ਦਾਮਿਨੀਸੀਦਮਕਦਿਖਾਇਨਿਜਕਾਇਆਇਬੂਝੈਮਾਤਭ੍ਰਾਤਕੀਨਸੰਕਾਕੋਕਰਤਹੈ॥
ਆਪਣੇ ਸ਼ਰੀਰ ('ਨਿਜ-ਕਾਇ') ਦੀ ਬਿਜਲੀ ਵਰਗੀ ਚਮਕ ਆ ਕੇ ਵਿਖਾਈ। (ਆ ਕੇ) ਮਾਂ, ਪਿਉ ਜਾਂ ਭਰਾ ਦੀ ਸ਼ਰਮ ਕੀਤੇ ਬਿਨਾ ਪੁਛਦੀਆਂ ਹਨ।
They flashed like lightning and forsaking the shyness of their parents and brothers,
ਦੀਜੈਘਨਸ੍ਯਾਮਕੀਬਤਾਇਸੁਧਿਹਾਇਹਮੈਸ੍ਯਾਮਬਲਿਰਾਮਹਾਹਾਪਾਇਨਪਰਤਹੈ॥੨੨੫੪॥
ਹੇ ਬਲਰਾਮ! ਤੇਰੇ ਪੈਰੀਂ ਪੈਂਦੀਆਂ ਹਾਂ, ਹਾਇ ਸਾਨੂੰ ਬਦਲਾਂ ਵਰਗੇ ਕਾਲੇ ਕ੍ਰਿਸ਼ਨ ਬਾਰੇ ਕੂਝ ਤਾ ਦਸ ਦਿਓ ॥੨੨੫੪॥
They fell at the feet of Balram saying, “O Balram! we fall at your feet, tell us something about Krishna.”2254.
ਕਬਿਯੋਬਾਚ॥
ਕਵੀ ਨੇ ਕਿਹਾ:
Speech of the poet:
ਸੋਰਠਾ॥
ਸੋਰਠਾ:
SORTHA
ਹਲੀਕੀਯੋਸਨਮਾਨਸਭਗੁਆਰਿਨਕੋਤਿਹਸਮੈ॥
ਬਲਰਾਮ ਨੇ ਉਸ ਵੇਲੇ ਸਾਰੀਆਂ ਗੋਪੀਆਂ ਦਾ ਸਨਮਾਨ ਕੀਤਾ।
ਹਉਕਹਿਹਉਸੁਬਖਾਨਿਜਿਉਕਥਆਗੇਹੋਇਹੈ॥੨੨੫੫॥
ਮੈਂ ਉਸ ਕਥਾ ਦਾ ਬਖਾਨ ਕਰਦਾ ਹਾਂ ਜੋ ਅਗੇ ਹੋਈ ਹੈ ॥੨੨੫੫॥
Balram gave due respect to all gopis and I relate the story that advanced further, 2255
ਸਵੈਯਾ॥
ਸਵੈਯਾ:
SWAYYA
ਏਕਸਮੈਮੁਸਲੀਧਰਤਾਹੀਮੈਆਨੰਦਸੋਇਕਖੇਲੁਮਚਾਯੋ॥
ਇਕ ਵਾਰ ਬਲਰਾਮ ਨੇ ਉਨ੍ਹਾਂ ਵਿਚ ਆਨੰਦ ਪੂਰਵਕ ਇਕ ਖੇਡ ਰਚਾਈ।
Once Balram performed a play
ਯਾਹੀਕੇਪੀਵਨਕੋਮਦਰਾਹਿਤਸ੍ਯਾਮਜਲਾਧਿਪਦੈਕੈਪਠਾਯੋ॥
ਇਸ ਦੇ ਪੀਣ ਲਈ ਸ਼ਿਆਮ ਨੇ ਵਰੁਨ ('ਜਲਾਧਿਪ') ਨੂੰ ਸ਼ਰਾਬ ਦੇ ਕੇ ਭੇਜਿਆ।
Varuna sent wine for his drinking,
ਪੀਵਤਭਯੋਤਬਸੋਮੁਸਲੀਮਦਿਮਤਿਭਯੋਮਨਮੈਸੁਖਪਾਯੋ॥
ਉਸ ਵੇਲੇ ਬਲਰਾਮ ਨੇ ਸ਼ਰਾਬ ਪੀ ਲਈ ਅਤੇ ਮਸਤ ਹੋ ਗਿਆ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ। (ਉਸ ਨੇ ਨਸ਼ੇ ਦੀ ਹਾਲਤ ਵਿਚ) ਪਾਣੀ ਚਾਹਿਆ,
Drinking with which he became intoxicated
ਨੀਰਚਹਿਯੋਜਮੁਨਾਕੀਯੋਮਾਨੁਸੁਐਚਲਈਹਲਸਿਉਕਬਿਗਾਯੋ॥੨੨੫੬॥
ਪਰ ਜਮਨਾ ਨੇ ਮਾਣ ਕਰ ਲਿਆ (ਅਤੇ ਬਲਰਾਮ ਕੋਲ ਨਾ ਆਈ)। (ਬਲਰਾਮ ਨੇ ਉਸ ਨੂੰ) ਹਲ ਨਾਲ ਖਿਚ ਲਿਆ। (ਇਸ ਤਰ੍ਹਾਂ) ਕਵੀਆਂ ਨੇ ਵਰਣਨ ਕੀਤਾ ਹੈ ॥੨੨੫੬॥
Yamuna showed some pride before him, he drew the waters of Yamuna, with his plough.2256
ਜਮੁਨਾਬਾਚਹਲੀਸੋ॥
ਜਮਨਾ ਨੇ ਬਲਰਾਮ ਨੂੰ ਕਿਹਾ:
Speech of Yamuna addressed to Balram:
ਸੋਰਠਾ॥
ਸੋਰਠਾ:
SORTHA
ਲੇਹੁਹਲੀਤੁਮਨੀਰੁਬਿਨੁਦੀਜੈਨਹਦੋਸਦੁਖ॥
ਹੇ ਬਲਰਾਮ! ਤੁਸੀਂ ਪਾਣੀ ਲੈ ਲਵੋ, (ਪਰ) ਬਿਨਾ ਦੋਸ਼ ਮੈਨੂੰ ਦੁਖ ਨਾ ਦਿਓ।
“O Balram! take the water, I see no fault or suffering in doing so
ਸੁਨਹੁਬਾਤਰਨਧੀਰਹਉਚੇਰੀਜਦੁਰਾਇਕੀ॥੨੨੫੭॥
ਹੇ ਰਣਧੀਰ! (ਮੇਰੀ) ਗੱਲ ਸੁਣੋ, ਮੈਂ ਸ੍ਰੀ ਕ੍ਰਿਸ਼ਨ ਦੀ ਦਾਸੀ ਹਾਂ (ਇਸ ਲਈ ਤੁਹਾਡੀ ਆਗਿਆ ਦਾ ਪਾਲਨ ਨਾ ਕਰ ਸਕੀ) ॥੨੨੫੭॥
But O conqueror of the battlefield! you listen to me, I am only the maid-servant of Krishna.”2257.
ਸਵੈਯਾ॥
ਸਵੈਯਾ:
SWAYYA
ਦੁਇਹੀਸੁਮਾਸਰਹੇਤਿਹਠਾਫਿਰਿਲੈਨਬਿਦਾਚਲਿਨੰਦਪੈਆਏ॥
ਉਥੇ (ਬਲਰਾਮ) ਦੋ ਕੁ ਮਹੀਨੇ ਰਿਹਾ ਅਤੇ ਫਿਰ ਵਿਦਾ ਲੈਣ ਲਈ ਚਲ ਕੇ ਨੰਦ ਪਾਸ ਆ ਗਿਆ।
Balram stayed there for two months and the went to the abode of Nand and Yashoda
ਫੇਰਿਗਏਜਸੋਧਾਹੂਕੇਮੰਦਿਰਤਾਪਗਪੈਇਹਮਾਥਛੁਹਾਏ॥
ਫਿਰ ਜਸੋਧਾ ਦੇ ਘਰ ਵਲ ਚਲਾ ਗਿਆ ਅਤੇ ਉਸ ਦੇ ਪੈਰਾਂ ਉਤੇ ਮੱਥਾ ਰਖ ਦਿੱਤਾ।
He put his head on their feet for bidding farewell,
ਮਾਗਤਭਯੋਜਬਹੀਸੁਬਿਦਾਤਬਸੋਕਕੀਯੋਦੁਹਨੈਨਬਹਾਏ॥
ਉਸ ਕੋਲੋਂ ਜਦੋਂ ਹੀ ਵਿਦਾ ਮੰਗਣ ਲਗਿਆ ਤਦ (ਜਸੋਧਾ ਨੇ) ਸ਼ੋਕ ਕੀਤਾ ਅਤੇ (ਉਸ ਦੇ) ਦੋਹਾਂ ਨੈਣਾਂ ਤੋਂ ਹੰਝੂ ਡਿਗ ਪਏ।
ਕੀਨੋਬਿਦਾਫਿਰਿਯੌਕਹਿਕੈਤੁਮਯੌਕਹੀਯੋਹਰਿਕਿਉਨਹੀਆਏ॥੨੨੫੮॥
ਫਿਰ ਇਸ ਤਰ੍ਹਾਂ ਕਹਿ ਕੇ ਵਿਦਾ ਕੀਤਾ, 'ਤੂੰ ਜਾ ਕੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹੀਂ ਕਿ ਉਹ ਕਿਉਂ ਨਹੀਂ ਆਇਆ' ॥੨੨੫੮॥
And asked for the permission to return, then both of them were filled with tears in sorrow and bidding farewell to him, said, “Ask Krishna, why he has not come himself?”2258.
ਨੰਦਤੇਲੈਜਸੁਧਾਤੇਬਿਦਾਚੜਿਸ੍ਯੰਦਨਪੈਬਲਭਦ੍ਰਸਿਧਾਯੋ॥
ਨੰਦ ਅਤੇ ਜਸੋਧਾ ਪਾਸੋਂ ਵਿਦਾ ਲੈ ਕੇ ਅਤੇ ਰਥ ਉਤੇ ਸਵਾਰ ਹੋ ਕੇ ਬਲਰਾਮ ਚਲ ਪਿਆ।
ਲਾਘਤਲਾਘਤਦੇਸਕਈਨਗਅਉਰਨਦੀਪੁਰਕੇਨਿਜਕਾਯੋ॥
ਕਈ ਦੇਸ਼ਾਂ, ਪਰਬਤਾਂ, ਨਦੀਆਂ ਆਦਿ ਨੂੰ ਲੰਘਦਿਆਂ ਲੰਘਦਿਆਂ (ਆਪਣੇ) ਨਗਰ ਦੇ ਨੇੜੇ ਆ ਗਿਆ।
After saying good-bye to Nand and Yashoda, Balram left on his chariot and going through several countries and crossing rivers and mountains, he reached his own city
ਆਪਹੁਚਿਯੋਨ੍ਰਿਪਕੇਪੁਰਕੇਜਨਕਾਹੂਤੇਯੌਹਰਿਜੂਸੁਨਿਪਾਯੋ॥
(ਬਲਰਾਮ) ਰਾਜਾ (ਉਗ੍ਰਸੈਨ) ਦੇ ਨਗਰ ਕੋਲ ਆ ਪਹੁੰਚਿਆ ਹੈ ਅਤੇ ਸ੍ਰੀ ਕ੍ਰਿਸ਼ਨ ਨੇ ਕਿਸੇ ਵਿਅਕਤੀ ਪਾਸੋਂ ਇਹ ਗੱਲ ਸੁਣ ਲਈ।
ਆਪਹੂੰਸ੍ਯੰਦਨਪੈਚੜਕੈਅਤਿਭ੍ਰਾਤਸੋਹੇਤਕੈਆਗੇਹੀਆਯੋ॥੨੨੫੯॥
(ਸ੍ਰੀ ਕ੍ਰਿਸ਼ਨ) ਖ਼ੁਦ ਰਥ ਉਤੇ ਸਵਾਰ ਹੋ ਕੇ ਅਤਿ ਅਧਿਕ ਹਿਤ ਕਾਰਨ ਭਰਾ ਦੀ ਅਗਵਾਈ ਲਈ ਆਏ ॥੨੨੫੯॥
When Krishna came to know about his arrive, he mounted on his chariot and came to welcome him.2259.
ਦੋਹਰਾ॥
ਦੋਹਰਾ:
DOHRA
ਅੰਕਭ੍ਰਾਤਦੋਊਮਿਲੇਅਤਿਪਾਯੋਸੁਖਚੈਨ॥
ਦੋਵੇਂ ਭਰਾ ਗਲਵਕੜੀ ਪਾ ਕੇ ਮਿਲੇ ਅਤੇ ਬਹੁਤ ਸੁਖ ਅਤੇ ਚੈਨ ਪ੍ਰਾਪਤ ਕੀਤਾ।
ਮਦਰਾਪੀਵਤਅਤਿਹਸਤਿਆਏਅਪੁਨੇਐਨ॥੨੨੬੦॥
ਸ਼ਰਾਬ ਪੀਂਦੇ ਹੋਏ ਅਤੇ ਹਸਦੇ ਹੋਏ ਆਪਣੇ ਘਰ ਆ ਗਏ ॥੨੨੬੦॥
Both the brothers met one another with great delight and drinking wine and laughing they came to their home.2260.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬਲਿਭਦ੍ਰਗੋਕੁਲਬਿਖੈਜਾਇਬਹੁਰਆਵਤਭਏ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ 'ਬਲਭਦ੍ਰ ਗੋਕਲ ਵਿਚ ਜਾ ਕੇ ਫਿਰ ਪਰਤ ਆਏ' ਪ੍ਰਸੰਗ ਸਮਾਪਤ।
End of the description of coming of Balram to Gokul and his return in Bachittar Natak.
ਅਥਸਿਰਗਾਲਕੋਦੂਤਭੇਜਬੋਜੁਹਉਕ੍ਰਿਸਨਹੌਕਥਨੰ॥
ਹੁਣ ਸ੍ਰਿਗਾਲ ਦਾ ਦੂਤ ਭੇਜਣਾ ਕਿ 'ਮੈਂ ਕ੍ਰਿਸ਼ਨ ਹਾਂ' ਦਾ ਕਥਨ
Now begins the description of this message sent by Shragaal: “I am Krishna”
ਦੋਹਰਾ॥
ਦੋਹਰਾ:
DOHRA
ਦੋਊਭ੍ਰਾਤਅਤਿਸੁਖੁਕਰਤਨਿਜਗ੍ਰਿਹਿਪਹੁਚੇਆਇ॥
ਦੋਵੇਂ ਭਰਾ ਬਹੁਤ ਸੁਖ ਮੰਨਾਉਂਦੇ ਹੋਏ ਆਪਣੇ ਘਰ ਆ ਪਹੁੰਚੇ।
ਪਉਡਰੀਕਕੀਇਕਕਥਾਸੋਮੈਕਹਤਸੁਨਾਇ॥੨੨੬੧॥
ਹੁਣ ਪੌਂਡ੍ਰਕ (ਸ੍ਰਿਗਾਲ) ਦੀ ਇਕ ਕਥਾ ਮੈਂ ਕਹਿ ਕੇ ਸੁਣਾਉਂਦਾ ਹਾਂ ॥੨੨੬੧॥
Both the brothers reached their home happily and now I describe the story of Pundrik,2261
ਸਵੈਯਾ॥
ਸਵੈਯਾ:
SWAYYA
ਦੂਤਸ੍ਰਿਗਾਲਪਠਿਯੋਹਰਿਕੋਕਹਿਹਉਹਰਿਹਉਤੁਹਿਕਿਉਕਹਵਾਯੋ॥
(ਰਾਜਾ) ਸ੍ਰਿਗਾਲ ਨੇ ਸ੍ਰੀ ਕ੍ਰਿਸ਼ਨ ਵਲ ਦੂਤ ਭੇਜ ਕੇ ਅਖਵਾਇਆ ਕਿ 'ਮੈਂ ਕ੍ਰਿਸ਼ਨ ਹਾਂ', ਤੂੰ (ਆਪਣੇ ਆਪ ਨੂੰ ਕ੍ਰਿਸ਼ਨ) ਕਿਉਂ ਅਖਵਾਇਆ ਹੈ।
ਭੇਖਸੋਊਕਰਿਦੂਰਸਬੈਕਬਿਸ੍ਯਾਮਅਬੈਜੋਤੈਭੇਖਬਨਾਯੋ॥
ਕਵੀ ਸ਼ਿਆਮ (ਕਹਿੰਦੇ ਹਨ) (ਰਾਜੇ ਨੇ ਕਿਹਾ ਕਿ) ਉਹ ਸਾਰਾ ਭੇਖ ਹੁਣੇ ਦੂਰ ਕਰ, ਜੋ ਤੂੰ ਭੇਖ ਬਣਾਇਆ ਹੋਇਆ ਹੈ।
Shragaal sent a messenger to Krishna conveying that he himself was Krishna and why did he call himself (Vasudev) Krishna? Whatever guise he had adopted, the same should be abandoned
ਤੈਰੇਗੁਆਰਹੈਗੋਕੁਲਨਾਥਕਹਾਵਤਹੈਡਰੁਤੋਹਿਨਆਯੋ॥
ਤੂੰ ਤਾਂ ਗਵਾਲਾ ਹੈਂ ਅਤੇ (ਆਪਣੇ ਆਪ ਨੂੰ) ਗੋਕਲ-ਨਾਥ ਅਖਵਾਉਂਦਾ ਹੈਂ, ਤੈਨੂੰ ਡਰ ਨਹੀਂ ਲਗਦਾ।
He was only a milkman, why did he not have any fear in calling himself the Lord of Gokul?
ਕੈਇਹਦੂਤਕੋਮਾਨਕਹਿਯੋਨਹੀਪੇਖਿਹਉਲੀਨੋਸਭੈਦਲਆਯੋ॥੨੨੬੨॥
ਜਾਂ ਤਾਂ ਇਸ ਦੂਤ ਦਾ ਕਿਹਾ ਮੰਨ ਲੈ, ਨਹੀਂ ਤਾਂ ਵੇਖ ਲੈ, ਮੈਂ ਸਾਰੀ ਸੈਨਾ ਲੈ ਕੇ ਆ ਰਿਹਾ ਹਾਂ ॥੨੨੬੨॥
It was also conveyed by the messenger, “Either he should honour the saying or face the attack of the army.”2262.
ਸੋਰਠਾ॥
ਸੋਰਠਾ:
SORTHA
ਕ੍ਰਿਸਨਨਮਾਨੀਬਾਤਜੋਤਿਹਦੂਤਉਚਾਰਿਯੋ॥
ਸ੍ਰੀ ਕ੍ਰਿਸ਼ਨ ਨੇ ਉਹ ਗੱਲ ਨਾ ਮੰਨੀ ਜੋ ਦੂਤ ਨੇ ਕਹੀ।
ਕਹੀਜਾਇਤਿਨਬਾਤਪਤਿਆਪਨਚੜਿਆਇਯੋ॥੨੨੬੩॥
ਉਸ (ਦੂਤ) ਨੇ ਜਾ ਕੇ ਆਪਣੇ ਸੁਆਮੀ ਨੂੰ ਗੱਲ ਕਹਿ ਦਿੱਤੀ ਅਤੇ (ਰਾਜਾ ਸ੍ਰੀ ਕ੍ਰਿਸ਼ਨ ਉਤੇ) ਚੜ੍ਹ ਕੇ ਆ ਗਿਆ ॥੨੨੬੩॥
Krishna did not accept the saying of the messenger and after learning it from the messenger, the king sent his army for attack.2263.
ਸਵੈਯਾ॥
ਸਵੈਯਾ:
SWAYYA
ਕਾਸੀਕੇਭੂਪਤਿਆਦਿਕਭੂਪਨਕੋਸੁਸ੍ਰਿਗਾਲਹਿਸੈਨਬਨਾਯੋ॥
ਕਾਸ਼ੀ ਦੇ ਰਾਜੇ ਆਦਿਕ (ਹੋਰ) ਰਾਜਿਆਂ ਦੀ ਸ੍ਰਿਗਾਲ ਨੇ ਸੈਨਾ ਤਿਆਰ ਕੀਤੀ।
ਸ੍ਰੀਬ੍ਰਿਜਨਾਥਇਤੈਅਤਿਹੀਮੁਸਲੀਧਰਆਦਿਕਸੈਨਬੁਲਾਯੋ॥
ਇਧਰ ਸ੍ਰੀ ਕ੍ਰਿਸ਼ਨ ਨੇ ਵੀ ਬਲਰਾਮ ਆਦਿਕ (ਯੋਧਿਆਂ) ਨੂੰ ਬੁਲਾ ਕੇ ਸੈਨਾ (ਇਕੱਠੀ ਕੀਤੀ)।
Taking the king of Keshi and other kings with him, Shragaal gathered his army and on this side Krishna alongwith Balram amassed their forces
ਜਾਦਵਅਉਰਸਭੈਸੰਗਲੈਹਰਿਸੋਹਰਿਜੁਧਮਚਾਵਨਆਯੋ॥
ਹੋਰ ਸਾਰੇ ਯਾਦਵਾਂ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ, ਕ੍ਰਿਸ਼ਨ (ਅਰਥਾਤ ਸ੍ਰਿਗਾਲ) ਨਾਲ ਯੁੱਧ ਕਰਨ ਆ ਗਏ।
ਆਇਦੁਹੂਦਿਸਤੇਪ੍ਰਗਟੇਭਟਯੌਕਹਿਕੈਕਬਿਸ੍ਯਾਮਸੁਨਾਯੋ॥੨੨੬੪॥
ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਦੋਹਾਂ ਧਿਰਾਂ ਦੇ ਯੋਧੇ (ਯੁੱਧ-ਭੂਮੀ ਵਿਚ) ਨਿਤਰ ਆਏ ॥੨੨੬੪॥
Taking other Yadavas alongwith him, Krishna went to fight the battle with Pundrik and in this way, the warriors of both sides confronted one another in the battlefield.2264.
ਸੈਨਜਬੈਦੁਹੂਓਰਨਕੀਜੁਦਈਜਬਆਪੁਸਿਬੀਚਦਿਖਾਈ॥
ਜਦ ਦੋਹਾਂ ਪਾਸਿਆਂ ਦੀ ਸੈਨਾ ਨੇ ਆਪਸ ਵਿਚ ਇਕ ਦੂਜੇ ਨੂੰ ਵਿਖਾਲੀ ਦਿੱਤੀ।
ਮਾਨਹੁਮੇਘਪ੍ਰਲੈਦਿਨਕੇਉਮਡੇਦੋਊਇਉਉਪਮਾਜੀਅਆਈ॥
ਉਨ੍ਹਾਂ ਦੀ ਉਪਮਾ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਆਈ, ਮਾਨੋ ਪਰਲੋ ਦੇ ਮੇਘ ਉਮਡ ਕੇ ਆ ਗਏ ਹੋਣ।
The amassed forces of both sides, looked like the rushing clouds on the doomsday
ਬਾਹਰਿਹ੍ਵੈਬ੍ਰਿਜਨਾਇਕਸੈਨਤੇਸੈਨਦੁਹੂਇਹਬਾਤਸੁਨਾਈ॥
ਸ੍ਰੀ ਕ੍ਰਿਸ਼ਨ ਨੇ ਸੈਨਾ ਤੋਂ ਬਾਹਰ ਆ ਕੇ ਦੋਹਾਂ ਸੈਨਾਵਾਂ ਨੂੰ ਇਹ ਗੱਲ ਸੁਣਾਈ