GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 560
Display Settings
ਜੈਸੇਬਨਤਬਚਿਤ੍ਰਅਭਰਨਸਿੰਗਾਰਸਜਿਭੇਟਤਭਤਾਰਚਿਤਬਿਮਲਅਨੰਦਹੈ
ਜਿਵੇਂ ਇਸਤ੍ਰੀ ਸੋਹਣੇ ਗਹਿਣੇ ਤੇ ਸ਼ਿੰਗਾਰਾਂ ਨਾਲ ਸੱਜਕੇ ਪਤੀ ਨੂੰ ਨਿਰਮਲ ਚਿਤ ਨਾਲ ਭਾਵ ਉਸੇ ਦੇ ਨਿਰੋਲ ਪਿਆਰ ਨਾਲ ਮਿਲਦੀ ਹੈ ਤਾਂ ਅਨੰਦ ਪ੍ਰਾਪਤ ਹੁੰਦਾ ਹੈ।
Just as a wife embellished with many form of ornaments feel happy meeting her husband with all the love in her heart,
ਜੈਸੇਸਰੁਵਰਪਰਿਫੁਲਤਕਮਲਦਲਮਧੁਕਰਮੁਦਤਮਗਨਮਕਰੰਦਹੈ
ਜਿਵੇਂ ਸਰੋਵਰ ਵਿਚ ਕਮਲ ਫੁਲ ਜਦ ਪ੍ਰਫੁੱਲਤ ਹੁੰਦੇ ਹਨ, ਤੇ ਮਕਰੰਦ ਰਸ ਭਰਦਾ ਹੈ ਤਾਂ ਭੌਰਾ ਉਸ ਵਿਚ ਪ੍ਰਸੰਨਤਾ ਨਾਲ ਜਾਂਦਾ ਤੇ ਰਸ ਪੀ ਪੀ ਮਗਨ ਹੋ ਜਾਂਦਾ ਹੈ।
Just as a bumble bee feels satiated drinking the elixir from the lotus flower.
ਜੈਸੇਚਿਤਚਾਹਤਚਕੋਰਦੇਖਧਿਆਨਧਰੈਅੰਮ੍ਰਿਤਕਿਰਨਅਚਵਤਹਿਤਚੰਦਹੈ
ਜਿਵੇਂ ਜਦੋਂ ਅਕਾਸ਼ ਤੇ ਚੰਦ ਚੜ੍ਹਦਾ ਹੈ ਤਾਂ ਚਕੋਰ ਚਿਤ ਦੇ ਚਾਹੇ ਪਿਆਰੇ ਚੰਦ ਨੂੰ ਧਿਆਨ ਲਾ ਕੇ ਦੇਖਦਾ ਹੈ ਤਾਂ ਅੰਮ੍ਰਿਤ ਕਿਰਨਾਂ ਨੂੰ ਪ੍ਰੇਮ ਨਾਲ ਪੀਂਦਾ ਹੈ।
Just as Ruddy sheldrake looks at the moon with rapt attention and drinks its ambrosial rays with his heart and mind;
ਤੈਸੇਗਾਯਬੋਸੁਨਾਯਬੋਸੁਸਬਦਸੰਗਤਮੈਂਮਾਨੋਦਾਨਕੁਰਖੇਤ੍ਰਪਾਪਮੂਲਕੰਦਹੈ।੫੬੦।
ਤਿਵੇਂ ਸਤਿਸੰਗਤ ਵਿਚ ਬੈਠਕੇ ਗੁਰਬਾਣੀ ਦੇ ਸੋਹਣੇ ਸ਼ਬਦਾਂ ਦਾ ਗਾਉਣਾ ਤੇ ਸੁਨਾਉਣਾ ਪਾਪਾਂ ਦੇ ਮੁੱਢ ਨੂੰ ਕੱਟਣ ਹਾਰ ਹੁੰਦਾ ਹੈ ਜਿਵੇਂ ਕਹਿੰਦੇ ਹਨ ਕਿ ਕੁਰ ਖੇਤਰ ਵਿਚ ਦਿੱਤਾ ਦਾਨ ਪਾਪਾਂ ਦੇ ਮੂਲ ਕੱਟਦਾ ਹੈ ॥੫੬੦॥
Similarly, reciting and singing the supreme hymns/words of the True Guru in a congregation assembled in the presence of the True Guru is capable of destroying sins from the roots-just as it is believed that charity made in Kurukshetra destroys all the sin