GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 549
Display Settings
ਕਾਹੂਦਸਾਕੇਪਵਨਗਵਨਕੈਬਰਖਾਹੈਕਾਹੂਦਸਾਕੇਪਵਨਬਾਦਰਬਿਲਾਤਹੈ
ਕਿਸੇ ਦਿਸ਼ਾ ਦੀ ਪੌਣ ਚਲਣ ਨਾਲ ਤਾਂ ਬਰਖਾ ਹੋ ਪੈਂਦੀ ਹੈ ਤੇ ਕਿਸੇ ਦਿਸ਼ਾ ਦੀ ਪੌਣ ਨਾਲ ਬੱਦਲ ਉਡ ਜਾਇਆ ਕਰਦੇ ਹਨ, ਮੀਂਹ ਪੈਣਾ ਬੰਦ ਹੋ ਜਾਇਆ ਕਰਦਾ ਹੈ।
Just as wind blowing from a particular direction causes rain while another direction blows the clouds away.
ਕਾਹੂਜਲਪਾਨਕੀਏਰਹਤਅਰੋਗਦੋਹੀਕਾਹੂਜਲਪਾਨਬਿਆਪੇਬ੍ਰਿਥਾਬਿਲਲਾਤਹੈ
ਕਿਸੇ ਜਲ ਦੇ ਪੀਤਿਆਂ ਸਰੀਰ ਨਵਾਂ ਨਰੋਆ ਰਹਿੰਦਾ ਹੈ, ਅਤੇ ਕਿਸੇ ਜਲ ਪੀਨ ਤੋਂ ਬ੍ਰਿਥਾ ਬਿਆਪੈ ਰੋਗ ਉਲਟਾ ਧਾ ਉਠਿਆ ਕਰਦਾ ਤੇ ਰੋਣਾ ਪੈਂਦਾ ਹੈ।
Just as drinking some water keeps the body healthy while some other water causes one to fall sick. It troubles the patient no end.
ਕਾਹੂਗ੍ਰਿਹਕੀਅਗਨਿਪਾਕਸਾਕਸਿਧਿਕਰੈਕਾਹੂਗ੍ਰਿਹਕੀਅਗਨਿਭਵਨੁਜਰਾਤਹੈ
ਕਿਸੇ ਘਰ ਰਸੋਈ ਦੀ ਅੱਗ ਤਾਂ ਪਾਕ ਸਾਕ ਭੋਜਨ ਭਾਜੀ ਆਦਿ ਰਸੋਈ ਦੇ ਸਮਾਨ ਤ੍ਯਾਰ ਕਰਦੀ ਹੈ ਤੇ ਕਿਸੇ ਘਰ ਦੀ ਕਾਰਖਾਨੇ ਆਦਿ ਅੰਦਰ ਗਲੀ ਹੋਈ = ਭੜਕੀ ਹੋਈ ਅੱਗ ਮਹਲ ਮੰਦਿਰ ਸਾੜ ਸੁੱਟਿਆ ਕਰਦੀ ਹੈ।
Just as the fire of a house helps in cooking but the fire raged in another house burns the house to ashes'
ਕਾਹੂਕੀਸੰਗਤਮਿਲਿਜੀਵਨਮੁਕਤਿਹੁਇਕਾਹੂਕੀਸੰਗਤਿਮਿਲਿਜਮੁਪੁਰਿਜਾਤਹੈ।੫੪੯।
ਇਸੇ ਪ੍ਰਕਾਰ ਕਿਸੇ ਦੀ ਸੰਗਤ ਵਿਚ ਮਿਲਿਆਂ ਤਾਂ ਜੀਵਨ ਮੁਕਤੀ ਪ੍ਰਾਪਤ ਹੋ ਔਂਦੀ ਹੈ, ਤੇ ਕਿਸੇ ਦੀ ਸੰਗਤ ਵਿਚ ਬੈਠਿਆਂ ਨਰਕ ਨੂੰ ਜਾਈਦਾ ਹੈ ॥੫੪੯॥
Similarly someone's company liberates, while other's company leads one to hell. (549)