸ਼ਨ ਵਰਗਾ ਹੋਰ ਕਿਹੜਾ ਸੂਰਮਾ ਹੈ
The saints smilingly said, “There is no hero like Krishna in the world
ਜਾਮਘਵਾਜਿਤਜੀਤਲਯੋਸਿਰਰਾਵਣਕਾਟਿਕਬੰਧਕਿਯੋਹੈ॥
ਜਿਸ ਨੇ ਇੰਦਰ ਨੂੰ ਜਿਤਣ ਵਾਲੇ (ਮੇਘਨਾਦ) ਨੂੰ ਜਿਤ ਲਿਆ ਹੈ ਅਤੇ ਰਾਵਣ ਦਾ ਸਿਰ ਲਾਹ ਕੇ ਕਬੰਧ (ਧੜ) ਕਰ ਦਿੱਤਾ ਹੈ।
He chopped the head of Ravana, the conqueror of Indra and made him a headless trunk
ਗਾੜਪਰੀਗਜਪੈਜਬਹੀਤਿਹਨਾਕਹਿਤੇਪ੍ਰਭੁਰਾਖਿਲਿਯੋਹੈ॥
ਜਦੋਂ ਗਜਰਾਜ ਉਤੇ ਭੀੜ ਬਣੀ ਸੀ ਤਾਂ (ਉਸ ਨੂੰ) ਤੇਂਦੂਏ ਪਾਸੋਂ ਪ੍ਰਭੂ ਨੇ ਬਚਾ ਲਿਆ ਸੀ।
ਭੀਰਪਰੇਰਨਧੀਰਭਯੋਜਨਪੀਰਨਿਹਾਰਿਅਧੀਰਭਯੋਹੈ॥੨੧੦੬॥
(ਆਪਣੇ) ਦਾਸਾਂ ਉਤੇ (ਜਦ) ਭੀੜ ਪੈਂਦੀ ਹੈ (ਤਾਂ) ਰਣਧੀਰ ਹੋ ਜਾਂਦਾ ਹੈ ਅਤੇ (ਉਨ੍ਹਾਂ ਦੀ) ਪੀੜ ਨੂੰ ਵੇਖ ਕੇ ਅਧੀਰ ਹੋ ਜਾਂਦਾ ਹੈ ॥੨੧੦੬॥
He saved the elephant, when he was in affliction and wheevr a calamity fell on the ordinary human beings, he became impatient for relieving him.”2106.
ਜੋਬਿਧਿਬੇਦਕੇਬੀਚਲਿਖੀਬਿਧਿਤਾਹੀਸੋਬ੍ਯਾਹਸਿਆਮਕੋਕੀਨੋ॥
ਜੋ ਵਿਧੀ ਵੇਦਾਂ ਵਿਚ ਲਿਖੀ ਹੈ, ਉਸੇ ਵਿਧੀ ਨਾਲ ਸ੍ਰੀ ਕ੍ਰਿਸ਼ਨ ਦਾ ਵਿਆਹ ਕਰ ਦਿੱਤਾ।
ਆਨੰਦਕੈਅਤਿਹੀਚਿਤਮੈਸਭਦੀਨਸੁਬਿਪ੍ਰਨਸਾਜਨਵੀਨੋ॥
ਚਿਤ ਵਿਚ ਬਹੁਤ ਆਨੰਦ ਪ੍ਰਾਪਤ ਕਰ ਕੇ ਸਾਰਿਆਂ ਬ੍ਰਾਹਮਣਾਂ ਨੂੰ ਨਵੀਆਂ ਚੀਜ਼ਾਂ ਅਥਵਾ ਸਾਮਾਨ ਦਿੱਤਾ।
The marriage of Krishna was performed according to Vedic rites, and the helpless Brahmins were given new garments etc.
ਅਉਗਜਰਾਜਬਡੇਅਰੁਬਾਜਘਨੇਧਨਲੈਬ੍ਰਿਜਨਾਥਕੋਦੀਨੋ॥
ਅਤੇ ਵੱਡੇ ਵੱਡੇ ਹਥੀ ਅਤੇ ਘੋੜੇ ਅਤੇ ਬਹੁਤ ਸਾਰਾ ਧਨ ਲੈ ਕੇ ਸ੍ਰੀ ਕ੍ਰਿਸ਼ਨ ਨੂੰ ਦਿੱਤਾ।
ਸ੍ਯਾਮਭਨੇਇਹਭਾਤਿਸੋਭੂਪਤਿਲੋਕਬਿਖੈਅਤਿਹੀਜਸੁਲੀਨੋ॥੨੧੦੭॥
(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਰਾਜੇ ਨੇ (ਪੁੱਤਰੀ ਦਾ ਵਿਆਹ ਕਰ ਕੇ) ਸੰਸਾਰ ਵਿਚ ਬਹੁਤ ਯਸ਼ ਖਟ ਲਿਆ ॥੨੧੦੭॥
The huge elephants and horses were given to Krishna and in this way, the praise of the king spread in the whole world.2107.
ਨ੍ਰਿਪਬਾਚਸਭਾਸੋ॥
ਰਾਜੇ ਨੇ ਸਭਾ ਨੂੰ ਕਿਹਾ:
Speech of the king addressed to the court:
ਸਵੈਯਾ॥
ਸਵੈਯਾ:
SWAYYA
ਭੂਪਸਿੰਘਾਸਨਊਪਰਿਬੈਠਕੈਮਧਿਸਭਾਇਹਭਾਤਿਬਖਾਨਿਯੋ॥
ਰਾਜੇ ਨੇ ਸਿੰਘਾਸਨ ਉਤੇ ਬੈਠ ਕੇ, ਸਭਾ ਵਿਚ ਇਸ ਤਰ੍ਹਾਂ ਕਿਹਾ,
ਤੈਸੋਈਕਾਮੁਕੀਯੋਜਦੁਨੰਦਨਜਿਉਧਨੁਸ੍ਰੀਰਘੁਨੰਦਨਤਾਨਿਯੋ॥
ਸ੍ਰੀ ਕ੍ਰਿਸ਼ਨ ਨੇ ਉਸੇ ਤਰ੍ਹਾਂ ਦਾ ਕੰਮ ਕੀਤਾ ਹੈ ਜਿਵੇਂ ਸ੍ਰੀ ਰਾਮ ਚੰਦਰ ਨੇ (ਸ਼ਿਵ) ਧਨੁਸ਼ ਦਾ ਚਿਲਾ ਚੜ੍ਹਾ ਕੇ ਕੀਤਾ ਸੀ।
The king said while sitting in his court, “Krishna has performed the same task which was performed by Rama while pulling the Shiva’s bow
ਜੀਤਿਉਜੈਨਕੇਭੂਪਕੀਭੈਨਪੁਰੀਇਹਅਉਧਜਬੈਪਗੁਠਾਨਿਯੋ॥
ਉਜੈਨ ਦੇ ਰਾਜੇ ਦੀ ਭੈਣ ਨੂੰ ਜਿਤ ਕੇ ਇਸ ਅਯੋਧਿਆ ਨਗਰੀ ਵਿਚ ਜਦ ਪੈਰ ਪਾਏ,
ਦੇਖਤਹੀਸਭਹੀਮਨਮੈਬ੍ਰਿਜਨਾਇਕਸੂਰਸਹੀਕਰਿਜਾਨਿਯੋ॥੨੧੦੮॥
(ਤਾਂ) ਵੇਖਦਿਆਂ ਸਾਰ ਸਾਰਿਆਂ ਨੇ ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਸਹੀ ਸੂਰਮੇ ਵਜੋਂ ਪਛਾਣ ਲਿਆ ॥੨੧੦੮॥
When he (Krishna) came to the city of Oudh after winning the sister of he king of Ujjain, then he was accepted as a hero at the same time.2108.
ਭੂਪਜਬੈਅਪਨੇਮਨਮੈਜਦੁਬੀਰਕੋਬੀਰਸਹੀਕਰਿਜਾਨਿਯੋ॥
ਜਦੋਂ ਰਾਜੇ ਨੇ ਆਪਣੇ ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਸਹੀ ਸੂਰਮੇ ਵਜੋਂ ਜਾਣ ਲਿਆ,
Krishna did not allow any enemy king to stay long against him in the war