GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 523
Display Settings
ਬਾਹੈਕਟੀਸਹਸ੍ਰਾਭੁਜਕੀਤੁਭਲੋਤਿਹਕੋਅਬਨਾਸੁਕੀਜੈ॥੨੨੩੯॥
ਸਹਸ੍ਰਬਾਹੁ ਦੀਆਂ (ਜੋ ਤੁਸੀਂ) ਬਾਂਹਵਾਂ ਕਟੀਆਂ ਹਨ, ਉਹ ਤਾਂ ਠੀਕ ਹੈ, (ਪਰ) ਹੁਣ ਉਸ ਨੂੰ ਨਸ਼ਟ ਨਾ ਕਰੋ ॥੨੨੩੯॥
Though his arms have been chopped.”2239.
ਕਾਨ੍ਰਹਜੂਬਾਚਸਿਵਜੂਪ੍ਰਤਿ
ਕ੍ਰਿਸ਼ਨ ਜੀ ਨੇ ਸ਼ਿਵ ਪ੍ਰਤਿ ਕਿਹਾ:
Speech of Krishna:
ਸਵੈਯਾ
ਸਵੈਯਾ:
SWAYYA
ਸੋਕਰਿਹੋਅਬਹਉਸੁਨਿਰੁਦ੍ਰਜੂਤੋਸੰਗਿਬੈਨਉਚਾਰਤਹਉ
ਹੇ ਰੁਦ੍ਰ ਜੀ! ਸੁਣੋ, ਜੋ ਹੁਣ ਮੈਂ ਕਹਾਂਗਾ, (ਉਹ) ਬੋਲ ਤੁਹਾਡੇ ਨਾਲ ਸਾਂਝੇ ਕਰਦਾ ਹਾਂ।
“O Shiva! listen, I shall do it now
ਬਾਹੈਕਟੀਤਿਹਭੂਲਿਨਿਹਾਰਿਅਬਹਉਹੂਸੁਕ੍ਰੋਧਨਿਵਾਰਤਹਉ
ਉਸ ਦੀ ਭੁਲ ਵੇਖ ਕੇ ਬਾਂਹਵਾਂ ਕਟੀਆਂ ਹਨ, ਹੁਣ ਮੈਂ (ਆਪਣਾ) ਕ੍ਰੋਧ ਨਿਵਾਰਦਾ ਹਾਂ।
Seeing his arms cut doen and his erratic behaviour, I relinquish my anger
ਪ੍ਰਹਲਾਦਕੋਪੌਤ੍ਰਕਹਾਵਤਹੈਸੁਇਹੈਜੀਅਮਾਹਿਬਿਚਾਰਤਹਉ
(ਇਹ ਆਪਣੇ ਆਪ ਨੂੰ) ਪ੍ਰਹਲਾਦ ਦਾ ਪੋਤਰਾ ਅਖਵਾਉਂਦਾ ਹੈ, ਸੋ ਇਹੀ ਗੱਲ ਮੈਂ ਮਨ ਵਿਚ ਵਿਚਾਰਦਾ ਹਾਂ।
ਤਾਤੇਡੰਡਹੀਦੈਕਰਿਛੋਰਿਦਯੋਇਹਤੇਨਾਹਿਤਾਹਿਸੰਘਾਰਤਹਉ॥੨੨੪੦॥
ਇਸੇ ਲਈ ਇਸ ਨੂੰ ਦੰਡ ਦੇ ਕੇ ਹੀ ਛੱਡ ਦਿੱਤਾ ਹੈ, ਇਸ ਕਰ ਕੇ ਇਸ ਨੂੰ ਸੰਘਾਰਦਾ ਨਹੀਂ ਹਾਂ ॥੨੨੪੦॥
“I also think that he is the son of Prahlad, therefore I release him after punishing him and do not kill him.”2240.
ਯੌਬਖਸਾਇਕੈਸ੍ਯਾਮਜੂਸੋਤਿਹਭੂਪਕੋਸ੍ਯਾਮਕੇਪਾਇਨਡਾਰੋ
(ਸ਼ਿਵ ਨੇ) ਇਸ ਤਰ੍ਹਾਂ ਕ੍ਰਿਸ਼ਨ ਜੀ ਤੋਂ ਬਖ਼ਸ਼ਵਾ ਕੇ, ਉਸ ਰਾਜੇ ਨੂੰ ਸ੍ਰੀ ਕ੍ਰਿਸ਼ਨ ਦੇ ਪੈਰੀਂ ਪਾ ਦਿੱਤਾ।
ਭੂਲਕੈਭੂਪਤਿਕਾਮਕਰਿਯੋਅਬਹੇਪ੍ਰਭਜੂਤੁਮਕ੍ਰੋਧਨਿਵਾਰੋ
ਹੇ ਪ੍ਰਭੂ! ਭੁਲ ਕੇ ਰਾਜੇ ਨੇ (ਇਹ) ਕੰਮ ਕੀਤਾ ਹੈ, ਹੁਣ ਤੁਸੀਂ ਆਪਣੇ ਕ੍ਰੋਧ ਨੂੰ ਦੂਰ ਕਰ ਦਿਓ।
In this way, causing the king to accept his mistake, Shiva got him to fall at the feet of Krishna and said, “Sahasrabahu has committed a wrong act, O Lord! forsake your anger
ਪੌਤ੍ਰਕੋਬ੍ਯਾਹਕਰੋਇਹਕੀਦੁਹਿਤਾਸੰਗਿਅਉਰਕਛੂਮਨਮੈਬਿਚਾਰੋ
(ਆਪਣੇ) ਪੋਤਰੇ ਦਾ ਵਿਆਹ ਇਸ ਦੀ ਪੁੱਤਰੀ ਨਾਲ ਕਰੋ, ਹੋਰ ਮਨ ਵਿਚ ਕੁਝ ਨਾ ਵਿਚਾਰੋ।
ਯੌਕਰਿਬ੍ਯਾਹਸੰਗਊਖਹਲੈਅਨਰੁਧਕੋਸ੍ਯਾਮਜੂਧਾਮਿਸਿਧਾਰੋ॥੨੨੪੧॥
ਹੇ ਕ੍ਰਿਸ਼ਨ ਜੀ! ਇਸ ਤਰ੍ਹਾਂ ਊਖਾ ਨਾਲ ਵਿਆਹ ਕਰ ਕੇ, ਅਨੁਰੁੱਧ ਨੂੰ ਲੈ ਕੇ ਘਰ ਜਾਓ ॥੨੨੪੧॥
“Now marry your son with his daughter without any thought and taking Usha and Aniruddh with you, go to your home.”2241.
ਜੋਸੁਨਿਹੈਗੁਨਸ੍ਯਾਮਜੂਕੇਫੁਨਿਅਉਰਨਤੇਅਰੁਆਪਨਗੈਹੈ
ਜੋ ਕ੍ਰਿਸ਼ਨ ਜੀ ਦੇ ਗੁਣ ਹੋਰਾਂ ਤੋਂ ਸੁਣਦਾ ਹੈ ਅਤੇ ਫਿਰ ਆਪ ਗਾਉਂਦਾ ਹੈ।
He, who will listen to the praises of Krishna from others and also sing himself
ਆਪਨਜੋਪੜਹੈਪੜਵਾਇਹੈਅਉਰਕਬਿਤਨਬੀਚਬਨੈਹੈ
ਜੋ ਆਪ ਪੜ੍ਹਦਾ ਹੈ, (ਦੂਜਿਆਂ ਨੂੰ) ਪੜ੍ਹਵਾਉਂਦਾ ਹੈ ਅਤੇ ਕਬਿੱਤਾਂ (ਕਵਿਤਾਵਾਂ) ਵਿਚ ਰਚਦਾ ਹੈ।
He, who will read about his virtues, and cause others to read the same and sing in verse
ਸੋਵਤਜਾਗਤਧਾਵਤਧਾਮਸੁਸ੍ਰੀਬ੍ਰਿਜਨਾਇਕਕੀਸੁਧਿਲੈਹੈ
ਸੌਂਦਿਆਂ, ਜਾਗਦਿਆਂ, ਘਰ ਵਿਚ ਤੁਰਦਿਆਂ ਫਿਰਦਿਆਂ ਸ੍ਰੀ ਕ੍ਰਿਸ਼ਨ ਦਾ ਸਿਮਰਨ ਕਰਦਾ ਹੈ।
ਸੋਊਸਦਾਕਬਿਸ੍ਯਾਮਭਨੈਫੁਨਿਯਾਭਵਭੀਤਰਫੇਰਿਹੈ॥੨੨੪੨॥
ਕਵੀ ਸ਼ਿਆਮ ਕਹਿੰਦੇ ਹਨ, ਉਹੀ ਹਮੇਸ਼ਾ ਲਈ ਫਿਰ ਇਸ ਭਵ-ਸਾਗਰ ਵਿਚ ਨਹੀਂ ਆਵੇਗਾ ॥੨੨੪੨॥
He, who will remember him, while sleeping, waking and moving, he will never be born again in this ocean of Samsara.2242.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਬਾਣਾਸੁਰਕੋਜੀਤਿਅਨਰੁਧਊਖਾਕੋਬ੍ਯਾਹਲਿਆਵਤਭਏ
ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਾਣਾਸੁਰ ਨੂੰ ਜਿਤ ਕੇ ਅਨਰੁੱਧ ਊਖਾ ਨੂੰ ਵਿਆਹ ਲਿਆਏ ਪ੍ਰਸੰਗ ਸਮਾਪਤ।
End of the description of conquering Banasura and marrying Aniruddh and Usha in Krishnavatara (based on Dasham Skandh Purana) in Bachittar Natak.
ਅਥਡਿਗਰਾਜਾਕੋਉਧਾਰਕਥਨੰ
ਹੁਣ ਡਿਗ ਰਾਜੇ ਦੇ ਉੱਧਾਰ ਦਾ ਕਥਨ:
Now begins the description of the salvation of the king Dig
ਚੌਪਈ
ਚੌਪਈ:
CHAUPAI
ਏਕਭੂਪਛਤ੍ਰੀਡਿਗਨਾਮਾ
'ਡਿਗ' ਨਾਂ ਦਾ ਇਕ ਛਤ੍ਰੀ ਰਾਜਾ ਸੀ।
ਧਰਿਯੋਤਾਹਿਕਿਰਲਾਕੋਜਾਮਾ
ਉਸ ਨੇ ਕਿਰਲੇ ਦੀ ਦੇਹ ਧਾਰਨ ਕਰ ਲਈ।
There was a Kshatriya king named Dig, who was born as a chameleon
ਸਭਜਾਦਵਮਿਲਿਖੇਲਨਆਏ
ਸਾਰੇ ਯਾਦਵ (ਬਾਲਕ) ਖੇਡਣ ਲਈ ਆ ਗਏ।
ਪ੍ਯਾਸੇਭਏਕੂਪਪਿਖਿਧਾਏ॥੨੨੪੩॥
(ਜਦੋਂ) ਪਿਆਸੇ ਹੋਏ, ਤਾਂ ਖੂਹ ਨੂੰ ਵੇਖ ਕੇ (ਉਧਰ ਵਲ) ਗਏ ॥੨੨੪੩॥
When all the Yadavas were playing, then being thirsty, they came to a well.2243.
ਇਕਕਿਰਲਾਤਿਹਮਾਹਿਨਿਹਾਰਿਯੋ
(ਉਨ੍ਹਾਂ ਨੇ) ਉਸ ਵਿਚ ਕਿਰਲਾ ਵੇਖਿਆ।
ਕਾਢੈਯਾਕੋਇਹੈਬਿਚਾਰਿਯੋ
(ਫਿਰ) ਇਹ ਵਿਚਾਰ ਕੀਤਾ ਕਿ ਇਸ ਨੂੰ (ਬਾਹਰ) ਕਢਿਆ ਜਾਏ।
Seeing a chameleon in the well, they all thought of taking it out
ਕਾਢਨਲਗੇਕਾਢਿਯੋਗਯੋ
(ਉਹ) ਕਢਣ ਲਗੇ, (ਪਰ ਉਨ੍ਹਾਂ ਤੋਂ) ਕਢਿਆ ਨਾ ਗਿਆ।
ਅਤਿਅਸਚਰਜਸਭਹਿਨਮਨਿਭਯੋ॥੨੨੪੪॥
(ਤਾਂ) ਸਭ ਦੇ ਮਨ ਵਿਚ ਅਸਚਰਜ ਹੋਇਆ ॥੨੨੪੪॥
They made efforts, but noticing thief failure, they all felt amazed.2244.
ਜਾਦਵਬਾਚਕਾਨ੍ਰਹਜੂਸੋ
ਯਾਦਵਾਂ ਨੇ ਕ੍ਰਿਸ਼ਨ ਨੂੰ ਕਿਹਾ:
Speech of the Yadavas addressed to Krishna:
ਦੋਹਰਾ
ਦੋਹਰਾ:
DOHRA
ਸਭਸੁਚਿੰਤਜਾਦਵਭਏਗਏਕ੍ਰਿਸਨਪੈਧਾਇ
ਸਾਰੇ ਯਾਦਵ ਚਿੰਤਿਤ ਹੋ ਗਏ ਅਤੇ ਕ੍ਰਿਸ਼ਨ ਪਾਸ ਭਜ ਕੇ ਗਏ।
Thinking about this, all of them, came to Krishna and said, “There is a chameleon in the well
ਕਹਿਕਿਰਲਾਇਕਕੂਪਮੈਤਾਕੋਕਰਹੁਉਪਾਇ॥੨੨੪੫॥
(ਉਨ੍ਹਾਂ ਨੇ) ਕਿਹਾ ਕਿ ਖੂਹ ਵਿਚ ਇਕ ਕਿਰਲਾ ਹੈ, ਉਸ ਨੂੰ (ਕਢਣ ਦਾ) ਉਪਾ ਕਰੋ ॥੨੨੪੫॥
Adopt some measure and take it out.”2245.
ਕਬਿਤੁ
ਕਬਿੱਤ:
KABIT
ਸੁਨਤਹੀਬਾਤੈਸਭਜਾਦਵਕੀਜਦੁਰਾਇਜਾਨਿਓਸਭਭੇਦਕਹੀਬਾਤਮੁਸਕਾਇਕੈ
ਸਾਰਿਆਂ ਯਾਦਵਾਂ ਦੀਆਂ ਗੱਲਾਂ ਸੁਣਦਿਆਂ ਹੀ, ਸ੍ਰੀ ਕ੍ਰਿਸ਼ਨ ਨੇ ਸਾਰਾ ਭੇਦ ਜਾਣ ਲਿਆ ਅਤੇ ਹਸ ਕੇ ਗੱਲ ਕਹੀ।
Hearing the world of Yadavas, and understanding the whole mystery,
ਕਹਾਵਹਕੂਪਕਹਾਪਰਿਓਹੈਕਿਰਲਾਤਾਮੈਬੋਲਤਭਯੋਯੌਮੁਹਦੀਜੀਐਦਿਖਾਇਕੈ
ਕਿਥੇ ਹੈ ਉਹ ਖੂਹ, ਅਤੇ ਕਿਰਲਾ ਉਸ ਵਿਚ ਕਿਥੇ ਪਿਆ ਹੈ, (ਫਿਰ) ਇਸ ਤਰ੍ਹਾਂ ਕਹਿਣ ਲਗੇ ਕਿ ਮੈਨੂੰ ਵਿਖਾ ਦਿਓ।
Krishna said smilingly, “Where is that well, show it to me.”
ਆਗੇਆਗੇਸੋਊਘਨਸ੍ਯਾਮਤਿਨਪਾਛੇਪਾਛੈਚਲਤਚਲਤਜੋਨਿਹਾਰਿਯੋਸੋਊਜਾਇਕੈ
ਅਗੇ ਅਗੇ ਉਹ ਸਾਰੇ (ਯਾਦਵ) ਸਨ, ਅਤੇ ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਪਿਛੇ ਪਿਛੇ ਸਨ। ਉਨ੍ਹਾਂ ਨੇ ਚਲਦਿਆਂ ਚਲਦਿਆਂ ਜਾ ਕੇ ਉਸ (ਕਿਰਲੇ) ਨੂੰ ਵੇਖਿਆ।
The Yadavas led and Krishna followed and reaching there he saw in the well
ਮਿਟਿਗਏਪਾਪਤਾਕੇਏਕੋਰਹਨਪਾਏਭਯੋਨਰਜਬੈਹਰਿਲੀਨੋਹੈਉਠਾਇਕੈ॥੨੨੪੬॥
(ਸ੍ਰੀ ਕ੍ਰਿਸ਼ਨ ਦੇ ਵੇਖਦਿਆਂ ਸਾਰ) ਉਸ ਦੇ ਸਾਰੇ ਪਾਪ ਮਿਟ ਗਏ, ਇਕ ਵੀ ਨਾ ਰਿਹਾ। ਜਦੋਂ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਚੁਕਿਆ, (ਤਾਂ) ਉਹ ਪੁਰਸ਼ ਬਣ ਗਿਆ ॥੨੨੪੬॥
When Krishna caught that chameleon, all its sins ended and it was transformed into a man.2246.
ਸਵੈਯਾ
ਸਵੈਯਾ:
SWAYYA
ਤਾਹੀਕੀਮੋਛਭਈਛਿਨਮੈਜਿਨਏਕਘਰੀਘਨਸ੍ਯਾਮਜੂਧ੍ਰਯਾਯੋ
ਉਸ ਦੀ ਛਿਣ ਵਿਚ ਖਲਾਸੀ ਹੋ ਗਈ ਜਿਸ ਨੇ ਇਕ ਘੜੀ ਲਈ ਕ੍ਰਿਸ਼ਨ ਜੀ ਦੀ ਆਰਾਧਨਾ ਕੀਤੀ।
He, who remembered Krihsna for an instant, he was redeemed
ਅਉਰਤਰੀਗਨਿਕਾਤਬਹੀਜਿਹਹਾਥਲਯੋਸੁਕਸ੍ਯਾਮਪੜਾਯੋ
ਹੋਰ, ਗਣਿਕਾ ਉਸੇ ਵੇਲੇ ਤਰ ਗਈ ਜਿਸ ਨੇ ਹੱਥ ਉਤੇ ਤੋਤੇ ਨੂੰ ਲੈ ਕੇ ਸ਼ਿਆਮ (ਦੇ ਨਾਮ) ਨੂੰ ਪੜ੍ਹਾਇਆ ਸੀ।
Instructing the parrot, Ganika obtained salvation
ਕੋਤਰਿਯੋਜਗਮੈਨਰਜਾਹਿਨਰਾਇਨਕੋਚਿਤਿਨਾਮੁਬਸਾਯੋ
ਉਹ ਪੁਰਸ਼ ਭਵ-ਸਾਗਰ ਵਿਚੋਂ ਕਿਉਂ ਨਹੀਂ ਤਰੇਗਾ ਜਿਸ ਨੇ ਨਾਰਾਇਨ ਦਾ ਨਾਮ ਚਿਤ ਵਿਚ ਵਸਾਇਆ ਹੈ।
Who is there such an individual, who has remembered the Lord (Narayana) and did not ferry across the world-ocean
ਏਤੇਪੈਕਿਉਤਰੈਕਿਰਲਾਜਿਹਕੋਹਰਿਆਪਨਹਾਥਲਗਾਯੋ॥੨੨੪੭॥
ਇਸ ਤੇ ਭਲਾ (ਉਹ) ਕਿਰਲਾ ਕਿਉਂ ਮੁਕਤ ਨਹੀਂ ਹੋਵੇਗਾ ਜਿਸ ਨੂੰ ਸ੍ਰੀ ਕ੍ਰਿਸ਼ਨ ਨੇ ਆਪਣਾ ਹੱਥ ਲਗਾਇਆ ਹੈ ॥੨੨੪੭॥
Then this chameleon, which was thouched by Krishna, why it should not be redeemed?247.
ਤੋਟਕ
ਤੋਟਕ:
TOTAK STANZA
ਜਬਹੀਸੋਊਸ੍ਯਾਮਉਠਾਇਲਯੋ
ਜਦ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਉਠਾ ਲਿਆ,
ਤਬਮਾਨੁਖਕੋਸੋਊਬੇਖਭਯੋ
ਤਦ ਹੀ ਉਸ ਦਾ ਮਨੁੱਖ ਰੂਪ ਹੋ ਗਿਆ।
When Krishna took it up, it was transformed into a man
ਤਬਯੌਬ੍ਰਿਜਨਾਥਸੁਬੈਨਉਚਾਰੇ
ਤਦ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਇਸ ਤਰ੍ਹਾਂ ਬਚਨ ਕਹੇ
ਤੇਰੋਦੇਸੁਕਹਾਤੇਰੋਨਾਮਕਹਾਰੇ॥੨੨੪੮॥
ਕਿ ਤੇਰਾ ਦੇਸ ਕਿਹੜਾ ਹੈ ਅਤੇ ਤੇਰਾ ਨਾਂ ਕੀ ਹੈ ॥੨੨੪੮॥
Then Krishna asked, “What is your name, and which is your country?”2248.
ਕਿਰਲਾਬਾਚਕਾਨ੍ਰਹਜੂਸੋ
ਕਿਰਲੇ ਨੇ ਕ੍ਰਿਸ਼ਨ ਨੂੰ ਕਿਹਾ:
Speech of the chameleon addressed to Krishna:
ਸੋਰਠਾ
ਸੋਰਠਾ:
SORTHA
ਡਿਗਮੇਰੋਥੋਨਾਉਏਕਦੇਸਕੋਭੂਪਹੋ
'ਡਿਗ' ਮੇਰਾ ਨਾਂ ਸੀ ਅਤੇ (ਮੈਂ) ਇਕ ਦੇਸ ਦਾ ਰਾਜਾ ਸਾਂ।
“My name is Dig and I am the king of a country