ਜੈਸੇਪਾਟਚਾਕੀਕੇਨਮੂੰਡਕੇਉਠਾਏਜਾਤਕਲਾਕੀਏਲੀਏਜਾਤਐਂਚਤਅਚਿੰਤਹੀ।
ਜਿਵੇਂ ਚੱਕੀ ਖਰਾਸ ਦੇ ਪੁੜ ਸਿਰ ਤੇ ਚੁੱਕ ਕੇ ਕਿਤੇ ਲਿਜਾਏ ਨਹੀਂ ਜਾ ਸਕਦੇ ਪਰ ਕਿਸੇ ਯੰਤ੍ਰੁ ਨਾਲ ਸੋਖੇ ਹੀ ਖਿੱਚ ਕੇ ਲਿਜਾਏ ਜਾ ਸਕਦੇ ਹਨ।
Just as grinding stone of a water grinding mill cannot be taken away by lifting on head but can be pulled away using some method or machine.
ਜੈਸੇਗਜਕੇਹਰਨਬਲਕੀਏਬਸਹੋਤਜਤਨਕੈਆਨੀਅਤਸਮਤਸਮਤਹੀ।
ਜਿਵੇਂ ਸ਼ੇਰ ਤੇ ਹਾਥੀ ਜ਼ੋਰ ਕੀਤਿਆਂ ਵੱਸ ਵਿਚ ਨਹੀਂ ਹੁੰਦੇ, ਪਰ ਅਕਲ ਨਾਲ ਜਤਨ ਕੀਤਿਆਂ ਸੋਖੇ ਹੀ ਫੜ ਕੇ ਲੈ ਆ ਸਕੀਦੇ ਹਨ।
Just as a lion and an elephant cannot be controlled by force, but with the use of special methods can be brought under control conveniently.
ਜੈਸੇਸਰਿਤਾਪ੍ਰਬਲਦੇਖਤਭਯਾਨਰੂਪਕਰਦਮਚੜ੍ਹਪਾਰਉਤਰੈਤੁਰਤਹੀ।
ਜਿਵੇਂ ਪ੍ਰਬਲ ਨਦੀ ਦਾ ਰੂਪ ਭਿਆਨਕ ਰੋੜੂ ਦਿੱਸਦਾ ਹੈ, ਭਾਵ ਪਾਰ ਨਹੀਂ ਕੀਤਾ ਜਾਸਕਦਾ, ਪਰ ਬੇੜੀ ਉੱਤੇ ਚੜ੍ਹ ਕੇ ਝਟ ਪਾਰ ਉਤਰ ਸਕੀਦਾ ਹੈ।
Just as a flowing river look dangerous but can be crossed in a boat easily and quickly.
ਤੈਸੇਦੁਖਸੁਖਬਹੁਬਿਖਮਸੰਸਾਰਬਿਖੈਗੁਰਉਪਦੇਸਜਲਜਲਜਾਇਕਤਹੀ।੫੫੮।
ਤਿਵੇਂ ਸੰਸਾਰ ਵਿਖੇ ਦੁੱਖ ਸੁੱਖ ਬੜੇ ਬਿਖਮ ਦੁਖਦਾਈ ਹਨ,ਪਰ ਗੁਰੂ ਉਪਦੇਸ਼ ਰੂਪ ਜਲ ਨਾਲ ਉਹ ਸੜਕੇ ਦੂਰ ਹੋ ਜਾਂਦੇ ਹਨ ॥੫੫੮॥
Similarly, pain and sufferings are unbearable and leave a person in an unstable state. But with the advice and initiation of a True Guru, all pain and sufferings are washed away and one becomes quiet, calm and composed. (558)