GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 559
Display Settings
ਜੈਸੇਤੌਮਰਾਲਮਾਲਬੈਠਤਹੈਮਾਨਸਰਮੁਕਤਾਅਮੋਲਖਾਇਖਾਇਬਿਗਸਾਤਹੈ
ਜਿਵੇਂ ਹੰਸਾਂ ਦੀ ਡਾਰ ਮਾਨ ਸਰੋਵਰ ਤੇ ਬੈਠਦੀ, ਅਮੋਲਕ ਮੋਤੀਆਂ ਨੂੰ ਖਾ ਖਾ ਕੇ ਖਿੜਕੀ ਅਨੰਦ ਮਾਣਦੀ ਹੈ।
Just as a flock of swans reaches lake Mansarover and feels pleased eating pearls there
ਜੈਸੇਤੌਸੁਜਨਮਿਲਿਬੈਠਤਹੈਪਾਕਸਾਲਅਨਿਕਪ੍ਰਕਾਰਬਿੰਜਨਾਦਿਰਸਖਾਤਹੈ
ਜਿਵੇਂ ਸ੍ਰੇਸ਼ਟ ਜਨ ਰਸੋਈ ਵਿਚ ਮਿਲ ਕੇ ਬੈਠਦੇ ਹਨ ਤੇ ਅਨੇਕ ਪ੍ਰਕਾਰ ਦੇ ਰਸਦਾਇਕ ਭੋਜਨ ਆਦਿਕ ਖਾਂਦੇ ਹਨ।
Just as friends get together in a kitchen and enjoy several dainty dishes together,
ਜੈਸੇਦ੍ਰੁਮਛਾਯਾਮਿਲਬੈਠਤਅਨੇਕਪੰਛੀਖਾਇਫਲਮਧੁਰਬਚਨਕੈਸੁਹਾਤਹੈ
ਜਿਵੇਂ ਬ੍ਰਿਛ ਦੀ ਛਾਂ ਵਿਚ ਮਿਲੇ ਬੈਠਦੇ ਹਨ ਅਨੇਕ ਪੰਛੀ ਤੇ ਮਿੱਠੇ ਫਲ ਖਾਂਦੇ ਅਤੇ ਮਿੱਠੇ ਬਚਨ ਬੋਲਦੇ ਸੋਹਣੇ ਲਗਦੇ ਹਨ।
Just as several birds collect in the shade of a tree and eating its sweet fruits produce melodious sounds,
ਤੈਸੇਗੁਰਸਿਖਮਿਲਬੈਠਤਧਰਮਸਾਲਸਹਜਸਬਦਰਸਅੰਮ੍ਰਿਤਅਘਾਤਹੈ।੫੫੯।
ਤਿਵੇਂ ਗੁਰੂ ਦੇ ਸਿੱਖ ਜਦ ਧਰਮਸਾਲ ਵਿਚ ਮਿਲ ਬੈਠਦੇ ਹਨ (ਤਾਂ ਸੋਹਣੇ ਲੱਗਦੇ ਤੇ ਗੁਰੂ ਬਾਣੀ ਦੇ) ਸ਼ਬਦਾਂ ਦੇ ਅੰਮ੍ਰਿਤ ਰਸ ਨਾਲ ਸਹਿਜੀ ਹੀ ਤ੍ਰਿਪਤ ਹੁੰਦੇ ਹਨ ਭਾਵ ਗਿਆਨ ਤੇ ਸ਼ਬਦ ਦੇ ਰਸ ਨਾਲ ਅੰਮ੍ਰਿਤ ਪੀ ਕੇ ਤ੍ਰਿਪਤ ਹੁੰਦੇ ਹਨ ॥੫੫੯॥
Similarly, faithful and obedient disciple get together in a Dharamsala and by contemplating on His elixir-like name feel happy and satisfied. (559)