GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 553
Display Settings
ਆਪਨੋਸੁਅੰਨੁਸਭਕਾਹੂਐਸੁੰਦਰਲਾਗੈਸਫਲੁਸੁੰਦਰਤਾਸੰਸਾਰਮੈਸਰਾਹੀਐ
ਅਪਣਾ ਅਪਣਾ ਪੁਤ੍ਰ ਤਾਂ ਸਭ ਕਿਸੇ ਨੂੰ ਹੀ ਸੋਹਣਾ ਲਗਦਾ ਹੈ ਪਰ ਸਫਲੀ ਸੁੰਦਰਤਾ ਤਾਂ ਉਹ ਹੁੰਦੀ ਹੈ ਜਿਸ ਨੂੰ ਸੰਸਾਰ ਭਰ ਵਿਚ ਹੀ ਸਲਾਹਿਆ ਜਾਵੇ।
To everyone, his/her son looks beautiful. But one whom others praise is certainly beautiful.
ਆਪਨੋਬਨਜੁਬੁਰੋਲਾਗਤਕਾਹੂਰਿਦੈਜਾਇਜਗੁਭਲੋਕਹੈਸੋਈਤਉਬਿਸਾਹੀਐ
ਐਸਾ ਹੀ ਆਪਣਾ ਆਪਣਾ ਵਣਜ ਵਪਾਰ ਕਿਸੇ ਨੂੰ ਭੀ ਆਪਣੇ ਅੰਦਰ ਬੁਰਾ ਨਹੀਂ ਲਗਦਾ ਪਰ ਅਸਲ ਸੌਦਾ ਸੂਤ ਤਾਂ ਓਹੀਓ ਹੀ ਹੁੰਦਾ ਹੈ, ਜਿਸ ਨੂੰ ਸਾਰਾ ਜਗਤ ਹੀ ਭਲਾ ਆਖੇ।
No one dislikes his profession, but one should trade only those commodities which are praised by others.
ਆਪਨੇਕਰਮੁਕੁਲਾਧਰਮਕਰਤਸਭੈਉਤਮੁਕਰਮੁਲੋਗਬੇਦਅਵਗਾਹੀਐ
ਅਪਣੇ ਅਪਣੇ ਕੁਲਾ ਧਰਮ ਸੰਬਧੀ ਕਰਮ ਤਾਂ ਸਭ ਕੋਈ ਹੀ ਕਰਦੇ ਹਨ, ਪਰ ਉਤਮ ਕਰਮ ਉਹ ਹੁੰਦਾ ਹੈ ਜਿਸ ਨੂੰ ਲੋਕ ਅਰ ਬੇਦ ਪ੍ਰਵਾਣ ਕਰਦੇ ਹੋਣ ਭਾਵ ਲੋਕ ਭੀ ਜਿਸ ਨੂੰ ਨਿੰਦਾ ਜੋਗ ਨਾ ਸਮਝਣ, ਤੇ ਬੇਦਾਂ ਸ਼ਾਸਤ੍ਰਾਂ ਵਿਚ ਭੀ ਜੋ ਨਾ ਨਿਖੇਧਿਆ ਹੋਇਆ ਹੋਵੇ।
Everyone follows rites and traditions of one's family, but all deeds which are as per scriptures and according to social traditions are considered supreme.
ਗੁਰਬਿਨੁਮੁਕਤਿਹੋਇਸਬਕੋਊਕਹੈਮਾਇਆਮੈਉਦਾਸੁਰਾਖੈਸੋਈਗੁਰਚਾਹੀਐ।੫੫੩।
ਇਸੀ ਪ੍ਰਕਾਰ ਸਭ ਕੋਈ ਹੀ ਇਹ ਗੱਲ ਆਖਦਾ ਹੈ ਕਿ ਗੁਰੂ ਬਿਨਾਂ ਗਤੀ ਮੁਕਤੀ ਨਹੀਂ ਪਰ ਗੁਰੂ ਅਸਲ ਵਿਚ ਓਹੋ ਹੀ ਕਰਨਾ ਧਾਰਣਾ ਚਾਹੀਦਾ ਹੈ, ਜਿਹੜਾ ਕਿ ਮਾਯਾ ਸੰਸਾਰੀ ਕਾਰ ਵਿਹਾਰਾਂ ਵਿੱਚ ਉਦਾਸ ਉਪ੍ਰਾਮ ਰਖੇ ॥੫੫੩॥
Everyone says that no salvation can be achieved without a Guru, but one requires such a capable True Guru who can guide a person to salvation through His advice while living a householder's life, in a society and enjoying all material comforts. (553)