ਸੋਤੁਮਕਥਾਸੁਨਾਉਜਾਤੇਹਉਕਿਰਲਾਭਯੋ॥੨੨੪੯॥
ਹੁਣ ਉਹ ਕਥਾ ਤੁਹਾਨੂੰ ਸੁਣਾਉਂਦਾ ਹਾਂ ਜਿਸ ਕਰ ਕੇ ਮੈਂ ਕਿਰਲਾ ਬਣਿਆ ਹਾਂ ॥੨੨੪੯॥
How I become a chameleon, I relate the story now,2249
ਕਬਿਤੁ॥
ਕਬਿੱਤ:
KABIT
ਨਾਥਹਉਤੋਨਿਤਾਪ੍ਰਤਿਸੋਨੇਕੋਬਨਾਇਸਾਜਗਊਸਤਦੇਤੋਦਿਜਸੁਤਕਉਬੁਲਾਇਕੈ॥
ਹੇ ਨਾਥ! ਮੈਂ ਨਿਤ ਸੋਨੇ ਨਾਲ ਸਜਾ ਕੇ, ਇਕ ਸੌ ਗਊਆਂ ਬ੍ਰਾਹਮਣ ਪੁੱਤਰਾਂ ਨੂੰ ਬੁਲਾ ਕੇ ਦਾਨ ਦਿਆ ਕਰਦਾ ਸਾਂ।
“O Lord! I always used to give in charity one hundred cows and gold to Brahmins
ਏਕਗਊਮਿਲੀਮੇਰੀਪੁੰਨਕਰੀਗਊਅਨਸੋਜੋਹਉਪੁੰਨਕਰਬੇਕਉਰਾਖਤਮੰਗਾਇਕੈ॥
ਇਕ ਗਊ, ਮੇਰੀਆਂ ਪੁੰਨ ਕੀਤੀਆਂ ਗਊਆਂ ਵਿਚੋਂ, ਫਿਰ ਆ ਕੇ ਉਨ੍ਹਾਂ ਗਊਆਂ ਵਿਚ ਮਿਲ ਗਈ ਜੋ ਮੈਂ ਪੁੰਨ ਕਰਨ ਲਈ ਮੰਗਵਾਈਆਂ ਹੋਈਆਂ ਸਨ।
One cow, which had been given in charity mixed in the cows which were to be gifted
ਸੋਊਪੁੰਨਕਰੀਡੀਠਤਾਹੀਦਿਜਪਰੀਕਹਿਯੋਮੇਰੀਗਊਤਾਕੋਧਨੁਦੈਰਹਿਓਸੁਨਾਇਕੈ॥
ਉਹ (ਗਊ ਫਿਰ) ਪੁੰਨ ਕਰ ਦਿੱਤੀ, (ਪਰ) ਉਸ ਉਤੇ ਬ੍ਰਾਹਮਣ ਦੀ ਨਜ਼ਰ ਪੈ ਗਈ। ਕਹਿਣ ਲਗਿਆ, ਇਹ ਮੇਰੀ ਗਊ ਹੈ। (ਮੈਂ) ਉਸ ਨੂੰ ਧਨ ਦੇ ਰਿਹਾ ਸਾਂ ਅਤੇ (ਆਪਣੀ ਗ਼ਲਤੀ) ਸੁਣਾ ਕੇ (ਖਿਮਾ ਮੰਗ ਰਿਹਾ ਸਾਂ)।
“Then the Brahmin, who had got the cow earlier recognised it and said, ‘You are giving my own wealth to me again
ਵਾਨਧਨਲਯੋਮੋਹਿਇਹੈਸ੍ਰਾਪਦਯੋਹੋਹੁਕਿਰਲਾਕੂਆਕੋਹਉਸੁਭਯੋਤਾਤੇਆਇਕੈ॥੨੨੫੦॥
(ਪਰ) ਉਸ ਨੇ ਧਨ ਨਾ ਲਿਆ ਅਤੇ ਮੈਨੂੰ ਇਹ ਸ੍ਰਾਪ ਦਿੱਤਾ ਕਿ (ਤੂੰ) ਖੂਹ ਦਾ ਕਿਰਲਾ ਹੋ ਜਾ। ਇਸ ਕਰ ਕੇ ਮੈਂ ਆ ਕੇ ਕਿਰਲਾ ਹੋ ਗਿਆ ਹਾਂ ॥੨੨੫੦॥
’ He did not accept the charity and cursed me to become a chameleon and live in a well, in this way I have obtained this state.2250.
ਦੋਹਰਾ॥
ਦੋਹਰਾ:
DOHRA
ਤੁਮਰੇਕਰਤੇਛੂਅਤਅਬਮਿਟਿਗਏਸਗਰੇਪਾਪ॥
ਤੁਹਾਡੇ ਹੱਥ ਨਾਲ ਛੋਹੰਦਿਆਂ ਹੀ ਹੁਣ ਮੇਰੇ ਸਾਰੇ ਪਾਪ ਮਿਟ ਗਏ ਹਨ।
ਸੋਫਲਲਹਿਯੋਜੁਬਹੁਤੁਦਿਨਮੁਨਿਕਰਿਪਾਵਤਜਾਪ॥੨੨੫੧॥
(ਮੈਂ ਸਹਿਜ ਹੀ) ਉਹ ਫਲ ਪਾ ਲਿਆ ਹੈ ਜੋ ਮੁਨੀ ਲੋਗ ਬਹੁਤ ਦਿਨਾਂ ਤਕ ਜਪ ਕਰ ਕੇ ਪ੍ਰਾਪਤ ਕਰਦੇ ਹਨ ॥੨੨੫੧॥
“Being touched by your hand, all my sins have been destroyed and I have been thus rewarded, which is obtained by sages after recitation of the Name for many days.”2251.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਕਿਰਲਾਕੋਕੂਪਤੇਕਾਢਕੈਉਧਾਰਕਰਤਭਏਧਿਆਇਸੰਪੂਰਨੰ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕਿਰਲੇ ਨੂੰ ਖੂਹ ਤੋਂ ਕਢ ਕੇ ਉੱਧਾਰ ਕੀਤੇ ਜਾਣ ਦਾ ਅਧਿਆਇ ਸਮਾਪਤ।
End of the chapter entitled “salvation of the Chameleon after taking it out of the well” in Krishnavatara in Bachittar Natak.
ਅਥਗੋਕੁਲਬਿਖੈਬਲਿਭਦ੍ਰਜੂਆਏ॥
ਹੁਣ ਗੋਕਲ ਵਿਚ ਬਲਭਦ੍ਰ (ਬਲਰਾਮ) ਜੀ ਆਏ
Now begins the description of the arrival of Balram in Gokul
ਚੌਪਈ॥
ਚੌਪਈ:
CHAUPAI
ਤਿਹਉਧਾਰਿਪ੍ਰਭਜੂਗ੍ਰਿਹਿਆਯੋ॥
ਉਸ (ਡਿਗ ਰਾਜੇ) ਦਾ ਉੱਧਾਰ ਕਰ ਸ੍ਰੀ ਕ੍ਰਿਸ਼ਨ ਜੀ ਘਰ ਆ ਗਏ
ਗੋਕੁਲਕਉਬਲਿਭਦ੍ਰਸਿਧਾਯੋ॥
ਅਤੇ ਬਲਭਦ੍ਰ ਗੋਕਲ ਵਲ ਚਲਾ ਗਿਆ।
After redeeming him, the Lord came to his home and he sent Balram to Gokul
ਆਇਨੰਦਕੇਪਾਇਨਲਾਗਿਯੋ॥
(ਗੋਕਲ) ਆ ਕੇ (ਬਲਭਦ੍ਰ) ਨੰਦ ਦੇ ਪੈਰੀਂ ਪਿਆ।
ਸੁਖੁਅਤਿਭਯੋਸੋਕਸਭਭਾਗਿਯੋ॥੨੨੫੨॥
(ਨੰਦ ਨੂੰ) ਬਹੁਤ ਸੁਖ ਪ੍ਰਾਪਤ ਹੋਇਆ ਅਤੇ ਸਾਰੇ ਗ਼ਮ ਦੂਰ ਹੋ ਗਏ ॥੨੨੫੨॥
On arriving at Gokul, he touched the feet of Nand Baba, which gave him extreme comfort and no sorrow was left.2252.
ਸਵੈਯਾ॥
ਸਵੈਯਾ:
SWAYYA
ਨੰਦਕੇਪਾਇਨਲਾਗਿਹਲੀਚਲਿਕੈਜਸੁਧਾਹੂੰਕੇਮੰਦਿਰਆਯੋ॥
ਨੰਦ ਦੇ ਪੈਰੀਂ ਪੈ ਕੇ ਬਲਰਾਮ (ਉਥੋਂ) ਚਲ ਕੇ ਜਸੋਧਾ ਦੇ ਘਰ ਵਿਚ ਆਇਆ।
ਦੇਖਤਹੀਤਿਹਕੋਕਬਿਸ੍ਯਾਮਸੁਪਾਇਨਊਪਰਿਸੀਸਝੁਕਾਯੋ॥
ਕਵੀ ਸ਼ਿਆਮ (ਕਹਿੰਦੇ ਹਨ) ਉਸ ਨੂੰ ਵੇਖਦਿਆਂ ਹੀ (ਬਲਰਾਮ ਨੇ) ਪੈਰਾਂ ਉਤੇ ਸਿਰ ਝੁਕਾ ਦਿੱਤਾ।
After touching the feet of Nand, Balram reached the place of Yashoda and seeing her, he bowed down his head at her feet
ਕੰਠਿਲਗਾਇਲਯੋਕਹਿਯੋਸੋਊਯੌਮਨਮੈਕਬਿਸ੍ਯਾਮਬਨਾਯੋ॥
ਕਵੀ ਸ਼ਿਆਮ (ਕਹਿੰਦੇ ਹਨ) (ਜਸੋਧਾ ਨੇ ਉਸ ਨੂੰ) ਗਲੇ ਨਾਲ ਲਗਾ ਲਿਆ ਅਤੇ ਉਹੀ ਕਿਹਾ ਜੋ ਮਨ ਵਿਚ ਸੋਚਿਆ।
ਸ੍ਯਾਮਜੂਲੇਤਕਬੈਹਮਰੀਸੁਧਿਮਾਇਯੌਰੋਇਕੈਤਾਤਸੁਨਾਯੋ॥੨੨੫੩॥
'ਕਦੇ ਕ੍ਰਿਸ਼ਨ ਜੀ ਨੇ ਸਾਡੀ ਵੀ ਖਬਰ-ਸਾਰ ਲਈ ਹੈ', ਇਸ ਤਰ੍ਹਾਂ ਰੋ ਕੇ ਮਾਤਾ ਨੇ ਆਪਣੇ ਪੁੱਤਰ (ਬਲਰਾਮ) ਨੂੰ (ਕਹਿ ਕੇ) ਸੁਣਾਇਆ ॥੨੨੫੩॥
The mother hugging the son and crying said, “Krishna has at last thought of us.”2253.
ਕਬਿਤੁ॥
ਕਬਿੱਤ:
KABIT
ਗੋਪੀਸੁਨਿਪਾਯੋਇਹਠਉਰਬਲਿਭਦ੍ਰਆਯੋਸ੍ਯਾਮਆਯੋਹ੍ਵੈਹੈਮਾਗਸੇਾਂਧੁਰਭਰਤਹੈ॥
ਗੋਪੀਆਂ ਨੇ ਸੁਣ ਲਿਆ ਕਿ ਉਸ ਥਾਂ (ਨੰਦ ਦੇ ਘਰ) ਬਲਰਾਮ ਆਇਆ ਹੈ। (ਫਿਰ ਮਨ ਵਿਚ ਵਿਚਾਰ ਪੈਦਾ ਹੋਇਆ ਕਿ) ਕ੍ਰਿਸ਼ਨ ਵੀ ਆਇਆ ਹੋਵੇਗਾ, (ਇਸ ਕਰ ਕੇ ਉਨ੍ਹਾਂ ਨੇ) ਮਾਂਗਾਂ ਵਿਚ ਸੰਧੂਰ ਭਰ ਲਿਆ।
When the Gopis came to know that Balram has come, they thought that Krishna also might have come and thinking this,
ਬੇਸਰਬਿੰਦੂਆਤਨਿਭੂਖਨਬਨਾਇਕਬਿਸ੍ਯਾਮਚਾਰੁਲੋਚਨਨਅੰਜਨੁਧਰਤਹੈ॥
ਕਵੀ ਸ਼ਿਆਮ (ਕਹਿੰਦੇ ਹਨ) ਨੱਥ, ਬਿੰਦੀ ਅਤੇ ਸ਼ਰੀਰ ਉਤੇ ਗਹਿਣੇ ਤੇ ਬਸਤ੍ਰ ਸਜਾ ਕੇ ਸੁੰਦਰ ਨੈਣਾਂ ਵਿਚ ਕਜਲਾ ਪਾ ਲਿਆ।
They filled their parting of hair with saffron, they put the frontal mark on their foreheads and wore ornaments and used collyrium in their eyes