GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 545
Display Settings
ਸਰਪਕੈਤ੍ਰਾਸਸਰਨਿਗਹੈਖਰਪਤਿਜਾਇਤਹਾਜਉਸਰਪਗ੍ਰਾਸੈਕਹੋਕੈਸੇਜੀਜੀਐ
ਸੱਪ ਤੋਂ ਰੱਛਿਆ ਦੀ ਖ਼ਾਤਰ ਖਗ ਪਤਿ ਗਰੁੜ ਭਗਵਾਨ ਦੀ ਸ਼ਰਣ ਲਈਦੀ ਹੈ, ਪਰ ਉੱਥੇ ਭੀ ਜੇਕਰ ਸੱਪ ਪਕੜ ਲਵੇ ਆਪਣੇ ਲਪੇਟ ਵਿਚ ਲੈ ਲਵੇ ਤਾਂ ਦੱਸੋ ਕਿਸ ਭਾਂਤ ਜੀਉਂਣਾ ਹੋ ਸਕੂ?
If for the fear of snake, one takes shelter of Garud and yet the snake comes and bite there, how can one survive then?
ਜੰਬਕਸੈਭਾਗਿਮ੍ਰਿਗਰਾਜਕੀਸਰਨਿਗਹੈਤਹਾਂਜਉਜੰਬਕਹਰੈਕਹੋਕਹਾਂਕੀਜੀਐ
ਗਿੱਦੜ ਕੋਲੋਂ ਭੱਜਕੇ ਸ਼ੇਰ ਦੀ ਸ਼ਰਣ ਗ੍ਰਹਣ ਕਰੀਦੀ ਹੈ, ਪਰ ਉਥੇ ਭੀ ਜੇਕਰ ਗਿੱਦੜ ਹਰੈ ਵਾਰ ਮਾਰ ਕਰਨ ਪਵੇ ਤਾਂ ਆਖੋ ਕੀਹ ਕੁਛ ਉਪਾਵ ਕੀਤਾ ਜਾ ਸਕਦਾ ਹੈ?
For the fear of a Jackal, if one takes refuge of a lion what can be done if jackal comes and kills there ?
ਦਾਰਿਦ੍ਰਕੈਚਾਂਪੈਜਾਇਸਮਰਸਮੇਰਸਿੰਧਤਹਾਂਜਉਦਾਰਿਦ੍ਰਦਹੈਕਾਹਿਦੋਸੁਦੀਜੀਐ
ਦਲਦ੍ਰਿ ਦੀ ਚਾਂਪ ਨਿਪੀੜ ਵਾ ਦਬਾਉ ਕੈ ਕਾਰਣ ਜਾਈਦਾ ਹੈ ਸੁਮੇਰ ਸੋਨੇ ਦੇ ਪਰਬਤ ਰਤਨਾਂ ਦੀ ਖਾਣ ਸਮੁੰਦ੍ਰ ਦੀ ਸ਼ਰਣ ਪਰ ਉਥੇ ਭੀ ਜੇਕਰ ਦਲਿਦ੍ਰ ਦਾਹੈ ਸਤੌਂਦਾ ਸਾੜਦਾ ਰਹੇ ਤਾਂ ਕਿਸ ਨੂੰ ਦੋਸ਼ ਦੇਈਏ।
Distressed by poverty if someone goes and takes refuge in a gold mine, Sumer mountain or ocean-the treasure-house of diamonds; and if he is still distressed by poverty, then who should be blamed?
ਕਰਮਭਰਮਕੈਸਰਨਿਗੁਰਦੇਵਗਹੈਤਹਾਂਮਿਟੈਕਰਮੁਕਉਨਓਟਲੀਜੀਐ।੫੪੫।
ਕਰਮਾਂ ਦੀ ਭਟਕਨਾ ਕਾਰਣ ਅਰਥਾਤ ਕਰਮ ਕਿਰਤ ਦੀ ਰੇਖ ਭੋਗੇ ਬਿਨਾਂ ਨਹੀਂ ਮਿਟ ਸਕਦੀ ਤੇ ਕਰਮਾਂ ਦਾ ਚਕ੍ਰ ਅਨਾਦੀ ਕਾਲ ਤੋਂ ਪ੍ਰਵਿਰਤ ਹੋਣ ਕਰ ਕੇ ਇਸ ਦੀ ਓੜਕ ਪਤਾ ਨਹੀਂ ਕਦ ਮੁਕੂ ਤੇ ਕਦ ਮੁੱਕ੍ਤ ਹੋਣ ਦੀ ਆਸ ਕੀਤੀ ਜਾਵੇ ਐਸੀ ਨਿਰਾਸਤਾ ਦੀ ਹੱਦ ਜਾਣ ਕੇ ਤਾਂ ਸਤਿਗੁਰੂ ਦੀ ਸਰਣ ਲਈਏ ਪਰ ਉਥੇ ਭੀ ਜੇਕਰ ਇਹ ਕਰਮ ਨਾ ਮਿਟਨ ਭੋਗਨੇ ਹੀ ਪੈਣ ਤਾਂ ਫੇਰ ਹੋਰ ਕਿਹੜੀ ਓਟ ਮੁਕਤ ਹੋਣ ਲਈ ਲਈਏ ॥੫੪੫॥
In order to liberate oneself from the wandering and effect of the deeds performed, one takes the support of True Guru. And if even then the cycle of deeds and actions do not end, then whose refuge should be sought. (545)