ਚੌਪਈ॥
ਚੌਪਈ:
CHAUPAI
ਯੌਸੁਨਿਕੇਸਿਵਕ੍ਰੋਧਬਢਾਯੋ॥
ਇਹ ਸੁਣ ਕੇ ਸ਼ਿਵ ਨੇ ਕ੍ਰੋਧ ਨੂੰ ਵਧਾਇਆ।
ਯੌਕਹਿਕੈਤਿਹਬਚਨਸੁਨਾਯੋ॥
ਇਸ ਤਰ੍ਹਾਂ ਕਹਿ ਕੇ ਉਸ ਨੂੰ ਬਚਨ ਸੁਣਾਏ।
ਜਬੈਧੁਜਾਤੁਮਰੀਗਿਰਪਰਿਹੈ॥
ਜਦੋਂ ਤੇਰੀ ਧੁਜਾ (ਝੰਡਾ) ਡਿਗ ਪਵੇਗੀ,
ਤਬੈਸੂਰਕੋਊਤੁਮਸੰਗਲਰਿਹੈ॥੨੧੯੦॥
ਤਦੋਂ ਕੋਈ ਯੋਧਾ ਤੇਰੇ ਨਾਲ ਯੁੱਧ ਕਰੇਗਾ ॥੨੧੯੦॥
Hearing this, Shiva got enraged and said, “When your banner will fall down, then someone will come to fight with you.”2190.
ਸਵੈਯਾ॥
ਸਵੈਯਾ:
SWAYYA
ਹ੍ਵੈਕਰਿਕ੍ਰੋਧਜਬੈਸਿਵਜੂਤਿਹਭੂਪਤਿਕੋਤਿਨਬੈਨਸੁਨਾਯੋ॥
ਕ੍ਰੋਧਿਤ ਹੋ ਕੇ ਜਦੋਂ ਸ਼ਿਵ ਨੇ ਉਸ ਰਾਜੇ ਨੂੰ ਉਹ ਬਚਨ (ਕਹਿ ਕੇ) ਸੁਣਾਏ,
When, in anger, Shiva said this to the king, he did not understand this mystery
ਭੂਪਲਖਿਯੋਨਹਿਭੇਦਕਛੂਸੁਲਖਿਯੋਚਿਤਚਾਹਤਹੋਸੋਊਪਾਯੋ॥
ਰਾਜੇ ਨੇ ਇਸ ਦਾ ਭੇਦ ਨਾ ਸਮਝਿਆ। ਇਹੀ ਸਮਝਿਆ ਕਿ (ਜੋ) ਚਿਤ ਵਿਚ ਚਾਹੁੰਦਾ ਸਾਂ, ਉਹੀ ਪਾ ਲਿਆ ਹੈ।
He thought that the desired boon had been bestowed upon him
ਬਾਗੇਕੇਭੀਤਰਫੂਲਿਗਯੋਭੁਜਦੰਡਨਕੋਅਤਿਓਜਜਨਾਯੋ॥
(ਆਪਣੇ) ਬਸਤ੍ਰਾਂ ਦੇ ਅੰਦਰ (ਖ਼ੁਸ਼ੀ ਨਾਲ) ਫੁਲ ਗਿਆ ਅਤੇ ਭੁਜਾਵਾਂ ਦਾ ਬਹੁਤ ਬਲ ਜਣਾਉਣ ਲਗਿਆ।
Within his forest, the king got puffed up, considering the strength of his arms
ਯੌਦਸਸੈਭੁਜਸ੍ਯਾਮਕਹੈਅਤਿਆਨੰਦਸੋਫਿਰਿਮੰਦਿਰਆਯੋ॥੨੧੯੧॥
(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਹਜ਼ਾਰ ਭੁਜਾਵਾਂ ਵਾਲਾ ਬਹੁਤ ਆਨੰਦਿਤ ਹੋ ਕੇ ਘਰ ਨੂੰ ਪਰਤ ਆਇਆ ॥੨੧੯੧॥
And in this way, Sahasarabahu came back to his home.2191.
ਏਕਹੁਤੀਦੁਹਤਾਤਿਹਕੀਤਿਹਸੋਤਿਨਿਸਾਸੁਪਨੋਇਕੁਪਾਯੋ॥
ਉਸ ਦੀ ਇਕ ਪੁੱਤਰੀ ਸੀ। ਉਸ ਨੇ ਰਾਤ ਨੂੰ ਸੁਤਿਆਂ ਇਕ ਸੁਪਨਾ ਵੇਖਿਆ।
The king had a daughter
ਮੈਨਸੋਰੂਪਅਨੂਪਸੀਮੂਰਤਿਸੋਇਹਕੇਚਲਿਮੰਦਿਰਆਯੋ॥
ਕਾਮ ਤੋਂ ਵੀ ਅਧਿਕ ਰੂਪ ਵਾਲਾ ਅਨੂਪਮ ਸ਼ਕਲ ਵਾਲਾ (ਇਕ ਵਿਅਕਤੀ) ਚਲ ਕੇ ਇਸ ਦੇ ਘਰ ਵਿਚ ਆਇਆ ਹੈ।
One day she dreamt that a very beautiful prince like the god of love had come to her home
ਭੋਗਕੀਯੋਤਿਹਸੋਮਿਲਿਕੈਇਨਿਚਿਤਬਿਖੈਅਤਿਹੀਸੁਖਪਾਯੋ॥
ਉਸ ਨਾਲ ਮਿਲ ਕੇ ਇਸ ਨੇ ਬਹੁਤ ਭੋਗ ਕੀਤਾ ਅਤੇ ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
She went to bed with him and was greatly gratified
ਚਉਕਪਰੀਨਹੀਪੀਯਪਿਖਿਯੋਕਬਿਸ੍ਯਾਮਕਹੈਤਿਨਸੋਕਜਨਾਯੋ॥੨੧੯੨॥
ਕਵੀ ਸ਼ਿਆਮ ਕਹਿੰਦੇ ਹਨ, (ਉਹ) ਚੌਂਕ ਕੇ (ਉਠ) ਬੈਠੀ, (ਪਰ) ਪ੍ਰਿਯ ਨੂੰ ਨਾ ਵੇਖ ਕੇ ਉਸ ਨੇ ਸੋਗ ਮੰਨਾਇਆ ॥੨੧੯੨॥
She, being startled, awoke and became agitated.2192.
ਜਾਗਤਿਹੀਬਿਰਲਾਪਕੀਓਅਤਿਹੀਚਿਤਿਸੋਕਕੀਬਾਤਜਨਾਈ॥
ਜਾਗਦਿਆਂ ਹੀ (ਉਸ ਨੇ) ਵਿਰਲਾਪ ਸ਼ੁਰੂ ਕਰ ਦਿੱਤਾ ਅਤੇ ਚਿਤ ਵਿਚ ਗ਼ਮਗੀਨ ਹੋ ਗਈ।
On waking up, she lamented and grew greatly afflicted in her mind
ਅੰਗਨਮੈਡਗਰੀਸੀਫਿਰੈਪਤਿਕੀਕਰਿਕੈਮਨਮੈਦੁਚਿਤਾਈ॥
ਵੇਹੜੇ ਵਿਚ ਪਗਲੀ ਜਿਹੀ ਫਿਰਨ ਲਗ ਪਈ ਅਤੇ ਮਨ ਵਿਚ ਪਤੀ ਲਈ ਚਿੰਤਾ (ਦੁਬਿਧਾ) ਕਰਨ ਲਗੀ।
She began to feel pain in her limbs and endured dilemma in her mind regarding her husband
ਪ੍ਰੇਤਲਗਿਯੋਕਿਧੌਪ੍ਰੀਤਲਗੀਕਿਕਛੂਅਬਯਾਠਗਮੂਰੀਸੀਖਾਈ॥
ਭੂਤ ਚੰਬੜ ਗਿਆ ਹੈ ਜਾਂ ਪ੍ਰੀਤ ਲਗ ਗਈ ਹੈ ਜਾਂ ਹੁਣ ਕੋਈ ਠਗਮੂਰੀ ਜਿਹੀ ਖਾ ਲਈ ਹੈ।
She moved as one having been robbed
ਭਾਖਤਭੀਸਖੀਮੋਕਉਅਬੈਮੇਰੋਦੈਗਯੋਪ੍ਰੀਤਮਆਜਦਿਖਾਈ॥੨੧੯੩॥
ਕਹਿਣ ਲਗੀ, ਹੇ ਸਖੀ! ਅਜ ਮੈਨੂੰ ਹੁਣੇ ਹੀ ਮੇਰਾ ਪ੍ਰੀਤਮ ਦਿਖਾਈ ਦੇ ਗਿਆ ਹੈ ॥੨੧੯੩॥
She appeared to have been possessed by some ghost, she said to her friend, “O friend! I have seen today my beloved.”2193.
ਏਤੀਹੀਕੈਬਤੀਯਾਮੁਖਤੇਗਿਰਭੂਪੈਪਰੀਸਭਸੁਧਿਭੁਲਾਈ॥
ਮੂੰਹੋਂ ਇੰਨੀ ਗੱਲ ਕਹਿ ਕੇ ਧਰਤੀ ਉਤੇ ਡਿਗ ਪਈ ਅਤੇ ਸਾਰੀ ਸੁੱਧ-ਬੁੱਧ ਭੁਲਾ ਦਿੱਤੀ।
Saying this, she fell down on the earth and lost consciousness
ਯੌਬਿਸੰਭਾਰਪਰੀਧਰਨੀਕਬਿਸ੍ਯਾਮਭਨੈਮਨੋਨਾਗਿਨਖਾਈ॥
ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਬੇਸੁਧ ਹੋ ਕੇ ਧਰਤੀ ਉਤੇ ਡਿਗ ਪਈ, ਮਾਨੋ ਸੱਪਣੀ ਨੇ ਡੰਗ ਲਿਆ ਹੋਵੇ।
She fell down unconscious on the earth as if some female serpent had stung her
ਮਾਨਹੁਅੰਤਸਮੋਪਹੁਚਿਯੋਇਹਦੈਗਯੋਪ੍ਰੀਤਮਸੋਤਿਦਿਖਾਈ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇਸ ਦਾ ਅੰਤ ਸਮਾਂ ਆ ਗਿਆ ਹੋਵੇ (ਕਿਉਂਕਿ ਇਸ ਨੂੰ) ਪ੍ਰੀਤਮ ਸੁਤਿਆਂ ਹੋਇਆ ਵਿਖਾਈ ਦੇ ਗਿਆ ਹੈ।
It appeared that she had seen her beloved in her last hour
ਤਉਲਗਿਚਿਤ੍ਰਰੇਖਾਜੁਹੁਤੀਸੁਸਖੀਇਹਕੀਇਹਕੇਢਿਗਿਆਈ॥੨੧੯੪॥
ਇਤਨੇ ਤਕ, ਉਸ ਦੀ ਚਿਤ੍ਰਰੇਖਾ ਨਾਂ ਦੀ ਜੋ ਸਖੀ ਸੀ, ਉਸ ਪਾਸ ਆ ਗਈ ॥੨੧੯੪॥
At that time, her friend named Chitrarekha reached near her.2194.
ਚੌਪਈ॥
ਚੌਪਈ:
CHAUPAI
ਸਖਿਨਦਸਾਜਬਯਾਹਿਸੁਨਾਈ॥
ਜਦ ਉਸ ਨੇ ਸਖੀ ਨੂੰ ਹਾਲਤ ਸੁਣਾਈ,
ਚਿਤ੍ਰਰੇਖਤਬਸੋਚਜਨਾਈ॥
ਤਦ ਚਿਤ੍ਰਰੇਖਾ ਨੇ ਵੀ ਚਿੰਤਾ ਕੀਤੀ।
When she described her condition to her friend, the friend also became very anxious
ਇਹਜੀਏਜੀਯਹੋਨਹੀਮਰਿਹੋ॥
(ਚਿਤ੍ਰਰੇਖਾ ਮਨ ਵਿਚ ਕਹਿਣ ਲਗੀ) ਜੇ ਇਹ ਜੀਵੇਗੀ (ਤਾਂ) ਮੈਂ ਜੀਵਾਂਗੀ, ਨਹੀਂ ਤਾਂ ਮਰ ਜਾਵਾਂਗੀ।
ਜਾਨਤਜਤਨੁਏਕਸੋਊਕਰਿਹੋ॥੨੧੯੫॥
(ਮੈਂ ਜੋ) ਯਤਨ (ਉਪਾ) ਜਾਣਦੀ ਹਾਂ, ਸੋ ਇਕ ਕਰ ਕੇ ਵੇਖਦੀ ਹਾਂ ॥੨੧੯੫॥
She thought that she would not survive then, there was then only one effort to be done.2195.
ਜੋਮੈਨਾਰਦਸੋਸੁਨਿਪਾਯੋ॥
ਜੋ ਮੈਂ ਨਾਰਦ ਕੋਲੋਂ ਸੁਣਿਆ ਹੋਇਆ ਸੀ,
ਵਹੈਜਤਨੁਮੇਰੇਮਨਿਆਯੋ॥
ਉਹੀ ਉਪਾ ਮੇਰੇ ਮਨ ਵਿਚ ਆਇਆ ਹੈ।
Whatever I have heard from Narada, the same measure has come to my mind
ਜਤਨੁਆਜਸੋਊਮੈਕਰਿਹੋ॥
ਅਜ ਮੈਂ ਉਹੀ ਉਪਾ ਕਰਦੀ ਹਾਂ
ਬਾਨਾਸੁਰਤੇਨੈਕੁਨਡਰਿਹੋ॥੨੧੯੬॥
ਅਤੇ (ਇਸ ਦੇ ਪਿਤਾ) ਬਾਣਾਸੁਰ ਤੋਂ ਬਿਲਕੁਲ ਨਹੀਂ ਡਰਦੀ ॥੨੧੯੬॥
I shall make the same effort and shall not fear Banasura, even slightly.2196.
ਸਖੀਬਾਚਚਿਤ੍ਰਰੇਖਾਸੋ॥
ਸਖੀ ਨੇ ਚਿਤ੍ਰਰੇਖਾ ਨੂੰ ਕਿਹਾ:
Speech of the friend addressed to Chitrarekha:
ਦੋਹਰਾ॥
ਦੋਹਰਾ:
DOHRA
ਆਤੁਰਹ੍ਵੈਤਿਹਕੀਸਖੀਤਿਹਕੋਕਹਿਯੋਸੁਨਾਇ॥
ਉਸ ਦੀ ਸਖੀ ਨੇ ਆਤੁਰ ਹੋ ਕੇ ਉਸ ਨੂੰ ਕਹਿ ਕੇ ਸੁਣਾਇਆ
ਜੋਜਾਨਤਹੈਜਤਨਤੂਸੋਅਬਤੁਰਤੁਬਨਾਇ॥੨੧੯੭॥
ਕਿ ਤੂੰ ਜੋ ਉਪਾ ਜਾਣਦੀ ਹੈਂ, ਉਸ ਨੂੰ ਹੁਣੇ ਹੀ ਕਰ ਲੈ ॥੨੧੯੭॥
Getting agitated, her friend said to the other friend, “Whatever you can do, do it immediately.”2197.
ਸਵੈਯਾ॥
ਸਵੈਯਾ:
SWAYYA
ਯੌਸੁਨਿਕੈਤਿਹਕੀਬਤੀਯਾਤਬਹੀਇਹਚਉਦਹਲੋਕਬਨਾਏ॥
ਉਸ ਦੀ ਗੱਲ ਸੁਣ ਕੇ ਉਸ ਨੇ ਉਸੇ ਵੇਲੇ ਚੌਦਾਂ ਲੋਕ ਬਣਾਏ।
ਜੀਵਜਨਾਵਰਦੇਵਨਿਸਾਚਰਭੀਤਕੇਬੀਚਲਿਖੇਚਿਤਲਾਏ॥
ਜੀਵ, ਜਾਨਵਰ, ਦੇਵਤੇ, ਰਾਖਸ਼ (ਆਦਿ ਸਭ ਦੇ ਸਰੂਪ) ਦੀਵਾਰ ਉਪਰ ਲਿਖ ਦਿੱਤੇ (ਅਰਥਾਤ ਚਿਤਰ ਦਿੱਤੇ)।
Hearing her words, this friend created all the fourteen worlds and created all the beings, the gods and other
ਅਉਰਸਭੈਰਚਨਾਜਗਹੂਕੀਲਿਖੀਕਹਿਲਉਕਬਿਸ੍ਯਾਮਸੁਨਾਏ॥
ਕਵੀ ਸ਼ਿਆਮ ਕਿਥੋਂ ਤਕ ਸੁਣਾਏ, ਹੋਰ ਵੀ ਜਗਤ ਦੀ ਸਾਰੀ ਰਚਨਾ ਲਿਖ ਦਿੱਤੀ।
She made all the creation of the world
ਤਉਇਹਆਇਸਮੁਛਤਕੈਬਹੀਆਗਹਿਯਾਸਭਹੀਦਰਸਾਏ॥੨੧੯੮॥
ਤਦ ਇਸ (ਚਿਤ੍ਰਰੇਖਾ) ਨੇ ਆ ਕੇ (ਉਸ ਨੂੰ) ਸਾਵਧਾਨ ਕੀਤਾ ਅਤੇ ਬਾਂਹ ਪਕੜ ਕੇ ਉਸ ਨੂੰ ਸਭ ਕੁਝ ਵਿਖਾ ਦਿੱਤਾ ॥੨੧੯੮॥
Now she caught hold of the arm of Usha and showed her everything.2198.
ਜਉਬਹੀਆਗਹਿਕੈਇਹਕੀਉਨਚਿਤ੍ਰਸਭੈਇਹਕਉਦਰਸਾਏ॥
ਜਦ ਇਸ ਦੀ ਬਾਂਹ ਪਕੜ ਕੇ ਉਸ ਨੇ ਸਾਰੇ ਚਿਤਰ ਇਸ ਨੂੰ ਵਿਖਾ ਦਿੱਤੇ।
ਦੇਖਤਿਦੇਖਤਿਗੀਤਿਹਠਾਜਹਦ੍ਵਾਰਵਤੀਬ੍ਰਿਜਨਾਥਬਨਾਏ॥
(ਤਦ ਉਹ) ਵੇਖਦਿਆਂ ਵੇਖਦਿਆਂ ਉਸ ਥਾਂ ਤੇ ਪਹੁੰਚੀ ਜਿਥੇ ਦੁਆਰਿਕਾ ਵਿਚ ਕ੍ਰਿਸ਼ਨ (ਦੀ ਮੂਰਤ) ਬਣੀ ਹੋਈ ਸੀ।
When catching her arm, she showed her all the portraits, then seeing all this she reached the Dwarka city of Krishna
ਸੰਬਰਕੋਅਰਿਥੋਜਿਹਠਉਰਲਿਖਿਯੋਇਹਤਾਪਿਖਿਨੈਨਨਿਵਾਏ॥
ਜਿਸ ਥਾਂ ਤੇ ਸੰਬਰ ਦੇ ਵੈਰੀ (ਅਨਰੁੱਧ) (ਦੀ ਸੂਰਤ) ਚਿਤਰੀ ਹੋਈ ਸੀ, ਤਾਂ ਇਸ ਨੇ ਵੇਖ ਕੇ ਅੱਖਾਂ ਨੀਵੀਆਂ ਪਾ ਲਈਆਂ।
ਤਾਸੁਇਦੇਖਿਕਹਿਯੋਇਹਭਾਤਿਸਹੀਮੇਰੇਪ੍ਰੀਤਮਏਸਖੀਪਾਏ॥੨੧੯੯॥
ਤਾਂ (ਉਸ) ਸੂਰਤ ਨੂੰ ਵੇਖ ਕੇ ਇਸ ਤਰ੍ਹਾਂ ਕਿਹਾ, ਹੇ ਸਖੀ! ਇਹ ਮੇਰੇ ਸਹੀ ਪ੍ਰੀਤਮ ਹਨ (ਅਤੇ ਮੈਂ) ਪਾ ਲਏ ਹਨ ॥੨੧੯੯॥
The place where Shamber Kumar was written, she drooped her eyes on reaching there and said, “O friend! he is my beloved.”2199.
ਚੌਪਈ॥
ਚੌਪਈ:
CHAUPAI
ਕਹਿਯੋਸਖੀਅਬਢੀਲਨਕੀਜੈ॥
(ਉਸ ਨੇ) ਕਿਹਾ, ਹੇ ਸਖੀ! ਹੁਣ ਢਿਲ ਨਾ ਕਰੋ,
ਪ੍ਰੀਤਮਮੁਹਿਮਿਲਾਇਕੈਦੀਜੈ॥
ਮੈਨੂੰ ਪ੍ਰੀਤਮ ਮਿਲਾ ਕੇ ਦਿਓ।
ਜਬਸਜਨੀਇਹਕਾਰਜਕੈਹੋ॥
ਹੇ ਸਖੀ! ਜਦ ਤੂੰ (ਮੇਰਾ) ਇਹ ਕਾਰਜ ਕਰੇਂਗੀ,