ਪਰਤ੍ਰਿਅਦੀਰਘਸਮਾਨਿਲਘੁਜਾਵਦੇਕਜਨਨੀਭਗਨੀਸੁਤਾਰੂਪਕੈਨਿਹਾਰੀਐ।
ਵਡੀ ਬ੍ਰੋਬਰੀ ਦੀ ਛੋਟੀ ਜਿਥੋਂ ਤਕ ਭੀ ਯਾ ਜਿਤਨੀ ਮਾਤ੍ਰ ਭੀ ਕੋਈ ਪਰਾਈ ਇਸਤ੍ਰੀ ਆਖੀ ਜਾ ਸਕਦੀ ਹੈ, ਓਸ ਵਡੀ ਨੂੰ ਮਾਤਾ ਬ੍ਰੋਬਰ ਦੀ ਨੂੰ ਭੈਣ, ਛੋਟੀ ਨੂੰ ਧੀ ਰੂਪ ਕਰ ਕੇ ਤਕੀਏ।
So far as other women are concerned, regard elder to you as mother; one of your age as sister and younger than yourself as your daughter.
ਪਰਦਰਬਾਸਹਿਗਊਮਾਸਤੁਲਿਜਾਨਿਰਿਦੈਕੀਜੈਨਸਪਰਸੁਅਪਰਸਸਿਧਾਰੀਐ।
ਸਹਿ ਸਾਥ ਹੀ ਵਾਸਹਿ ਇਕੱਠੇ ਕੀਤੇ ਸਭ ਭਾਂਤ ਦੇ ਸਮੂਲਚੇ ਹੀ ਪਰ ਦਰਬਾ ਪਰਾਏ ਧਨ ਮਨ ਅੰਦਰ ਗਊ ਦੇ ਮਾਸ ਬ੍ਰੋਬਰ ਅਭੱਖ ਰੂਪ ਹਰਾਮ ਜਾਨ ਕੇ ਇਨਾਂ ਨੂੰ ਸਪਰਸ਼ ਨਾ ਕਰੇ ਛੋਹੇ ਨਾ ਇਥੋਂ ਤਕ ਕਿ ਏਨਾਂ ਪਾਸੋਂ ਦੀ ਭੀ ਅਪਰਸ ਬਿਨਾਂ ਛੋਹਿਆਂ ਸਿਧਾਰੀਏ ਲੰਘ ਹੀ ਜਾਈਏ ਭਾਵ ਤੱਕਣ ਲਈ ਭੀ ਨਾ ਓਥੇ ਖੜੇ ਹੋਈਏ।
Let the desire for other's wealth be treated like beef that is not to be touched, and remain away from it.
ਘਟਿਘਟਿਪੂਰਨਬ੍ਰਹਮਜੋਤਿਓਤਿਪੋਤਿਅਵਗੁਨੁਗੁਨਕਾਹੂਕੋਨਬੀਚਾਰੀਐ।
ਘਟਿ ਘਟਿ ਸਮੂਹ ਸਰੀਰਾਂ ਵਾ ਅੰਤਾਕਰਣਾਂ ਅੰਦਰ ਤਾਣੇ ਪੇਟੇ ਵਤ ਪਰਮਾਤਮਾ ਦੀ ਜੋਤ ਪ੍ਰੀਪੂਰਣ ਰਮੀ ਹੋਈ ਜਾਣ ਕੇ, ਕਿਸੇ ਦੇ ਭੀ ਔਗੁਣਾਂ ਗੁਣਾਂ ਨੂੰ ਆਪਣੇ ਚਿੱਤ ਵਿਚ ਨਾ ਚਿਤਾਰੀਏ।
Consider the radiance of complete Lord residing in every body like warp and weft and dwell not on anybody's merits and demerits.
ਗੁਰਉਪਦੇਸਮਨਧਾਵਤਬਰਜਿਪਰਧਨਪਰਤਨਪਰਦੂਖਨਨਿਵਾਰੀਐ।੫੪੭।
ਤਾਤਪ੍ਰਯ ਕੀਹ ਕਿ ਗੁਰਉਪਦੇਸ਼ ਨੂੰ ਹਿਰਦੇ ਅੰਦਰ ਧਾਰ ਕੇ ਧਾਵਤ ਦੌੜਦੇ ਹੋਏ ਭਟਕਦੇ ਮਨ ਨੂੰ ਰੋਕਦਿਆਂ ਰੋਕਦਿਆਂ, ਪਰਾਏ ਧਨ, ਪਰਾਏ ਤਨ ਤੇ ਪਰਾਈ ਦੂਖਨਾ ਵਲੋਂ ਆਪ ਨੂੰ ਨਿਵਿਰਤ ਕਰ ਹਟਾ ਲਈਏ ॥੫੪੭॥
By virtue of True Guru's sermon, keep the wandering of the mind in ten directions under control and abstain it from looking at other's woman, other's wealth and slander. (547)