ਭੈਨਭ੍ਰਾਤਅਤਿਹੀਸੁਖੁਪਾਯੋ॥੨੧੬੨॥
ਤਦ ਭੈਣ ਭਰਾ ਨੇ ਬਹੁਤ ਸੁਖ ਪ੍ਰਾਪਤ ਕੀਤਾ ॥੨੧੬੨॥
When Rukmani saw her brother Rukmi, then both the brother and sister were extremely pleased.2162.
ਬ੍ਯਾਹਭਲੋਅਨਰੁਧਕੋਕਯੋ॥
ਅਨਰੁੱਧ ਦਾ ਚੰਗੀ ਤਰ੍ਹਾਂ ਵਿਆਹ ਕੀਤਾ।
ਜਦੁਪਤਿਆਪਸੇਹਰਾਦਯੋ॥
ਸ੍ਰੀ ਕ੍ਰਿਸ਼ਨ ਨੇ ਖ਼ੁਦ (ਪੋਤਰੇ ਨੂੰ) ਸੇਹਰਾ ਬੰਨ੍ਹਿਆ।
The marriage of Aniruddh was solemnised very nicely and Krishna himself vested him with the nuptial wreath
ਜੂਪਮੰਤ੍ਰਉਤਰੁਕਮਿਬਿਚਾਰਿਯੋ॥
ਉਧਰ ਰੁਕਮੀ ਨੇ ਜੂਆ ਖੇਡਣ ਦਾ ਮਨਸੂਬਾ ਵਿਚਾਰਿਆ
ਖੇਲਹਲੀਹਮਸੰਗਉਚਾਰਿਯੋ॥੨੧੬੩॥
ਅਤੇ ਬਲਰਾਮ ਨੂੰ ਕਿਹਾ ਕਿ ਮੇਰੇ ਨਾਲ (ਆ ਕੇ) ਖੇਡੋ ॥੨੧੬੩॥
Rukmi thought of gambling and he invited Balram for it.2163.
ਸਵੈਯਾ॥
ਸਵੈਯਾ:
SWAYYA
ਸੰਗਹਲੀਕੇਤਬੈਰੁਕਮੀਕਬਿਸ੍ਯਾਮਜੂਆਹੂਕੋਖੇਲੁਮਚਾਯੋ॥
ਕਵੀ ਸ਼ਿਆਮ (ਕਹਿੰਦੇ ਹਨ) ਤਦ ਰੁਕਮੀ ਨੇ ਬਲਰਾਮ ਨਾਲ ਜੂਏ ਦੀ ਖੇਡ ਰਚਾ ਦਿੱਤੀ।
ਭੂਪਘਨੇਜਿਹਥੇਤਿਨਦੇਖਤਦਰਬਘਨੋਤਿਹਮਾਝਿਲਗਾਯੋ॥
ਉਥੇ ਜੋ ਬਹੁਤ ਸਾਰੇ ਰਾਜੇ (ਮੌਜੂਦ) ਸਨ, ਉਨ੍ਹਾਂ ਨੇ ਵੇਖ ਕੇ ਉਸ (ਖੇਡ) ਵਿਚ ਬਹੁਤ ਸਾਰਾ ਧਨ ਲਗਾ ਦਿੱਤਾ।
Rukmi began to play gambling with Balram and many of the kings who were standing there, placed their infinite wealth on stake
ਦਾਵਪਰਿਯੋਮੁਸਲੀਕੋਸਭੋਰੁਕਮੀਹੂਕੋਦਾਵਪਰਿਯੋਯੌਸੁਨਾਯੋ॥
ਸਾਰੇ ਦਾਓ ਬਲਰਾਮ ਦੇ ਪਏ ਸਨ, (ਪਰ ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਰੁਕਮੀ ਦੇ ਦਾਓ ਪਏ ਹਨ।
ਹਾਸਕੀਯੋਮਿਲਿਕੈਅਤਿਹੀਗਰੁੜਧੁਜਭ੍ਰਾਤਘਨੋਰਿਸਵਾਯੋ॥੨੧੬੪॥
ਸ੍ਰੀ ਕ੍ਰਿਸ਼ਨ ('ਗਰੁੜ ਧੁਜ') ਨੇ ਸਭ ਨਾਲ ਰਲ ਕੇ (ਭਰਾ ਨਾਲ) ਬਹੁਤ ਮਖੌਲ ਕੀਤਾ। (ਫਲਸਰੂਪ) ਬਲਰਾਮ ਬਹੁਤ ਕ੍ਰੋਧਿਤ ਹੋ ਗਿਆ ॥੨੧੬੪॥
When Rukmi made use of his bet, talking from the side of Balram, all of them giggled, Krishna was pleased, but Balram got infuriated.2164.
ਚੌਪਈ॥
ਚੌਪਈ:
CHAUPAI
ਐਸੇਘਨੀਬੇਰਡਹਕਾਯੋ॥
ਇਸ ਤਰ੍ਹਾਂ ਕਈ ਵਾਰ ਚਿੜ੍ਹਾਇਆ,
ਜਦੁਪਤਿਭ੍ਰਾਤਕ੍ਰੋਧਅਤਿਆਯੋ॥
(ਜਿਸ ਕਰ ਕੇ) ਬਲਰਾਮ ਨੂੰ ਬਹੁਤ ਕ੍ਰੋਧ ਆ ਗਿਆ।
In this way, being irritated for several times, Balram was highly enraged
ਏਕਗਦਾਉਠਿਕਰਮੈਧਰੀ॥
(ਉਸ ਨੇ) ਉਠ ਕੇ ਇਕ ਗਦਾ ਹੱਥ ਵਿਚ ਪਕੜ ਲਈ
ਸਭਭੂਪਨਕੀਪੂਜਾਕਰੀ॥੨੧੬੫॥
ਅਤੇ ਸਾਰਿਆਂ ਰਾਜਿਆਂ ਦੀ ਪੂਜਾ ਕੀਤੀ (ਅਰਥਾਤ ਕੁਟਾਪਾ ਚੜ੍ਹਾਇਆ) ॥੨੧੬੫॥
He took his mace in his mace in his hand and beat all the kings.2165.
ਘਨੇਚਾਇਸੋਭੂਪਸੰਘਾਰੇ॥
ਬੜੇ ਚਾਉ ਨਾਲ ਰਾਜਿਆਂ ਦੀ ਖੜਕਾਈ ਕੀਤੀ ਹੈ।
ਪਰੇਝੂਮਕੈਭੂਬਿਸੰਭਾਰੇ॥
(ਰਾਜੇ) ਧਰਤੀ ਉਤੇ ਬੇਸੁਧ ਹੋ ਕੇ ਡਿਗ ਪਏ ਹਨ।
He killed many kings and they fell unconscious on the earth
ਗਿਰੇਸ੍ਰਉਨਕੇਰਸਸੋਰਾਤੇ॥
ਲਹੂ ਦੇ ਰਸ ਨਾਲ ਰਤੇ ਹੋਏ ਡਿਗੇ ਪਏ ਹਨ।
ਖੇਡਿਬਸੰਤਮਨੋਮਦਮਾਤੇ॥੨੧੬੬॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮਦ ਨਾਲ ਮਸਤ ਬਸੰਤ ਖੇਡ ਕੇ (ਡਿਗੇ ਹੋਣ) ॥੨੧੬੬॥
Being saturated with blood, they appeared roaming and intoxicated in spring.2166.
ਫਿਰਤਭੂਤਸੋਤਿਨਮੈਹਲੀ॥
ਉਨ੍ਹਾਂ ਵਿਚ ਬਲਰਾਮ ਭੂਤ ਬਣਿਆ ਫਿਰਦਾ ਹੈ
ਜੈਸੇਅੰਤਕਾਲਸਿਵਬਲੀ॥
ਜਿਵੇਂ ਪਰਲੋ ਵਾਲੇ ਦਿਨ ਬਲਵਾਨ ਸ਼ਿਵ (ਫਿਰ ਰਿਹਾ ਹੈ)।
Amongst all of them Balram was roaming like a ghost like Kali on the doomsday
ਜਿਉਰਿਸਿਡੰਡਲੀਏਜਮੁਆਵੈ॥
(ਜਾਂ ਫਿਰ) ਜਿਵੇਂ ਯਮਰਾਜ ਡੰਡਾ ਲੈ ਕੇ ਆਉਂਦਾ ਹੈ,
ਤੈਸੇਹੀਮੁਸਲੀਛਬਿਪਾਵੈ॥੨੧੬੭॥
ਉਸੇ ਤਰ੍ਹਾਂ ਬਲਰਾਮ ਸ਼ੋਭਾ ਪਾ ਰਿਹਾ ਸੀ ॥੨੧੬੭॥
He appeared like Yama carrying his staff.2167.
ਰੁਕਮੀਭਯੋਗਦਾਗਹਿਠਾਢੋ॥
(ਦੂਜੇ ਪਾਸਿਓਂ) ਰੁਕਮੀ ਵੀ ਗਦਾ ਪਕੜ ਕੇ ਖੜੋ ਗਿਆ।
ਘਨੋਕ੍ਰੋਧਤਾਕੈਚਿਤਿਬਾਢੋ॥
ਉਸ ਦੇ ਚਿਤ ਵਿਚ ਬਹੁਤ ਕ੍ਰੋਧ ਵਧਿਆ ਹੋਇਆ ਸੀ।
Rukmi took his mace and stood up and became dreadfully angry
ਭਾਜਤਭਯੋਨਸਾਮੁਹੇਆਯੋ॥
(ਉਹ) ਭਜ ਕੇ ਨਹੀਂ ਗਿਆ (ਸਗੋਂ) ਸਾਹਮਣੇ ਆ ਕੇ ਡਟਿਆ ਹੈ।
ਆਇਹਲੀਸੋਜੁਧੁਮਚਾਯੋ॥੨੧੬੮॥
ਆ ਕੇ ਬਲਰਾਮ ਨਾਲ ਯੁੱਧ ਮਚਾਇਆ ਹੈ ॥੨੧੬੮॥
He did not run away and coming in front of Balram began to fight with him.2168.
ਹਲੀਗਦਾਤਬਤਾਪਰਮਾਰੀ॥
ਤਦ ਬਲਰਾਮ ਨੇ ਉਸ (ਰੁਕਮੀ) ਉਤੇ ਗਦਾ ਦਾ ਵਾਰ ਕੀਤਾ।
ਉਨਹੂਕੋਪਸੋਤਾਪਰਝਾਰੀ॥
ਉਸ ਨੇ ਵੀ ਕ੍ਰੋਧ ਨਾਲ ਉਸ (ਬਲਰਾਮ) ਉਤੇ (ਗਦਾ) ਝਾੜ ਦਿੱਤੀ।
When Balram struck a blow of his mace on him, he also in great fury struck his mace on Balram
ਸ੍ਰਉਨਤਛੁਟਿਯੋਅਰੁਨਦੋਊਭਏ॥
(ਦੋਹਾਂ ਦਾ) ਲਹੂ ਵਗਣ ਲਗਿਆ ਅਤੇ ਦੋਵੇਂ (ਲਹੂ ਨਾਲ) ਲਾਲ ਰੰਗ ਦੇ ਹੋ ਗਏ।
ਮਾਨਹੁਕ੍ਰੋਧਰੂਪਹੁਇਗਏ॥੨੧੬੯॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੋਵੇਂ ਕ੍ਰੋਧ ਦਾ ਰੂਪ ਹੀ ਹੋ ਗਏ ਹੋਣ ॥੨੧੬੯॥
Both became red with the flow of blood and appeared like the manifestations of anger.2169.
ਦੋਹਰਾ॥
ਦੋਹਰਾ:
DOHRA
ਦਾਤਕਾਢਿਇਕਹਸਤਥੋਸੋਇਹਨੈਨਨਿਹਾਰਿ॥
ਇਕ (ਵਿਅਕਤੀ) ਦੰਦ ਕਢ ਕੇ ਹਸ ਰਿਹਾ ਸੀ, ਉਸ ਨੂੰ ਇਸ (ਬਲਰਾਮ) ਨੇ ਅੱਖਾਂ ਨਾਲ ਵੇਖ ਲਿਆ।
A warrior was laughing on seeing it, while grinning
ਰੁਕਮਿਨਿਜੁਧੁਕੋਛੋਰਕੈਤਾਪਰਚਲਿਯੋਹਕਾਰਿ॥੨੧੭੦॥
ਰੁਕਮੀ ਨਾਲ ਯੁੱਧ ਨੂੰ ਛਡ ਕੇ ਉਸ ਉਤੇ ਲਲਕਾਰਾ ਮਾਰ ਕੇ ਜਾ ਪਿਆ ॥੨੧੭੦॥
Leaving his fighting with Rukmi, Balram challenged him and fell upon him.2170.
ਸਵੈਯਾ॥
ਸਵੈਯਾ:
SWAYYA
ਸਭਤੋਰਕੈਦਾਤਦਏਤਿਹਕੇਬਲਭਦ੍ਰਗਦਾਸੰਗਪੈਗਹਿਕੈ॥
ਬਲਰਾਮ ਨੇ ਗਦਾ ਨੂੰ ਪਕੜ ਕੇ ਉਸ ਨਾਲ ਉਸ ਦੇ ਸਾਰੇ ਦੰਦ ਤੋੜ ਸੁਟੇ।
Balram, with his mace, broke all his teeth
ਦੋਊਮੂਛਉਖਾਰਲਈਤਿਹਕੀਅਤਿਸ੍ਰਉਨਚਲਿਯੋਤਿਹਤੇਬਹਿਕੈ॥
ਉਸ ਦੀਆਂ ਦੋਵੇਂ ਮੁੱਛਾਂ ਪੁਟ ਸੁਟੀਆਂ। ਉਸ ਦਾ ਬਹੁਤ ਲਹੂ ਵਗਣ ਲਗ ਗਿਆ।
He uprooted both of his whiskers and the blood oozed out of them
ਫਿਰਿਅਉਰਹਨੇਬਲਵੰਤਘਨੇਕਬਿਸ੍ਯਾਮਕਹੈਚਿਤਮੈਚਹਿਕੈ॥
ਕਵੀ ਸ਼ਿਆਮ ਕਹਿੰਦੇ ਹਨ, ਫਿਰ ਚਿਤ ਵਿਚ ਚਾਉ ਪੈਦਾ ਕਰ ਕੇ ਹੋਰ ਬਹੁਤ ਸਾਰੇ ਬਲਵਾਨ ਮਾਰ ਦਿੱਤੇ।
Then Balram kill many warriors
ਫਿਰਿਆਇਭਿਰਿਯੋਰੁਕਮੀਸੰਗਯੌਤੁਹਿਮਾਰਤਹਉਮੁਖਤੇਕਹਿਕੈ॥੨੧੭੧॥
ਫਿਰ ਆ ਕੇ ਰੁਕਮੀ ਨਾਲ ਯੁੱਧ ਕਰਨ ਲਗ ਪਿਆ ਅਤੇ 'ਤੈਨੂੰ ਮਾਰਦਾ ਹਾਂ', ਇਸ ਤਰ੍ਹਾਂ ਮੂੰਹ ਤੋਂ ਕਹਿ ਕੇ (ਯੁੱਧ ਰਚਾ ਦਿੱਤਾ) ॥੨੧੭੧॥
He again began to fight with Rukmi, saying, “I shall kill you.”2171.
ਧਾਵਤਭਯੋਰੁਕਮੀਪੈਹਲੀਕਬਿਸ੍ਯਾਮਕਹੈਚਿਤਿਰੋਸਬਢੈਕੈ॥
ਕਵੀ ਸ਼ਿਆਮ ਕਹਿੰਦੇ ਹਨ, ਬਲਰਾਮ ਮਨ ਵਿਚ ਗੁੱਸੇ ਨੂੰ ਵਧਾ ਕੇ ਰੁਕਮੀ ਉਤੇ ਟੁਟ ਕੇ ਪੈ ਗਿਆ।
ਰੋਮਖਰੇਕਰਿਕੈਅਪੁਨੇਪੁਨਿਅਉਰਪ੍ਰਚੰਡਗਦਾਕਰਿਲੈਕੈ॥
ਆਪਣੇ ਰੋਮ ਖੜੇ ਕਰ ਕੇ ਅਤੇ ਹੱਥ ਵਿਚ ਪ੍ਰਚੰਡ ਗਦਾ ਪਕੜ ਕੇ
In great fury, and his hair standing, on their ends, and taking his powerful mace in his hand, Balram fell upon Rukmi
ਆਵਤਭਯੋਉਤਤੇਸੋਊਬੀਰਸੁਆਪਸਮੈਰਨਦੁੰਦਮਚੈਕੈ॥
ਉਧਰੋਂ ਉਹ ਯੁੱਧਵੀਰ (ਰੁਕਮੀ) ਵੀ ਆ ਗਿਆ ਅਤੇ ਰਣ ਵਿਚ ਆਪਸ ਵਿਚ ਦੁਅੰਦ ਯੁੱਧ ਮਚਾ ਦਿੱਤਾ।
Another warrior also came forward from the other side and a dreadful fight ensued amongst them
ਹੁਇਬਿਸੰਭਾਰਪਰੇਦੋਊਬੀਰਧਰਾਪਰਘਾਇਨਕੇਸੰਗਘੈਕੈ॥੨੧੭੨॥
ਘਾਓਆਂ ਨਾਲ ਜ਼ਖ਼ਮੀ ਹੋ ਕੇ ਦੋਵੇਂ ਸ਼ੂਰਵੀਰ ਬੇਸੁਧ ਹੋ ਕੇ ਧਰਤੀ ਉਤੇ ਡਿਗ ਪਏ ॥੨੧੭੨॥
Both the warriors fell down unconscious and wounded amongst the other wounded.2172.
ਚੌਪਈ॥
ਚੌਪਈ:
CHAUPAI
ਪਹਰਦੋਇਤਹਜੁਧੁਮਚਾਯੋ॥
ਉਨ੍ਹਾਂ ਨੇ ਦੋ ਪਹਿਰ ਯੁੱਧ ਕੀਤਾ।
ਏਕਨਦੋਮੈਮਾਰਨਪਾਯੋ॥
(ਦੋਹਾਂ ਵਿਚੋਂ) ਇਕ ਵੀ ਦੂਜੇ ਨੂੰ ਨਾ ਮਾਰ ਸਕਿਆ।
The battle was fought there for about half the day and none of them could kill the other one
ਬਿਹਬਲਹੋਇਦੋਊਧਰਿਪਰੇ॥
ਦੋਵੇਂ ਘਬਰਾ ਕੇ ਧਰਤੀ ਉਤੇ ਡਿਗ ਪਏ।
ਜੀਵਤਬਚੇਸੁਮਾਨਹੋਮਰੇ॥੨੧੭੩॥
(ਭਾਵੇਂ) ਜੀਉਂਦੇ ਬਚ ਗਏ (ਪਰ) ਲਗਦੇ ਮਰੇ ਹੋਏ ਹੀ ਸਨ ॥੨੧੭੩॥
Being greatly agitated, both the warriors fell down upon the earth like the living dead.2173.