ਕੋਊਨਸੂਰਟਿਕਿਯੋਮੁਹਅਗ੍ਰਜਹਉਜਿਹਕੀਰਿਸਿਓਰਿਪਧਾਰਿਯੋ॥
ਮੈਂ ਜਿਸ ਵਲ ਵੀ ਕ੍ਰੋਧ ਕਰ ਕੇ ਗਿਆ, ਮੇਰੇ ਸਾਹਮਣੇ ਕੋਈ ਵੀ ਸੂਰਵੀਰ ਨਹੀਂ ਟਿਕਿਆ।
Getting agonised because of his wounds, the king said to his heroic soldiers, “The direction in which I went, no warrior could stand against me
ਗਾਜਬੋਮੋਸੁਨਿਕੈਅਬਲਉਕਿਨਹੂਕਰਮੈਨਹੀਸਸਤ੍ਰਸੰਭਾਰਿਯੋ॥
ਮੇਰੀ ਗਰਜ ਨੂੰ ਸੁਣ ਕੇ ਹੁਣ ਤਕ ਵੀ ਕਿਸੇ ਨੇ (ਆਪਣੇ) ਹੱਥ ਵਿਚ ਹਥਿਆਰ ਨਹੀਂ ਸੰਭਾਲਿਆ।
“Listening to my thundering, no one till today, has caught hold of his weapons
ਏਤੇਪੈਮੋਸੰਗਿਆਇਭਿਰਿਯੋਸੁਸਹੀਬ੍ਰਿਜਨਾਇਕਬੀਰਨਿਹਾਰਿਯੋ॥੨੨੨੯॥
ਇਤਨਾ ਕੁਝ ਹੁੰਦੇ ਹੋਏ ਵੀ, ਜੋ ਮੇਰੇ ਨਾਲ ਆ ਕੇ ਲੜਿਆ ਹੈ, ਉਹ ਕ੍ਰਿਸ਼ਨ ਸਚ ਮੁਚ ਹੀ ਵੀਰ ਯੋਧਾ ਹੈ ॥੨੨੨੯॥
Not withstanding such a position, the one who has fought with me is Krishna, the real hero.”2229.
ਸ੍ਰੀਜਦੁਬੀਰਤੇਜੋਸਹਸ੍ਰਭੁਜਭਾਜਿਗਯੋਨਹਿਜੁਧੁਮਚਾਯੋ॥
ਸ੍ਰੀ ਕ੍ਰਿਸ਼ਨ ਤੋਂ ਜੋ ਹਜ਼ਾਰ ਬਾਂਹਵਾਂ ਵਾਲਾ ਭਜ ਗਿਆ, ਉਸ ਨੇ (ਫਿਰ) ਯੁੱਧ ਨਾ ਮਚਾਇਆ।
When Sahasrabahu fled away from Krishna, he looked at his two remaining arms
ਦ੍ਵੈਭੁਜਦੇਖਿਭਈਅਪੁਨੀਅਪੁਨੇਚਿਤਮੈਅਤਿਤ੍ਰਾਸਬਢਾਯੋ॥
ਆਪਣੀਆਂ ਦੋ ਭੁਜਾਵਾਂ ਹੋਈਆਂ ਵੇਖ ਕੇ (ਉਸ ਨੇ) ਆਪਣੇ ਚਿਤ ਵਿਚ ਬਹੁਤ ਦੁਖ ਮਹਿਸੂਸ ਕੀਤਾ।
He became extremely fearful in his mind
ਸੋਜਗਮੈਜਸੁਲੇਤਿਭਯੋਜਿਨਿਸ੍ਰੀਬ੍ਰਿਜਨਾਥਹਿਕੋਗੁਨਗਾਯੋ॥
ਜਿਸ ਨੇ ਸ੍ਰੀ ਕ੍ਰਿਸ਼ਨ ਦੇ ਗੁਣ ਗਾਏ ਹਨ, ਉਸ ਨੇ ਜਗਤ ਵਿਚ ਯਸ਼ ਖਟਿਆ ਹੈ।
He, who has praised Krishna, he has earned approbation in the world
ਤਉਹੀਜਥਾਮਤਿਸੰਤਪ੍ਰਸਾਦਤੇਯੌਕਹਿਕੈਕਛੁਸ੍ਯਾਮਸੁਨਾਯੋ॥੨੨੩੦॥
ਉਸੇ ਕਰ ਕੇ, ਸੰਤਾਂ ਦੀ ਮਿਹਰ ਨਾਲ (ਕਵੀ) ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਕੁਝ (ਯਸ਼) ਸੁਣਾਇਆ ਹੈ ॥੨੨੩੦॥
The poet Shyam has related the same virtues, according to his wisdom, by the grace of the saints.2230.
ਆਵਤਭਯੋਰਿਸਕੈਸਿਵਜੂਫਿਰਿਆਪੁਨੇਸੰਗਸਭੈਗਨਲੈਕੈ॥
ਸ਼ਿਵ ਫਿਰ ਆਪਣੇ ਨਾਲ ਸਾਰੇ ਗਣ ਲੈ ਕੇ ਕ੍ਰੋਧਵਾਨ ਹੋ ਕੇ ਆ ਗਿਆ।
ਸ੍ਰੀਜਦੁਬੀਰਕੇਸਾਮੁਹੇਬੀਰਕਹੈਕਬਿਸ੍ਯਾਮਸੁਕ੍ਰੁਧਿਤਹ੍ਵੈਕੈ॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਸਾਰੇ) ਸੂਰਮੇ ਕ੍ਰੋਧਿਤ ਹੋ ਕੇ ਆ ਗਏ।
Getting infuriated again, Shiva reached before Krishna taking his ganas alongwith him
ਬਾਨਕ੍ਰਿਪਾਨਗਦਾਬਰਛੀਗਹਿਆਵਤਭੇਰਿਸਿਨਾਦਬਜੈਕੈ॥
ਬਾਣ, ਕ੍ਰਿਪਾਨ, ਗਦਾ ਅਤੇ ਬਰਛੀ (ਆਦਿ ਸ਼ਸਤ੍ਰ) ਪਕੜ ਕੇ ਅਤੇ ਕ੍ਰੋਧ ਨਾਲ ਨਾਦ ਵਜਾ ਕੇ ਆ ਗਏ।
They were holding the bows, swords, maces and lances and blowing their war-horns while moving forward
ਸੋਛਿਨਮੈਪ੍ਰਭਜੂਸਭਬੀਰਦਏਫੁਨਿਅੰਤਕੇਧਾਮਿਪਠੈਕੈ॥੨੨੩੧॥
ਉਨ੍ਹਾਂ ਸਾਰਿਆਂ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਛਿਣ ਭਰ ਵਿਚ ਯਮਲੋਕ ਭੇਜ ਦਿੱਤਾ ॥੨੨੩੧॥
Krishna despatched them (the ganas) to the abode of Yama in an instant.2231.
ਏਕਹਨੇਜਦੁਰਾਇਗਦਾਗਹਿਏਕਬਲੀਰਿਪੁਸੰਬਰਘਾਏ॥
ਇਕਨਾਂ ਨੂੰ ਸ੍ਰੀ ਕ੍ਰਿਸ਼ਨ ਨੇ ਗਦਾ ਨਾਲ ਮਾਰ ਦਿੱਤਾ ਅਤੇ ਇਕਨਾਂ ਨੂੰ ਸੰਬਰ ਦੇ ਵੈਰੀ (ਪ੍ਰਦੁਮਨ) ਨੇ ਖ਼ਤਮ ਕਰ ਦਿੱਤਾ।
Many were killed by Krishna with his mace and many were killed by Shambar
ਏਕਭਿਰੇਮੁਸਲੀਧਰਸੋਸੁਤੇਜੀਵਤਧਾਮਹੂਜਾਨਨਪਾਏ॥
ਇਕ ਬਲਰਾਮ ਨਾਲ ਲੜੇ ਅਤੇ ਫਿਰ ਘਰ ਜੀਉਂਦੇ ਨਹੀਂ ਪਰਤੇ।
Those who fought with Balram, they did not return alive
ਜੋਫਿਰਿਆਇਭਿਰੇਹਰਿਸੋਚਿਤਮੈਫੁਨਿਕੋਪਕੀਓਪਬਢਾਏ॥
ਜੋ ਫਿਰ ਸ੍ਰੀ ਕ੍ਰਿਸ਼ਨ ਨਾਲ ਆ ਕੇ ਲੜੇ ਉਨ੍ਹਾਂ ਨੇ (ਸ੍ਰੀ ਕ੍ਰਿਸ਼ਨ ਦੇ) ਚਿਤ ਵਿਚ ਓਜ ਨੂੰ ਵਧਾ ਦਿੱਤਾ।
Those who came and fought again with Krishna, they were chopped into fragments and bits in such a way
ਯੌਫਿਰਿਛੇਦਤਭਯੋਤਿਨਕਉਜੋਊਜੰਬੁਕਗੀਧਨਹਾਥਿਨਆਏ॥੨੨੩੨॥
ਉਨ੍ਹਾਂ ਨੂੰ (ਸ੍ਰੀ ਕ੍ਰਿਸ਼ਨ ਨੇ) ਫਿਰ ਇਸ ਤਰ੍ਹਾਂ ਟੋਟੇ ਟੋਟੇ ਕਰ ਦਿੱਤਾ ਕਿ ਉਹ ਗਿੱਧਾਂ ਅਤੇ ਗਿਦੜਾਂ ਦੇ ਹੱਥ ਵੀ ਨਹੀਂ ਲਗੇ ॥੨੨੩੨॥
, That they could not be had by the bultures and jackals.2232.
ਐਸੇਨਿਹਾਰਿਭਯੋਤਹਿਆਹਵਚਿਤਬਿਖੈਅਤਿਕ੍ਰੋਧਬਢਾਯੋ॥
ਉਥੇ ਇਸ ਤਰ੍ਹਾਂ ਦਾ ਯੁੱਧ ਵੇਖ ਕੇ (ਬਾਣਾਸੁਰ ਨੇ) ਚਿਤ ਵਿਚ ਬਹੁਤ ਕ੍ਰੋਧ ਵਧਾ ਲਿਆ।
Seeing such a terrible war, Shiva in anger patted his arms, raised thundering voice
ਠੋਕਿਭੁਜਾਅਪਨੀਦੋਊਆਪਹੀਹਾਥਲੈਆਪਨੈਨਾਦਬਜਾਯੋ॥
ਆਪਣੀਆਂ ਦੋਹਾਂ ਭੁਜਾਵਾਂ ਨੂੰ ਆਪਣੇ ਹੀ ਹੱਥਾਂ ਨਾਲ ਠੋਕ ਕੇ ਆਪ ਹੀ ਨਾਦ ਵਜਾਇਆ।
The manner in which the demon Andhaksura was attacked in rage,
ਜਿਉਕੁਪਅੰਧਕਦੈਤਪੈਧਾਵਤਭਯੋਤਿਮਕੋਪਕੈਸ੍ਯਾਮਪੈਧਾਯੋ॥
ਜਿਵੇਂ ਕ੍ਰੋਧਿਤ ਹੋ ਕੇ ਅੰਧਕ ਦੈਂਤ ਉਤੇ ਹਮਲਾਵਰ ਹੋਇਆ ਸੀ, ਉਸ ਤਰ੍ਹਾਂ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਧਾ ਕੇ ਪੈ ਗਿਆ।
ਯੌਉਪਜੀਉਪਮਾਲਰਬੇਕਹੁਕੇਹਰਿਸੋਜਨੁਕੇਹਰਿਆਯੋ॥੨੨੩੩॥
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਮਾਨੋ ਸ਼ੇਰ ਨਾਲ ਲੜਨ ਲਈ ਸ਼ੇਰ ਆਇਆ ਹੋਵੇ ॥੨੨੩੩॥
In the same way, he fell upon Krishna in great fury and it seemd that in order to fight with a lion, the second lion had come.2233.
ਜੁਧਮੰਡਿਯੋਅਤਿਹੀਤਬਹੀਸਿਵਤਾਪਹੁਤੋਇਕਸੋਊਸੰਭਾਰਿਯੋ॥
(ਜਦ) ਬਹੁਤ ਯੁੱਧ ਮਚ ਪਿਆ, ਤਦ ਸ਼ਿਵ ਨੇ, (ਉਸ ਕੋਲ) ਜੋ ਇਕ ਤਾਪ ਸੀ, ਉਸ ਨੂੰ ਸੰਭਾਲਿਆ (ਅਰਥਾਤ ਪ੍ਰੇਰਿਤ ਕੀਤਾ)।
Waging an extremely terrible war, Shiva held his lustrous Shakti (weapon)
ਸ੍ਯਾਮਜੁਭੇਦਸਭੈਲਹਿਕੈਜੁਰਸੀਤਸੁਤਾਹੀਕੀਓਰਿਪਚਾਰਿਯੋ॥
ਸ੍ਰੀ ਕ੍ਰਿਸ਼ਨ ਨੇ ਸਾਰੇ ਭੇਦ ਨੂੰ ਸਮਝ ਕੇ 'ਸੀਤ ਜ੍ਵਰ' (ਕਾਂਬੇ ਵਾਲੇ ਤਾਪ) ਨੂੰ ਉਸ ਵਲ ਭੇਜਿਆ।
Understanding this mystery, Krishna discharged his snow-showering shaft towards Shiva,
ਦੇਖਤਹੀਜੁਰਸੀਤਕਉਸੋਜੁਰਭਾਜਿਗਯੋਨਰਤੀਕੁਸੰਭਾਰਿਯੋ॥
'ਸੀਤ ਜ੍ਵਰ' ਨੂੰ ਵੇਖ ਕੇ 'ਤਾਪ' ਭਜ ਗਿਆ, ਜ਼ਰਾ ਵੀ ਨਾ ਸੰਭਲ ਸਕਿਆ।
Seeing which that Shakti became powerless
ਯੌਉਪਮਾਉਪਜੀਜੀਅਮੈਬਦਰਾਬਹਿਯੋਜਾਤਬਿਯਾਰਕੋਮਾਰਿਯੋ॥੨੨੩੪॥
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, (ਮਾਨੋ) ਪੌਣ ਦਾ ਮਾਰਿਆ ਹੋਇਆ ਬਦਲ ਉਡਿਆ ਜਾਂਦਾ ਹੋਵੇ ॥੨੨੩੪॥
It seemed that the cloud was flying away by the blow of wind.2234.
ਗਰਬਜਿਤੋਸਿਵਬੀਚਹੁਤੋਸਭਹੀਹਰਿਕ੍ਰੁਧਕੈਜੁਧੁਮਿਟਾਯੋ॥
ਸ਼ਿਵ (ਦੇ ਮਨ) ਵਿਚ ਜਿਤਨਾ ਵੀ ਹੰਕਾਰ ਸੀ, (ਉਹ) ਸਾਰਾ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਅਤੇ ਯੁੱਧ ਕਰ ਕੇ ਨਸ਼ਟ ਕਰ ਦਿੱਤਾ।
All the pride of Shiva was shattered in the war-arena
ਜੋਤਿਨਤੀਰਨਬ੍ਰਿਸਟਕਰੀਤਿਹਤੇਸਰਏਕਨੇਭੇਟਨਪਾਯੋ॥
ਉਸ ਨੇ ਜੋ ਤੀਰਾਂ ਦੀ ਝੜੀ ਲਾਈ ਸੀ, ਉਸ ਵਿਚੋਂ ਇਕ ਵੀ (ਤੀਰ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ) ਛੋਹ ਨਾ ਸਕਿਆ।
The shower of arrows discharged by Shiva could not strike even one arrow to Krishna
ਅਉਰਜਿਤੇਗਨਸੰਗਹੁਤੇਸਭਕੋਹਰਿਘਾਇਘਨੇਸੰਗਿਘਾਯੋ॥
ਹੋਰ ਵੀ (ਸ਼ਿਵ ਦੇ) ਨਾਲ ਜਿਤਨੇ ਗਣ ਸਨ, (ਉਨ੍ਹਾਂ) ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ (ਤੀਰਾਂ ਦੇ) ਘਾਓਆਂ ਨਾਲ ਘਾਇਲ ਕਰ ਦਿੱਤਾ।
All the ganas with Shiva were wounded by Krishna
ਐਸੋਨਿਹਾਰਕੈਪਉਰਖਸ੍ਯਾਮਗਨਪਤਿਪਾਇਨਸੋਲਪਟਾਯੋ॥੨੨੩੫॥
ਸ੍ਰੀ ਕ੍ਰਿਸ਼ਨ ਦੀ ਇਸ ਤਰ੍ਹਾਂ ਦੀ ਬਹਾਦਰੀ ਵੇਖ ਕੇ ਸ਼ਿਵ (ਉਨ੍ਹਾਂ ਦੇ) ਪੈਰਾਂ ਨਾਲ ਲਿਪਟ ਗਿਆ ॥੨੨੩੫॥
In this way, seeing the power of Krishna, Shiva, the Lord of ganas fell at the feet of Krishna.2235.
ਸਿਵਬਾਚ॥
ਸ਼ਿਵ ਨੇ ਕਿਹਾ:
Speech of Shiva:
ਸਵੈਯਾ॥
ਸਵੈਯਾ:
SWAYYA
ਭੂਲਪਰਿਯੋਪ੍ਰਭਮੈਘਟਕਾਮਕੀਯੋਤੁਮਸੋਜੁਪੈਜੁਧਚਹਿਯੋ॥
ਹੇ ਪ੍ਰਭੂ! ਭੁਲ ਕਰ ਕੇ ਮੈਂ (ਅਜਿਹਾ) ਘਟੀਆ ਕੰਮ ਕੀਤਾ ਹੈ ਕਿ ਤੁਹਾਡੇ ਨਾਲ ਯੁੱਧ ਕਰਨਾ ਚਾਹਿਆ ਹੈ।
“O Lord! I have executed a very mean task in thinking of fighting with you
ਤੋਕਹਾਭਯੋਜੋਰਿਸਿਆਇਭਿਰਿਯੋਤੁਕਹਾਇਹਠਾਮੇਰੋਮਾਨਰਹਿਯੋ॥
ਤਾਂ ਕੀ ਹੋਇਆ, ਜੇ (ਮੈਂ) ਕ੍ਰੋਧ ਕਰ ਕੇ (ਤੁਹਾਡੇ ਨਾਲ) ਆ ਕੇ ਲੜਿਆ ਹਾਂ, ਫਿਰ ਕੀ ਹੋਇਆ, ਇਥੇ ਮੇਰਾ ਮਾਣ ਰਿਹਾ ਹੈ।
What! if I fought with you in my fury, but you have shattered my pride at this place
ਤੁਮਰੇਗੁਨਗਾਵਤਹੀਸਹਸਫਨਿਅਉਰਚਤੁਰਾਨਨਹਾਰਿਰਹਿਯੋ॥
ਤੇਰੇ ਗੁਣਾਂ ਨੂੰ ਗਾਉਣ ਵਾਲਾ ਸ਼ੇਸ਼ ਨਾਗ ਅਤੇ ਬ੍ਰਹਮਾ ਹਾਰ ਗਿਆ ਹੈ।
Sheshnaga and Brahma have become tired of praising you
ਤੁਮਰੇਗੁਣਕਉਨਗਨੈਕਹਲਉਜਿਹਬੇਦਸਕੈਨਹਿਭੇਦਕਹਿਯੋ॥੨੨੩੬॥
ਤੁਹਾਡੇ ਗੁਣ ਨੂੰ ਕੋਈ ਕਿਥੋਂ ਤਕ ਗਿਣੇ, ਜਿਸ ਦਾ ਭੇਦ ਵੇਦ ਵੀ ਨਹੀਂ ਕਹਿ ਸਕਦੇ ॥੨੨੩੬॥
To what extent your virtues may be described? Because the Vedas could not completely describe your secret.”2236.
ਕਬਿਯੋਬਾਚ॥
ਕਵੀ ਨੇ ਕਿਹਾ:
Speech of the poet:
ਸਵੈਯਾ॥
ਸਵੈਯਾ:
SWAYYA
ਕਾਭਯੋਜੋਧਰਿਮੂੰਡਜਟਾਸੋਤਪੋਧਨਕੋਜਗਭੇਖਦਿਖਾਯੋ॥
ਕੀ ਹੋਇਆ ਜੇ ਸਿਰ ਉਤੇ ਜਟਾਂ ਧਾਰਨ ਕਰ ਕੇ ਜਗਤ ਨੂੰ ਤਪਸਵੀਆਂ ਵਾਲਾ ਭੇਖ ਦਿਖਾਇਆ ਹੈ।
What then, if someone roamed wearing matted locks and adopting different guises
ਕਾਭਯੋਜੁਕੋਊਲੋਚਨਮੂੰਦਿਭਲੀਬਿਧਿਸੋਹਰਿਕੋਗੁਨਗਾਯੋ॥
ਕੀ ਹੋਇਆ ਜੇ ਦੋਹਾਂ ਅੱਖਾਂ ਨੂੰ ਚੰਗੀ ਤਰ੍ਹਾਂ ਬੰਦ ਕਰ ਕੇ ਹਰੀ ਦੇ ਗੁਣਾਂ ਦਾ ਗਾਇਨ ਕੀਤਾ ਹੈ।
Closing his eyes and singing the Praises of the Lord,
ਅਉਰਕਹਾਜੋਪੈਆਰਤੀਲੈਕਰਿਧੂਪਜਗਾਇਕੈਸੰਖਬਜਾਯੋ॥
ਹੋਰ, ਕੀ ਹੋਇਆ ਜੇ ਹੱਥ ਵਿਚ ਆਰਤੀ ਲੈ ਕੇ ਅਤੇ ਧੂਪ ਜਗਾ ਕੇ ਸੰਖ ਵਜਾਇਆ ਹੈ।
And performing your aarti (circumambulation) by burning the incenses and blowing the conches
ਸ੍ਯਾਮਕਹੈਤੁਮਹੀਨਕਹੋਬਿਨਪ੍ਰੇਮਕਿਹੂਬ੍ਰਿਜਨਾਇਕਪਾਯੋ॥੨੨੩੭॥
(ਕਵੀ) ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ ਨਾ ਦਸੋ ਕਿ ਬਿਨਾ ਪ੍ਰੇਮ ਦੇ ਕਿਸ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕੀਤਾ ਹੈ ॥੨੨੩੭॥
Buy the poet Shyam says that without love one cannot realise God, the hero of Braja.2237.
ਤਿਉਚਤੁਰਾਨਨਤਿਉਹੂਖੜਾਨਨਤਿਉਸਹਸਾਨਨਹੀਗੁਨਗਾਯੋ॥
ਚਾਰ ਮੂੰਹਾਂ ਵਾਲਾ (ਬ੍ਰਹਮਾ) ਉਸੇ ਸਮਾਨ ਛੇ ਮੂਹਾਂ ਵਾਲਾ (ਕਾਰਤਿਕੇ) ਅਤੇ ਹਜ਼ਾਰ ਮੂੰਹਾਂ ਵਾਲਾ (ਸ਼ੇਸ਼ਨਾਗ) ਵੀ ਗੁਣ ਗਾਉਂਦਾ ਹੈ।
ਨਾਰਦਸਕ੍ਰਸਦਾਸਿਵਬ੍ਯਾਸਇਤੇਗੁਨਸ੍ਯਾਮਕੋਗਾਇਸੁਨਾਯੋ॥
ਨਾਰਦ, ਇੰਦਰ, ਸ਼ਿਵ, ਵਿਆਸ ਆਦਿ ਇਨ੍ਹਾਂ ਨੇ ਸ੍ਰੀ ਕ੍ਰਿਸ਼ਨ ਦੇ ਗੁਣਾਂ ਦਾ ਗਾਇਨ ਕੀਤਾ ਹੈ,
Brahma, Kartikeya, Sheshnaga, Narada, Indra, Shiva, Vyasa etc, all are singing the praise of God
ਚਾਰੋਈਬੇਦਨਭੇਦਲਹਿਯੋਜਗਖੋਜਤਹੈਸਭਪਾਰਨਪਾਯੋ॥
ਚੌਹਾਂ ਹੀ ਵੇਦਾਂ ਨੇ ਭੇਦ ਨਹੀਂ ਪਾਇਆ। ਸਾਰਾ ਜਗਤ ਖੋਜ ਰਿਹਾ ਹੈ, (ਪਰ) ਕਿਸੇ ਨੇ ਵੀ ਪਾਰ ਨਹੀਂ ਪਾਇਆ।
All the four Vedas, seeking Him, have not been able to comprehend His mystery
ਸ੍ਯਾਮਭਨੈਤੁਮਹੀਨਕਹੋਬਿਨਪ੍ਰੇਮਕਹੂਬ੍ਰਿਜਨਾਥਰਿਝਾਯੋ॥੨੨੩੮॥
(ਕਵੀ) ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ ਨਹੀਂ ਦਸਦੇ ਕਿ ਬਿਨਾ ਪ੍ਰੇਮ ਦੇ ਕਿਸੇ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕੀਤਾ ਹੈ ॥੨੨੩੮॥
The poet Sham says, tell me whether without love, someone has been able to please that Lord of Braja.2238.
ਸਿਵਜੂਬਾਚਕਾਨ੍ਰਹਜੂਸੋ॥
ਸ਼ਿਵ ਨੇ ਕ੍ਰਿਸ਼ਨ ਨੂੰ ਕਿਹਾ:
Speech of Shiva addressed to Krishna:
ਸਵੈਯਾ॥
ਸਵੈਯਾ:
SWAYYA
ਪਾਇਪਰਿਯੋਸਿਵਜੂਹਰਿਕੇਕਹਿਯੋਮੋਬਿਨਤੀਹਰਿਜੂਸੁਨਿਲੀਜੈ॥
ਸ਼ਿਵ ਜੀ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਗਿਆ ਅਤੇ ਕਹਿਣ ਲਗਿਆ, ਹੇ ਕ੍ਰਿਸ਼ਨ ਜੀ! ਮੇਰੀ ਬੇਨਤੀ ਸੁਣ ਲਵੋ।
Shiva said, holding the feet of Krishna, “O Lord! listen to my request
ਸੇਵਕਮਾਗਤਹੈਬਰੁਏਕਵਹੈਅਬਰੀਝਿਦਇਆਨਿਧਿਦੀਜੈ॥
(ਮੈਂ ਤੁਹਾਡਾ) ਸੇਵਕ ਇਕ ਵਰ ਮੰਗਦਾ ਹਾਂ, ਹੇ ਦਇਆਨਿਧੀ! ਹੁਣ ਰੀਝ ਕੇ ਉਹ (ਵਰ) ਦੇ ਦਿਓ।
This servant of your is asking for a boon, kindly bestow on me the same
ਹੇਰਿਹਮੈਕਬਿਸ੍ਯਾਮਭਨੈਕਬਹੂੰਕਰੁਨਾਰਸਕੇਸੰਗਿਭੀਜੈ॥
ਕਵੀ ਸ਼ਿਆਮ ਕਹਿੰਦੇ ਹਨ, ਮੈਨੂੰ ਵੇਖ ਕੇ ਕਦੇ ਤਾਂ ਕਰੁਣ ਰਸ ਨਾਲ ਭਿਜ ਜਾਓ।
“O Lord! looking towards me, mercifully, give your consent not to kill Sahasrabahu,