ਸ੍ਰੀਬ੍ਰਿਜਨਾਇਕਜੁਧਸਮੈਅਰਿਅਉਰਨਆਂਖਨਅਗ੍ਰਜਆਨਿਯੋ॥
(ਤਾਂ) ਸ੍ਰੀ ਕ੍ਰਿਸ਼ਨ ਨੇ ਯੁੱਧ ਵੇਲੇ ਕਿਸੇ ਹੋਰ ਵੈਰੀ ਨੂੰ ਅੱਖਾਂ ਅਗੇ ਨਾ ਲਿਆਂਦਾ।
Knowing this, the king considering him a hero
ਮੰਤ੍ਰਨਹੇਰਿਸਭੈਹਰਿਕੋਬਰੁਲਾਇਕਹੈਇਹਭਾਤਿਬਖਾਨਿਯੋ॥
ਸਾਰਿਆਂ ਮੰਤਰੀਆਂ ਨੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਕਿਹਾ ਕਿ ਇਹ ਯੋਗ ਵਰ ਹੈ।
The ministers looking at Krishna, described him as the suitable match
ਅਉਧਕੇਰਾਇਤਬੈਅਪੁਨੇਮਨਮੈਕਬਿਸ੍ਯਾਮਮਹਾਸੁਖੁਮਾਨਿਯੋ॥੨੧੦੯॥
ਕਵੀ ਸ਼ਿਆਮ (ਕਹਿੰਦੇ ਹਨ) ਤਦ ਅਯੋਧਿਆ ਦੇ ਰਾਜੇ ਨੇ ਆਪਣੇ ਮਨ ਵਿਚ ਬਹੁਤ ਸੁਖ ਮੰਨਿਆ ॥੨੧੦੯॥
Then according to the poet Shyam, the king of Oudh felt extreme happiness.2109.
ਕਰਮਨਮੈਦਿਜਸ੍ਰੇਸਟਜੁਥੇਜਬਸੋਇਹਭੂਪਸਭਾਹੂੰਮੈਆਏ॥
ਧਰਮ-ਕਰਮ ਕਰਨ ਵਿਚ ਜੋ ਸ੍ਰੇਸ਼ਠ ਬ੍ਰਾਹਮਣ ਸਨ, ਜਦ ਉਹ ਇਸ ਰਾਜ-ਸਭਾ ਵਿਚ ਆਏ।
ਦੈਕੈਅਸੀਸਨ੍ਰਿਪੋਤਮਕੋਕਬਿਸ੍ਯਾਮਭਨੈਇਹਬੈਨਸੁਨਾਏ॥
ਕਵੀ ਸ਼ਿਆਮ ਕਹਿੰਦੇ ਹਨ, ਉਸ ਉਤਮ ਰਾਜੇ ਨੂੰ ਅਸੀਸ ਦੇ ਕੇ ਇਹ ਬਚਨ (ਕਹਿ ਕੇ) ਸੁਣਾਏ।
The eminent Brahmins, export in Vedic rituals, came to the court and giving their blessings to the king, they said these words,
ਜਾਦੁਹਿਤਾਕੇਸੁਨੋਤੁਮਹੇਤੁਘਨੇਦਿਜਦੇਸਨਦੇਸਪਠਾਏ॥
ਹੇ ਰਾਜਨ! ਸੁਣੋ, ਜਿਸ ਪੁੱਤਰੀ (ਦਾ ਸੁਯੋਗ ਵਰ ਲੱਭਣ) ਲਈ ਤੁਸੀਂ ਦੇਸਾਂ ਦੇਸਾਂ ਵਿਚ ਬਹੁਤ ਸਾਰੇ ਬ੍ਰਾਹਮਣ ਭੇਜੇ ਸਨ,
ਸੋਤੁਮਰਾਇਅਚਾਨਕਹੀਬਰੁਲਾਇਕਸ੍ਰੀਬ੍ਰਿਜਨਾਇਕਪਾਏ॥੨੧੧੦॥
ਉਸ ਲਈ ਯੋਗ ਵਰ, ਸ੍ਰੀ ਕ੍ਰਿਸ਼ਨ ਨੂੰ ਤੁਸੀਂ ਅਚਾਨਕ ਹੀ ਪਾ ਲਿਆ ਹੈ ॥੨੧੧੦॥
“O king! you had sent Brahmins for finding a suitable match for this daughter in different countries, but today fortunately that match has been obtained.”2110.
ਯੌਸੁਨਿਕੈਬਤੀਯਾਤਿਨਕੀਚਿਤਕੇਨ੍ਰਿਪਬੀਚਹੁਲਾਸਬਢੈਕੈ॥
ਇਸ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਰਾਜੇ ਨੇ ਚਿਤ ਵਿਚ ਉਤਸਾਹ ਵਧਾ ਕੇ
ਦਾਜਦਯੋਜਿਹਅੰਤਨਆਵਤਬਾਜਨਦ੍ਵਾਰਅਨੇਕਬਜੈਕੈ॥
(ਇਤਨਾ) ਦਾਜ ਦਿੱਤਾ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਦੁਆਰ ਉਤੇ ਅਨੇਕ ਤਰ੍ਹਾਂ ਦੇ ਵਾਜੇ ਵਜਵਾਏ ਹਨ।
Hearing these words of the Brahmins, the king getting pleased caused the musical instruments to be played and gave various kinds of dowry
ਬਿਪ੍ਰਨਦੀਨਘਨੀਦਛਨਾਸੁਖੁਪਾਇਕਿਤੈਜਦੁਬੀਰਚਿਤੈਕੈ॥
ਬ੍ਰਾਹਮਣਾਂ ਨੂੰ ਬਹੁਤ ਦੱਛਣਾ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਚਿਤ ਵਿਚ ਬਹੁਤ ਸੁਖ ਪਾਇਆ ਹੈ।
ਸੁੰਦਰਜੋਆਪਨੀਦੁਹਿਤਾਸੁਦਈਘਨਿਸ੍ਯਾਮਕੇਸੰਗਿਪਠੈਕੈ॥੨੧੧੧॥
ਆਪਣੀ ਜੋ ਸੁੰਦਰ ਪੁੱਤਰੀ ਸੀ, ਉਹ ਸ੍ਰੀ ਕ੍ਰਿਸ਼ਨ ਨੂੰ ਦੇ ਕੇ ਨਾਲ ਤੋਰ ਦਿੱਤੀ ॥੨੧੧੧॥
Suitable presents were given to the Brahmins and with great pleasure, he offered his daughter to Krishna.2111.
ਜੀਤਿਸੁਅੰਬਰਮੈਹਰਿਆਉਧਕੇਭੂਪਤਿਕੀਦੁਹਿਤਾਜਬਆਯੋ॥
ਜਦ ਸ੍ਰੀ ਕਿਸ਼ਨ ਅਯੋਧਿਆ ਦੇ ਰਾਜੇ ਦੀ ਪੁੱਤਰੀ ਨੂੰ ਸੁਅੰਬਰ ਵਿਚ ਜਿਤ ਕੇ ਆ ਗਏ,
ਬਾਗਕੇਭੀਤਰਸੈਲਕਰੈਸੰਗਪਾਰਥਥੇਚਿਤਮੈਠਹਰਾਯੋ॥
(ਤਦ) ਅਰਜਨ ਨਾਲ ਬਾਗ ਵਿਚ ਸੈਰ ਕਰਨ ਲਈ ਮਨ ਵਿਚ ਇੱਛਾ ਪੈਦਾ ਹੋਈ।
When Krishna came back after winning the daughter of the king of Oudh is mvara, he made up his mind to roam in the forest alongwith Arjuna
ਪੋਸਤਭਾਗਅਫੀਮਘਨੇਮਦਪੀਵਨਕੇਤਿਨਿਕਾਜਮੰਗਾਯੋ॥
ਪੋਸਤ, ਭੰਗ, ਅਫੀਮ ਅਤੇ ਪੀਣ ਵਾਸਤੇ ਬਹੁਤ ਸਾਰੀ ਸ਼ਰਾਬ ਮੰਗਵਾ ਲਈ।
ਮੰਗਨਲੋਗਨਬੋਲਿਪਠਿਯੋਬਹੁਆਵਤਭੇਜਨਪਾਰਨਪਾਯੋ॥੨੧੧੨॥
ਮੰਗਣ ਵਾਲੇ ਲੋਕਾਂ ਨੂੰ ਬੁਲਾ ਲਿਆ, ਉਹ ਬਹੁਤ ਅਧਿਕ ਆ ਗਏ, ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੨੧੧੨॥
There he caused to be brought Poppy plant, hemp, opium and various kinds of wines for drinking, there he also called many beggars and singers, who came in groups.2112.
ਬਹੁਰਾਮਜਨੀਤਹਨਾਚਤਹੈਇਕਝਾਝਰਬੀਨਮ੍ਰਿਦੰਗਬਜਾਵੈ॥
ਬਹੁਤ ਸਾਰੀਆਂ ਵੇਸਵਾਵਾਂ ਉਥੇ ਨਚਦੀਆਂ ਹਨ, ਕਈ ਇਕ ਝੰਝ, ਬੀਣਾ ਅਤੇ ਮ੍ਰਿਦੰਗ ਨੂੰ ਵਜਾਉਂਦੀਆਂ ਹਨ।
Many concubines, playing their anklets, lyres and drums began to dance there
ਦੈਇਕਝੂਮਕਆਵਤਹੈਇਕਭਾਮਿਨਦੈਹਰਿਝੂਮਕਜਾਵੈ॥
ਕਈ ਇਕ ਝੁਮਰ ਪਾਉਂਦੀਆਂ ਆਉਂਦੀਆਂ ਹਨ ਅਤੇ ਕਈ ਇਕ ਇਸਤਰੀਆਂ ਸ੍ਰੀ ਕ੍ਰਿਸ਼ਨ ਨੂੰ ਹਲੂਣਾ ਦੇ ਜਾਂਦੀਆਂ ਹਨ।
Someone is dancing while revolving, and some woman is spinning on all the four sides of Krishna
ਕਾਨ੍ਰਹਪਟੰਬਰਦੇਤਤਿਨੈਮਨਿਲਾਲਘਨੇਚਿਤਕੋਜੁਰਿਝਾਵੈ॥
ਸ੍ਰੀ ਕ੍ਰਿਸ਼ਨ ਉਨ੍ਹਾਂ ਨੂੰ ਰੇਸ਼ਮੀ ਬਸਤ੍ਰ ਪ੍ਰਦਾਨ ਕਰਦੇ ਹਨ ਜਿਨ੍ਹਾਂ ਨਾਲ ਬਹੁਤ ਸਾਰੀਆਂ ਮਣੀਆਂ ਅਤੇ ਲਾਲ (ਜੜ੍ਹੇ ਹੋਏ ਹਨ) ਜੋ ਚਿਤ ਨੂੰ ਚੰਗੇ ਲਗਦੇ ਹਨ।
Krishna is giving them comfortable raiments, gems and jewels
ਸ੍ਯਾਮਭਨੈਬਹੁਮੋਲਖਰੇਸੁਰਰਾਜਹਿਕੋਕੋਊਹਾਥਿਨਆਵੈ॥੨੧੧੩॥
(ਕਵੀ) ਸ਼ਿਆਮ ਕਹਿੰਦੇ ਹਨ, ਉਹ (ਲਾਲ) ਬਹੁਤ ਕੀਮਤੀ ਹਨ ਜੋ ਇੰਦਰ ਦੇ ਹੱਥ ਵੀ ਨਹੀਂ ਲਗਦੇ ॥੨੧੧੩॥
He is giving such precious things to them, which even Indra cannot procure.2113.
ਪਾਵਤਰਾਮਜਨੀਨਰਕੈਧਨਪਾਵਤਹੈਬਹੁਦਾਨਗਵਇਯਾ॥
ਵੇਸਵਾਵਾਂ ਨਚ ਕੇ ਧਨ ਪ੍ਰਾਪਤ ਕਰਦੀਆਂ ਹਨ ਅਤੇ ਗਾਇਕ ਵੀ ਬਹੁਤ ਦਾਨ ਹਾਸਲ ਕਰਦੇ ਹਨ।
The concubines after dancing and the singers after singing are receiving great gifts
ਏਕਰਿਝਾਵਤਹੈਹਰਿਕੋਕਬਿਸ੍ਯਾਮਭਨੈਪੜਿਛੰਤਸਵਇਯਾ॥
ਕਵੀ ਸ਼ਿਆਮ ਕਹਿੰਦੇ ਹਨ, ਕਈ ਇਕ (ਗਵੈਏ) ਸ੍ਰੀ ਕ੍ਰਿਸ਼ਨ ਨੂੰ ਛੰਦ ਅਤੇ ਸਵੈਯੇ ਪੜ੍ਹ ਕੇ ਖੁਸ਼ ਕਰਦੇ ਹਨ।
Someone is pleasing Krishna by reciting poetry and someone is pleasing him by reciting various stanzas
ਅਉਰਦਿਸਾਕੇਬਿਖੈਸੁਘਨੇਮਿਲਿਨਾਚਤਹੈਕਰਿਗਾਨਭਵਇਆ॥
ਅਤੇ ਹੋਰ (ਸਾਰੀਆਂ) ਦਿਸ਼ਾਵਾਂ ਵਿਚ ਮਿਲ ਕੇ ਬਹੁਤ ਨਚਦੇ ਹਨ ਅਤੇ ਫਿਰ ਫਿਰ ਕੇ ਗਾਉਂਦੇ ਹਨ।
ਕਉਨਕਮੀਕਹੋਹੈਤਿਨਕੋਜੋਊਸ੍ਰੀਜਦੁਬੀਰਕੇਧਾਮਅਵਇਯਾ॥੨੧੧੪॥
ਦਸੋ, ਉਨ੍ਹਾਂ ਨੂੰ ਕਿਹੜੀ ਗੱਲ ਦੀ ਘਾਟ ਹੈ ਜੋ ਸ੍ਰੀ ਕ੍ਰਿਸ਼ਨ ਦੇ ਘਰ ਆ ਗਏ ਹਨ ॥੨੧੧੪॥
All are dancing together by revolving in all the directions, whosoever has come to the abode of Krishna, then tell us, what shortage he can have?2114.
ਤਿਨਕੌਬਹੁਦੈਸੰਗਿਪਾਰਥਲੈਹਰਿਭੋਜਨਕੀਭੂਅਮੈਪਗਧਾਰਿਯੋ॥
ਉਨ੍ਹਾਂ ਨੂੰ ਬਹੁਤ ਕੁਝ ਦੇ ਕੇ ਅਤੇ ਅਰਜਨ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਨੇ ਭੋਜਨ ਵਾਲੀ ਥਾਂ ਉਤੇ ਚਰਨ ਪਾਏ।
Giving them many presents, Krihsna went to dine alongwith Arjuna
ਪੋਸਤਭਾਗਅਫੀਮਮੰਗਾਇਪੀਓਮਦਸੋਕਬਿਦਾਕਰਿਡਾਰਿਯੋ॥
ਪੋਸਤ, ਭੰਗ, ਅਫੀਮ ਮੰਗਵਾ ਲਈ ਅਤੇ ਸ਼ਰਾਬ ਪੀ ਕੇ ਸਾਰੇ ਗ਼ੰਮ ਦੂਰ ਕਰ ਦਿੱਤੇ।
They made use of poppy seeds, hemp and opium and drank wine, thereby they removed all their sorrows
ਮਤਿਹੋਚਾਰੋਈਕੈਫਨਸੋਸੁਤਇੰਦ੍ਰਕੈਸੋਇਮਿਸ੍ਯਾਮਉਚਾਰਿਯੋ॥
ਚੌਹਾਂ ਹੀ ਨਸ਼ਿਆਂ ਨਾਲ ਮਸਤ ਹੋ ਕੇ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਇਸ ਤਰ੍ਹਾਂ ਕਿਹਾ
ਕਾਮਕੀਯੋਬ੍ਰਹਮਾਘਟਿਕਿਉਮਦਰਾਕੋਨਆਠਵੋਸਿੰਧੁਸਵਾਰਿਯੋ॥੨੧੧੫॥
ਕਿ ਬ੍ਰਹਮਾ ਨੇ ਬੜਾ ਮਾੜਾ ਕੰਮ ਕੀਤਾ ਹੈ, (ਉਸ ਨੇ) ਸ਼ਰਾਬ ਦਾ ਅੱਠਵਾਂ ਸਮੁੰਦਰ ਕਿਉਂ ਨਹੀਂ ਬਣਾਇਆ ॥੨੧੧੫॥
Getting intoxicated with all these four stimulants Krishna said to Arjuna, “Brahma has done the right thing in not creating the eight ocean of wine.2115.
ਦੋਹਰਾ॥
ਦੋਹਰਾ:
DOHRA
ਤਬਪਾਰਥਕਰਜੋਰਿਕੈਹਰਿਸਿਉਕਹਿਯੋਸੁਨਾਇ॥
ਤਦ ਅਰਜਨ ਨੇ ਹੱਥ ਜੋੜ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ
ਜੜਬਾਮਨਇਨਰਸਨਕੋਜਾਨੇਕਹਾਉਪਾਇ॥੨੧੧੬॥
ਕਿ ਉਹ ਮੂਰਖ ਬ੍ਰਾਹਮਣ ਇਨ੍ਹਾਂ ਰਸਾਂ ਨੂੰ ਬਣਾਉਣ ਦੀ ਵਿਧੀ ਹੀ ਕਿਥੇ ਜਾਣਦਾ ਸੀ ॥੨੧੧੬॥
Then Arjuna said to Krishna with folded hands, “What do the senseless Brahmins know about the enjoyment of these essences and pleasures.”2116.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਕ੍ਰਿਸਨਾਵਤਾਰੇਬ੍ਰਿਖਭਨਾਥਿਅਵਧਰਾਜੇਕੀਦੁਹਿਤਾਬਿਵਾਹਤਭਏ॥
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਬਲਦਾਂ ਨੂੰ ਨੱਥ ਕੇ ਅਯੋਧਿਆ ਦੇ ਰਾਜੇ ਦੀ ਪੁੱਤਰੀ ਨਾਲ ਵਿਆਹ ਕਰਨ ਦੇ ਪ੍ਰਸੰਗ ਦੀ ਸਮਾਪਤੀ ॥
End of the story about he marriage with the daughter of the king Brikhbh Nath of Oudh after stringing the bulls in Krishnavatara (based on Dasham Skandh Purana) in Bachittar Natak.
ਅਥਇੰਦ੍ਰਭੂਮਾਸੁਰਕੇਦੁਖਤੇਆਵਤਭਏਕਥਨੰ॥
ਹੁਣ ਇੰਦਰ ਦਾ ਭੁਮਾਸੁਰ ਤੋਂ ਦੁਖੀ ਹੋ ਕੇ ਆਉਣ ਦਾ ਕਥਨ
Now begins the description of the Arrival of Indra on being agonised byh the demon Bhumasura
ਚੌਪਈ॥
ਚੌਪਈ:
CHAUPAI
ਦ੍ਵਾਰਵਤੀਜਬਜਦੁਪਤਿਆਯੋ॥
ਜਦ ਸ੍ਰੀ ਕ੍ਰਿਸ਼ਨ ਜੀ ਦੁਆਰਿਕਾ ਆ ਗਏ
ਇੰਦ੍ਰਆਇਪਾਇਨਲਪਟਾਯੋ॥
(ਤਾਂ) ਇੰਦਰ ਆ ਕੇ ਪੈਰਾਂ ਨਾਲ ਲਿਪਟ ਗਿਆ।
When Krishna came to Dwarka, then Indra came there and clung to his feet
ਭੂਮਾਸੁਰਕੋਦੂਖਸੁਨਾਯੋ॥
ਭੂਮਾਸੁਰ (ਵਲੋਂ ਦਿੱਤੇ) ਦੁਖਾਂ ਨੂੰ ਸੁਣਾਇਆ,
ਪ੍ਰਭਤਿਹਤੇਮੈਅਤਿਦੁਖੁਪਾਯੋ॥੨੧੧੭॥
ਹੇ ਪ੍ਰਭੂ! ਮੈਂ ਉਸ ਤੋਂ ਬਹੁਤ ਦੁੱਖ ਪਾਂਪਤ ਕੀਤਾ ਹੈ ॥੨੧੧੭॥
He told about the agony caused by Bhumasura and said, “O Lord! I have been greatly distressed by him.2117.
ਦੋਹਰਾ॥
ਦੋਹਰਾ:
DOHRA
ਸੋਮੋਪਰਅਤਿਪ੍ਰਬਲਹੈਮੋਪੈਸਧਿਯੋਨਜਾਇ॥
ਉਹ ਮੇਰੇ ਉਤੇ ਭਾਰੂ ਹੈ (ਇਸ ਲਈ) ਮੇਰੇ ਕੋਲੋਂ ਸਾਧਿਆ ਨਹੀਂ ਜਾਂਦਾ।
“He is very powerful, I can’t chastise him, therefore O Lord!
ਤਾਕੋਆਪਨਹੀਪ੍ਰਭੂਕੀਜੈਨਾਸਉਪਾਇ॥੨੧੧੮॥
ਹੇ ਪ੍ਰਭੂ! ਉਸ ਨੂੰ ਨਸ਼ਟ ਕਰਨ ਦਾ ਆਪ ਹੀ (ਕੋਈ) ਉਪਾ ਕਰੋ ॥੨੧੧੮॥
Take some step to destroy him.”2118.
ਸਵੈਯਾ॥
ਸਵੈਯਾ:
SWAYYA
ਤਬਇੰਦ੍ਰਬਿਦਾਕੈਦਯੋਪ੍ਰਭਜੂਤਿਹਕੋਸੁਸਮੋਧਭਲੈਕਰਿਕੈ॥
ਤਦ ਸ੍ਰੀ ਕ੍ਰਿਸ਼ਨ ਨੇ ਇੰਦਰ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਕੇ ਵਿਦਾ ਕਰ ਦਿੱਤਾ।
ਮਨਮੈਕਹਿਯੋਚਿੰਤਨਤੂਕਰਿਰੇਚਲਿਹੋਂਨਹੀਹਉਤਿਹਤੇਟਰਿਕੈ॥
ਅਤੇ ਕਿਹਾ, ਓਇ! ਤੂੰ ਮਨ ਵਿਚ ਚਿੰਤਾ ਨਾ ਕਰ, ਮੈਂ ਚਲਦਾ ਹਾਂ, ਮੈਂ ਉਸ ਤੋਂ ਪਿਛੇ ਨਹੀਂ ਹਟਾਂਗਾ।
Then Krishna giving instructions to Indra, bade farewell to him saying, “Do not have any anxiety in your mind, he will not be able to move me from my stable position
ਕੁਪਕੈਜਬਹੀਰਥਪੈਚੜਿਹੋਂਸਭਸਸਤ੍ਰਨਹਾਥਨਮੈਧਰਿਕੈ॥
ਜਦ ਮੈਂ ਸਾਰੇ ਸ਼ਸਤ੍ਰ ਹੱਥਾਂ ਵਿਚ ਪਕੜ ਕੇ, ਕ੍ਰੋਧਵਾਨ ਹੋ ਕੇ ਰਥ ਉਤੇ ਚੜ੍ਹਾਂਗਾ।
“When I shall mount my chariot in anger and hold my weapons,
ਡਰਿਤੂਨਅਰੇਡਰਿਹਉਤੁਮਰੇਅਰਿਕਉਪਲਿਮੈਸਤਿਧਾਕਰਿਕੈ॥੨੧੧੯॥
ਓਇ (ਇੰਦਰ!) ਤੁੰ ਨਾ ਡਰ, ਮੈਂ ਤੇਰੇ ਵੈਰੀ ਦੇ ਪਲ ਵਿਚ ਹੀ ਸੌ ਟੋਟੇ ਕਰ ਕੇ ਸੁਟ ਦਿਆਂਗਾ ॥੨੧੧੯॥
Then I shall chop your enemies into bits in an instant, therefore do not get fearful.”2119.
ਮਘਵਾਸਿਰਨਿਆਇਗਯੋਗ੍ਰਿਹਕੋਤਿਹਕੋਚਿਤਮੈਬਧਿਸ੍ਯਾਮਬਸਾਯੋ॥
ਇੰਦਰ ਸਿਰ ਝੁਕਾ ਕੇ ਘਰ ਨੂੰ ਚਲਾ ਗਿਆ ਅਤੇ ਉਸ (ਭੂਮਾਸੁਰ) ਨੂੰ ਮਾਰਨ ਦਾ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਨਿਸਚਾ ਕਰ ਲਿਆ।
Indra bowed his head and went to this home and Krishna felt his fear from the depth
ਸੰਗਲਈਜਦੁਵੀਪ੍ਰਿਤਨਾਨਹਿਪਾਰਥਕੋਕਰਿਸੰਗਿਚਲਾਯੋ॥
(ਕ੍ਰਿਸ਼ਨ ਨੇ) ਯਾਦਵਾਂ ਦੀ ਸੈਨਾ ਨਾਲ ਲਈ, ਪਰ ਅਰਜਨ ਨੂੰ ਨਾਲ ਲੈ ਕੇ ਨਹੀਂ ਗਏ।
He took the Yadava army alongwith him and also called Arjuna
ਏਕਤ੍ਰੀਯਾਹਿਤਲੈਸੰਗਿਕਉਤਕਿਯੌਕਹਿਕੈਕਬਿਸ੍ਯਾਮਸੁਨਾਯੋ॥
ਇਕ ਇਸਤਰੀ ਦੇ ਹਿਤ ਨੂੰ ਨਾਲ ਲੈ ਲਿਆ। ਇਸ ਕੌਤਕ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ