GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 521
Display Settings
ਭਾਖਤਭੇਨ੍ਰਿਪਸੋਭਜੀਐਬਚਹੈਕੋਊਬ੍ਰਿਜਨਾਥਕੇਆਗੇ॥੨੨੧੮॥
ਰਾਜੇ ਨੂੰ ਕਹਿਣ ਲਗੇ (ਇਥੋਂ) ਭਜ ਚਲੀਏ (ਕਿਉਂਕਿ) ਸ੍ਰੀ ਕ੍ਰਿਸ਼ਨ ਦੇ ਸਾਹਮਣੇ ਕੋਈ ਜੀਉਂਦਾ ਬਚ ਨਹੀਂ ਸਕੇਗਾ ॥੨੨੧੮॥
“No one will survive before Krishna, O king! we should run away.”2218.
ਭੀਰਪਰੀਜਬਭੂਪਤਿਪੈਤਬਆਪਨੇਜਾਨਕੈਈਸਨਿਹਾਰਿਯੋ
ਜਦ ਰਾਜੇ ਉਤੇ ਭੀੜ ਬਣ ਗਈ ਤਾਂ ਉਸ ਨੇ ਆਪਣਾ (ਸਹਾਇਕ) ਜਾਣ ਕੇ ਸ਼ਿਵ ਵਲ ਤਕਿਆ।
ਸੰਤਸਹਾਇਕੋਜਾਇਭਿਰਿਯੋਬ੍ਰਿਜਨਾਇਕਸੋਚਿਤਬੀਚਬਿਚਾਰਿਯੋ
ਉਸ (ਸ਼ਿਵ) ਨੇ ਆਪਣੇ ਮਨ ਵਿਚ ਵਿਚਾਰਿਆ ਕਿ ਸੰਤਾਂ ਦੇ ਸਹਾਇਕ ਸ੍ਰੀ ਕ੍ਰਿਸ਼ਨ ਨਾਲ ਜਾ ਕੇ ਲੜਾਈ ਕਰਾਂ।
When the king found himself in calamitous state, he remembered Shiva and Shiva also felt that the king had come to fight with Krishna, the supporter of the saints
ਆਯੁਧਲੈਅਪਨੇਸਭਹੀਹਰਿਓਰਸੁਜੁਧਕੇਕਾਜਸਿਧਾਰਿਯੋ
ਆਪਣੇ ਸਾਰੇ ਸ਼ਸਤ੍ਰ ਲੈ ਕੇ ਯੁੱਧ ਕਰਨ ਲਈ ਸ੍ਰੀ ਕ੍ਰਿਸ਼ਨ ਵਲ ਤੁਰ ਪਿਆ।
He taking his weapons in his hands went towards Krishna for fighting
ਆਵਤਹੀਸੁਕਹੋਅਬਹਉਜਿਹਭਾਤਿਦੁਹੂਤਿਹਠਾਰਨਪਾਰਿਯੋ॥੨੨੧੯॥
ਆਉਂਦਿਆਂ ਹੀ ਜਿਸ ਥਾਂ ਤੇ (ਉਨ੍ਹਾਂ) ਦੋਹਾਂ ਨੇ ਯੁੱਧ ਕੀਤਾ, ਹੁਣ ਮੈਂ (ਉਸ ਪ੍ਰਸੰਗ) ਦਾ ਕਥਨ ਕਰਦਾ ਹਾਂ ॥੨੨੧੯॥
Now I relate how he waged a dreadful war.2219.
ਰੁਦ੍ਰਹ੍ਵੈਰੁਦ੍ਰਜਬੈਰਨਮੈਕਬਿਸ੍ਯਾਮਭਨੈਰਿਸਿਨਾਦਬਜਾਯੋ
ਕਵੀ ਸ਼ਿਆਮ ਕਹਿੰਦੇ ਹਨ, ਰੁਦ੍ਰ ਨੇ ਕ੍ਰੋਧਿਤ ਹੋ ਕੇ ਜਦ ਭਿਆਨਕ ਰੂਪ ਧਾਰ ਕੇ ਨਾਦ ਵਜਾਇਆ।
ਸੂਰਕਾਹੂੰਤੇਨੈਕੁਟਿਕਿਯੋਗਯੋਭਾਜਗਏਰਤੀਕੁਦ੍ਰਿੜਾਯੋ
ਕੋਈ ਸੂਰਮਾ ਜ਼ਰਾ ਜਿੰਨਾ ਵੀ ਨਾ ਟਿਕਿਆ, (ਸਾਰੇ) ਭਜ ਗਏ, ਰਤਾ ਜਿੰਨਾ ਵੀ ਦ੍ਰਿੜ੍ਹ ਨਾ ਹੋ ਸਕੇ।
When in extreme anger, Shiva blew his war-arena, then none of the warriors could stay there even for a very short time
ਸਤ੍ਰਨਕੇਦੁਹੂਸਤ੍ਰਨਸੰਗਲੈਰੋਖਹਲੀਸੁਸੋਊਡਰਪਾਯੋ
ਵੈਰੀ (ਬਾਣਾਸੁਰ) ਅਤੇ ਉਸ ਦੇ ਹੋਰ ਸਾਥੀਆਂ ਨੂੰ ਬਲਰਾਮ ਨੇ ਕ੍ਰੋਧਿਤ ਹੋ ਕੇ ਡਰਾ ਦਿੱਤਾ।
ਸ੍ਰੀਬ੍ਰਿਜਨਾਥਸੋਸ੍ਯਾਮਭਨੈਤਬਹੀਸਿਵਆਇਕੈਜੁਧੁਮਚਾਯੋ॥੨੨੨੦॥
(ਕਵੀ) ਸ਼ਿਆਮ ਕਹਿੰਦੇ ਹਨ, ਜਦੋਂ ਸ੍ਰੀ ਕ੍ਰਿਸ਼ਨ ਨਾਲ ਸ਼ਿਵ ਨੇ ਆ ਕੇ ਯੁੱਧ ਮਚਾਇਆ ॥੨੨੨੦॥
The enemies from both sides became fearful, when Shiva began his fight with Krishna.2220.
ਜੇਸਭਘਾਇਚਲਾਵਤਭਯੋਸਿਵਤੇਸਭਹੀਬ੍ਰਿਜਨਾਥਬਚਾਏ
ਜਿਤਨੇ ਵੀ ਸ਼ਸਤ੍ਰਾਂ ਦੇ ਵਾਰ ਸ਼ਿਵ ਵਲੋਂ ਕੀਤੇ ਗਏ, ਉਨ੍ਹਾਂ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਬਚਾ ਲਿਆ।
ਤਉਨਸਮੈਸਿਵਕੋਆਪੁਨੇਸਭਸ੍ਯਾਮਭਨੇਤਕਿਘਾਇਲਗਾਏ
(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ (ਸ੍ਰੀ ਕ੍ਰਿਸ਼ਨ ਨੇ) ਤਕ ਕੇ ਸ਼ਿਵ ਉਤੇ ਵਾਰ ਕੀਤੇ ਹਨ।
Krishna saved himself form the blows of Shiva and making Shiva as target, he wounded him
ਜੁਧੁਕੀਯੋਬਹੁਭਾਤਿਦੁਹੂਜਿਹਕੋਸਭਹੀਸੁਰਦੇਖਨਆਏ
ਦੋਹਾਂ ਨੇ ਕਈ ਤਰ੍ਹਾਂ ਦਾ ਯੁੱਧ ਕੀਤਾ ਹੈ ਜਿਸ ਨੂੰ ਵੇਖਣ ਲਈ ਸਾਰੇ ਹੀ ਦੇਵਤੇ ਵੇਖਣ ਆਏ ਹਨ।
ਅੰਤਿਖਿਸਾਇਰਿਸਾਇਕ੍ਰਿਪਾਨਿਧਿਏਕਗਦਾਹੂੰਸੋਰੁਦ੍ਰਗਿਰਾਏ॥੨੨੨੧॥
ਅੰਤ ਵਿਚ ਖਿਝ ਕੇ ਕ੍ਰੋਧ ਨਾਲ ਸ੍ਰੀ ਕ੍ਰਿਸ਼ਨ ਨੇ ਇਕ ਗਦਾ ਨਾਲ ਰੁਦ੍ਰ ਨੂੰ ਧਰਤੀ ਉਤੇ ਸੁਟ ਦਿੱਤਾ ॥੨੨੨੧॥
Both of them fought in different ways and the gods came there to see that war and ultimately, Krishna caused highly angry Shiva to fall down with the blow of his mace.2221.
ਚੌਪਈ
ਚੌਪਈ:
CHAUPAI
ਜਬਰੁਦ੍ਰਹਿਹਰਿਘਾਇਲਗਾਯੋ
ਜਦ ਰੁਦ੍ਰ ਨੂੰ ਸ੍ਰੀ ਕ੍ਰਿਸ਼ਨ ਨੇ ਘਾਇਲ ਕਰ ਦਿੱਤਾ
ਬਿਸੁਧੋਕਰਿਕਰਿਭੂਮਿਗਿਰਾਯੋ
ਅਤੇ ਬੇਸੁਧ ਕਰ ਕੇ ਧਰਤੀ ਉਤੇ ਸੁਟ ਦਿੱਤਾ।
In this way, when Krishna wounded Shiva and knocked him down on the earth,
ਸੰਕਿਤਭਯੋਫਿਰਿਧਨੁਤਾਨਿਯੋ
(ਉਹ) ਡਰ ਗਿਆ ਅਤੇ ਫਿਰ ਧਨੁਸ਼ ਨੂੰ ਨਾ ਤਣਿਆ।
Who also became fearful and then he did not pull his bow
ਸ੍ਰੀਜਦੁਬੀਰਸਹੀਪ੍ਰਭੁਜਾਨਿਯੋ॥੨੨੨੨॥
(ਉਸ ਨੇ) ਸ੍ਰੀ ਕ੍ਰਿਸ਼ਨ ਨੂੰ ਸਹੀ ਪ੍ਰਭੂ ਵਜੋਂ ਪਛਾਣ ਲਿਆ ॥੨੨੨੨॥
He recognised Krishna in his real form as the Lord (God).2222.
ਸੋਰਠਾ
ਸੋਰਠਾ:
SORTHA
ਰੁਦ੍ਰਕੋਪਦਯੋਤ੍ਯਾਗਜਦੁਪਤਿਕੋਬਲੁਹੇਰਕੈ
ਸ੍ਰੀ ਕ੍ਰਿਸ਼ਨ ਦੇ ਬਲ ਨੂੰ ਵੇਖ ਕੇ ਸ਼ਿਵ ਨੇ ਕ੍ਰੋਧ ਛਡ ਦਿੱਤਾ।
ਪਾਇਨਲਾਗਿਯੋਆਇਰਹਿਯੋਚਰਨਗਹਿਹਰਦੋਊ॥੨੨੨੩॥
ਸ਼ਿਵ ਆ ਕੇ (ਕ੍ਰਿਸ਼ਨ ਦੇ) ਚਰਨੀਂ ਲਗ ਗਿਆ ਅਤੇ ਦੋਵੇਂ ਚਰਨ ਪਕੜ ਲਏ ॥੨੨੨੩॥
Seeing the power of Krishna, Shiva forsook his anger, and fell at the feet of Krishna.2223.
ਸਵੈਯਾ
ਸਵੈਯਾ:
SWAYYA
ਰੁਦ੍ਰਕੀਦੇਖਿਦਸਾਇਹਭਾਤਿਸੁਆਪਹਿਜੁਧੁਕੋਭੂਪਤਿਆਯੋ
ਰੁਦ੍ਰ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ, ਯੁੱਧ ਕਰਨ ਲਈ ਖ਼ੁਦ ਰਾਜਾ ਆਇਆ।
Seeing this condition of Shiva, the king came himself for fighting
ਸ੍ਯਾਮਭਨੈਦਸਸੈਭੁਜਸ੍ਯਾਮਕੇਊਪਰਬਾਨਨਓਘਚਲਾਯੋ
(ਕਵੀ) ਸ਼ਿਆਮ ਕਹਿੰਦੇ ਹਨ, ਦਸ ਸੌ ਭੁਜਾਵਾਂ ਨਾਲ ਉਸ ਨੇ ਸ੍ਰੀ ਕ੍ਰਿਸ਼ਨ ਉਤੇ ਬਾਣਾਂ ਦੀ ਝੜੀ ਲਾ ਦਿੱਤੀ।
He discharged showers of arrows with all his one thousand arms
ਓਘਜੋਆਵਤਬਾਨਨਕੋਸਭਹੀਹਰਿਮਾਰਗਮੈਨਿਵਰਾਯੋ
ਬਾਣਾਂ ਦਾ ਜੋ ਝੁੰਡ (ਵੈਰੀ ਵਲੋਂ) ਆਉਂਦਾ, (ਉਸ ਨੂੰ) ਸ੍ਰੀ ਕ੍ਰਿਸ਼ਨ ਮਾਰਗ ਵਿਚ ਹੀ ਪ੍ਰਭਾਵ-ਹੀਨ ਕਰ ਦਿੰਦੇ
Krishna intercepted the coming arrows midway, making them passive
ਸਾਰੰਗਆਪੁਨਹਾਥਬਿਖੈਧਰਿਕੈਅਰਿਕੋਬਹੁਘਾਇਨਘਾਯੋ॥੨੨੨੪॥
ਅਤੇ ਸਾਰੰਗ (ਨਾਂ ਦਾ ਧਨੁਸ਼) ਆਪਣੇ ਹੱਥ ਵਿਚ ਲੈ ਕੇ (ਉਨ੍ਹਾਂ ਨੇ) ਵੈਰੀ ਨੂੰ ਬਹੁਤ ਬਾਣ ਮਾਰ ਮਾਰ ਕੇ ਘਾਇਲ ਕਰ ਦਿੱਤਾ ॥੨੨੨੪॥
He took his bow in his hand and wounded the enemy very badly.2224.
ਸ੍ਰੀਬ੍ਰਿਜਨਾਇਕਕ੍ਰੁਧਿਤਹੁਇਅਪਨੇਕਰਮੈਧਨਸਾਰੰਗਲੈਕੈ
ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਅਤੇ ਆਪਣੇ ਹੱਥ ਵਿਚ ਸਾਰੰਗ ਧਨੁਸ਼ ਲੈ ਕੇ
ਜੁਧੁਮਚਾਵਤਭਯੋਦਸਸੈਭੁਜਸੋਅਤਿਓਜਅਖੰਡਜਨੈਕੈ
ਅਤੇ ਆਪਣਾ ਆਖੰਡ ਬਲ ਜਣਾ ਕੇ ਦਸ ਸੌ ਭੁਜਾਵਾਂ ਵਾਲੇ (ਸਹਸ੍ਰਬਾਹੂ) ਨਾਲ ਯੁੱਧ ਮਚਾਉਣਾ ਸ਼ੁਰੂ ਕਰ ਦਿੱਤਾ।
Getting infuriated and taking his bow and arrows in his hands, Krishna recognising the indestructible effulgence of Sahasrabahu, waged a terrible war with him
ਅਉਰਹਨੇਬਲਵੰਡਘਨੇਕਬਿਸ੍ਯਾਮਭਨੈਅਤਿਪਉਰਖਕੈਕੈ
ਕਵੀ ਸ਼ਿਆਮ ਕਹਿੰਦਾ ਹੈ, ਆਪਣੀ ਬਹਾਦਰੀ ਕਰ ਕੇ ਹੋਰ ਵੀ ਬਹੁਤ ਸਾਰੇ ਬਲਵਾਨ ਮਾਰ ਦਿੱਤੇ।
ਛੋਰਿਦਯੋਤਿਹਭੂਪਤਿਕੋਰਨਮੈਤਿਹਕੀਸੁਭੁਜਾਫੁਨਦ੍ਵੈਕੈ॥੨੨੨੫॥
ਫਿਰ ਉਸ ਰਾਜੇ ਦੀਆਂ ਦੋ ਭੁਜਾਵਾਂ ਕਰ ਕੇ ਉਸ ਨੂੰ ਰਣਭੂਮੀ ਵਿਚ ਛਡ ਦਿੱਤਾ ॥੨੨੨੫॥
He killed many powerful warriors with his strength and chopped all the arms of the king except two and then released him.2225.
ਕਬਿਯੋਬਾਚ
ਕਵੀ ਕਹਿੰਦਾ ਹੈ:
Speech of the poet:
ਸਵੈਯਾ
ਸਵੈਯਾ:
SWAYYA
ਬਾਹਸਹੰਸ੍ਰਕਹੋਤੁਮਹੀਅਬਲਉਜਗਮੈਨਰਕਾਹੂਕੀਹੋਈ
ਤੁਸੀਂ ਹੀ ਦਸੋ ਕਿ ਹੁਣ ਤਕ ਜਗਤ ਵਿਚ ਕਿਸੇ ਦੀਆਂ ਹਜ਼ਾਰ ਬਾਂਹਵਾਂ ਹੋਈਆਂ ਹਨ।
“O Sahasrabahu! no one had been in such a pitiable plight as you till today
ਅਉਰਕਹੋਕਿਹਭੂਪਇਤੀਅਪਨੇਗ੍ਰਿਹਬੀਚਸੰਪਤਿਸਮੋਈ
ਹੋਰ ਦਸੋ, ਇਸ ਰਾਜੇ ਨੇ ਆਪਣੇ ਘਰ ਵਿਚ ਇਤਨੀ ਸੰਪੱਤੀ ਸਮੋਈ ਹੋਈ ਸੀ।
Tell me, O king! why have you amassed so much wealth in your house?
ਏਤੇਪੈਸੰਤਸੁਨੋਹਿਤਕੈਸਿਵਸੋਛਰੀਯਾਪੁਨਿਰਾਖਤਹੋਈ
ਹੇ ਸੰਤ-ਜਨੋ! ਹਿਤ ਨਾਲ ਸੁਣੋ, ਇਤਨਾ ਹੋਣ ਤੇ ਵੀ ਸ਼ਿਵ ਨਾਲ ਛਲ ਕਰਨ ਵਾਲੇ ਦੀ ਫਿਰ ਕੋਈ ਰਖਿਆ ਹੋ ਸਕੀ ਹੈ।
ਤਾਨ੍ਰਿਪਕੋਬਰੁਯਾਬਿਧਿਈਸਦਯੋਜਗਦੀਸਕੀਓਭਯੋਸੋਈ॥੨੨੨੬॥
ਉਸ ਰਾਜੇ ਨੂੰ ਸ਼ਿਵ ਨੇ ਇਸ ਤਰ੍ਹਾਂ ਦਾ ਵਰ ਦਿੱਤਾ ਹੋਇਆ ਸੀ, ਪਰ ਜੋ ਪਰਮਾਤਮਾ ਨੇ ਕਰਨਾ ਸੀ, ਉਹੀ ਹੋਇਆ ॥੨੨੨੬॥
“Being in such a state, why one keeps the powerful Shiva as his protector?” Though he was surely bestowed with a boon by Shiva, but only that thing happens, which is agreeable to Lord-God.2226.
ਚੌਪਈ
ਚੌਪਈ:
CHAUPAI
ਜਬਤਿਹਮਾਤਿਬਾਤਸੁਨਿਪਾਈ
ਜਦ ਉਸ ਦੀ ਮਾਤਾ ਨੇ ਖਬਰ ਸੁਣੀ
ਨ੍ਰਿਪਹਾਰਿਯੋਜੀਤਿਯੋਜਦੁਰਾਈ
ਕਿ ਰਾਜਾ ਹਾਰ ਗਿਆ ਹੈ ਅਤੇ ਸ੍ਰੀ ਕ੍ਰਿਸ਼ਨ ਜਿਤ ਗਿਆ ਹੈ।
ਸਭਤਜਿਬਸਤ੍ਰਨਗਨਹੁਇਆਈ
ਸਾਰੇ ਬਸਤ੍ਰ ਤਿਆਗ ਕੇ, ਨੰਗੀ ਹੋ ਕੇ ਆ ਗਈ
ਆਇਸ੍ਯਾਮਕੋਦਈਦਿਖਾਈ॥੨੨੨੭॥
ਅਤੇ ਆ ਕੇ ਸ੍ਰੀ ਕ੍ਰਿਸ਼ਨ ਨੂੰ ਦਿਖਾਈ ਦਿੱਤੀ ॥੨੨੨੭॥
When the mother of king came to know that he has been defeated, and Krishna had been defeated, and Krishna had been victorious, then she stood naked before Krishna.2227.
ਤਬਪ੍ਰਭੁਦ੍ਰਿਗਨੀਚੇਹੁਇਰਹਿਯੋ
ਤਦ ਸ੍ਰੀ ਕ੍ਰਿਸ਼ਨ ਅੱਖਾਂ ਨੀਵੀਆਂ ਪਾ ਕੇ ਖੜੋ ਗਏ।
ਨੈਕਜੂਝਬਚਿਤਮੋਚਹਿਯੋ
ਉਨ੍ਹਾਂ ਨੇ ਚਿਤ ਵਿਚ ਬਿਲਕੁਲ ਲੜਨਾ ਨਹੀਂ ਚਾਹਿਆ।
Then the Lord bowed down his eyes and decided in his mind not to fight any more
ਭੂਪਤਿਸਮੈਭਜਨਕੋਪਾਯੋ
(ਉਸ ਵੇਲੇ) ਰਾਜੇ ਨੂੰ ਭਜਣ ਦਾ ਸਮਾਂ ਮਿਲ ਗਿਆ।
ਭਾਜਿਗਯੋਨਹਿਜੁਧਮਚਾਯੋ॥੨੨੨੮॥
(ਉਹ) ਭਜ ਗਿਆ ਅਤੇ (ਫਿਰ) ਯੁੱਧ ਨਾ ਮਚਾਇਆ ॥੨੨੨੮॥
During this period the king got the time to run away and he fled away, leaving the war-arena.2228.
ਨ੍ਰਿਪਬਾਚਬੀਰਨਸੋ
ਰਾਜੇ ਨੇ ਸੂਰਮਿਆਂ ਪ੍ਰਤਿ ਕਿਹਾ:
Speech of the king addressed to the warriors:
ਸਵੈਯਾ
ਸਵੈਯਾ:
SWAYYA
ਬਿਪਤਹੁਇਬਹੁਘਾਇਨਸੋਨ੍ਰਿਪਬੀਰਨਮੈਇਹਭਾਤਿਉਚਾਰਿਯੋ
ਬਹੁਤ ਘਾਓਆਂ ਨਾਲ ਦੁੱਖੀ ਹੋ ਕੇ, ਰਾਜੇ ਨੇ ਸੂਰਮਿਆਂ ਵਿਚ ਇਸ ਤਰ੍ਹਾਂ ਕਿਹਾ