ਸਵੈਯਾ॥
ਸਵੈਯਾ:
SWAYYA
ਮੁਰਿਮਾਰਿਮੁਰਾਰਿਜਬੈਅਸਿਸਿਉਤਿਹਪ੍ਰਾਨਤਬੈਜਮਲੋਕਿਪਠਾਏ॥
ਜਦ ਸ੍ਰੀ ਕ੍ਰਿਸ਼ਨ ਨੇ ਮੁਰ ਦੈਂਤ ਨੂੰ ਤਲਵਾਰ ਨਾਲ ਮਾਰ ਦਿੱਤਾ, ਉਸੇ ਵੇਲੇ ਉਸ ਦੇ ਪ੍ਰਾਣ ਯਮਲੋਕ ਨੂੰ ਭੇਜ ਦਿੱਤੇ।
Krishna killed and despatched the demon Mur to the abode of Yama
ਬਾਲਕਮਾਨਕ੍ਰਿਪਾਨਨਸੋਕਬਿਸ੍ਯਾਮਕਹੈਅਤਿਜੁਧਮਚਾਏ॥
ਕਵੀ ਸ਼ਿਆਮ ਕਹਿੰਦੇ ਹਨ, (ਮੁਰ ਦੇ ਹੋਰਨਾਂ ਯੋਧਿਆਂ ਨੇ) ਬਾਣਾਂ, ਕਮਾਨਾਂ ਅਤੇ ਤਲਵਾਰਾਂ ਨਾਲ ਬਹੁਤ ਤਕੜਾ ਯੁੱਧ ਕੀਤਾ।
And waged a dreadful war with bow, arrows and sword,
ਥੋਸੁਕੁਟੰਬਜਿਤੋਤਿਹਕੋਸੁਸੁਨਿਯੋਤਿਹਯੌਮੁਰਸ੍ਯਾਮਹਿਘਾਏ॥
ਉਸ (ਮੁਰ ਦੈਂਤ) ਦਾ ਜਿਤਨਾ ਟੱਬਰ ਸੀ, ਉਸ ਨੇ ਇਸ ਤਰ੍ਹਾਂ ਸੁਣ ਲਿਆ ਕਿ ਮੁਰ ਦੈਂਤ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ।
ਲੈਕੇਅਨੀਚਤੁਰੰਗਘਨੀਹਰਿਪੈਤਿਹਕੇਸੁਤਸਾਤਹੀਧਾਏ॥੨੧੨੬॥
(ਫਿਰ) ਉਸ ਦੇ ਸੱਤ ਪੁੱਤਰ ਬਹੁਤ ਸਾਰੀ ਚਤੁਰੰਗਨੀ ਸੈਨਾ ਲੈ ਕੇ ਸ੍ਰੀ ਕ੍ਰਿਸ਼ਨ ਉਤੇ ਚੜ੍ਹ ਆਏ ॥੨੧੨੬॥
The family of Mur came to know that he has been killed by Krishna, hearing this, the seven, sons of Mur, taking the fourfold army with them moved to kill Krishna.2126
ਘੇਰਿਦਸੋਦਿਸਤੇਹਰਿਕੌਤਿਹਸ੍ਯਾਮਭਨੈਤਕਿਬਾਨਪ੍ਰਹਾਰੇ॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੂੰ ਦਸਾਂ ਦਿਸ਼ਾਵਾਂ ਤੋਂ ਘੇਰ ਕੇ ਅਤੇ ਤਕ ਤਕ ਕੇ ਬਾਣ ਮਾਰੇ ਹਨ।
They surrounded Krishna from all the ten directions and showered arrows
ਏਕਗਦਾਗਹਿਹਾਥਨਬੀਚਭਿਰੇਮਨਕੋਫੁਨਿਤ੍ਰਾਸਨਿਵਾਰੇ॥
ਕਈ ਯੁੱਧਵੀਰ ਹੱਥਾਂ ਵਿਚ ਗਦਾ ਪਕੜ ਕੇ ਅਤੇ ਫਿਰ ਮਨ ਵਿਚੋਂ ਡਰ ਦੂਰ ਕਰ ਕੇ ਲੜੇ ਹਨ।
And taking maces in their hands they all fearlessly fell upon Krishna
ਸੋਸਭਆਯੁਧਸ੍ਯਾਮਸਹਾਰਕੈਜੋਅਪੁਨੇਰਿਸਿਸਸਤ੍ਰਸੰਭਾਰੇ॥
ਉਨ੍ਹਾਂ ਸਾਰਿਆਂ ਦੇ ਸ਼ਸਤ੍ਰਾਂ (ਦੇ ਵਾਰਾਂ ਨੂੰ ਆਪਣੇ ਉਪਰ) ਸਹਾਰ ਕੇ ਅਤੇ ਕ੍ਰੋਧਿਤ ਹੋ ਕੇ ਆਪਣੇ ਸ਼ਸਤ੍ਰਾਂ ਨੂੰ ਸੰਭਾਲ ਲਿਆ।
ਸੂਰਨਕਾਹੂੰਕੋਛੋਰਤਭਯੋਸਭਹੀਪੁਰਜੇਪੁਰਜੇਕਰਿਡਾਰੇ॥੨੧੨੭॥
ਕਿਸੇ ਵੀ ਸੂਰਮੇ ਨੂੰ ਨਾ ਛਡਿਆ ਅਤੇ ਸਾਰਿਆਂ ਦੇ ਟੋਟੇ ਕਰ ਸੁਟੇ ॥੨੧੨੭॥
Enduring the blow of their weapons, when Krishna in fury held up his own weapons, then as a warrior he did not let anyone go away and chopped all of them into bits.2127.
ਸਵੈਯਾ॥
ਸਵੈਯਾ:
SWAYYA
ਸੈਨਨਿਹਾਰਿਹਨੀਅਗਨੀਸੁਨਿਸਾਤੋਊਭ੍ਰਾਤਰਕ੍ਰੋਧਿਭਰੇ॥
ਅਣਗਿਣਤ ਸੈਨਾ ਮਾਰੀ ਹੋਈ ਵੇਖ ਕੇ, (ਅਤੇ ਇਹ ਖ਼ਬਰ) ਸੁਣ ਕੇ ਸੱਤੇ ਹੀ ਭਰਾ ਕ੍ਰੋਧ ਨਾਲ ਭਰ ਗਏ।
ਘਨਿਸ੍ਯਾਮਜੂਪੈਕਬਿਸ੍ਯਾਮਭਨੈਸਭਸਸਤ੍ਰਨਲੈਕਿਲਕਾਰਿਪਰੇ॥
ਕਵੀ ਸ਼ਿਆਮ ਕਹਿੰਦੇ ਹਨ, ਸਾਰੇ ਹੀ ਸ਼ਸਤ੍ਰਾਂ ਨੂੰ ਲੈ ਕੇ ਕਿਲਕਾਰੀਆਂ ਮਾਰਦੇ ਹੋਏ ਸ੍ਰੀ ਕ੍ਰਿਸ਼ਨ ਉਤੇ ਟੁਟ ਕੇ ਪੈ ਗਏ।
Seeing the destruction of their army, the seven brothers got enraged and taking up their weapons and challenging Krishna fell upon him
ਚਹੂੰਓਰਤੇਘੇਰਤਭੇਹਰਿਕੋਅਪਨੇਮਨਮੈਨਰਤੀਕੁਡਰੇ॥
ਸ੍ਰੀ ਕ੍ਰਿਸ਼ਨ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ਅਤੇ (ਅਜਿਹਾ ਕਰਨ ਵੇਲੇ) ਆਪਣੇ ਮਨ ਵਿਚ ਜ਼ਰਾ ਜਿੰਨਾ ਵੀ ਨਹੀਂ ਡਰੇ।
ਤਬਲਉਜਬਲਉਜਦੁਬੀਰਸਰਾਸਨਲੈਨਹੀਖੰਡਨਖੰਡਕਰੇ॥੨੧੨੮॥
ਉਦੋਂ ਤਕ ਹੀ, ਜਦੋਂ ਤਕ ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ ਲੈ ਕੇ (ਇਨ੍ਹਾਂ ਦੇ) ਟੁਕੜੇ ਟੁਕੜੇ ਨਹੀਂ ਕਰ ਦਿੱਤੇ ॥੨੧੨੮॥
They surrounded Krishna fearlessly from all the four sides and fought till the time when Krishna taking his bow in his hand chopped all of them into fragments.2128.
ਦੋਹਰਾ॥
ਦੋਹਰਾ:
DOHRA
ਤਬਕਰਿਸਾਰਿੰਗਸ੍ਯਾਮਲੈਅਤਿਚਿਤਿਕ੍ਰੋਧਬਢਾਇ॥
ਤਦ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਬਹੁਤ ਅਧਿਕ ਕ੍ਰੋਧ ਕਰ ਕੇ ਹੱਥ ਵਿਚ ਸਾਰੰਗ (ਧਨੁਸ਼) ਪਕੜ ਲਿਆ।
ਪੀਟਿਸਤ੍ਰਭਯਨਸਹਿਤਜਮਪੁਰਿਦਯੋਪਠਾਇ॥੨੧੨੯॥
ਵੈਰੀ ਨੂੰ ਭਰਾਵਾਂ ਸਹਿਤ ਕੁਟ ਕੇ ਯਮਲੋਕ ਭੇਜ ਦਿੱਤੇ ॥੨੧੨੯॥
Then Krishna in extreme rage took his bow in his hand and sent the enemies alongwith all the brothers to the abode of Yama.2129.
ਸਵੈਯਾ॥
ਸਵੈਯਾ:
SWAYYA
ਭੂਅਬਾਲਕਤੋਇਹਭਾਤਿਸੁਨਿਯੋਮੁਰਬੀਰਸੁਪੁਤ੍ਰਮੁਰਾਰਿਖਪਾਯੋ॥
ਧਰਤੀ ਦੇ ਪੁੱਤਰ (ਭੂਮਾਸੁਰ) ਨੇ ਇਸ ਤਰ੍ਹਾਂ ਸੁਣ ਲਿਆ ਕਿ ਮੁਰ (ਦੈਂਤ) ਦੇ ਪੁੱਤਰਾਂ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ।
ਅਉਰਜਿਤੋਦਲਗਯੋਤਿਨਸੋਸੁਸੋਊਛਿਨਮੈਜਮਲੋਕਪਠਾਯੋ॥
ਹੋਰ ਵੀ ਜਿਤਨਾ ਦਲ ਉਨ੍ਹਾਂ ਨਾਲ ਗਿਆ ਸੀ, ਉਸ ਨੂੰ ਵੀ ਇਕ ਛਿਣ ਵਿਚ ਯਮਲੋਕ ਭੇਜ ਦਿੱਤਾ ਹੈ।
When Bhumasura came to know that Krishna has killed the demon Mur and has also destroyed all his army in an instant,
ਯਾਸੰਗਿਜੂਝਕੀਲਾਇਕਹਉਹੀਹੌਂਯੌਕਹਿਕੈਚਿਤਿਕ੍ਰੋਧਬਢਾਯੋ॥
ਇਸ ਨਾਲ ਯੁੱਧ ਕਰਨ ਦੇ ਲਾਇਕ ਮੈਂ ਹੀ ਹਾਂ, ਇਸ ਤਰ੍ਹਾਂ ਕਹਿ ਕੇ (ਉਸ ਨੇ) ਚਿਤ ਵਿਚ ਕ੍ਰੋਧ ਵਧਾ ਲਿਆ।
ਸੈਨਬੁਲਾਇਸਭੈਅਪੁਨੀਜਦੁਬੀਰਸੋਕਾਰਨਜੁਧਕੋਧਾਯੋ॥੨੧੩੦॥
ਆਪਣੀ ਸਾਰੀ ਸੈਨਾ ਨੂੰ ਬੁਲਾ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਲਈ ਤੁਰ ਪਿਆ ॥੨੧੩੦॥
Then thinking of Krishna as a brave fighter, he got infuriated in his mind and marched forward to fight with Krishna.2130.
ਜਬਭੂਮਿਕੋਬਾਰਕਜੁਧਕੇਕਾਜਚੜਿਯੋਤਬਕਉਚਸੁਸੂਰਨਸਾਜੇ॥
ਜਦ ਭੂਮਾਸੁਰ ਯੁੱਧ ਕਰਨ ਲਈ ਚੜ੍ਹਿਆ ਤਾਂ (ਕ੍ਰਿਸ਼ਨ ਦੇ) ਸੂਰਮਿਆਂ ਨੇ (ਸ਼ਰੀਰਾਂ ਉਪਰ) ਕਵਚ ਸਜਾ ਲਏ।
While attacking, Bhumasura began to thunder like warriors
ਆਯੁਧਅਉਰਸੰਭਾਰਸਭੈਅਰਿਘੇਰਿਲਯੋਬ੍ਰਿਜਨਾਇਕਗਾਜੇ॥
ਹੋਰ ਸਾਰਿਆਂ ਨੇ ਵੀ ਸ਼ਸਤ੍ਰਾਂ ਨੂੰ ਸੰਭਾਲ ਲਿਆ ਅਤੇ ਵੈਰੀ ਨੂੰ ਘੇਰ ਕੇ ਸ੍ਰੀ ਕ੍ਰਿਸ਼ਨ ਗੱਜਣ ਲਗੇ।
He held up his weapons and surrounded his enemy Krishna
ਮਾਨਹੁਕਾਲਪ੍ਰਲੈਦਿਨਕੋਪ੍ਰਗਟਿਯੋਘਨਹੀਇਹਭਾਤਿਬਿਰਾਜੇ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਰਲੋ ਕਾਲ ਦੇ ਦਿਨ ਵਾਲੇ ਬਦਲ ਪ੍ਰਗਟ ਹੋ ਕੇ ਇਸ ਤਰ੍ਹਾਂ ਸਥਿਤ ਹੋ ਗਏ ਹੋਣ।
ਮਾਨਹੁਅੰਤਕਕੇਪੁਰਮੈਭਟਵਾਨਹਿਬਾਜਤਹੈਜਨੁਬਾਜੇ॥੨੧੩੧॥
ਜਾਂ ਯਮਰਾਜ ਦੇ ਨਗਰ ਵਿਚ ਸੂਰਮੇ ਨਹੀਂ (ਬੋਲ ਰਹੇ) ਮਾਨੋ ਵਾਜੇ ਵਜ ਰਹੇ ਹੋਣ ॥੨੧੩੧॥
He looked like the doomsday cloud and was thundering in this way as if musical instruments were being playing in the region of Yama.2131.
ਅਰਿਸੈਨਜਬੈਘਨਜਿਉਉਮਡਿਓਪੁਨਿਸ੍ਰੀਬ੍ਰਿਜਨਾਥਚਿਤੈਚਿਤਿਜਾਨਿਯੋ॥
ਜਦ ਵੈਰੀ ਸੈਨਾ ਬਦਲ ਵਾਂਗ ਉਮਡ ਕੇ ਆ ਗਈ। (ਤਾਂ ਫਿਰ) ਕ੍ਰਿਸ਼ਨ ਨੇ ਮਨ ਵਿਚ ਜਾਣ ਲਿਆ
ਅਉਰਭੂਮਾਸੁਰਭੂਮਕੋਬਾਰਕਭੂਪਤਿਹੈਇਨਕਉਪਹਿਚਾਨਿਯੋ॥
ਕਿ ਭੂਮੀ ਦਾ ਲੜਕਾ ਭੂਮਾਸੁਰ ਹੈ ਅਤੇ ਇਸ ਨੂੰ ਰਾਜਾ ਕਰ ਕੇ ਪਛਾਣ ਲਿਆ ਹੈ।
When the enemy’s army rushed forth like clouds, then Krishna thought in his mind and recognized Bhumasura, the son of the earth
ਮਾਨਹੁਅੰਤਸਮੈਨਿਧਿਨੀਰਹੀਹੈਉਮਡਿਯੋਕਬਿਸ੍ਯਾਮਬਖਾਨਿਯੋ॥
ਕਵੀ ਸ਼ਿਆਮ ਕਹਿੰਦੇ ਹਨ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਤ ਸਮੇਂ ਸਮੁੰਦਰ ਦਾ ਹਿਰਦਾ ਉਮਡ ਗਿਆ ਹੋਵੇ।
ਸ੍ਯਾਮਜੂਹੇਰਿਤਿਨੇਅਪਨੇਚਿਤਭੀਤਰਨੈਕੁਨਹੀਡਰੁਮਾਨਿਯੋ॥੨੧੩੨॥
ਉਨ੍ਹਾਂ ਨੂੰ ਕ੍ਰਿਸ਼ਨ ਨੇ ਵੇਖ ਕੇ ਆਪਣੇ ਹਿਰਦੇ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਮੰਨਿਆ ॥੨੧੩੨॥
It appeared that on the doomsday the ocean was surging forth, but Krishna did not fear even slightly on seeing Bhumasura.2132.
ਅਰਿਪੁੰਜਗਇੰਦਨਮੈਧਨੁਤਾਹਿਲਸੈਸਭਹੀਜਿਹਲੋਕਫਟਾ॥
ਵੈਰੀ ਦੇ ਹਾਥੀਆਂ ਦੇ ਸਮੂਹ ਵਿਚ ਉਸ ਦਾ ਧਨੁਸ਼ ਇਸ ਤਰ੍ਹਾਂ ਚਮਕ ਰਿਹਾ ਸੀ ਜਿਵੇਂ ਸਾਰਾ ਲੋਕ (ਜਗਤ) ਫਟ ਗਿਆ ਹੈ।
Amongst the gathering of elephants of the enemy’s army, Krishna looked splendid like the bow of Indra
ਬਕਕੋਜਿਨਿਕੋਪਬਿਨਾਸਕੀਆਮੁਰਕੋਛਿਨਮੈਜਿਹਮੁੰਡਕਟਾ॥
ਜਿਸ ਨੇ ਕ੍ਰੋਧ ਕਰ ਕੇ ਬਕ (ਦੈਂਤ) ਨੂੰ ਮਾਰਿਆ ਹੈ ਅਤੇ ਜਿਸ ਨੇ ਛਿਣ ਭਰ ਵਿਚ ਮੁਰ (ਦੈਂਤ) ਦਾ ਸਿਰ ਕਟ ਦਿੱਤਾ ਹੈ।
Krishna had also destroyed Bakasura and chopped the head of Mur in an instant:
ਮਦਮਤਿਕਰੀਦਲਆਵਤਯੌਜਿਮਜੋਰਕੈਆਵਤਮੇਘਘਟਾ॥
ਮਸਤ ਹਾਥੀਆਂ ਦਾ ਦਲ ਇੰਜ ਆ ਰਿਹਾ ਸੀ ਜਿਵੇਂ ਬਦਲ ਘਟਾ ਬੰਨ੍ਹ ਕੇ ਆਉਂਦੇ ਹਨ।
ਤਿਨਮੈਧਨੁਸ੍ਯਾਮਕੀਯੌਚਮਕੈਜਿਮਅਭ੍ਰਨਭੀਤਰਬਿਜੁਛਟਾ॥੨੧੩੩॥
ਉਨ੍ਹਾਂ ਵਿਚ ਸ੍ਰੀ ਕ੍ਰਿਸ਼ਨ ਦਾ ਧਨੁਸ਼ ਇਸ ਤਰ੍ਹਾਂ ਚਮਕ ਰਿਹਾ ਸੀ ਜਿਵੇਂ ਬਦਲਾਂ ਵਿਚ ਬਿਜਲੀ ਚਮਕਦੀ ਹੈ ॥੨੧੩੩॥
From the frontal side, the group of elephants was rushing forth like the clouds and wihting them the bow of Krishna was shining like lightning among the clouds.2133.
ਬਹੁਚਕ੍ਰਕੇਸੰਗਹਨੇਭਟਵਾਬਹੁਤੇਪ੍ਰਭਧਾਇਚਪੇਟਨਮਾਰੇ॥
ਸ੍ਰੀ ਕ੍ਰਿਸ਼ਨ ਨੇ ਬਹੁਤ ਨੂੰ (ਸੁਦਰਸ਼ਨ) ਚੱਕਰ ਨਾਲ ਮਾਰ ਸੁਟਿਆ ਹੈ ਅਤੇ ਬਹੁਤ ਸਾਰਿਆਂ ਨੂੰ ਭਜ ਕੇ ਚਪੇੜਾਂ ਨਾਲ ਮਾਰ ਮੁਕਾਇਆ ਹੈ।
He killed many warriors with his discus and many other by direct blows
ਏਕਗਦਾਹੀਸੋਧਾਇਹਨੇਗਿਰਭੂਮਿਪਰੇਬਹੁਰੇਨਸੰਭਾਰੇ॥
ਇਕਨਾਂ ਨੂੰ ਦੌੜ ਕੇ ਗਦਾ ਨਾਲ ਮਾਰਿਆ ਹੈ ਜੋ ਧਰਤੀ ਉਤੇ ਡਿਗ ਪਏ ਹਨ ਅਤੇ ਫਿਰ ਸੰਭਲੇ ਨਹੀਂ ਹਨ।
Many were killed with the mace and thrown down on the ground and they could not control themselves again
ਏਕਕਟੇਕਰਵਾਰਿਨਸੋਅਧਬੀਚਤੇਹੋਏਪਰੇਭਟਨਿਆਰੇ॥
ਇਕਨਾਂ ਨੂੰ ਤਲਵਾਰਾਂ ਨਾਲ ਕਟ ਸੁਟਿਆ ਹੈ, ਉਹ ਅੱਧ ਵਿਚੋਂ ਕਟੇ ਹੋਏ ਵਖਰੇ ਵਖਰੇ ਪਏ ਹਨ।
ਮਾਨੋਤਖਾਨਨਕਾਨਨਮੈਕਟਿਕੈਕਰਵਤ੍ਰਨਸੋਦ੍ਰੁਮਡਾਰੇ॥੨੧੩੪॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਨ ਵਿਚ ਤ੍ਰਿਖਾਣਾਂ ਨੇ ਆਰਿਆਂ ਨਾਲ ਬ੍ਰਿਛਾਂ ਨੂੰ ਕਟ ਕੇ ਸੁਟ ਦਿੱਤਾ ਹੋਵੇ ॥੨੧੩੪॥
Many warriors were chopped into half with the sword and were lying down like the trees chopped by the carpenter in the forest.2134.
ਏਕਪਰੇਭਟਜੂਝਧਰਾਇਕਦੇਖਿਦਸਾਤਿਹਸਾਮੁਹੇਧਾਏ॥
ਇਕ ਯੋਧੇ ਲੜ ਕੇ ਧਰਤੀ ਉਤੇ ਡਿਗੇ ਪਏ ਹਨ। ਇਕ ਉਨ੍ਹਾਂ ਦੀ ਹਾਲਤ ਵੇਖ ਕੇ ਸਾਹਮਣਿਓਂ ਹਮਲਾ ਕਰ ਕੇ ਪਏ ਹਨ।
Some warriors were dead and lying down on the earth and many warrior seeing their such plight came forward
ਨੈਕੁਨਤ੍ਰਾਸਧਰੇਚਿਤਮੈਕਬਿਸ੍ਯਾਮਭਨੈਨਹੀਤ੍ਰਾਸਬਢਾਏ॥
ਕਵੀ ਸ਼ਿਆਮ ਕਹਿੰਦੇ ਹਨ, (ਉਨ੍ਹਾਂ ਨੇ) ਚਿਤ ਵਿਚ ਜ਼ਰਾ ਜਿੰਨਾ ਭੈ ਵੀ ਨਹੀਂ ਮੰਨਿਆ ਹੈ ਅਤੇ ਨਾ ਹੀ ਡਰ ਵਧਾਇਆ ਹੈ।
They were all completely fearless and placing their shield before their faces,
ਦੈਮੁਖਢਾਲਲੀਏਕਰਵਾਰਨਿਸੰਕਦੈਸ੍ਯਾਮਕੈਊਪਰਆਏ॥
ਮੂੰਹ ਅਗੇ ਢਾਲਾਂ ਦੇ ਕੇ ਅਤੇ ਤਲਵਾਰਾਂ ਲੈ ਕੇ, ਨਿਸੰਗ ਹੋ ਕੇ ਕ੍ਰਿਸ਼ਨ ਦੇ ਉਪਰ ਆਏ ਹਨ।
And taking their swords in their hands, they fell upon Krishna
ਤੇਸਰਏਕਹੀਸੋਪ੍ਰਭਜੂਹਨਿਅੰਤਕਕੇਪੁਰਬੀਚਪਠਾਏ॥੨੧੩੫॥
ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਇਕ ਹੀ ਬਾਣ ਨਾਲ ਮਾਰ ਕੇ ਯਮਲੋਕ ਵਿਚ ਭੇਜ ਦਿੱਤਾ ਹੈ ॥੨੧੩੫॥
Only with a single arrow Krishna despatched them all to the abode of Yama.2135.
ਸ੍ਰੀਜਦੁਬੀਰਜਬੈਰਿਸਸੋਸਭਹੀਭਟਵਾਜਮਲੋਕਿਪਠਾਏ॥
ਜਦ ਸ੍ਰੀ ਕ੍ਰਿਸ਼ਨ ਨੇ ਕ੍ਰੋਧਵਾਨ ਹੋ ਕੇ ਸਾਰਿਆਂ ਸੂਰਮਿਆਂ ਨੂੰ ਯਮਲੋਕ ਵਿਚ ਭੇਜ ਦਿੱਤਾ।
ਅਉਰਜਿਤੇਭਟਜੀਤਬਚੇਇਨਦੇਖਿਦਸਾਡਰਿਕੈਸੁਪਰਾਏ॥
(ਤਦ) ਹੋਰ ਜਿੰਨੇ ਯੋਧੇ ਜੀਉਂਦੇ ਬਚੇ ਸਨ, ਇਨ੍ਹਾਂ ਦੀ ਹਾਲਤ ਵੇਖ ਕੇ ਉਹ ਡਰ ਕੇ ਭਜ ਗਏ ਹਨ।
When in his fury, Krishna killed all the warriors and those who had survived, seeing such a situation, fled away
ਜੇਹਰਿਊਪਰਿਧਾਇਗਏਬਧਬੇਕਹੁਤੇਫਿਰਜੀਤਿਨਆਏ॥
ਜੋ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਹਮਲਾ ਕਰ ਕੇ ਪਏ ਸਨ, ਉਹ ਫਿਰ ਜੀਉਂਦੇ ਨਹੀਂ ਆਏ ਹਨ।
Those who fell upon Krishna in order to kill him, they could not return alive
ਐਸੋਉਘਾਇਕੈਸੀਸਢੁਰਾਇਕੈਆਪਹਿਭੂਪਤਿਜੁਧਕੌਧਾਏ॥੨੧੩੬॥
ਇਸ ਤਰ੍ਹਾਂ ਕਹਿ ਕੇ ਅਤੇ ਸਿਰ ਨੂੰ ਫੇਰ ਕੇ ਖੁਦ ਰਾਜਾ (ਭੂਮਾਸੁਰ) ਯੁੱਧ ਕਰਨ ਲਈ ਧਾ ਕੇ ਆਇਆ ਹੈ ॥੨੧੩੬॥
In this way, in various groups, and moving their heads, the king went to wage war.2136.
ਜੁਧਕੋਆਵਤਭੂਪਜਬੈਬ੍ਰਿਜਨਾਇਕਆਪਨੇਨੈਨਨਿਹਾਰਿਯੋ॥
ਜਦ ਯੁੱਧ ਕਰਨ ਲਈ ਆਉਂਦੇ ਹੋਏ ਰਾਜਾ (ਭੂਮਾਸੁਰ) ਨੂੰ ਸ੍ਰੀ ਕ੍ਰਿਸ਼ਨ ਨੇ ਆਪਣੀਆਂ ਅੱਖਾਂ ਨਾਲ ਵੇਖਿਆ।
ਠਾਢਿਰਹਿਯੋਨਹਿਤਉਨਧਰਾਪਰਆਗੇਹੀਜੁਧਕੋਆਪਿਸਿਧਾਰਿਯੋ॥
ਉਹ ਉਸ ਥਾਂ ਤੇ ਖੜੋਤੇ ਨਾ ਰਹੇ, ਸਗੋਂ ਯੁੱਧ ਕਰਨ ਲਈ ਆਪ ਅਗੇ ਨੂੰ ਚਲ ਪਏ।
When Krishna saw the king coming to the battlefield, he also did not stay there, but marched forward for fighting