ਜੀਵਦਾਨਤਬਮੋਕਹਦੈਹੋ॥੨੨੦੦॥
ਤਦ ਤੂੰ ਮੈਨੂੰ ਜੀਵਨ ਦਾਨ ਦੇਵੇਂਗੀ ॥੨੨੦੦॥
She said, “O friend! now don’t delay and cause to meet me with my beloved. O friend! if you execute this task, then consider it resuscitated that my life shall be revived.”2200.’
ਸਵੈਯਾ॥
ਸਵੈਯਾ:
SWAYYA
ਯੌਬਤੀਯਾਸੁਨਿਕੈਭਈਚੀਲਚਲੀਉਡਿਦ੍ਵਾਰਵਤੀਮਹਿਆਈ॥
(ਚਿਤ੍ਰਲੇਖਾ) ਇਹ ਗੱਲ ਸੁਣ ਕੇ ਇਲ ਬਣ ਗਈ ਅਤੇ ਉਡ ਕੇ ਚਲੀ ਤੇ ਦੁਆਰਿਕਾ ਵਿਚ ਪਹੁੰਚ ਗਈ।
Hearing these words of Usha, she transformed herself into a kite and flew
ਪੌਤ੍ਰਹੁਤੋਜਿਹਸ੍ਯਾਮਜੂਕੋਛਪਿਸ੍ਯਾਮਭਨੈਤਿਹਬਾਤਸੁਨਾਈ॥
(ਕਵੀ) ਸ਼ਿਆਮ ਕਹਿੰਦੇ ਹਨ, ਜਿਥੇ ਸ੍ਰੀ ਕ੍ਰਿਸ਼ਨ ਜੀ ਦਾ ਪੋਤਰਾ ਰਹਿੰਦਾ ਸੀ, ਲੁਕ ਛਿਪ ਕੇ ਉਸ ਨੂੰ ਗੱਲ ਸੁਣਾ ਦਿੱਤੀ।
She reached in Dwarka city, there she told everything to the son of Krishna, while concealing herself,
ਏਕਤ੍ਰੀਯਾਅਟਕੀਤੁਮਪੈਤੁਹਿਲ੍ਯਾਇਬੇਕੇਹਿਤਹਉਹੂਪਠਾਈ॥
ਇਕ ਇਸਤਰੀ ਤੁਹਾਡੇ ਉਤੇ ਮੋਹਿਤ ਹੋ ਗਈ ਹੈ ਅਤੇ ਤੁਹਾਨੂੰ ਲਿਆਉਣ ਲਈ ਮੈਨੂੰ ਭੇਜਿਆ ਹੈ।
“One woman is absorbed in your love and I have come to take you there for her
ਤਾਤੇਚਲੋਤਹਬੇਗਬਲਾਇਲਿਉਮੇਟਿਸਭੈਚਿਤਕੀਦੁਚਿਤਾਈ॥੨੨੦੧॥
ਇਸ ਲਈ ਉਥੇ ਛੇਤੀ ਨਾਲ ਚਲੋ। ਬਲਿਹਾਰੇ ਜਾਵਾਂ, (ਤੁਸੀਂ) ਮਨ ਦੀ ਸਾਰੀ ਦੁਬਿਧਾ ਮਿਟਾ ਦਿਓ ॥੨੨੦੧॥
Therefore in order to end the agitation of the mind, go with me there immediately.”2201.
ਬੈਠਸੁਨਾਇਕੈਸ੍ਯਾਮਭਨੈਤਿਹਆਪਨੋਰੂਪਪ੍ਰਤਛਦਿਖਾਯੋ॥
(ਕਵੀ) ਸ਼ਿਆਮ ਕਹਿੰਦੇ ਹਨ, (ਚਿਤ੍ਰਰੇਖਾ ਨੇ ਇਹ) ਬੋਲ ਸੁਣਾ ਕੇ ਉਸ ਨੇ ਆਪਣਾ ਰੂਪ ਪ੍ਰਤੱਖ ਕਰ ਕੇ ਵਿਖਾ ਦਿੱਤਾ।
Saying this she showed him her real form
ਜੋਤ੍ਰੀਯਮੋਪਰਹੈਅਟਕੀਤਿਹਜਾਇਪਿਖੋਮਨੁਯਾਹਿਲੁਭਾਯੋ॥
ਇਸ (ਅਨਰੁੱਧ) ਦੇ ਮਨ ਵਿਚ ਲੋਚਾ ਪੈਦਾ ਹੋਈ ਕਿ ਜੋ ਇਸਤਰੀ ਮੇਰੇ ਉਤੇ ਮੋਹਿਤ ਹੋ ਗਈ ਹੈ, ਉਸ ਨੂੰ ਜਾ ਕੇ ਵੇਖਾਂ।
Then the prince thought that he should see that woman, who loves him
ਖੈਚਨਿਖੰਗਕਸਿਯੋਕਟਿਸੋਧਨੁਲੈਚਲਿਬੇਕਹੁਸਾਜਬਨਾਯੋ॥
ਉਸ ਨੇ ਭੱਥਾ ਲੈ ਕੇ ਲਕ ਨਾਲ ਕਸ ਕੇ ਬੰਨ੍ਹ ਲਿਆ, ਧਨੁਸ਼ ਲੈ ਕੇ ਉਸ ਨੇ ਚਲਣ ਦੀ ਤਿਆਰੀ ਕਰ ਲਈ
He tied his bow in his waist and carrying the arrows he made up his mind to go
ਦੂਤੀਕੋਸੰਗਲਏਅਪਨੇਇਹਤਾਤ੍ਰੀਅਲਿਆਵਨਕਾਜਸਿਧਾਯੋ॥੨੨੦੨॥
ਅਤੇ ਦੂਤੀ ਨੂੰ ਆਪਣੇ ਨਾਲ ਲੈ ਕੇ ਉਸ ਇਸਤਰੀ ਨੂੰ ਲਿਆਉਣ ਲਈ ਤੁਰ ਪਿਆ ॥੨੨੦੨॥
He accompanied the messenger to bring with him the woman in love.2202.
ਦੋਹਰਾ॥
ਦੋਹਰਾ:
DOHRA
ਸੰਗਲਯੋਅਨਰੁਧਕੋਦੂਤੀਹਰਖਬਢਾਇ॥
ਦੂਤੀ ਨੇ ਆਨੰਦ ਨੂੰ ਵਧਾ ਕੇ ਅਨਰੁੱਧ ਨੂੰ ਨਾਲ ਲੈ ਲਿਆ।
ਊਖਾਕੋਪੁਰਥੋਜਹਾਤਹਾਪਹੂਚੀਆਇ॥੨੨੦੩॥
ਜਿਥੇ ਊਖਾ ਦਾ ਨਗਰ ਸੀ, ਉਥੇ ਆ ਪਹੁੰਚੀ ॥੨੨੦੩॥
Getting pleased, the messenger took Aniruddh with her and reached the city of Usha.2203.
ਸੋਰਠਾ॥
ਸੋਰਠਾ:
SORTHA
ਤ੍ਰੀਅਪੀਅਦਯੋਮਿਲਾਇਚਤੁਰਤ੍ਰੀਅਕਰਿਚਤੁਰਤਾ॥
(ਉਸ) ਚਤੁਰ ਇਸਤਰੀ ਨੇ ਸਿਆਣਪ ਨਾਲ ਇਸਤਰੀ ਅਤੇ (ਉਸ ਦੇ) ਪ੍ਰਿਯ ਨੂੰ ਮਿਲਾ ਦਿੱਤਾ।
That woman caused cleverly the meeting of both-the lover and the beloved
ਕੀਯੋਭੋਗਸੁਖਪਾਇਊਖਾਅਰੁਅਨਰੁਧਮਿਲ॥੨੨੦੪॥
ਊਖਾ ਅਤੇ ਅਨਰੁੱਧ ਨੇ ਮਿਲ ਕੇ ਭੋਗ ਵਿਲਾਸ ਕੀਤਾ ਅਤੇ ਸੁਖ ਪਾਇਆ ॥੨੨੦੪॥
Usha and Aniruddh then enjoyed the union with great delight.2204.
ਸਵੈਯਾ॥
ਸਵੈਯਾ:
SWAYYA
ਚਾਰਿਪ੍ਰਕਾਰਕੋਭੋਗਕੀਓਨਰਨਾਰਿਹੁਲਾਸਹੀਯੈਮੈਬਢੈਕੈ॥
(ਉਨ੍ਹਾਂ ਦੋਹਾਂ) ਨਰ ਨਾਰੀ ਨੇ ਹਿਰਦੇ ਵਿਚ ਆਨੰਦ ਨੂੰ ਵਧਾ ਕੇ ਚਾਰ ਪ੍ਰਕਾਰ ਦੇ ਭੋਗ ਕੀਤੇ।
ਆਸਨਕੋਕਕੇਬੀਚਜਿਤੇਕਬਿਭਾਖਤਹੈਸੁਸਬੈਇਨਕੈਕੈ॥
(ਸ਼ਿਆਮ) ਕਵੀ ਕਹਿੰਦੇ ਹਨ ਕਿ ਕੋਕ ਸ਼ਾਸਤ੍ਰ ਵਿਚ (ਭੋਗ ਕਰਨ ਦੇ) ਜਿਤਨੇ ਆਸਨ (ਲਿਖੇ ਹਨ) ਉਹ ਸਾਰੇ ਇਨ੍ਹਾਂ ਨੇ ਕੀਤੇ।
Getting pleased in their mind following the instruction of Koka Pundit about the postures of the union, they enjoyed the sexual union through four kinds of postures
ਬਾਤਕਹੀਅਨਰੁਧਕਛੂਮੁਸਕਾਇਤ੍ਰੀਆਸੰਗਨੈਨਨਚੈਕੈ॥
ਕੁਝ ਕੁ ਹਸ ਕੇ ਅਤੇ ਅੱਖਾਂ ਮਟਕਾ ਕੇ ਅਨਰੁੱਧ ਨੇ ਇਸਤਰੀ (ਊਖਾ) ਨਾਲ (ਇਹ) ਗੱਲ ਕੀਤੀ,
ਜਿਉਹਮਰੀਤੁਮਹੁਇਰਹੀਸੁੰਦਰਿਤਿਉਹਮਹੂਤੁਮਰੇਰਹੈਹ੍ਵੈਕੈ॥੨੨੦੫॥
ਹੇ ਸੁੰਦਰੀ! ਜਿਵੇਂ ਤੂੰ ਮੇਰੀ ਹੋ ਰਹੀ ਹੈਂ, ਉਸ ਤਰ੍ਹਾਂ ਮੈਂ ਵੀ ਤੁਹਾਡਾ ਹੋ ਰਿਹਾ ਹਾਂ ॥੨੨੦੫॥
Aniruddh said smilingly to Usha, causing his eyes to dance, “Just as you are mine, I have also become thine in the same manner.”2205.
ਸੁੰਦਰਥੀਜੁਧੁਜਾਨ੍ਰਿਪਕੀਸੁਗਿਰੀਭੂਅਪੈਲਖਿਭੂਪਤਿਪਾਯੋ॥
ਰਾਜਾ ਬਾਣਾਸੁਰ (ਸਹਸ੍ਰਬਾਹੁ) ਦੀ ਜੋ ਸੁੰਦਰ ਧੁਜਾ (ਝੰਡਾ) ਸੀ, ਉਹ ਧਰਤੀ ਉਤੇ ਡਿਗ ਪਿਆ ਅਤੇ ਰਾਜੇ ਨੇ ਵੇਖ ਲਿਆ।
On this side the king saw that his pretty banner had fallen down on the ground
ਜੋਬਰੁਦਾਨਦਯੋਮੁਹਿਰੁਦ੍ਰਵਹੈਪ੍ਰਗਟਿਯੋਚਿਤਮੈਸੁਜਨਾਯੋ॥
ਉਸ ਨੇ ਚਿਤ ਵਿਚ ਜਾਣ ਲਿਆ ਕਿ ਰੁਦ੍ਰ ਨੇ ਮੈਨੂੰ ਜੋ ਵਰਦਾਨ ਦਿੱਤਾ ਸੀ, ਉਹ ਪ੍ਰਗਟ ਹੋ ਗਿਆ ਹੈ।
He came to know in his mind that the boon bestowed on him by Rudra was going to become a reality
ਤਉਹੀਲਉਆਇਕਹੀਇਕਯੌਤੁਮਰੀਦੁਹਿਤਾਗ੍ਰਿਹਮੋਕੋਊਆਯੋ॥
ਉਤਨੇ ਚਿਰ ਵਿਚ ਕਿਸੇ ਇਕ ਨੇ ਆ ਕੇ ਕਹਿ ਦਿੱਤਾ ਕਿ ਤੇਰੀ ਪੁੱਤਰੀ ਦੇ ਭਵਨ ਵਿਚ ਕੋਈ (ਪੁਰਸ਼) ਆਇਆ ਹੈ।
At the same time, someone came to tell him that someone was living with his daughter in his house
ਯੌਨ੍ਰਿਪਬਾਤਚਲਿਯੋਸੁਨਿਕੈਅਪਨੇਚਿਤਮੈਅਤਿਰੋਸਬਢਾਯੋ॥੨੨੦੬॥
ਰਾਜਾ ਇਹ ਗੱਲ ਸੁਣ ਕੇ ਅਤੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਚਲ ਪਿਆ ॥੨੨੦੬॥
Hearing this and getting infuriated, the king went there.2206.
ਆਵਤਹੀਕਰਿਸਸਤ੍ਰਸੰਭਾਰਤਕੋਪਭਯੋਚਿਤਿਰੋਸਬਢਾਯੋ॥
ਆਉਂਦਿਆਂ ਹੀ ਹੱਥ ਵਿਚ ਸ਼ਸਤ੍ਰ ਸੰਭਾਲ ਕੇ ਕ੍ਰੋਧਵਾਨ ਹੋਇਆ ਅਤੇ ਚਿਤ ਵਿਚ ਰੋਸ ਵਧਾ ਲਿਆ।
ਕਾਨ੍ਰਹਕੇਪੌਤ੍ਰਸੋਸ੍ਯਾਮਭਨੈਦੁਹਿਤਾਹੂਕੇਮੰਦਰਿਜੁਧੁਮਚਾਯੋ॥
(ਕਵੀ) ਸ਼ਿਆਮ ਕਹਿੰਦੇ ਹਨ, ਪੁੱਤਰੀ ਦੇ ਭਵਨ ਵਿਚ ਸ੍ਰੀ ਕ੍ਰਿਸ਼ਨ ਦੇ ਪੋਤਰੇ ਨਾਲ ਯੁੱਧ ਮਚਾਇਆ।
On coming, and holding his weapons with great fury, he began to fight with the son of Krishna in the house of his daughter
ਹੁਇਬਿਸੰਭਾਰਪਰਿਯੋਜਬਸੋਤਬਹੀਇਹਕੇਕਰਿਭੀਤਰਆਯੋ॥
ਜਦ ਉਹ (ਅਨਰੁੱਧ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ, ਤਦ ਹੀ ਇਸ ਦੇ ਹੱਥ ਵਿਚ ਆ ਗਿਆ।
ਨਾਦਬਜਾਇਦਿਖਾਇਸਭੋਬਲੁਲੈਇਹਕੋਨ੍ਰਿਪਧਾਮਿਸਿਧਾਯੋ॥੨੨੦੭॥
ਨਗਾਰੇ ਵਜਾ ਕੇ, ਸਾਰਿਆਂ ਨੂੰ (ਆਪਣਾ) ਬਲ ਵਿਖਾ ਕੇ, ਉਸ ਨੂੰ ਲੈ ਕੇ ਰਾਜਾ (ਆਪਣੇ) ਘਰ ਨੂੰ ਚਲਿਆ ॥੨੨੦੭॥
When he fell down, then the king playing his horn and taking the son of Krishna with him, went towards his house.2207.
ਕਾਨ੍ਰਹਕੇਪੌਤ੍ਰਕੋਬਾਧਕੈਭੂਪਫਿਰਿਯੋਉਤਨਾਰਦਜਾਇਸੁਨਾਈ॥
ਸ੍ਰੀ ਕ੍ਰਿਸ਼ਨ ਦੇ ਪੋਤਰੇ ਨੂੰ ਬੰਨ੍ਹ ਕੇ, ਰਾਜਾ (ਆਪਣੇ ਮਹੱਲ ਨੂੰ) ਮੁੜਿਆ। ਉਧਰ ਨਾਰਦ ਨੇ ਜਾ ਕੇ (ਸਾਰੀ ਗੱਲ ਕ੍ਰਿਸ਼ਨ ਨੂੰ) ਸੁਣਾ ਦਿੱਤੀ।
ਕਾਨ੍ਰਹਚਲੋਉਠਿਬੈਠੇਕਹਾਅਪੁਨੀਜਦੁਵੀਸਭਸੈਨਬਨਾਈ॥
ਹੇ ਕ੍ਰਿਸ਼ਨ! ਬੈਠੇ ਕਿਉਂ ਹੋ, ਆਪਣੀ ਸਾਰੀ ਯਾਦਵੀ ਸੈਨਾ ਤਿਆਰ ਕਰ ਕੇ ਉਠ ਕੇ ਚਲ ਪਵੋ।
On this side, the king bound down the son of Krishna and started, and on the other side, Narada told everything to Krishna. Narada said, “O Krishna! get up and march with all the Yadava army
ਯੌਸੁਨਿਸ੍ਯਾਮਚਲੇਬਤੀਯਾਅਪੁਨੇਚਿਤਮੈਅਤਿਕਰੋਧਬਢਾਈ॥
ਇਸ ਤਰ੍ਹਾਂ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਚਲ ਪਏ।
Krishna also hearing this in great rage moved
ਸਸਤ੍ਰਸੰਭਾਰਿਸਭੈਰਿਸਸੋਜਿਨਕੋਅਸਤੇਜੁਲਖਿਯੋਨਹਿਜਾਈ॥੨੨੦੮॥
ਸਾਰਿਆਂ ਨੇ ਕ੍ਰੋਧ ਕਰ ਕੇ ਸ਼ਸਤ੍ਰ ਪਕੜ ਲਏ ਜਿਨ੍ਹਾਂ ਦੀਆਂ ਤਲਵਾਰਾਂ ਦਾ ਤੇਜ ਝਲਿਆ ਨਹੀਂ ਸੀ ਜਾਂਦਾ ॥੨੨੦੮॥
It was very difficult to see the effulgence of Krishna, when he carried his weapons.2208.
ਦੋਹਰਾ॥
ਦੋਹਰਾ:
DOHRA
ਬਤੀਆਸੁਨਿਮੁਨਿਕੀਸਕਲਜਦੁਪਤਿਸੈਨਬਨਾਇ॥
(ਨਾਰਦ) ਮੁਨੀ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਸਾਰੀ ਸੈਨਾ ਤਿਅਰ ਕਰ ਲਈ
ਜਹਿਭੂਪਤਿਕੋਪੁਰਹੁਤੋਤਹਿਹੀਪਹੁਚਿਯੋਆਇ॥੨੨੦੯॥
ਅਤੇ ਜਿਥੇ ਰਾਜਾ (ਬਾਣਾਸੁਰ) ਦਾ ਨਗਰ ਸੀ, ਉਥੇ ਆ ਪਹੁੰਚੇ ॥੨੨੦੯॥
Hearing the words of the sage, Krishna taking all his army alongwith him, reached there, where there was the city of the king Sahasrabahu.2209.
ਸਵੈਯਾ॥
ਸਵੈਯਾ:
SWAYYA
ਆਵਤਸ੍ਯਾਮਜੀਕੋਸੁਨਿਕੈਨ੍ਰਿਪਮੰਤ੍ਰਪੁਛਿਯੋਤਿਨਮੰਤ੍ਰਨਦੀਨੋ॥
ਸ੍ਰੀ ਕ੍ਰਿਸ਼ਨ ਦਾ ਆਉਣਾ ਸੁਣ ਕੇ, ਰਾਜੇ ਨੇ ਮੰਤਰੀਆਂ ਨੂੰ ਪੁਛਿਆ, ਉਨ੍ਹਾਂ ਨੇ ਸਲਾਹ ਦਿੱਤੀ।
Hearing about the coming of Krishna, the king consulted his ministers
ਏਕਕਹੀਹਮਜੋਦੁਹਿਤਾਇਹਦੈਸੁਕਹਿਯੋਤੁਹਿਮਾਨਿਨਲੀਨੋ॥
ਇਕ ਨੇ ਕਿਹਾ, ਜੋ ਸਾਡੀ ਪੁੱਤਰੀ ਹੈ, ਇਹ ਦੇ ਦਿਓ। (ਪਰ ਉਸ ਦਾ) ਕਿਹਾ (ਰਾਜੇ ਨੇ) ਨਾ ਮੰਨਿਆ।
The ministers said, “They have come to take your daughter and you do not accept this proposition
ਮਾਗਲਯੋਸਿਵਤੇਰਨਕੋਬਰੁਜਾਨਤਹੈਤੂਭਯੋਮਤਿਹੀਨੋ॥
(ਦੂਜੇ ਨੇ ਕਿਹਾ) ਤੁਸੀਂ ਸ਼ਿਵ ਤੋਂ ਯੁੱਧ ਕਰਨ ਦਾ ਵਰ ਮੰਗ ਲਿਆ ਹੈ। (ਮੈਂ) ਜਾਣਦਾ ਹਾਂ ਕਿ ਤੁਸੀਂ ਮਤਹੀਣਾਂ ਵਾਲਾ ਕੰਮ ਕੀਤਾ ਹੈ।
ਛੋਰਿਹੋਦ੍ਵੈਕਰਿਕੇਕਰਆਜੁਸੁਸ੍ਰੀਬ੍ਰਿਜਨਾਥਇਹੈਪ੍ਰਨਕੀਨੋ॥੨੧੧੦॥
(ਤੀਜੇ ਨੇ ਕਿਹਾ) ਇਨ੍ਹਾਂ ਨੂੰ ਅਜ ਛਡ ਕੇ ਅਤੇ 'ਕਰ' ਦੇ ਕੇ (ਪਿਛੋਂ ਲਾਹੋ) ਕਿਉਂਕਿ ਸ੍ਰੀ ਕ੍ਰਿਸ਼ਨ ਨੇ (ਇਨ੍ਹਾਂ ਨੂੰ ਲੈ ਜਾਣ ਦਾ) ਪ੍ਰਣ ਕੀਤਾ ਹੋਇਆ ਹੈ ॥੨੧੧੦॥
“You have asked for and got the boon from Shiva without understanding (its mystery), but on that side, Krishna has also avowed, therefore it will be wise to release both Usha and Aniruddh and also pay tribute to Krishna2210.
ਮਾਨੋਤੋਬਾਤਕਹੋਨ੍ਰਿਪਏਕਜੋਸ੍ਰਉਨਨਮੈਹਿਤਕੈਧਰੀਐ॥
(ਮੰਤਰੀ ਨੇ ਕਿਹਾ) ਹੇ ਰਾਜਨ! ਮਨੋ, ਤਾਂ ਇਕ ਗੱਲ ਕਹਾਂ ਜੇ ਕੰਨਾਂ ਵਿਚ ਚਿਤ ਨਾਲ ਧਰੋ।
ਦੁਹਿਤਾਅਨਰੁਧਕੋਲੈਅਪੁਨੇਸੰਗਿਸ੍ਯਾਮਕੇਪਾਇਨਪੈਪਰੀਐ॥
(ਤੁਹਾਨੂੰ) ਪੁੱਤਰੀ ਅਤੇ ਅਨਰੁੱਧ ਨੂੰ ਆਪਣੇ ਨਾਲ ਲੈ ਕੇ ਕ੍ਰਿਸ਼ਨ ਦੇ ਪੈਰਾਂ ਉਤੇ ਪੈ ਜਾਣਾ ਚਾਹੀਦਾ ਹੈ।
“O king! if you agree with us, then we say, take both Usha and Aniruddh with you and fall at the feet of Krishna.
ਤੁਮਰੇਨ੍ਰਿਪਪਾਇਪਰੈਸੁਨੀਐਨਹੀਸ੍ਯਾਮਕੇਸੰਗਿਕਬੈਲਰੀਐ॥
ਹੇ ਰਾਜਨ! (ਅਸੀਂ) ਤੁਹਾਡੇ ਚਰਨੀਂ ਪੈਂਦੇ ਹਾਂ, (ਸਾਡੀ ਗੱਲ) ਸੁਣ ਲਵੋ, ਸ਼ਿਆਮ ਨਾਲ ਕਦੇ ਵੀ ਯੁੱਧ ਨਾ ਕਰੋ।
“O king! we fall at your feet, never engage in fight with Krishna
ਅਰਿਹੋਨਜੋਸ੍ਯਾਮਭਨੈਹਰਿਸੋਭੂਅਪੈਤਬਰਾਜੁਸਦਾਕਰੀਐ॥੨੨੧੧॥
(ਕਵੀ) ਸ਼ਿਆਮ ਕਹਿੰਦੇ ਹਨ, (ਜੇ ਤੁਸੀਂ) ਸ੍ਰੀ ਕ੍ਰਿਸ਼ਨ ਨਾਲ ਨਹੀਂ ਲੜੋਗੇ, ਤਾਂ ਧਰਤੀ ਉਤੇ ਸਦਾ ਰਾਜ ਕਰਦੇ ਰਹੋਗੇ ॥੨੨੧੧॥
There will be no other enemy like Krishna and if this enemy is converted into a friend, then you can rule all the world for ever.2211.
ਸ੍ਰੀਬ੍ਰਿਜਨਾਇਕਜੋਰਿਸਕੈਰਨਮੈਕਰਿਜੋਧਨੁਸਾਰੰਗਲੈਹੈ॥
ਜਦ ਸ੍ਰੀ ਕ੍ਰਿਸ਼ਨ ਕ੍ਰੋਧਵਾਨ ਹੋ ਕੇ ਰਣ ਵਿਚ 'ਸਾਰੰਗ' ਧਨੁਸ਼ ਨੂੰ ਹੱਥ ਵਿਚ ਲੈ ਲੈਣਗੇ।
ਕਉਨਬਲੀਪ੍ਰਗਟਿਯੋਭੂਅਪੈਤੁਮਹੂਨਕਹੋਬਲਿਜੋਠਹਰੈਹੈ॥
ਤੁਸੀਂ ਹੀ ਕਿਉਂ ਨਾ ਦਸੋ, ਕਿਹੜਾ ਬਲਵਾਨ ਧਰਤੀ ਉਤੇ ਪ੍ਰਗਟ ਹੋ ਗਿਆ ਹੈ ਜੋ ਬਲ ਦੇ ਆਧਾਰ ਤੇ (ਉਨ੍ਹਾਂ ਦੇ ਸਾਹਮਣੇ) ਠਹਿਰ ਸਕੇਗਾ।
“When Krishna in his fury will take his bow and arrows is his hands, then you may tell who else is more powerful, who will stay against him?
ਜੋਹਠਕੈਭਿਰਿਹੈਤਿਹਸੋਤਿਹਕਉਛਿਨਮੈਜਮਲੋਕਿਪਠੈਹੈ॥
ਜੇ ਕੋਈ ਹਠ ਪੂਰਵਕ ਉਨ੍ਹਾਂ ਨਾਲ ਲੜਾਈ ਕਰੇਗਾ, ਉਸ ਨੂੰ (ਉਹ) ਛਿਣ ਭਰ ਵਿਚ ਯਮਲੋਕ ਭੇਜ ਦੇਣਗੇ।
“He, who will fight with him, in persistence, he will dispatch him to the abode of Yama in an instant