GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 556
Display Settings
ਜਾਕੇਅਨਿਕਫਨੰਗਫਨਗ੍ਰਭਾਰਧਰਨਿਧਾਰੀਤਾਹਿਗਿਰਧਰਕਹੈਕਉਨਸੀਬਡਾਈਹੈ
ਫਨੰਗ ਅਨੇਕਾਂ ਹੀ ਫਨਾਂ ਰੂਪ ਅੰਗ ਧਾਰਣ ਕਰਣ ਹਾਰੇ ਐਸੇ ਸ਼ੇਖ ਨਾਗ ਆਦਿ ਸਰਪ ਫਨ ਦੀ ਨੋਕ ਉਪਰ ਧਰਤੀ ਭਰ ਦੇ ਭਾਰ ਧਾਰਣ ਕਰਨ ਚੁੱਕਣ ਵਾਲੇ ਅਨਗਿਣਤ ਹੀ ਜਿਸ ਮਹਾਰਾਜ ਦੇ ਰਚੇ ਹੋਏ ਹਨ ਤਿਸ ਨੂੰ ਗਿਰਧਰ ਇਕ ਛੋਟਾ ਜਿਹਾ ਸਿਲਾ ਰੂਪ ਪਰਬਤ ਚੁੱਕ ਲੈਣ ਹਾਰਾ ਆਖਣ ਵਿਖੇ ਕਿਹੜੀ ਭਾਂਤ ਦੀ ਇਹ ਵਡਿਆਈ ਹੈ।
The Creator who has placed very heavy Earth on the tip of one of the thousand hoods of Sheshnag, what praise is His if we call him Girdhar because he has lifted a mountain?
ਜਾਕੋਏਕਬਾਵਰੋਬਿਸ੍ਵਨਾਥਨਾਮਕਹਾਵੈਤਾਹਿਬ੍ਰਿਜਨਾਥਕਹੇਕਉਨਅਧਿਕਾਈਹੈ
ਜਿਸ ਦਾ ਇਕ ਬੌਰਾ ਮਸਤਾਨਾ ਜੇਹਾ ਸੇਵਕ ਵਿਸ਼੍ਵਨਾਥ ਨਾਮ ਨਾਲ ਆਪਣੇ ਆਪ ਨੂੰ ਸਦਵਾ ਰਿਹਾ ਹੈ, ਤਿਸ ਨੂੰ ਬ੍ਰਿਜ ਨਾਥ ਆਖ ਦਿੱਤਿਆਂ ਕਿਹੜੀ ਵਿਸ਼ੇਸ਼ਤਾ ਹੋ ਗਈ।
Shiv, a lascivious person created by the Lord who calls himself Vishwanath, if we call that Creator master of Braj Bhumi, then what praise of His it is? (The extent of His creation is limitless).
ਅਨਿਕਅਕਾਰਓਅੰਕਾਰਕੇਬਿਥਾਰੇਜਾਹਿਤਾਹਿਨੰਦਨੰਦਨਕਹੇਕਉਨਸੋਭਤਾਈਹੈ
ਜਿਸ ਤੇ ਓਅੰਕਾਰ ਦੇ ਅਨੇਕਾਂ ਹੀ ਆਕਾਰ ਸੂਰਤਾਂ ਸ਼ਕਲਾਂ ਦੇ ਸਰੂਪ ਪਸਾਰੇ ਹੋਏ ਹਨ ਅਰਥਾਤ ਜੋ ਆਪ ਅਨੇਕਾਂ ਬ੍ਰਹਮੰਡਾਂ ਦੇ ਰਚਨ ਹਾਰਾ ਹੈ, ਤਿਸ ਨੂੰ ਨੰਦ ਨੰਦਨ ਨੰਦ ਦਾ ਪੁਤ੍ਰ ਆਖਣ ਵਿਚ ਕੌਣ ਸੋਭਾ।
The Lord who has created countless forms, to call Him son of Nand is no matter of praise for Him.
ਜਾਨਤਉਸਤਤਿਕਰਤਨਿੰਦਿਆਅੰਧਮੂੜਐਸੇਅਰਾਧਬੇਤੇਮੋਨਿਸੁਖਦਾਈਹੈ।੫੫੬।
ਅੰਧ ਮੂੜ ਅਗ੍ਯਾਨੀ ਮੂਰਖ ਲੋਕ ਜਾਣ ਦੇ ਤਾਂ ਹਨ ਐਉਂ ਦੀ ਉਸਤਤੀ ਪਰ ਕਰਦੇ ਹਨ, ਇਸ ਪ੍ਰਕਾਰ ਨਿੰਦਿਆ ਐਹੋ ਜੇਹੇ ਅਰਾਧਨ ਨਾਲੋਂ ਤਾਂ ਮੋਨ ਚੁੱਪ ਹੀ ਸੁਖਦਾਈ ਸੁਖ ਦੀ ਦਾਤਾ ਭਲੀ ਹੈ ॥੫੫੬॥
Ignorant and foolish devotees call it His praise. Infact they are slandering the Lord. It is better to remain silent rather than say such praises. (556)