GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 544
Display Settings
ਬਾਹਰਕੀਅਗਨਿਬੂਝਤਜਲਸਰਤਾਕੈਨਾਉਮੈਜਉਅਗਨਿਲਾਗੈਕੈਸੇਕੈਬੁਝਾਈਐ
ਬਾਹਰ ਦੀ ਅੱਗ ਤਾਂ ਨਦੀ ਆਦਿ ਦੇ ਜਲ ਨਾਲ ਬੁਝ ਜਾਇਆ ਕਰਦੀ ਹੈ, ਪਰ ਜੇਕਰ ਬੇੜੀ ਵਿਚ ਨਦੀ ਦੇ ਅੰਦਰੋਂ ਹੀ ਅੱਗ ਲਗ ਪਵੇ ਤਾਂ ਉਹ ਕਿਸ ਤਰ੍ਹਾਂ ਨਾਲ ਬੁਝਾਈ ਜਾਵੇ?
Fire burning outside the stream can be extinguished with the water of the stream, but if the boat in the river catches fire, how can that be extinguished?
ਬਾਹਰਸੈਭਾਗਿਓਟਲੀਜੀਅਤਕੋਟਗੜਗੜਮੈਜਉਲੂਟਿਲੀਜੈਕਹੋਕਤਜਾਈਐ
ਬਾਹਰ ਵੱਲੋਂ ਭੱਜ ਕੇ ਕੋਟ ਕਿਲ੍ਹੇ ਦੀ ਓਟ ਪਨਾਹ ਲਈਦੀ ਹੈ, ਪਰ ਜੇਕਰ ਕਿਲ੍ਹੇ ਅੰਦਰ ਹੀ ਲੁੱਟ ਲਏ ਜਾਈਏ ਤਾਂ ਦੱਸੋ ਕਿਧਰ ਜਾਈਏ?
Escaping from the attack of a robber while out in the open, one can run and take shelter in a fort or such other place but when someone robs in the fort, what can be done then?
ਚੋਰਨਕੈਤ੍ਰਾਸਜਾਇਸਰਨਿਗਹੈਨਰਿੰਦਮਾਰੈਮਹੀਪਤਿਜੀਉਕੈਸੇਕੈਬਚਾਈਐ
ਚੋਰਾਂ ਦੇ ਡਰ ਤੋਂ ਨਰਿੰਦ ਰਾਜੇ ਦੀ ਸਰਨਿ ਆਂਭ ਸਾਂਭ ਜਾ ਕੇ ਗਹੈ ਲਈਦੀ ਹੈ, ਪਰ ਜੇਕਰ ਮਹੀਪਤਿ ਰਾਜਾ ਹੀ ਮਾਰਣ ਉਠ ਪਵੇ ਤਾਂ ਕਿਸ ਤਰ੍ਹਾਂ ਨਾਲ ਜਾਨ ਬਚਾਈਏ।
If for fear of thieves one takes refuge with a ruler and if the ruler starts punishing, then what can be done ?
ਮਾਇਆਡਰਡਰਪਤਹਾਰਗੁਰਦੁਅਰੈਜਾਵੈਤਹਾਜਉਮਾਇਆਬਿਆਪੈਕਹਾਠਹਰਾਈਐ।੫੪੪।
ਮਾਇਆ ਦੇ ਡਰ ਤੋਂ ਡਰਦਿਆਂ ਹਾਰ ਕੇ ਗੁਰਦਵਾਰੇ ਜਾਈਦਾ ਹੈ ਪਰ ਓਥੇ ਭੀ ਜੇਕਰ ਮਾਇਆ ਪਸਰ ਪਵੇ ਤਾਂ ਕਿਹੜੀ ਠੌਰ ਜਾ ਕੇ ਠਹਿਰੀਏ = ਚੈਨ ਲਈਏ ॥੫੪੪॥
Fearing the dragon-net of worldly compulsions, if one goes to the door of Guru, and if maya overpowers on him there too, then there is no escape. (544)