ਭੇਦਲਹਿਯੋਨਹੀਨੈਕੁਚਲੇਮਦਮਤਿਸੁਸ੍ਯਾਮਪੈਘੂਮਤਧਾਏ॥੨੧੪੭॥
(ਬਦਲਾਂ ਨੇ) ਭੇਦ (ਦੀ ਗੱਲ) ਨੂੰ ਬਿਲਕੁਲ ਨਾ ਸਮਝਿਆ ਅਤੇ ਮਸਤੀ ਵਿਚ ਆ ਕੇ ਸ੍ਰੀ ਕ੍ਰਿਸ਼ਨ ਦਾ ਘੇਰਾ ਪਾਉਂਦੇ ਹੋਏ ਹਮਲਾਵਰ ਹੋਏ ॥੨੧੪੭॥
Twelve mighty warriors rushed forward, who caused damage to the hero like Ravana and getting intoxicated and without understanding any mystery, they hovered around Krihsna.2147.
ਆਵਤਹੀਮਿਲਿਕੈਸਭਹੂਜਦੁਬੀਰਕੈਊਪਰਸਿੰਧਰਪੇਲੇ॥
ਆਉਂਦਿਆਂ ਹੀ ਸਾਰਿਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਉਪਰ ਹਾਥੀ ਚੜ੍ਹਾ ਦਿੱਤੇ। (ਉਹ ਇਸ ਤਰ੍ਹਾਂ ਪ੍ਰਤੀਤ ਹੋ ਰਹੇ ਸਨ)
On arrival, they all moved their elephants towards Krishna
ਪੰਖਸੁਮੇਰਚਲੇਕਰਿਕੈਤਿਨਕੇਰਿਸਸੋਟੁਕਦਾਤਕੇਠੇਲੇ॥
ਜਿਵੇਂ ਸੁਮੇਰ ਪਰਬਤ ਖੰਭ ਲਾ ਕੇ ਚਲ ਰਿਹਾ ਹੈ, ਜਿਨ੍ਹਾਂ ਨੇ ਕ੍ਰੋਧ ਕਰ ਕੇ ਦੰਦਾਂ ਨਾਲ (ਕਠੋਰ ਤੋ ਕਠੋਰ ਨੂੰ) ਟੋਟੇ ਕਰ ਦਿੱਤਾ ਹੈ।
Those elephants appeared like Sumeru mountain moving with wings, they were clattering their teeth in rage
ਸੁੰਡਕਟੇਤਿਨਕੇਬ੍ਰਿਜਨਾਥਕ੍ਰਿਪਾਨਿਧਿਸੋਝਟਿਦੈਜਿਮਕੇਲੇ॥
ਸ੍ਰੀ ਕ੍ਰਿਸ਼ਨ ਨੇ ਪਹਿਲਾਂ ਉਨ੍ਹਾਂ ਦੇ ਸੁੰਡ ਕਟ ਦਿੱਤੇ, (ਫਿਰ) ਕ੍ਰਿਪਾਨਿਧੀ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਝਟਕ ਦਿੱਤਾ ਜਿਵੇਂ ਕੇਲੇ (ਦੇ ਪੌਧੇ ਨੂੰ ਝਟਕਿਆ ਜਾਂਦਾ ਹੈ)।
ਸ੍ਰਉਨਭਰੇਰਮਨੀਯਰਮਾਪਤਿਫਾਗੁਨਅੰਤਿਬਸੰਤਸੇਖੇਲੇ॥੨੧੪੮॥
ਲਹੂ ਨਾਲ ਲਿਬੜੇ ਸ੍ਰੀ ਕ੍ਰਿਸ਼ਨ (ਅਜਿਹੇ) ਰਮਣੀਕ ਲਗ ਰਹੇ ਸਨ (ਮਾਨੋ) ਫਗਣ (ਦੇ ਮਹੀਨੇ) ਦੇ ਅੰਤ ਵਿਚ ਬਸੰਤ ਖੇਡ ਰਹੇ ਹੋਣ ॥੨੧੪੮॥
Krishna chopped their trunks like the cutting of bananas, very quickly, and having been smeared with blood, he appeared like playing Holi in the month of Phalgun.2148.
ਸ੍ਰੀਬ੍ਰਿਜਨਾਇਕਬੈਰਨਸੋਜਬਹੀਰਿਸਮਾਡਿਕੀਯੋਖਰਕਾ॥
ਸ੍ਰੀ ਕ੍ਰਿਸ਼ਨ ਨੇ ਜਦੋਂ ਕ੍ਰੋਧ ਕਰ ਕੇ ਵੈਰੀਆਂ ਨਾਲ ਖੜਕਾ ਕੀਤਾ (ਅਰਥਾਤ ਯੁੱਧ ਕੀਤਾ)
ਬਹੁਬੀਰਭਏਬਿਨੁਪ੍ਰਾਨਤਬੈਜਬਨਾਦਪ੍ਰਚੰਡਸੁਨਿਯੋਹਰਿਕਾ॥
ਤਦ ਬਹੁਤ ਸਾਰੇ ਯੁੱਧਵੀਰ ਬਿਨਾ ਪ੍ਰਾਣਾ ਦੇ ਹੋ ਗਏ ਜਦ (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਦਾ ਪ੍ਰਚੰਡ ਨਾਦ ਸੁਣਿਆ।
When, in his fury, Krishna fought the battle with the enemies, then listening to his dreadful thunder, many warriors became lifeless
ਜਦੁਬੀਰਫਿਰਾਵਤਭਯੋਗਹਿਕੈਗਜਸੁੰਡਨਸੋਬਰਕੈਕਰਕਾ॥
ਸ੍ਰੀ ਕ੍ਰਿਸ਼ਨ ਨੇ ਹਾਥੀਆਂ ਨੂੰ ਸੁੰਡਾਂ ਤੋਂ ਪਕੜ ਕੇ ਹੱਥ ਦੇ ਜ਼ੋਰ ਨਾਲ ਘੁੰਮਾਇਆ।
ਉਪਮਾਉਪਜੀਕਬਿਕੇਮਨਯੌਘਿਸੂਆਮਨੋਫੇਰਤਹੈਲਰਕਾ॥੨੧੪੯॥
ਕਵੀ ਦੇ ਮਨ ਵਿਚ (ਇਸ ਦ੍ਰਿਸ਼ ਦੀ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਮਾਨੋ (ਕੋਈ) ਲੜਕਾ ਘੁੰਮਾਨੀ ('ਘਿਸੂਆ') ਘੁੰਮਾ ਰਿਹਾ ਹੋਵੇ ॥੨੧੪੯॥
Krishna was catching the elephants by their trunks and revolving them like the children playing the game of pulling one another.2149.
ਜੀਵਤਸੋਨਦਯੋਗ੍ਰਿਹਜਾਨਜੋਊਬ੍ਰਿਜਨਾਥਕੇਸਾਮੁਹੇਆਯੋ॥
ਉਸ ਨੂੰ ਜੀਉਂਦਿਆਂ ਘਰ ਨਹੀਂ ਜਾਣ ਦਿੱਤਾ ਜਿਹੜਾ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆਇਆ।
ਜੀਤਿਸੁਰੇਸਦਿਵਾਕਰਿਦ੍ਵਾਦਸਆਨੰਦਕੈਚਿਤਿਸੰਖਬਜਾਯੋ॥
ਇੰਦਰ ਅਤੇ ਬਾਰ੍ਹਾਂ ਸੂਰਜਾਂ ਨੂੰ ਜਿੱਤ ਕੇ ਅਤੇ ਮਨ ਵਿਚ ਆਨੰਦਿਤ ਹੋ ਕੇ (ਸ੍ਰੀ ਕ੍ਰਿਸ਼ਨ ਨੇ) ਸੰਖ ਵਜਾਇਆ।
Whosoever came in front of Krishna, he could not go alive, after conquering the twelve Suryas and Indra,
ਰੂਖਚਲੋਤੁਮਹੀਹਮਰੇਗ੍ਰਿਹਲੈਉਨਕੋਇਹਭਾਤਿਸੁਨਾਯੋ॥
(ਫਿਰ ਸ੍ਰੀ ਕ੍ਰਿਸ਼ਨ ਨੇ ਕਿਹਾ) 'ਹੇ ਕਲਪ ਬ੍ਰਿਛ! ਤੂੰ ਸਾਡੇ ਨਾਲ ਘਰ ਨੂੰ ਚਲ', (ਉਸ ਬ੍ਰਿਛ ਨੂੰ) ਲੈ ਕੇ ਅਤੇ ਇਸ ਤਰ੍ਹਾਂ ਕਹਿ ਕੇ ਉਸ ਨੂੰ ਸੁਣਾਇਆ।
He said to those people,” You may now go with me taking this tree to my home
ਸੋਤਰੁਲੈਹਰਿਸੰਗਚਲੇਸੁਕਬਿਤਨਭੀਤਰਸ੍ਯਾਮਬਨਾਯੋ॥੨੧੫੦॥
ਇਸ ਤਰ੍ਹਾਂ ਉਸ ਬ੍ਰਿਛ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਚਲ ਪਏ। (ਇਸ ਪ੍ਰਸੰਗ ਨੂੰ ਕਵੀ) ਸ਼ਿਆਮ ਨੇ ਕਬਿੱਤਾਂ (ਕਵਿਤਾ) ਵਿਚ ਰਚਿਆ ਹੈ ॥੨੧੫੦॥
” Then all went with Krishna and all this has been narrated by the poet Shyam in his poetry.2150.
ਸ੍ਰੀਬ੍ਰਿਜਨਾਥਰੁਕਮਨਕੇਗ੍ਰਿਹਆਵਤਭੇਤਰੁਸੁੰਦਰਲੈਕੈ॥
ਸ੍ਰੀ ਕ੍ਰਿਸ਼ਨ ਸੁੰਦਰ ਬ੍ਰਿਛ ਲੈ ਕੇ ਰੁਕਮਨੀ ਦੇ ਘਰ ਆ ਗਏ।
ਲਾਲਲਗੇਜਿਨਧਾਮਨਕੋਬ੍ਰਹਮਾਰਹੈਦੇਖਤਜਾਹਿਲੁਭੈਕੈ॥
ਜਿਨ੍ਹਾਂ ਘਰਾਂ ਵਿਚ ਲਾਲ ਜੜ੍ਹੇ ਹੋਏ ਹਨ, (ਉਨ੍ਹਾਂ ਨੂੰ) ਵੇਖ ਕੇ ਬ੍ਰਹਮਾ ਵੀ ਲੁਭਾਇਮਾਨ ਹੋ ਰਿਹਾ ਹੈ।
Krishna, taking that beautiful tree, reached that house of Rukmani, which was studded with jewels and diamonds and even Brahma covered for it on seeing that place
ਤਉਨਸਮੈਸੋਊਸ੍ਯਾਮਕਥਾਜਦੁਬੀਰਕਹੀਤਿਨਕਉਸੁਸੁਨੈਕੈ॥
ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਉਹ (ਸਾਰੀ) ਕਥਾ ਉਨ੍ਹਾਂ ਸਾਰੀਆਂ (ਇਸਤਰੀਆਂ) ਨੂੰ ਸੁਣਾ ਕੇ ਕਹੀ।
ਸੋਕਬਿਸ੍ਯਾਮਕਬਿਤਨਬੀਚਕਹੀਸੁਨਿਓਸਭਹੇਤੁਬਢੈਕੈ॥੨੧੫੧॥
ਉਹੀ (ਕਥਾ) ਕਵੀ ਸ਼ਿਆਮ ਨੇ ਕਬਿੱਤਾਂ (ਕਵਿਤਾ) ਵਿਚ ਕਹੀ ਹੈ, ਸਾਰੇ ਇਸ ਨੂੰ ਪ੍ਰੇਮ ਪੂਰਵਕ ਸੁਣਨ ॥੨੧੫੧॥
Then Krishna related the whole story to his family members and the same has been described in totality by the poet Shyam in his poetry, with great pleasure.2151.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਇੰਦ੍ਰਕੋਜੀਤਕਰਕਲਪਬ੍ਰਿਛਲਿਆਵਤਪਏ॥
ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦਾ ਇੰਦਰ ਨੂੰ ਜਿੱਤ ਕੇ ਕਲਪ ਬ੍ਰਿਛ ਲਿਆਉਣ ਦਾ ਪ੍ਰਸੰਗ ਸਮਾਪਤ ॥
End of the description of conquering Indra an dbringing the Elysian tree in Krishnavatara (based on Dasham Skandh Purana) in Bachittar Natak.
ਰੁਕਮਿਨਿਸਾਥਕਾਨ੍ਰਹਜੀਹਾਸੀਕਰਨਕਥਨੰ॥
ਰੁਕਮਨੀ ਨਾਲ ਕਾਨ੍ਹ ਜੀ ਦੀ ਹਾਸੀ ਕਰਨ ਦਾ ਕਥਨ:
The description of amusement and pleasantry of Krishna with Rukmani
ਸਵੈਯਾ॥
ਸਵੈਯਾ:
SWAYYA
ਸ੍ਰੀਬ੍ਰਿਜਨਾਥਕਹਿਓਤ੍ਰੀਅਸੋਮੁਹਿਭੋਜਨਗੋਪਿਨਧਾਮਿਕਰਿਯੋ॥
ਸ੍ਰੀ ਕ੍ਰਿਸ਼ਨ ਨੇ ਇਸਤਰੀ (ਰੁਕਮਨੀ) ਨੂੰ ਕਿਹਾ ਕਿ (ਬਚਪਨ ਵਿਚ) ਮੈਂ ਗਵਾਲਿਆਂ ਦੇ ਘਰ ਭੋਜਨ ਕਰਦਾ ਸਾਂ।
Krishna said to his wife, “I had taken food and drunk milk in the house of gopis (milk-women)
ਸੁਨਿਸੁੰਦਰਿਤਾਦਿਨਤੇਹਮਰੋਬਿਚੀਆਦਧਿਕੋਫੁਨਿਨਾਮਪਰਿਯੋ॥
ਹੇ ਸੁੰਦਰੀ! ਸੁਣ ਫਿਰ ਉਸ ਦਿਨ ਤੋਂ ਮੇਰਾ ਨਾਂ ਦਹੀ (ਆਦਿ ਦੁੱਧ ਤੋਂ ਬਣੇ ਪਦਾਰਥਾਂ) ਨੂੰ ਵੇਚਣ ਵਾਲਾ (ਗਵਾਲਾ) ਪੈ ਗਿਆ ਹੈ।
And from that day I had been named as a milkman
ਜਬਸੰਧਜਰਾਦਲੁਸਾਜਚੜਾਯੋਭਜਗੇਤਬਨੈਕੁਨਧੀਰਧਰਿਯੋ॥
ਜਦ ਜਰਾਸੰਧ ਸੈਨਾ ਤਿਆਰ ਕਰ ਕੇ ਚੜ੍ਹ ਆਇਆ ਤਦ (ਮੈਂ) ਭਜ ਗਿਆ, ਜ਼ਰਾ ਵੀ ਧੀਰਜ ਨਾ ਧਰ ਸਕਿਆ।
When Jarasandh had attacked, I had forsaken patience and fled away
ਤਿਹਤੇਤੁਮਰੀਮਤਿਕੋਅਬਕਾਕਹੀਐਹਮਸਉਕਹਿਆਨਿਬਰਿਯੋ॥੨੧੫੨॥
ਉਸ ਕਾਰਨ ਹੁਣ ਤੇਰੀ ਮਤ ਨੂੰ ਕੀ ਆਖੀਏ (ਜਿਸ ਨੇ) ਮੇਰੇ ਵਰਗੇ (ਤੁਛ ਬੰਦੇ ਨਾਲ) ਆ ਕੇ ਵਿਆਹ ਕਰ ਲਿਆ ॥੨੧੫੨॥
What should I say now about your wisdom, I do not know why you married me?2152.
ਰਾਜਸਮਾਜਨਹੀਸੁਨਿਸੁੰਦਰਿਨਧਨਕਾਹੂਤੇਮਾਗਿਲਯੋਏ॥
ਹੇ ਸੁੰਦਰੀ! (ਮੇਰੇ ਪਾਸ) ਰਾਜ ਦਾ ਠਾਠ-ਬਾਠ ਨਹੀਂ ਹੈ, ਨਾ ਹੀ ਧਨ ਹੈ, (ਸਭ ਕੁਝ) ਕਿਸੇ ਤੋਂ ਮੰਗਿਆ ਹੋਇਆ ਹੈ।
“Listen, O beautiful woman! Neither you have any paraphernalia nor I have any wealth
ਸੂਰਨਹੀਜਿਨਤਿਆਗਕੈਆਪਨੋਦੇਸਸਮੁੰਦ੍ਰਮੋਬਾਸਕਯੋਹੈ॥
(ਮੈਂ) ਸੂਰਮਾ ਵੀ ਨਹੀਂ ਹਾਂ ਜਿਸ ਨੇ ਆਪਣਾ ਦੇਸ਼ ਤਿਆਗ ਕੇ (ਦੁਸ਼ਮਣ ਤੋਂ ਡਰਦਿਆਂ) ਸਮੁੰਦਰ ਵਿਚ ਨਿਵਾਸ ਕੀਤਾ ਹੈ।
All this glory has been begged, I am not a warrior, because I have forsaken my country and abide on the seaside in Dwarka
ਚੋਰਪਰਿਯੋਮਨਿਕੋਫੁਨਿਨਾਮਸੁਯਾਹੀਤੇਕ੍ਰੁਧਿਤਭ੍ਰਾਤਭਯੋਹੈ॥
ਫਿਰ ਮਣੀ (ਦੇ ਚੋਰੀ ਹੋ ਜਾਣ ਕਰ ਕੇ ਮੇਰਾ) ਨਾਂ ਚੋਰ ਪੈ ਗਿਆ ਅਤੇ ਇਸ (ਮਣੀ ਦੀ ਘਟਨਾ) ਕਰ ਕੇ ਭਰਾ ਵੀ ਨਾਰਾਜ਼ ਹੋ ਗਿਆ ਹੈ।
My name is Chor (thief, a butter-thief), therefore my brother Balram remains angry with me
ਤਾਹੀਤੇਮੋਤਜਿਕੈਬਰੁਆਨਹਿਤੇਰੋਕਛੂਅਬਲਉਨਗਯੋਹੈ॥੨੧੫੩॥
ਇਸ ਕਰ ਕੇ ਮੈਨੂੰ ਛਡ ਕੇ ਕਿਸੇ ਹੋਰ ਨੂੰ ਵਰ ਲੈ, ਅਜੇ ਤਕ ਤੇਰਾ ਕੁਝ ਵੀ ਨਹੀਂ ਵਿਗੜਿਆ ਹੈ ॥੨੧੫੩॥
Therefore I advise you that nothing has gone wrong with you now, leave me and marry someone else.”2153.
ਰੁਕਮਿਨੀਬਾਚਸਖੀਸੋ॥
ਰੁਕਮਨੀ ਨੇ ਸਖੀ ਨੂੰ ਕਿਹਾ:
Speech of Rukmani addressed to a friend:
ਸਵੈਯਾ॥
ਸਵੈਯਾ:
SWAYYA
ਚਿੰਤਕਰੀਮਨਮੈਹਮਸੋਨਥੀਜਾਨਤਸ੍ਯਾਮਇਤੀਕਰਿਹੈ॥
ਮੈਂ ਆਪਣੇ ਮਨ ਵਿਚ ਬਹੁਤ ਸੋਚ ਕੀਤੀ ਹੈ, ਮੈਂ ਨਹੀਂ ਸਾਂ ਜਾਣਦੀ ਕਿ ਕ੍ਰਿਸ਼ਨ (ਮੇਰੇ ਨਾਲ) ਇਸ ਤਰ੍ਹਾਂ ਕਰਨਗੇ
ਬਰੁਮੋਤਜਿਕੈਤੁਮਆਨਹਿਕਉਬਚਨਾਇਹਭਾਤਿਕੇਉਚਰਿਹੈ॥
ਅਤੇ ਇਸ ਤਰ੍ਹਾਂ ਬਚਨ ਕਹਿਣਗੇ ਕਿ ਮੈਨੂੰ ਛਡ ਕੇ ਕਿਸੇ ਹੋਰ ਨੂੰ ਵਰ ਲੈ।
“I have become anxious in my mind and I did not know that Krishna would act like this with me, he would say to me that I should leave him and marry someone else
ਹਮਰੋਮਰਿਬੋਈਬਨਿਯੋਇਹਠਾਜੀਅਹੈਨਆਵਸਿਅਬੈਮਰਿਹੈ॥
ਮੇਰਾ ਤਾਂ ਹੁਣ ਇਸੇ ਥਾਂ ਮਰਨਾ ਹੀ ਬਣਦਾ ਹੈ, ਜੀਉਣਾ ਨਹੀਂ ਚਾਹੁੰਦੀ, ਹੁਣ ਅਵੱਸ਼ ਹੀ ਮਰਾਂਗੀ।
ਮਰਿਬੋਜੁਨਜਾਤਭਲੇਸਜਨੀਅਪੁਨੇਪਤਿਸੋਹਠਿਕੈਜਰਿਹੈ॥੨੧੫੪॥
ਹੇ ਸਖੀ! ਜੇ ਮਰਨਾ ਉਚਿਤ ਨਹੀਂ ਹੈ (ਤਾਂ) ਆਪਣੇ ਪਤੀ ਨਾਲ ਹਠ ਕਰ ਕੇ (ਵਿਯੋਗ ਦੀ ਅਗਨੀ ਵਿਚ) ਸੜ ਕੇ ਮਰਦੀ ਹਾਂ ॥੨੧੫੪॥
It is necessary that I should die now and I shall die at this very place and if the dying is not appropriate, then with my persistence on my husband, I shall burn myself in his separationn.”2154.
ਤ੍ਰੀਅਕਾਨ੍ਰਹਸੋਚਿੰਤਤਹੁਇਮਨਮੈਮਰਿਬੋਈਬਨਿਯੋਚਿਤਬੀਚਬਿਚਾਰਿਯੋ॥
ਸ੍ਰੀ ਕ੍ਰਿਸ਼ਨ ਦੀ ਇਸਤਰੀ ਨੇ ਚਿੰਤਾਵਾਨ ਹੋ ਕੇ ਮਨ ਵਿਚ ਵਿਚਾਰਿਆ ਕਿ (ਹੁਣ) ਮਰਨਾ ਹੀ ਬਣਦਾ ਹੈ।
ਮੋਸੰਗਿਕਉਬ੍ਰਿਜਨਾਥਅਬੈਕਬਿਸ੍ਯਾਮਕਹੈਕਟੁਬੈਨਉਚਾਰਿਯੋ॥
ਕਵੀ ਸ਼ਿਆਮ ਕਹਿੰਦੇ ਹਨ, (ਰੁਕਮਨੀ ਵਿਚਾਰ ਕਰਦੀ ਹੈ ਕਿ) ਸ੍ਰੀ ਕ੍ਰਿਸ਼ਨ ਨੇ ਹੁਣ ਮੇਰੇ ਪ੍ਰਤਿ (ਇਸ ਤਰ੍ਹਾਂ ਦੇ) ਕੌੜੇ ਬਚਨ ਕਹੇ ਹਨ।
Getting angry with Krishna, Rukmani thought of only death because Krishna had spoken to her such-like bitter words
ਕ੍ਰੋਧਸੋਖਾਇਤਵਾਰਧਰਾਪਰਝੂਮਿਗਿਰੀਨਹੀਨੈਕੁਸੰਭਾਰਿਯੋ॥
(ਰੁਕਮਨੀ) ਕ੍ਰੋਧ ਨਾਲ ਪਛਾੜ ਖਾ ਕੇ ਧਰਤੀ ਉਤੇ ਝੂਲਦੀ ਹੋਈ ਡਿਗ ਪਈ ਅਤੇ (ਆਪਣੇ ਆਪ ਨੂੰ) ਬਿਲਕੁਲ ਸੰਭਾਲ ਨਾ ਸਕੀ।
ਯੌਉਪਮਾਉਪਜੀਜੀਅਮੈਜਨੁਟੂਟਗਯੋਰੁਖਬ੍ਰਯਾਰਕੋਮਾਰਿਯੋ॥੨੧੫੫॥
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਮਾਨੋ ਹਵਾ ਦਾ ਮਾਰਿਆ ਬ੍ਰਿਛ ਡਿਗ ਪਿਆ ਹੋਵੇ ॥੨੧੫੫॥
In her rage, she being confounded fell down upon the earth and it appeared that with the slapping of the wind, the tree had broken and fallen down.2155.
ਦੋਹਰਾ॥
ਦੋਹਰਾ:
DOHRA
ਅੰਕਲੀਓਭਰਕਾਨ੍ਰਹਤਿਹਦੂਰਕਰਨਕੋਕ੍ਰੋਧ॥
ਕ੍ਰੋਧ ਨੂੰ ਦੂਰ ਕਰਨ ਲਈ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਜਫੀ ਵਿਚ ਲੈ ਲਿਆ।
ਸਵਾਧਾਨਕਰਿਰੁਕਮਿਨੀਜਦੁਪਤਿਕੀਓਪ੍ਰਬੋਧ॥੨੧੫੬॥
ਰੁਕਮਨੀ ਨੂੰ ਸਾਵਧਾਨ ਕਰ ਕੇ ਸ੍ਰੀ ਕ੍ਰਿਸ਼ਨ ਨੇ ਉਪਦੇਸ਼ ਕੀਤਾ ॥੨੧੫੬॥
In order to remove her anger, Krishna took Rukmani in his embrace and loving her said like this,2156
ਸਵੈਯਾ॥
ਸਵੈਯਾ:
SWAYYA
ਤੇਰੇਹੀਧਰਮਤੇਮੈਸੁਨਿਸੁੰਦਰਿਕੇਸਨਤੇਗਹਿਕੰਸਪਛਾਰਿਯੋ॥
ਹੇ ਸੁੰਦਰੀ! ਸੁਣ, ਤੇਰੇ ਹੀ (ਇਸਤਰੀ) ਧਰਮ (ਦੇ ਆਧਾਰ ਤੇ) ਕੇਸ਼ਾਂ ਤੋਂ ਪਕੜ ਕੇ ਕੰਸ ਨੂੰ ਪਛਾੜਿਆ ਸੀ।
“O beautiful woman! For your sake, I caught Kansa by his hair and knocked him down
ਤੇਰੇਹੀਧਰਮਤੇਸੰਧਿਜਰਾਹੂਕੋਸੈਨਸਭੈਛਿਨਮਾਹਿਸੰਘਾਰਿਯੋ॥
ਤੇਰੇ ਹੀ ਧਰਮ (ਦੇ ਬਲ ਤੇ) ਜਰਾਸੰਧ ਦੀ ਸੈਨਾ ਨੂੰ ਛਿਣ ਭਰ ਵਿਚ ਨਸ਼ਟ ਕਰ ਦਿੱਤਾ ਸੀ।
I killed Jarasandh in an instant
ਤੇਰੇਹੀਧਰਮਜਿਤਿਯੋਮਘਵਾਅਰੁਤੇਰੇਹੀਧਰਮਭੂਮਾਸੁਰਮਾਰਿਯੋ॥
ਤੇਰੀ ਹੀ ਧਰਮ-ਸਾਧਨਾ ਕਰ ਕੇ ਮੈਂ ਇੰਦਰ ਨੂੰ ਜਿਤਿਆ ਸੀ ਅਤੇ ਤੇਰੇ ਹੀ ਧਰਮ ਕਾਰਨ ਭੂਮਾਸੁਰ ਨੂੰ ਮਾਰਿਆ ਸੀ।
I conquered Indra and destroyed Bhumasra
ਤੋਸੋਕੀਓਉਪਹਾਸਅਬੈਮੁਹਿਤੈਅਪਨੇਜੀਅਸਾਚਬਿਚਾਰਿਯੋ॥੨੧੫੭॥
ਮੈਂ ਤਾਂ ਹੁਣ ਤੇਰੇ ਨਾਲ ਮਖ਼ੌਲ ਕੀਤਾ ਸੀ, (ਪਰ) ਤੂੰ ਆਪਣੇ ਮਨ ਵਿਚ (ਉਸ ਨੂੰ) ਸੱਚਾ ਸਮਝ ਲਿਆ ਸੀ ॥੨੧੫੭॥
I just cut a joke with you, but you considered it a reality.”2157.
ਰੁਕਮਿਨੀਬਾਚ॥
ਰੁਕਮਨੀ ਨੇ ਕਿਹਾ:
Speech of Rukmani:
ਸਵੈਯਾ॥
ਸਵੈਯਾ:
SWAYYA