ਜੈਸੇਤੌਕੰਚਨੈਪਾਰੋਪਰਸਤਸੋਖਲੇਤਅਗਨਿਮੈਡਾਰੇਪੁਨਪਾਰੋਉਡਜਾਤਹੈ।
ਕੰਚਨੈ ਸੋਨੇ ਨੂੰ ਪਰਸਤ ਛੁਹਣ ਨਾਲ ਡਾਰੇ ਪਾਇਆਂ ਪੁਨਿ ਫਿਰ ਹੈ ਤੇ ਸ਼ੁੱਧ ਰੂਪ ਵਿਚ ਸੋਨਾ ਪ੍ਰਗਟ ਹੋ ਜਾਂਦਾ ਹੈ।
Just as mercury touching gold conceals its real colour but when put in a crucible regains its luster, while the mercury evaporates.
ਜੈਸੇਮਲਮੂਤ੍ਰਲਗਅੰਬਰਮਲੀਨਹੋਤਸਾਬਨਸਲਿਲਮਿਲਿਨਿਰਮਲਗਾਤਹੈ।
ਜਿਵੇਂ ਮਲ ਮੂਤ੍ਰ ਲੱਗ ਕੇ ਕੱਪੜਾ ਗੰਦਾ ਹੋ ਜਾਂਦਾ ਹੈ, ਪਰ ਸਾਬਣ ਤੇ ਪਾਣੀ ਨਾਲ ਮਿਲਾ ਕੇ ਧੋਤਿਆਂ ਮੈਲ ਰਹਿਤ ਹੋ ਜਾਂਦਾ ਹੈ।
Just as clothes become dirty with filth and dust but when washed with soap and water become clean again.
ਜੈਸੇਅਹਿਗ੍ਰਸੇਬਿਖਬ੍ਯਾਪਤਸਗਲਅੰਗਮੰਤ੍ਰਕੈਬਿਖੈਬਿਕਾਰਸਭਸੁਬਿਲਾਤਹੈ।
ਜਿਵੇਂ ਸੱਪ ਦੇ ਡੰਗਿਆਂ ਸਰੀਰ ਦੇ ਸਾਰੇ ਅੰਗਾਂ ਵਿਚ ਜ਼ਹਿਰ ਫੈਲ ਜਾਂਦੀ ਹੈ, ਪਰ ਗਾਰੜੂ ਮੰਤ੍ਰ ਦੇ ਕੀਤਿਆਂ ਜ਼ਹਿਰ ਦਾ ਸਾਰਾ ਵਿਗਾੜ ਦੂਰ ਹੋ ਜਾਂਦਾ ਹੈ।
Just as snake-bite spreads poison in the whole body but with recitation of Garur jaap (a Mantra) all ill effects are destroyed.
ਤੈਸੇਮਾਯਾਮੋਹਕੈਬਿਮੋਹਤਮਗਨਮਨਗੁਰਉਪਦੇਸਮਾਯਾਮੂਲਮੁਰਝਾਤਹੈ।੫੫੭।
ਤਿਵੇਂ ਮਾਇਆ ਦੇ ਮੋਹ ਵਿਚ ਗੁਮਰਾਹ ਹੋਏ ਲੀਨ ਮਨ ਤੇ ਗੁਰ ਉਪਦੇਸ਼ ਪੈ ਕੇ ਮਾਇਆ ਦੀਆਂ ਜੜ੍ਹਾਂ ਨੂੰ ਸੁਕਾ ਦਿੰਦਾ ਹੈ ॥੫੫੭॥
Similarly by listening to True Guru's word and meditating on it, all the effects of worldly vices and attachment are eliminated. (All the influence of worldly things (Maya) ends.) (557)